“ ... ...ਉਕਤ ਸਮੁੱਚੇ ਘਟਨਾ ਕ੍ਰਮ ਨੂੰ ਵਿਚਾਰਦਿਆਂ ਸਮੁੱਚੀ ਲੋਕਾਈ ਨੂੰ ਮੇਰੀ ਧੁਰ ਅੰਦਰੋਂ ਗੁਜ਼ਾਰਿਸ਼ ਹੈ ਕਿ ...
(18 ਸਤੰਬਰ 2024)

 

ਮਨੁੱਖੀ ਉਤਪਤੀ ਦੇ ਨਾਲ ਹੀ ਈਰਖਾ ਅਤੇ ਸਾੜੇ ਦੀ ਵੀ ਪੈਦਾਇਸ਼ ਹੋਈਆਦਿ ਮਨੁੱਖ ਤੋਂ ਅਜੋਕੇ ਵਿਗਿਆਨਕ ਯੁਗ ਤਕ ਪਹੁੰਚਣ ਦੇ ਮਨੁੱਖੀ ਇਤਿਹਾਸ ਦਾ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਅਜੋਕਾ ਮਨੁੱਖ ਪਦਾਰਥਵਾਦੀ ਹੋਣ ਕਾਰਨ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਕਾਰਨ ਆਪਸੀ ਈਰਖਾ ਜਾਂ ਸਾੜਾ ਕਰਦਾ ਹੈਪ੍ਰੰਤੂ ਆਦਿ ਮਨੁੱਖ ਜਿਸਦਾ ਕੋਈ ਪੱਕਾ ਟਿਕਾਣਾ ਵੀ ਨਹੀਂ ਸੀ ਸਗੋਂ ਇੱਧਰ ਉੱਧਰ ਜੰਗਲਾਂ ਵਿੱਚ ਹੀ ਭਟਕਦਾ ਫਿਰ ਰਿਹਾ ਸੀ ਅਤੇ ਨਾ ਹੀ ਉਸ ਦੀ ਕੋਈ ਆਪਣੀ ਪੱਕੀ ਜਾਇਦਾਦ ਹੀ ਸੀਇਹ ਸਭ ਕੁਝ ਦੇ ਬਾਵਜੂਦ ਵੀ ਇਤਿਹਾਸ ਵਿੱਚ ਅੰਕਿਤ ਹੈ ਕਿ ਉਸ ਸਮੇਂ ਵੀ ਮਨੁੱਖ ਛੋਟੇ ਛੋਟੇ ਗੁੱਟਾਂ ਵਿੱਚ ਵੰਡਣ ਤੋਂ ਵੀ ਅਗਾਂਹ ਲੰਘ ਕੇ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਆਪਸੀ ਝਗੜਿਆਂ ਵਿੱਚ ਉਲਝਿਆ ਰਹਿੰਦਾ ਸੀਇਸ ਲਈ ਕਿਹਾ ਜਾ ਸਕਦਾ ਹੈ ਕਿ ਈਰਖਾ ਅਤੇ ਸਾੜਾ ਮਨੁੱਖੀ ਸੁਭਾਅ ਦੇ ਮੁੱਢ ਕਦੀਮ ਤੋਂ ਹੀ ਅਟੁੱਟ ਅੰਗ ਰਹੇ ਹਨਅਜੋਕੇ ਦੌਰ ਵਿੱਚ ਈਰਖਾ ਅਤੇ ਸਾੜੇ ਦੀ ਪ੍ਰਤੀਸ਼ਤਤਾ ਦਾ ਗਰਾਫ ਪਹਿਲਾਂ ਦੇ ਮੁਕਾਬਲੇ ਕਾਫੀ ਉੱਪਰ ਜਾ ਚੁੱਕਾ ਹੈਅਜਿਹਾ ਵਰਤਾਰਾ ਨਿੱਜੀ, ਸਮਾਜਿਕ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਬੁਰੀ ਤਰ੍ਹਾਂ ਢਾਹ ਲਾ ਰਿਹਾ ਹੈ ਹਥਲੇ ਲੇਖ ਵਿੱਚ ਬਗੈਰ ਕਿਸੇ ਕਾਰਣੋਂ ਆਪਣੇ ਨਾਲ ਹੋਏ ਸਾੜੇ ਅਤੇ ਈਰਖਾ ਦਾ ਬਿਰਤਾਂਤ ਪਾਠਕਾਂ ਦੇ ਸਨਮੁਖ ਰੱਖਣ ਤੋਂ ਇਲਾਵਾ ਦੋਸ਼ ਅਤੇ ਨਿਰਦੋਸ਼ਤਾ ਦਾ ਫੈਸਲਾ ਵੀ ਪਾਠਕਾਂ ਦੀ ਕਚਹਿਰੀ ’ਤੇ ਹੀ ਛੱਡ ਰਿਹਾ ਹਾਂ

ਗੱਲ ਕਰੀਬ ਸਾਲ 1997 ਦੀ ਹੈ, ਜਦੋਂ ਮੈਂ ਇੱਕ ਸਰਕਾਰੀ ਸੈਕੰਡਰੀ ਸਕੂਲ ਵਿਖੇ ਬਤੌਰ ਸ.ਸ. ਮਾਸਟਰ ਪੱਕੇ ਤੌਰ ’ਤੇ ਸੇਵਾਵਾਂ ਨਿਭਾ ਰਿਹਾ ਸੀਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੱਤਕਾਲੀ ਸਿੱਖਿਆ ਮੰਤਰੀ ਦੀਆਂ ਹਦਾਇਤਾਂ ਦਾ ਜ਼ਿਕਰ ਕਰਦਾ ਇੱਕ ਪੱਤਰ ਸੂਬੇ ਦੇ ਸਮੁੱਚੇ ਸਕੂਲਾਂ ਲਈ ਜਾਰੀ ਕੀਤਾ ਗਿਆਪੱਤਰ ਅਨੁਸਾਰ ਸਕੂਲਾਂ ਦੀਆਂ ਬਾਹਰਲੀਆਂ ਦੀਵਾਰਾਂ ’ਤੇ ਸਿਰਫ ’ਤੇ ਸਿਰਫ ਔਰਤ ਜਾਤੀ ਨਾਲ ਸੰਬੰਧਿਤ ਮਾਟੋ ਆਦਿ ਹੀ ਲਿਖਣੇ ਸਨ ਅਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਜ਼ਿਕਰ ਵੀ ਇਸ ਪੱਤਰ ਵਿੱਚ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਸੀਅਜਿਹਾ ਗਸਤੀ ਪੱਤਰ ਸਾਡੇ ਸਕੂਲ ਵਿੱਚ ਵੀ ਪਹੁੰਚ ਗਿਆਇਸ ਸੰਬੰਧੀ ਅਗਲੇਰੀ ਕਾਰਵਾਈ ਲਈ ਮੈਡਮ ਪ੍ਰਿੰਸੀਪਲ ਵੱਲੋਂ ਸਕੂਲ ਦੇ ਪੰਜਾਬੀ ਲੈਕਚਰਾਰ ਅਤੇ ਮਿਸਟਰੈੱਸ ਦੀ ਡਿਊਟੀ ਲਗਾ ਦਿੱਤੀ ਗਈਲੈਕਚਰਾਰ ਸਾਹਿਬ ਨੇ ਮੈਨੂੰ ਸੰਬੋਧਨ ਹੁੰਦਿਆਂ ਕਿਹਾ, “ਬਾਈ ਜੀ, ਆਹ ਇੱਕ ਚਿੱਠੀ ਆਈ ਐ ਆਪਣੇ ਮਹਿਕਮੇ ਤੋਂ, ਸੁਣਿਆ ਤੁਸੀਂ ਵੀ ਕੁਝ ਨਾ ਕੁਝ ਮੱਥਾ ਪੱਚੀ ਕਰ ਲੈਂਦੇ ਹੋ, ਫਿਰ ਕਰੋ ਕੋਈ ਸਹਾਇਤਾ।”

ਮੈਂ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਕਿ ਮੇਰੇ ਵਰਗੇ ਸ.ਸ. ਮਾਸਟਰ ਅਤੇ ਸਾਹਿਤਕ ਪੇਚੀਦਗੀਆਂ ਦਾ ਮੇਲ? ਅਸੀਂ ਤਾਂ ਸਤਿਕਾਰਤ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਦੇਸ਼, ਕੌਮ ਅਤੇ ਧਰਮ ਲਈ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ, ਆਜ਼ਾਦੀ ਦੀ ਲੜਾਈ, ਪੰਚਾਇਤਾਂ, ਨਗਰ ਕੌਂਸਲਾਂ, ਨਿਗਮਾ, ਕੇਂਦਰੀ ਅਤੇ ਰਾਜ ਸਰਕਾਰਾਂ ਦੀ ਬਣਤਰ, ਮੀਂਹ ਕਿੱਥੇ ਘੱਟ ਤੇ ਕਿੱਥੇ ਜ਼ਿਆਦਾ ਪੈਂਦਾ ਐ, ਕਣਕ, ਚਾਵਲ ਅਤੇ ਕਪਾਹ ਕਿਹੜੇ ਕਿਹੜੇ ਰਾਜਾਂ ਵਿੱਚ ਹੁੰਦੀ ਹੈ ਆਦਿ ਤੋਂ ਵੱਧ ਹੋਰ ਕੁਝ ਵੀ ਨਹੀਂ ਜਾਣਦੇ ਹੁੰਦੇਅਜਿਹਾ ਕੁਝ ਸੁਣਨ ਉਪਰੰਤ ਵੀ ਉਸ ਨੇ ਮੁੜ ਪਹਿਲੀ ਗੱਲ ਇੱਕ ਵਾਰ ਫਿਰ ਦੁਹਰਾ ਦਿੱਤੀਮੈਂ ਆਪਣੀ ਘੰਟੀ ਲਗਾਉਣ ਲਈ ਆਪਣੇ ਵਿਦਿਆਰਥੀਆਂ ਕੋਲ ਕਲਾਸ ਚਲਿਆ ਗਿਆਸਾਹਿਤਕ ਰੁਚੀ ਹੋਣ ਕਾਰਨ ਇਸ ਸੰਬੰਧੀ ਕੁਝ ਨਾ ਕੁਝ ਲਿਖਣ ਦੀ ਤਾਂਘ ਮੇਰੇ ਧੁਰ ਅੰਦਰ ਵੀ ਕਿਤੇ ਨਾ ਕਿਤੇ ਅੰਗੜਾਈਆਂ ਲੈ ਰਹੀ ਸੀਕਾਫੀ ਯਤਨ ਕਰਨ ਉਪਰੰਤ ਮੈਂ ਆਪਣੀ ਸੀਮਤ ਬੁੱਧੀ ਅਨੁਸਾਰ ਔਰਤ ਜਾਤੀ ਨਾਲ ਸੰਬੰਧਤ ਮੁਸ਼ਕਿਲ ਨਾਲ ਚਾਰ ਮਾਟੋ ਹੀ ਕਾਗਜ਼ ਦੀ ਹਿੱਕ ’ਤੇ ਝਰੀਟ ਸਕਿਆਇਸ ਉਪਰੰਤ ਮੈਂ ਆਪਣੀ ਇੱਕ ਵਿਦਿਆਰਥਣ ਨੂੰ ਉਹ ਕਾਗਜ਼ ਦੇ ਕੇ ਖਾਲੀ ਪੀਰਅਡ ਹੋਣ ਕਾਰਨ ਇਕੱਠੇ ਬੈਠੇ ਅਧਿਆਪਕਾਂ ਕੋਲ ਭੇਜ ਦਿੱਤਾਉਹਨਾਂ ਤੋਂ ਕਾਫੀ ਦੂਰ ਬੈਠਾ ਵੀ ਮੈਂ ਇਕੱਲੇ ਇਕੱਲੇ ਅਧਿਆਪਕ ਦੀ ਹਰ ਗਤੀਵਿਧੀ ਨੂੰ ਬਰੀਕੀ ਨਾਲ ਦੇਖ ਰਿਹਾ ਸੀਉਹਨਾਂ ਦੀਆਂ ਗਤੀਵਿਧੀਆਂ ਤੋਂ ਮੇਰੇ ਵੱਲੋਂ ਲਿਖੇ ਗਏ ਮਾਟੋ, ਮੈਨੂੰ ਪਾਸ ਹੁੰਦੇ ਨਜਰੀ ਪਏਇਸ ਤੋਂ ਤੁਰੰਤ ਬਾਅਦ ਲੜਕੀ ਕਾਗਜ਼ ਲੈ ਕੇ ਮੇਰੇ ਕੋਲੇ ਵਾਪਸ ਪਰਤ ਆਈ ਅਤੇ ਕਹਿਣ ਲੱਗੀ “ਸਰ, ਉਹਨਾਂ ਨੇ ਕਿਹਾ ਹੈ ਕਿ ਚਾਰੇ ਮਾਟੋ ਲਿਖਣ ਯੋਗ ਹਨ, ਤੁਸੀਂ ਚਾਰਾਂ ਮਾਟੋਆਂ ਦੇ ਲੇਖਕਾਂ ਦੇ ਨਾਮ ਇਹਨਾਂ ਦੇ ਸਾਹਮਣੇ ਲਿਖ ਦਿਓ।”

ਉਸੇ ਸਮੇਂ ਹੀ ਮੈਂ ਉਸ ਲੜਕੀ ਨੂੰ ਇਹ ਕਹਿ ਕੇ ਵਾਪਸ ਭੇਜਿਆ ਕਿ ਉਹ ਚਾਰਾਂ ’ਤੇ ਹੀ ਮੇਰਾ ਨਾਮ ਲਿਖ ਦੇਣਉਸ ਲੜਕੀ ਨੇ ਜਦੋਂ ਅਧਿਆਪਕਾਂ ਨੂੰ ਜਾ ਕੇ ਇਹ ਸ਼ਬਦ ਕਹੇ ਤਾਂ ਉਹਨਾਂ ਦੇ ਚਿਹਰੇ ’ਤੇ ਹਾਵ ਭਾਵ ਹੀ ਬਦਲ ਗਏਇਹ ਲਾਈਨਾਂ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਹੀ ਲਿਖੀਆਂ ਹੋਣ, ਅਤੇ ਸਹੀ ਵੀ ਪਾਈਆਂ ਗਈਆਂ ਹੋਣ ਤਾਂ ਮੇਰੀ ਖੁਸ਼ੀ ਸੱਤਾਂ ਅਸਮਾਨਾਂ ਨੂੰ ਨਾ ਚੜ੍ਹੇ, ਇਹ ਕਿਵੇਂ ਹੋ ਸਕਦਾ ਸੀਘੰਟੀ ਵੱਜਣ ਉਪਰੰਤ ਜਦੋਂ ਮੈਂ ਉਹਨਾਂ ਕੋਲ ਗਿਆ ਤਾਂ ਪੰਜਾਬੀ ਲੈਕਚਰਾਰ ਨੇ ਹੈਰਾਨੀ ਅਤੇ ਈਰਖਾ ਦੇ ਸੁਮੇਲ ਵਿੱਚੋਂ ਸਵਾਲ ਕੀਤਾ ਸੌਂਹ ਖਾ ਬਈ ਤੈਂ ...

ਇੰਨਾ ਸੁਣਦਿਆਂ ਹੀ ਮੈਂ ਉਸ ਨੂੰ ਸਮੁੱਚੇ ਸੰਸਾਰ ਦੀਆਂ ਲਾਇਬ੍ਰੇਰੀਆਂ ਦੀ ਬਰੀਕੀ ਨਾਲ ਪੜਤਾਲ ਕਰਨ ਦੀ ਸ਼ਰਤ ਸਮੇਤ ਚੁਣੌਤੀ ਦੇ ਦਿੱਤੀਮੇਰੇ ਦਾਅਵੇ ਨੂੰ ਦੇਖਦਿਆਂ ਉਹ ਕੁਝ ਛਿੱਥਾ ਜਿਹਾ ਤਾਂ ਪੈ ਗਿਆ ਪ੍ਰੰਤੂ ਅਫਸੋਸ ਕਿ ਉਸ ਸਕੂਲ ਦੀਆਂ ਦੀਵਾਰਾਂ ਅੱਜ ਲਗਭਗ 27 ਵਰ੍ਹੇ ਬੀਤਣ ਦੇ ਬਾਅਦ ਵੀ ਉਸ ਪੱਤਰ ਦੇ ਅਮਲੀ ਰੂਪ ਵਿੱਚ ਲਾਗੂ ਹੋਣ ਦੀ ਉਡੀਕ ਕਰ ਰਹੀਆਂ ਹਨਦੀਵਾਰਾਂ ’ਤੇ ਪਹਿਲਾਂ ਤੋਂ ਲਿਖੇ ਮਾਟੋਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੋਵੇਗਾ

ਸੋਚਾਂ ਦੇ ਸਮੁੰਦਰ ਵਿੱਚ ਡੁਬਕੀ ਲਗਾਉਂਦਿਆਂ ਅਤੇ ਮਨ ਹੀ ਮਨ ਝੂਰਦਿਆ ਕਈ ਵਾਰ ਖਿਆਲ ਆਉਂਦਾ ਹੈ ਕਿ ਉਨ੍ਹਾਂ ਸਤਿਕਾਰਯੋਗ ਸਾਥੀਆਂ ਅਤੇ ਜ਼ਿੰਮੇਵਾਰ ਕੁਰਸੀ ’ਤੇ ਬੈਠੀ ਪ੍ਰਿੰਸੀਪਲ ਮੈਡਮ ਦਾ ਮੇਰੇ ਨਾਲ ਅੰਦਰੂਨੀ ਤੌਰ ’ਤੇ ਕੋਈ ਨਿੱਜੀ ਮਨ ਮੁਟਾਵ ਹੋ ਸਕਦਾ ਹੈ, ਪ੍ਰੰਤੂ ਸਰਕਾਰੀ ਚਿੱਠੀ ਨੂੰ ਸਕੂਲ ਦੀਆਂ ਦੀਵਾਰਾਂ ਹੇਠ ਦਫਨ ਕਰਕੇ ਅਤੇ ਆਪਣੇ ਬਣਦੇ ਸਰਕਾਰੀ ਫਰਜ਼ਾਂ ਤੋਂ ਟਾਲਾ ਵੱਟ ਕੇ ਕੀ ਉਸ ਨੇ ਮਾਨਸਿਕ ਨਿਘਾਰ ਦੇ ਹੇਠਲੇ ਪੱਧਰ ਨੂੰ ਜੱਗ ਜ਼ਾਹਰ ਨਹੀਂ ਕੀਤਾ? ਕੀ ਇਹ ਸਰਕਾਰੀ ਹੁਕਮਾਂ ਦੀ ਉਲੰਘਣਾ ਨਹੀਂ? ਇਸ ਤੋਂ ਵੀ ਅਗਾਂਹ ਲੰਘ ਕੇ ਜੇਕਰ ਬਰੀਕੀ ਨਾਲ ਦੇਖਿਆ ਜਾਵੇ ਤਾਂ ਸੰਸਾਰ ਦੀ ਲਗਭਗ ਅੱਧੀ ਅਬਾਦੀ ਔਰਤ ਜਾਤੀ ਨਾਲ ਇਸ 21ਵੀਂ ਸਦੀ ਵਿੱਚ ਅਜਿਹਾ ਸਲੂਕ ਕਰਕੇ ਉਹਨਾਂ ਦੀ ਤੌਹੀਨ ਨਹੀਂ ਕੀਤੀ ਗਈ?

ਉਕਤ ਸਮੁੱਚੇ ਘਟਨਾ ਕ੍ਰਮ ਨੂੰ ਵਿਚਾਰਦਿਆਂ ਸਮੁੱਚੀ ਲੋਕਾਈ ਨੂੰ ਮੇਰੀ ਧੁਰ ਅੰਦਰੋਂ ਗੁਜ਼ਾਰਿਸ਼ ਹੈ ਕਿ ਜੇਕਰ ਕਿਸੇ ਵਿਅਕਤੀ ਨਾਲ ਨਿੱਜੀ ਰੰਜ਼ਿਸ਼ ਹੈ ਵੀ ਤਾਂ ਕਿਰਪਾ ਕਰਕੇ ਉਸ ਨਾਲ ਨਿਪਟਣ ਦੇ ਢੰਗ ਤਰੀਕਿਆਂ ਵਿੱਚ ਤਬਦੀਲੀ ਕਰ ਲਈ ਜਾਵੇਪ੍ਰੰਤੂ ਅਜਿਹੇ ਲੋਕ ਅਤੇ ਵਿਸ਼ੇਸ਼ ਕਰਕੇ ਔਰਤਾਂ ਅਤੇ ਸਮਾਜ ਹਿਤੈਸ਼ੀ ਕਾਰਜਾਂ ਵਿੱਚ ਅੜਿੱਕਾ ਪਾਉਣ ਦੀ ਕਦਾਚਿਤ ਖੇਚਲ ਨਾ ਕੀਤੀ ਜਾਵੇਇਸ ਤੋਂ ਇਲਾਵਾ ਕਿਸੇ ਵਿਅਕਤੀ ਦੀ ਉੱਭਰ ਰਹੀ ਕਿਸੇ ਵੀ ਪ੍ਰਕਾਰ ਦੀ ਪ੍ਰਤਿਭਾ ਨੂੰ ਆਪਣੇ ਸਾੜੇ/ਈਰਖਾ ਦੀ ਭੱਠੀ ਵਿੱਚ ਬਗੈਰ ਕਿਸੇ ਵਿਸ਼ੇਸ਼ ਕਾਰਨੋ ਸਾੜਨ ਤੋਂ ਵੀ ਗੁਰੇਜ਼ ਹੀ ਕੀਤਾ ਜਾਵੇ, ਕਿਉਂਕਿ ਕੱਲ੍ਹ ਕਲੋਤਰ ਨੂੰ ਕੋਈ ਵਿਦਿਆਰਥੀ, ਬੱਚਾ ਕਿਸੇ ਵੱਡੇ ਮੁਕਾਮ ’ਤੇ ਪਹੁੰਚ ਕੇ ਆਪਣੇ ਸਮਾਜ, ਦੇਸ਼ ਕੌਮ ਦੀ ਭਲਾਈ ਲਈ ਕੁਝ ਵੀ ਕਰ ਸਕਦਾ ਹੈਵੈਸੇ ਵੀ ਸਿਆਣਿਆਂ ਦੀ ਕਹਾਵਤ ਹੈ ਕਿ ਤੌੜੀ ਆਪਣੇ ਕਿਨਾਰੇ ਆਪ ਹੀ ਸਾੜ ਕੇ ਬਹਿ ਜਾਂਦੀ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾਇਹੀ ਗੱਲ ਮਨੁੱਖਤਾ ’ਤੇ ਵੀ ਹੂ ਬ ਹੂ ਨਜਰੀ ਪੈਂਦੀ ਦਿਖਾਈ ਦੇ ਰਹੀ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5299)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਆਤਮਾ ਸਿੰਘ ਪਮਾਰ

ਆਤਮਾ ਸਿੰਘ ਪਮਾਰ

Nehru Memorial Government College, Mansa.
WhatsApp: (91- 89680 - 56200)
(atmapamarbsp@gmail.com)

More articles from this author