DarbaraSKahlon7ਸੱਤਾ ਖਾਤਰ ਅਕਾਲੀ ਆਗੂਆਂ ਨੇ ਚੰਡੀਗੜ੍ਹਪੰਜਾਬ ਦੇ ਪਾਣੀਹੈੱਡਵਰਕਸ ਕੰਟਰੋਲਪੰਜਾਬੀ ਬੋਲਦੇ ਇਲਾਕੇ ...
(16 ਮਾਰਚ 2024)
ਇਸ ਸਮੇਂ ਪਾਠਕ: 100.


ਮਾਖਿਉਂ ਮਿੱਠੀ ਪੰਜਾਬੀ ਬੋਲੀ ਦਾ ਇੱਕ ਅਖਾਣ ਹੈ “ਬੂਹੇ ਆਈ ਜੰਞ ਤੇ ਵਿੰਨੋਂ ਕੁੜੀ ਦੇ ਕੰਨ
ਪੰਜਾਬ ਅੰਦਰ ਸਿਰਫ ਸੱਤਾ ਸੁੱਖ ਮਾਨਣ ਲਈ ਮਰਹੂਮ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1996 ਵਿੱਚ ਲੋਕ ਸਭਾ ਚੋਣਾਂ ਬਾਅਦ ਅਕਾਲੀ-ਬਸਪਾ (ਬਹੁਜਨ ਸਮਾਜ ਪਾਰਟੀ) ਗਠਜੋੜ ਤੜੱਕ ਤੋੜਦਿਆਂ 13 ਰੋਜ਼ਾ ਸ਼੍ਰੀ ਅਟਲ ਬਿਹਾਰ ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਹਿਮਾਇਤ ਦਾ ਐਲਾਨ ਕਰਦਿਆਂ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਜੋੜਿਆ ਸੀਇਹ ਸਮਝੌਤਾ ਪੰਥ ਅਤੇ ਪੰਜਾਬੀਆਂ ਨਾਲ ਨਹੀਂ ਸੀ, ਇਹ ਸਮਝੌਤਾ ਸ. ਬਾਦਲ ਪਰਿਵਾਰ ਅਤੇ ਉਸ ਦੇ ਪਿੱਠੂ ਰਾਜਨੀਤਕ ਕੋੜਮੇ ਨਾਲ ਸੀ। ਪੰਥ, ਪੰਜਾਬ ਅਤੇ ਪੰਜਾਬੀ ਇਸ ਵਿੱਚੋਂ ਮਨਫ਼ੀ ਸਨ, ਅਸੀਂ ਇਹ ਗੱਲ ਠੋਕ ਕੇ ਤੱਥਾਂ ਦੇ ਆਧਾਰ ’ਤੇ ਕਹਿੰਦੇ ਹਾਂ ਤਜਰਬਾ ਰਹਿਤ ਸੁਖਬੀਰ ਬਾਦਲ ਨੂੰ ਕੇਂਦਰ ਵਿੱਚ ਸ਼੍ਰੀ ਵਾਜਪਾਈ ਸਰਕਾਰ ਵਿੱਚ ਰਾਜ ਮੰਤਰੀ ਬਣਾਉਣਾ, ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਗੁਜਰਾਤ ਜਾ ਕੇ ਸੁਖਦੇਵ ਸਿੰਘ ਢੀਂਡਸਾ ਜਾਂ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਦੀ ਥਾਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਵਾਉਣ ਲਈ ਸ਼੍ਰੀ ਨਰੇਂਦਰ ਮੋਦੀ ਅੱਗੇ ਲ੍ਹੇਲੜੀਆਂ ਕੱਢਣ ਜਾਣਾਸੌ ਹੱਥ ਰੱਸਾ ਅਤੇ ਸਿਰੇ ਗੰਢ ਵਰਗਾ ਪ੍ਰਮਾਣ ਸਾਬਕਾ ਪ੍ਰਬੁੱਧ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਦੋਂ ਪ੍ਰਪੱਕ ਕੀਤਾ ਜਦੋਂ ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਦਿੱਲੀ ਉਨ੍ਹਾਂ ਨੂੰ ਮਿਲਣ ਆਉਂਦੇ ਹਨ, ਪੰਜਾਬ ਅਤੇ ਪੰਜਾਬੀਆਂ ਦੀ ਥਾਂ ਨਿੱਜੀ ਕੰਮ ਕਰਾਉਣ ਆਉਂਦੇ ਹਨ।” ਪੰਥ ਨੂੰ ਬੇਦਾਵਾ ਤਾਂ ਉਨ੍ਹਾਂ 24-25 ਫਰਵਰੀ, 1996 ਮੋਗਾ ਕਾਨਫਰੰਸ ਵੇਲੇ ਦੇ ਦਿੱਤਾ ਸੀ

ਦਰਅਸਲ ‘ਮਰਦੀ ਨੇ ਅੱਕ ਚੱਬਿਆ’ ਅਨੁਸਾਰ ਪੰਜਾਬ ਦੀ ਕਿਸਾਨੀ ਵੱਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਤੱਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਵੱਲੋਂ ਕੇਂਦਰ ਵੱਲੋਂ ਬਣਾਏ ਤਿੰਨ ਖੇਤੀ ਕਾਲੇ ਕਾਨੂੰਨ ਦਾ ਡੰਕੇ ਦੀ ਚੋਟ ਹਿਮਾਇਤ ਕੀਤੀ ਸੀ, ਉਨ੍ਹਾਂ ਦੀ ਪਿੰਡ ਬਾਦਲ (ਮੁਕਤਸਰ) ਵਿਖੇ ਕੋਠੀ ਘੇਰ ਲਈ ਤਾਂ ਉਨ੍ਹਾਂ ਨੂੰ ਨਾ ਸਿਰਫ ਤਿੰਨ ਕਾਲੇ ਕਾਨੂੰਨ ਦੀ ਹਿਮਾਇਤ ਵਾਪਸ ਲੈਣੀ ਪਈ ਬਲਕਿ ਭਾਜਪਾ ਨਾਲ ਰਾਜਨੀਤਕ ਗਠਜੋੜ ਤੋੜਨ ਅਤੇ ਬੀਬੀ ਹਰਸਿਮਰਤ ਕੌਰ ਵੱਲੋਂ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਦਾ ਡਰਾਮਈ ਫੈਸਲਾ ਸਤੰਬਰ, 2020 ਵਿੱਚ ਕਰਨਾ ਪਿਆ

ਅਕਾਲੀ ਭਾਜਪਾ ਸਮਝੌਤੇ ਬਗੈਰ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ, ਸੰਗਰੂਰ ਅਤੇ ਸੰਨ 2023 ਵਿੱਚ ਜਲੰਧਰ ਪਾਰਲੀਮੈਂਟਰੀ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਜਿਵੇਂ ਜੱਗੋਂ ਤੇਰ੍ਹਵੀਂ ਹੋਈ, ਜੱਗ ਜਾਣਦਾ ਹੈ

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਗੈਰ ਬੁਲਾਵੇ ਦੇ ਆਪੇ ਜਾਣੇ ਅਣਜਾਣੇ ਕੀਤੇ ਗੁਨਾਹਾਂ ਦੀ ਮੁਆਫੀ ਅਤੇ ‘ਪੰਜਾਬ ਬਚਾਓ’ ਯਾਤਰਾ ਸਮੇਂ ਜਦੋਂ ਪੰਥ ਅਤੇ ਪੰਜਾਬੀਆਂ ਨੇ ਮੂੰਹ ਮੋੜ ਲਿਆ ਤਾਂ ਹੁਣ ਬੂਹੇ ਖੜ੍ਹੀਆਂ ਲੋਕ ਸਭਾ ਚੋਣਾਂ ਸਮੇਂ ਹੋਣ ਵਾਲੀ ਦੁਰਦਸ਼ਾ ਸਿਰ ਚੜ੍ਹ ਕੇ ਬੋਲਣ ਲੱਗੀ ਤਾਂ ਰੁੱਸੇ ਕੋੜਮੇ ਨੂੰ ਮੁੜ ਜੋੜਨ ਅਤੇ ਭਾਜਪਾ ਨਾਲ ਮੁੜ ਗਠਜੋੜ ਕਰਨ ਦੀਆਂ ਗੈਰ ਇਖਲਾਕੀ ਰਾਜਨੀਤਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂਭਾਜਪਾ ਨਾਲ ਹੇਜ਼ ਅਤੇ ਅੰਦਰਖਾਤੇ ਗਠਜੋੜ ਦਾ ਪ੍ਰਗਟਾਵਾ ਸੁਖਬੀਰ ਬਾਦਲ ਪਰਿਵਾਰ ਇੱਕ ਦੇਸ਼ ਇਕ ਚੋਣ, ਚੰਡੀਗੜ੍ਹ ਮੇਅਰ ਅਤੇ ਡਿਪਟੀ ਮੇਅਰਾਂ ਦੀ ਚੋਣ ਵੇਲੇ ਭਾਜਪਾ ਉਮੀਦਵਾਰਾਂ ਦੀ ਇੱਕੋ ਇੱਕ ਮੈਂਬਰ ਰਾਹੀਂ ਹਿਮਾਇਤ, ਸੀ. ਏ. ਏ. ਨੋਟੀਫਿਕੇਸ਼ਨ ’ਤੇ ਮੂੰਹ ਬੰਦੀ ਰਾਹੀਂ ਕਰ ਚੁੱਕੇ ਹਨ

ਭਾਜਪਾ ਨਾਲ ਅੰਦਰਖਾਤੇ ਗਠਜੋੜ ਲਈ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ, ਬਾਅਦ ਹੁਣ ਕਮਾਨ ਚਾਚੇ ਕੈਪਟਨ ਅਮਰਿੰਦਰ ਸਿੰਘ ਪੰਝੱਤਰ ਪੈਂਤੀ ਵਾਲੇ ਸਾਬਕਾ ਮੁੱਖ ਮੰਤਰੀ ਨੂੰ ਸੌਂਪੀ ਗਈ ਹੈਚਾਚਾ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਹੁਣ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨਾਲ ਕਰਦਾ ਨਜ਼ਰ ਆਇਆਚਾਚਾ ਦਾਅਵਾ ਕਰਦਾ ਸੁਣਿਆ ਜਾਂਦਾ ਹੈ ਕਿ ਜੇਕਰ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਸਿਰੇ ਚੜ੍ਹਦਾ ਹੈ ਤਾਂ ਫਿਰ ਰਾਜ ਦੀਆਂ 13 ਅਤੇ 14ਵੀਂ ਚੰਡੀਗੜ੍ਹ ਸੀਟ ’ਤੇ ਇਸਦੀ ਜਿੱਤ ਹੋਵੇਗੀ

ਤਰਲੋਮੱਛੀ ਕੌਣ ਕੌਣ? ਲੱਖ ਸੋਨ ਟਕੇ ਦਾ ਸਵਾਲ ਇਹ ਹੈ ਕਿ ਅਕਾਲੀ-ਭਾਜਪਾ ਰਾਜਨੀਤਕ ਗਠਜੋੜ ਲਈ ਤਰਲੋ-ਮੱਛੀ ਕੌਣ ਕੌਣ ਹਨ? ਇਸ ਗਠਜੋੜ ਲਈ ਸਿਰਫ ਤੇ ਸਿਰਫ ਸਾਬਕਾ ਸੱਤਾਧਾਰੀ ਰਾਜਨੀਤਕ ਪਰਿਵਾਰ ਅਤੇ ਮਲਾਈ ਖਾਣ ਦਾ ਆਦੀ ਉਨ੍ਹਾਂ ਦਾ ਪਿੱਠੂ ਰਾਜਨੀਤਕ ਕੋੜਮਾ ਹੈ

ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਸਿੱਖ ਪੰਥ, ਗੁਰਦਵਾਰਿਆਂ, ਸਿੱਖ ਸਭਿਅਚਾਰ ਦੀ ਰਾਖੀ ਲਈ ਦਸੰਬਰ 14, 1920 ਨੂੰ ਗਠਤ ਕੀਤਾ ਗਿਆ ਸੀ ਇਸਦਾ ਇੱਕ ਲੰਬਾ ਸ਼ਾਨਾਮੱਤਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਇਸਦਾ ਮੁੱਖ ਮੰਤਵ ਸਿੱਖ ਪੰਥ, ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ ਅਤੇ ਸਿੱਖ ਸੱਭਿਆਚਾਰ ਦੀ ਰਾਖੀ ਸੀਪੰਜਾਬ ਅੰਦਰ ਵਿਸ਼ਾਲ ਸਿੱਖ ਸ਼ਕਤੀ, ਜਿਸ ਨੇ ਦੁਰਾਨੀਆਂ ਅਤੇ ਮੁਗਲ ਜ਼ੁਲਮਾਂ ਤੋਂ ਇਸ ਖਿੱਤੇ ਨੂੰ ਆਜ਼ਾਦ ਕੀਤਾ, ਦਰਾ ਖ਼ੈਬਰ ਵੱਲੋਂ ਹਮਲੇ ਸਦਾ ਲਈ ਬੰਦ ਕੀਤੇ, ਇੱਕ ਵਿਸ਼ਾਲ, ਕੁਸ਼ਲ, ਇਨਸਾਫ ਪਸੰਦ ਅਤੇ ਵਿਕਾਸਮਈ ਰਾਜ ਸਥਾਪਿਤ ਕੀਤਾਕਾਸ਼! ਕਿ ਸਿੱਖ ਲੀਡਰਸ਼ਿੱਪ ਦੇਸ਼ ਦੀ ਵੰਡ ਸਮੇਂ ਸਿੱਖਾਂ ਅਤੇ ਪੰਜਾਬੀਆਂ ਲਈ ਉਹ ਆਜ਼ਾਦ ਪੰਜਾਬ ਅੰਗਰੇਜ਼ ਬਸਤੀਵਾਦੀ ਹਾਕਮਾਂ ਤੋਂ ਪ੍ਰਾਪਤ ਕਰਨ ਲਈ ਸਮਰੱਥ ਹੁੰਦੀ

ਅਜ਼ਾਦੀ ਬਾਅਦ ਪੰਜਾਬ ਨੂੰ ਕਾਬੂ ਅਤੇ ਕਮਜ਼ੋਰ ਰੱਖਣ ਲਈ, ਸਿੱਖਾਂ ਨੂੰ ਕਦੇ ਵੀ ਸਿਰ ਨਾ ਚੁੱਕਣ ਦੇਣ ਲਈ ਕੇਂਦਰੀ ਭਾਰਤੀ ਰਾਜ ਨੇ ਇੱਕ ਵਿਸ਼ੇਸ਼ ਨੀਤੀ ਘੜੀ ਜੋ ਲਗਾਤਾਰ ਚਾਲੂ ਰੱਖਣ ਦਾ ਪ੍ਰਬੰਧ ਪੱਕੇ ਤੌਰ ’ਤੇ ਕੀਤਾ ਭਾਵੇਂ ਸੱਤਾ ਵਿੱਚ ਕੋਈ ਵੀ ਰਾਜਨੀਤਕ ਪਾਰਟੀ, ਗਠਜੋੜ ਜਾਂ ਵਿਅਕਤੀ ਹੋਵੇਪੰਜਾਬ ਵਿੱਚ ਸੱਤਾ ਵਿੱਚ ਉਸੇ ਸਿੱਖ ਆਗੂ, ਸ਼੍ਰੋਮਣੀ ਅਕਾਲੀ ਦਲ ਧੜੇ ਨੂੰ ਆਸੀਨ ਕਰਨ ਦਾ ਪ੍ਰਬੰਧ ਹੈ ਜੋ ਭਾਰਤੀ ਸੱਤਾ ਪ੍ਰਤੀ ਵਫਾਦਾਰ ਹੋਵੇਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਅਜੋਕਾ ਭਗਵੰਤ ਮਾਨ ਸਭ ਆਪਣੀਆਂ ਰਾਜਨੀਤਕ ਪਾਰਟੀਆਂ ਨਾਲੋਂ ਭਾਰਤੀ ਕੇਂਦਰੀ ਰਾਜਕੀ ਸ਼ਕਤੀ ਦੇ ਪਹਿਰੇਦਾਰ ਰਹੇ ਹਨਇਨ੍ਹਾਂ ਲਈ ਰਾਜਨੀਤਕ ਪਾਰਟੀਆਂ, ਪੰਥ, ਪੰਜਾਬ ਅਤੇ ਪੰਜਾਬੀ ਕਦੇ ਮਹੱਤਵਪੂਰਨ ਨਹੀਂ ਰਹੇ

ਸੱਤਾ ਖਾਤਰ ਅਕਾਲੀ ਆਗੂਆਂ ਨੇ ਚੰਡੀਗੜ੍ਹ, ਪੰਜਾਬ ਦੇ ਪਾਣੀ, ਹੈੱਡਵਰਕਸ ਕੰਟਰੋਲ, ਪੰਜਾਬੀ ਬੋਲਦੇ ਇਲਾਕੇ ਕੁਰਬਾਨ ਕਰ ਦਿੱਤੇਨੀਲਾ ਤਾਰਾ ਅਪਰੇਸ਼ਨ, ਦਿੱਲੀ ਤੇ ਹੋਰ ਥਾਂਈਂ ਨਵੰਬਰ 84 ਦੇ ਕਤਲਏਆਮ, 25000 ਝੂਲੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਖੂਨ ਭੁਲਾ ਕੇ ਸੱਤਾ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਅਤੇ ਕੇਂਦਰੀ ਹਾਕਮਾਂ ਨਾਲ ਸਮਝੌਤੇ ਕੀਤੇਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ

ਹਿੰਦੂ-ਸਿੱਖ ਏਕਤਾ: ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਹਿੱਦੂ-ਸਿੱਖ ਏਕਤਾ ਹਮੇਸ਼ਾ ਰੋਟੀ, ਬੇਟੀ ਦੀ ਸਾਂਝ ਅਤੇ ਸਿੱਖ ਸਿਧਾਂਤਾਂ ਕਰਕੇ ਚੱਟਾਨ ਵਾਂਗ ਇਕਜੁੱਟ ਰਹੀ ਹੈ, ਹਮੇਸ਼ਾ ਰਹੇਗੀਰਾਜਨੀਤੀਵਾਨਾਂ ਨੇ ਧਰਮ, ਜਾਤ, ਭਾਸ਼ਾ, ਇਸ਼ਟ ਆਦਿ ਦੇ ਨਾਮ ’ਤੇ ਭੁਲੇਖੇ ਪਾਉਣ ਦੇ ਕੋਝੇ ਯਤਨ ਕੀਤੇ ਪਰ ਸਦਾ ਅਸਫਲ ਰਹੇ

ਸ. ਪ੍ਰਕਾਸ਼ ਸਿੰਘ ਬਾਦਲ ਨੇ ‘ਹਿੰਦੂ-ਸਿੱਖ ਏਕਤਾ’ ਦੇ ਮੁੱਦੇ ਨੂੰ ਰਾਜਨੀਤਕ ਟਵਿਸਟ ਦੇ ਕੇ, ਪੰਜਾਬ ਵਿੱਚ ਬੇਗੁਨਾਹਾਂ ਦੇ ਘਾਣ ਨੂੰ ਜਾਨਣ ਲਈ ‘ਟਰੁੱਥ ਐਂਡ ਰੀਕੰਸੀਲੇਸ਼ਨ ਕਮਿਸ਼ਨ’ ਸਥਾਪਿਤ ਕਰਨੋਂ ਭੱਜ ਗਏ। ਪੰਥ ਨਾਲੋਂ ਪਰਿਵਾਰ ਅਤੇ ਪਿੱਠੂ ਲੋਟੂ ਕੋੜਮੇ ਨੂੰ ਸਥਾਪਿਤ ਕਰਕੇ ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਮੁੱਦੇ ਨਕਾਰ ਦਿੱਤੇ

ਸਿੱਖ ਸੰਸਥਾਵਾਂ ਦਾ ਘਾਣ: ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ, ਸਿੱਖ ਸੰਗਤ ਅਤੇ ਪੰਥ ਦਾ ਘਾਣ ਸੱਤਾ ਲਈ ਬਾਦਲ ਪਰਿਵਾਰ ਨੇ ਕੀਤਾਸ੍ਰੀ ਅਕਾਲ ਤਖਤ ਗੋਲਾ ਬਣ ਲਿਆਅੱਤਵਾਦ ਦੇ ਦੌਰ ਵਿੱਚ ਬਟਾਲਾ (ਗੁਰਦਾਸਪੁਰ) ਦੇ ਜ਼ਾਲਮ ਐੱਸ. ਐੱਸ. ਪੀ. ਗੋਬਿੰਦ ਰਾਮ ਨੇ ਜਦੋਂ ਦੋ ਸਿੱਖ ਬੀਬੀਆਂ ਬੰਦੀ ਬਣਾਈਆਂ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਜਥੇਦਾਰ ਅਕਾਲ ਤਖਤ ਸਾਹਿਬ ਪ੍ਰੋ. ਦਰਸ਼ਨ ਸਿੰਘ ਨੇ ਜਦੋਂ ਖੁਦ ਉਨ੍ਹਾਂ ਦੀ ਰਿਹਾਈ ਲਈ ਬਟਾਲਾ ਥਾਣੇ ਦੇ ਘਿਰਾਉ ਦੀ ਅਗਵਾਈ ਕਰਨ ਦਾ ਐਲਾਨ ਕਰਕੇ ਅਮਲ ਆਰੰਭਿਆ ਤਾਂ ਚੰਡੀਗੜ੍ਹ-ਦਿੱਲੀ ਦੀ ਸੱਤਾ ਕੰਬੀਬੀਬੀਆਂ ਰਿਹਾ ਕੀਤੀਆਂ ਗਈਆਂਕੇਂਦਰੀ ਹਾਕਮਾਂ ਨਾਲ ਸੱਤਾ ਖਾਤਰ ਯਾਰੀ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਮਲੀਨ ਕਰ ਦਿੱਤੀਆਂਜੇ ਪਾਰਲੀਮੈਂਟ ਦੀਆਂ ਚੋਣਾਂ 5 ਸਾਲ ਤੋਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ ਤਾਂ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਕਿਉਂ ਨਹੀਂ? ਨਿਸ਼ਾਨਾ, ਸਿੱਖ ਸੰਸਥਾਵਾਂ ਕਮਜ਼ੋਰ ਕਰੋ, ਪੰਥ ਆਪੇ ਕਮਜ਼ੋਰ ਪੈ ਜਾਊ

ਢੀਂਡਸਾ: ਜਿਵੇਂ ਸੱਤਾ ਖਾਤਰ ਬਾਦਲ ਪਰਿਵਾਰ ਭਾਜਪਾ ਨਾਲ ਗਠਜੋੜ ਲਈ ਤਰਲੋਮੱਛੀ ਹੈ, ਇਵੇਂ ਹੀ ਸੁਖਦੇਵ ਸਿੰਘ ਢੀਂਡਸਾ ਪ੍ਰੌੜ੍ਹ ਬੰਦੇ ਸੱਤਾ ਖਾਤਰ ਕਿਵੇਂ ਥੁੱਕ ਕੇ ਚੱਟਦੇ ਹਨ, ਬੁੱਢੇ ਲਾਚਾਰ ਢੀਂਡਸਾ ਵੱਲ ਵੇਖੋਬਾਦਲਾਂ ਤੋਂ ਵੱਖ ਹੋਏ ਢੀਂਡਸਾ ਨੂੰ ਭਾਜਪਾ ਨੇ ਪੁਚਕਾਰਦੇ ਉਸ ਵਿੱਚੋਂ ਮਰਹੂਮ ਸ. ਬਾਦਲ ਦਾ ਅਕਸ ਵੇਖਣ ਦਾ ਖੇਖਨ ਕੀਤਾਪਦਮ ਭੂਸ਼ਨ ਨਾਲ ਵੀ ਨਿਵਾਜਿਆਜਦੋਂ ‘ਨੀਲੂ ਗਿੱਦੜ’ ਸਾਬਤ ਹੋਇਆ ਤਾਂ ਨਕਾਰ ਦਿੱਤਾਅਖੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਕਦੇ ਏਕਤਾ ਨਹੀਂਹੁਣ ਜ਼ਿੰਦਗੀ ਦੀ ਸ਼ਾਮ ਵੇਲੇ ਮੁੜ ਪੁੱਤ ਪਰਮਿੰਦਰ ਢੀਂਡਸਾ, ਜੋ ਇੱਕ ਨਿਕੰਮਾ ਆਗੂ ਹੈ, ਦੀ ਬਾਂਹ ਸੁਖਬੀਰ ਨੂੰ ਫੜਾ ਕੇ ਉਸ ਦੀ ਅਗਵਾਈ ਮੰਨ ਲਈਇਸੇ ਕਰਕੇ ਹੈ ਤਰਲੋਮੱਛੀ ਭਾਜਪਾ ਨਾਲ ਸਮਝੌਤੇ ਲਈ

ਜਗੀਰ ਕੌਰ: ਕਦੇ ਵੀ ਸਿੱਖ ਸਿਧਾਂਤਾਂ ’ਤੇ ਪਹਿਰਾ ਨਾ ਦੇਣ ਵਾਲੀ, ਪੁੱਤਰੀ ਦੀ ਮੌਤ ਦੇ ਕੇਸ ਵਿੱਚ ਬਦਨਾਮ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੇਲੇ ਇਸਦੀ ਬਰਬਾਦੀ ਲਈ ਜ਼ਿੰਮੇਵਾਰ, ਪਾਰਟੀ ਅੰਦਰ ਲੋਕਤੰਤਰ ਦਾ ਮੁੱਦਾ ਉਠਾ ਕੇ ਬਾਗੀ ਹੋ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੀ, ਪੰਥ ਅਤੇ ਪੰਜਾਬੀਆਂ ਵੱਲੋਂ ਦੇਸ਼-ਵਿਦੇਸ਼ ਵਿੱਚ ਨਕਾਰੀ ਜਾਣ ਕਰਕੇ ਮੁੜ ਸੁਖਬੀਰ ਬਾਦਲ ਦੀ ਝੋਲੀ ਵਿੱਚ ਜਾ ਗਿਰੀ ਹੈਸਿਰਫ ਸੱਤਾ ਦੇ ਨਿਵਾਲੇ ਅਤੇ ਰਾਜਨੀਤਕ ਹੋਂਦ ਲਈ

ਵਿਚੋਲੇ: ਪੰਜਾਬ, ਪੰਜਾਬੀਆਂ ਅਤੇ ਪੰਥ ਨੂੰ ਕਮਜ਼ੋਰ ਕਰਨ, ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਅਤੇ ਸੱਤਾ ਦਾ ਪਾਏਦਾਨ ਬਣਾਉਣ ਵਾਲੇ ਪਰਿਵਾਰ ਹੀ ਭਾਜਪਾ ਨਾਲ ਏਕਤਾ ਲਈ ਤਰਲੋ-ਮੱਛੀ ਹਨਇਹਨਾਂ ਵਿੱਚ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ, ਜੋ ਕਿਧਰੇ ਵੀ ਭਾਜਪਾਈ ਨਹੀਂ ਲਗਦੇ ਸਿਰਫ ਸੱਤਾ ਖਾਤਰ ਅਕਾਲੀ-ਭਾਜਪਾ ਗਠਜੋੜ ਲਈ ਜ਼ੋਰਦਾਰ ਬੈਟਿੰਗ ਕਰ ਰਹੇ ਹਨਕੈਪਟਨ ਜਾਂਦਾ ਜਾਂਦਾ ਧੀ ਜੈਇੰਦਰ ਕੌਰ ਨੂੰ ਉਤਰਾਧਿਕਾਰੀ ਥਾਪਣਾ ਚਾਹੁੰਦਾ ਹੈ

ਭਾਜਪਾ: ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਇਕੱਲੇ 370 ਅਤੇ ਐੱਨ. ਡੀ. ਏ. ਭਾਈਵਾਲਾ ਸਮੇਤ 405 ਸੀਟਾਂ ਜਿੱਤਣ ਦਾ ਐਲਾਨ ਕੀਤਾ ਸੀ, ਵਿਰੋਧੀ ਗਠਜੋੜ ਐੱਨ. ਡੀ. ਏ. ਅਤੇ ਖੇਤਰੀ ਪਾਰਟੀਆਂ ਦੀ ਵਧਦੀ ਤਾਕਤ ਕਰਕੇ ਸੰਭਵ ਨਹੀਂ ਲਗਦਾਹੁਣ ਜਿਨ੍ਹਾਂ ਖੇਤਰੀ ਪਾਰਟੀਆਂ ਨੂੰ ਨਿਗਲਣ ਜਾਂ ਕਮਜ਼ੋਰ ਕਰਨਾ ਚਾਹਿਆ, ਉਨ੍ਹਾਂ ਵੱਲ ਹੱਥ ਮਿਲਾਉਣ ਲਈ ਮਜਬੂਰ ਹੈਅਕਾਲੀ ਦਲ ਵੀ ਉਨ੍ਹਾਂ ਵਿੱਚ ਸ਼ਾਮਿਲ ਹੈਪਰ ਜਿਸ ਕੇਂਦਰੀ ਭਾਜਪਾ ਸ਼ਾਸਕਾਂ ਦੇ ਇਸ਼ਾਰੇ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਪੰਜਾਬ ਦੀ ਕਿਸਾਨੀ ਨਾਲ ਤਾਲਿਬਾਨੀ ਵਰਤਾਓ, ਇੱਕ ਨੌਜਵਾਨ ਦੀ ਮੌਤ, ਸੈਂਕੜੇ ਜ਼ਖਮੀ, ਬੰਦੀ ਸਿੱਖਾਂ ਦੀ ਰਿਹਾਈ, ਗੁਰਦਵਾਰਾ ਗੋਦੜੀ, ਡਾਂਗਮਾਰ ਸਾਹਿਬ, ਪੰਜਾਬ ਦੇ ਪਾਣੀਆਂ, ਹੈੱਡਵਰਕਸਾਂ, ਰਾਜਧਾਨੀ ਚੰਡੀਗੜ੍ਹ, ਯੂਆਪਾ ਅਧੀਨ ਡਿਬਰੂਗੜ੍ਹ ਦੂਰ ਦੁਰਾਡੀ ਜੇਲ੍ਹ ਵਿੱਚ ਅੰਮ੍ਰਿਤਪਾਲ ਤੇ ਸਾਥੀ ਭੇਜਣਾ, ਵਿਦੇਸ਼ਾਂ ਵਿੱਚ ਸਿੱਖਾਂ ਨਾਲ ਸ਼੍ਰੀ ਮੋਦੀ ਸਰਕਾਰ ਦੀ ਦੂਰੀ, ਸਿੱਖ ਘੱਟ ਗਿਣਤੀ ਦੀ ਭਾਰਤ ਅੰਦਰ ਸੁਰੱਖਿਆ ਅਤੇ ਸਨਮਾਨ ਦੀ ਗਾਰੰਟੀ (ਭਾਜਪਾ ਆਗੂ ਸ਼ਵਿੰਦੂ ਅਧਿਕਾਰੀ ਪੱਛਮੀ ਬੰਗਾਲ ਵਿੱਚ ਸਿੱਖ ਆਈ. ਪੀ. ਐੱਸ. ਅਫਸਰ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿੰਦਾ ਹੈ) ਸੰਬੰਧੀ ਮੁੱਦਿਆਂ ਦੇ ਹੱਲ ਬਗੈਰ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ ਨਾਲ ਸਮਝੌਤਾ ਕਰਦਾ ਹੈ ਤਾਂ ਇਹ ਇਸ ਲਈ ਨਿਸ਼ਚਿਤ ਤੌਰ ’ਤੇ ਰਾਜਨੀਤਕ ‘ਹਾਰਾਕੀਰੀ’ ਸਾਬਤ ਹੋਵੇਗਾਲੇਕਿਨ ਭਗਵੰਤ ਮਾਨ ਦਾ ਰਾਜਸੀ ਫਾਰਮੂਲਾ 0+0=0 ਭਾਜਪਾ ’ਤੇ ਲਾਗੂ ਨਹੀਂ ਹੋਵੇਗਾਐੱਸ ਕੇ ਐੱਮ ਕਿਸਾਨ ਰੈਲੀ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਦੇਸ਼ ਭਰ ਵਿੱਚ ਭਾਜਪਾ ਦੇ ਵਿਰੋਧ ਦੇ ਬਿਗੁਲ ਬਾਅਦ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਕਥਨ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੋ ਘਰਾਂ ਦੇ ਪ੍ਰਾਹੁਣੇ ਵਾਂਗ ਭੁੱਖਾ ਹੀ ਰਹਿ ਜਾਏਗਾ, ਭਾਵ ਗਠਜੋੜ ਦਾ ਕਾਰਵਾਂ ਗੁਜ਼ਰ ਜਾਣ ਕਰਕੇ ਗੁਬਾਰ ਵੇਖਦਾ ਰਹਿ ਜਾਏਗਾ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4811)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author