DarbaraSKahlon7ਭਾਰਤ ਦੇ 140 ਅਤੇ ਕੈਨੇਡਾ ਦੇ ਤਿੰਨ ਕਰੋੜ 91 ਲੱਖ ਲੋਕ ਆਪਸੀ ਮਿੱਤਰਤਾ ਅਤੇ ਸਹਿਯੋਗ ਲਈ ਹਮੇਸ਼ਾ ਤਾਂਘਵਾਨ ਹਨ ...
(23 ਮਈ 2024)
ਇਸ ਸਮੇਂ ਪਾਠਕ: 225.


ਪੂਰਾ ਵਿਸ਼ਵ ਇੱਕ ਛੋਟੇ ਜਿਹੇ ਗਲੋਬ ਵਿੱਚ ਸਿਮਟ ਚੁੱਕਾ ਹੈ
ਦੇਸ਼ਾਂ, ਦੀਪਾਂ ਅਤੇ ਮਹਾਂਦੀਪਾਂ ਦੀਆਂ ਦੂਰੀਆਂ ਮਿਟ ਚੁੱਕੀਆਂ ਹਨਇਹ ਸਾਇੰਸ, ਸੰਚਾਰ, ਆਵਾਜਾਈ ਆਧੁਨਿਕ ਤਕਨੀਕ ਦਾ ਕ੍ਰਿਸ਼ਮਾ ਹੈਪਰ ਡਿਪਲੋਮੈਟਿਕ ਸੂਝ-ਬੂਝ ਅਤੇ ਕਲਾ ਖੇਤਰ ਵਿੱਚ ਅਸੀਂ ਅਜੇ ਵੀ ਬਹੁਤ ਪਛੜੇ ਹੋਏ ਹਾਂਯੂ.ਐੱਨ ਅਤੇ ਦੂਸਰੀਆਂ ਕੌਮਾਂਤਰੀ ਸੰਸਥਾਵਾਂ ਉੱਤੇ ਲਗਾਤਾਰ ਕਾਰਪੋਰੇਟ ਬਸਤੀਵਾਦੀ ਸਾਮਰਾਜਵਾਦੀਆਂ, ਕੱਟੜ ਵਿਚਾਰਧਾਰਕ ਅਤੇ ਧਾਰਮਿਕ ਤਾਨਾਸ਼ਾਹਾਂ ਦਾ ਕਬਜ਼ਾ ਹੈ, ਜਿਨ੍ਹਾਂ ਕਰਕੇ ਆਰਥਿਕ, ਸਮਾਜਿਕ, ਕੌਮਾਂਤਰੀ ਪੱਧਰ ’ਤੇ ਆਪਸੀ ਮਤਭੇਦ, ਟਕਰਾਅ, ਜੰਗੀ ਵਿਵਸਥਾਵਾਂ ਕਾਇਮ ਹਨ। ਇਨ੍ਹਾਂ ਕਾਰਣਾਂ ਕਰਕੇ ਗਰੀਬ, ਪਛੜੇ ਆਮ ਅਤੇ ਮੱਧ ਵਰਗ ਦੇ ਲੋਕ ਪਿੱਸ ਰਹੇ ਹਨ, ਮਾਰੇ ਜਾ ਰਹੇ ਹਨਵਿਸ਼ਵ ਸ਼ਾਂਤੀ, ਵਿਕਾਸ, ਰੋਜ਼ਗਾਰ, ਵਧੀਆ ਸਿਹਤਮੰਦ ਜੀਵਨ, ਵਾਤਾਵਰਣ ਸੰਭਾਲ ਲਈ ਸਾਰੇ ਰਾਸ਼ਟਰਾਂ ਦਰਮਿਆਨ ਮਿੱਤਰਤਾ ਪੂਰਵਕ ਸਾਜ਼ਗਾਰ ਸੰਬੰਧ ਅਤਿ ਜ਼ਰੂਰੀ ਹਨ

ਪਿਛਲੇ ਕੁਝ ਸਮੇਂ ਤੋਂ ਵਿਸ਼ਵ ਦੇ ਸਭ ਤੋਂ ਵੱਡੀ ਅਬਾਦੀ ਅਤੇ ਵਿਸ਼ਾਲ ਲੋਕਤੰਤਰੀ ਦੇਸ਼ ਭਾਰਤ ਅਤੇ ਵਿਸ਼ਵ ਦੇ ਸਭ ਤੋਂ ਖੂਬਸੂਰਤ ਅਤੇ ਖੇਤਰਫਲ ਪੱਖੋਂ ਦੂਸਰੇ ਵੱਡੇ ਦੇਸ਼ ਕੈਨੇਡਾ ਦਰਮਿਆਨ ਤਿੱਖੀ ਡਿਪਲੋਮੈਟਿਕ ਖਿੱਚੋਤਾਣ ਅਤੇ ਬੇਵਿਸ਼ਵਾਸੀ ਵਧੀ ਪਈ ਹੈਨਤੀਜੇ ਵਜੋਂ ਆਰਥਿਕ, ਵਪਾਰਕ, ਆਪਸੀ ਭਾਈਵਾਲੀ ਵਾਲੇ ਸੰਬੰਧਾਂ ਵਿੱਚ ਖੜੋਤ ਆਈ ਹੋਈ ਹੈਕੈਨੇਡਾ ਵਿੱਚ 1.85 ਮਿਲੀਅਨ ਵਸ ਰਹੇ ਭਾਰਤੀ ਜੋ ਇਸ ਦੇਸ਼ ਦੀ ਕੁੱਲ ਅਬਾਦੀ ਦਾ 5.1 ਪ੍ਰਤੀਸ਼ਤ ਹਨ ਅਤੇ ਖਾਸ ਕਰਕੇ 7 ਲੱਖ 72 ਹਜ਼ਾਰ ਦੇ ਕਰੀਬ ਸਿੱਖ ਘੱਟ ਗਿਣਤੀ ਭਾਈਚਾਰਾ ਚਿੰਤਤ ਹੈ ਅਤੇ ਆਹਤ ਮਹਿਸੂਸ ਕਰ ਰਿਹਾ ਹੈ

ਸਥਿਤੀਆਂ ਉਦੋਂ ਤੋਂ ਭੜਕਣੀਆਂ ਸ਼ੁਰੂ ਹੋਈਆਂ ਜਦੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਿਛਲੇ ਸਾਲ ਸਥਾਨਿਕ ਗੁਰਦਵਾਰਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ ਸੰਨ 2023 ਨੂੰ ਦੋ ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਕੁਝ ਸਮਾਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਦੇ ਖੁਫੀਆ ਏਜੰਟਾਂ ਤੇ ਇਸ ਕਤਲ ਦਾ ਦੋਸ਼ ਲਗਾਇਆ ਜਿਸ ’ਤੇ ਉਹ ਅੱਜ ਵੀ ਕਾਇਮ ਹਨਇਸ ਕਰਕੇ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਸੰਬੰਧਾਂ ਵਿੱਚ ਭੂਚਾਲ ਵੇਖਣ ਨੂੰ ਮਿਲਿਆ, ਜਿਸਦਾ ਮਾੜਾ ਅਸਰ ਜਨਤਕ ਆਵਾਜਾਈ, ਵੀਜ਼ਾ ਸਿਸਟਮ, ਵਪਾਰ ਅਤੇ ਆਪਸੀ ਮਿਲਵਰਤਨ ਭਰੇ ਮਾਹੌਲ ’ਤੇ ਪਿਆ

ਪਿਛਲੇ ਦਿਨੀਂ 4 ਭਾਰਤੀ ਪੰਜਾਬ ਨਾਲ ਸੰਬੰਧਿਤ ਨੌਜਵਾਨ ਕੈਨੇਡਾ ਪੁਲਿਸ ਵੱਲੋਂ ਪਕੜੇ ਗਏ ਹਨਤਿੰਨ ਪਹਿਲਾਂ ਐਡਮਿੰਟਨ (ਅਲਬਰਟਾ) ਵਿਖੇ ਰਹਿਣ ਵਾਲੇ ਸਾਜ਼ਿਸ ਵਿੱਚ ਸ਼ਾਮਲ 22 ਸਾਲਾਂ ਕਰਨ ਬਰਾੜ (ਫਰੀਦਕੋਟ), ਕਰਨਪ੍ਰੀਤ ਸਿੰਘ 28 ਸਾਲਾ (ਗੁਰਦਾਸਪੁਰ) ਅਤੇ 22 ਸਾਲਾ ਕਮਲਪ੍ਰੀਤ ਸਿੰਘ (ਜਲੰਧਰ) ਵਾਸੀ ਹਨ ਜੋ ਵੀਡੀਓਗ੍ਰਾਫੀ ਰਾਹੀਂ ਸਰੀ ਅਦਾਲਤ ਵਿੱਚ ਪੇਸ਼ ਕੀਤੇ ਚੌਥਾ 22 ਸਾਲਾ ਅਮਨਦੀਪ ਸਿੰਘ ਬਰੈਂਪਟਨ (ਓਂਟੇਰੀਓ) ਤੋਂ ਪਕੜਿਆ ਹੈ, ਜੋ ਗੋਲੀ ਚਲਾਉਣ ਵਾਲਿਆਂ ਵਿੱਚੋਂ ਇੱਕ ਸੀਅਜੇ ਹੋਰ ਲੋਕ ਵੀ ਜੋ ਸ਼ਾਮਲ ਹਨ, ਉਨ੍ਹਾਂ ਸੰਬੰਧੀ ਤਿੰਨ ਸੂਬਿਆਂ ਵਿੱਚ ਤਫਤੀਸ਼ ਚੱਲ ਰਹੀ ਹੈਪ੍ਰਧਾਨ ਮੰਤਰੀ ਬਾਅਦ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਭਾਰਤ ’ਤੇ ਲਗਾਏ ਆਰੋਪਾਂ ’ਤੇ ਕਾਇਮ ਹੈਕੈਨੇਡਾ ਹਮੇਸ਼ਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧ ਹੈ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕੈਨੇਡਾ ਵਿੱਚ ਭਾਰਤ ਵਿਰੋਧੀ ਪ੍ਰਦਰਸ਼ਨਾਂ ’ਤੇ ਟਿੱਪਣੀ ਕਰਦੇ ਕਿਹਾ ਕੈਨੇਡਾ ਨੂੰ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ’ਤੇ ਕੱਟੜਪੰਥੀ ਅਨਸਰਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾਕੈਨੇਡਾ ਇੱਕ ਲੋਕਤੰਤਰੀ ਦੇਸ਼ ਹੈ, ਉਹ ਹਿੰਸਾ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ? ਭਾਰਤ ਸਰਕਾਰ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ

ਚੌਥੇ ਕਾਤਲ ਦੀ ਗ੍ਰਿਫਤਾਰੀ ਬਾਅਦ ਭਾਰਤੀ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਇਸ ਕੇਸ ਸੰਬੰਧੀ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕੈਨੇਡਾ ਕੋਈ ਅਜਿਹੀ ਜਾਣਕਾਰੀ ਜਾਂ ਸਬੂਤ ਤਾਂ ਦੇਵੇ ਜਿਸ ’ਤੇ ਭਾਰਤ ਅੱਗੇ ਕੰਮ ਕਰ ਸਕੇ

ਭਾਰਤ-ਕੈਨੇਡਾ, ਭਾਰਤ-ਪੰਜ ਅੱਖਾਂ ਦੇਸ਼ਾਂ ਤੇ ਭਾਰਤ-ਪੱਛਮ ਵਿੱਚ ਸੰਬੰਧਾਂ ਨੂੰ ਪਹਿਲਾਂ ਦੀ ਤਰ੍ਹਾਂ ਨਿੱਘੇ ਅਤੇ ਸਾਜ਼ਗਾਰ ਬਣਨ ਵਿੱਚ ਵੱਡਾ ਅੜਿੱਕਾ ਅਜਿਹੇ ਰਾਜਨੀਤੀਵਾਨ, ਡਿਪਲੋਮੈਟ, ਕਾਲਮ ਨਵੀਸ ਅਤੇ ਪੱਤਰਕਾਰ ਹਨ ਜੋ ਆਪਣੀਆਂ ਟਿੱਪਣੀਆਂ, ਕੁਚਾਲਾਂ, ਲੇਖਾਂ ਅਤੇ ਖਬਰਾਂ ਰਾਹੀਂ ਮਾਹੌਲ ਨੂੰ ਗੰਧਲਾ ਕਰਨੋਂ ਬਾਜ਼ ਨਹੀਂ ਆ ਰਹੇ ਹਨ

ਉਕਸਾਹਟ: ਭਾਰਤ-ਕੈਨੇਡਾ ਤਨਾਜ਼ੇ ਨੂੰ ਸ਼ਾਂਤੀਪੂਰਵਕ, ਮਿਲ-ਬੈਠ ਕੇ ਡਿਪਲੋਮੈਟਿਕ ਕਲਾ ਨਾਲ ਹੱਲ ਕਰਨ ਦੀ ਥਾਂ ਪੱਛਮੀ ਮੀਡੀਆ ਅਤੇ ਆਗੂ ਉਕਸਾਹਟ ਪੈਦਾ ਕਰ ਰਹੇ ਹਨਵਾਸ਼ਿੰਗਟਨ ਪੋਸਟ, ਗਲੋਬ ਐਂਡ ਮੇਲ, ਟਰਾਂਟੋ ਸਟਾਰ ਆਦਿ ਪ੍ਰਸਿੱਧ ਅਖਬਾਰਾਂ ਦੀਆਂ ਰਿਪੋਰਟਾਂ ਅਤੇ ਲੇਖ ਇਹੀ ਦਰਸਾਉਂਦੇ ਹਨਗਲੋਬ ਐਂਡ ਮੇਲ ਕੈਨੇਡੀਅਨ ਪ੍ਰਧਾਨ ਮੰਤਰੀ ਦੀ 17 ਤੋਂ 23 ਫਰਵਰੀ, 2018 ਦੀ ਭਾਰਤ ਯਾਤਰਾ ਵੇਲੇ ਦਾ ਮੁੱਦਾ ਉਜਾਗਰ ਕਰਦਾ ਹੈ ਕਿ ਉੰਨਾ ਚਿਰ ਭਾਰਤੀ ਸਰਜ਼ਮੀ ’ਤੇ ਉੱਤਰਨ ਨਹੀਂ ਦਿੱਤਾ ਜਿੰਨਾ ਚਿਰ ਉਹ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਦਾ ਮੁੱਦਾ ਆਪਣੀ ਗੱਲਬਾਤ ਦਾ ਹਿੱਸਾ ਬਣਾਉਣ ਲਈ ਸਹਿਮਤ ਨਹੀਂ ਹੋਏਸਾਨੂੰ ਭਾਰਤ ਵਰਗੇ ਵਿਸ਼ਾਲ ਲੋਕਤੰਤਰ ਦੇ ਵਿਵਹਾਰ ਦੀ ਬਿਲਕੁਲ ਸਮਝ ਨਹੀਂ ਆਉਂਦੀ ਕੌਮਾਂਤਰੀ ਸੰਧੀਆਂ, ਡਿਪਲੋਮੇਸੀ ਅਤੇ ਦੋ ਮਿੱਤਰ ਰਾਸ਼ਟਰਾਂ ਵਿਚਲੇ ਸੰਬੰਧ ਕਦੇ ਅਜਿਹੀ ਇਜਾਜ਼ਤ ਨਹੀਂ ਦਿੰਦੇ ਅਜਿਹੀ ਰਿਪੋਟਿੰਗ ਗੰਭੀਰ ਜਾਂਚ ਦੀ ਮੰਗ ਕਰਦੀ ਹੈ

ਵਾਸ਼ਿੰਗਟਨ ਪੋਸਟ ਐੱਫ.ਬੀ.ਆਈ., ਸੀ.ਆਈ.ਏ. ਅਤੇ ਦੂਸਰੀਆਂ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਜਾਂਚ ਦੇ ਹਵਾਲੇ ਨਾਲ ਦਰਸਾਉਂਦਾ ਹੈ ਕਿ ਭਾਰਤੀ ਦੀ ਨਵੀਂ ਘੁਸ ਕੇ ਮਾਰਨ ਦੀ ਹਮਲਾਵਰ ਮੁਹਿੰਮ ਤਹਿਤ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰਲੀਆ ਅਤੇ ਹੋਰ ਥਾਵਾਂ ਵਿੱਚ ਰਹਿੰਦੇ ਵੱਖਵਾਦੀ ਤੇ ਸਿੱਖਾਂ ਲਈ ਜੋਖੋਂ ਭਰੀ ਧਮਕੀ ਬਣੀ ਪਈ ਹੈਕੈਨੇਡਾ ਅੰਦਰ ਹਰਦੀਪ ਸਿੰਘ ਨਿੱਜਰ ਅਤੇ ਨਿਊਯਾਰਕ, ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਸਿੱਖ ਵੱਖਵਾਦੀ ਅਤੇ ਖਾਲਿਸਤਾਨ ਰੈਫਰੈਂਡਮ ਮੁਹਿੰਮ ਚਲਾਉਣ ਵਾਲਿਆਂ ਨੂੰ ਮੁਕਾਉਣ ਲਈ ਭਾਰਤੀ ਖੁਫੀਆ ਏਜੰਸੀ ‘ਰਾਅ’ ਵਲੋਂ ਵਿਕਰਮ ਯਾਦਵ ਦੀ ਡਿਊਟੀ ਲਗਾਈ ਗਈ

ਟਰਾਂਟੋ ਸਟਾਰ ਮਈ 10, 2024 ‘ਸਾਡੇ ਡਰ ਨਾਲੋਂ ਵੀ ਭੈੜੀ ਧਮਕੀ’ ਲੇਖ ਵਿੱਚ ਐਂਡਰਿਊ ਫਿਲਪਸ ਐੱਨ.ਡੀ.ਟੀ.ਵੀ. ਦੇ ਹਵਾਲੇ ਨਾਲ ਲਿਖਦੇ ਹਨ ਕਿ ‘ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਦੇ ਵੀ ਛੋਟਾ ਨਹੀਂ ਸੋਚ ਸਕਦੇਰੱਬ ਨੇ ਜਦੋਂ ਉਨ੍ਹਾਂ ਨੂੰ ਬਣਾਇਆ, ਉਨ੍ਹਾਂ ਦੇ ਦਿਮਾਗ ਵਿੱਚ ਵੱਡਾ ਚਿੱਪ ਪਾਇਆ’ ਭਾਰਤ ਹੁਣ ਵਿਦੇਸ਼ਾਂ ਵਿੱਚ ਬੈਠੇ ਭਾਰਤ ਵਿਰੋਧੀ ਅੱਤਵਾਦੀ-ਵੱਖਵਾਦੀਆਂ ਲਈ ਡੋਜ਼ੀਅਰ ਵਿਵਸਥਾ ਦੀ ਥਾਂ ਮੋਦੀ ਦੇ ਨਵੇਂ ਭਾਰਤ ਰਾਹੀਂ ਉੱਥੇ ਘੁਸ ਕੇ ਮਾਰਨ ਦੀ ਨੀਤੀ ’ਤੇ ਚਲਦਾ ਹੈਲੇਕਿਨ ਭਾਰਤ ਇਸ ਤੋਂ ਇਨਕਾਰ ਕਰਦਾ ਹੈਮੋਦੀ ਸਿਰਫ ਪਾਕਿਸਤਾਨ ਵਿੱਚ ਪਨਾਹ ਲਈ ਬੈਠੇ ਕਸ਼ਮੀਰੀ ਅਤੇ ਸਿੱਖ ਵੱਖਵਾਦੀਆਂ ਦੀਆਂ ਗੱਲ ਕਰਦਾ ਹੈ

ਮੁਗਾਲਤਾ: ਭਾਰਤ-ਕੈਨੇਡਾ ਅਤੇ ਭਾਰਤ-ਪੱਛਮੀ ਦੇਸ਼ਾਂ ਵਿੱਚ ਪੈਦਾ ਹੋਏ ਅਜੋਕੇ ਡਿਪਲੋਮੈਟਿਕ ਮਦਭੇਦਾਂ ਦਾ ਮੁੱਖ ਕਾਰਨ ਇੱਕ-ਦੂਜੇ ਰਾਸ਼ਟਰ ਦੇ ਰਾਜਨੀਤਕ, ਲੋਕਤੰਤਰੀ, ਸੱਭਿਆਚਾਰਕ ਅਤੇ ਸਦਾਚਾਰਕ ਵਿਵਹਾਰ ਬਾਰੇ ਮੁਗਾਲਤਾ ਹੈਯੂ.ਕੇ. ਬਸਤੀਵਾਦੀ ਸਰਮਾਏਦਾਰ ਲੋਕਤੰਤਰੀ ਨਿਜ਼ਾਮ, ਅਮਰੀਕੀ ਕਾਰਪੋਰੇਟ ਸਰਮਾਏਦਾਰ ਨਿਜ਼ਾਮ, ਰੂਸੀ ਏਕਾਧਿਕਾਰਵਾਦੀ ਤਾਨਾਸ਼ਾਹ ਨਿਜ਼ਾਮ ਅਤੇ ਇਸਰਾਈਲੀ ਕੱਟੜ ਰਾਸ਼ਟਰਵਾਦੀ ਹਮਲਾਵਰ ਨਿਜ਼ਾਮ ਵਿਰੋਧੀ ਦੂਸਰੇ ਰਾਸ਼ਟਰਾਂ ਦੇ ਆਗੂਆਂ ਦੇ ਤਖਤੇ ਪਲਟਣ, ਇਨ੍ਹਾਂ ਦੇ ਵਿਰੋਧੀ ਵਿਦੇਸ਼ਾਂ ਵਿੱਚ ਬੈਠੇ ਅਨਸਰਾਂ ਨੂੰ ਮਾਰ ਮੁਕਾਉਣ ਲਈ ਬਦਨਾਮ ਹਨਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ., ਇਸਰਾਈਲ ਮੋਸਾਦ, ਰੂਸੀ ਸਾਬਕਾ ਕੇ.ਜੀ.ਬੀ. (ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖੁਦ ਕੇ.ਜੀ.ਬੀ. ਦਾ ਕਰਿੰਦਾ ਸੀ) ਯੂ.ਕੇ. ਦੀ ਐੱਸ.ਆਈ.ਐੱਮ. (ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਖਾੜਕੂਆਂ ਬਾਰੇ ਭਾਰਤ ਨੂੰ ਰਿਪੋਰਟ ਦਿੱਤੀ) ਆਦਿ ਅਤਿ ਬਦਨਾਮ ਹਨਚੀਨੀ ਐੱਮ.ਐੱਸ.ਐੱਸ. ਕਿਸੇ ਤੋਂ ਘੱਟ ਨਹੀਂ

ਅਜ਼ਾਦੀ: ਪੱਛਮੀ ਦੇਸ਼ਾਂ ਵਿੱਚ ਲੋਕਾਂ ਨੂੰ ਬੋਲਣ ਦੀ ਸੰਵਿਧਾਨਿਕ ਅਜ਼ਾਦੀ ਹੈ ਇੱਥੋਂ ਤਕ ਕਈ ਦੇਸ਼ਾਂ ਵਿੱਚ ਸੂਬਿਆਂ ਨੂੰ ਰੈਫਰੈਂਡਮ ਰਾਹੀਂ ਵੱਖ ਹੋਣ ਦੀ ਅਜ਼ਾਦੀ ਹੈਕੈਨੇਡਾ ਵਿੱਚ ‘ਖਾਲਸਾ ਡੇਅ’, ਸਮਾਰੋਹ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਆਗੂ ਪੀਅਰ ਪੋਲੀਵਰ ਹਾਜ਼ਰ ਰਹੇ, ਸੰਬੋਧਨ ਵੀ ਕੀਤਾਇਸ ਸਮੇਂ ਰੈਡੀਕਲ ਸਿੱਖਾਂ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਲਗਾਏਇਸ ਨਾਅਰੇ ਬਾਰੇ ਤਾਂ ਭਾਰਤੀ ਸੁਪਰੀਮ ਕੋਰਟ ਵੀ ਸਪਸ਼ਟ ਕਰ ਚੁੱਕੀ ਹੈ ਕਿ ਇਹ ਨਾਅਰਾ ਰਾਸ਼ਟਰ ਵਿਰੋਧੀ ਗੱਲ ਨਹੀਂਪਰ ਭਾਰਤ ਨੇ ਇਸ ’ਤੇ ਇਤਰਾਜ਼ ਜਤਾਇਆਉਹ ਦੇਸ਼ ਸਮਝਦੇ ਹਨ ਕਿ ਜੇ ਭਾਰਤ ਵਿੱਚ ‘ਹਿੰਦੂ ਰਾਸ਼ਟਰਵਾਦ ਜ਼ਿੰਦਾਬਾਦ’ ਨਾਅਰੇ ’ਤੇ ਇਤਰਾਜ਼ ਨਹੀਂ ਤਾਂ ਖਾਲਿਸਤਾਨ ਬਾਰੇ ਕਿਉਂ? ਮੋਦੀ ਸਾਹਿਬ ਨੇ ਜਦੋਂ ਅਮਰੀਕਾ ਵਿੱਚ ਇਹ ਨਾਅਰਾ ਦਿੱਤਾ ਸੀ, ‘ਅਬ ਕੀ ਬਾਰ ਟਰੰਪ ਸਰਕਾਰ’ ਤਾਂ ਕੀ ਇਹ ਭਾਰਤੀ ਵਿਸ਼ਾਲ ਲੋਕਤੰਤਰ ਦਾ ਨਾਅਰਾ ਸੀ? ਨਾ ਟਰੂਡੋ ਕੈਨੇਡਾ ਹੈ, ਨਾ ਮੋਦੀ ਭਾਰਤ ਹੈਇਹ ਦੋਵੇਂ ਰਾਸ਼ਟਰ ਪ੍ਰਭੂਸੱਤਾ ਸੰਪੰਨ ਦੇਸ਼ ਹਨ ਅਤੇ ਕੌਮਾਂਤਰੀ ਸੰਧੀਆਂ, ਕਾਨੂੰਨਾਂ, ਡਿਪਲੋਮੇਸੀ ਰਾਹੀਂ ਜੁੜੇ ਹੋਏ ਹਨਦੋਹਾਂ ਦੇਸ਼ਾਂ ਨੂੰ ਆਪਸੀ ਰਾਜਨੀਤਕ ਕਲਚਰ ਅਤੇ ਵਿਵਸਥਾਵਾਂ ਨੂੰ ਸਮਝਣ ਦੀ ਲੋੜ ਹੈ

ਭਾਰਤ ਅੰਦਰ ਬਸਤੀਵਾਦੀ ਬਰਤਾਨਵੀ ਵਿਰਾਸਤ ਅਨੁਸਾਰ ਵਿਰੋਧ ਪ੍ਰਦਰਸ਼ਣ ਲਾਠੀ, ਗੋਲੀ, ਜਬਰ ਨਾਲ ਦਬਾਏ ਜਾਂਦੇ ਹਨ ਪਰ ਬਰਤਾਨੀਆਂ ਅਤੇ ਦੂਸਰੇ ਪੱਛਮੀ ਦੇਸ਼ਾਂ ਵਿੱਚ ਨਹੀਂਕੈਨੇਡਾ ਨੇ ਰਾਜਧਾਨੀ ਅਟਾਵਾ ਦੀ ਟਰੱਕ ਯੂਨੀਅਨਾਂ ਵੱਲੋਂ ਘੇਰਬੰਦੀ ਤੋੜਨ ਲਈ 14 ਫਰਵਰੀ, 2022 ਨੂੰ ਐਮਰਜੈਂਸੀ ਐਕਟ ਵਰਤਿਆ ਤਾਂ ਘੋਰ ਵਿਰੋਧ ਹੋਇਆਸੁਪਰੀਮ ਕੋਰਟ ਨੇ ਗਲਤ ਕਰਾਰ ਦਿੱਤਾਪਰ ਭਾਰਤ ਵਿੱਚ ਸੰਨ 1975 ਵਿੱਚ 19 ਮਹੀਨੇ ਲਈ ਐਮਰਜੈਂਸੀ ਠੋਕ ਕੇ ਜਿਵੇਂ ਇੰਦਰਾ ਗਾਂਧੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦਬਾਏ, ਵਿਰੋਧੀ ਜੇਲ੍ਹੀਂ ਸੁਟੇ, ਜਬਰ ਢਾਏ ਜਿਨ੍ਹਾਂ ਦੀ ਕਿਧਰੇ ਮਿਸਾਲ ਨਹੀਂ ਮਿਲਦੀ

ਮਿੱਤਰਤਾ: ਭਾਰਤ-ਕੈਨੇਡਾ ਦੋਵੇਂ ਲੋਕਤੰਤਰੀ ਦੇਸ਼ ਹਨਇਸ ਸਮੇਂ ਕੈਨੇਡਾ ਵਿੱਚ 18 ਲੱਖ, 50 ਹਜ਼ਾਰ ਭਾਵ ਕੈਨੇਡੀਅਨ ਅਬਾਦੀ ਦਾ 5.1 ਪ੍ਰਤੀਸ਼ਤ ਭਾਰਤੀ ਪ੍ਰਵਾਸੀ ਵਸਦੇ ਹਨਇਹ ਇਸ ਦੇਸ਼ ਦੀ ਰਾਜਨੀਤੀ, ਆਰਥਿਕਤਾ ਅਤੇ ਪ੍ਰਸ਼ਾਸਨ ਵਿੱਚ ਵੱਡੇ ਭਾਈਵਾਲ ਹਨਫੈਡਰਲ ਅਤੇ ਸੂਬਾਈ ਸਰਕਾਰਾਂ ਵਿੱਚ ਮੰਤਰੀ ਅਤੇ ਹੋਰ ਉੱਚ ਪਦਾਂ ’ਤੇ ਤਾਇਨਾਤ ਹਨਸਾਬਕਾ ਕੰਜ਼ਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ 2009 ਅਤੇ 2012 ਵਿੱਚ ਭਾਰਤ ਯਾਤਰਾ ’ਤੇ ਆਏ42 ਸਾਲ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 14 ਤੋਂ 16 ਅਪਰੈਲ, 2015 ਨੂੰ ਕੈਨੇਡਾ ਯਾਤਰਾ ’ਤੇ ਗਏ‘ਨਿਵੇਕਲਾ ਉਤਸ਼ਾਹ - ਨਵੇਕਲਾ ਕਦਮ’ ਅਧਾਰਿਤ ਮਿੱਤਰਤਾ ਦੇ ਨਵੇਂ ਪੰਨੇ ਜੋੜੇਭਾਰਤ ਤੋਂ ਲੱਖਾਂ ਵਿਦਿਆਰਥੀ ਉੱਚ ਸਿੱਖਿਆ, ਰੋਜ਼ਗਾਰ ਅਤੇ ਪ੍ਰਵਾਸ ਲਈ ਇਸ ਦੇਸ਼ ਵਿੱਚ ਆਉਂਦੇ ਹਨ, ਜੋ ਉਨ੍ਹਾਂ ਦੀ ਪਹਿਲੀ ਪਸੰਦ ਹੈਦੋਹਾਂ ਦੇਸ਼ਾਂ ਵਿੱਚ ਸੰਨ 2023 ਵਿੱਚ 8.16 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਚੱਲ ਰਿਹਾ ਸੀਦੋਵੇਂ ਦੇਸ਼ ਸਹਿਰੀ ਹਵਾਬਾਜ਼ੀ, ਸਿੱਖਿਆ, ਹੁਨਰ, ਰੇਲ, ਪੁਲਾੜ, ਸਿਹਤ, ਸੂਚਨਾ ਤਕਨਾਲੋਜੀ, ਬੌਧਿਕ ਜਾਇਦਾਦ ਪ੍ਰਮਾਣੂ ਖੇਤਰਾਂ ਵਿੱਚ ਮਿਲਵਰਤਣ ਕਰ ਰਹੇ ਹਨਭਾਰਤ ਦੇ 140 ਅਤੇ ਕੈਨੇਡਾ ਦੇ ਤਿੰਨ ਕਰੋੜ 91 ਲੱਖ ਲੋਕ ਆਪਸੀ ਮਿੱਤਰਤਾ ਅਤੇ ਸਹਿਯੋਗ ਲਈ ਹਮੇਸ਼ਾ ਤਾਂਘਵਾਨ ਹਨ ਕਿਉਂਕਿ ਇਹ ਆਪਸੀ ਪਰਿਵਾਰਕ ਅਤੇ ਅਧਿਆਤਮਿਕ ਰਿਸ਼ਤਿਆਂ ਨਾਲ ਜੁੜੇ ਹੋਏ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4991)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author