RamSLakhewali7ਨਿੱਤ ਨਵੇਂ ਉਤਸ਼ਾਹ ਨਾਲ ਮੰਜ਼ਿਲ ਦਾ ਰਾਹ ਫੜਦੇ, ਔਕੜਾਂ ਵਿੱਚ ਵੀ ਆਸਾਂ ਦੇ ਦੀਵੇ ਜਗਾ ਕੇ ਰੱਖਦੇ। ਹਰ ਪਹੁ ਫੁਟਾਲਾ ...
(9 ਜਨਵਰੀ 2024)
ਇਸ ਸਮੇਂ ਪਾਠਕ: 245.


ਨਿੱਤ ਪਹੁ ਫੁਟਾਲਾ ਹੁੰਦਾ
ਹਨੇਰੇ ਨੂੰ ਚੀਰਦਾਨਵੀਂ ਆਸ ਨਾਲ ਚਾਨਣ ਦੀ ਆਮਦ ਹੁੰਦੀਪੰਛੀ ਪ੍ਰਾਣੀ ਜਾਗਦੇਉਨ੍ਹਾਂ ਦੇ ਮਿੱਠੇ ਬੋਲ ਕੰਨਾਂ ਵਿੱਚ ਰਸ ਘੋਲਦੇ, ਉਗਮਦੇ ਸੂਰਜ ਦਾ ਸੁਨਹਿਰੀ ਰੰਗ ਵੇਖਦੇਹੱਸਦੇ, ਚਹਿਚਹਾਉਂਦੇ ਪੌਣ ਨਾਲ ਗੱਲਾਂ ਕਰਦੇ, ਆਲ੍ਹਣਿਆਂ ਵਿੱਚੋਂ ਉਡਾਰੀ ਭਰਦੇ ਜਿਊਣ ਦਾ ਪ੍ਰਤੀਕ ਬਣਦੇਵਗਦੀ ਪੌਣ ਰੁੱਖਾਂ ਦੇ ਪੱਤਿਆਂ ਨੂੰ ਕਲਾਵੇ ਵਿੱਚ ਲੈਂਦੀਪੰਛੀਆਂ ਦੇ ਪਰਾਂ ਨਾਲ ਵਹਿੰਦੀਮਨੁੱਖ ਆਪੋ ਆਪਣੇ ਕੰਮਾਂ ਵੱਲ ਅਹੁਲਦੇਚੌਂਕਿਆਂ ਵਿੱਚ ਚੁੱਲ੍ਹੇ ਬਲਣ ਲਗਦੇਮਾਵਾਂ ਦੇ ਹੱਥਾਂ ਦਾ ਸੁਹਜ ਕਰਮ ਬਣਦਾਕਿਰਤੀ ਖ਼ੇਤਾਂ ਦਾ ਰਸਤਾ ਫੜਦੇਖ਼ੇਤਾਂ ਦੇ ਵੱਟਾਂ ਬੰਨਿਆਂ ’ਤੇ ਕਿਰਤੀ ਕਦਮਾਂ ਦੀ ਦਸਤਕ ਹੁੰਦੀ

ਜ਼ਿੰਦਗੀ ਦਾ ਨਵਾਂ ਪੰਨਾਂ ਖੁੱਲ੍ਹਦਾ, ਜਿਸ ਉੱਤੇ ਹਰ ਮਨੁੱਖ ਆਪਣੇ ਕੰਮ ਨਾਲ ਆਪਣੀ ਪਛਾਣ ਬਣਾਉਂਦਾਬਾਲ ਸਕੂਲਾਂ ਦੇ ਰਾਹ ਪੈਂਦੇਮੁਲਾਜ਼ਮ ਆਪੋ ਆਪਣੀ ਡਿਊਟੀ ਲਈ ਜਾਂਦੇਕਿਰਤੀ-ਕਾਮੇ ਕੰਮ ਦੀ ਤਲਾਸ਼ ਵਿੱਚ ਨਿਕਲਦੇਮੁਸਾਫ਼ਰ ਆਪਣੀ ਮੰਜ਼ਿਲ ਵੱਲ ਤੁਰਦੇ ਸੜਕਾਂ ਉੱਤੇ ਚਲਦੇ ਵਾਹਣ ਹਵਾ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇਜ਼ਿੰਦਗੀ ਆਪਣੇ ਰੁਝੇਵਿਆਂ ਨਾਲ ਇੱਕਮਿੱਕ ਹੁੰਦੀਘਰਾਂ ਦੀਆਂ ਸੁਆਣੀਆਂ ਕੰਮ ਨੂੰ ਸਾਂਭਦੀਆਂਬਾਲਾਂ ਅਤੇ ਵੱਡਿਆਂ ਦਾ ਖਾਣ ਪਾਣੀ ਨਾਲ ਬੰਨ੍ਹਦੀਆਂਗਲੀ, ਗੁਆਂਢ ਵਿੱਚ ਰੌਣਕ ਹੋਣ ਲਗਦੀਰੇਹੜੀ, ਫੜ੍ਹੀ ਦੀ ਆਮਦ ਹੁੰਦੀਸੂਰਜ ਦੀਆਂ ਕਿਰਨਾਂ ਨਾਲ ਦਿਨ ਤੁਰਨ ਲਗਦਾ

ਖੇਤਾਂ ਵਿੱਚ ਖੜ੍ਹੀ ਫ਼ਸਲ ਕਾਮਿਆਂ ਦਾ ਖਿੜੇ ਮੱਥੇ ਸਵਾਗਤ ਕਰਦੀਉਨ੍ਹਾਂ ਦੇ ਅੱਟਣਾਂ ਭਰੇ ਹੱਥਾਂ ਨੂੰ ਚੁੰਮਦੀਸੰਵਾਦ ਕਰਦੀ ਪ੍ਰਤੀਤ ਹੁੰਦੀ, ‘ਤੁਹਾਡੇ ਆਸਰੇ ਹੀ ਜਿਉਂਦੇ ਹਾਂਤੁਹਾਡਾ ਦਿੱਤਾ ਪਾਣੀ ਸਾਡੀਆਂ ਜੜ੍ਹਾਂ ਲਾਉਂਦਾਸਿਰ ਉਠਾ ਕੇ ਖੜ੍ਹਨ ਦਾ ਸਬੱਬ ਬਣਦਾਸਾਡੇ ਫੁੱਲ ਪੱਤਿਆਂ ਵਿੱਚ ਜਿਊਣ ਦਾ ਰੰਗ ਭਰਦਾਅਸੀਂ ਤੁਹਾਡੇ ਹੱਥਾਂ ਵਿੱਚ ਪਲਦੇ, ਵੱਡੇ ਹੁੰਦੇਫ਼ਸਲ ਦੇ ਰੂਪ ਵਿੱਚ ਮੰਡੀ ਦੀ ਵਸਤ ਬਣਦੇਅੰਨ ਭੰਡਾਰ ਭਰਦੇ ਨਾ ਥੱਕਦੇਸਾਡਾ ਵਪਾਰ ਕਰਨ ਵਾਲੇ ਤਰੱਕੀ ਦੀ ਪੌੜੀ ਚੜ੍ਹਦੇ ਜਾਂਦੇਤੁਹਾਡੇ ਜਿਹੇ ਬੀਜਣ, ਕੱਟਣ ਵਾਲੇ ਤੰਗੀਆਂ ਤੁਰਸ਼ੀਆਂ ਝੇਲਦੇਇਹ ਅਨਿਆਂ ਸਾਨੂੰ ਕਾਲੇ ਕਾਨੂੰਨਾਂ ਵਾਂਗ ਵਿਹੁ ਵਰਗਾ ਲਗਦਾਤੁਹਾਡਾ ਸਬਰ, ਸਿਦਕ ਸਾਡੇ ਨਾਲ ਖੜ੍ਹਦਾਅਸੀਂ ਤੁਹਾਡੇ ਚੰਗੇ ਦਿਨਾਂ ਦੀ ਆਸ ਨਾਲ ਜਿਉਂਦੇ।’

ਬੈਂਕਾਂ ਅਤੇ ਸਰਕਾਰੀ ਦਫਤਰਾਂ ਵਿੱਚ ਜ਼ਿੰਦਗੀ ਆਪਣੇ ਆਪ ’ਤੇ ਰਸ਼ਕ ਕਰਦੀ, ਸੁਖ ਸਹੂਲਤਾਂ ਮਾਣਦੀਰੋਅਬ ਦਾਬ ਨੂੰ ਨਾਲ ਰੱਖਦੀਈਰਖਾ-ਹੰਕਾਰ ਨੂੰ ਸਿਰ ਚੜ੍ਹਾ ਬੋਲਦੀਸਾਂਝ, ਸਹਿਯੋਗ, ਹਮਦਰਦੀ ਤੋਂ ਦੂਰ ਰਹਿੰਦੀਕੰਮ ਨਾਲ ਮਤਲਬ ਉਸਦਾ ਧਰਮ ਹੁੰਦਾਅਣਗਹਿਲੀ ਤੇ ਲਾਪਰਵਾਹੀ ਉਸਦੀ ਪਹਿਲੀ ਪਸੰਦ ਬਣਦੀ ਅਫਸਰਸ਼ਾਹੀ ਦਾ ਨਖਰਾ ਸੱਤਵੇਂ ਅਸਮਾਨ ’ਤੇ ਰਹਿੰਦਾ

ਜਨਤਕ ਥਾਵਾਂ ’ਤੇ ਕੰਮ ਕਰਦੇ ਮਗਨਰੇਗਾ ਕਾਮੇਚੁਣੇ ਹੋਏ ਸਰਪੰਚਾਂ ਤੇ ਪੰਚਾਇਤ ਸਕੱਤਰਾਂ ਦੀ ਹਾਜ਼ਰੀ ਭਰਦੇਸੜਕਾਂ, ਗਲੀਆਂ ਸਾਫ਼ ਕਰਦੇਗੁਆਚ ਗਏ ਸੁਪਨਿਆਂ ਦੀ ਤਲਾਸ਼ ਵਿੱਚ ਰਹਿੰਦੇਨਾ ਬਰਾਬਰੀ ਦੇ ਮੁਕਾਬਲੇ ਮਾਵਾਂ ਨੂੰ ਬੱਠਲਾਂ ਦਾ ਬੋਝ ਕੱਖਾਂ ਸਮਾਨ ਲਗਦਾਉਹ ਕੰਮ ਨੂੰ ਆਪਣਾ ਇਸ਼ਟ ਸਮਝਦੀਆਂਕਾਮੇ ਸੜਕਾਂ ’ਤੇ ਬੈਠ ਰੋਟੀ ਚਾਹ ਖਾਂਦੇ ਪੀਂਦੇਸਿਦਕ, ਸਿਰੜ ਨੂੰ ਅੰਗ ਸੰਗ ਰੱਖਦੇਆਪਣੇ ਸਰਕਾਰੀ ਸਮਾਰਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਿੱਚੋਂ ਭਵਿੱਖ ਵੇਖਦੇਚਲਦੇ ਕੰਮ ਵਿੱਚ ਸਰਪੰਚ ਦਾ ਗੇੜਾ ਵੋਟ ਰਾਜਨੀਤੀ ਦੀ ਯਾਦ ਦਿਵਾਉਂਦਾਕਾਮੇ ਦਿਨ ਭਰ ਸਖ਼ਤ ਕੰਮ ਕਰਕੇ ਚੰਗੇ ਦਿਨਾਂ ਦੀ ਆਸ ਨਾਲ ਘਰ ਪਰਤਦੇ

ਮੁਸਾਫਰ ਢੋਂਦੀਆਂ ਸਰਕਾਰੀ ਬੱਸਾਂ ਮੁਫ਼ਤ ਸਫਰ ਦੀ ਰਾਜਨੀਤੀ ਨੂੰ ਕੋਸਦੀਆਂਤੂੜੀ ਵਾਂਗ ਭਰ ਤੁਰਦੀਆਂ, ਦਿਨ ਭਰ ਸੜਕਾਂ ਦਾ ਨਾਪ ਲੈਂਦੀਆਂਅੱਗੇ ਪਿੱਛੇ ਲੱਗੇ ਸਰਕਾਰੀ ਪ੍ਰਚਾਰ ਦੇ ਫਲੈਕਸਾਂ ਨੂੰ ਚੁੱਕੀ ਫਿਰਦੀਆਂਸਰਕਾਰ ਦੀਆਂ ਰੈਲੀਆਂ ਵਿੱਚ ਮਜਬੂਰ, ਬੇਵੱਸ ਕਿਰਤੀਆਂ ਦੀ ਭੀੜ ਜੁਟਾਉਂਦੀਆਂਆਪਣੇ ਨਾਲ ਠੇਕੇ ’ਤੇ ਕੰਮ ਕਰਦੇ ਕਾਮਿਆਂ ਦੀ ਹੋਣੀ ’ਤੇ ਝੂਰਦੀਆਂਮੁਸਾਫ਼ਰਾਂ ਨੂੰ ਮੰਜ਼ਿਲਾਂ ’ਤੇ ਪੁੱਜਦਾ ਕਰਦੀਆਂਟੋਲ ਪਲਾਜ਼ਿਆਂ ਵਾਲ਼ੀਆਂ ਸੜਕਾਂ ’ਤੇ ਤੁਰਦਿਆਂ ਸਬਕ ਦਾ ਪਾਠ ਪੜ੍ਹਾਉਂਦੀਆਂਮੰਜ਼ਿਲ ਪਾਉਣ ਲਈ ਲਗਾਤਾਰ ਤੁਰਨਾ ਪੈਂਦਾ, ਔਕੜਾਂ ਨਾਲ ਮੱਥਾ ਲਾਉਣਾ ਪੈਂਦਾਹਨੇਰੇ ਨਾਲ ਜੰਗ ਤੋਂ ਬਾਅਦ ਹੀ ਸਵੇਰ ਆਉਂਦੀ ਹੈ

‘ਦੂਈਸ਼ੇਨ’ ਦੇ ਸੰਗੀ ਸਾਥੀ ਸਕੂਲਾਂ, ਕਾਲਿਜਾਂ ਵਿੱਚ ਚੇਤਨਾ ਦੇ ਦੀਪ ਬਣ ਜਗਦੇਸਫ਼ਲਤਾ ਦਾ ਰਾਹ ਨਾਪਣ ਲਈ ਸਖ਼ਤ ਮਿਹਨਤ ਦਾ ਸਬਕ ਦਿੰਦੇਸਮਝਾਉਂਦੇ, ‘ਸੰਘਰਸ਼ਾਂ ਬਿਨਾ ਕੁਝ ਹਾਸਲ ਨਹੀਂ ਹੁੰਦਾ ਖੇਤ ਹੋਵੇ, ਫੈਕਟਰੀ ਜਾਂ ਵਿੱਦਿਅਕ ਅਦਾਰੇ, ਹਰ ਥਾਂ ਹੱਕ਼ ਲੈਣ ਲਈ ਡਟਣਾ ਪੈਂਦਾਪੰਜਾਬ ਦੀਆਂ ਧੀਆਂ ਨੂੰ ਗ਼ਦਰੀ ਗ਼ੁਲਾਬ ਕੌਰ ਤੇ ਦੁਰਗਾ ਭਾਬੀ ਦੀ ਵਿਰਾਸਤ ਦਸਦੇ।’ ਪੜ੍ਹਾਉਂਦੇ ਨਰੋਏ ਸਮਾਜ ਦੀ ਗੱਲ ਛੇੜਦੇਉਨ੍ਹਾਂ ਦੇ ਚਾਨਣ ਰੰਗੇ ਬੋਲ ਜਵਾਨ ਦਿਲਾਂ ਨੂੰ ਟੁੰਬਦੇਸਿੱਖਿਆ ਭਵਿੱਖ ਦੇ ਵਾਰਸਾਂ ਦੇ ਮਨ ਮਸਤਕ ਤੇ ਚਾਨਣ ਦੀ ਦਸਤਕ ਦਿੰਦੀ

ਸ਼ਹੀਦ ਭਗਤ ਸਿੰਘ ਦੇ ਸਨੇਹੀ ‘ਬੋਘੇ’ ਵਰਗੇ ਸਵੇਰ ਸ਼ਾਮ ਸੜਕਾਂ ’ਤੇ ਸਫ਼ਾਈ ਦੀ ਇਬਾਰਤ ਲਿਖਦੇਘਰਾਂ ਦਾ ਕੂੜਾ ਕਰਕਟ ਚੁੱਕਦੇਗਲੀਆਂ, ਬਜ਼ਾਰਾਂ ਵਿੱਚ ਸਾਫ਼ ਸਫ਼ਾਈ ਕਰਦੇਵੱਡਿਆਂ ਦੀ ਵਗਾਰ ਝੇਲਦੇਸੀਵਰੇਜ ਦੇ ਬਦਬੂਦਾਰ ਗਟਰਾਂ ਵਿੱਚ ਉੱਤਰਨ ਦਾ ਦਰਦ ਹੰਢਾਉਂਦੇਖੁਸ਼ੀ, ਗ਼ਮੀ ਦੇ ਸਮਾਗਮਾਂ ਵਿੱਚ ‘ਸੱਭਿਅਕ ਲੋਕਾਂ’ ਵੱਲੋਂ ਖਿਲਾਰਿਆ ਕੂੜਾ ਸਾਂਭਦੇਪਰ ਸਵੱਛ ਭਾਰਤ ਦੇ ਸਮਾਗਮਾਂ ਵਿੱਚ ਕਿਧਰੇ ਨਜ਼ਰ ਨਾ ਆਉਂਦੇਨਾ ਬਰਾਬਰੀ ਅਤੇ ਵਿਤਕਰੇ ਝੇਲਦੇ ਪ੍ਰਬੰਧ ਦਾ ਕੁਹਜ ਜੱਗ ਜ਼ਾਹਰ ਕਰਦੇਫਿਰ ਵੀ ਆਸਾਂ ਦੀ ਤੰਦ ਨਾ ਬਿਖਰਨ ਦਿੰਦੇ

ਕਿਸਮਤ ਕਰਮਾਂ ਦੀ ਛਾਂ ਹੇਠ ਗੂੜ੍ਹੀ ਨੀਂਦ ਸੁੱਤੇ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇਸੁੱਖਣਾ, ਅਰਦਾਸਾਂ ਵਿੱਚੋਂ ਸਫਲਤਾ ਤੇ ਖੁਸ਼ੀਆਂ ਭਾਲਦੇਭੁੱਲੇ ਭਟਕੇ ਲੋਕਾਂ ਨੂੰ ਜਗਾਉਂਦੇ ਤਰਕਸ਼ੀਲ ਕਾਮੇ ਨਾਟਕਾਂ, ਗੀਤਾਂ ਤੇ ਪੁਸਤਕਾਂ ਨਾਲ ਚੇਤਨਾ ਦਾ ਚਾਨਣ ਬਿਖੇਰਦੇ ਜ਼ਿੰਦਗੀ ਦੇ ਸਾਊ ਪੁੱਤ ਜਾਪਦੇਲੇਖ਼ਕ, ਕਲਾਕਾਰ ਤੇ ਰੰਗਕਰਮੀ ਚਾਨਣ ਦੇ ਰਾਹ ਦੀ ਪੈੜ ਬਣਦੇ ਜ਼ਿੰਦਗੀ ਸਿਰ ਉਠਾ ਕੇ ਤੁਰਦੀਦਿਨ ਰਾਤ ਹੱਕਾਂ, ਹਿਤਾਂ ਦੀ ਜਾਗ ਲਾਉਂਦੇ, ਕਿਰਤੀਆਂ ਕਾਮਿਆਂ ਨੂੰ ਜਗਾਉਂਦੇਅਨਿਆਂ ਖ਼ਿਲਾਫ਼ ਸੰਘਰਸ਼ਾਂ ਦੇ ਰਾਹ ਤੁਰਦੇਭਗਤ, ਸਰਾਭੇ ਅਤੇ ਗ਼ਦਰੀ ਬਾਬਿਆਂ ਦੀ ਵਿਰਾਸਤ ’ਤੇ ਪਹਿਰਾ ਦਿੰਦੇਜ਼ਿੰਦਗੀ ਆਪਣੇ ਅਜਿਹੇ ਸਰਵਣ ਪੁੱਤਰ ਧੀਆਂ ’ਤੇ ਰਸ਼ਕ ਕਰਦੀ

ਨਿੱਤ ਨਵੇਂ ਉਤਸ਼ਾਹ ਨਾਲ ਮੰਜ਼ਿਲ ਦਾ ਰਾਹ ਫੜਦੇ, ਔਕੜਾਂ ਵਿੱਚ ਵੀ ਆਸਾਂ ਦੇ ਦੀਵੇ ਜਗਾ ਕੇ ਰੱਖਦੇਹਰ ਪਹੁ ਫੁਟਾਲਾ ਉਨ੍ਹਾਂ ਲਈ ਨਵੀਆਂ ਉਮੰਗਾਂ ਦਾ ਪ੍ਰਤੀਕ ਹੁੰਦਾਹਮੇਸ਼ਾ ਕੁਝ ਨਵਾਂ, ਅਨੂਠਾ ਕਰਨ ਲਈ ਤਤਪਰ ਰਹਿੰਦੇਅਜਿਹੇ ਸਾਹਸੀ, ਸਿਦਕਵਾਨ, ਸੱਚੇ, ਸਮਰਪਿਤ, ਸੁੱਘੜ ਸਿਆਣੇ, ਸਿਰੜੀ ਤੇ ਸਾਝਾਂ ਪਾਲਣ ਵਾਲੇ ਮਨੁੱਖ ਜ਼ਿੰਦਗੀ ਦੇ ਸ਼ਾਹ ਅਸਵਾਰ ਅਖਵਾਉਂਦੇ ਹਨ, ਜਿਨ੍ਹਾਂ ਦੀਆਂ ਪੈੜਾਂ ਉੱਜਲ ਭਵਿੱਖ ਦੇ ਰਾਹਾਂ ਵਿੱਚ ਰੌਸ਼ਨੀ ਬਣ ਬਿਖਰੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4612)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author