RamSLakhewali7ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ, ਉਨ੍ਹਾਂ ਦੀਆਂ ਸੋਚਾਂਸੁਫ਼ਨਿਆਂ ਨੂੰ ਅੱਖੋਂ ਪਰੋਖੇ ਕਰਨਾ ...
(3 ਦਸੰਬਰ 2023)
ਇਸ ਸਮੇਂ ਪਾਠਕ: 490.


ਆਪਣੇ ਮਿੱਤਰ ਦੇ ਪਿੰਡ ਜਾਣ ਦਾ ਸਬੱਬ ਬਣਿਆ
ਰਸਤੇ ਵਿੱਚ ਖ਼ੇਤਾਂ ਵਿੱਚ ਝੂਮਦੀਆਂ ਫ਼ਸਲਾਂਮੋਟਰਾਂ ਵਿੱਚੋਂ ਕਲ ਕਲ ਵਹਿੰਦਾ ਪਾਣੀਵੱਟਾਂ ਬੰਨਿਆਂ ’ਤੇ ਫਿਰਦੇ ਕਿਰਤੀ ਕਾਮੇਦੂਰ ਤਕ ਹਰਿਆਲੀ ਦੀ ਵਿਛੀ ਚਾਦਰਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂਉੱਪਰ ਛਤਰੀ ਤਾਣੀ ਖੜ੍ਹਾ ਨੀਲਾ ਅੰਬਰਇਹ ਦ੍ਰਿਸ਼ ਖ਼ੇਤਾਂ ਦੇ ਜੀਵਨ ਨੂੰ ਰੂਪਮਾਨ ਕਰਦੇ ਨਜ਼ਰ ਆਏਰੁੱਖਾਂ ਦੇ ਪੀਲੇ, ਚਿੱਟੇ ਫੁੱਲਾਂ ਦੀ ਸੰਗਤ ਨੇ ਮਨ ਮੋਹਿਆਵਗਦੀ ਪੌਣ ਵਿੱਚ ਮਿਲੀ ਫ਼ਸਲਾਂ, ਫੁੱਲਾਂ ਦੀ ਮਹਿਕਪਿੰਡ ਦੀ ਜੂਹ ਵਿੱਚ ਹਰੇ ਭਰੇ ਰੁੱਖ ਸਵਾਗਤ ਕਰਦੇ ਦਿਖੇਕੁਦਰਤ ਦਾ ਸੰਗ ਸਾਥ ਮਾਣਦਿਆਂ ਮਿੱਤਰ ਦੇ ਪਿੰਡ ਪਹੁੰਚੇ

ਪਿੰਡ ਦੇ ਵਿਚਕਾਰ ਖੁੱਲ੍ਹਾ ਡੁੱਲ੍ਹਾ ਘਰਰੁੱਖਾਂ ਤੇ ਫੁੱਲਾਂ ਨੂੰ ਕਲਾਵੇ ਵਿੱਚ ਸਾਂਭੀ ਬੈਠਾਇੱਕ ਪਾਸੇ ਮੱਝਾਂ, ਗਾਵਾਂ ਬੈਠੀਆਂਨਾਲ ਦੇ ਵੱਡੇ ਬਰਾਂਡੇ ਵਿੱਚ ਖੇਤੀ ਵਰਤੋਂ ਦੇ ਸੰਦਹਰ ਚੀਜ਼ ਥਾਂ ਸਿਰ ਸਾਂਭੀ ਨਜ਼ਰ ਆਈਦੂਸਰੇ ਪਾਸੇ ਹਰੇ ਰੰਗ ਵਿੱਚ ਸਜੀ ਸਬਜ਼ੀਆਂ ਦੀ ਕਿਆਰੀਘਰ ਦਾ ਮੂੰਹ ਮੁਹਾਂਦਰਾ ਮਨ ਨੂੰ ਭਾਇਆਬੈਠਕ ਵਿੱਚ ਜਾ ਬੈਠੇਘਰ ਦੇ ਜੀਆਂ ਨਾਲ ਮੇਲ ਮੁਲਾਕਾਤਚਾਹ ਪਾਣੀ ਪੀਤਾਬੈਠਕ ਵਿੱਚ ਹੀ ਸਾਹਵੇਂ ਬਣੀ ਅਲਮਾਰੀ ਵਿੱਚੋਂ ਤੱਕਦੀਆਂ ਪੁਸਤਕਾਂ ਮਨ ਦਾ ਸਕੂਨ ਬਣੀਆਂਮਾਂ ਬਾਪ ਦੀ ਛਾਂ ਹੇਠ ਪਲਿਆ ਪੁੱਤਰ ਪੁਸਤਕਾਂ ਨਾਲ ਵਫਾ ਕਰਕੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਦਾ ਜਾਪਿਆਘਰ ਬਾਰ ਦੇ ਸੁਹਜ ਸਲੀਕੇ ਦੀ ਜਾਚ ਸਮਝ ਵਿੱਚ ਆਈ

ਗੱਲਾਂ ਵਿੱਚ ਮਿਠਾਸ ਸੀ, ਸਲੀਕੇ ਵਿੱਚ ਮੁਹੱਬਤਸਾਦ ਮੁਰਾਦੇ, ਸੁੱਚੀ ਜੀਵਨ ਜਾਚ, ਚਿਹਰਿਆਂ ਉੱਤੇ ਸੰਤੁਸ਼ਟੀ ਦੀ ਝਲਕਨਾ ਕੋਈ ਵਲ਼ ਨਾ ਫੇਰਕੁਦਰਤ, ਜ਼ਿੰਦਗੀ ’ਤੇ ਕੰਮ ਦੇ ਉਪਾਸ਼ਕ ਦੁਪਹਿਰ ਦੇ ਖਾਣੇ ਦਾ ਵਕਤ ਹੋਇਆਪਿੰਡ ਦੀਆਂ ਨਿਆਮਤਾਂ ਨਾਲ ਬਣਿਆ ਖਾਣਾਨਾ ਕੋਈ ਵਿਖਾਵਾ ਨਾ ਉਚੇਚਖਾਣਾ ਖਾਂਦਿਆਂ ਮਾਂ ਦਾ ਚੁੱਲ੍ਹਾ ਚੌਂਕਾ ਅੱਖਾਂ ਸਾਹਵੇਂ ਨਜ਼ਰੀਂ ਪਿਆਰੋਟੀ ਦੀ ਉਡੀਕ ਵਿੱਚ ਬੈਠੇ ਸਾਰੇ ਭੈਣ ਭਰਾ ... ਮਾਂ ਦੇ ਹੱਥਾਂ ਦਾ ਸੁਹਜ ਤੱਕਦੇਇੱਕ ਇਕੱਲੀ ਜਾਨ ਸਾਰੇ ਕੰਮ ਨੂੰ ਸਾਂਭੀ ਰੱਖਦੀਅਸੀਂ ਮਿਲ ਬੈਠ ਕੇ ਖਾਂਦਿਆਂ ਮਾਂ ਦੇ ਹੱਥਾਂ ਦੇ ਸੁਹਜ ਦਾ ਅਹਿਸਾਸ ਸਾਲਾਂ ਬਾਅਦ ਮਾਣਿਆ

ਘਰਦਿਆਂ ਤੋਂ ਵਾਪਸ ਪਰਤਣ ਦੀ ਆਗਿਆ ਲਈਰਾਹ ਵਿੱਚ ਆਉਂਦੇ ਖੇਤ ਆ ਰੁਕੇਆਪਣੇ ਖੇਤਾਂ ਵਿੱਚ ਦੂਰ ਤਕ ਨਜ਼ਰ ਮਾਰਦਾ ਮਿੱਤਰ ਬੋਲਿਆ, “ਇਨ੍ਹਾਂ ਵਿੱਚ ਸਾਡੀ ਜਾਨ ਹੈ। ਰਿਜ਼ਕ ਹੈਰਿਸ਼ਤਿਆਂ ਦੀ ਜੜ੍ਹ ਹੈਧੀਆਂ ਪੁੱਤਰਾਂ ਦਾ ਭਵਿੱਖ ਹੈਸੁਫ਼ਨਿਆਂ ਦੀ ਥਾਹ ਹੈਸਾਡੇ ਸਾਹਾਂ ਦੀ ਤੰਦ ਹੈ ਜਿਊਣ ਦੀ ਚਾਹ ਹੈਇਹ ਸਿਦਕ, ਸਬਰ ਤੇ ਆਪਾ ਵਾਰੂ ਭਾਵਨਾ ਦੇ ਦਾਤੇ ਇੱਥੋਂ ਹੀ ਮਿਲਦਾ ਸੰਘਰਸ਼ਾਂ ਦਾ ਸਬਕਕਿਰਤ ਦੀ ਰਾਖੀ ਦਾ ਬੁਲੰਦ ਜਜ਼ਬਾਦੇਸ਼ ਦੇ ਭੰਡਾਰ ਭਰਨ ਵਾਲੇਕੁੱਲ ਲੋਕਾਈ ਦੇ ਖ਼ੈਰ ਖੁਆਹ, ਅੰਨ ਦਾਤੇ, ਇਹ ਖੇਤ ਹੀ ਤਾਂ ਹਨ ਇੱਥੇ ਖ਼ੂਨ ਪਸੀਨਾ ਵਹਾਉਂਦੇ, ਇਨ੍ਹਾਂ ਨਾਲ ਮਿੱਟੀ ਹੁੰਦੇ, ਆਪਣੇ ਕਿਰਤੀ ਪੁੱਤਰ ਧੀਆਂ ਦੇ ਸਿਰਾਂ ’ਤੇ ਹੱਥ ਰੱਖਣਾ ਖੇਤਾਂ ਦੀ ਫਿਤਰਤ ਹੈ

ਉਹ ਮੁੜ ਬੋਲਣ ਲੱਗਾ, “ਆਪਾਂ ਪਿੰਡਾਂ ਨੂੰ ਛੱਡ, ਬਹੁਤ ਕੁਝ ਗੁਆ ਲਿਆ ਹੈਸਾਂਝ, ਸਨੇਹ ਤੋਂ ਸੱਖਣੇ ਹੋ ਗਏ ਹਾਂਆਪਣੇ ਕੰਮ ਨਾਲ ਮਤਲਬ ਰੱਖਦੇ ਹਾਂਇੱਕ ਦੂਜੇ ਦੇ ਕੰਮ ਆਉਣ ਵਾਲੀ ਵਿਰਾਸਤ ਭੁੱਲ ਗਏ ਹਾਂਚੰਦ ਸੁਖ ਸਹੂਲਤਾਂ ਬਦਲੇ ਚੈਨ ਗਵਾ ਬੈਠੇ ਹਾਂਸਹਿਜਤਾ ਸਾਡੇ ਨਾਲ ਰੁੱਸ ਗਈ ਜਾਪਦੀ ਹੈਮਾਵਾਂ ਦੀ ਛਾਂ ਸਾਥੋਂ ਖੁੱਸ ਗਈ ਹੈਆਪੋ ਆਪਣੇ ਘਰਾਂ ਵਿੱਚ ਸੁਖ ਤਾਂ ਮਾਣਦੇ ਹਾਂ ਪਰ ਇਕੱਠ ਦੇ ਸੁਖਦ ਅਹਿਸਾਸ ਤੋਂ ਸੱਖਣੇ ਹੋ ਗਏ ਹਾਂਵਿਖਾਵੇ ਨਾਲ ਵੱਡੇ ਹੋਣ ਦੇ ਭਰਮ ਦਾ ਸ਼ਿਕਾਰ ਬਣ ਗਏ ਹਾਂ ਇਕੱਲੇ ਇਕੱਲੇ ਅੱਗੇ ਵਧਣਾ ਚਾਹੁੰਦੇ ਹਾਂਨਾਂ ਕਮਾਉਣਾ ਲੋਚਦੇ ਹਾਂਖੇਤਾਂ ਦੇ ਪੁੱਤਰਾਂ ਨੇ ਏਕੇ ਨਾਲ ਹੱਕ ਹਾਸਲ ਕਰਨ ਦਾ ਸਬਕ ਦੇ ਕੇ ਸਾਨੂੰ ਹਲੂਣਿਆ ਹੈ” ਗੱਲਾਂ ਕਰਦਿਆਂ ਖੇਤੋਂ ਘਰ ਵਾਪਸੀ ਦਾ ਰਾਹ ਫੜਿਆ

ਮਸਤਕ ਸੋਚਾਂ ਦੀ ਤੰਦ ਬੁਣਨ ਲੱਗਾ,

“ਇਹ ਕੇਹਾ ਵਕਤ ਦਾ ਵਹਿਣ ਹੋਇਆ! ਪਿੰਡਾਂ ਤੋਂ ਸ਼ਹਿਰਾਂ ਵਿੱਚ ਨਿਵਾਸਬਾਲ ਬੱਚੇ ਸੁਖ ਸਹੂਲਤਾਂ ਵਿੱਚ ਪੜ੍ਹੇਮਾਪਿਆਂ ਦੀ ਸੋਚ ਤੋਂ ਅਗਾਂਹ ਤੁਰੇਵਿਦੇਸ਼ਾਂ ਲਈ ਜਹਾਜ਼ ਚੜ੍ਹ ਗਏਬੇਗਾਨੀ ਧਰਤੀ ਦੇ ਨਾਗਰਿਕ ਬਣੇਸਵਰਗ ਜਿਹੇ ਦਿਨ ਵੇਖੇਮਾਪਿਆਂ ਤੋਂ ਦੂਰ ਮਸ਼ੀਨਾਂ ਬਣ ਜੀਉਣ ਲੱਗੇਮੋਹ, ਮੁਹੱਬਤ ਤੇ ਸਾਝਾਂ ਦੀ ਪੀਂਘ ਤੋਂ ਉੱਤਰ ਗਏਪੂੰਜੀ ਦੇ ਸਾਏ ਵਿੱਚ ਮਨੁੱਖ ਹੋਣ ਦਾ ਮਤਲਬ ਭੁੱਲ ਬੈਠੇਸਭ ਕੁਝ ਪਾਉਣ ਦੀ ਲਾਲਸਾ ਲੈ ਬੈਠੀ ਜਿਊਣ ਦੇ ਮਕਸਦ ਤੋਂ ਕੀ ਖੁੰਝੇ, ਜ਼ਿੰਦਗੀ ਦੀ ਝੋਲੀ ਵਿੱਚੋਂ ਸਾਂਝ, ਸਨੇਹ, ਮਿਲਾਪ, ਖੁਸ਼ੀ ਤੇ ਸਬਰ ਦੇ ਮੋਤੀ ਬਿਖਰ ਗਏ

“ਆਪਣੇ ਲਈ ਜਿਊਣਾ ਚੰਗਾ ਹੈਜੀਵਨ ਵਿੱਚ ਮਿਹਨਤ ਦੇ ਬਲਬੂਤੇ ਬੁਲੰਦੀਆਂ ਛੂਹਣਾ ਉਸ ਤੋਂ ਵੀ ਚੰਗਾਆਪਣੀ ਸਮਝ, ਸਿੱਖਿਆ ਅਨੁਸਾਰ ਵਿਚਰਨਾ ਮਨੁੱਖ ਦਾ ਹੱਕ ਹੁੰਦਾ ਹੈਜੇਕਰ ਜ਼ਿੰਦਗੀ ਉਚੇਰੇ ਉਦੇਸ਼ ਦੇ ਲੇਖੇ ਲੱਗੀ ਹੋਵੇ ਤਾਂ ਉੱਤਮ। ਹੋਰਾਂ ਦੇ ਜਿਊਣ ਵਿੱਚ ਰੰਗ ਭਰੇ ਤਾਂ ਹੀ ਜਿਊਣਾ ਸਾਰਥਕ ਬਣਦਾਉਂਜ ਵੀ ਜਿਸ ਧਰਤੀ ਦੇ ਪੌਣ ਪਾਣੀ ਵਿੱਚ ਰਹਿਣਾ, ਜਿਸ ਸਮਾਜ, ਸੱਭਿਆਚਾਰ ਦਾ ਅੰਗ ਬਣਨਾ, ਉਸਦੀ ਬਿਹਤਰੀ ਵਿੱਚ ਸੀਰ ਪਾਉਣਾ ਲਾਜ਼ਮੀ ਹੁੰਦਾ ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ, ਉਨ੍ਹਾਂ ਦੀਆਂ ਸੋਚਾਂ, ਸੁਫ਼ਨਿਆਂ ਨੂੰ ਅੱਖੋਂ ਪਰੋਖੇ ਕਰਨਾ ਸਾਰਥਕ ਜੀਵਨ ਹਰਗਿਜ਼ ਨਹੀਂ ਹੁੰਦਾਨਾ ਹੀ ਜੀਵਨ ਦੀ ਪ੍ਰਾਪਤੀ ਦਾ ਹਿੱਸਾ ਬਣਦਾ

“ਜੀਵਨ ਵਿੱਚ ਬਰਾਬਰੀ ਦੇ ਸੰਕਲਪ ਨੂੰ ਜਿਊਣ ਦਾ ਮਕਸਦ ਬਣਾ ਤੁਰਦੇਹਰ ਪਲ ਚੰਗੇਰੀ ਜ਼ਿੰਦਗੀ ਲਈ ਸੰਘਰਸ਼ ਕਰਦੇਨਿੱਤ ਨਵੇਂ ਉਤਸ਼ਾਹ ਨਾਲ ਮੰਜ਼ਿਲ ਵੱਲ ਸਾਬਤ ਕਦਮੀਂ ਵਧਦੇਰਾਹ ਦੀਆਂ ਔਕੜਾਂ ਨੂੰ ਖਿੜੇ ਮੱਥੇ ਟੱਕਰਦੇਕਿਰਤ ਨੂੰ ਉਚਿਆਉਂਦੇ, ਡਿਗਿਆਂ ਨੂੰ ਉਠਾਉਂਦੇ, ਸੁੱਤਿਆਂ ਨੂੰ ਜਗਾਉਂਦੇਚੇਤਨਾ ਦਾ ਚਾਨਣ ਵੰਡਦੇਕਲਮ, ਕਲਾ ਨਾਲ ਜਿਊਣ ਰਾਹਾਂ ਨੂੰ ਰੌਸ਼ਨ ਕਰਦੇਸਭਨਾਂ ਨੂੰ ਨਾਲ ਲੈ ਕੇ ਚਲਦੇਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮਘਾਉਂਦੇਸਿਰੜ, ਸਿਦਕ ਤੇ ਲਗਨ ਦੇ ਕਲਾਵੇ ਵਿੱਚ ਰਹਿੰਦੇਅਜਿਹੇ ਜਾਗਦੇ, ਜੂਝਦੇ ਮਨੁੱਖ ਜ਼ਿੰਦਗੀ ਦੇ ਸ਼ਾਹ ਸਵਾਰ ਬਣਦੇਹੋਰਾਂ ਲਈ ਪ੍ਰੇਰਨਾ ਸ੍ਰੋਤ ਹੁੰਦੇਉਹ ਜ਼ਿੰਦਗੀ ਦੇ ਬੁਲੰਦ ਸਿਤਾਰਿਆਂ ਦੀ ਕਤਾਰ ਵਿੱਚ ਆਉਂਦੇ

ਬਿੱਖੜੇ ਪੈਂਡਿਆਂ ਦੇ ਸਿਦਕਵਾਨ ਪਾਂਧੀ ਜ਼ਿੰਦਗੀ ਦੇ ਹਰ ਮੋੜ ’ਤੇ ਲੋਕਾਈ ਲਈ ਰੌਸ਼ਨੀ ਬਣ ਬਿਖਰਦੇ‘ਸੁਨਹਿਰੇ ਭਵਿੱਖ’ ਦਾ ਪ੍ਰਤੀਕ ਬਣੇ ਅਜਿਹੇ ‘ਚਾਨਣ ਦੇ ਜਾਇਆਂ’ ਦੀ ਕਰਨੀ ਨੂੰ ਨਤਮਸਤਕ ਹੁੰਦਾ ਮੈਂ ਘਰ ਪਰਤਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4519)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author