RamSLakhewali7ਇਹਨਾਂ ਪੁਸਤਕਾਂ ਵਿੱਚ ਸੰਘਰਸ਼ਾਂ ਦੀ ਲੋਅ ਹੈ ਤੇ ਚੰਗੀ ਜ਼ਿੰਦਗੀ ਦਾ ਸੁਨੇਹਾ ਵੀ ...
(16 ਫਰਵਰੀ 2021)
(ਸ਼ਬਦ: 730)


ਕਲਾ ਜ਼ਿੰਦਗੀ ਦਾ ਮਾਣ ਹੈ
ਬਸ਼ਰਤੇ ਉਹ ਜੀਵਨ ਲਈ ਹੋਵੇਜੀਵਨ ਦੀ ਬਿਹਤਰੀ ਦੇ ਲੇਖੇ ਲੱਗੇਲੇਖਣ ਕਲਾ ਸੁਪਨੇ ਜਗਾਉਂਦੀ ਹੈਸ਼ੋਖ ਰੰਗ ਵੀ ਭਰਦੀ ਹੈਜੀਵਨ ਪੰਧ ਨੂੰ ਸੁਖਾਵਾਂ ਬਣਾਉਣ ਲਈ ਰਾਹਾਂ ਦਾ ਚਾਨਣ ਬਣਦੀ ਹੈਸ਼ਬਦਾਂ ਦੇ ਮੋਤੀ ਮਨ ਮਸਤਕ ਦੀ ਲੋਅ ਬਣਦੇ ਹਨਕਲਮ ਦੇ ਬੋਲ ਪ੍ਰਭਾਤ ਦਾ ਪ੍ਰਤੀਕ ਹੁੰਦੇ ਹਨਜੀਵਨ ਨੂੰ ਪ੍ਰਣਾਈ ਲੇਖਣ ਕਲਾ ਦਾ ਹਰ ਰੂਪ ਸੁਨਹਿਰੀ ਭਾਵ ਸਿਰਜਦਾ ਹੈਸਿਰਜਣਾ ਵਿੱਚੋਂ ਉਪਜੀ ਪੁਸਤਕ ਤੁਰਦੇ ਰਹਿਣ ਤੇ ਨਵਾਂ ਸਿਰਜਣ ਦਾ ਬਲ ਬਣਦੀ ਹੈਉਹ ਮਾਰਗ ਦਰਸ਼ਕ ਬਣ ਜਜ਼ਬਿਆਂ ਨੂੰ ਬੁਲੰਦ ਕਰਦੀ ਹੈਕਲਮ ਦੀ ਇਹ ਸਿਰਜਣਾ ਖੇਤਾਂ ਨਾਲ ਵਫਾ ਕਰੇ ਤਾਂ ਕਿਰਨਾਂ ਦੀ ਫਸਲ ਉਗਮਦੀ ਹੈਪੁਸਤਕ ਚੇਤਨਾ ਦਾ ਦੂਤ ਹੈ, ਜਿਹੜੀ ਚੇਤਨਾ ਬਣ ਸੰਘਰਸ਼ ਦੇ ਰਾਹ ਤੋਰਦੀ ਹੈਹੱਕਾਂ ਹਿਤਾਂ ਦੀ ਗੱਲ ਤੁਰੇ ਤਾਂ ਪੁਸਤਕ ਦਾ ਸਾਥ ਮੀਲ ਪੱਥਰ ਬਣਦਾ ਹੈ

ਖੇਤਾਂ ਦੇ ਪੁੱਤ ਜਾਗੇ ਤੇ ਹੱਕਾਂ ਲਈ ਡਟ ਗਏਦਿੱਲੀ ਦੂਰ ਨਹੀਂ ਰਹੀਜ਼ਮੀਨਾਂ ਦੀ ਰਾਖੀ ਲਈ ਉਨ੍ਹਾਂ ਰਾਜਧਾਨੀ ਦੇ ਦਰ ਮੱਲ ਲਏ ਗਵਾਂਢੀ ਰਾਜਾਂ ਦਾ ਭਰਵਾਂ ਸਾਥ ਮਿਲਿਆਖਾਣ, ਪੀਣ, ਰਹਿਣ, ਸਹਿਣ ਦੀ ਕੋਈ ਤੋਟ ਨਹੀਂ ਰਹੀਜੂਝ ਰਹੇ ਕਿਸਾਨਾਂ ਦੀ ਮਾਨਸਿਕ ਸਿਹਤ ਕਿਵੇਂ ਬੁਲੰਦ ਰਹੇ, ਜਾਗਦੀਆਂ ਜ਼ਮੀਰਾਂ ਨੇ ਖੇਤਾਂ ਜਾਇਆਂ ਕੋਲ ਗਿਆਨ ਤੇ ਚੇਤਨਾ ਦੀ ਜੋਤ ਜਗਾਉਣ ਦਾ ਫੈਸਲਾ ਲਿਆਵਾਰਸ ਜੁੜਨ ਲੱਗੇਦੇਸ਼ ਵਿਦੇਸ਼ ਵਸਦੇ ਸਨੇਹੀਆਂ ਨੇ ਆਵਾਜ਼ ਦਿੱਤੀਸਭ ਨੇ ਹੁੰਗਾਰਾ ਭਰਿਆਕਾਫ਼ਲੇ ਬਣੇ ਤੇ ਕਿਸਾਨ ਹੱਥਾਂ ਤਕ ਪੁਸਤਕਾਂ ਪੁੱਜਦਾ ਕਰਨ ਲਈ ਦਿੱਲੀ ਵੱਲ ਹੋ ਤੁਰੇ

ਹਜ਼ਾਰਾਂ ਚਾਨਣ ਰੰਗੀਆਂ ਪੁਸਤਕਾਂ ਨਾਲ ਭਰੀ ਤਰਕਸ਼ੀਲ ਸਾਹਿਤ ਵੈਨ ਰਾਜਧਾਨੀ ਦੇ ਟਿੱਕਰੀ ਬਾਰਡਰ ’ਤੇ ਖੜ੍ਹੀ ਹੈਕਦਮ ਟਰਾਲੀ ਘਰਾਂ ਵਿੱਚੋਂ ਨਿਕਲ਼ ਵੈਨ ਵੱਲ ਵਧਦੇ ਹਨਵੈਨ ਦੇ ਸਪੀਕਰ ਦੀ ਆਵਾਜ਼ ਸੁਣ ਕਿਰਤੀਆਂ ਦਾ ਇਕੱਠ ਜੁੜਨ ਲਗਦਾ ਹੈਅੱਖਾਂ ਵਿੱਚ ਤੈਰਦੇ ਸੁਪਨੇ ਤੇ ਹੱਥਾਂ ਵਿੱਚ ਝੰਡੇ ਫੜ ਹਾਜ਼ਰ ਹੁੰਦੇ ਹਨਉਹ ਵੈਨ ਵਿੱਚ ਪਈਆਂ ਪੁਸਤਕਾਂ ਨੂੰ ਨਿਹਾਰਦੇ ਹਨਵੈਨ ਦੇ ਬਾਹਰ ਲੱਗੀਆਂ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨਤਰਕਸ਼ੀਲ ਬੁਲਾਰੇ ਦੇ ਬੋਲ ਸੁਣਾਈ ਦੇਣ ਲਗਦੇ ਹਨਅਸੀਂ ਤੁਹਾਡੇ ਹੀ ਧੀਆਂ ਪੁੱਤ ਹਾਂਤੁਹਾਡੇ ਸਿਦਕ, ਸਿਰੜ ਤੇ ਸੰਘਰਸ਼ ਨੂੰ ਸਲਾਮ ਕਰਨ ਆਏ ਹਾਂਆਪਣੇ ਨਾਲ ਹਜ਼ਾਰਾਂ ਪੁਸਤਕਾਂ ਲੈ ਕੇ ਆਏ ਹਾਂਜਿਹੜੀਆਂ ਤੁਹਾਨੂੰ ਦੱਸਣਗੀਆਂ ਕਿ ਆਪਣਾ ਸ਼ਹੀਦ ਏ ਆਜ਼ਮ ਕਿਸ ਤਰ੍ਹਾਂ ਦਾ ਰਾਜ ਭਾਗ ਬਣਾਉਣਾ ਲੋਚਦਾ ਸੀਪਾਸ਼ ਦੀ ਰਾਸ਼ੀਆਂ ਵਾਲੀ ਕਿਤਾਬ ਤੁਹਾਨੂੰ ਸਮਝਾਏਗੀ ਕਿ ਤੁਹਾਡੀ ਆਹ ਹਾਲਤ ਕਿਸਮਤ ਕਰਮਾਂ ਕਰਕੇ ਨਹੀਂ ਹੋਈਸਗੋਂ ਮਾੜੀਆਂ ਨੀਤੀਆਂ ਕਰਕੇ ਹੋਈ ਐਹਰੇਕ ਪੁਸਤਕ ਦੇ ਬੋਲ ਕਿਰਤ ਨੂੰ ਉਚਿਆਉਂਦੇ ਹਨਇਹਨਾਂ ਪੁਸਤਕਾਂ ਵਿੱਚ ਸੰਘਰਸ਼ਾਂ ਦੀ ਲੋਅ ਹੈ ਤੇ ਚੰਗੀ ਜ਼ਿੰਦਗੀ ਦਾ ਸੁਨੇਹਾ ਵੀਸੁਣ ਰਹੇ ਬਜ਼ੁਰਗ਼ ਬਾਪ ਹੁੰਗਾਰਾ ਭਰਦੇ ਹਨਗੱਲ ਨੌਜਵਾਨਾਂ ਦੇ ਵੀ ਸਮਝ ਪੈਂਦੀ ਹੈ

ਵੈਨ ਕੋਲ ਖੜ੍ਹੇ ਕਿਸਾਨਾਂ ਨੂੰ ਪੁਸਤਕਾਂ ਵੰਡ ਤਰਕਸ਼ੀਲ ਕਾਫ਼ਲਾ ਪੁਸਤਕਾਂ ਲੈ ਟਰਾਲੀ ਘਰਾਂ ਵੱਲ ਵਧਦਾ ਹੈਹਰੇਕ ਘਰ ਵਿੱਚ ਦੋ ਦੋ ਪੁਸਤਕਾਂ ਪੁੱਜਦੀਆਂ ਹਨਬਜ਼ੁਰਗ਼ ਮਾਵਾਂ ਆਸ ਭਰੀਆਂ ਨਜ਼ਰਾਂ ਨਾਲ ਪੁਸਤਕਾਂ ਫੜਦੀਆਂ ਹਨਇੱਕ ਮਾਂ ਆਖਦੀ ਹੈ, “ਪੁੱਤ, ਆਹ ਤੁਸੀਂ ਵਧੀਆ ਕੰਮ ਕੀਤਾ ਇੱਥੇ ਅਸੀਂ ਚੁੱਲ੍ਹੇ ਚੌਂਕੇ ਦਾ ਕੰਮ ਨੀਂ ਕਰਦੀਆਂਧਰਨੇ ਵਿੱਚੋਂ ਆ ਕੇ ਆਪਣੀਆਂ ਪੋਤੀਆਂ ਤੋਂ ਸੁਣਿਆ ਕਰਾਂਗੀਆਂ, ਗੂੜ੍ਹ ਗਿਆਨ ਦੀਆਂ ਗੱਲਾਂ ਭਗਤ ਸਿੰਘ ਦੀਆਂ ਕਿਰਤਾਂ ਵਾਲੀ ਪੁਸਤਕ ਹਰੇਕ ਦੀ ਪਸੰਦ ਹੈਤਰਕਸ਼ੀਲ ਵਿਦਿਆਰਥੀ ਜਸ਼ਨ ਪੁਸਤਕਾਂ ਦਾ ਬੰਡਲ ਖੋਲ੍ਹਦਾ ਮਗਰੋਂ ਹੈ, ਪੁਸਤਕਾਂ ਚਾਨਣ ਲੋੜਦੇ ਹੱਥਾਂ ਤਕ ਪਹਿਲਾਂ ਪਹੁੰਚ ਜਾਂਦੀਆਂ ਹਨਇਹ ਮੰਜ਼ਰ ਸੁਵੱਲੜੇ ਰਾਹ ਤੁਰਦੇ ਰਾਹੀਆਂ ਜਿਹਾ ਜਾਪਦਾ ਹੈਉੱਤਰ ਪ੍ਰਦੇਸ਼ ਦੇ ਪੰਜਾਬੀ ਪੁਸਤਕਾਂ ਵਾਚਦੇ ਹੋਏ ਜਿੱਤ ਦਾ ਨਿਸ਼ਾਨ ਬਣਾਉਂਦੇ ਅਗਾਂਹ ਵਧਦੇ ਹਨਪੁਸਤਕਾਂ ਉਹਨਾਂ ਕੋਲ ਆ ਪਹੁੰਚੀਆਂ ਹਨ, ਜਿਨ੍ਹਾਂ ਵਾਸਤੇ ਲਿਖੀਆਂ ਗਈਆਂ ਸਨ

ਸਿੰਘੂ ਬਾਰਡਰ ’ਤੇ ਕਈ ਨੌਜਵਾਨ ਕਾਫਲੇ ਨਾਲ ਪੁਸਤਕਾਂ ਵੰਡਾਉਣ ਵਿੱਚ ਮਦਦ ਕਰਦੇ ਹਨ‘ਦੇਵ ਪੁਰਸ਼ ਹਾਰ ਗਏ’ ਪੁਸਤਕ ਵੱਲ ਵੇਖ ਇੱਕ ਨੌਜਵਾਨ ਕਹਿਣ ਲੱਗਦਾ ਹੈ, “ਹੁਣ ਦੋ ਹੱਥ ਚਮਤਕਾਰੀ ਦੇਵ ਪੁਰਸ਼ਾਂ ਨਾਲ ਨਹੀਂ ਸਗੋਂ ਸਾਡੇ ਖੇਤਾਂ ਤੇ ਅੱਖ ਰੱਖਣ ਵਾਲੇ ਮਾਲਕਾਂ ਤੇ ਉਹਨਾਂ ਦੇ ਦਲਾਲਾਂ ਨਾਲ ਕਰਨੇ ਹਨ ਉਸਦੇ ਕੋਟ ਦੀ ਜੇਬ ਵਿੱਚ ਦਿਸਦੀ ਸ਼ਹੀਦ ਏ ਆਜ਼ਮ ਦੀ ਜੇਲ ਡਾਇਰੀ ਜਵਾਨੀ ਦੇ ਬਦਲੇ ਰੰਗ ਦਾ ਭਾਵ ਸਿਰਜਦੀ ਹੈਪੁਸਤਕਾਂ ਹੱਥਾਂ ਵਿੱਚ ਫੜ ਧਰਨੇ ਵਿੱਚ ਬੈਠੇ ਕਿਸਾਨ ਸੰਘਰਸ਼ ਦੇ ਜ਼ਾਬਤਾ ਬੱਧ ਵਿਦਿਆਰਥੀ ਜਾਪਦੇ ਹਨ

ਵਾਪਸ ਪਰਤਦਿਆਂ ਨਜ਼ਰਾਂ ਸੁਖਦ ਦ੍ਰਿਸ਼ ਤਕਦੀਆਂ ਹਨਟਰਾਲੀ ਘਰਾਂ ਵਿੱਚ ਪੁਸਤਕਾਂ ਵਾਚਦੇ ਬਜ਼ੁਰਗ਼ ਮਨ ਦਾ ਸਕੂਨ ਬਣਦੇ ਹਨਆਪਣੀਆਂ ਦਾਦੀਆਂ ਦੀ ਬੁੱਕਲ ਵਿੱਚ ਬੈਠ ਆਪਣੇ ਵਡੇਰੇ ਨਾਇਕ ਦੇ ਸ਼ਬਦਾਂ ਨਾਲ ਗੱਲਾਂ ਕਰਦੀਆਂ ਬੇਟੀਆਂ ਚਾਨਣ ਦੀ ਲੀਕ ਪ੍ਰਤੀਤ ਹੁੰਦੀਆਂ ਹਨਹਨੇਰਾ ਹੁੰਦਿਆਂ ਮੀਲਾਂ ਵਿੱਚ ਸੜਕ ਕਿਨਾਰੇ ਖੜ੍ਹੀਆਂ ਟਰਾਲੀਆਂ ਵਿੱਚ ਜਗਦੇ ਬਲਬਾਂ ਦੀ ਰੌਸ਼ਨੀ ਨਵੀਂ ਸਵੇਰ ਦਾ ਚਿੰਨ੍ਹ ਜਾਪਦੀ ਹੈਮਨ ਦੇ ਕਿਸੇ ਕੋਨੇ ਵਿੱਚੋਂ ਭਾਅ ਜੀ ਗੁਰਸ਼ਰਨ ਸਿੰਘ ਦੇ ਬੋਲ ਕੀਤੇ ਕਾਜ ਦਾ ਹਾਸਲ ਬਣਦੇ ਹਨ‘ਮੈਂ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਆਖਨਾਂ ਇਹ ਪੁਸਤਕਾਂ ਲੋਕਾਂ ਦੇ ਹੱਥਾਂ ਤਕ ਪੁੱਜਣੀਆਂ ਜ਼ਰੂਰੀ ਨੇਇਹ ਕੇਵਲ ਪੁਸਤਕਾਂ ਨਹੀਂ ਸਗੋਂ ਚਾਨਣ ਦੀਆਂ ਪੈੜਾਂ ਨੇ, ਜਿਨ੍ਹਾਂ ਨੇ ਇੱਕ ਦਿਨ ਸੋਨੇ ਦੀ ਸਵੇਰ ਦਾ ਗਵਾਹ ਬਣਨਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2587)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author