SukhpalKLamba7“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)

 

ਕਈ ਦਿਨਾਂ ਤੋਂ ਮੈਂ ਇੱਕ 62 ਕੁ ਸਾਲ ਦੀ ਬੇਬੇ ਨੂੰ ਹਸਪਤਾਲ ਵਿੱਚ ਦੇਖ ਰਹੀ ਸੀਸਵੇਰੇ ਵੇਲੇ ਬੇਬੇ ਜਦੋਂ ਮੈਨੂੰ “ਸੱਤ ਸ੍ਰੀ ’ਕਾਲ ਜੀ” ਬੁਲਾ ਕੇ ਲੰਘਦੀ ਤਾਂ ਉਸਦੇ ਮੂੰਹ ਵਿੱਚਲੇ ਬਚੇ ਦੋ ਦੰਦ ਉਸਦੀ ਉਮਰ ਬਿਆਨ ਕਰ ਜਾਂਦੇਮੈਂ ਹੈਰਾਨ ਹੋਣ ਦੇ ਨਾਲ-ਨਾਲ ਮੁਸਕਰਾ ਕੇ ਉਸਦੀ ਇਸ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਆਪਣੇ ਕਮਰੇ ਵੱਲ ਲੰਘ ਜਾਂਦੀਪਹਿਲਾਂ ਲੱਗਿਆ ਕਿ ਬੇਬੇ ਦਾ ਕੋਈ ਰਿਸ਼ਤੇਦਾਰ ਇਸ ਹਸਪਤਾਲ ਵਿੱਚ ਦਾਖਲ ਹੋਣਾ ਹੈ, ਤੇ ਬੇਬੇ ਮੈਨੂੰ ਹਸਪਤਾਲ ਦਾ ਸਟਾਫ ਹੋਣ ਕਰਕੇ ਬੁਲਾਉਂਦੀ ਹੋਵੇਗੀਪਰ ਅੱਜ ਜਦ ਬੇਬੇ ਆਪਣੇ ਰਿਸ਼ਤੇ ਵਿੱਚ ਲੱਗਦੇ ਭਤੀਜੇ ਤੇ ਉਸਦੀ 17 ਸਾਲ ਦੀ ਬੇਟੀ ਨੂੰ ਮੇਰੇ ਕੋਲ਼ ਲੈ ਕੇ ਆਈ ਤਾਂ ਪਤਾ ਲੱਗਿਆ ਕਿ ਬੇਬੇ ਵਾਰਡਾਂ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ ਤੇ ਡੇਲੀ ਵੇਜ ’ਤੇ ਥੋੜ੍ਹੇ ਦਿਨ ਹੀ ਪਹਿਲਾਂ ਰੱਖੀ ਹੈਬੇਬੇ ਦੇ ਭਤੀਜੇ ਦੀ ਬੇਟੀ ਨੂੰ ਰੈਫਰ ਕਰ ਮੈਂ ਭੇਜ ਦਿੱਤਾ ਸੀਪਰ ਬੇਬੇ ਦਾ ਮਨ ਸ਼ਾਇਦ ਹਾਲੇ ਵੀ ਕਿਸੇ ਦੁਬਿਧਾ ਵਿੱਚ ਸੀ, ਇਸ ਲਈ ਅੱਧ ਕੁ ਘੰਟੇ ਬਾਅਦ ਬੇਬੇ ਫਿਰ ਮੇਰੇ ਕੋਲ ਆ ਗਈ ਸੀਮੈਂ ਬੇਬੇ ਨੂੰ ਸਭ ਕੁਝ ਸਮਝਾ ਦਿੱਤਾ ਤੇ ਆਪਣਾ ਨੰਬਰ ਦਿੱਤਾ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏਉਸਨੇ ਮੇਰਾ ਹੱਥ ਫੜ ਕੇ ਬੜੇ ਪਿਆਰ ਤੇ ਹਲੀਮੀ ਜਿਹੀ ਨਾਲ ਕਿਹਾ, “ਪੁੱਤ ਹੁਣ ਮੈਨੂੰ ਕੋਈ ਚਿੰਤਾ ਨਹੀਂ. ਤੇਰੇ ਕੋਲ ਜੁ ਆ ਗਈ

ਮੈਂ ਉਸ ਨੂੰ ਹੌਸਲਾ ਦਿੱਤਾ ਤੇ ਪੁੱਛਿਆ, “ਬੇਬੇ, ਤੇਰੀ ਆਹ ਉਮਰ ਤਾਂ ਘਰੇ ਕੇ ਬੈਠ ਪੋਤਿਆਂ-ਦੋਹਤਿਆਂ ਨੂੰ ਖਿਡਾਉਣ ਦੀ ਹੈਤੁਸੀਂ ਇੱਥੇ ਕਿਵੇਂ ਕੰਮ ਕਰ ਰਹੇ ਹੋ?”

ਬੇਬੇ ਦਾ ਗਲ਼ਾ ਭਰ ਆਇਆ ਤੇ ਬੋਲੀ, “ਕੁੜੀਏ ਤੂੰ ਕਿੰਨਾ ਪੜ੍ਹੀ ਹੋਈ ਹੈਂ?”

ਮੈਂ ਕਿਹਾ, “ਬੇਬੇ ਐੱਮ.ਬੀ.ਏ. ਕੀਤੀ ਹੈ

ਉਹ ਆਪਣੀਆਂ ਅੱਖਾਂ ਪੂੰਝਦੀ ਹੋਈ ਮੁਸਕਰਾ ਪਈ ਤੇ ਬੋਲੀ, “ਪੁੱਤ ਮੇਰਾ ਵੀ ਬੜਾ ਦਿਲ ਕਰਦਾ ਕਿ ਘਰੇ ਬੈਠ ਕੇ ਆਰਾਮ ਕਰਾਂਆਹ ਗੋਡਿਆਂ ਦਾ ਇਲਾਜ ਕਰਾਂਪਰ ਪੁੱਤ ਮਜਬੂਰੀ ਹੈਮੇਰਾ ਇੱਕ ਪੁੱਤ ਤੇ ਦੋ ਧੀਆਂਮੇਰੇ ਘਰਵਾਲੇ ਦੇ ਹਿੱਸੇ ਦੋ ਕਿੱਲੇ ਆਉਂਦੇ ਸੀਧੀਆਂ ਦਾ ਵਿਆਹ ਕਰਨ ਲਈ ਤੇ ਪੁੱਤ ਦੀ ਪੜ੍ਹਾਈ ਲਈ ਉਹ ਗਹਿਣੇ ਕਰ ਦਿੱਤੇਧੀਆਂ ਤਾਂ ਵਾਹਗੁਰੂ ਦੀ ਕਿਰਪਾ ਨਾਲ ਆਪਣੇ ਘਰੀਂ ਸੁਖੀ ਵਸਦੀਆਂ ਹਨਪਰ ਮੇਰਾ ਪੁੱਤ ...”

ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆਬੇਬੇ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਮੇਰਾ ਪੁੱਤ ਬੜਾ ਬੀਬਾ ਤੇ ਲਾਇਕ ਹੈ ਪਰ ਧੀਏ ਕਿਸਮਤ ਨੂੰ ਪਤਾ ਨਹੀਂ ਕੀ ਮਨਜੂਰ ਹੈਮੇਰੇ ਪੁੱਤ ਨੇ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਹੈਬਹੁਤ ਸੁਪਨੇ ਸੀ ਉਸਦੇ ਕਿ ਉਹ ਸਰਕਾਰੀ ਨੌਕਰੀ ਕਰੇਗਾ ਤੇ ਉਹ ਸਾਡੀ ਗਹਿਣੇ ਪਈ ਜਮੀਨ ਵੀ ਛੁਡਾ ਲਏਗਾ ਤੇ ਸਾਡੇ ਸਾਰੇ ਚਾਅ ਵੀ ਪੂਰੇ ਕਰੇਗਾ

ਬੇਬੇ ਬੋਲਦੀ-ਬੋਲਦੀ ਇੱਕਦਮ ਚੁੱਪ ਹੋ ਗਈ ਤੇ ਕਮਰੇ ਦੀ ਛੱਤ ਵੱਲ ਤੱਕਣ ਲੱਗ ਪਈ ਜਿਵੇਂ ਕਿਸੇ ਤੋਂ ਕੁਝ ਪੁੱਛ ਰਹੀ ਹੋਵੇਫਿਰ ਇਕਦਮ ਬੋਲੀ, “ਮੇਰਾ ਪੁੱਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲ ਨੌਕਰੀ ਲਈ ਥਾਂ-ਥਾਂ ਧੱਕੇ ਖਾਂਦਾ ਰਿਹਾਪੈਸੇ ਨਾ ਮੋੜਨ ਕਰਕੇ ਪੁੱਤ ਸਾਡੀ ਜਮੀਨ ਹਮੇਸ਼ਾ ਲਈ ਸਾਡੇ ਤੋਂ ਖੋਹ ਲਈ ਗਈਉਸ ਦਿਨ ਮੈਂ ਆਪਣੇ ਪੁੱਤ ਨੂੰ ਪਹਿਲੀ ਵਾਰ ਰਾਤ ਨੂੰ ਹੌਲ਼ੀ-ਹੌਲ਼ੀ ਰੋਂਦੇ ਦੇਖਿਆਮੈਂ ਤੇ ਮੇਰੇ ਘਰਵਾਲੇ ਨੇ ਉਸਨੂੰ ਹੌਸਲਾ ਦਿੱਤਾ ਕਿ ਕੋਈ ਨਾ ਪੁੱਤ ਜਮੀਨ ਤਾਂ ਫੇਰ ਬਣਜੂਗੀਤੂੰ ਦਿਲ ਹੌਲਾ ਨਾ ਕਰਪੁੱਤ ਫੇਰ ਉਸਨੂੰ ਇੱਕ ਕਾਲਜ ਵਿੱਚ 6 ਮਹੀਨੇ ਲਈ ਲੈਕਚਰਾਰ ਦੀ ਨੌਕਰੀ ਦਸ ਹਜਾਰ ’ਤੇ ਮਿਲ ਗਈ ਤੇ ਸਾਡੇ ਘਰ ਦੀ ਗੱਡੀ  ਰਿੜ੍ਹਨ ਲੱਗ ਪਈਪਰ ਅੰਦਰ ਹੀ ਅੰਦਰ ਮੇਰਾ ਪੁੱਤ ਕਿਸੇ ਘੁਣ ਲੱਗੀ ਲੱਕੜ ਵਾਂਗ ਖੋਖਲਾ ਹੋ ਰਿਹਾ ਸੀਪੁੱਤ ਆਹ ਸਾਲ ਕੁ ਪਹਿਲਾਂ ਉਸਨੂੰ ਠੇਕਾ ਭਰਤੀ ’ਤੇ ਨੌਕਰੀ ਮਿਲ ਗਈ ਮਹਿਜ ਕੁੱਲ ਸਾਢੇ ਅੱਠ ਹਜਾਰ ਰੁਪਏ ’ਤੇ ਮੁਕਤਸਰਪੁੱਤ ਉੱਥੇ ਉਹ ਕਿਰਾਏ ਦੇ ਕਮਰੇ ਵਿੱਚ ਰਹਿੰਦਾ, ਜਿਸਦਾ ਸਾਢੇ ਚਾਰ ਹਜਾਰ ਕਿਰਾਇਆ ਤੇ 1500 ਰੁਪਏ ਉਸਦਾ ਖਾਣ ਪੀਣ ਦਾ ਖਰਚ ਹੈ ਤੇ ਬਾਕੀ ਉਹ ਮੈਨੂੰ ਹਰ ਮਹੀਨੇ ਘਰ ਦੇ ਖਰਚ ਲਈ ਦੇ ਦਿੰਦਾਧੀਏ ਮਾੜੀ ਕਿਸਮਤ ਨੂੰ ਮੇਰੇ ਘਰਵਾਲੇ ਨੂੰ ਟੀ.ਬੀ. ਦਾ ਨਾਮੁਰਾਦ ਰੋਗ ਚਿੰਬੜ ਗਿਆਉਸਦੀ ਦਵਾਈ, ਖਾਣ-ਪੀਣ ਦਾ ਖਰਚ ਪੁੱਤ ਦੀ ਕਮਾਈ ਨਾਲ ਕਿੱਥੇ ਪੂਰਾ ਹੁੰਦਾਸੋ ਮੈਂ ਇੱਥੇ ਸਾਫ ਸਫਾਈ ਦੇ ਕੰਮ ’ਤੇ ਜਿਵੇਂ ਕਿਵੇਂ ਲੱਗ ਗਈਪੱਚੀ ਸੌ ਰਪਏ ਮਿਲ ਜਾਂਦੇ ਨੇ, ਚੱਲ, ਉਹਦੀ ਦਵਾਈ ਦਾ ਖਰਚ ਨਿੱਕਲ ਆਉਂਦਾ। ... ਪਿਛਲੇ ਹਫਤੇ ਮੇਰਾ ਪੁੱਤ ਘਰ ਆਇਆ ਸੀ ਤਨਖਾਹ ਦੇਣ। ਮੇਰੇ ਕੰਮ ਕਰਨ ਤੇ ਆਪਣੇ ਬਾਪੂ ਦੀ ਬਿਮਾਰੀ ਬਾਰੇ ਸੁਣ ਕੇ ਬੜਾ ਰੋਇਆ ਤੇ ਆਖਣ ਲੱਗਿਆ, “ਦੇਖ ਬੇਬੇ, ਤੇਰਾ ਪੀ.ਐੱਚ.ਡੀ. ਪੁੱਤ ਹੁਣ ਸਰਕਾਰੀ ਕੱਚਾ ਦਿਹਾੜੀਦਾਰ ਬਣ ਗਿਆ, ਜੋ ਆਪਣੇ ਮਾਪਿਆਂ ਦਾ ਖਿਆਲ ਵੀ ਨੀਂ ਰੱਖ ਸਕਦਾ ...

ਬੇਬੇ ਦੀ ਗੱਲ ਸੁਣ ਮੇਰੇ ਕੋਲ਼ ਸ਼ਬਦ ਜਿਵੇਂ ਮੁੱਕ ਗਏ ਸੀਇਹ ਕਹਾਣੀ ਤਾਂ ਹੁਣ ਪੰਜਾਬ ਦੇ ਹਰ ਘਰ ਦੀ ਹੈ ਕਿ ਜਿੱਥੇ ਮਾਂ-ਬਾਪ ਇੰਨਾ ਪੈਸਾ ਖਰਚ ਕੇ, ਪੜ੍ਹਾ ਲਿਖਾ ਕੇ ਆਪਣੇ ਬੱਚਿਆਂ ਨੂੰ ਨਿਗੂਣੀਆਂ ਤਨਖਾਹਾਂ ’ਤੇ ਸਰਕਾਰੀ ਕੱਚੇ ਦਿਹਾੜੀਦਾਰ ਬਣਾਉਣ ਲਈ ਮਜਬੂਰ ਹੋ ਰਹੇ ਹਨ

*****

(717)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author