SukhpalKLamba7ਮੈਂ ਸਭ ਦੇ ਹਾੜ੍ਹੇ ਕੱਢ ਕੇ ਦੇਖ ਚੁੱਕੀ ਹਾਂ। ਇੱਥੇ ਭੁੱਖੇ ਜਾਨਵਰ ...
(16 ਸਤੰਬਰ 2019)

 

ਉਲਝਣਾਂ ਨੇ ਜਿਵੇਂ ਮੇਰੇ ਨਾਲ ਕੁਝ ਗੂੜ੍ਹੀ ਸਾਂਝ ਪਾ ਲਈ ਸੀਇੱਕ ਉਲਝਣ ਸੁਲਝਣ ਵਾਲੀ ਹੁੰਦੀ ਤਾਂ ਇੱਕ ਨਵੀਂ ਹੀ ਅੱਗੇ ਆ ਜਾਂਦੀਸੱਚੀਂ ਅਕੇਵਾਂ ਜਿਹਾ ਮਹਿਸੂਸ ਕਰਦਿਆਂ ਮੈਂ ਸਿਰ ਹਾਲੇ ਅਸਮਾਨ ਵੱਲ ਰੱਬ ਨੂੰ ਉਲਾਂਭਾ ਦੇਣ ਲਈ ਚੁੱਕਿਆ ਹੀ ਸੀ ਕਿ ਕਿਸੇ ਨੇ ਬੜੀ ਜ਼ੋਰ ਦੀ ਆਵਾਜ਼ ਮਾਰੀ, “ਮੈਡਮ ਜੀ, ਰੁਕਿਓ ਜੀ” ਮੈਂ ਮੁੜ ਕੇ ਦੇਖਿਆ ਤਾਂ ਚਿਹਰਾ ਜਾਣਿਆ ਪਹਿਚਾਣਿਆ ਲੱਗਿਆਉਸ ਨੇ ਕੋਲ਼ ਆ ਕੇ ਕਿਹਾ, “ਮੈਡਮ ਜੀ ਮੈਂ ਫਿਜ਼ਾ ਦੀ ਮੰਮਾ, ਜਿਸ ਨੂੰ ਤੁਸੀਂ ਅਪਰੇਸ਼ਨ ਲਈ ਰੈਫਰ ਕੀਤਾ ਸੀਹਫਤਾ ਪਹਿਲਾਂ ਫਿਜ਼ਾ ਦਾ ਅਪਰੇਸ਼ਨ ਹੋਇਆ ਜੀਮੈਂ ਤਾਂ ਤੁਹਾਡਾ ਧੰਨਵਾਦ ਕਰਨ ਆਈ ਹਾਂ ਜੀ” ਇੱਕੋ ਹੀ ਸਾਹ ਉਹ ਸਭ ਕੁਝ ਬੋਲ ਗਈਉਸ ਦੀ ਗੱਲ ਸੁਣਕੇ ਮੈਂਨੂੰ ਚਾਰ ਮਹੀਨੇ ਦੀ ਘਟਨਾ ਇਕਦਮ ਚੇਤੇ ਆ ਗਈ

ਦਫਤਰੋਂ ਅੱਧੀ ਛੁੱਟੀ ਦਾ ਲਿਖ ਮੈਂ ਹਾਲੇ ਸਮਾਨ ਸਮੇਟ ਹੀ ਰਹੀ ਸੀ ਕਿ ਇੱਕ 38 ਕੁ ਸਾਲ ਦੀ ਬੀਬੀ ਸਾਹੋ-ਸਾਹੀ ਬੜੀ ਕਾਹਲੀ ਆ ਕੇ ਰੁਕ ਗਈਉਸ ਨਾਲ ਤਿੰਨ ਬੱਚੀਆਂ ਤੇ ਹੱਥ ਵਿੱਚ ਰੈਫਰਲ ਫਾਰਮ ਦੇਖਕੇ ਮੈਂ ਸਮਝ ਗਈ ਕਿ ਇਹ ਮੇਰੇ ਕੋਲ਼ ਹੀ ਆਏ ਹਨਉਹਨਾਂ ਦੇ ਫਾਰਮ ਦੇਖ ਕੇ ਮੈਂ ਉਸ ਤੋਂ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਦੀ ਆਵਾਜ਼ ਵਿੱਚ ਸਿਰਫ਼ ਤਰਲਾ ਤੇ ਬੇਬਸੀ ਸੀਉਸ ਨੇ ਆਪ ਮੁਹਾਰੇ ਹੀ ਬੋਲਣਾ ਸ਼ੁਰੂ ਕਰ ਦਿੱਤਾ, “ਮੈਡਮ ਜੀ, ਮੈਂ ਬੜੀ ਮਜਬੂਰ ਹਾਂ। ਮੇਰੀ ਬੱਚੀ ਨੂੰ ਬਚਾ ਲਵੋਮੇਰਾ ਇਹਨਾਂ ਬਿਨਾਂ ਕੋਈ ਸਹਾਰਾ ਨਹੀਂਮੇਰੀਆਂ ਤਿੰਨੋਂ ਬੱਚੀਆਂ ਬਿਮਾਰ ਨੇਮੇਰਾ ਕੋਈ ਘਰ ਨਹੀਂਕਿਰਾਏ ’ਤੇ ਰਹਿੰਦੀ ਹਾਂਪਲੀਜ਼ ਤੁਸੀਂ ਕੋਈ ਨਾ ਕੋਈ ਹੈਲਪ ਜਰੂਰ ਕਰੋ” ਬੜੀ ਮੁਸ਼ਕਿਲ ਨਾਲ ਮੈਂ ਉਸ ਚੁੱਪ ਕਰਾਇਆ

ਜਨਵਰੀ ਮਹੀਨੇ ਦੀ ਠੰਢ ਵਿੱਚ ਵੀ ਉਸ ਨੂੰ ਪਸੀਨਾ ਆ ਗਿਆ ਸੀਮੈਂ ਤਿੰਨਾਂ ਬੱਚੀਆਂ ਵੱਲ ਦੇਖਿਆ, ਤਿੰਨਾਂ ਦੇ ਚਿਹਰੇ ਡਰ ਨਾਲ ਪੀਲੇ ਪਏ ਹੋਏ ਸੀਮੈਂ ਫਾਰਮ ਵੱਲ ਨਜ਼ਰ ਮਾਰੀ ਤਾਂ ਉਹਨਾਂ ਦੀ ਬੱਚੀ ਨੂੰ ਦਿਲ ਦੀ ਬਿਮਾਰੀ ਸੀਮੈਂ ਉਸ ਨੂੰ ਹੌਸਲਾ ਦਿੱਤਾ ਕਿ ਕੋਈ ਨਾ ਤੁਹਾਡੀ ਬੱਚੀ ਬਿਲਕੁਲ ਠੀਕ ਹੋ ਜਾਵੇਗੀਮੇਰੀ ਗੱਲ ਸੁਣ ਕੇ ਉਸਦੀ ਕਾਹਲ ਤਾਂ ਘਟ ਗਈ ਪਰ ਡਰ ਤੇ ਬੇਬਸੀ ਜਿਉਂ ਦੀ ਤਿਉਂ ਬਰਕਰਾਰ ਸੀਮੈਂ ਉਸ ਦਾ ਫਾਰਮ ਭਰਨਾ ਸ਼ੁਰੂ ਕਰ ਦਿੱਤਾਮੈਂਨੂੰ ਫਾਰਮ ਭਰਦੀ ਨੂੰ ਦੇਖਕੇ ਉਸਦਾ ਮਨ ਸ਼ਾਂਤ ਹੋ ਗਿਆਪਰ ਇਹ ਸ਼ਾਂਤੀ ਜ਼ਿਆਦਾ ਦੇਰ ਬਰਕਰਾਰ ਨਾ ਰਹਿ ਸਕੀਜਿਵੇਂ ਹੀ ਫਾਰਮ ਉੱਤੇ ਭਰਨ ਲਈ ਬੱਚੀ ਦੇ ਪਿਤਾ ਦਾ ਨਾਂ ਪੁੱਛਿਆ ਤਾਂ ਉਸ ਦੇ ਚਿਹਰੇ ਉੱਤੇ ਗੁੱਸੇ ਦਾ ਭਾਵ ਉੱਭਰ ਆਇਆਉਸ ਨੇ ਇੱਕ ਨਜ਼ਰ ਆਪਣੀਆਂ ਬੇਟੀਆਂ ਨੂੰ ਤੱਕਿਆ ਤੇ ਫਿਰ ਬੇਬਸੀ ਨਾਲ ਬੱਚੀ ਦੇ ਪਿਤਾ ਦਾ ਨਾਂ ਦੱਸਿਆਮੈਂ ਉਸ ਤੋਂ ਉਸਦੀਆਂ ਬਾਕੀ ਦੋ ਬੇਟੀਆਂ ਬਾਰੇ ਪੁੱਛਿਆ ਕਿ ਕੀ ਬਿਮਾਰੀ ਹੈ ਉਹਨਾਂ ਨੂੰ? ਤਾਂ ਉਹ ਇੱਕ ਦਮ ਸ਼ਾਂਤ ਹੋ ਗਈਆਪਣੀਆਂ ਤਿੰਨੋਂ ਬੇਟੀਆਂ ਨੂੰ ਗਲਵਕੜੀ ਵਿੱਚ ਲੈ ਕੇ ਰੋਣ ਲੱਗ ਪਈਉਸਦੀਆਂ ਬੇਟੀਆਂ ਦੇ ਹੰਝੂ ਵੀ ਆਪ ਮੁਹਾਰੇ ਵਹਿ ਤੁਰੇਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਚੁੱਪ ਕਰਾਇਆ

ਆਪਣੀਆਂ ਬੱਚੀਆਂ ਦੀਆਂ ਅੱਖਾਂ ਪੂੰਝਕੇ ਉਹ ਇਕਦਮ ਹੀ ਚੁੱਪ ਹੀ ਗਈਉਸਦੇ ਦਰਦ ਪਿਛਲੀ ਹਕੀਕਤ ਜਾਣਨ ਲਈ ਮੇਰਾ ਮਨ ਬਹੁਤਾ ਕਾਹਲਾ ਪੈ ਰਿਹਾ ਸੀਪਰ ਹਿੰਮਤ ਨਹੀਂ ਸੀ ਕਿ ਉਸ ਦੇ ਦਰਦ ਨੂੰ ਛੇੜ ਕੇ ਉਸਨੂੰ ਦੁੱਖ ਦੇ ਗਹਿਰੇ ਸਮੁੰਦਰ ਵਿੱਚ ਧੱਕਾ ਦੇ ਦੇਵਾਂਮੈਂ ਹਾਲੇ ਇਸੇ ਉਧੇੜ ਬੁਣ ਵਿੱਚ ਸੀ ਕਿ ਉਸ ਨੇ ਫਿਰ ਤਰਲੇ ਨਾਲ ਕਿਹਾ, “ਮੇਰੀ ਫਿਜ਼ਾ ਦਾ ਇਲਾਜ ਤਾਂ ਮੁਫਤ ਵਿੱਚ ਹੋ ਜੂ ਜੀ? ਮੇਰਾ ਤੇ ਮੇਰੀਆਂ ਬੱਚੀਆਂ ਦਾ ਇਸ ਦੁਨੀਆ ਵਿੱਚ ਕੋਈ ਨਹੀਂਸਿਲਾਈ ਦਾ ਕੰਮ ਕਰਕੇ ਇਹਨਾਂ ਦਾ ਪਾਲਣ ਕਰਦੀ ਹਾਂ ਜੀਮੇਰਾ ਘਰਵਾਲਾ ਮਾਰਕੀਟ ਕਮੇਟੀ ਵਿੱਚ ਕਲਰਕ ਹੈ16 ਸਾਲ ਹੋ ਗਏ ਵਿਆਹ ਹੋਏ ਨੂੰਜਦੋਂ ਮੇਰੀ ਵੱਡੀ ਬੇਟੀ ਹੋਈ ਤਾਂ ਮੇਰੇ ਸਹੁਰਿਆਂ ਸਾਨੂੰ ਵੱਖਰਾ ਕਰ ਦਿੱਤਾ ਕਿਉਂਕਿ ਮੇਰਾ ਘਰਵਾਲਾ ਕਿਸੇ ਹੋਰ ਜਨਾਨੀ ਕੋਲ਼ ਜਾਂਦਾ ਸੀਘਰਦੇ ਸਾਡਾ ਖਰਚ ਚੁੱਕਣ ਲਈ ਤਿਆਰ ਨਹੀਂ ਸੀਮੈਂ ਆਪਣੇ ਪੇਕੇ ਚਲੀ ਗਈ ਪਰ ਸਾਡਾ ਪੰਚਾਇਤ ਵਿੱਚ ਸਮਝੌਤਾ ਹੋ ਗਿਆਦੋ ਸਾਲ ਬਾਅਦ ਮੇਰੀ ਦੂਜੀ ਬੇਟੀ ਹੋਈ ਤਾਂ ਮੇਰਾ ਘਰਵਾਲਾ ਮੈਂਨੂੰ ਹਸਪਤਾਲ ਛੱਡ ਕੇ ਦੌੜ ਗਿਆ ਤੇ ਮੇਰੀ ਬੇਟੀ ਨੂੰ ਦਿਮਾਗੀ ਬੁਖਾਰ ਹੋ ਗਿਆ ਤੇ ਮਿਰਗੀ ਦੇ ਦੌਰੇ ਪੈਣ ਲੱਗ ਗਏਮੈਂ ਇੱਕ ਸਾਲ ਆਪਣੇ ਪੇਕੇ ਬੈਠੀ ਰਹੀਮੇਰੇ ਸਹੁਰਿਆਂ ਨੇ ਮੇਰੇ ਦੂਜੀ ਵਾਰ ਕੁੜੀ ਹੋਣ ਕਾਰਨ ਮੇਰੇ ਨਾਲੋਂ ਰਿਸ਼ਤਾ ਖ਼ਤਮ ਕਰ ਦਿੱਤਾਮੇਰੇ ਘਰਦਿਆਂ ਦੁਬਾਰਾ ਪੰਚਾਇਤ ਇੱਕਠੀ ਕੀਤੀ ਤਾਂ ਮੇਰਾ ਘਰਵਾਲਾ ਮੈਂਨੂੰ ਤੇ ਮੇਰੀਆਂ ਬੱਚੀਆਂ ਨੂੰ ਲੈ ਤਾਂ ਗਿਆ ਪਰ ਉਸਨੇ ਮੇਰੀਆਂ ਬੱਚੀਆਂ ਨਾਲ ਬਹੁਤ ਗੰਦਾ ਸਲੂਕ ਕੀਤਾਸਾਰਾ ਸਾਰਾ ਦਿਨ ਅਸੀਂ ਭੁੱਖੀਆਂ ਰਹਿਣਾਗੁਆਂਢੀਆਂ ਨੂੰ ਤਰਸ ਆਉਣਾ, ਉਹਨਾਂ ਬੱਚੀਆਂ ਲਈ ਦੁੱਧ ਦੇ ਦੇਣਾਅੱਕ ਕੇ ਮੈਂ ਦੁਬਾਰਾ ਪੇਕੇ ਚਲੀ ਗਈਮੈਂ ਕੋਰਟ ਕੇਸ ਕਰ ਦਿੱਤਾ ਬੱਚੀਆਂ ਦੇ ਖਰਚ ਲਈਇੱਕ ਸਾਲ ਕੇਸ ਚੱਲਦਾ ਰਿਹਾਕਈ ਵਾਰ ਤਾਂ ਉਹ ਪੇਸ਼ੀ ’ਤੇ ਹੀ ਨਾ ਆਉਂਦਾ ਤੇ ਸਾਰਾ ਸਾਰਾ ਦਿਨ ਭੁੱਖੇ ਭਾਣੇ ਕੋਰਟ ਵਿੱਚ ਲੰਘ ਜਾਣਾ ਤੇ ਇਸਦੇ ਚੱਲਦਿਆਂ ਮੇਰੀ ਛੋਟੀ ਬੇਟੀ ਵੀ ਸਾਹ ਦੀ ਬਿਮਾਰੀ ਦੀ ਮਰੀਜ਼ ਬਣ ਗਈਇੱਕ ਸਾਲ ਬਾਅਦ ਸਾਡਾ ਫਿਰ ਸਮਝੌਤਾ ਹੋ ਗਿਆਤੇ ਮਸਾਂ ਦੋ ਸਾਲ ਸਭ ਕੁਝ ਠੀਕ ਚੱਲਿਆ ਪਰ ਮੇਰੀ ਤੀਜੀ ਬੇਟੀ ਹੋਣ ’ਤੇ ਮੇਰੇ ਘਰਵਾਲੇ ਨੇ ਸਾਨੂੰ ਚਾਰਾਂ ਨੂੰ ਘਰੋਂ ਬਾਹਰ ਕੱਢ ਦਿੱਤਾਮੈਂ ਮਸਾਂ ਡਿੱਗਦੀ ਪੈਂਦੀ ਆਪਣੇ ਪੇਕੇ ਘਰ ਗਈਰੋਜ਼ ਰੋਜ਼ ਦੇ ਕਲੇਸ਼ ਨੂੰ ਦੇਖਦੇ ਮੇਰੇ ਪਾਪਾ ਜੀ ਬਿਮਾਰ ਹੋ ਗਏ ਤੇ ਉਹ ਮੈਂਨੂੰ ਇਕਦਮ ਇਕੱਲੀ ਛੱਡ ਗਏ

ਇੰਨਾ ਕਹਿ ਕੇ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਫਿਰ ਰੋਣ ਲੱਗ ਗਈਉਸ ਦੀ ਆਪ ਬੀਤੀ ਇੰਨੀ ਤਕਲੀਫਦੇਹ ਸੀ ਕਿ ਅੱਗੇ ਸੁਣਨ ਦੀ ਮੇਰੇ ਵਿੱਚ ਹਿੰਮਤ ਹੀ ਨਹੀਂ ਸੀ

ਮੈਂ ਸੋਚ ਰਹੀ ਸੀ ਕਿ ਸੱਚ-ਮੁੱਚ ਧੀਆਂ ਦਾ ਦਰਦ ਮਾਂ-ਬਾਪ ਲਈ ਇੱਕ ਅਜਿਹਾ ਜ਼ਖ਼ਮ ਹੁੰਦਾ ਜਿਸ ਤੇ ਉਪੱਰੋਂ ਭਲੇ ਹੀ ਖਰੀਂਡ ਨਜ਼ਰ ਆਉਂਦਾ ਪਰ ਅੰਦਰੋਂ ਲਹੂ-ਲੁਹਾਣ ਹੁੰਦਾ ਹੈਆਪਣੀਆਂ ਅੱਖਾਂ ਪੂੰਝੇ ਬਿਨਾਂ ਉਸਨੇ ਮੁੜ ਕਹਿਣਾ ਸ਼ੁਰੂ ਕੀਤਾ, “ਮੇਰੇ ਪਾਪਾ ਦੇ ਜਾਣ ਬਾਅਦ ਮੇਰੀ ਮਾਂ, ਵੱਡੀ ਭੈਣ ਤੇ ਭਰਾ ਨੇ ਵੀ ਮੈਂਨੂੰ ਇਹ ਕਹਿ ਕੇ ਘਰੋਂ ਬਾਹਰ ਕਰ ਦਿੱਤਾ ਕਿ “ਅਸੀਂ ਤੇਰਾ ਤੇ ਤੇਰੀਆਂ ਕੁੜੀਆਂ ਦਾ ਠੇਕਾ ਨਹੀਂ ਲਿਆਤੂੰ ਆਪਣੇ ਸਹੁਰਿਆਂ ਦੇ ਸਿਰ ਚੜ੍ਹ ਮਰਉਸ ਦਿਨ ਸੱਚੀਂ ਹੀ ਦਿਲ ਕੀਤਾ ਸੀ ਕਿ ਆਪ ਤੇ ਆਪਣੀਆਂ ਬੱਚੀਆਂ ਨੂੰ ਨਾਲ ਲੈ ਕੇ ਮਰ ਜਾਵਾਂ ਪਰ ਇਹਨਾਂ ਵਿੱਚ ਮੇਰੀਆਂ ਬੱਚੀਆਂ ਦਾ ਕੀ ਕਸੂਰ? ਮੁੰਡਾ ਨਾ ਹੋਣ ਵਿੱਚ ਨਾ ਮੇਰਾ ਕਸੂਰ ਸੀ ਤੇ ਨਾ ਮੇਰੀਆ ਬੱਚੀਆਂ ਦਾਸੋ ਮੈਡਮ ਜੀ ਮੈਂ ਆਪਣੇ ਪੇਕੇ ਪਿੰਡ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹਾਂਮੇਰੇ ਵੱਡੇ ਭਰਾ ਦੇ ਕੋਈ ਔਲਾਦ ਨਹੀਂ, ਇਸ ਲਈ ਉਹ ਮੇਰੀ ਮਾਂ ਤੋਂ ਚੋਰੀ ਛੁੱਪੇ ਮੇਰੀ ਵੱਡੀ ਭਰਜਾਈ ਹੱਥ ਘਰ ਖਰਚ ਤੇ ਬੱਚੀਆਂ ਲਈ ਪੈਸੇ ਮੈਂਨੂੰ ਦੇ ਦਿੰਦਾ ਹੈਕੋਰਟ ਕੇਸ ਕਰਨ ਨੂੰ ਪੈਸੇ ਨਹੀਂ ਤੇ ਇਕੱਲੀਆਂ ਬੱਚੀਆਂ ਨੂੰ ਘਰ ਇਕੱਲਾ ਛੱਡ ਪੇਸ਼ੀਆਂ ਕਿਵੇਂ ਭੁਗਤਣ ਜਾਵਾਂਮੈਂ ਸਭ ਦੇ ਹਾੜ੍ਹੇ ਕੱਢ ਕੇ ਦੇਖ ਚੁੱਕੀ ਹਾਂਇੱਥੇ ਭੁੱਖੇ ਜਾਨਵਰ ਨੇਇਕੱਲੀ ਜਨਾਨੀ, ਜਿਸਦਾ ਤਲਾਕ ਦਾ ਕੇਸ ਚਲਦਾ ਹੋਵੇ, ਉਹ ਤਾਂ ਇਸ ਸਮਾਜ ਲਈ ਬਦ-ਕਿਰਦਾਰ ਹੀ ਮੰਨੀ ਜਾਂਦੀ ਹੈਪਰ ਮੈਂ ਇੱਜ਼ਤ ਨਾਲ ਆਪਣੀਆਂ ਬੱਚੀਆਂ ਨਾਲ ਰਹਿ ਰਹੀ ਹਾਂਮੇਰੀਆਂ ਬੱਚੀਆਂ ਨੂੰ ਪਤਾ ਹੈ ਕਿ ਉਹਨਾਂ ਦੀ ਮਾਂ ਕੀ ਹੈ, ਤੇ ਇਹ ਮੇਰਾ ਮਾਣ ਨੇਬੱਸ ਪਲੀਜ਼ ਮੈਡਮ ਜੀ, ਤੁਸੀਂ ਮੇਰੀ ਫਿਜ਼ਾ ਦੇ ਇਲਾਜ ਵਿੱਚ ਮੇਰੀ ਹੈਲਪ ਕਰੋ ਜੀ” ਇੰਨਾ ਕਹਿ ਕੇ ਉਹ ਉਮੀਦ ਨਾਲ ਮੇਰੇ ਵੱਲ ਦੇਖਣ ਲੱਗੀ

ਮੈਂ ਉਸ ਦੀ ਬੱਚੀ ਨੂੰ ਮੁਫਤ ਇਲਾਜ ਲਈ ਰੈਫਰ ਕਰਕੇ ਉਸ ਨੂੰ ਸਭ ਕੁਝ ਸਮਝਾ ਦਿੱਤਾਉਹ ਰੈਫਰ ਫਾਰਮ ਤੇ ਆਪਣੀਆਂ ਬੱਚੀਆਂ ਨੂੰ ਲੈ ਕੇ ਚਲੀ ਗਈ

ਮੇਰਾ ਧਿਆਨ ਇਕਦਮ ਹੀ ਦਫਤਰ ਦੀ ਕੰਧ ਉੱਤੇ ਲਿਖੇ ਸਲੋਗਨ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵੱਲ ਗਿਆ ਜੋ ਕਿ ਸਵਾਲ ਪੁੱਛ ਰਿਹਾ ਸੀ ਕਿ ਜੋ ਕੁੱਖ ਵਿੱਚ ਕਤਲ ਹੋਣੋ ਬਚ ਗਈਆਂ, ਉਹਨਾਂ ਦਾ ਕੀ ਇਹੀ ਹਾਲ ਹੋਣਾ ਹੈ? ਕੀ ਇਹ ਸਿਰਫ ਸਲੋਗਨ ਤੇ ਪੋਸਟਰਾਂ ਤੱਕ ਹੀ ਸੀਮਿਤ ਨੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1737)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

 

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author