RipudamanSDr7ਸਾਡੇ ਦਿਮਾਗ ਵਿੱਚ ਇਹ ਗੱਲ ਹੀ ਨਹੀਂ ਆਉਂਦੀ ਕਿ ਦੇਰ ਸਵੇਰ ਅਸੀਂ ਵੀ
(8 ਸਤੰਬਰ 2018)

 

ਪਿਛਲੇ ਦਿਨੀਂ ਸੋਸ਼ਲ ਮੀਡਿਆ ਵਿੱਚ ਇੱਕ ਤਸਵੀਰ ਬਹੁਤ ਵਾਇਰਲ ਹੋਈਇਹ 2007 ਦੀ ਤਸਵੀਰ ਹੈ ਜਿਸ ਵਿੱਚ ਸਕੂਲ ਯੂਨੀਫਾਰਮ ਵਿੱਚ ਇੱਕ ਕੁੜੀ ਇੱਕ ਬੁੱਢੀ ਔਰਤ ਵੱਲ ਵੇਖਦੇ ਹੋਏ ਰੋ ਰਹੀ ਹੈਇਹ ਬੁੱਢੀ ਔਰਤ ਅਸਲ ਵਿੱਚ ਉਸ ਦੀ ਦਾਦੀ ਹੈ ਜੋ ਕਿ ਬਿਰਧ-ਆਸ਼ਰਮ ਵਿੱਚ ਰਹਿੰਦੀ ਹੈਕਹਾਣੀ ਇਹ ਹੈ ਕਿ ਕੁੜੀ ਨੂੰ ਉਸ ਦੇ ਮਾਤਾ ਪਿਤਾ ਨੇ ਦੱਸਿਆ ਹੋਇਆ ਸੀ ਕਿ ਦਾਦੀ ਆਪਣੀ ਮਰਜ਼ੀ ਨਾਲ ਕਿਤੇ ਹੋਰ ਰਹਿੰਦੀ ਹੈਸੰਜੋਗ ਨਾਲ ਸਕੂਲ ਵਾਲੇ ਆਪਣੇ ਵਿਦਿਆਰਥੀਆਂ ਨੂੰ ਬਿਰਧ-ਆਸ਼ਰਮ ਵਿਖਾਉਣ ਲੈ ਜਾਂਦੇ ਨੇ ਤਾਂ ਇਹ ਕੁੜੀ ਦਾਦੀ ਨੂੰ ਉੱਥੇ ਵੇਖਕੇ ਫੁੱਟ ਫੁੱਟ ਕੇ ਰੋਣ ਲੱਗਦੀ ਹੈਦੱਸਣ ਦੀ ਜ਼ਰੂਰਤ ਨਹੀਂ ਕਿ ਦਾਦੀਆਂ ਅਤੇ ਪੋਤੀਆਂ ਦਾ ਆਪਸ ਵਿੱਚ ਕਿੰਨਾ ਪਿਆਰ ਹੁੰਦਾ ਹੈਹਾਲਾਂਕਿ ਹੁਣ ਤਸਵੀਰ ਵਾਲੀ ਕੁੜੀ ਵੱਡੀ ਹੋ ਗਈ ਹੈ ਅਤੇ ਦੁਨੀਆਦਾਰ ਵੀਹੁਣ ਉਸਦਾ ਕਹਿਣਾ ਹੈ ਕਿ ਉਸਦੀ ਦਾਦੀ ਉਸਦੇ ਮਾਤਾ ਪਿਤਾ ਦੇ ਕਹਿਣ ’ਤੇ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਬਿਰਧ-ਆਸ਼ਰਮ ਰਹਿ ਰਹੀ ਹੈਸਾਫ਼ ਹੈ ਕਿ ਉਹ ਆਪਣੇ ਮਾਤਾ ਪਿਤਾ ’ਤੇ ਕੋਈ ਕਲੰਕ ਨਹੀਂ ਲੱਗਣ ਦੇਣਾ ਚਾਹੁੰਦੀਇਹੋ ਕੁਝ ਭਾਰਤ ਦੀਆਂ ਬਹੁਤ ਸਾਰੀਆਂ ਫਿਲਮਾਂ ਵਿਚ ਵਿਖਾਈਆ ਜਾਂਦਾ ਰਿਹਾ ਹੈਆਧੁਨਿਕ ਜੀਵਨ ਸ਼ੈਲੀ, ਜੀਵਨ ਵਿਚ ਖਲਲ ਪਾਉਂਦੇ ਲਗਦੇ ਅਸੀਂ ਬੁੱਢਿਆਂ ਨੇ ਬਿਰਧ-ਆਸ਼ਰਮਾਂ ਨੂੰ ਜਨਮ ਦਿੱਤਾ ਹੈ

ਪਰ ਅਜਿਹਾ ਜੇਕਰ ਮਨ ਵੀ ਲਿਆ ਜਾਵੇ ਕਿ ਦਾਦੀ ਆਪਣੀ ਹੀ ਮਰਜ਼ੀ ਨਾਲ ਬਿਰਧ-ਆਸ਼ਰਮ ਰਹਿ ਰਹੀ ਸੀ, ਕੀ ਇਹ ਗਲਤ ਨਹੀਂ ਹੈ? ਕੌਣ ਦਾਦੀ ਹੋਵੇਗੀ ਜੋ ਪੂਰਾ ਖਿਆਲ ਰੱਖਣ ਵਾਲੇ ਬੇਟੇ, ਬਹੂ ਅਤੇ ਇੰਨੀ ਭਾਵੁਕ ਪਿਆਰੀ ਪੋਤੀ ਦੇ ਵਿੱਚ ਘਰ ਦੇ ਐਸ਼ੋ ਆਰਾਮ ਨੂੰ ਛੱਡ ਕੇ ਬਿਰਧ-ਆਸ਼ਰਮ ਜਾ ਕੇ ਰਹੇ? ਜੇਕਰ ਦਾਦੀ ਨੇ ਅਜਿਹਾ ਸੋਚਿਆ ਵੀ ਲਿਆ ਸੀ ਤਾਂ ਕੀ ਬੇਟੇ ਨੂੰ ਜ਼ਿੱਦ ਕਰਕੇ ਉਸ ਨੂੰ ਰੋਕਣਾ ਨਹੀਂ ਸੀ ਚਾਹੀਦਾ? ਕੀ ਉਸ ਨੂੰ ਇਹ ਯਾਦ ਦਿਲਾਏ ਜਾਣ ਦੀ ਜ਼ਰੂਰਤ ਹੈ ਕਿ ਜਦੋਂ ਉਹ ਛੋਟਾ ਸੀ ਤਾਂ ਉਸਨੇ ਨਾ ਜਾਣੇ ਕਿੰਨੀ ਵਾਰ ਕਿੰਨੀ ਕਿੰਨੀ ਜ਼ਿੱਦ ਕਰਕੇ ਇਸ ਮਾਂ ਤੋਂ ਕਿਵੇਂ ਕਿਵੇਂ ਦੀ ਗੱਲਾਂ ਮਨਵਾਈਆਂ ਹੋਣਗੀਆਂਹੁਣ ਉਹ ਮਾਂ ਬੁੱਢੀ ਹੋ ਗਈ ਹੈਬੁੱਢੇ ਲੋਕ ਬੱਚਿਆਂ ਵਰਗੇ ਹੋ ਜਾਂਦੇ ਨੇਆਦਰਸ਼ ਤਾਂ ਇਹ ਹੈ ਕਿ ਇੱਕ ਬੇਟੇ ਨੂੰ ਆਪਣੀ ਬੁੱਢੀ ਮਾਂ ਦਾ ਪਿਤਾ ਦੀ ਤਰ੍ਹਾਂ ਅਤੇ ਧੀ ਨੂੰ ਮਾਂ ਦੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈਅਜਿਹਾ ਨਾ ਕੀਤਾ ਜਾ ਸਕੇ ਤਾਂ ਕੁੱਝ ਬੁਨਿਆਦੀ ਗੱਲਾਂ ਦਾ ਖਿਆਲ ਤਾਂ ਰੱਖਿਆ ਹੀ ਜਾਣਾ ਚਾਹੀਦਾ ਹੈਮਾਂ ਨੇ ਕਿਵੇਂ ਦੀ ਵੀ ਜ਼ਿੱਦ ਕੀਤੀ ਹੋਵੇ, ਪੁੱਤਰ ਉਸ ਤੋਂ ਜ਼ਿਆਦਾ ਜ਼ਿਦ ਕਰ ਕੇ ਉਸ ਨੂੰ ਘਰੋਂ ਜਾਣ ਤੋਂ ਰੋਕ ਸਕਦਾ ਸੀ

ਅਸੀਂ ਰੋਜ਼ ਦੇ ਜੀਵਨ ਵਿੱਚ ਬੁੱਢਿਆਂ ਨੂੰ ਬਹੁਤ ਉਦਾਸੀਨ ਨਜ਼ਰਾਂ ਨਾਲ ਵੇਖਦੇ ਹਨ, ਜਿਵੇਂ ਕਿ ਉਨ੍ਹਾਂ ਦਾ ਕੋਈ ਅਸਤਿਤਵ ਹੀ ਨਾ ਹੋਵੇਪਰ ਬੁੱਢੇ ਹਨ ਕਿ ਕਿਤੇ ਸਾਡਾ ਪਿੱਛਾ ਨਹੀਂ ਛਡਦੇਰੇਲ ਦੇ ਡਿੱਬੇ ਵਿੱਚ, ਹਵਾਈ ਜਹਾਜ਼ ਵਿੱਚ, ਪਾਰਕ ਵਿੱਚ, ਥਿਏਟਰ ਵਿੱਚ, ਸਿਨੇਮਾ ਹਾਲ ਵਿੱਚ, ਸੜਕਾਂ ਉੱਤੇ, ਘਰ ਵਿਚ, ਤੁਸੀਂ ਕਦੇ ਉਨ੍ਹਾਂ ਦੇ ਸਾਹਮਣੇ ਥੋੜ੍ਹੀ ਦੇਰ ਰੁਕ ਕੇ ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਹਟਾ ਕੇ ਤਾਂ ਵੇਖੋ, ਤੁਹਾਨੂੰ ਉਨ੍ਹਾਂ ਦੇ ਜਵਾਨੀ ਵੇਲੇ ਦੇ ਚਿਹਰੇ ਤੱਕ ਪੁੱਜਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ। ਤੁਸੀਂ ਜਾਣ ਜਾਓਗੇ ਕਿ ਇਨ੍ਹਾਂ ਝੁਰੜੀਆਂ ਪਿੱਛੇ ਸਾਰੇ ਚਿਹਰੇ ਬੇਹੱਦ ਮਾਸੂਮ ਹਨਹਾਲਾਂਕਿ ਬੇਤਹਾਸ਼ਾ ਭੱਜਦਾ ਟਰੈਫਿਕ ਉਨ੍ਹਾਂ ਨੂੰ ਹਾਸ਼ੀਏ ਉੱਤੇ ਧਕੇਲਣ ਦੀ ਪੁਰਜ਼ੋਰ ਕੋਸ਼ਿਸ਼ ਕਰਦਾ ਹੈ, ਉਹ ਆਪਣੀ ਪੂਰੀ ਤਾਕਤ ਨਾਲ ਜ਼ਿੰਦਗੀ ਦੇ ਹਾਈਵੇ ਵਿੱਚ ਇੱਕਦਮ ਦਰੁਸਤ ਗੱਡੀ ਚਲਾ ਰਹੇ ਨੇਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਵੇਖਦੇ ਹਾਂ ਕਿ ਜਿਵੇਂ ਉਹ ਸਾਡੇ ਤੋਂ ਪੂਰੀ ਤਰ੍ਹਾਂ ਵੱਖ ਹਨ ਅਤੇ ਉਨ੍ਹਾਂ ਦੀ ਸਾਡੇ ਜੀਵਨ ਵਿੱਚ ਕੋਈ ਭੂਮਿਕਾ ਹੀ ਬਾਕੀ ਨਹੀਂ ਰਹੀਸਾਡੇ ਦਿਮਾਗ ਵਿੱਚ ਇਹ ਗੱਲ ਹੀ ਨਹੀਂ ਆਉਂਦੀ ਕਿ ਦੇਰ ਸਵੇਰ ਅਸੀਂ ਵੀ ਉਨ੍ਹਾਂ ਦੀ ਹਾਲਤ ਵਿੱਚ ਪਹੁੰਚ ਹੀ ਜਾਵਾਂਗੇ ਅਤੇ ਸ਼ਾਇਦ ਤਦ ਜਾਣਾਗੇ ਕਿ ਹਾਸ਼ਿਏ ਉੱਤੇ ਧਕੇਲ ਦਿੱਤੇ ਜਾਣ ਦੀ ਕੀ ਪੀੜਾ ਹੁੰਦੀ ਹੈਅਜੇ ਵੀ ਸਮਾਂ ਹੈਹਾਲਾਤ ਨੂੰ ਬਦਲਿਆ ਜਾ ਸਕਦਾ ਹੈਆਪਣੇ ਘਰਾਂ ਵਿੱਚ ਅਤੇ ਆਸਪਾਸ ਤੁਸੀਂ ਜਿੰਨੇ ਵੀ ਬਜ਼ੁਰਗਾਂ ਨੂੰ ਜਾਣਦੇ ਹੋ, ਉਨ੍ਹਾਂ ਨੂੰ ਪੂਰੇ ਅਦਬ ਅਤੇ ਸਲੀਕੇ ਨਾਲ ਪੇਸ਼ ਆਉਣਾ ਸ਼ੁਰੂ ਕਰੋ ਤਾਂ ਕਿ ਤੁਹਾਡੇ ਬੱਚਿਆਂ ਦੀ ਵੀ ਤੁਹਾਡੇ ਪ੍ਰਤੀ ਸੰਵੇਦਨਾ ਬਣੀ ਰਹੇ

ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਚੇਤਨਾ, ਜੋ ਕਿ ਸਾਨੂੰ ਆਪਣੇ ਜ਼ਿੰਦਾ ਹੋਣ ਦਾ ਅਨੁਭਵ ਕਰਾਉਂਦੀ ਹੈ, ਉਮਰ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਨਹੀਂ ਹੁੰਦੀਚੇਤਨਾ ਦੇ ਪੱਧਰ ਉੱਤੇ ਇੱਕ ਬੱਚੇ ਅਤੇ ਇੱਕ ਬੁੱਢੇ ਵਿੱਚ ਕੋਈ ਫਰਕ ਨਹੀਂ ਕੀਤਾ ਜਾ ਸਕਦਾਦੋਨਾਂ ਦੇ ਅੰਦਰ ਇੱਕ ਬਰਾਬਰ ਪ੍ਰਾਣ ਹਨ, ਯਾਨੀ ਇੱਕ ਬਰਾਬਰ ਚੇਤਨਾਇਸ ਲਈ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਕੋਈ ਵਿਅਕਤੀ ਬੁੱਢਾ ਹੋ ਗਿਆ ਹੈ ਤਾਂ ਉਸਦੀਆਂ ਮਾਨਸਿਕ, ਸਰੀਰਕ ਅਤੇ ਮਨੋਵਿਗਿਆਨਕ ਜ਼ਰੂਰਤਾਂ ਵੀ ਘੱਟ ਹੋ ਗਈਆਂ ਹਨਨਹੀਂ, ਉਨ੍ਹਾਂ ਨੂੰ ਵੀ ਪਸੰਦੀਦਾ ਖਾਣਾ ਅੱਛਾ ਲੱਗਦਾ ਹੈ. ਉਨ੍ਹਾਂ ਨੂੰ ਵੀ ਦੋਸਤਾਂ ਵਿੱਚ ਗੱਪਾਂ ਮਾਰਦੇ ਹੋਏ ਹੱਸਣਾ ਹਸਾਉਣਾ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਵੀ ਮਨੋਰੰਜਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਲਈ ਵੀ ਧਿਆਨ, ਕਸਰਤ ਅਤੇ ਯੋਗ ਆਦਿ ਉੰਨਾ ਹੀ ਜ਼ਰੂਰੀ ਹੈ, ਜਿਨ੍ਹਾਂ ਤੁਸੀਂ ਆਪਣੇ ਲਈ ਸਮਝਦੇ ਹੋਬੱਸ, ਤੁਸੀਂ ਇੰਨਾ ਤਾਂ ਕਰ ਹੀ ਸਕਦੇ ਹੋ ਕਿ ਸਾਡੇ ਵਰਗੇ ਬਿਰਧ ਹੋ ਰਹੇ ਬੰਦਿਆਂ ਦੇ ਕੋਲ ਬੈਠ ਕੇ ਕੁਝ ਪਲ ਜੀਵਨ ਦੇ ਗੁਜ਼ਾਰੋ। ਅੱਜ ਦੀ ਗੱਲ ਸਾਡੇ ਨਾਲ ਕਰੋ ਤੇ ਪਿਛਲੀ ਸਾਥੋਂ ਸੁਣੋਇਹ ਨਾ ਭੁੱਲੋ ਕਿ ਤੁਹਾਡੇ ਜੀਵਨ ਦੀ ਬਾਈਨਰੀ ਡਿਜਟ ਤਾਂ ਅਸਾਂ ਹੀ ਬਣਾਈ ਹੈ, ਭਾਵੇਂ ਅੱਜ ਤੁਸੀਂ ਮੈਗਾਬਾਈਟ ਹੋ ਗਏ ਹੋਅਸਾਂ ਬੁਢੜਿਆਂ ਨੂੰ ਤੁਹਾਡਾ ਸਾਥ ਤੇ ਤੁਹਾਨੂੰ ਸਾਡੀ ਅਗਵਾਈ ਦੀ ਤਾਂ ਲੋੜ ਹੈ ਹੀ ਨਾ।

*****

(1293)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author