RipudamanSDr7ਮਰਨੇ ਨਾਲੋਂ ਬਿਹਤਰ ਹੋਵੇਗਾ ਸਾਹਮਣੇ ਵਾਲੇ ਉੱਤੇ ਵਾਰ ਕਰੋਉਸ ਨੂੰ ...
(23 ਅਪਰੈਲ 2018)

 

ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਲੜਕੀਆਂ ਨੂੰ ਨੀਵੀਂ ਪਾ ਕੇ ਤੁਰਨ ਦੀ ਆਦਤ ਛੱਡਣੀ ਪਵੇਗੀ, ਅੱਖ ਵਿਚ ਅੱਖ ਪਾ ਕੇ ਗੱਲ ਕਰਨ ਦੀ ਆਦਤ ਪਾਉਣੀ ਹੋਵੇਗੀ। ਸਮਾਜ, ਸਰਕਾਰ, ਪਲਿਸ, ਹੁਣ ਜੇ ਕੋਈ ਬਚਾਉਣ ਵਾਲਾ ਨਹੀਂ ਹੈ ਤਾਂ ਆਪਣੇ ਆਪ ਕੁੱਝ ਕਰਨ ਦਾ ਵਕਤ ਆ ਗਿਆ ਹੈਕਿਵੇਂ ਅਤੇ ਕੀ ਕਰਨਾ ਹੈ, ਇਸ ਤੇ ਵਿਚਾਰ ਕਰਨਾ ਜ਼ਰੂਰੀ ਹੈ ਆਪਣਾ ਬਚਾਓ ਆਪ ਕਰਨਾ ਹੋਵੇਗਾ।

ਸਰਕਾਰ ਕਿਸੇ ਦੀ ਵੀ ਹੋਵੇ, ਬੱਚੀਆਂ, ਔਰਤਾਂ ਨਾਲ ਕੁਕਰਮ ਦੀਆਂ ਖ਼ਬਰਾਂ ਰੋਜ਼ ਆਉਂਦੀ ਰਹਿੰਦੀਆਂ ਹਨ। ਕੁੱਝ ਜ਼ਿਆਦਾ ਉੱਛਲਦੀਆਂ ਹਨ ਤੇ ਕੁੱਝ ਲੋਕਲ ਥਾਣੇ ਵਿੱਚ ਹੀ ਦੱਬ ਦਿੱਤੀਆਂ ਜਾਂਦੀਆਂ ਹਨ ਕਈ ਕੜੇ-ਕਾਨੂੰਨ ਬਣਨ ਅਤੇ ਨਿਰਭੈਆ ਕਾਂਡ ਦੇ ਬਾਅਦ ਹੋਏ ਜ਼ਰੂਰੀ ਬਦਲਾਵਾਂ ਦੇ ਬਾਵਜੂਦ ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾਕਈ ਵਾਰ ਤਾਂ ਪੁਲਿਸ ਦੇ ਨੱਕ ਹੇਠ ਕੁਕਰਮ ਹੁੰਦਾ ਹੈ ਅਤੇ ਮੁਕੱਦਮਾ ਦਰਜ ਕਰਨ ਦੀ ਨੌਬਤ ਤੱਕ ਨਹੀਂ ਆਉਂਦੀਕੋਈ ਹੋਰ ਬਚਾਉਣ ਵਾਲਾ ਨਹੀਂ, ਇਹ ਵੀ ਸਪਸ਼ਟ ਹੈ ਜ਼ਰੂਰੀ ਹੈ ਕਿ ਆਪਣਾ ਬਚਾਓ ਆਪਣੇ ਆਪ ਕੀਤਾ ਜਾਵੇ

ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਇਸ ਲਈ ਹੁਣ ਤੱਕ ਕੇਵਲ ਗਿਆਨ ਦਿੱਤਾ ਜਾਂਦਾ ਰਿਹਾ ਹੈਮੁੰਡਿਆਂ ਨਾਲ ਦੋਸਤੀ ਅਤੇ ਮੋਬਾਈਲ ਨਾ ਵਰਤਣ ਵਰਗੀ ਸਲਾਹ ਦੇ ਕੇ ਆਪਣੇ ਆਪ ਨੂੰ ਬਚਾਉਣ ਨੂੰ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਲੜਕੀਆਂ ਲਈ ਸਨਮਾਨ ਦਾ ਦੂਜਾ ਪਰਿਆਇ ਉਨ੍ਹਾਂ ਦੇ ਸਰੀਰ ਨੂੰ ਬਣਾ ਦਿੱਤਾ ਗਿਆ ਹੈ ਕੋਈ ਮੈਨੂੰ ਦੱਸ ਸਕੇ ਅਜਿਹਾ ਗਿਆਨ ਜੋ ਤੁਸੀਂ ਚਾਰ ਮਹੀਨੇ ਜੋ 8-10 ਸਾਲ ਦੀ ਬੱਚੀ ਨੂੰ ਦੇ ਸਕੇ, ਜਿਸ ਨਾਲ ਉਹ ਜ਼ਾਲਮਾਂ ਤੋਂ ਬਚੇ? ਗਿਆਨ ਕੋਈ ਇਲਾਜ ਨਹੀਂ ਹੈ। ਆਪਣੇ ਆਪ ਦੇ ਬਚਾਓ ਦਾ ਮਤਲਬ ਡਰਨਾ ਅਤੇ ਦਬਕੇ ਰਹਿਣਾ ਨਹੀਂ ਹੁੰਦਾ, ਇਸ ਨੂੰ ਸਮਝਣਾ ਹੋਵੇਗਾ

ਡਰਨ ਦੀ ਜਗ੍ਹਾ ਮੁਕਾਬਲਾ ਕਰਨਾ ਹੋਵੇਗਾ। ਹੁਣ ਤੱਕ ਇਹ ਦਿਸਦਾ ਰਿਹਾ ਹੈ ਕਿ ਜੇਕਰ ਕੁੜੀ ਵੱਲ ਕੋਈ ਬਦਨੀਤ ਨਾਲ ਇੱਕ ਕਦਮ ਵਧਾਉਂਦਾ ਹੈ ਤਾਂ ਉਹ ਦੋ ਕਦਮ ਪਿੱਛੇ ਹਟ ਜਾਂਦੀ ਹੈ ਇਹੀ ਸਾਹਮਣੇ ਵਾਲੇ ਅਪਰਾਧੀ ਨੂੰ ਚਾਰ ਕਦਮ ਹੋਰ ਅੱਗੇ ਵਧਣ ਦੀ ਹਿੰਮਤ ਦਿੰਦਾ ਹੈ ਹੁਣ ਕਰਨਾ ਇਹ ਹੋਵੇਗਾ ਕਿ ਸਾਹਮਣੇ ਵਾਲਾ ਇੱਕ ਕਦਮ ਵਧਾਵੇ ਤਾਂ ਕੁੜੀ ਦੋ ਕਦਮ ਅੱਗੇ ਵਧ ਕੇ ਉਸ ਉੱਤੇ ਹਮਲਾ ਕਰੇ ਆਪਣੇ ਆਪ ਨੂੰ ਬਚਾਉਣ ਦੇ ਦੋ ਤਰੀਕੇ ਹਨ। ਇੱਕ ਭੱਜਣਾ, ਅਤੇ ਦੂਜਾ ਮੁਕਾਬਲਾ ਕਰਨਾਜਦੋਂ ਤੁਸੀਂ ਭੱਜਦੇ ਹੋ ਤਾਂ ਪਿੱਛਾ ਕਰਨ ਵਾਲਾ ਖ਼ੁਦ ਨੂੰ ਤਾਕਤਵਰ ਸਮਝਣ ਲਗਦਾ ਹੈ ਜੇ ਭੱਜਣ ਨਾਲ ਕੋਈ ਫਰਕ ਨਹੀਂ ਪਿਆ ਤਾਂ ਹੁਣ ਵਕਤ ਹੈ ਮੁਕਾਬਲਾ ਕਰਨ ਦਾ

ਇੱਥੇ ਸਮੱਸਿਆ ਇਹ ਹੈ ਕਿ ਕੁਕਰਮ ਦਾ ਸ਼ਿਕਾਰ 3-4 ਮਹੀਨੇ ਦੀ ਬੱਚੀ ਤੋਂ ਲੈ ਕੇ 80-90 ਸਾਲ ਤੱਕ ਦੀਆਂ ਬਜ਼ੁਰਗ ਔਰਤਾਂ ਵੀ ਬਣ ਰਹੀਆਂ ਹਨ ਅਤੇ ਕੁਕਰਮ ਕਰਨ ਵਾਲਿਆਂ ਦੀ ਵੀ ਉਮਰ ਹੁਣ ਕਿਸੇ ਦਾਇਰੇ ਵਿੱਚ ਬੰਦ ਨਹੀਂ ਰਹੀਇਸ ਤਰ੍ਹਾਂ ਅਸੀਂ ਹਰ ਕਿਸੇ ਨੂੰ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਨਹੀਂ ਸਿਖਾ ਸਕਦੇ ਅਤੇ ਹਰ ਕਿਸੇ ਨੂੰ ਆਤਮਰੱਖਿਆ ਦੀ ਟਰੇਨਿੰਗ ਵੀ ਨਹੀਂ ਦਿੱਤੀ ਜਾ ਸਕਦੀਅਜਿਹੇ ਵਿੱਚ ਜੋ ਲੜਕੀਆਂ ਅਜਿਹੇ ਜਵਾਨ ਉਮਰ ਵਰਗ ਵਿੱਚ ਆਉਂਦੀਆਂ ਹਨ ਜੋ ਲੜ ਸਕਣ, ਮੁਕਾਬਲਾ ਕਰ ਸਕਣ, ਉਨ੍ਹਾਂ ਨੂੰ ਹੀ ਉਦਾਹਰਨ ਪੇਸ਼ ਕਰਨੇ ਹੋਣਗੇ

ਬਚਾਓ - ਬਚਾਓਨਾ ਕਹੋ, ਸਗੋਂ ਭਿੜ ਪਵੋ ਆਪਣੇ ਆਪ। ਅੱਜ ਤਕ ਸ਼ਾਇਦ ਹੀ ਭਾਰਤ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੋਵੇ ਜਿੱਥੇ ਪੀੜਤ ਨੇ ਕੁਕਰਮੀ ਦੀ ਹੱਤਿਆ ਕਰ ਦਿੱਤੀ ਹੋਵੇਹੁਣ ਇਸ ਦੀ ਜ਼ਰੂਰਤ ਹੈਕੁਕਰਮ ਕਰਨ ਦੇ ਬਾਅਦ ਕੁਕਰਮੀ ਫੜਿਆ ਵੀ ਜਾਵੇ ਤਾਂ ਪੁਲਿਸ ਅਤੇ ਕੋਰਟ ਦੀ ਕਾਰਵਾਈ ਵਿੱਚ ਢੇਰ ਸਾਰਾ ਵਕਤ ਲੱਗਦਾ ਹੈ ਅਤੇ ਸੁਣਵਾਈ ਠੀਕ ਹੀ ਹੋਵੇ, ਇਹ ਵੀ ਜ਼ਰੂਰੀ ਨਹੀਂ ਜਦੋਂ ਕੁਕਰਮੀ ਥਾਂ ’ਤੇ ਮਰਨਗੇ, ਉਦੋਂ ਉਹ ਕੁਕਰਮ ਕਰਨ ਤੋਂ ਡਰਨਗੇ ਲੜਕੀਓ ਜਦੋਂ ਤੁਹਾਡਾ ਸਭ ਕੁੱਝ ਤੁਹਾਡੇ ਤੋਂ ਖੋਹਿਆ ਜਾ ਰਿਹਾ ਹੋ ਤਾਂ ਬਚਾਓ - ਬਚਾਓਦਾ ਰੌਲਾ ਨਾ ਪਾਓ, ਕਿਉਂਕਿ ਕੋਈ ਬਚਾਉਣ ਨਹੀਂ ਆਵੇਗਾ ... ਆਪਣੇ ਆਪ ਹੀ ਭਿੜ ਜਾਣਾ ਪਵੇਗਾ

ਜਿਨ੍ਹਾਂ ਲੜਕੀਆਂ ਨੂੰ ਲੱਗਦਾ ਹੈ ਉਹ ਸਰੀਰਕ ਰੂਪ ’ਤੇ ਕਮਜ਼ੋਰ ਹਨ ਅਤੇ ਕਿਸੇ ਦਾ ਮੁਕਾਬਲਾ ਕੀ ਕਰਾਨਗੀਆਂ, ਆਪਣੇ ਆਪ ਨੂੰ ਆਈਨੇ ਵਿੱਚ ਵੇਖਣਤੁਹਾਡੇ ਕੋਲ ਨਾਖੂਨ, ਦੰਦ ਅਤੇ ਉਂਗਲੀਆਂ ਅਤੇ ਲੱਤਾਂ ਬਾਂਹਾਂ ਦਿੱਤੀਆਂ ਹਨ ਰੱਬ ਨੇ, ਤੁਹਾਡੇ ਬਚਾਓ ਲਈ, ਬੱਸ ਵਰਤੋਂ ਕਰਨ ਦੀ ਲੋੜ ਹੈ। ਕੁੱਝ ਗ਼ਲਤ ਹੋਣ ਦਾ ਇੰਤਜ਼ਾਰ ਨਾ ਕਰੋ, ਤੁਰੰਤ ਅਟੈਕ ਕਰੋ ਕੋਈ ਬੱਸ ਵਿੱਚ ਟੱਚ ਛੋਹੇ ਤਾਂ ਝਟਪਟ ਚੀਖੋ, ਉਹਨੂੰ ਡਾਂਟ ਲਗਾਓ। ਕੋਈ ਪਿੱਛਾ ਕਰੇ ਜਾਂ ਕੁਝ ਗ਼ਲਤ ਕਰੇ ਤਾਂ ਪਲਟ ਕੇ ਉਸ ਨੂੰ ਇਹ ਦੱਸੋ ਕਿ ਤੁਹਾਡੇ ਵਿਚ ਦਮ ਖ਼ਮ ਹੈ ਅਜੇਹਮਲਾਆਵਰ ਦੀਆਂ ਅੱਖਾਂ ਵਿੱਚ ਨਾਖੂਨ ਖੁਭੋ ਕੇ ਪੁਤਲੀਆਂ ਕੱਢ ਲਓ, ਦੰਦਾਂ ਨਾਲ ਉਸ ਦੀ ਨੱਕ ਕੱਟ ਲਓ ਅਤੇ ਜਿੰਨਾ ਵੀ ਹੋ ਸਕੇ ਉਸ ਨੂੰ ਉਸ ਦੇ ਕੀਤੇ ਦਾ ਦੰਡ ਉੱਥੇ ਹੀ ਦੇ ਦਿਓ

ਡਰ ਨੂੰ ਜਿੱਤਣਾ ਹੀ ਹੈ ਇਕ ਉਪਾਓ ਟੀਵੀ ਤਾਂ ਵੇਖਦੇ ਹੀ ਹੋ ਹਰ ਰੋਜ਼। ਕਈ ਵਾਰ ਇਕ ਮਸ਼ਹੂਰੀ ਆਉਂਦੀ ਹੈ ਕਿ ਡਰ ਕੇ ਆਗੇ ਜੀਤ ਹੈ ਇਸ ਨੂੰ ਸਿਰਫ਼ ਵੇਖੋ ਹੀ ਨਾ, ਸਗੋਂ ਅਮਲ ਕਰੋ ਇਸ ਲਈ ਤੁਹਾਨੂੰ ਆਪਣਾ ਡਰ ਕੱਢ ਸੁੱਟਣਾ ਹੋਵੇਗਾ, ਕੋਈ ਕਿੰਨਾ ਵੀ ਰੋਕੇ, ਤੁਹਾਨੂੰ ਕਮਜ਼ੋਰ ਕਹੇ, ਇਹ ਬਣਾਉਟੀ ਚਿਹਰਾ ਉਤਾਰ ਸੁੱਟਣਾ ਹੋਵੇਗਾ ਇਹ ਕਰ ਪਾਉਣਾ ਸ਼ਾਇਦ ਆਸਾਨ ਨਾ ਹੋਵੇ, ਪਰ ਨਾਮੁਮਕਿਨ ਵੀ ਨਹੀਂ ਜੇਕਰ ਕੋਈ ਤੁਹਾਡਾ ਸਭ ਕੁੱਝ ਨੋਚ ਲੈਣ ਦੀ ਨੀਅਤ ਰੱਖਦਾ ਹੈ ਤਾਂ ਤੁਹਾਨੂੰ ਵੀ ਆਪਣੀ ਰੱਖਿਆ ਕਰਨ ਲਈ ਉਸ ਦੀ ਜਾਨ ਲੈਣ ਦਾ ਹੱਕ ਹੈ। ਇਹ ਹੱਕ ਤੁਹਾਨੂੰ ਕੋਈ ਕਾਨੂੰਨ ਨਹੀਂ ਦਿੰਦਾ, ਇਹ ਹੱਕ ਤੁਹਾਨੂੰ ਆਪਣੇ ਆਪ ਮਿਲਿਆ ਹੈ ਕਿਉਂਕਿ ਤੁਹਾਡੇ ਸਰੀਰ ਅਤੇ ਮਨ ਉੱਤੇ ਸਿਰਫ਼ ਤੁਹਾਡਾ ਹੱਕ ਹੈ ਭਰੋਸਾ ਕਰੋ, ਜਦੋਂ ਕੁਕਰਮ ਕਰਨ ਵਾਲਿਆਂ ਦੀ ਮੌਤਾਂ ਦੀਆਂ ਖ਼ਬਰਾਂ ਆਉਣ ਲੱਗਣਗੀਆਂ, ਹਰ ਦਰਿੰਦਾ ਕੰਬੇਗਾ, ਕਿਉਂਕਿ ਉਸ ਨੂੰ ਲੜਕੀਆਂ ਵਿੱਚ ਦੁਰਗਾ ਨਜ਼ਰ ਆਉਣ ਲੱਗੇਗੀ, ਜਿਸ ਦੀ ਸੰਗਿਆ ਵਜੋਂ ਤੁਹਾਨੂੰ ਕੰਜਕਾਂ ਮੰਨਿਆ ਜਾਂਦਾ ਹੈ ਬੱਸ ਦੁਰਗਾ ਤੇ ਚੰਡੀ ਦਾ ਰੂਪ ਦਿਖਾਉਣਾ ਹੀ ਹੋਵੇਗਾ।

ਉੱਤੇ ਲਿਖੀਆਂ ਗੱਲਾਂ ਸਿਰਫ਼ ਬਣਾਉਟੀ ਨਹੀਂ ਹਨਜਦੋਂ ਤੱਕ ਤੁਹਾਡੇ ’ਤੇ ਨਹੀਂ ਪੈਂਦੀ, ਤੁਸੀਂ ਕੁੱਝ ਨਹੀਂ ਕਰ ਸਕਦੀਆਂਮੌਕਾ ਮਿਲੇ ਤਾਂ ਡਰਨ ਦੀ ਜਗ੍ਹਾ ਕੁੱਝ ਕਰ ਕੇ ਵਿਖਾਓ। ਮਰਨੇ ਨਾਲੋਂ ਬਿਹਤਰ ਹੋਵੇਗਾ ਸਾਹਮਣੇ ਵਾਲੇ ਉੱਤੇ ਵਾਰ ਕਰੋ, ਉਸ ਨੂੰ ਚੋਟ ਪਹੁੰਚਾਓ ਕਿਉਂਕਿ ਸਿਰਫ਼ ਇੱਕ ਵਾਰ ਵੀ ਆਉਣ ਵਾਲੀ ਪੀੜ੍ਹੀ ਅਤੇ ਬਾਕੀ ਲੜਕੀਆਂ ਨੂੰ ਬਹੁਤ ਤਾਕਤ ਦੇਵੇਗਾ ਵਰਨਾ ਘਰ ਤੋਂ ਨਿਕਲਣ ਤੋਂ, ਸੜਕ ਉੱਤੇ ਚੱਲਣ ਤੋਂ ਅਤੇ ਦੋਸਤਾਂ ਨੂੰ ਮਿਲਣ ਦਾ ਡਰ ਲੱਗਦਾ ਰਹੇਗਾ ਜਦੋਂ ਅਪਰਾਧੀਆਂ ਨੂੰ ਅਹਿਸਾਸ ਹੋਵੇਗਾ ਕਿ ਲੜਕੀਆਂ ਨੂੰ ਹੱਥ ਲਗਾਇਆ ਤਾਂ ਮਾਰੇ ਜਾਵਾਂਗੇ – ਉਦੋਂ ਉਹ ਲੜਕੀਆਂ ਵੱਲ ਵੇਖਣ ਤੋਂ ਖੌਫ ਖਾਣਗੇ।

*****

(1125)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author