GurcharanSNoorpur7ਜਿਹੜੇ ਸਮਾਜਾਂ ਵਿੱਚ ਦੁੱਖਾਂ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀ, ਮੁਸੀਬਤਾਂ ...
(28 ਫਰਵਰੀ 2026)


ਇੱਕ ਸਮਾਗਮ ਵਿੱਚ ਇੱਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ “ਆ ਕੇ ਦੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ
, ਤਕੜਾ ਮਾੜੇ ਨੂੰ ਲੁੱਟ ਕੇ ਖਾ ਰਿਹਾ ਹੈਨਿਆਂ ਇਨਸਾਫ ਦੂਰ ਦੀ ਕੌਡੀ ਹੋ ਗਏ ਹਨ, ਇੱਥੇ ਮਾਰ ਧਾੜ ਹੈ, ਲੁੱਟ ਖਸੁੱਟ ਏ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ

ਇਸ ਰਚਨਾ ਮਗਰੋਂ ਇੱਕ ਸਿਆਣਾ ਬੁਲਾਰਾ ਬੋਲਿਆ ਤੇ ਉਸਨੇ ਆਖਿਆ, “ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਹੋ ਗਏ ਹਨ, ਉਨ੍ਹਾਂ ਨੇ ਹੁਣ ਨਹੀਂ ਆਉਣਾਉਨ੍ਹਾਂ ਨੇ ਇਸ ਦੁਨੀਆਂ ਨੂੰ ਚੰਗਾ ਬਣਾਉਣ ਲਈ ਜੋ ਯੋਗਦਾਨ ਦਿੱਤਾ, ਉਹ ਬਹੁਤ ਮਹਾਨ ਸੀਉਹਨਾਂ ਨੂੰ ਵਿਸਾਰਿਆ ਨਹੀਂ ਜਾ ਸਕਦਾਉਹ ਸਾਡੇ ਰਾਹ ਦਸੇਰੇ ਸਨਉਨ੍ਹਾਂ ਦੇ ਸ਼ਬਦ ਅੱਜ ਦੀ ਸਾਡਾ ਮਾਰਗ ਦਰਸ਼ਨ ਕਰਦੇ ਹਨ ਪਰ ਸੱਚ ਇਹ ਹੈ ਕਿ ਉਨ੍ਹਾਂ ਨੇ ਹੁਣ ਨਹੀਂ ਆਉਣਾਉਨ੍ਹਾਂ ਦੇ ਦੱਸੇ ਰਾਹ ’ਤੇ ਚੱਲ ਕੇ ਅਸੀਂ ਆਪ ਇਸ ਦੁਨੀਆਂ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ, ਜਿਹਾ ਕਿ ਉਨ੍ਹਾਂ ਨੇ ਕਿਹਾ ਸੀ

ਜ਼ਮਾਨੇ ਦੇ ਹਰ ਦੌਰ ਵਿੱਚ ਸਮਾਜ ਦੀ ਬਹੁਗਿਣਤੀ ਨੂੰ ਕਿਸੇ ਨਾ ਕਿਸੇ ਕਰਾਮਾਤ ਦੀ ਉਡੀਕ ਹੁੰਦੀ ਹੈਧਰਮ ਅਸਥਾਨਾਂ ’ਤੇ ਹਰ ਰੋਜ਼ ਪ੍ਰਾਰਥਨਾਵਾਂ, ਬੇਨਤੀਆਂ, ਅਰਜੋਈਆਂ, ਜੋਦੜੀਆਂ, ਅਰਦਾਸਾਂ ਹੁੰਦੀਆਂ ਹਨਕੁਝ ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਆਪਣੇ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਵੱਧ ਕਰਾਮਾਤੀ ਦੱਸ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾਉਂਦੇ ਹਨਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਵੀ ਹੁੰਦਾ ਹੈ ਪਰ ਸਮਾਜ ਵਿੱਚ ਅਜਿਹੇ ਵਰਤਾਰੇ ਚਲਦੇ ਰਹਿੰਦੇ ਹਨਹਰ ਧਰਮ ਵਿੱਚ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈਵਿਸ਼ਵਾਸ ਕਰਨ ਲਈ ਲੋਕ ਕਰਾਮਾਤ ਦੀ ਆਸ ਕਰਦੇ ਹਨ ਬੇਸ਼ਕ ਕਿੰਨੇ ਵੀ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਧਾਰਮਿਕ ਲੋਕ ਹੋਣ ਉਨ੍ਹਾਂ ਵਿੱਚੋਂ ਬਹੁਗਿਣਤੀ ਦਾ ਕਰਾਮਾਤਾਂ ਵਿੱਚ ਪੱਕਾ ਵਿਸ਼ਵਾਸ ਹੁੰਦਾ ਹੈ

ਇਸ ਸਮੇਂ ਕਰਾਮਾਤਾਂ ਦਾ ਬਜ਼ਾਰ ਇੱਕ ਵੱਡਾ ਕਾਰੋਬਾਰ ਬਣ ਗਿਆ ਹੈਬਹੁਤ ਸਾਰੇ ਅਖੌਤੀ ਜੋਤਿਸ਼ੀ, ਸਾਧ ਸੰਤ ਅਤੇ ਆਪਣੇ-ਆਪ ਨੂੰ ਧਰਮ ਦੇ ਆਗੂ ਅਖਵਾਉਣ ਵਾਲੇ ਕਰਾਮਾਤਾਂ ਦੇ ਨਾਂਅ ’ਤੇ ਲੋਕਾਂ ਨੂੰ ਵਰਗਲਾਉਂਦੇ ਹਨਕਿਸੇ ਨਾ ਕਿਸੇ ਢੰਗ ਨਾਲ ਆਪਣੇ ਡੇਰਿਆਂ ’ਤੇ ਭੀੜਾਂ ਇਕੱਠੀਆਂ ਕਰਦੇ ਹਨਇਨ੍ਹਾਂ ਇਕੱਠੀਆਂ ਹੋਈਆਂ ਭੀੜਾਂ ਤੋਂ ਮੋਟਾ ਪੈਸਾ ਵਸੂਲਿਆ ਜਾਂਦਾ ਹੈ, ਜਿਸ ਨਾਲ ਇਨ੍ਹਾਂ ਦੀਆਂ ਜਾਇਦਾਦਾਂ ਦਿਨਾਂ ਵਿੱਚ ਅਮਰਵੇਲ ਵਾਂਗ ਵਧਦੀਆਂ ਹਨਸਾਡੇ ਭਾਰਤੀ ਲੋਕਾਂ ਦੀ ਬਹੁਗਿਣਤੀ ਕਈ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੀ ਸ਼ਿਕਾਰ ਹੈਘਰਾਂ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪ੍ਰੇਸ਼ਾਨੀਆਂ ਹਨਪਰਿਵਾਰਕ ਰਿਸ਼ਤਿਆਂ ਵਿੱਚ ਉਹ ਨਿੱਘ ਨਹੀਂ ਜੋ ਪਹਿਲਾਂ ਹੋਇਆ ਕਰਦਾ ਸੀ ਜਾਂ ਹੋਣਾ ਚਾਹੀਦਾ ਹੈ ਬਜ਼ਾਰ ਨੇ ਸਾਨੂੰ ਸਿਖਾਇਆ ਹੈ ਕਿ ਸਬਰ ਸੰਤੋਖ ਵਾਲਾ ਜੀਵਨ ਕੋਈ ਜੀਵਨ ਨਹੀਂ ਹੁੰਦਾਅਸੀਂ ਸਟੇਟਸ ਲਈ ਜਿਊਣ ਲੱਗ ਪਏ ਹਾਂਟੀ. ਵੀ. ਅਤੇ ਇੰਟਰਨੈੱਟ ਦੀ ਦੁਨੀਆ ਨੇ ਸਾਡੇ ਤੋਂ ਸੁਖ ਚੈਨ, ਸ਼ਾਂਤੀ, ਸਹਿਜ ਅਤੇ ਸਬਰ ਖੋਹ ਲਿਆ ਹੈ। ਸਮਾਜ ਦੀ ਬਹੁਗਿਣਤੀ ਲਾਲਸਾਵਾਂ, ਖਾਹਿਸ਼ਾਂ ਦੇ ਵਿਸ਼ਾਲ ਮਾਰੂਥਲ ਵਿੱਚ ਜਿਵੇਂ ਭਟਕ ਰਹੀ ਹੈ

ਸਾਡੇ ਸਮਾਜ ਦੀ ਵੱਡੀ ਗਿਣਤੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੈਉਦਾਸੀ, ਪ੍ਰੇਸ਼ਾਨੀ, ਕੁਝ ਚੰਗਾ ਨਾ ਲੱਗਣਾ, ਜੀਵਨ ਵਿੱਚੋਂ ਦਿਲਚਸਪੀ ਮੁੱਕ ਜਾਣਾ, ਮਨ ਕਾਹਲਾ ਪੈਣਾ, ਗੱਲ ਗੱਲ ’ਤੇ ਗੁੱਸਾ ਆਉਣਾ, ਜਾਂ ਰੋਣ ਆਉਣਾ, ਆਤਮ ਹੱਤਿਆ ਕਰਨ ਦੇ ਵਿਚਾਰ ਆਉਣੇ, ਖੁਸ਼ੀ ਨਾ ਆਉਣੀ, ਮਨ ਦਾ ਉਤਸ਼ਾਹ ਮੱਠਾ ਪੈ ਜਾਣਾ, ਮਨ ਨੂੰ ਚੈਨ ਟਿਕਾਅ ਨਾ ਆਉਣਾ ਆਦਿ ਕਈ ਮਾਨਸਿਕ ਵਿਕਾਰ ਹਨ ਜਿਨ੍ਹਾਂ ਤੋਂ ਸਮਾਜ ਦੀ ਵੱਡੀ ਗਿਣਤੀ ਪੀੜਿਤ ਹੈਹਿਸਟੇਰੀਆ, ਡਿਮੈਨਸ਼ੀਆ, ਸਕੀਜ਼ੋਫਰੇਨੀਆ, ਮਾਸ ਹਿਸਟੇਰੀਆ ਅਤੇ ਹੋਰ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਲੋਕ ਧਰਮਾਂ ਦੇ ਅਖੌਤੀ ਰੱਬ ਨੂੰ ਮਿਲੇ ਹੋਏ ਸਿਆਣਿਆਂ, ਸਾਧਾਂ ਅੱਗੇ ਡਿਗਦੇ ਡੰਡੌਤਾਂ ਕਰਦੇ ਚੀਕਾਂ ਕੂਕਾਂ ਮਾਰਦੇ ਭੂਤਾਂ ਪ੍ਰੇਤਾਂ ਦੇ ਮੱਕੜਜਾਲ਼ ਵਿੱਚੋਂ ਨਿਕਲਣ ਲਈ ਵਾਲ ਖਿਲਾਰ ਕੇ ਖੇਡਦੇ ਹਨਇਨ੍ਹਾਂ ਵਿੱਚ 90 ਫ਼ੀਸਦੀ ਔਰਤਾਂ ਹੁੰਦੀਆਂ ਹਨ ਤਾਂ ਆਮ ਸਮਝ ਰੱਖਣ ਨੂੰ ਵਾਲੇ ਇਹ ਜ਼ਰੂਰ ਲਗਦਾ ਹੈ ਕਿ ਇਹ ਕਿਸੇ ਕਰਾਮਾਤੀ ਢੰਗ ਨਾਲ ਹੋ-ਵਾਪਰ ਰਿਹਾ ਹੈਜ਼ਰੂਰ ਹੀ ਇੱਥੇ ਕਿਸੇ ਸ਼ੈਤਾਨ ਦੀ ਆਤਮਾ ਨੇ ਆ ਕੇ ਇਨ੍ਹਾਂ ਮਾਨਸਿਕ ਰੋਗੀਆਂ ਦੇ ਵਿਹਾਰ ਨੂੰ ਬਦਲ ਦਿੱਤਾ ਹੈ ਤੇ ਕਿਸੇ ਪੈਗੰਬਰ ਦੀ ਪ੍ਰਾਰਥਨਾ ਕਰਨ ਵਾਲਾ ਉਹ ਸਾਰਾ ਪ੍ਰਪੰਚ ਰਚ ਰਿਹਾ ਅਖੌਤੀ ਸਿਆਣਾ ਹੁਣ ਕਰਾਮਾਤੀ ਢੰਗ ਨਾਲ ਇਨ੍ਹਾਂ ਨੂੰ ਠੀਕ ਕਰ ਦੇਵੇਗਾਪਰ ਅਜਿਹਾ ਕੁਝ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਇਹ ਲੋਕ ਘਰਾਂ ਦੀਆਂ ਵੱਖ ਵੱਖ ਮੁਸ਼ਕਿਲਾਂ, ਸਮੱਸਿਆਵਾਂ ਤੋਂ ਪੀੜਿਤ ਹੋਏ ਮਾਨਸਿਕ ਰੋਗੀ ਬਣ ਜਾਂਦੇ ਹਨਕੁਝ ਲੋਕਾਂ ਵਿੱਚ ਜੈਨੇਟਕਲੀ ਮਾਨਸਿਕ ਵਿਕਾਰ ਹੁੰਦੇ ਹਨਅਜਿਹੀਆਂ ਥਾਂਵਾਂ, ਜਿੱਥੇ ਭੂਤਾਂ ਕੱਢਣ ਦਾ ਪ੍ਰਪੰਚ ਰਚਿਆ ਗਿਆ ਹੁੰਦਾ ਹੈ, ਉੱਥੇ ਜਾ ਕੇ ਇਹ ਲੋਕ ਇੱਕ ਤਰ੍ਹਾਂ ਨਾਲ ਮਾਸ ਹਿਸਟੀਰੀਆ ਦੇ ਪ੍ਰਭਾਵ ਹੇਠ ਚਲੇ ਜਾਂਦੇ ਹਨ ਅਤੇ ਖੇਡਣ ਲੱਗ ਪੈਂਦੇ ਹਨਖੇਡ ਆਉਣ ਨਾਲ ਮਨ ਹਲਕਾ ਹੁੰਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਬਹੁਤ ਵੱਡਾ ਦੁੱਖ ਹੋਵੇ ਤੇ ਉਹ ਰੋ-ਰੋ ਕੇ ਆਪਣਾ ਮਨ ਹਲਕਾ ਕਰ ਲਵੇਇਸ ਤਰ੍ਹਾਂ ਵੱਡੀਆਂ ਭੀੜਾਂ ਵਿੱਚ ਜਦੋਂ ਕੁਝ ਲੋਕ ਵਾਲ਼ ਖਿਲਾਰ ਕੇ ਖੇਡਦੇ ਹਨ ਤਾਂ ਇਕੱਠੀ ਹੋਈ ਭੀੜ ਹੋਰ ਸ਼ਰਧਾਵਾਨ ਹੋ ਜਾਂਦੀ ਹੈਇਹ ਸਭ ਕੁਝ ਜਿਸ ਗ਼ੈਬੀ ਸ਼ਕਤੀਆਂ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੀ ਦੇਖ-ਰੇਖ ਹੋ ਰਿਹਾ ਹੁੰਦਾ ਹੈ, ਉਹ ਲੋਕਾਂ ਵਿੱਚ ਆਪਣੇ ਆਪ ਨੂੰ ਵੱਡੇ ਜੇਤੂ ਅੰਦਾਜ਼ ਵਿੱਚ ਪੇਸ਼ ਕਰਦਾ ਹੈ, ਜਿਵੇਂ ਭੂਤ ਪ੍ਰੇਤ, ਕਾਲੀਆਂ ਤਾਕਤਾਂ ਉਸਦੀ ਮੁੱਠ ਵਿੱਚ ਹੋਣ ਅਤੇ ਉਹ ਕਿਸੇ ਰੱਬੀ ਸ਼ਕਤੀ ਨਾਲ ਪੀੜਿਤ ਲੋਕਾਂ ਦਾ ਕਰਾਮਾਤੀ ਢੰਗ ਨਾਲ ਭਲਾ ਕਰ ਰਿਹਾ ਹੋਵੇਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦਿਆਂ ਇਸ ਵਿੱਚ ਕੁਝ ਵੀ ਕਰਾਮਾਤੀ ਨਹੀਂ ਹੁੰਦਾ। ਨਾ ਹੀ ਇਹ ਕੋਈ ਭੂਤਾਂ, ਬੁਰੀਆਂ ਆਤਮਾਵਾਂ ਜਾਂ ਕਿਸੇ ਸ਼ੈਤਾਨੀ ਤਾਕਤ ਕਰਕੇ ਹੋ ਰਿਹਾ ਹੁੰਦਾ ਹੈ

ਇੱਥੇ ਵਿਚਾਰਨਯੋਗ ਗੱਲ ਇਹ ਹੈ ਕਿ ਜੇਕਰ ਕਿਸੇ ਥਾਂ ਪਰਮਾਤਮਾ ਦੀ ਪ੍ਰਾਰਥਨਾ ਹੋ ਰਹੀ ਹੈ ਤਾਂ ਉੱਥੇ ਸ਼ੈਤਾਨ ਦੀ ਆਮਦ ਕਿਵੇਂ ਹੋ ਸਕਦੀ ਹੈਫਿਰ ਅਸੀਂ ਕਹਾਂਗੇ ਕਿ ਪ੍ਰਮਾਤਮਾ ਦੀ ਹਸਤੀ ਤੋਂ ਸ਼ੈਤਾਨ ਦੀ ਹਸਤੀ ਤਾਕਤਵਰ ਹੋ ਗਈ, ਜੋ ਪ੍ਰਮਾਤਮਾ ਲਈ ਕੀਤੇ ਜਾ ਰਹੇ ਸਮਾਗਮ ਵਿੱਚ ਆ ਕੇ ਵਿਘਨ ਪਾ ਰਹੀ ਹੈਕੁਝ ਸ਼ਾਤਰ ਲੋਕ ਯੋਜਨਾਬੱਧ ਢੰਗ ਨਾਲ ਅਜਿਹੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇਅਕਸਰ ਕਈ ਸਾਧ, ਬਾਬੇ, ਕੁਝ ਸੈਲੇਬਿਰਟੀ ਹਸਤੀਆਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਬੁਲਾ ਕੇ ਆਪਣੇ ਵੱਡੇ ਧਰਮਾਤਮਾ ਹੋਣ ਦਾ ਪ੍ਰਚਾਰ ਕਰਨ ਦਾ ਪ੍ਰਪੰਚ ਰਚਦੇ ਹਨਇਹ ਸਭ ਕੁਝ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੱਧ ਤੋਂ ਵੱਧ ਲੋਕਾਂ ਦੀ ਲੁੱਟ ਕਰਨ ਲਈ ਕੀਤਾ ਜਾਂਦਾ ਹੈ

ਜਿਹੜੇ ਸਮਾਜਾਂ ਵਿੱਚ ਦੁੱਖਾਂ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀ ਦੀ ਭਰਮਾਰ ਹੋਵੇਗੀ, ਉਸ ਸਮਾਜ ਵਿੱਚ ਉਪਰੋਕਤ ਕਿਸਮ ਦੇ ਵਿਕਾਰ ਜ਼ਿਆਦਾ ਹੋਣਗੇਇਸ ਤਰ੍ਹਾਂ ਇਨ੍ਹਾਂ ਖਿੱਤਿਆਂ ਵਿੱਚ ਧਰਮ ਦੇ ਨਾਮ ’ਤੇ ਪਖੰਡ ਵੀ ਜ਼ਿਆਦਾ ਹੋਵੇਗਾ ਅਤੇ ਪਖੰਡ ਕਰਨ ਵਾਲੇ ਵੀ ਦੁੱਖਾਂ ਮੁਸੀਬਤਾਂ ਦੇ ਝੰਬੇ ਲੋਕਾਂ ਤੋਂ ਕਮਾਈਆਂ ਕਰ ਕੇ ਆਪਣੇ ਘਰ ਭਰਦੇ ਰਹਿਣਗੇਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਕਰਾਮਾਤਾਂ ਦੇ ਨਾਮ ’ਤੇ ਭੂਤਾਂ-ਪ੍ਰੇਤਾਂ ਨੂੰ ਕੱਢਣ ਦਾ ਢਕਵੰਜ ਕਰਨ ਵਾਲੇ ਮੁਸੀਬਤਾਂ ਭੋਗ ਰਹੇ ਲੋਕਾਂ ਤੋਂ ਕਮਾਈਆਂ ਕਰਦੇ ਹਨਇਹ ਪਰਮਾਰਥ ਵਾਲਾ ਕੰਮ ਨਹੀਂ, ਇਹ ਨਿਹਾਇਤ ਘਟੀਆ ਪੱਧਰ ਦਾ ਕਾਰੋਬਾਰ ਹੈ ਜਿਸ ਵਿੱਚ ਸੰਤਾਪ ਭੋਗ ਰਹੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ

ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਹਰ ਤਰ੍ਹਾਂ ਦੇ ਵਰਤਾਰਿਆਂ ਦੇ ਵਾਪਰਨ ਪਿੱਛੇ ਬਾਰੀਕ ਕਾਰਨ ਹੁੰਦੇ ਹਨ ਜੋ ਸਾਨੂੰ ਸੌਖਿਆਂ ਕਈ ਵਾਰ ਸਮਝ ਨਹੀਂ ਆਉਂਦੇਦੂਜਾ, ਸਾਡੇ ਅੰਦਰ ਸਦੀਆਂ ਤੋਂ ਬਣੀਆਂ ਅੰਧਵਿਸ਼ਵਾਸੀ ਧਾਰਨਾਵਾਂ ਵੀ ਇੱਕ ਵੱਡਾ ਕਾਰਨ ਹੁੰਦੀਆਂ ਹਨਸਾਨੂੰ ਆਪਣੇ ਦੁੱਖਾਂ ਮੁਸੀਬਤਾਂ ਦੇ ਕਾਰਨਾਂ ਨੂੰ ਸਮਝ ਕੇ, ਇਨ੍ਹਾਂ ਨੂੰ ਦੂਰ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਜੁਗਤ ਸਿੱਖਣੀ ਚਾਹੀਦੀ ਹੈਉਹ ਲੋਕ, ਜਿਹੜੇ ਮਨੁੱਖ ਦੀਆਂ ਮੁਸੀਬਤਾਂ ਨੂੰ ਕਿਸੇ ਸ਼ੈਤਾਨੀ ਸ਼ਕਤੀ ਨਾਲ ਜੋੜਦੇ ਹਨ, ਤੋਂ ਕਰਾਮਾਤੀ ਢੰਗ ਨਾਲ ਦੁੱਖਾਂ ਦਾ ਨਿਵਾਰਨ ਕਰਾਉਣ ਦੀ ਬਜਾਏ ਸਾਨੂੰ ਆਪਣੀਆਂ ਮੁਸ਼ਕਲਾਂ ਦੇ ਮਨੋਵਿਗਿਆਨਕ ਕਾਰਨ ਖੋਜਣੇ ਚਾਹੀਦੇ ਹਨਧਰਤੀ ਉੱਤੇ ਲੱਖਾਂ ਲੋਕ ਹਨ ਜੋ ਅੰਧਵਿਸ਼ਵਾਸ਼ਾਂ, ਕਰਾਮਾਤਾਂ, ਭੂਤਾਂ-ਪ੍ਰੇਤਾਂ, ਬੁਰੀਆਂ ਆਤਮਾਵਾਂ, ਕਿਸਮਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਸਾਡੇ ਨਾਲੋਂ ਕਿਤੇ ਬਿਹਤਰ ਜ਼ਿੰਦਗੀ ਜਿਊਂਦੇ ਹਨਲੱਖਾਂ ਲੋਕ ਹਨ ਜੋ ਅਖੌਤੀ ਸਾਧਾਂ ਸੰਤਾਂ, ਸੁਆਮੀਆਂ, ਜੋਤਸ਼ੀਆਂ, ਪੁਜਾਰੀਆਂ ਅੱਗੇ ਮੱਥੇ ਨਹੀਂ ਰਗੜਦੇ ਸਗੋਂ ਆਪਣੇ ਵਿਵੇਕ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੇ ਹਨਇੱਧਰ ਅਸੀਂ ਹਾਂ ਕਿ ਅਸੀਂ ਜੇਕਰ ਉਨ੍ਹਾਂ ਮੁਲਕਾਂ ਵਿੱਚ ਜਾਣਾ ਵੀ ਹੈ ਤਾਂ ਵੀ ਅੰਧਵਿਸ਼ਵਾਸ ਦਾ ਆਸਰਾ ਲੈਂਦੇ ਹਾਂਧਾਰਮਿਕ ਥਾਂਵਾਂ ’ਤੇ ਮੱਥੇ ਰਗੜ ਕੇ ਅਸੀਂ ਕਿਸੇ ਬਾਹਰਲੇ ਮੁਲਕ ਜਾਣ ਦਾ ਅਸ਼ੀਰਵਾਦ ਲੈਂਦੇ ਹਾਂਅਸੀਂ ਕਦੇ ਇਹ ਅਰਦਾਸ ਬੇਨਤੀ ਨਹੀਂ ਕੀਤੀ ਕਿ ਹੇ ਰੱਬਾ, ਇਸ ਮੁਲਕ ਵਿੱਚ ਵੀ ਵਿਕਸਿਤ ਮੁਲਕਾਂ ਜਿਹੇ ਚੰਗੇ ਹਾਲਾਤ ਪੈਦਾ ਕਰ ਦੇ ਤਾਂ ਕਿ ਸਾਨੂੰ ਬਾਹਰ ਹੋਰ ਮੁਲਕਾਂ ਦੀ ਖਾਕ ਨਾ ਛਾਣਨੀ ਪਵੇਕੀ ਇਸਦਾ ਮਤਲਬ ਇਹ ਤਾਂ ਨਹੀਂ ਕਿ ਆਪਣੇ ਧੁਰ ਅੰਦਰੋਂ ਕਿਤੇ ਨਾ ਕਿਤੇ ਅਸੀਂ ਇਹ ਸਮਝ ਰਹੇ ਹੁੰਦੇ ਹਾਂ ਕਿ ਅਰਦਾਸ ਕਰਿਆਂ ਇਹ ਨਹੀਂ ਹੋ ਸਕਦਾ?

ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਦੀਆਂ ਪਹਿਲਾਂ ਹੋਏ ਸਾਡੇ ਰਹਿਨੁਮਾਵਾਂ ਨੇ ਹੁਣ ਮੁੜ ਕੇ ਕਦੇ ਨਹੀਂ ਆਉਣਾਸਾਨੂੰ ਇਸ ਜੀਵਨ ਨੂੰ ਚੰਗਾ ਬਣਾਉਣ ਲਈ ਆਪ ਯਤਨ ਕਰਨੇ ਪੈਣੇ ਹਨ ਇੱਕ ਵਿਅਕਤੀ ਜਾਂ ਪੂਰਾ ਸਮਾਜ ਜਦੋਂ ਵੀ ਆਪਣੀਆਂ ਸਮੱਸਿਆਵਾਂ ਨੂੰ ਕਿਸੇ ਕਰਾਮਾਤੀ ਵਰਤਾਰੇ ਨਾਲ ਜੋੜ ਦੇਵੇਗਾ, ਉਦੋਂ ਉਹ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਭਟਕ ਜਾਵੇਗਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰ ਜਾਵੇਗਾਧਰਤੀ ਦੇ ਜਿਸ ਖਿੱਤੇ ਵਿੱਚ ਅੰਧਵਿਸ਼ਵਾਸ, ਪਖੰਡ ਅਤੇ ਡੇਰਾਵਾਰ ਜਕੜ ਵਧੇਰੇ ਹੋਵੇਗੀ ਉਸ ਖਿੱਤੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ ਦੀ ਬਜਾਏ ਅਮਰਵੇਲ ਵਾਂਗ ਵਧਦੀਆਂ ਜਾਣਗੀਆਂਅਸੀਂ ਇਸ ਸਮੇਂ ਉਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਮਜ਼੍ਹਬ ਦੇ ਨਾਮ ’ਤੇ ਪਖੰਡ ਕਰਨ ਵਾਲੇ ਅਤੇ ਰਾਜਨੀਤਕ ਲੋਕ ਇਨ੍ਹਾਂ ਦੋਹਾਂ ਤਰ੍ਹਾਂ ਦੇ ਮੰਚਾਂ ਤੋਂ ਮਨੁੱਖਤਾ ਦੇ ਦੁੱਖਾਂ ਨੂੰ ਵਕਤੀ ਤੌਰ ’ਤੇ ਦੂਰ ਕਰਨ ਦੀ ਨਿਰੰਤਰ ਡੁਗਡੁਗੀ ਵਜਾਈ ਜਾ ਰਹੀ ਹੈਸਾਨੂੰ ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ

ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ਲੋਕਾਈ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਧੱਕ ਰਹੇ ਹਨਅਜਿਹਾ ਕਰਕੇ ਇੱਕ ਤਰ੍ਹਾਂ ਨਾਲ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਮੁਸ਼ਕਲਾਂ ਸਮੱਸਿਆਵਾਂ ਕਿਸੇ ਗੰਦੇ, ਅਤਿ ਮਾੜੇ ਨਿਜ਼ਾਮ ਦੀ ਦੇਣ ਨਹੀਂ ਬਲਕਿ ਇਹ ਸਾਡੀ ਮਾੜੀ ਕਿਸਮਤ ਕਰਕੇ ਹਨਅਜਿਹੀ ਮਨੋਬਿਰਤੀ ਸਮਾਜ ਨੂੰ ਰੂੜ੍ਹੀਵਾਦੀ ਧਾਰਨਾਵਾਂ ਦੇ ਰਾਹ ਤੋਰਦੀ ਹੈਸਾਡੇ ਸਮਾਜ ਨੂੰ ਵਿਵੇਕਸ਼ੀਲ ਬਣਨ ਦੀ ਲੋੜ ਹੈ। ਅਸੀਂ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author