GurcharanSNoorpur7ਮਾਨਸਿਕ ਪ੍ਰੇਸ਼ਾਨੀ ਦੌਰਾਨ ਇਹ ਖਿਆਲ ਕਰੋ ਕਿ ਜ਼ਿੰਦਗੀ ਵਿੱਚ ਉਤਰਾਅ ਚੜ੍ਹਾ ਆਉਂਦੇ ਰਹਿੰਦੇ ਹਨ ਜੇਕਰ ਅੱਜ ...
(29 ਨਵੰਬਰ 2024)


ਮਨ ਨੂੰ ਕੁਝ ਚੰਗਾ ਨਾ ਲੱਗਣਾ
, ਉਦਾਸ ਰਹਿਣਾ, ਬੈਚੇਨੀ ਹੋਣੀ, ਮਨ ਕਾਹਲਾ ਪੈਣਾ, ਉਡਾਈ ਲੱਗਣੀ, ਖੁਸ਼ੀ ਨਾ ਆਉਣੀ, ਚੁੱਪ ਚੁੱਪ ਰਹਿਣਾ ਜਾਂ ਜ਼ਿਆਦਾ ਬੋਲਣਾ, ਇਹ ਸਭ ਮਨ ਦੇ ਵਿਕਾਰ ਹਨਕਈ ਵਾਰ ਸਾਡੇ ਆਲੇ ਦੁਆਲੇ ਸਾਡਾ ਕੋਈ ਪਰਿਵਾਰਕ ਮੈਂਬਰ ਵੀ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਜਦੋਂ ਉਹ ਅਜਿਹਾ ਵਿਹਾਰ ਕਰਦਾ ਹੈ ਤਾਂ ਅਸੀਂ ਕਈ ਵਾਰ ਉਸ ਨਾਲ ਨਾਰਾਜ਼ ਹੁੰਦੇ ਹਾਂ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈਪਰ ਇੱਥੇ ਸਾਨੂੰ ਉਸ ਨਾਲ ਪਹਿਲਾਂ ਨਾਲੋਂ ਵਧੇਰੇ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈਅਜੋਕੇ ਦੌਰ ਵਿੱਚ ਵੱਡੀ ਗਿਣਤੀ ਲੋਕ ਮਨ ਦੇ ਵਿਕਾਰਾਂ ਦੇ ਸ਼ਿਕਾਰ ਕਿਉਂ ਹੋ ਰਹੇ ਹਨ? ਇਸਦੇ ਕੀ ਕਾਰਨ ਹਨ? ਇਸ ਤੋਂ ਬਚਾ ਕਿਵੇਂ ਕਰਨਾ ਹੈ? ਮਨ ਦੀ ਉਦਾਸੀ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ? ਇਹ ਅੱਜ ਦੇ ਦੌਰ ਦੀ ਇੱਕ ਵੱਡੀ ਸਮੱਸਿਆ ਹੈ ਜਿਸਦਾ ਬਹੁਗਿਣਤੀ ਲੋਕਾਂ ਨੂੰ ਹੱਲ ਲੱਭਦਾ ਨਜ਼ਰ ਨਹੀਂ ਆਉਂਦਾ

ਅੱਜ ਦੇ ਦੌਰ ਵਿੱਚ ਮਾਨਸਿਕ ਤਣਾਅ ਦੇ ਵਧਣ ਦੇ ਕੁਝ ਖਾਸ ਕਾਰਨ ਹਨ ਇਸਦਾ ਪਹਿਲਾ ਮੁੱਖ ਕਾਰਨ ਇਹ ਹੈ ਕਿ ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਨੇ ਸਾਡੇ ਲਈ ਅਜਿਹੀ ਦੁਨੀਆਂ ਦੀ ਸਿਰਜਣਾ ਕੀਤੀ ਹੈ, ਜਿਸ ਵਿੱਚ ਆਮ ਮਨੁੱਖ ਲਈ ਬਹੁਤ ਸਾਰੀਆਂ ਮੁਸ਼ਕਲਾਂ, ਸਮੱਸਿਆਵਾਂ, ਫਿਕਰ, ਚਿੰਤਾਵਾਂ ਅਤੇ ਤੌਖਲੇ ਹਨਅਸੀਂ ਅੱਜ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਇਸ ਦੁਨੀਆਂ ਨੂੰ ਕੁਝ ਖਾਸ ਤਾਕਤਾਂ ਆਪਣੇ ਢੰਗ ਨਾਲ ਚਲਾਉਂਦੀਆਂ ਹਨਸੱਚ ਇਹ ਵੀ ਹੈ ਕਿ ਅਸੀਂ ਜਿਸ ਦੁਨੀਆਂ ਦੇ ਵਾਸੀ ਹਾਂ ਇਸ ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਆਪਣੇ ਨਫੇ-ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਨਸੂਬੇ ਘੜਦੀਆਂ ਹਨਸਾਡਾ ਇਸ ਧਰਤੀ ’ਤੇ ਰਹਿਣਾ ਅਜਿਹਾ ਬਣਦਾ ਜਾ ਰਿਹਾ ਹੈ ਕਿ ਜੇਕਰ ਅਸੀਂ ਇੱਥੇ ਰਹਿਣਾ ਹੈ, ਇੱਥੋਂ ਦੇ ਸਾਧਨਾਂ ਦੀ ਵਰਤੋਂ ਕਰਨੀ ਹੈ, ਸਹੂਲਤਾਂ ਦਾ ਸੁਖ ਮਾਣਨਾ ਹੈ ਤਾਂ ਇਸਦਾ ਕਿਰਾਇਆ ਸਾਨੂੰ ਦੇਣਾ ਪਵੇਗਾਮਾਹੌਲ ਅਜਿਹਾ ਸਿਰਜਿਆ ਗਿਆ ਹੈ ਕਿ ਅਸੀਂ ਇਸ ਤੋਂ ਬਚ ਨਹੀਂ ਸਕਦੇਇਹਨਾਂ ਹਾਲਤਾਂ ਵਿੱਚ ਹਰ ਮਨੁੱਖ ਨੂੰ ਹਰ ਸਮੇਂ ਕਈ ਤਰ੍ਹਾਂ ਦੇ ਫਿਕਰ, ਡਰ, ਸਹਿਮ ਚੰਬੜੇ ਰਹਿੰਦੇ ਹਨਇਹ ਫਿਕਰ ਅਗਾਂਹ ਜਾ ਕੇ ਸਾਡੇ ਲਈ ਵੱਡੀਆਂ ਚਿੰਤਾਵਾਂ ਦੇ ਕਾਰਨ ਬਣਦੇ ਹਨਸਾਡੀਆਂ ਚਿੰਤਾਵਾਂ ਸਾਡੇ ਲਈ ਡਿਪਰੈਸ਼ਨ ਵਰਗੀਆਂ ਅਲਾਮਤਾਂ ਪੈਦਾ ਕਰਦੀਆਂ ਹਨਪੁਰਾਣੇ ਸਮਿਆਂ ਦੌਰਾਨ ਮਨੁੱਖ ਪੰਛੀਆਂ ਪਰਿੰਦਿਆਂ ਵਾਂਗ ਕੁਦਰਤੀ ਢੰਗ ਦਾ ਜੀਵਨ ਜਿਊਂਦਾ ਸੀ ਉਸ ਨੂੰ ਬਹੁਤ ਜ਼ਿਆਦਾ ਮਾਨਸਿਕ ਬੋਝ ਨਹੀਂ ਸੀ ਪਰ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਸਾਡੇ ਮਾਨਸਿਕ ਦੁੱਖ ਹਰ ਦਿਨ ਵਧ ਰਹੇ ਹਨ

ਦੂਜਾ ਵੱਡਾ ਕਾਰਨ ਇਹ ਹੈ ਕਿ ਦੁਨੀਆਂ ਦੇ ਬਹੁਗਿਣਤੀ ਲੋਕ ਹਕੀਕਤਾਂ ਨਾਲੋਂ ਤੋੜ ਦਿੱਤੇ ਗਏ ਹਨਅਸੀਂ ਸਟੇਟਸ ਲਈ ਜਿਊਣ ਲੱਗ ਪਏ ਹਾਂ, ਖਿਆਲੀ ਦੁਨੀਆਂ ਵਿੱਚ ਵਿਚਰਨ ਲੱਗ ਪਏ ਹਾਂਸਮੇਂ ਦੇ ਇਸ ਦੌਰ ਵਿੱਚ ਸਾਡੇ ਅੰਦਰ ਸਹਿਜ, ਸਹਿਣਸ਼ੀਲਤਾ, ਸਬਰ ਸੰਤੋਖ ਘੱਟ ਹੋ ਰਿਹਾ ਹੈਹਰ ਤਰ੍ਹਾਂ ਦੀਆਂ ਵਕਤੀ ਉਤੇਜਨਾਵਾਂ ਵਧ ਰਹੀਆਂ ਹਨ ਜ਼ਿੰਦਗੀ ਦੀ ਰਫਤਾਰ ਤੇਜ਼ ਹੋਈ ਹੈ ਅਤੇ ਇਸ ਨਾਲ ਸਾਡੀਆਂ ਖਾਹਿਸ਼ਾ, ਇਸ਼ਾਵਾਂ ਅਤੇ ਲਾਲਸਾਵਾਂ ਵਿੱਚ ਵੀ ਇੱਕ ਵੇਗ ਆ ਗਿਆ ਹੈਸੁਪਨੇ ਦੇਖਣਾ ਅਤੇ ਉਹਨਾਂ ਨੂੰ ਪੂਰਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਲਈ ਆਪਣੇ ਆਪ ਤੋਂ ਦੂਰ ਹੋ ਜਾਣਾ ਠੀਕ ਨਹੀਂਅੱਜ ਹਾਲਾਤ ਇਹ ਹਨ ਮਹਿੰਗੀ ਸੂਟਡ ਬੂਟਡ ਵਾਲੀ ਪੜ੍ਹਾਈ ਦੇ ਸਟੇਟਸ ਦੇ ਇਸ ਦੌਰ ਵਿੱਚ ਸਾਡੇ ਬੱਚੇ ਵੀ ਮਾਨਸਿਕ ਤਣਾਅ ਦੇ ਸ਼ਿਕਾਰ ਬਣ ਰਹੇ ਹਨ ਰੋਜ਼ਾਨਾ ਜੀਵਨ ਦੀਆਂ ਮੁਸ਼ਕਲਾਂ ਸਮੱਸਿਆਵਾਂ, ਹਕੀਕਤਾਂ ਨਾਲ ਦੋ ਚਾਰ ਹੁੰਦਿਆਂ ਸਾਡਾ ਮਨ ਭਟਕਣਾ ਦਾ ਸ਼ਿਕਾਰ ਹੁੰਦਾ ਹੈਕਈ ਵਾਰ ਅਸੀਂ ਆਪਣਿਆਂ ਤੋਂ ਕੋਈ ਵੱਡੀ ਤਵੱਕੋ ਰੱਖ ਲੈਂਦੇ ਹਾਂ ਜਦੋਂ ਇਹ ਆਸ ਪੂਰੀ ਨਹੀਂ ਹੁੰਦੀ ਤਾਂ ਵੀ ਨਿਰਾਸ਼ ਹੁੰਦੇ ਹਾਂਕਾਰੋਬਾਰ ਵਿੱਚ ਘਾਟਾ ਜਾਂ ਲੜਾਈ ਕਲੇਸ਼, ਬਿਮਾਰੀ ਇਸ ਤਰ੍ਹਾਂ ਦੇ ਦੁੱਖ ਵੀ ਸਾਡੇ ਮਨ ਦੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨਅੱਜ ਦੇ ਦੌਰ ਵਿੱਚ ਬਹੁਗਿਣਤੀ ਲੋਕਾਂ ਦਾ ਮਸਲਾ ਇਹ ਵੀ ਹੈ ਕਿ ਸਾਨੂੰ ਅਹਿਮੀਅਤ ਮਿਲੇ ਜੇ ਕਿਸੇ ਰਿਸ਼ਤੇ ਵੱਲੋਂ, ਕਿਸੇ ਮੰਚ ਵੱਲੋਂ, ਕਿਸੇ ਸੰਸਥਾ ਵੱਲੋਂ ਸਾਨੂੰ ਉਹ ਅਹਿਮੀਅਤ ਨਹੀਂ ਮਿਲਦੀ, ਜਿਸਦੀ ਸਾਨੂੰ ਆਸ ਹੁੰਦੀ ਹੈ ਤਾਂ ਅਸੀਂ ਨਿਰਾਸ਼ ਹੋਣ ਲੱਗਦੇ ਹਾਂ

ਜ਼ਿੰਦਗੀ ਵਿੱਚ ਕਦੇ ਕਦੇ ਸਾਨੂੰ ਅਚਾਨਕ ਵੱਡੀਆਂ ਦੁਖਦਾਈ ਹਾਲਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਸਾਡੇ ਮਨ ਅੰਦਰ ਇਹ ਸ਼ਕਤੀ, ਇਹ ਤਾਕਤ ਹੈ ਕਿ ਇਹ ਵੱਡੇ ਤੋਂ ਵੱਡੇ ਦੁੱਖ ਵਿੱਚੋਂ ਸੱਤ ਕੁ ਦਿਨਾਂ ਵਿੱਵ ਇਹ ਕੁਝ ਹੱਦ ਤਕ ਬਾਹਰ ਆ ਜਾਂਦਾ ਹੈ ਪਰ ਕੁਝ ਹਾਲਤਾਂ ਵਿੱਚ ਜਦੋਂ ਦੁੱਖ 15 ਦਿਨਾਂ ਤਕ ਲੰਬਾ ਹੋ ਜਾਵੇ ਜਾਂ ਅਸੀਂ ਅਜੇ ਇੱਕ ਪ੍ਰੇਸ਼ਾਨੀ ਵਿੱਚੋਂ ਬਾਹਰ ਨਾ ਆਏ ਹੋਈਏ ਤੇ ਸਾਨੂੰ ਕੋਈ ਹੋਰ ਪ੍ਰੇਸ਼ਾਨੀ ਘੇਰ ਲਵੇ ਤਾਂ ਸਾਡਾ ਇਹ ਦੁੱਖ ਮਨ ਦੇ ਰੋਗ ਵਿੱਚ ਵੀ ਤਬਦੀਲ ਹੋ ਜਾਂਦਾ ਹੈਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ ਉਹ ਡਿਪਰੈਸ਼ਨ, ਐਂਗਜ਼ਾਇਟੀ ਵਰਗੇ ਰੋਗਾਂ ਦਾ ਸ਼ਿਕਾਰ ਬਣ ਜਾਂਦਾ ਹੈਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਸੰਬੰਧਿਤ ਵਿਅਕਤੀ ਨੂੰ ਇਲਾਜ ਦੀ ਲੋੜ ਪੈਂਦੀ ਹੈ ਇਸਦੇ ਨਾਲ ਨਾਲ ਉਸ ਨੂੰ ਵਾਰ ਵਾਰ ਕੌਂਸਲਿੰਗ ਦੀ ਵੀ ਜ਼ਰੂਰਤ ਹੁੰਦੀ ਹੈਇਸ ਤਰ੍ਹਾਂ ਕੁਝ ਕੁ ਦਿਨਾਂ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ ਇਸ ਵਿੱਚੋਂ ਬਾਹਰ ਆਉੁਣ ਲੱਗ ਪੈਂਦਾ ਹੈ, ਠੀਕ ਹੋਣ ਲੱਗ ਪੈਂਦਾ ਹੈਪਰ ਇੱਥੇ ਇਹ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ ਜਿਹੜੀਆਂ ਪ੍ਰਸਥਿਤੀਆਂ ਨੇ ਮਨੁੱਖ ਨੂੰ ਮਰੀਜ਼ ਬਣਾਇਆ ਹੁੰਦਾ ਹੈ ਉੁਹ ਪ੍ਰਸਥਿਤੀਆਂ ਜੇਕਰ ਬਣੀਆਂ ਰਹਿੰਦੀਆਂ ਹਨ ਤਾਂ ਕਈ ਵਾਰ ਮਰੀਜ਼ ਨੂੰ ਮਹੀਨਿਆਂ ਜਾਂ ਸਾਲਾਂ ਬੱਧੀ ਵੀ ਦਵਾਈਆਂ ਖਾਣੀਆਂ ਪੈਂਦੀਆਂ ਹਨ ਜੇਕਰ ਹਾਲਾਤ ਸੁਖਾਵੇਂ ਬਣ ਜਾਣ ਤਾਂ ਕੁਝ ਕੁ ਸਮਾਂ ਦਵਾਈ ਖਾਣ ਮਗਰੋਂ ਮਰੀਜ਼ ਠੀਕ ਹੋ ਜਾਂਦਾ ਹੈ

ਮਨੋਵਿਕਾਰਾਂ ਦਾ ਇੱਕ ਵੱਡਾ ਕਾਰਨ ਸਾਡੀ ਜੈਨੈਟਿਕ ਪ੍ਰਣਾਲੀ ਵੀ ਹੁੰਦੀ ਹੈ ਭਾਵ ਜੇਕਰ ਕਿਸੇ ਦੀ ਅੰਸ ਵੰਸ਼ ਵਿੱਚ ਵੱਡੇ ਵਡੇਰੇ ਨੂੰ ਇਹ ਰੋਗ ਹੈ ਤਾਂ ਅਗਾਂਹ ਔਲਾਦ ਵੀ ਇਸ ਰੋਗ ਦਾ ਸ਼ਿਕਾਰ ਬਣ ਸਕਦੀ ਹੈਅੱਜ ਤੋਂ 50-60 ਸਾਲ ਪਹਿਲਾਂ ਇਹਨਾਂ ਅਲਾਮਤਾਂ ਦੇ ਇਲਾਜ ਸੰਭਵ ਨਹੀਂ ਸਨ ਪਰ ਅੱਜਕਲ ਇਹ ਪੂਰੀ ਤਰ੍ਹਾਂ ਇਲਾਜਯੋਗ ਹਨਇਸ ਸਮੇਂ ਦੁਨੀਆਂ ਭਰ ਵਿੱਚ ਵੱਡੀ ਗਿਣਤੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨਦੁਨੀਆ ਦੇ ਹਰ ਅੱਠਵੇਂ ਵਿਅਕਤੀਆਂ ਪਿੱਛੇ ਇੱਕ ਬੰਦਾ ਮਾਨਸਿਕ ਰੋਗ ਦਾ ਸ਼ਿਕਾਰ ਹੈ ਹੁਣ ਤੁਸੀਂ ਅੰਦਾਜ਼ਾ ਕਰ ਲਓ, ਜਿਸ ਤਰ੍ਹਾਂ ਦੀ ਤਰੱਕੀ ਤੇ ਵਿਕਾਸ ਅਸੀਂ ਹਰ ਦਿਨ ਕਰ ਰਹੇ ਹਾਂ, ਇਸ ਵਿੱਚ ਮਨੁੱਖੀ ਸੱਭਿਅਤਾ ਕਿਸ ਪਾਸੇ ਵੱਲ ਜਾ ਰਹੀ ਹੈ? ਇੱਥੇ ਹੈਰਾਨੀ ਦੀ ਹੋਰ ਗੱਲ ਹੈ ਜਿਹੜੇ ਅਮਰੀਕਾ ਕਨੇਡਾ ਵਰਗੇ ਮੁਲਕਾਂ ਨੂੰ ਅਸੀਂ ਵਿਕਸਿਤ ਮੁਲਕ ਆਖਦੇ ਹਾਂ, ਉੱਥੇ ਮਾਨਸਿਕ ਰੋਗੀਆਂ ਦੀ ਗਿਣਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ

ਸਾਡੇ ਦੌਰ ਦਾ ਇਹ ਵੱਡਾ ਮਸਲਾ ਬਣ ਗਿਆ ਹੈ ਕਿ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਕਿਵੇਂ ਰਹੇ? ਅੱਜ ਦੇ ਦੌਰ ਵਿੱਚ ਜਿੰਨਾ ਅਸੀਂ ਕੁਦਰਤ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ ਜਾਂ ਕਰ ਰਹੇ ਹਾਂ, ਸਵੈਸਿਰਜਿਤ ਮਾਹੌਲ ਵਿੱਚ ਵਿਚਰਦੇ ਹਾਂ, ਉਸੇ ਅਨੁਪਾਤ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਸਹੇੜ ਰਹੇ ਹਾਂਦੂਜੇ ਪਾਸੇ ਸਾਡਾ ਹੁਣ ਕੁਦਰਤ ਦੀ ਆਗੋਸ਼ ਵਿੱਚ ਪੂਰੀ ਤਰ੍ਹਾਂ ਚਲੇ ਜਾਣਾ ਸੰਭਵ ਵੀ ਨਹੀਂ ਹੈ। ਅਸੀਂ ਪਿੱਛੇ ਵੱਲ ਨਹੀਂ ਮੁੜ ਸਕਦੇ ਪਰ ਇਹ ਜ਼ਰੂਰੀ ਹੈ ਕਿ ਆਪੇ ਸਹੇੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਦੀ ਸ਼ਨਾਖਤ ਕਰੀਏਅਸੀਂ ਕੁਦਰਤ ਨਾਲ ਇਕਮਿਕਤਾ ਪੈਦਾ ਕਰਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿ ਸਕਦੇ ਹਾਂਸਾਨੂੰ ਚਾਹੀਦਾ ਹੈ ਕਿ ਅਸੀਂ ਬੇਲਗਾਮ ਖਾਹਸ਼ਾਂ, ਇੱਛਾਵਾਂ ਅਤੇ ਲਾਲਸਾਵਾਂ ਦੇ ਇਸ ਦੌਰ ਦੀ ਹਕੀਕਤ ਨੂੰ ਸਮਝੀਏ, ਜਾਣੀਏ ਅਤੇ ਇਸ ਤੋਂ ਸੁਚੇਤ ਹੋਣ ਦੀ ਕੋਸ਼ਿਸ਼ ਕਰੀਏ

ਜ਼ਿੰਦਗੀ ਵਿੱਚ ਜਿਸ ਤਰ੍ਹਾਂ ਅਸੀਂ ਹੋਣਾ ਚਾਹੁੰਦੇ ਹਾਂ, ਵਾਪਰਦਾ ਦੇਖਣਾ ਚਾਹੁੰਦੇ ਹਾਂ, ਜਦੋਂ ਇਹ ਨਹੀਂ ਹੁੰਦਾ ਤਾਂ ਅਸੀਂ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਬਣ ਰਹੇ ਹਾਂ ਤੇਜ਼ੀ ਨਾਲ ਬਦਲ ਰਹੀ ਇਸ ਦੁਨੀਆ ਵਿੱਚ ਅਸੀਂ ਬਹੁਤ ਕੁਝ ਬੜੀ ਤੇਜ਼ੀ ਨਾਲ ਹੁੰਦਾ, ਬਦਲਦਾ ਵੇਖਣਾ ਚਾਹੁੰਦੇ ਹਾਂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਨਿਰਾਸ਼ ਹੁੰਦੇ ਹਾਂਇਹ ਨਿਰਾਸ਼ਾ ਅਗਾਂਹ ਜਾ ਕੇ ਕਈ ਵਾਰ ਮਾਨਸਿਕ ਵਿਕਾਰ ਦਾ ਰੂਪ ਅਖਤਿਆਰ ਕਰ ਲੈਂਦੀ ਹੈਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਵੇਂ ਅਸੀਂ ਸੋਚਦੇ ਹਾਂ, ਜ਼ਰੂਰੀ ਨਹੀਂ ਸਭ ਚੀਜ਼ਾਂ ਉਸੇ ਤਰ੍ਹਾਂ ਹੋਣ, ਸਗੋਂ ਹੋ ਸਕਦਾ ਹੈ, ਜਿਵੇਂ ਅਸੀਂ ਸੋਚ ਰਹੇ ਹੋਈਏ, ਜ਼ਰੂਰੀ ਉਸ ਤਰ੍ਹਾਂ ਹੋਣਾ ਅਗਾਂਹ ਜਾ ਕੇ ਸਾਡੇ ਲਈ ਲਾਭਦਾਇਕ ਹੀ ਸਾਬਤ ਹੋਵੇ

ਜਦੋਂ ਮਨ ਉਦਾਸ ਹੋਵੇ ਤਾਂ ਸਵੇਰੇ ਸ਼ਾਮ ਕੁਝ ਸਮਾਂ ਹਰਿਆਲੀ ਵਿੱਚ ਸੈਰ ਕਰੋਕੁਦਰਤ ਦੀ ਆਗੋਸ਼ ਵਿੱਚ ਜਾਓ ਰੁੱਖਾਂ ਬੂਟਿਆਂ ਫੁੱਲਾਂ ਨਾਲ ਆਪਣੀ ਸਾਂਝ ਬਣਾਓਜਦੋਂ ਮਨ ਉਦਾਸ ਹੋਵੇ ਤਾਂ ਕੁਝ ਕਰਨ ਨੂੰ ਮਨ ਨਹੀਂ ਕਰਦਾ, ਕਿਤੇ ਜਾਣ ’ਤੇ ਮਨ ਨਹੀਂ ਕਰਦਾ ਪਰ ਮਨ ਦੇ ਉਲਟ ਜਾ ਕੇ ਕੋਈ ਕਿਤਾਬ ਪੜ੍ਹੋ, ਕੋਈ ਨਾਟਕ ਜਾਂ ਫਿਲਮ ਦੇਖੋਕੁਝ ਕੁ ਮਿੰਟਾਂ ਬਾਅਦ ਮਨ ਦੀ ਸਥਿਤੀ ਸਹਿਜ ਹੋਣ ਲੱਗੇਗੀਆਪਣੇ ਦੁੱਖ ਨੂੰ ਹਰ ਇੱਕ ਅੱਗੇ ਨਾ ਫਰੋਲਦੇ ਰਹੋ ਜਦੋਂ ਕਦੇ ਮਨ ਉਦਾਸ ਹੋਵੇ, ਕੋਈ ਚਿੰਤਾ ਪ੍ਰੇਸ਼ਾਨੀ ਹੋਵੇ, ਜੇ ਕੋਈ ਪੁੱਛੇ ਕਿ ਕੀ ਹਾਲ ਹੈ ਤਾਂ ਚੜ੍ਹਦੀ ਕਲਾ ਦਾ ਜਵਾਬ ਦਿਓ, ਸਭ ਠੀਕ ਹੈ, ਮੈਂ ਠੀਕ ਹਾਂ, ਤੁਸੀਂ ਦੱਸੋ, ਤੁਹਾਡਾ ਕੀ ਹਾਲ ਹੈ? ਇਸ ਨਾਲ ਤੁਹਾਡੇ ਆਤਮ ਵਿਸ਼ਵਾਸ ਨੂੰ ਬਲ ਮਿਲੇਗਾ

ਇਹ ਕਿਆਸ ਕਰੋ ਕਿ ਤੁਸੀਂ ਇਸ ਧਰਤੀ ਦੇ ਉਹਨਾਂ ਲੱਖਾਂ ਲੋਕਾਂ ਨਾਲੋਂ ਬਿਹਤਰ ਹੋ, ਜਿਹਨਾਂ ਨੂੰ ਦੋ ਡੰਗ ਰੋਟੀ ਵੀ ਨਸੀਬ ਨਹੀਂ ਹੁੰਦੀ ਜੋ ਕੁਝ ਸਾਡੇ ਪਾਸ ਹੈ, ਜੇਕਰ ਇਹ ਵੀ ਨਾ ਹੋਵੇ ਤਾਂ ਅਸੀਂ ਰੱਬ ਦਾ ਕੀ ਕਰ ਲੈਂਦੇ? ਦੁੱਖ ਤੇ ਪ੍ਰੇਸ਼ਾਨੀਆਂ ਸਦੀਵੀ ਨਹੀਂ ਹੁੰਦੀਆਂ ਮਾੜੇ ਸਮੇਂ ਤੋਂ ਮਗਰੋਂ ਮੁੜ ਚੰਗੇ ਦਿਨਾਂ ਨੇ ਪਰਤ ਆਉਣਾ ਹੁੰਦਾ ਹੈ, ਇਸ ਲਈ ਵਿਸ਼ਵਾਸ ਰੱਖੋ, ਤੁਹਾਡੀਆਂ ਮੁਸ਼ਕਲਾਂ ਕੁਝ ਦਿਨਾਂ ਲਈ ਹਨਮਨ ਉਦਾਸ ਹੋਵੇ ਤਾਂ ਨਿੱਕੇ ਨਿੱਕੇ ਕੰਮ ਕਰਦੇ ਰਹੋ ਘਰ ਵਿੱਚ ਰੁੱਖ ਬੁੱਟੇ ਲਾਓ ਜੇਕਰ ਕੱਚੀ ਥਾਂ ਨਹੀਂ ਤਾਂ ਗਮਲੇ ਲਓ, ਉਹਨਾਂ ਵਿੱਚ ਬੂਟੇ ਲਾਓ ਬੂਟਿਆਂ ਦੀ ਸਾਂਭ ਸੰਭਾਲ ਕਰੋਉਦਾਸੀ ਤੋਂ ਬਚਾ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਰੁਝੇਵੇਂ ਵਿੱਚ ਰੱਖੀਏਨਿੱਕੇ ਨਿੱਕੇ ਕੰਮ ਕਰਦੇ ਰਹੋ ਦੁਨੀਆਂ ਵਿੱਚ ਇਹ ਵੇਖਿਆ ਗਿਆ ਹੈ ਵਿਹਲੇ ਰਹਿਣ ਵਾਲੇ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਵਧੇਰੇ ਹੁੰਦੇ ਹਨ

ਮਾਨਸਿਕ ਪ੍ਰੇਸ਼ਾਨੀ ਦੌਰਾਨ ਇਹ ਖਿਆਲ ਕਰੋ ਕਿ ਜ਼ਿੰਦਗੀ ਵਿੱਚ ਉਤਰਾਅ ਚੜ੍ਹਾ ਆਉਂਦੇ ਰਹਿੰਦੇ ਹਨ ਜੇਕਰ ਅੱਜ ਜ਼ਿੰਦਗੀ ਕਾਲੀ ਰਾਤ ਜਿਹੀ ਲਗਦੀ ਹੈ ਤਾਂ ਕੁਝ ਵਕਫੇ ਬਾਅਦ ਸਵੇਰਾ ਵੀ ਜ਼ਰੂਰ ਹੋਵੇਗਾਯਕੀਨ ਰੱਖੋ, ਪਤੜਝ ਮਗਰੋਂ ਨਵੀਂਆਂ ਕਰੂੰਬਲਾਂ ਫੁੱਟਣਗੀਆਂ, ਹਰਿਆਲੀ ਦਸਤਕ ਦੇਵੇਗੀ ਤੇ ਫਲ ਫੁੱਲ ਵੀ ਜ਼ਰੂਰ ਲੱਗਣਗੇਇਤਿਹਾਸ ਵਿੱਚ ਨੈਲਸਨ ਮੰਡੇਲਾ ਵਰਗੇ ਕੁਝ ਅਜਿਹੇ ਕਿਰਦਾਰ ਹੋਏ ਹਨ ਜੋ ਵੱਡੀਆਂ ਮੁਸ਼ਕਲਾਂ-ਮੁਸੀਬਤਾਂ ਵਿੱਚੋਂ ਗੁਜਰੇ ਪਰ ਉਹਨਾਂ ਆਸ ਦਾ ਪੱਲਾ ਨਹੀਂ ਛੱਡਿਆ ਤੇ ਫਿਰ ਦੁਨੀਆਂ ਲਈ ਮਿਸਾਲ ਬਣ ਗਏ ਅਜੋਕੀ ਨੱਠ ਭੱਜ ਦੀ ਜ਼ਿੰਦਗੀ ਵਿੱਚ ਵੀ ਹਰ ਰੋਜ਼ ਕੁਝ ਸਮਾਂ ਆਪਣੇ ਲਈ ਕੱਢੋ, ਕੁਦਰਤ ਨਾਲ ਸਾਂਝ ਪਾਓ ਆਪਣੇ ਮੋਬਾਇਲ ਫੋਨ ਤੋਂ ਕੁਝ ਸਮਾਂ ਫਾਸਲਾ ਬਣਾ ਕੇ ਆਪਣੇ ਆਪ ਨਾਲ ਜੁੜੋਮੈਡੀਟੇਸ਼ਨ ਕਰੋ, ਇਸਦੇ ਬੜੇ ਅਦਭੁਤ ਨਤੀਜੇ ਨਿਕਲਦੇ ਹਨਜਿਸ ਦਿਸ਼ਾ ਵੱਲ ਅਸੀਂ ਸਾਰੇ ਭੱਜ ਰਹੇ ਹਾਂ, ਉਸ ਪ੍ਰਤੀ ਸੁਚੇਤ ਹੋਣ ਦੇ ਨਾਲ ਨਾਲ ਸਾਨੂੰ ਆਪਣੇ ਆਪ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5486)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author