GurcharanSNoorpur7ਸਮੇਂ ਦੇ ਬੀਤਣ ਨਾਲ ਮਨੁੱਖ ਸਿਆਣਾ ਨਹੀਂ ਹੋਇਆ, ਬੇਸ਼ਕ ਉਹ ਅਕਲ ਦੇ ਬਲਬੂਤੇ ...
(2 ਨਵੰਬਰ 2024)

 

ਲਿਓ ਟਾਲਸਟਾਏ ਦੀ ਇੱਕ ਬੜੀ ਮਸ਼ਹੂਰ ਕਹਾਣੀ ਹੈਕਹਾਣੀ ਦਾ ਮੁੱਖ ਪਾਤਰ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਸਾਇਬੇਰੀਆ ਜਾਂਦਾ ਹੈਉਸ ਨੂੰ ਉਸ ਦੇ ਦੌਸਤ ਨੇ ਕਿਹਾ ਸੀ ਕਿ ਸਾਇਬੇਰੀਆ ਵਿੱਚ ਜ਼ਮੀਨ ਬੜੀ ਸਸਤੀ ਹੈ ਉੱਥੋਂ ਦੇ ਲੋਕਾਂ ਨੂੰ ਜ਼ਮੀਨ ਦੇ ਮੁੱਲ ਦਾ ਕੁਝ ਵੀ ਪਤਾ ਨਹੀਂ, ਐਵੇਂ ਹੀ ਜ਼ਮੀਨ ਦੇ ਦਿੰਦੇ ਹਨਲਾਲਚ ਵੱਸ ਹੋ ਕੇ ਉਹ ਸਾਇਬੇਰੀਆ ਜ਼ਮੀਨ ਲੈਣ ਚਲਾ ਗਿਆਇੱਕ ਪਿੰਡ ਵਿੱਚ ਗਿਆ, ਪਿੰਡ ਦੇ ਲੋਕਾਂ ਨੇ ਕਿਹਾ, ਇੱਥੇ ਕੁਝ ਵੱਖਰਾ ਹਿਸਾਬ ਕਿਤਾਬ ਹੈ, ਤੁਸੀਂ ਆਪਣੇ ਪੈਸੇ ਫਿਲਹਾਲ ਆਪਣੇ ਕੋਲ ਰੱਖੋ, ਹੁਣ ਰਾਤ ਹੋਣ ਵਾਲੀ ਹੈ ਆਰਾਮ ਕਰੋਸਵੇਰੇ ਸੂਰਜ ਦੇ ਚੜ੍ਹਨ ਸਾਰ ਤੁਸੀਂ ਇਸ ਜਗ੍ਹਾ ਤੋਂ ਯਾਤਰਾ ਸ਼ੁਰੂ ਕਰਨੀ ਹੈ, ਸੂਰਜ ਦੇ ਛਿਪਣ ਤੋਂ ਪਹਿਲਾਂ ਇਸੇ ਜਗ੍ਹਾ ’ਤੇ ਆ ਜਾਣਾ ਹੈਜਿੰਨੀ ਜ਼ਮੀਨ ਦਾ ਤੁਸੀਂ ਚੱਕਰ ਕੱਢ ਲਿਆ, ਉੰਨੀ ਜ਼ਮੀਨ ਤੁਹਾਡੀ ਹੋਵੇਗੀ

ਉਹ ਰਾਤ ਭਰ ਉਹ ਸੋਚਦਾ ਰਿਹਾਲਾਲਚ ਸਿਰ ’ਤੇ ਸਵਾਰ ਹੋ ਗਿਆਇੱਕ ਮਿੰਟ ਵੀ ਨੀਂਦ ਨਾ ਆਈਉਸ ਨੇ ਸਵੇਰੇ ਉੱਠਦਿਆਂ ਸਾਰ ਆਪਣੀ ਪੈਸਿਆਂ ਵਾਲੀ ਪੋਟਲੀ, ਰੋਟੀ-ਪਾਣੀ ਨਾਲ ਲਿਆ ਤੇ ਸੂਰਜ ਨੂੰ ਦੇਖਦਿਆਂ ਸਾਰ ਭੱਜ ਉੱਠਿਆਦਿਨ ਭਰ ਨਦੀਆਂ ਨਾਲਿਆਂ, ਘੱਟੇ ਮਿੱਟੀ ਨਾਲ ਭਰੇ ਤੇ ਪਥਰੀਲੇ ਰਸਤਿਆਂ, ਜੂਹਾਂ ਵਿੱਚ ਭੱਜਦਾ ਰਿਹਾਰੋਟੀ ਵੀ ਭੱਜਦਿਆਂ ਭੱਜਦਿਆਂ ਖਾਧੀਪਾਣੀ ਵੀ ਜਦੋਂ ਪਿਆਸ ਲਗਦੀ ਤਾਂ ਭੱਜਦਾ ਭੱਜਦਾ ਹੀ ਪੀ ਲੈਂਦਾਸ਼ਾਮ ਹੋ ਰਹੀ ਸੀਪਿੰਡ ਦੇ ਲੋਕ ਪਿੰਡ ਦੇ ਬਾਹਰਵਾਰ ਜਿੱਥੋਂ ਉਹ ਤੁਰਿਆ ਸੀ, ਉਸ ਨੂੰ ਉਡੀਕ ਰਹੇ ਸਨਪਰ ਉਹ ਆਇਆ ਨਾ। ਉਸ ਦੀ ਕੋਸ਼ਿਸ਼ ਸੀ, ਜ਼ਮੀਨ ਵੱਧ ਤੋਂ ਵੱਧ ਘੇਰ ਲਈ ਜਾਵੇਇਸ ਲਈ ਘੇਰਾ ਵੱਡਾ ਵਲ਼ ਲਿਆਆਖਿਰ ਜਦੋਂ ਸੂਰਜ ਲਾਲ ਭਾਅ ਮਾਰਨ ਲੱਗਿਆ, ਡੁੱਬ ਹੀ ਚੱਲਿਆ ਸੀ ਤਾਂ ਉਹ ਬੜੀ ਨਾਜ਼ੁਕ ਹਾਲਤ ਦੂਰੋਂ ਲੋਕਾਂ ਨੂੰ ਆਉਂਦਾ ਦਿਸਿਆਉਹ ਦਿਨ ਭਰ ਭੱਜਦਿਆਂ ਭੱਜਦਿਆਂ ਇੰਨਾ ਬੇਹਾਲ ਹੋ ਗਿਆ ਸੀ ਕਿ ਮਿਥੀ ਥਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਡਿਗ ਪਿਆ ਤੇ ਡਿਗਦਿਆਂ ਸਾਰ ਉਹਦੀ ਜਾਨ ਨਿਕਲ ਗਈਜਿਸ ਲਾਲਚ ਵੱਸ ਹੋ ਕੇ ਉਹ ਵੱਧ ਤੋਂ ਵੱਧ ਜ਼ਮੀਨ ਲੈਣ ਦੀ ਕੋਸ਼ਿਸ਼ ਵਿੱਚ ਸੀ, ਉਹ ਲਾਲਚ ਉਸ ਦੀ ਮੌਤ ਦਾ ਕਾਰਨ ਬਣ ਗਿਆ

ਸਾਡੀ ਸਭ ਦੀ ਹਾਲਤ ਵੀ ਕੁਝ ਕੁਝ ਕਹਾਣੀ ਦੇ ਉਸ ਪਾਤਰ ਵਰਗੀ ਹੈਪੂਰੀ ਜ਼ਿੰਦਗੀ ਮਨੁੱਖ ਆਪਣੀਆਂ ਚੌਧਰਾਂ, ਇਛਾਵਾਂ ਅਤੇ ਲਾਲਚਾਂ ਦੇ ਦਾਇਰੇ ਹੋਰ ਵਿਸ਼ਾਲ ਕਰਨ ਲਈ ਭੱਜਦਾ ਹੈ ਅਤੇ ਆਖਿਰ ਇੱਕ ਦਿਨ ਉਹਦੀ ਜ਼ਿੰਦਗੀ ਦਾ ਸੂਰਜ ਛਿਪ ਜਾਂਦਾ ਹੈਉਹ ਇਸ ਧਰਤੀ ਤੋਂ ਇੰਜ ਵਿਦਾ ਹੋ ਜਾਂਦਾ ਹੈ, ਜਿਵੇਂ ਕਦੇ ਇੱਥੇ ਆਇਆ ਹੀ ਨਾ ਹੋਵੇਉਹਦਾ ਅਸਤਿਤਵ ਸਮੇਂ ਦੀ ਗਰਦ ਵਿੱਚ ਗਵਾਚ ਜਾਂਦਾ ਹੈਇਹੋ ਬਹੁਗਿਣਤੀ ਸਮਾਜ ਦੇ ਜੀਵਨ ਦਾ ਸੱਚ ਹੈ

ਧਰਤੀ ’ਤੇ ਵਿਚਰਦਿਆਂ ਮਨੁੱਖ ਦਾ ਵਿਹਾਰ ਇੰਜ ਹੈ, ਜਿਵੇਂ ਇਸ ਨੇ ਕਦੇ ਇੱਥੋਂ ਜਾਣਾ ਹੀ ਨਹੀਂ। ਮਨੁੱਖ ਈਰਖਾ, ਦੁਸ਼ਮਣੀਆਂ ਤੇ ਨਫਰਤਾਂ ਦੇ ਭਾਂਬੜ ਬਾਲ ਬਾਲ ਕੇ ਸੇਕਦਾ ਹੈਧਰਤੀ ਅਤੇ ਕੁਦਰਤ ਪ੍ਰਤੀ ਉਹਦੇ ਅੰਦਰ ਕੋਈ ਕ੍ਰਿਤੱਗਤਾ ਨਹੀਂਕੋਈ ਧੰਨਵਾਦ ਦਾ ਭਾਵ ਨਹੀਂ ਬਲਕਿ ਉਹਦਾ ਵਿਹਾਰ ਇਹ ਹੈ ਇਸ ਧਰਤੀ ਦੇ ਕੁਦਰਤੀ ਖਜ਼ਾਨਿਆਂ ਤੋਂ ਵੱਧ ਤੋਂ ਵੱਧ ਕਿਵੇਂ ਕੁਝ ਹਾਸਲ ਕਰਨਾ ਹੈਇਸ ਲਈ ਉਸ ਨੂੰ ਆਪਣੀ ਜਾਨ ਦੀ ਕੀਮਤ ਵੀ ਭਾਵੇਂ ਕਿਉਂ ਨਾ ਚੁਕਾਉਣੀ ਪਵੇ, ਉਹ ਇਸ ਲਈ ਤਿਆਰ ਹੈਅਸੀਂ ਇਸ ਧਰਤੀ ਨੂੰ ਨਰਕ ਬਣਾਉਣ ਲਈ ਜੀਅ ਜਾਨ ਨਾਲ ਕੋਸ਼ਿਸ਼ ਕਰ ਰਹੇ ਹਾਂਮੁਨਾਫਿਆਂ, ਖੁਦਗਰਜ਼ੀਆਂ ਅਤੇ ਲਾਲਚਾਂ ਲਈ ਵਹਿੰਦੇ ਪਾਣੀਆਂ ਨੂੰ ਪਲੀਤ ਕਰ ਦਿੱਤਾ ਹੈਦਰਿਆਵਾਂ, ਨਦੀਆਂ ਵਿੱਚ ਇੰਨੀ ਗੰਦਗੀ ਸੁੱਟੀ ਜਾ ਰਹੀ ਕਿ ਇਹਨਾਂ ਦੇ ਕਲ ਕਲ ਵਗਦੇ ਪਾਣੀ ਸੁਪਨਾ ਬਣ ਗਏ ਹਨਪੰਜਾਬ ਦੇ ਬੁੱਢੇ ਦਰਿਆ ਦਾ ਕਾਲਾ ਜ਼ਹਿਰੀਲਾ ਪਾਣੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ ਪਰ ਉਸ ਦੇ ਪਾਣੀ ਨੂੰ ਗੰਦਾ ਹੋਣ ਤੋਂ ਨਹੀਂ ਰੋਕਿਆ ਜਾ ਰਿਹਾ ਕਿਉਂਕਿ ਉਸ ਪਿੱਛੇ ਮਨੁੱਖ ਦੇ ਲਾਲਚਾਂ, ਮੁਨਾਫਿਆਂ ਦਾ ਦੂਰ ਤਕ ਫੈਲਿਆ ਪਾਸਾਰ ਹੈਦੂਜੇ ਪਾਸੇ ਲੱਖਾਂ ਲੋਕ ਗੰਦਾ ਪਾਣੀ ਪੀ ਕੇ ਮਰ ਰਹੇ ਹਨ, ਬਿਮਾਰ ਹੋ ਰਹੇ ਹਨ, ਸਰਕਾਰਾਂ ਬੇਖਬਰ ਹਨਇਹ ਕਿਸੇ ਇੱਕ ਦਰਿਆ ਦੀ ਗੱਲ ਨਹੀਂ, ਜਮਨਾ, ਗੰਗਾ ਤੇ ਭਾਰਤ ਦੀਆਂ ਹੋਰ ਬਹੁਤ ਸਾਰੀਆਂ ਨਦੀਆਂ ਹਨ, ਜਿਹਨਾਂ ਦਾ ਪਾਣੀ ਲੋਕ ਪੀਂਦੇ ਹਨ, ਬਿਮਾਰ ਹੁੰਦੇ ਹਨ, ਤਿਲ-ਤਿਲ ਮਰਦੇ ਹਨ ਪਰ ਇਹਨਾਂ ਵਿੱਚ ਪਾਇਆ ਜਾਣ ਵਾਲਾ ਜ਼ਹਿਰੀਲਾ ਮਾਦਾ ਵੀ ਹਰ ਦਿਨ ਵਧ ਰਿਹਾ ਹੈਅਜਿਹੇ ਮਸਲਿਆਂ ’ਤੇ ਮਨੁੱਖ ਦੀ ਸੂਝ ਸਿਆਣਪ ਨੂੰ ਲਕਵਾ ਕਿਉਂ ਹੋ ਜਾਂਦਾ ਹੈ? ਲਾਲਚਾਂ ਮੁਨਾਫਿਆਂ ਅਤੇ ਖੁਦਗਰਜ਼ੀਆਂ ਦੀ ਮਾਨਸਿਕਤਾ ਮੌਤ ਦੇ ਇਸ ਵਰਤਾਰੇ ਦੀ ਸਿਰਜਣਾ ਕਰ ਰਹੀ ਹੈ ਪਰ ਸਰਕਾਰਾਂ ਚੁੱਪ ਹਨ

ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜੰਗ-ਯੁੱਧ ਚੱਲ ਹੀ ਰਿਹਾ ਹੁੰਦਾ ਹੈਧਰਮਾਂ-ਮਜ੍ਹਬਾਂ, ਜਾਤਾਂ-ਪਾਤਾਂ, ਰੰਗਾਂ-ਨਸਲਾਂ, ਫਿਰਕਿਆਂ ਅਤੇ ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਲਈ ਮਨੁੱਖਤਾ ਦਾ ਖੂਨ ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਡੁੱਲ ਹੀ ਰਿਹਾ ਹੁੰਦਾ ਹੈਮਨੁੱਖਤਾ ਦਾ ਘਾਣ ਹੁੰਦਾ ਹੈ, ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਬੰਬਾਂ ਮਿਜ਼ਾਇਲਾਂ ਨਾਲ ਉਡਾਇਆ ਜਾਂਦਾ ਹੈਹੁਣ ਤਕ ਦੁਨੀਆਂ ਦੀ ਸੱਭਿਅਤਾ ਦੌਰਾਨ ਕੋਈ ਚਾਰ ਹਜ਼ਾਰ ਜੰਗ-ਯੁੱਧ ਲੜੇ ਗਏ। ਹਰ ਜੰਗ-ਯੁੱਧ ਦੇ ਬਾਅਦ ਮਨੁੱਖਤਾ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਤੋਂ ਬਗੈਰ ਵੀ ਸਰ ਸਕਦਾ ਸੀਚੰਗੇਜ਼ ਖਾਨ, ਮੁਸੋਲਿਨੀ ਅਤੇ ਹਿਟਲਰ ਵਰਗੇ ਸ਼ਾਸਕਾਂ ਕਰਕੇ ਲੱਖਾਂ ਲੋਕ ਜੰਗ ਦੀ ਭੱਠੀ ਵਿੱਚ ਝੋਕ ਦਿੱਤੇ ਗਏਜੇਕਰ ਇਹਨਾਂ ਲੱਖਾਂ ਲੋਕਾਂ ਨੂੰ ਧਰਮਾਂ, ਜਾਤਾਂ, ਨਸਲਾਂ ਦੇ ਨਾਮ ’ਤੇ ਨਾ ਲੜਾਇਆ, ਮਰਵਾਇਆ ਅਤੇ ਮਾਰਿਆ ਜਾਂਦਾ ਤਾਂ ਮਨੁੱਖ ਦਾ ਇਤਿਹਾਸ ਮਾਣ ਕਰਨ ਵਾਲਾ ਹੋਣਾ ਸੀਅੱਜ ਵੀ ਫਸਲਤੀਨ, ਇਜ਼ਰਾਇਲ ਅਤੇ ਯੁਕਰੇਨ, ਰਸ਼ੀਆ ਦੇ ਯੁੱਧ ਵਿੱਚ ਮਾਸੂਮ ਬੇਦੋਸ਼ੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈਇਸ ਸਭ ਕੁਝ ਪਿੱਛੇ ਚੌਧਰਾਂ ਦੇ ਸ਼ਮਲੇ ਅਤੇ ਲਾਲਚਾਂ ਦੀ ਮਨੋਬਿਰਤੀ ਹੈ, ਜੋ ਹਜ਼ਾਰਾਂ ਲੋਕਾਂ ਦੇ ਕਤਲ ਅਤੇ ਉਜਾੜੇ ਦਾ ਕਾਰਨ ਬਣ ਰਹੀ ਹੈਸਮੇਂ ਦੇ ਬੀਤਣ ਨਾਲ ਮਨੁੱਖ ਸਿਆਣਾ ਨਹੀਂ ਹੋਇਆ, ਬੇਸ਼ਕ ਉਹ ਅਕਲ ਦੇ ਬਲਬੂਤੇ ’ਤੇ ਗਿਆਨ ਵਿਗਿਆਨ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਿਆ ਹੈਮਨੁੱਖ ਦੀਆਂ ਲਾਲਚੀ ਮਨੋਬਿਰਤੀਆਂ ਦਾ ਕੱਲ੍ਹ ਵੀ ਕੋਈ ਪਾਰਾਵਾਰ ਨਹੀਂ ਸੀ, ਅੱਜ ਵੀ ਨਹੀਂ ਹੈਮਨੁੱਖ ਤਰੱਕੀ ਕਰੇ, ਵਿਕਾਸ ਕਰੇ ਪਰ ਇਹ ਵੀ ਠੀਕ ਨਹੀਂ ਕਿ ਉਹ ਆਪਣੀ ਅਕਲ ਨੂੰ ਜਿੰਦਰੇ ਮਾਰੀ ਰੱਖੇਮਨੁੱਖ ਅੰਦਰੋਂ ਜੇਕਰ ਮਾਵਨਤਾ ਮਰ ਜਾਂਦੀ ਹੈ ਤਾਂ ਮਨੁੱਖ ਮਨੁੱਖ ਨਹੀਂ ਰਹਿੰਦਾ

ਦੁਨੀਆਂ ਦੇ ਹਰ ਖਿੱਤੇ ਵਿੱਚ ਪ੍ਰਦੂਸ਼ਣ ਦਾ ਪ੍ਰਕੋਪ ਹਰ ਦਿਨ ਵਧ ਰਿਹਾ ਹੈਪੂਰਾ ਨਵੰਬਰ ਮਹੀਨਾ ਪੰਜਾਬ ਅਤੇ ਇਸਦੇ ਆਸ ਪਾਸ ਦੇ ਇਲਾਕੇ ਸੰਘਣੇ ਧੂੰਏਂ ਦੀ ਲਪੇਟ ਵਿੱਚ ਆ ਜਾਣਗੇਇਸ ਵਿੱਚ ਪਸ਼ੂ-ਪੰਛੀਆਂ, ਮਾਸੂਮ ਬੱਚਿਆਂ ਦਾ ਜੀਣਾ ਦੁੱਭਰ ਹੋ ਜਾਵੇਗਾਸੰਘਣੇ ਧੂੰਏਂ ਵਿੱਚ ਸਾਹ ਲੈਣ ਨਾਲ ਸਾਡੀ ਸਭ ਦੀ ਉਮਰ ਘੱਟ ਹੋ ਰਹੀ ਹੈਇਹਨਾਂ ਦਿਨਾਂ ਦੇ ਬੀਤਦਿਆਂ ਹੀ ਪੰਜਾਬ ਵਿੱਚ ਪਰ ਹਰ ਸਾਲ ਦਮੇ, ਹਾਰਟ ਅਟੈਕ ਅਤੇ ਛਾਤੀ ਦੇ ਰੋਗਾਂ ਨਾਲ ਵੱਧ ਮੌਤਾਂ ਹੋਣ ਲੱਗ ਪੈਂਦੀਆਂ ਹਨ ਇਸਦੇ ਬਾਵਜੂਦ ਵੀ ਹਰ ਸਾਲ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈਇਹ ਜਾਣਦਿਆਂ ਸਮਝਦਿਆਂ ਕਿ ਇਹ ਪਲੀਤ ਹਵਾ ਸਾਡੇ ਅਤੇ ਸਾਡੀ ਔਲਾਦ ਦੇ ਫੇਫੜਿਆਂ ਲਈ ਜ਼ਹਿਰ ਹੈ, ਇਸਦੇ ਬਾਵਜੂਦ ਵੀ ਹਰ ਸਾਲ ਇਹਨਾਂ ਦਿਨਾਂ ਦੀ ਅਸੀਂ ਮੌਤ ਦੇ ਦਿਨਾਂ ਦੇ ਰੂਪ ਵਿੱਚ ਸਿਰਜਣਾ ਕਰਦੇ ਹਾਂਦੂਜੇ ਪਾਸੇ ਸੱਚ ਇਹ ਵੀ ਹੈ ਕਿ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਸਾਡੇ ਵੱਡੇ ਵਡੇਰੇ ਵੀ ਇਸੇ ਧਰਤੀ ’ਤੇ ਵਿਚਰਦੇ ਸਨ। ਉਹ ਕੁਦਰਤ ਦਾ ਸਤਿਕਾਰ ਕਰਦੇ ਸਨ। ਖੇਤਾਂ ਨੂੰ ਅੱਗਾਂ ਦੇ ਭਾਂਬੜਾਂ ਦੇ ਹਵਾਲੇ ਨਹੀਂ ਕਰਦੇ ਸਨ। ਰਿਜ਼ਕ ਉਹਨਾਂ ਨੂੰ ਵੀ ਮਿਲਦਾ ਸੀਸਗੋਂ ਸਾਡੇ ਨਾਲੋਂ ਵਧੇਰੇ ਪੌਸ਼ਟਿਕ ਖੁਰਾਕ ਖਾਂਦੇ ਸਨਵੱਖ-ਵੱਖ ਦਿਨਾਂ, ਤਿਉਹਾਰਾਂ ’ਤੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂਸੜਕਾਂ ਚੌਰਾਹਿਆਂ ’ਤੇ ਲੰਗਰ ਲਾਉਂਦੇ ਹਾਂਇਹ ਸਭ ਚੰਗੀਆਂ ਸਰਗਰਮੀਆਂ ਹਨਇਹਨਾਂ ਨਾਲ ਸਾਡੇ ਵਿੱਚ ਮਾਨਵਤਾ ਦੇ ਭਲੇ ਦਾ ਸੰਕਲਪ ਪੈਦਾ ਹੁੰਦਾ ਹੈ ਪਰ ਜਿੱਥੇ ਜੀਵਨ ਦਾ ਮਸਲਾ ਹੋਵੇ, ਉੱਥੇ ਇਹ ਸੰਕਲਪ ਪਿੱਛੇ ਕਿਉਂ ਚਲਾ ਜਾਂਦਾ ਹੈ? ਕੀ ਪ੍ਰਦੂਸ਼ਣ ਦੇ ਸੰਤਾਪ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ? ਕੀ ਧਰਤੀ ਦੇ ਹਵਾ, ਮਿੱਟੀ, ਪਾਣੀ ਦੀ ਤੰਦਰੁਸਤੀ ਲਈ ਸਾਨੂੰ ਯਤਨਸ਼ੀਲ ਨਹੀਂ ਹੋਣਾ ਚਾਹੀਦਾ? ਸਗੋਂ ਜੀਵਨ ਨਾਲ ਜੁੜੇ ਮਸਲਿਆਂ ਪ੍ਰਤੀ ਤਾਂ ਸਾਨੂੰ ਵਧੇਰੇ ਚਿੰਤਤ ਹੋਣਾ ਚਾਹੀਦਾ ਹੈ

ਬੰਦੇ ਦੇ ਲਾਲਾਚਾਂ, ਖੁਦਗਰਜ਼ੀਆਂ ਅਤੇ ਇੱਛਾਵਾਂ ਦਾ ਕੋਈ ਪਾਰਾਵਾਰ ਨਹੀਂਠੀਕ ਹੈ ਹਰ ਇਨਸਾਨ ਨੂੰ ਆਪਣਾ ਵਿਕਾਸ ਤੇ ਤਰੱਕੀ ਕਰਨ ਦਾ ਹੱਕ ਹੈ ਅਤੇ ਉਸ ਨੂੰ ਅਜਿਹਾ ਕਰਨਾ ਵੀ ਚਾਹੀਦਾ ਹੈਜੀਵਨ ਨੂੰ ਚੰਗਾ ਬਣਾਉਣ ਲਈ ਨੱਠ-ਭੱਜ ਕਰਨੀ ਚਾਹੀਦੀ ਹੈ ਪਰ ਇਹ ਨੱਠ ਭੱਜ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਸੂਰਜ ਦੇ ਛਿਪਣ ਤੋਂ ਪਹਿਲਾਂ ਹੀ ਸਾਡੀ ਜ਼ਿੰਦਗੀ ਦਾ ਸੂਰਜ ਛਿਪ ਜਾਵੇਇਹ ਜ਼ਿੰਦਗੀ ਬੜੀ ਛੋਟੀ ਹੈਸਾਨੂੰ ਇਹ ਛੋਟੀ ਜਿਹੀ ਜ਼ਿੰਦਗੀ ਮੁਨਾਫੇ ਨੂੰ ਹੀ ਸਮਰਪਿਤ ਨਹੀਂ ਕਰ ਦੇਣੀ ਚਾਹੀਦੀ

ਜੇ ਬੰਦਾ ਹੀ ਨਾ ਰਿਹਾ ਤਾਂ ਉਹਦਾ ਸੂਰਜ ਚੜ੍ਹਨ ਤੋਂ ਸੂਰਜ ਦੇ ਛਿਪਣ ਤਕ ਨੱਠ ਭੱਜ ਕਰਨ ਦਾ ਕੀ ਫਾਇਦਾ? ਇਸ ਦੁਨੀਆਂ ਨੂੰ ਹੈਂਕੜਬਾਜ਼ ਅਤੇ ਕੁਟਿਲ ਨੀਤੀਆਂ ਵਾਲੇ ਸ਼ਾਸਕਾਂ ਦੀ ਲੋੜ ਨਹੀਂ ਬਲਕਿ ਚੰਗੇ ਇਨਸਾਨਾਂ ਦੀ ਵੱਧ ਲੋੜ ਹੈ, ਜੋ ਇਸ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਉਣ ਲਈ ਯਤਨਸ਼ੀਲ ਹੋਣਕਿਸੇ ਖਿੱਤੇ, ਕਿਸੇ ਦੇਸ਼ ਜਾਂ ਪੂਰੀ ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਦਾ ਮਨੋਰਥ ਮਾਨਵਤਾ ਦਾ ਭਲਾ ਨਹੀਂ ਬਲਕਿ ਵੱਧ ਤੋਂ ਵੱਧ ਤਾਕਤ ਹਾਸਲ ਕਰਨਾ ਬਣ ਗਿਆ ਹੈਪੈਸਾ, ਸੱਤਾ ਅਤੇ ਹਥਿਆਰਾਂ ਦੀ ਅੰਨ੍ਹੀ ਤਾਕਤ ਦੁਨੀਆਂ ਦੇ ਲੱਖਾਂ ਮਨੁੱਖਾਂ ਲਈ ਖਤਰਨਾਕ ਹਾਲਾਤ ਪੈਦਾ ਕਰਦੀ ਹੈਇਸ ਧਰਤੀ ’ਤੇ ਬੇਰੁਜ਼ਗਾਰੀ ਦਾ ਸੰਤਾਪ ਭੋਗਦੇ ਇਸਦੇ ਪੁੱਤਰ ਧੀਆਂ ਹਨ, ਬੱਚਿਆਂ ਦੇ ਇਲਾਜ ਖੁਣੋ ਵਿਲਕਦੀਆਂ ਮਾਵਾਂ ਹਨ, ਗਰੀਬੀ ਦਾ ਸੰਤਾਪ ਭੋਗਦੇ ਰੋਟੀ ਦੀ ਬੁਰਕੀ-ਬੁਰਕੀ ਦੇ ਮੁਥਾਜ ਬਦਕਿਸਮਤ ਲੋਕ ਹਨ, ਗੰਦਾ ਪਾਣੀ ਪੀਣ ਲਈ ਮਜਬੂਰ ਲੱਖਾਂ ਲੋਕ ਹਨਇਸ ਸਭ ਕੁਝ ਦਾ ਕਾਰਨ ਕੇਵਲ ਮੁੱਠੀ ਭਰ ਲੋਕਾਂ ਦਾ ਲਾਲਚ ਹੈਇਹ ਧਰਤੀ ਦੁਨੀਆਂ ਦੇ ਹਰ ਮਨੁੱਖ ਵਾਸਤੇ ਰੱਜਵੀਂ ਰੋਟੀ ਅਤੇ ਚੰਗਾ ਰਹਿਣ ਸਹਿਣ ਪੈਦਾ ਕਰਨ ਵਿੱਚ ਸਮਰੱਥ ਹੈ ਪਰ ਲਾਲਚਾਂ, ਖੁਦਰਗੀਆਂ ਅਤੇ ਹੈਕੜਾਂ ਨੇ ਇਸ ਧਰਤੀ ਦੇ ਕੁਝ ਖਿੱਤਿਆਂ ਨੂੰ ਨਰਕ ਬਣਾਇਆ ਹੋਇਆ ਹੈਸਾਨੂੰ ਸਮਝਣ ਦੀ ਲੋੜ ਹੈ ਕਿ ਜੇਕਰ ਦੁਨੀਆਂ ਮਨੁੱਖਾਂ ਦੇ ਰਹਿਣਯੋਗ ਨਹੀਂ ਬਣ ਸਕੀ ਤਾਂ ਇਸਦਾ ਕਾਰਨ ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਦੀਆਂ ਚੌਧਰਾਂ, ਹੈਕੜਾਂ ਲਾਲਚ ਅਤੇ ਖੁਦਗਰਜ਼ੀਆਂ ਹਨਮਨੁੱਖ ਨੂੰ ਉਸ ਸਿੱਖਿਆ ਦੀ ਸਭ ਤੋਂ ਵੱਧ ਲੋੜ ਹੈ, ਜਿਸ ਸਿੱਖਿਆ ਨਾਲ ਉਸ ਨੂੰ ਚੰਗਾ ਮਨੁੱਖ ਬਣਾਇਆ ਜਾ ਸਕੇਇਸ ਦੁਨੀਆਂ ਵਿੱਚ ਵਿਚਰਦਿਆਂ ਸਾਨੂੰ ਮਿਲੀ ਧਨ ਦੌਲਤ ਸਾਡੇ ਲਈ ਹੈ, ਨਾ ਕਿ ਅਸੀਂ ਧਨ ਦੌਲਤ ਲਈ ਹਾਂਕੁਦਰਤ ਅਤੇ ਮਨੁੱਖਾਂ ਦੀ ਤਬਾਹੀ ਕਰਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਪੈਦਾ ਕੀਤੇ ਸਾਧਨਾਂ, ਜਾਇਦਾਦਾਂ ਅਤੇ ਪੈਸੇ ਦਾ ਕੀ ਫਾਇਦਾ, ਜਿਸ ਨਾਲ ਮਨੁੱਖ ਆਪ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਨਾ ਰਹੇਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਸੋਚਣ ਵਿਚਾਰਨ ਦੀ ਲੋੜ ਹੈ ਅਤੇ ਕੁਝ ਚੰਗਾ ਸਿਰਜਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5411)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author