ਦੁਨੀਆਂ ਭਰ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਸੁਹਿਰਦਤਾ ਨਾਲ ਯਤਨ ਅਰੰਭਣੇ ਚਾਹੀਦੇ ਹਨ। ਲੋਕਾਂ ਨੂੰ ਜਾਗਰੂਕ ਕਰਨਾ ...
(1 ਸਤੰਬਰ 2024)

ਅਜੋਕੇ ਮਨੁੱਖ ਦਾ ਇਹ ਬਹੁਤ ਵੱਡਾ ਸੰਕਟ ਹੈ ਕਿ ਇਸਦਾ ਕੁਦਰਤ ਪ੍ਰਤੀ ਵਿਵਹਾਰ ਲਗਾਤਾਰ ਅਣਸੁਖਾਵਾਂ ਹੋ ਰਿਹਾ ਹੈਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰਕੇ ਜਿੱਥੇ ਮਨੁੱਖ ਨੇ ਆਪਣੇ ਆਪ ਲਈ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਪੈਦਾ ਕਰ ਲਈਆਂ ਹਨ, ਉੱਥੇ ਮਨੁੱਖੀ ਨਸਲ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਿਰ ਚੁੱਕ ਖਲੋਤੀਆਂ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿੱਚ ਹੋਈ ਤਰੱਕੀ ਅਤੇ ਵਿਕਾਸ ਪਿੱਛੇ ਵਿਗਿਆਨ ਦਾ ਹੀ ਹੱਥ ਹੈਉਦਯੋਗ, ਖੇਤੀਬਾੜੀ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਹੋਏ ਵਿਕਾਸ ਨੇ ਜਿੱਥੇ ਅਬਾਦੀ ਵਿੱਚ ਬੇਤਹਾਸ਼ਾ ਵਾਧਾ ਕੀਤਾ ਹੈ, ਉੱਥੇ ਮਨੁੱਖ ਨੂੰ ਕੁਦਰਤ ਨਾਲੋਂ ਬਿਲਕੁਲ ਅਲੱਗ ਥਲੱਗ ਕਰ ਦਿੱਤਾ ਹੈਅਜੋਕਾ ਮਨੁੱਖ ਆਪਣੇ ਕਮਰੇ ਵਿੱਚ ਬੈਠਾ ਕੰਪਿਊਟਰ ਦੇ ਬਟਨਾਂ ’ਤੇ ਉਂਗਲਾਂ ਮਾਰ ਕੇ ਦੁਨੀਆਂ ਦੀ ਸੈਰ ਤਾਂ ਕਰ ਸਕਦਾ ਹੈ ਪਰ ਉਸ ਦਾ ਇਸ ਅਵਸਥਾ ਨੂੰ ਪਹੁੰਚਦਿਆਂ ਕੁਦਰਤੀ ਜੀਵਨ ਲਗਭਗ ਖਤਮ ਹੋ ਗਿਆ ਹੈਅਜਿਹੀ ਸਥਿਤੀ ਵਿੱਚ ਵਿਚਰਦਿਆਂ ਮਨੁੱਖ ਦਾ ਆਉਣ ਵਾਲਾ ਸਮਾਂ ਕਿੰਨਾ ਔਕੜਾਂ ਭਰਿਆ ਹੋ ਸਕਦਾ ਹੈ, ਇਹ ਅੱਜ ਇੱਕ ਬੇਹੱਦ ਗੰਭੀਰ ਵਿਸ਼ਾ ਹੈ

ਪਿਛਲੇ ਅਰਸੇ ਤੋਂ ਸਿਹਤ ਸਹੂਲਤਾਂ ਵਿੱਚ ਕੁਝ ਹੱਦ ਤਕ ਹੋਏ ਵਿਕਾਸ ਕਾਰਨ ਧਰਤੀ ਉੱਪਰ ਮਨੁੱਖੀ ਅਬਾਦੀ ਦਾ ਬੇਰੋਕ ਵਾਧਾ ਹੋਣਾ ਸੂਰੂ ਹੋ ਗਿਆ ਹੈਸਾਡੇ ਦੇਸ਼ ਦੀ ਅਬਾਦੀ ਹੁਣ ਸਵਾ ਸੌ ਕਰੋੜ ਤਕ ਪਹੁੰਚ ਗਈ ਹੈਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਅਬਾਦੀ ਲਗਾਤਾਰ ਵਧ ਰਹੀ ਹੈਵਧ ਰਹੀ ਅਬਾਦੀ ਨੂੰ ਨਵੇਂ ਰੈਣ ਬਸੇਰਿਆਂ ਦੀ ਲੋੜ ਹੈ, ਤਨ ਢੱਕਣ ਵਾਸਤੇ ਹੋਰ ਕੱਪੜਿਆਂ ਦੀ ਲੋੜ ਹੈ, ਖਾਣ ਪੀਣ ਲਈ ਭੋਜਨ ਅਤੇ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਵਸਤਾਂ ਚਾਹੀਦੀਆਂ ਹਨ। ਇਹਨਾਂ ਵਧਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਾਨੂੰ ਹੋਰ ਉਦਯੋਗਾਂ ਦੀ ਲੋੜ ਹੈ। ਖੇਤੀਬਾੜੀ ਲਈ ਜ਼ਿਆਦਾ ਜ਼ਮੀਨ ਦੀ ਲੋੜ ਹੈਇਹਨਾਂ ਲੋੜਾਂ ਦੀ ਪੂਰਤੀ ਲਈ ਪਿਛਲੇ ਅਰਸੇ ਦੌਰਾਨ ਵੱਡੀ ਪੱਧਰ ’ਤੇ ਜੰਗਲਾਂ ਦਾ ਸਫਾਇਆ ਕੀਤਾ ਗਿਆ। ਨਾਲ ਹੀ ਵਧਦੀ ਅਬਾਦੀ ਨੇ ਖੇਤੀ ਯੋਗ ਜ਼ਮੀਨਾਂ ਨੂੰ ਮਕਾਨ ਉਸਾਰ ਉਸਾਰ ਕੇ ਆਪਣੀ ਲਪੇਟ ਵਿੱਚ ਲੈਣਾ ਅਰੰਭ ਕਰ ਦਿੱਤਾ ਹੈਖੇਤੀਬਾੜੀ ਅਤੇ ਵਣਾਂ ਹੇਠਲਾ ਰਕਬਾ ਬੜੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈਜਿੱਥੇ ਕਦੇ ਹਰੇ ਕਚੂਰ ਰੁੱਖਾਂ ਦੇ ਝੁੰਡ ਹੁੰਦੇ ਸਨ. ਉੱਥੇ ਇਮਾਰਤਾਂ ਦਾ ਵਿਸ਼ਾਲ ਜੰਗਲ ਉੱਸਰ ਰਿਹਾ ਹੈਹਰ ਸ਼ਹਿਰ ਦੇ ਬਾਹਰਵਾਰ ਬੜੀ ਤੇਜ਼ੀ ਨਾਲ ਵਾਹੀਯੋਗ ਜ਼ਮੀਨਾਂ ਨੂੰ ਕਲੋਨੀਆਂ ਦਾ ਰੂਪ ਦਿੱਤਾ ਜਾ ਰਿਹਾ ਹੈ

ਅਬਾਦੀ ਦੇ ਵਾਧੇ ਨਾਲ ਲੋੜਾਂ ਵੀ ਵਧਦੀਆਂ ਹਨ, ਜਿਸਦੇ ਫਲਸਰੂਪ ਪਹਿਲਾਂ ਨਾਲੋਂ ਜ਼ਿਆਦਾ ਫੈਕਟਰੀਆਂ, ਭੱਠਿਆਂ, ਕਾਰਾਂ, ਬੱਸਾਂ, ਰੇਲ ਗੱਡੀਆਂ ਆਦਿ ਦੀ ਜ਼ਰੂਰਤ ਹੈਬਿਨਾਂ ਕਿਸੇ ਯੋਜਨਾਬੰਦੀ ਤੋਂ ਹਰ ਰੋਜ਼ ਹਜ਼ਾਰਾਂ ਨਵੀਂਆਂ ਗੱਡੀਆਂ ਲਗਾਤਾਰ ਸੜਕਾਂ ’ਤੇ ਆ ਰਹੀਆਂ ਹਨਖੇਤੀਬਾੜੀ ਵਿੱਚ ਵੱਧ ਝਾੜ ਲੈਣ ਲਈ ਵੰਨ-ਸੁਵੰਨੀਆਂ ਜ਼ਹਿਰਾਂ ਦੀ ਵੱਡੀ ਪੱਧਰ ’ਤੇ ਵਰਤੋਂ ਹੋਣੀ ਸ਼ੁਰੂ ਹੋ ਗਈ ਹੈਹਰ ਸਾਲ ਜ਼ਹਿਰਾਂ ਦੇ ਭਰੇ ਟਰੱਕਾਂ ਦੇ ਟਰੱਕ ਵਧੇਰੇ ਝਾੜ ਲੈਣ ਲਈ ਜ਼ਮੀਨਾਂ ਵਿੱਚ ਖਪਤ ਕੀਤੇ ਜਾ ਰਹੇ ਹਨ, ਜਿਸਦੇ ਸਿੱਟੇ ਵਜੋਂ ਧਰਤੀ ਅਤੇ ਇਸਦੇ ਵਾਯੂਮੰਡਲ ਵਿੱਚ ਪ੍ਰਦੂਸ਼ਣ ਰੂਪੀ ਜ਼ਹਿਰ ਘੁਲਣ ਲੱਗ ਪਿਆ ਹੈਬਿਨਾਂ ਸੋਚੇ ਸਮਝੇ ਕੀਤੀ ਜਾ ਰਹੀ ਜ਼ਹਿਰਾਂ ਦੀ ਵਰਤੋਂ ਦੇ ਅਸਰ ਨੇ ਮਨੁੱਖ ਦੀ ਤੰਦਰੁਸਤੀ ਨੂੰ ਚੁਣੌਤੀ ਦੇਣੀ ਅਰੰਭ ਕਰ ਦਿੱਤੀ ਹੈਪਿਛਲੇ ਕੁਝ ਸਮੇਂ ਤੋਂ ਅਨੇਕਾਂ ਬਿਮਾਰੀਆਂ ਜਿਵੇਂ ਦਮਾ, ਸ਼ੂਗਰ, ਬਲੱਡ ਪ੍ਰੈੱਸ਼ਰ, ਹਾਰਟ ਅਟੈਕ, ਕੈਂਸਰ, ਹੈਪੇਟਾਈਟਸ ਬੀ ਅਤੇ ਸੀ ਆਦਿ ਵੱਡੀ ਪੱਧਰ ’ਤੇ ਫੈਲਣੀਆਂ ਸ਼ੁਰੂ ਹੋ ਗਈਆਂ ਹਨਧਰਤੀ ਹੇਠਲਾ ਪਾਣੀ, ਮਿੱਟੀ ਅਤੇ ਹਵਾ ਪਲੀਤ ਹੋਣ ਲੱਗ ਪਏ ਹਨਪ੍ਰਦੂਸ਼ਣ ਨਾਲ ਧਰਤੀ ਉੱਪਰਲਾ ਤਾਪਮਾਨ ਪਿਛਲੇ ਕੁਝ ਸਮੇਂ ਤੋਂ ਹੌਲੀ ਹੌਲੀ ਵਧਣ ਲੱਗ ਪਿਆ ਹੈਧਰਤੀ ਦੇ ਵਾਯੂਮੰਡਲ ਵਿੱਚ ਜੇਕਰ ਤਾਪਮਾਨ ਦਾ ਵਧਣਾ ਜਾਰੀ ਰਹਿੰਦਾ ਹੈ ਤਾਂ ਆਉਣ ਵਾਲਾ ਸਮਾਂ ਮਨੁੱਖ ਲਈ ਬੇਹੱਦ ਔਕੜਾਂ ਭਰਿਆ ਹੋਵੇਗਾ, ਇਸਦੀ ਭਵਿੱਖ ਬਾਣੀ ਅੱਜ ਅਸੀਂ ਕਰ ਸਕਦੇ ਹਾਂ

ਮੌਸਮ ਵਿਗਿਆਨੀਆਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਗਰਮੀਆਂ ਵਿੱਚ ਵਧੇਰੇ ਗਰਮੀ ਅਤੇ ਸਰਦੀਆਂ ਵਿੱਚ ਵਧੇਰੇ ਸਰਦੀ ਪੈਣੀ ਅਰੰਭ ਹੋ ਜਾਵੇਗੀਗਰਮੀਆਂ ਵਿੱਚ ਹਰ ਸਾਲ ਔਸਤਨ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈਜਿਹੜੇ ਇਲਾਕਿਆਂ ਵਿੱਚ ਮੀਂਹ ਬਹੁਤ ਘੱਟ ਪੈਂਦੇ ਹਨ, ਉੱਥੇ ਬੇਮੌਸਮੇ ਮੀਂਹ ਪੈ ਰਹੇ ਹਨਜਿੱਥੇ ਕਦੇ ਬਰਫਬਾਰੀ ਨਹੀਂ ਹੋਈ, ਉੱਥੇ ਬਰਫ ਡਿਗ ਰਹੀ ਹੈਜਿੱਥੇ ਔੜ ਲਗਦੀ ਹੈ, ਉੱਥੇ ਔੜ ਵੀ ਹੱਦੋਂ ਵੱਧ ਲਗਦੀ ਹੈਪਿਛਲੇ ਸਾਲ ਮੱਧ ਪ੍ਰਦੇਸ਼, ਯੂ ਪੀ ਅਤੇ ਰਾਜਸਥਾਨ ਦੇ ਕੁਝ ਇਲਕਿਆਂ ਵਿੱਚ ਲੱਗੀ ਔੜ ਨੇ 40 ਲੱਖ ਲੋਕਾਂ ਨੂੰ ਘਰ ਬਾਰ ਛੱਡ ਕੇ ਹੋਰ ਥਾਵਾਂ ’ਤੇ ਜਾਣ ਲਈ ਮਜਬੂਰ ਕਰ ਦਿੱਤਾ ਸੀਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਗਏ ਸਨਜਦੋਂ ਧਰਤੀ ਉੱਪਰਲਾ ਮੌਸਮੀ ਚੱਕਰ ਗੜਬੜਾ ਜਾਵੇਗਾ ਤਾਂ ਇਸ ਨਾਲ ਕਿਤੇ ਤਾਂ ਮੀਂਹ ਹਨੇਰੀ, ਝੱਖੜ, ਹੜ੍ਹ ਸਭ ਕੁਝ ਤਹਿਸ ਨਹਿਸ ਕਰਨਾ ਸ਼ੁਰੂ ਕਰ ਦੇਣਗੇ ਅਤੇ ਕਿਤੇ ਲੰਬਾ ਸਮਾਂ ਸੋਕਾ ਪੈਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈਅੱਜ ਵੀ ਜੇਕਰ ਦੇਖਿਆ ਜਾਵੇ ਤਾਂ ਝੱਖੜਾਂ ਤੁਫਾਨਾਂ ਦੇ ਵੇਗ ਵਿੱਚ ਪਹਿਲਾਂ ਨਾਲੋਂ ਵਧੇਰੇ ਅੱਥਰਾਪਣ ਆ ਗਿਆ ਹੈ। ਇਸ ਬੇਪ੍ਰਤੀਤੇ ਮੌਸਮੀ ਚੱਕਰ ਕਾਰਨ ਮਨੁੱਖ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂਜੇਕਰ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਕੁਝ ਡਿਗਰੀ ਹੋਰ ਵਧਦਾ ਹੈ ਤਾਂ ਧਰਤੀ ਉੱਪਰ ਬੇਹੱਦ ਭਿਆਨਕ ਹਾਲਾਤ ਬਣ ਸਕਦੇ ਹਨਤਾਪਮਾਨ ਦੇ ਵਧਣ ਨਾਲ ਪਿਘਲਦੀ ਅੰਟਾਰਕਟਿਕਾ ਦੀ ਬਰਫ ਸਮੁੰਦਰ ਦੇ ਪਾਣੀਆਂ ਨੂੰ ਹੋਰ ਡੂੰਘਾ ਕਰ ਦੇਵੇਗੀ ਜਿਸ ਨਾਲ ਸਮੁੰਦਰ ਆਪਣੇ ਨਾਲ ਨੇੜਲੇ ਧਰਤੀ ਹੇਠਲੇ ਉਪਜਾਊ ਇਲਾਕਿਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਵੇਗਾ। ਮਨੁੱਖ ਦੇ ਰਹਿਣ ਯੋਗ ਜ਼ਮੀਨੀ ਖੇਤਰ ਹੋਰ ਸੁੰਗੜ ਜਾਵੇਗਾ ਸਮੁੰਦਰ ਦੇ ਪਾਣੀ ਵਿੱਚ ਵਿਸ਼ਾਲਤਾ ਆ ਜਾਵੇਗੀਸਮੰਦਰੀ ਤਟ ’ਤੇ ਵਸੇ ਵੱਡੇ-ਵੱਡੇ ਮਹਾਨਗਰ, ਬੰਦਰਗਾਹਾਂ ਸਮੁੰਦਰ ਵਿੱਚ ਸਮਾਂ ਜਾਣਗੀਆਂ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਾਡੇ ਪਾਸ ਕਿਸੇ ਤਰ੍ਹਾਂ ਦੀ ਕੋਈ ਯੋਜਨਾ ਤਿਆਰ ਨਹੀਂ ਹੈ

ਇਸ ਤੋਂ ਵੀ ਭਿਆਨਕ ਉਹ ਦ੍ਰਿਸ਼ ਹੋਵੇਗਾ, ਜਦੋਂ ਧਰਤੀ ਉੱਪਰ ਵਧੇ ਤਾਪਮਾਨ ਨਾਲ ਕਈ ਕੁਦਰਤੀ ਜੀਵ ਜਾਤੀਆਂ ਧਰਤੀ ਤੋਂ ਸਦਾ ਲਈ ਮੁੱਕ ਜਾਣਗੀਆਂ ਅਤੇ ਵਧੇ ਤਾਪਮਾਨ ਨਾਲ ਨਿੱਘੇ ਵਾਤਾਵਰਣ ਵਿੱਚ ਮਨੁੱਖੀ ਨਸਲ ਲਈ ਘਾਤਕ ਕਈ ਤਰ੍ਹਾਂ ਦੇ ਕੀਟ, ਪਤੰਗੇ, ਮੱਛਰ, ਮੱਖੀਆਂ, ਵਿਸ਼ਾਣੂ ਆਦਿ ਦੀ ਸੰਖਿਆ ਵਿੱਚ ਬੇਸ਼ੁਮਾਰ ਵਾਧਾ ਹੋ ਜਾਵੇਗਾਦੁਨੀਆਂ ਦੇ ਠੰਢੇ ਮੁਲਕਾਂ, ਜਿੱਥੇ ਪਹਿਲਾਂ ਮੱਛਰ ਮੱਖੀਆਂ ਅਤੇ ਹੋਰ ਗਰਮੀ ਵਿੱਚ ਪਲਣ ਵਾਲੇ ਜੀਵਾਂ ਦੀ ਅਣਹੋਂਦ ਹੈ, ਤਾਪਮਾਨ ਦੇ ਵਧਣ ਨਾਲ ਇਹ ਉੱਥੇ ਵੀ ਭਿੰਨਭਿਨਾਉਣ ਲੱਗ ਜਾਣਗੇ, ਜਿਸਦੇ ਸਿੱਟੇ ਵਜੋਂ ਪੂਰੀ ਧਰਤੀ ’ਤੇ ਖਤਰਨਾਕ ਬਿਮਾਰੀਆਂ ਫੈਲਾਉਣ ਵਾਲੇ ਵਿਸ਼ਾਣੂਆਂ ਵਿੱਚ ਬੇਰੋਕ ਵਾਧਾ ਹੋਣਾ ਸ਼ੁਰੂ ਹੋ ਜਾਵੇਗਾਖਾਣਪੀਣ ਵਾਲੀਆਂ ਵਸਤਾਂ ਇਹਨਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਧਰਤੀ ਉੱਪਰ ਬਣੀ ਅਜਿਹੀ ਸਥਿਤੀ ਵਿੱਚ ਮਨੁੱਖ ਦਾ ਤੰਦਰੁਸਤ ਰਹਿਣਾ ਲਗਭਗ ਖਤਮ ਹੋ ਜਾਵੇਗਾਬਿਮਾਰੀਆਂ, ਮਹਾਂਮਾਰੀਆਂ ਇੰਨੀ ਵੱਡੀ ਪੱਧਰ ’ਤੇ ਫੈਲਣਗੀਆਂ ਕਿ ਅਜਿਹੀ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਮਨੁੱਖ ਲਈ ਅਸੰਭਵ ਹੋ ਜਾਵੇਗਾ, ਕਿਉਂਕਿ ਕੀਟਾਂ ਦੀਆਂ ਕੁਝ ਨਸਲਾਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਭੈਭੀਤ ਕਰਨ ਵਾਲੀ ਹੱਦ ਤਕ ਵਧ ਜਾਂਦੀਆਂ ਹਨਕੀਟਾਂ ਦੀਆਂ ਕਈ ਨਸਲਾਂ ਕੀਟਨਾਸ਼ਕ ਦਵਾਈਆਂ ਵਿਰੁੱਧ ਲੜਨ ਦੀ ਤਾਕਤ ਆਪਣੇ ਅੰਦਰ ਬੜੀ ਅਸਾਨੀ ਨਾਲ ਉਪਜਾ ਲੈਂਦੀਆਂ ਹਨਧਰਤੀ ਉੱਪਰ ਵਧੇ ਤਾਪਮਾਨ ਵਿੱਚ ਕੀਟਾਂ ਦੀਆਂ ਹਰਲ-ਹਰਲ ਕਰਦੀਆਂ ਫੌਜਾਂ ਧਰਤੀ ਉੱਪਰਲੇ ਵਣਾਂ, ਫਸਲਾਂ, ਫਲਾਂ, ਸਬਜ਼ੀਆਂ ਅਤੇ ਪਾਣੀਆਂ ਤੋਂ ਇਲਾਵਾ ਦੂਜੇ ਜੀਵ ਜੰਤੂਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਤ ਕਰਨਗੀਆਂ, ਜਿਸਦੇ ਫਲਸਰੂਪ ਮਨੁੱਖ ਅਰੋਗਤਾ ਨੂੰ ਤਰਸੇਗਾਤੰਦਰੁਸਤੀ ਉਸ ਲਈ ਸੁਪਨਾ ਬਣਨ ਜਾਵੇਗੀ। ਹੈਜ਼ਾ, ਮਲੇਰੀਆ, ਕੈਂਸਰ, ਦਮਾ, ਪੀਲੀਆ ਅਤੇ ਜਿਗਰ ਦੇ ਹੋਰ ਰੋਗ ਵੱਡੀ ਪੱਧਰ ’ਤੇ ਫੈਲਣ ਲੱਗਣਗੇ। ਕੀਟਾਂ ਦੀ ਵਧੀ ਸੰਖਿਆ ਕਾਰਨ ਫਸਲਾਂ ’ਤੇ ਵਧੇਰੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪਵੇਗੀ, ਜਿਸਦਾ ਮਨੁੱਖੀ ਸਰੀਰ ’ਤੇ ਸਿੱਧਾ ਪ੍ਰਭਾਵ ਪਵੇਗਾ। ਮਨੁੱਖ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ। ਅੱਜ ਵੀ ਅਸੀਂ ਆਪਣੇ ਆਲੇ ਦੁਆਲੇ ਅਜਿਹੀ ਭਿਆਨਕ ਬਣ ਰਹੀ ਸਥਿਤੀ ਦੇ ਸੰਕੇਤ ਦੇਖ ਸਕਦੇ ਹਾਂ। ਪੰਜਾਬ ਦੇ ਮਾਲਵਾ ਖੇਤਰ ਵਿੱਚ, ਜਿੱਥੇ ਨਰਮੇ ਦੀ ਫਸਲ ਵਧੇਰੇ ਬੀਜੀ ਜਾਂਦੀ ਹੈ, ਲੋਕ ਕੈਂਸਰ ਜਿਹੀਆਂ ਬਿਮਾਰੀਆਂ ਦੇ ਵਧੇਰੇ ਸ਼ਿਕਾਰ ਹੋ ਰਹੇ ਹਨ

ਤਾਪਮਾਨ ਦੇ ਵਧਣ ਨਾਲ ਰੁੱਖਾਂ ਦੀ ਹਰਿਆਲੀ ’ਤੇ ਵੀ ਬੁਰਾ ਅਸਰ ਪਵੇਗਾਸੂਰਜ ਦੀ ਤਿੱਖੀ ਤਪਸ਼ ਰੁੱਖਾਂ ਦੇ ਪੱਤਿਆਂ ਨੂੰ ਝੁਲਸਣਾ ਅਰੰਭ ਕਰ ਦੇਵੇਗੀ ਜਿਸ ਕਰਕੇ ਉਹ ਜਲਦੀ ਜਲਦੀ ਝੜਨ ਲੱਗਣਗੇ। ਰੁੱਖਾਂ ਦੀਆਂ ਸੰਘਣੀਆਂ ਛਾਵਾਂ ਸਲਾਮਤ ਨਹੀਂ ਰਹਿਣਗੀਆਂਉਹ ਵਿਰਲੇ ਪੈਣ ਲੱਗਣਗੇਰੁੱਖ, ਵਾਯੂਮੰਡਲ ਦੀਆਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਔਕਸਾਇਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਨੂੰ ਜਜ਼ਬ ਕਰਨ ਦੇ ਸਮਰੱਥ ਨਹੀਂ ਰਹਿਣਗੇ, ਜਿਸਦੇ ਸਿੱਟੇ ਵਜੋਂ ਧਰਤੀ ਦੇ ਵਾਯੂ ਮੰਡਲ ਵਿੱਚ ਗ੍ਰੀਨ ਹਾਊਸ ਦਾ ਪ੍ਰਭਾਵ ਬੜੀ ਤੇਜ਼ੀ ਨਾਲ ਵਧਣ ਲੱਗੇਗਾਜੀਵਨ ਰੱਖਿਅਕ ਓਜ਼ੋਨ ਪਰਤ, ਜਿਸ ਵਿੱਚ ਪਹਿਲਾਂ ਹੀ ਵਧੇ ਪ੍ਰਦੂਸ਼ਣ ਕਰਕੇ ਮਘੋਰੇ ਬਣ ਰਹੇ ਹਨ, ਲੀਰੋਲੀਰ ਹੋ ਜਾਵੇਗੀਸੂਰਜ ਦੀਆਂ ਖਤਰਨਾਕ ਪਾਰਵੈਂਗਣੀ ਕਿਰਨਾਂ ਧਰਤੀ ਉੱਪਰਲੇ ਜੀਵਨ ਨਾਲ ਖਿਲਵਾੜ ਕਰਨਾ ਅਰੰਭ ਕਰ ਦੇਣਗੀਆਂ। ਸਾਡੀ ਉਹ ਧਰਤੀ, ਜਿਸਦੀ ਸੁੰਦਰਤਾ ਨੂੰ ਵੇਖ ਕੇ ਮਨ ਅਸ਼ ਅਸ਼ ਕਰ ਉੱਠਦਾ ਹੈ, ਜਿੱਥੇ ਕਲਕਲ ਵਗਦੇ ਦਰਿਆਵਾਂ ਦੇ ਸੀਤਲ ਪਾਣੀਆਂ ਦੇ ਕਦੇ ਗੀਤ ਗਾਏ ਜਾਂਦੇ ਸਨ, ਜਿਸਦੀਆਂ ਸੁੰਦਰ ਵਾਦੀਆਂ ਵਿੱਚ ਝਰਨੇ ਸੰਗੀਤ ਛੇੜਦੇ ਸਨ, ਜੰਗਲ ਬੇਲੇ, ਰੁੱਖਾਂ ਦੇ ਝੁੰਡ, ਜਿਹਨਾਂ ’ਤੇ ਪੰਛੀ ਵੰਨਸੁਵੰਨੀਆਂ ਬੋਲੀਆਂ ਬੋਲਦੇ ਸਨ, ਹਰੇ ਕਚੂਰ ਪੱਤਿਆਂ ’ਤੇ ਡਿਗਦੀਆਂ ਮੀਂਹ ਦੀਆਂ ਕਣੀਆਂ ਦਾ ਸੰਗੀਤ ਮਨ ਨੂੰ ਮੋਹ ਲੈਂਦਾ ਸੀ, ਸਾਡੀ ਉਹ ਧਰਤੀ ਇੱਕ ਵਿਸ਼ਾਲ ਹਸਪਤਾਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈਕੁਦਰਤ ਨਾਲ ਕੀਤੀ ਛੇੜਛਾੜ ਮਨੁੱਖ ਨੂੰ ਬਹੁਤ ਮਹਿੰਗੀ ਪਵੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਵੱਲੋਂ ਕੀਤੀਆਂ ਗਲਤੀਆਂ ਦਾ ਬਹੁਤ ਗੰਭੀਰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ

ਸਾਡੀ ਧਰਤੀ ’ਤੇ ਬਣ ਰਹੀ ਇਹ ਭਿਆਨਕ ਸਥਿਤੀ ਕਿਸੇ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋਣ ਵਾਲੀ ਨਹੀਂ ਹੈ, ਸਗੋਂ ਇਸਦਾ ਪ੍ਰਭਾਵ ਅੱਜ ਵੀ ਨਜ਼ਰ ਆਉਣ ਲੱਗ ਪਿਆ ਹੈਸਾਡੇ ਰਾਜਨੀਤਕ ਲੋਕ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹਨਉਹ ਸੌੜੇ ਹਿਤਾਂ ਲਈ ਨਿੱਜੀ ਲੜਾਈਆਂ ਲੜ ਰਹੇ ਹਨਇਸ ਸੰਬੰਧੀ ਸੰਸਾਰ ਭਰ ਦੇ ਬੁੱਧੀਜੀਵੀ, ਦਾਨਸ਼ਮੰਦ, ਹੁਨਰਮੰਦ, ਲੇਖਕਾਂ, ਵਿਗਿਆਨੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਮ ਲੋਕ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ, ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ ਹਨ, ਨੂੰ ਹਰ ਯੋਗ ਸਾਧਨਾਂ ਰਾਹੀਂ ਸੁਚੇਤ ਕਰਨ। ਦੁਨੀਆਂ ਭਰ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਸੁਹਿਰਦਤਾ ਨਾਲ ਯਤਨ ਅਰੰਭਣੇ ਚਾਹੀਦੇ ਹਨਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ, ਜੇਕਰ ਅੱਜ ਅਸੀਂ ਇਸ ਸੰਬੰਧੀ ਗੰਭੀਰ ਨਾ ਹੋਏ ਤਾਂ ਸ਼ਾਇਦ ਕੱਲ੍ਹ ਨੂੰ ਬਹੁਤ ਦੇਰ ਹੋ ਜਾਵੇ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5262)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author