ParveenBegum5ਉਹ ਮੱਥਾ ਸੰਗੋੜ ਕੇ ਕਹਿੰਦੇ, “ਬੀਬਾ ਪ੍ਰਵੀਨ? ਲੁਬਾਣੇ ਤੋਂ?” ਮੈਂ ਹਾਂ ਵਿੱਚ ਸਿਰ ਹਿਲਾਇਆ ...”
(5 ਜਨਵਰੀ 2025)

 

ਜਦੋਂ ਕਦੇ ਵੀ ਗਰਮੀ-ਸਰਦੀ ਦੀਆਂ ਛੁੱਟੀਆਂ ਵਿੱਚ ਪਿੰਡ ਜਾਈਏ ਤਾਂ ਪੁਰਾਣੇ ਸ਼ਹਿਰ ਦਾ ਮੋਹ ਜਾਗ ਹੀ ਪੈਂਦਾ ਹੈਇਹਨਾਂ ਛੋਟੇ ਸ਼ਹਿਰਾਂ ਨੇ ਹਾਲੇ ਵੀ ਇੱਕ ਪਿਆਰ ਭਿੱਜੀ ਅਪਣੱਤ ਤੇ ਇੱਕ ਸਾਂਝ ਸਮਾ ਰੱਖੀ ਹੈ ਆਪਣੇ ਵੱਡੇ ਦਿਲਾਂ ਵਿੱਚਵੈਸੇ ਵੀ ਵੱਡੇ ਸ਼ਹਿਰਾਂ ਵਿੱਚ ਭਾਵੇਂ ਅਸੀਂ ਕੰਮਾਂ-ਕਾਰਾਂ ਲਈ ਵਸ ਤਾਂ ਗਏ ਹਾਂ ਪਰ ਸੱਚੀ ਜਾਣੀਏ ਤਾਂ ਸਾਡੀਆਂ ਜੜ੍ਹਾਂ ਇੱਕ ਖੱਬਲ਼ ਦੀ ਤਰ੍ਹਾਂ ਇਹਨਾਂ ਛੋਟੇ ਸ਼ਹਿਰਾਂ ਵਿੱਚ ਹੀ ਖਿੰਡੀਆਂ ਹਨਜੋ ਖ੍ਰੀਦਦਾਰੀ ਕਰਨ ਦਾ ਸਵਾਦ ਇਹਨਾਂ ਸ਼ਹਿਰਾਂ ਵਿੱਚ ਹੈ, ਉਹ ਵੱਡੇ-ਵੱਡੇ ਮਾਲਾਂ ਵਾਲੇ ਸ਼ਹਿਰਾਂ ਵਿੱਚ ਕਿੱਥੇਹਰ ਦੋ-ਚਾਰ ਮਹੀਨੇ ਬਾਅਦ ਜਦੋਂ ਵੀ ਪਿੰਡ ਜਾਈਏ ਤਾਂ ਮੇਰਾ ‘ਨਾਭੇ ਜਾ ਕੇ ਆਉਣ’ ਦਾ ਅਲਾਪ ਲੱਗਾ ਹੀ ਰਹਿੰਦਾ ਹੈਫਿਰ ਮਿੰਨਤਾਂ-ਤਰਲੇ ਕਰ ਕਿਸੇ ਭਤੀਜੇ ਨੂੰ ਫੜ ਨਾਲ ਲੈ ਕੇ ਜਾਈਦਾਪਟਿਆਲੇ ਰਹਿੰਦਿਆਂ ਦਸ-ਪੰਦਰਾਂ ਸਾਲ ਹੋ ਗਏ ਨੇ ਭਾਵੇਂ ਪਰ ਫਿਰ ਵੀ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਘਰ ਦਾ ਜ਼ਿਆਦਾਤਰ ਸਮਾਨ ਮੈਂ ਨਾਭੇ ਤੋਂ ਹੀ ਲੈ ਕੇ ਆਵਾਂਛੋਟੇ ਜ਼ਿਹੇ ਬਜ਼ਾਰ ਵਿੱਚ ਨਾ ਬਹੁਤਾ ਭੀੜ-ਭੜੱਕਾ ਹੁੰਦਾ ਹੈ ਨਾ ਹੀ ਬਹੁਤੀ ਆਵਾਜਾਈਅਸਲ ਵਿੱਚ ਇਹ ਸ਼ਹਿਰ ਹਾਲੇ ਤਕ ਆਧੁਨਿਕ ਸ਼ਹਿਰੀਕਰਨ ਨਾਲ ਸਰਾਪੇ ਨਹੀਂ ਗਏ

ਕੁਝ ਦਿਨ ਪਹਿਲਾਂ ਜਦੋਂ ਸਰਦੀ ਦੀਆਂ ਛੁੱਟੀਆਂ ਹੋਈਆਂ ਤਾਂ ਅਸੀਂ ਪਿੰਡ ਗਏਪਿੰਡ ਤੋਂ ਫਿਰ ਉਹੀ ਨਾਭੇ ਜਾਣਾ ਹੋਇਆਖ੍ਰੀਦੋ-ਫਰੋਖਤ ਕਰਨ ਤੋਂ ਜਲਦੀ ਹੀ ਵਿਹਲੇ ਹੋ ਗਏਦਿਲ ਕੀਤਾ, ਕਿਉਂ ਨਾ ਆਪਣੇ ਕਾਲਜ ਵੱਲ ਗੇੜਾ ਮਾਰਿਆ ਜਾਵੇਬਾਜ਼ਾਰ ਵਿੱਚੋਂ ਨਿਕਲ ਕੇ ਇੱਕ ਭੀੜੀ ਜਿਹੀ ਗਲੀ ਅੱਗੇ ਜਾ ਕੇ ਕਾਲਜ ਵਾਲੀ ਰੋਡ ’ਤੇ ਖ਼ਤਮ ਹੁੰਦੀ ਹੈਕਾਰ ਨੂੰ ਬਜ਼ਾਰ ਦੀ ਪਾਰਕਿੰਗ ਵਿੱਚ ਖੜ੍ਹਾ ਕੇ ਅਸੀਂ ਸਾਰੇ ਉੱਥੋਂ ਹੀ ਉਸ ਭੀੜੀ ਗਲੀ ਵਿੱਚ ਦੀ ਤੁਰ ਪਏਮੇਰੀ ਧੀ ਤੇ ਭਤੀਜ਼ੀ ਵੀ ਮੇਰੇ ਨਾਲ ਸਨਜਦੋਂ ਮੈਂ ਕਾਲਜ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਛੇਤੀ ਕਿਸੇ ਵੀ ਗੱਲ ਲਈ ਹਾਂ ਨਾ ਕਰਨ ਵਾਲੀ ਮੇਰੀ ਧੀ ਫਟਾਫਟ ਮੰਨ ਗਈਉਸ ਵਿੱਚ ਵੀ ਆਪਣੀ ਮਾਂ ਤੇ ਪੁਰਾਣੇ ਕਾਲਜ ਨੂੰ ਵੇਖਣ ਦੀ ਉਤਸੁਕਤਾ ਸੀ

ਅਸੀਂ ਜਦੋਂ ਕਾਲਜ ਦੇ ਗੇਟ ’ਤੇ ਪਹੁੰਚੇ ਤਾਂ ਉੱਤੇ ਲਿਖੇ ਬੋਰਡ ‘ਸਰਕਾਰੀ ਰਿਪੂਦਮਨ ਕਾਲਜ’ ’ਤੇ ਨਿਗਾਹ ਪੈਦਿਆਂ ਕਾਲਜੇ ਧੂਹ ਜਿਹੀ ਪਈ ਮੈਨੂੰ ਉਹ ਦਿਨ ਯਾਦ ਕਰਕਟ ਸੱਚੀ ਆਪਣੀਆਂ ਅੱਖਾਂ ਕੁਝ ਸਿੱਲੀਆਂ ਜਿਹੀਆਂ ਜਾਪੀਆਂ, ਜਿਸ ਦਿਨ ਮੈਂ ਪਹਿਲੇ ਦਿਨ ਕਾਲਜ ਪੈਰ ਪਾਇਆ ਸੀਮੈਂ ਬਹੁਤ ਹੀ ਡਰੀ, ਸਹਿਮੀ ਤੇ ਘਬਰਾਹਟ ਵਿੱਚ ਸੀਮਨਾਹੀਆਂ ਅਤੇ ਵਲਗਣਾਂ ਵਾਲੇ ਵਾਤਾਵਰਣ ਵਿੱਚੋਂ ਬਹੁਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਗੁੜ੍ਹਤੀ ਦੇ ਕੇ ਪਰਿਵਾਰ ਨੇ ਕਾਲਜ ਘੱਲਿਆ ਸੀਸਿਰ ’ਤੇ ਚੁੱਕੀ ਇਸ ਪੰਡ ਨੇ ਮੇਰੇ ਮਨ ਅੰਦਰ ਇੱਕ ਸਹਿਮ ਦਾ ਪੁਤਲਾ ਬਿਠਾਈ ਰੱਖਿਆਉਸ ਸਮੇਂ ਐਨਾ ਆਧੁਨਿਕੀਕਰਨ ਨਹੀਂ ਸੀਅਸੀਂ ਅੱਜ-ਕੱਲ੍ਹ ਦੇ ਬੱਚਿਆਂ ਵਰਗੇ ਬਾਹਲੇ ਤੇਜ਼ ਨਹੀਂ ਸੀਹਿੰਮਤ ਜਿਹੀ ਕਰਕੇ ਮੈਂ ਅੰਦਰ ਐਡਮਿਸ਼ਨ ਸੈੱਲ ਵਿੱਚ ਜਾ ਕੇ ਫਾਰਮ ਜਮ੍ਹਾਂ ਕਰਵਾਇਆ ਤੇ ਉੱਥੋਂ ਲਾਇਬ੍ਰੇਰੀ ਕਾਰਡ ਲੈ ਕੇ ਮੈਂ ਅਗਲੇ ਕਮਰੇ ਵਿੱਚ ਚਲੀ ਗਈਉੱਥੇ ਕਾਰਡ ’ਤੇ ਨਾਮ ਲਿਖ ਕੇ ਤੇ ਫੋਟੋ ਲਗਾ ਕੇ ਬੈਠੇ ਕਲਰਕ ਨੇ ਮੈਨੂੰ ਅੱਗੇ ਭੇਜ ਦਿੱਤਾਜਦੋਂ ਮੈਂ ਮੋਹਰ ਲਗਾਉਣ ਲਈ ਲਾਇਬ੍ਰੇਰੀ ਵਿੱਚ ਗਈ ਤਦ ਲਾਇਬ੍ਰੇਰੀਅਨ ਸਰ ਨੂੰ ਨਾਲ ਹੀ ਬੈਠੀ ਸਹਾਇਕ ਨੇ ਕਿਹਾ, “ਸਰ ਅੱਜ-ਕੱਲ੍ਹ ਤਾਂ ਪਿੰਡਾਂ ਦੀਆਂ ਕੁੜੀਆਂ ਵੀ ਕਾਲਜ ਵਿੱਚ ਦਾਖਲਾ ਲੈਣ ਲੱਗ ਪਈਆਂ ਹਨਪਰ ਇਹਨਾਂ ਵਿਚਾਰੀਆਂ ਨੂੰ ਬੀ.ਏ ਕਰਨ ਤੋਂ ਬਾਅਦ ਕੀ ਕਰਨਾ, ਬਾਰੇ ਬਹੁਤਾ ਨੀ ਪਤਾ ਹੁੰਦਾਚਲੋ, ਇੱਥੋਂ ਤਕ ਆਉਣਾ ਹੀ ਵੱਡੀ ਗੱਲ ਹੁੰਦੀ ਹੈ ਪਿੰਡਾਂ ਦੀਆਂ ਕੁੜੀਆਂ ਲਈ ਤਾਂ ਮੈਂ ਬਹੁਤ ਹੀ ਗਹੁ ਨਾਲ ਉਸ ਚਾਹ ਦੀਆਂ ਚੁਸਕੀਆਂ ਲੈਂਦੀ ਮੈਡਮ ਦੀ ਗੱਲ ਸੁਣੀਸੱਚੀਂ ਮੈਨੂੰ ਬਹੁਤ ਹੀ ਅਜੀਬ ਲੱਗੀ ਇਹ ਗੱਲ, ਨਾਲ ਹੀ ਗੁੱਸਾ ਤੇ ਆਪਣੇ ਅੰਦਰ ਇੱਕ ਰੋਹ ਜਿਹਾ ਵੀ ਆਇਆਪਰ ਉਸ ਸਮੇਂ ਐਨੀ ਹਿੰਮਤ ਕਿੱਥੇ ਸੀ ਬੋਲਣ ਦੀਪਰ ਲਾਇਬ੍ਰੇਰੀ ਵਾਲੇ ਸਰ ਬਹੁਤ ਹੀ ਚੰਗੇ ਸਨਮੈਂ ਅਕਸਰ ਹੀ ਫਰੀ ਕਲਾਸ ਵਿੱਚ ਲਾਇਬ੍ਰੇਰੀ ਜਾ ਕੇ ਪੜ੍ਹਦੀ ਰਹਿੰਦੀ

ਮੈਨੂੰ ਯਾਦ ਹੈ ਮੈਂ ਇੱਕ ਹਫਤੇ ਵਿੱਚ ਚਾਰ ਨਾਵਲ ਪੜ੍ਹੇਕਾਲਜ ਦਾ ਮਾਹੌਲ ਲੋਹੜਿਆਂ ਦਾ ਸ਼ਾਂਤ ਸੀ ਪ੍ਰੋਫੈਸਰ ਕੁਲਦੀਪ ਸਿੰਘ ਦਾ ਪ੍ਰਭਾਵ ਹੀ ਐਨਾ ਸੀ ਕਿ ਪੜ੍ਹਨਾ ਚੰਗਾ ਲਗਦਾ ਸੀਜਿੰਨੀ ਮਿਹਨਤ ਉਹ ਕਰਵਾਉਂਦੇ, ਉੰਨੀ ਹੀ ਮਿਹਨਤ ਅਸੀਂ ਵੀ ਕਰਦੇਨਾ ਮੋਬਾਇਲ ਫੋਨ ਸਨ ਤੇ ਨਾ ਹੀ ਹੋਰ ਕਿਸੇ ਤਕਨਾਲੋਜੀ ਦਾ ਵਿਕਰਾਲ ਰੂਪਮੇਰੀ ਬੱਸ ਤਕਰੀਬਨ ਸਵਾ ਕੁ ਚਾਰ ਵਜੇ ਆਉਂਦੀ ਸੀਦੋ ਕੁ ਵੱਜਦੇ ਨੂੰ ਤਕਰੀਬਨ ਸਾਰੀਆਂ ਕਲਾਸਾਂ ਤੋਂ ਅਸੀਂ ਵਿਹਲੇ ਹੋ ਜਾਂਦੇਪਰ ਮੈਂ ਲਾਇਬ੍ਰੇਰੀ ਬੈਠ ਸਾਰੇ ਹੀ ਵਿਸ਼ਿਆਂ ਦਾ ਲਿਖਤੀ ਤੇ ਯਾਦ ਕਰਨ ਦਾ ਕੰਮ ਉੱਥੇ ਹੀ ਮੁਕਾ ਲੈਂਦੀਨਾਲ ਵਾਲੇ ਸ਼ਹਿਰੀ ਮੁੰਡੇ-ਕੁੜੀਆਂ ਉੱਥੇ ਬੈਠੇ ਰਹਿੰਦੇ, ਚਾਹ ਪੀਂਦੇ, ਸਮੋਸੇ ਖਾਂਦੇ ਤੇ ਗੱਪਾਂ ਮਾਰਦੇਪਰ ਪਤਾ ਨਹੀਂ ਕਿਉਂ ਮੇਰੇ ਤਾਂ ਜ਼ਿਹਨ ਵਿੱਚ ਉਸ ਸਹਾਇਕ ਬੀਬੀ ਦੀ ਗੱਲ ਨੇ ਘਰ ਕੀਤਾ ਹੋਇਆ ਸੀ ਕਿ ‘ਪਿੰਡਾਂ ਦੀਆਂ ਕੁੜੀਆਂ’। ਮੈਨੂੰ ਤਾਂ ਵੈਸੇ ਹੀ ਚੇਟਕ ਬਹੁਤ ਸੀ ਪੜ੍ਹਨ ਦੀਮੈਂ ਬੀ.ਏ ਤੇ ਐੱਮ.ਏ ਕਾਲਜ ਵਿੱਚੋਂ ਕਰਕੇ ਵੀ ਯੂਨੀਵਰਸਿਟੀ ਟਾਪਰ ਰਹੀ ਕਾਲਜ ਵਿੱਚੋਂ ਕਾਲਜ ਕਲਰ ਵੀ ਮਿਲਿਆ ਮੈਨੂੰ ਕਾਲਜ ਦੀ ਹਰ ਗਤੀਵਿਧੀ ਵਿੱਚ ਮੈਂ ਮੋਹਰੀ ਰਹੀਮੇਰੇ ਨਾਲ ਵਾਲੀਆਂ ਸਹੇਲੀਆਂ ਵੀ ਤਕਰੀਬਨ ਪਿੰਡਾਂ ਦੀਆਂ ਹੀ ਸਨਸਾਰੀਆਂ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ

ਖੈਰ, ਇਹ ਯਾਦ ਕਰਦੇ ਕਰਾਉਂਦੇ ਜਦੋਂ ਅਸੀਂ ਅੰਦਰ ਗਏ ਤਾਂ ਲਾਇਬ੍ਰੇਰੀ ਦੇ ਨੇੜੇ ਹੀ ਚੌਕੀਦਾਰ ਅੰਕਲ ਬੈਠੇ ਸਨਬਜ਼ੁਰਗ ਜਿਹੇ ਹੋ ਗਏ ਸਨ ਤੇ ਮੈਂ ਹੱਸਦੀ ਹੋਈ ਨੇ ਧੀ ਨੂੰ ਕਿਹਾ ਕਿ ਚੱਲ ਆ ਤੈਨੂੰ ਅੰਕਲ ਨਾਲ ਮਿਲਾਵਾਂ, ਉਹ ਕਹਿੰਦੀ, “ਮੰਮੀ, ਇਹਨਾਂ ਨੇ ਨੀ ਪਛਾਣਨਾ ਹੁਣ ਤੁਹਾਨੂੰ।“ ਮੈਂ ਖੰਘ ਜਿਹੀ ਵਿੱਚ ਉਲਝੇ ਅੰਕਲ ਨੂੰ ਜਦੋਂ ਫਤਿਹ ਬੁਲਾਈ, ਮੈਨੂੰ ਇਵੇਂ ਲੱਗਾ ਜਿਵੇਂ ਉਹ ਸੱਚੀਂ ਹੀ ਇਹ ਭੁੱਲ-ਭੁਲਾ ਗਏ ਹੋਣਗੇਪਰ ਉਹਨਾਂ ਨੇ ਜਦੋਂ ਗਹੁ ਨਾਲ ਮੇਰੇ ਚਿਹਰੇ ਨੂੰ ਦੇਖਿਆ ਤਾਂ ਉਹਨਾਂ ਦੀ ਅੱਖਾਂ ਦੀ ਚਮਕ ਨੇ ਮੇਰੇ ਚਿਹਰੇ ’ਤੇ ਇੱਕ ਮੁਸਕਾਨ ਲੈ ਆਂਦੀਮੈਂ ਕਿਹਾ, “ਬਾਊ ਜੀ ਪਛਾਣਿਆ?”

ਉਹ ਮੱਥਾ ਸੰਗੋੜ ਕੇ ਕਹਿੰਦੇ, ‘ਬੀਬਾ ਪ੍ਰਵੀਨ? ਲੁਬਾਣੇ ਤੋਂ?”ਨਾਲ ਹੀ ਉਹ ਬੋਲੇ, “ਮਾਸਟਰ ਜੀ ਦੀ ਕੁੜੀ?”

ਮੈਨੂੰ ਸੱਚੀਂ ਬਹੁਤ ਖੁਸ਼ੀ ਹੋਈਮੇਰੀ ਧੀ ਮਜ਼ਾਕ ਕਰਦੀ ਕਹਿਣ ਲੱਗੀ, “ਮੰਮਾ ਕਮਾਲ ਹੀ ਹੋ ਗਈਕਿਆ ਯਾਦਦਾਸ਼ਤ ਹੈ ਬਾਬਾ ਜੀ ਦੀ

ਅੰਕਲ ਨੂੰ ਮਿਲ ਕੇ ਮੈਂ ਲਾਇਬ੍ਰੇਰੀਅਨ ਸਰ ਕੋਲ ਪਹੁੰਚੀਉਹ ਦੂਰੋਂ ਹੀ ਦੇਖ ਖੜ੍ਹੇ ਹੋ ਗਏ ਤੇ ਕਹਿੰਦੇ, “ਡਾ. ਸਾਹਿਬ, ਅੱਜ ਤਾਂ ਕੁਝ ਹੋਰ ਵੀ ਮੰਗ ਲੈਂਦੇ ਤਾਂ ਰੱਬ ਨੇ ਦੇ ਦੇਣਾ ਸੀਮੈਂ ਅੱਜ ਸਵੇਰੇ ਹੀ ਤੁਹਾਡੀ ਕਈ ਕੁੜੀਆਂ ਦੀ ਗੱਲ ਕਰ ਰਿਹਾ ਸੀਤੁਹਾਡੀਆਂ ਲਿਖਤਾਂ ਮੈਂ ਅਕਸਰ ਹੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪੜ੍ਹਦਾ ਰਹਿੰਦਾ ਹਾਂ ...

ਮੈਂ ਹੱਥ ਜੋੜ ਕੇ ਭਰੀਆਂ ਅੱਖਾਂ ਨਾਲ ਉਹਨਾਂ ਦੇ ਸਾਹਮਣੇ ਖੜ੍ਹੀ ਸੀਦਿਲ ਕਰਦਾ ਸੀ ਕਿ ਉਸ ਲਾਇਬ੍ਰੇਰੀ ਨੂੰ ਆਪਣੇ ਵਿੱਚ ਸਮੋ ਲਵਾਂ, ਜਿਸਨੇ ਪੈਰਾਂ-ਸਿਰ ਹੋਣ ਦੀ ਮਜ਼ਬੂਤ ਨੀਂਹ ਰੱਖੀ ਸੀਚਾਹ-ਪਾਣੀ ਪੀਂਦੇ ਪੀਂਦੇ ਸਰ ਨੇ ਮੇਰੇ ਗਰੁੱਪ ਦੀਆਂ ਉਨ੍ਹਾਂ ਸਾਰੀਆਂ ਪਿੰਡ ਦੀਆਂ ਕੁੜੀਆਂ ਨੂੰ ਯਾਦ ਕੀਤਾ, ਜੋ ਅੱਜ ਵਧੀਆ ਅਹੁਦਿਆਂ ’ਤੇ ਹਨ ਮੈਨੂੰ ਸੱਚੀਂ ਆਪਣੇ ਆਪ ’ਤੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਕਾਲਜ ਦਾ ਪੰਜ ਸਾਲਾਂ ਦਾ ਸਫਰ ਉਸ ਪਿੰਡ ਵਿੱਚੋਂ ਕੀਤਾ ਸੀ, ਜਿੱਥੇ ਬੱਸ ਤਕ ਨਹੀਂ ਸੀ ਆਉਂਦੀਜੇਕਰ ਉਹ ਸਫਰ ਨਾ ਕਰਦੇ ਤਾਂ ਅੱਜ ਇੱਥੇ ਕਿਵੇਂ ਪਹੁੰਚਦੇ, ਜਿੱਥੇ ਹੁਣ ਹਾਂਜਦੋਂ ਸੋਚਾਂ ਦੀ ਤਾਰ ਤੋੜਦਿਆਂ ਲਾਇਬ੍ਰੇਰੀਅਨ ਸਰ ਤੋਂ ਜਾਣ ਦੀ ਇਜਾਜ਼ਤ ਲੈ ਅਸੀਂ ਵਾਪਸ ਆਉਣ ਲੱਗੇ ਤਾਂ ਉਹਨਾਂ ਨੂੰ ਵੀ ਪਤਾ ਨੀ ਉਸ ਸਹਾਇਕ ਬੀਬੀ ਦੀ ਗੱਲ ਕਿੱਥੋਂ ਯਾਦ ਆ ਗਈ, ਅਖੇ ‘ਪਿੰਡਾਂ ਦੀਆਂ ਕੁੜੀਆਂ’ ਤੇ ਅਸੀਂ ਸਾਰੇ ਠਹਾਕਾ ਲਗਾ ਕੇ ਹੱਸਦੇ ਹੋਏ ਫਿਰ ਮਿਲਣ ਦਾ ਵਾਅਦਾ ਕਰਨ ਬਾਅਦ ਉੱਥੋਂ ਵਿਦਾ ਹੋਏ ਕਾਲਜ ਦੇ ਪ੍ਰਾਪਤੀ ਬੋਰਡ ’ਤੇ ਆਪਣੀ ਮਾਂ ਦਾ ਨਾਮ ਦੇਖ ਕੇ ਮੇਰੀ ਧੀ ਲੋਹੜਿਆਂ ਦੀ ਖੁਸ਼ ਸੀ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5589)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)

More articles from this author