ParveenBegum5ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਕੂੜੇ-ਕਬਾੜੇ ਦੇ ਢੇਰ ਵਿੱਚੋਂ ਇਹ ਬੱਚਾ ...
(4 ਮਈ 2024)
ਇਸ ਸਮੇਂ ਪਾਠਕ: 270.


ਅੱਜ ਸਵੇਰੇ ਚਾਹ ਪੀਂਦਿਆਂ ਅਖ਼ਬਾਰ ਖੋਲ੍ਹਿਆ ਤਾਂ ਸਰਸਰੀ ਜਿਹੀ ਨਜ਼ਰ ਮਾਰਨ ਤੋਂ ਬਾਦ ਮੈਨੂੰ ਕੁਝ ਖਾਸ ਜਿਹਾ ਅਖ਼ਬਾਰ ਵਿੱਚੋਂ ਕੁਝ ਨਾ ਲੱਭਾ
ਲੋਕ ਸਭਾ ਚੋਣਾਂ ਕਾਰਣ ਸਭ ਅਖ਼ਬਾਰ ਰਾਜਨੀਤੀ ਭਰਪੂਰ ਖ਼ਬਰਾਂ ਨਾਲ ਭਰੇ ਹੀ ਆਉਂਦੇ ਹਨਆਡੀਟੋਰੀਅਲ ਦੇਖਦੇ ਹੋਏ ਇੱਕ ਆਰਟੀਕਲਤੇ ਨਜ਼ਰ ਪਈ -ਕਿਤਾਬਾਂ ਦੀ ਘਟਦੀ ਮਹੱਤਤਾ ਮੈਂ ਇੱਕ ਨਜ਼ਰੇ ਹੀ ਬਹੁਤ ਗਹੁ ਨਾਲ ਇਹ ਲੇਖ ਪੜ੍ਹ ਲਿਆਲਿਖਣ ਵਾਲੇ ਨੇ ਕਮਾਲ ਕਰ ਛੱਡੀ ਹੈ ਲਿਖਣ ਦੀ ਕਿ ਕਿਵੇਂ ਆਧੁਨਿਕਤਾ ਦੇ ਰਾਹ ਨੇ ਸਾਨੂੰ ਕਿਤਾਬਾਂ ਨਾਲੋਂ ਬੇਮੁੱਖ ਕਰ ਛੱਡਿਆ ਹੈਮੈਨੂੰ ਉਸੇ ਵੇਲੇ ਚੇਤੇ ਆਇਆ ਕਿ ਅੱਜ ਤਾਂਵਿਸ਼ਵ ਕਿਤਾਬ ਦਿਵਸਹੈ। ਮੈਂ ਸੋਚਿਆ, ਅੱਜ ਜ਼ਰੂਰ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਾਰਥਿਕਤਾ ਸਮਝਾਉਂਦੇ ਹੋਏ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਾਂਗੀਇਹ ਸੋਚਦੇ-ਸੋਚਦੇ ਮੈਂ ਨਹਾ-ਧੋ ਕੇ ਤਿਆਰ ਹੋਣ ਲੱਗੀ ਤਾਂ ਜੋ ਸਮੇਂ ਨਾਲ ਸਕੂਲ ਪਹੁੰਚਿਆ ਜਾ ਸਕੇ

ਮੈਂ ਘਰ ਤੋਂ ਤੁਰ ਕੇ ਪੰਜ ਕੁ ਮਿੰਟ ਵਿੱਚ ਆਪਣੀ ਕੈਬ ਲੈਣ ਵਾਲੀ ਜਗ੍ਹਾ ਤੇ ਜਾ ਖਲੋਤੀਮੈਂਨੂੰ ਉੱਥੇ ਖੜ੍ਹੀ ਨੂੰ ਅਚਾਨਕ ਆਪਣੇ ਪਿੱਛੋਂ ਕਈ ਬੱਚਿਆਂ ਦੇ ਲੜਨ ਦੀ ਆਵਾਜ਼ ਸੁਣੀਮੈਂ ਪਿੱਛੇ ਮੁੜ ਦੇਖਿਆ ਤਾਂ ਕੂੜਾ ਚੁੱਕਣ ਵਾਲੇ ਕਈ ਬੱਚੇ ਆਪਸ ਵਿੱਚ ਲੜ ਰਹੇ ਸਨਇੱਕ ਛੋਟਾ ਜਿਹਾ ਬੱਚਾ ਜ਼ਰਾ ਡਰਾ ਸਹਿਮਿਆ ਜਿਹਾ ਖੜ੍ਹਾ ਸੀਉਸਦੇ ਹੱਥ ਵਿੱਚ ਕੁਝ ਫੜਿਆ ਹੋਇਆ ਸੀਦੂਸਰੇ ਉਸ ਤੋਂ ਵੱਡੀ ਉਮਰ ਦੇ ਦੋ ਬੱਚੇ ਉਸ ਤੋਂ ਉਹ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨਮੈਂ ਉਨ੍ਹਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਲੜਨ ਤੋਂ ਵਰਜਿਆ ਤੇ ਲੜਾਈ ਦਾ ਕਾਰਣ ਪੁੱਛਿਆਉਹ ਕਹਿੰਦੇ, “ਇਸ ਕੋਲ ਇੱਕ ਕਿਤਾਬ ਏ ਮੋਟੀ ਜਿਹੀ, ਅਸੀਂ ਇਸ ਕਿਤਾਬ ਨੂੰ ਰੱਦੀ ਵਿੱਚ ਵੇਚਾਂਗੇ ਤੇ ਵਧੀਆ ਪੈਸੇ ਵੱਟ ਲਵਾਂਗੇਪਰ ਇਹ ਕਿਤਾਬ ਸਾਨੂੰ ਦੇ ਨਹੀਂ ਰਿਹਾ। ਕਹਿੰਦਾ, ਇਹ ਕਿਤਾਬ ਮੈਂ ਪੜ੍ਹਨੀ ਏਂ

ਮੈਂ ਉਸ ਬੱਚੇ ਦੇ ਹੱਥ ਅੱਗੇ ਕਰਵਾ ਕੇ ਦੇਖਿਆ ਤਾਂ ਉਸਦੇ ਹੱਥ ਵਿੱਚ ਫਟੇਹਾਲ ਵਾਲੀ ਇੱਕ ਕਿਤਾਬ ਸੀ, ਜਿਸਦੀ ਜਿਲਦ ਉੱਖੜੀ ਹੋਈ ਤੇ ਵਰਕੇ ਉਲਟ-ਪੁਲਟ ਸਨਮੈਂ ਕਿਤਾਬ ਦੇਖ ਹੈਰਾਨ ਰਹਿ ਗਈ। ਕਿਤਾਬ ਦਾ ਨਾਂ ਸੀ -ਇਗਨਾਇਟਡ ਮਾਇੰਡਜ਼ - ਡਾ. .ਪੀ. ਜੇ ਅਬਦੁਲ ਕਲਾਮ। ਮੈਂ ਹੈਰਾਨ ਅੱਖਾਂ ਨਾਲ ਉਸ ਬੱਚੇ ਨੂੰ ਪੁੱਛਿਆ, “ਤੈਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ?” ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ, “ਮੈਂ ਆਪਣੇ ਪਿੰਡ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਸੀਮੇਰੇ ਪਿਤਾ ਦੀ ਮੌਤ ਹੋਣ ਕਾਰਣ ਮੈਨੂੰ ਪੜ੍ਹਾਈ ਵਿੱਚੇ ਹੀ ਛੱਡਣੀ ਪੈ ਗਈ

ਇਹ ਦੱਸਸਿਆਂ ਬੱਚੇ ਦੀਆਂ ਅੱਖਾਂ ਭਰ ਆਈਆਂ। ਉਸਦੀਆਂ ਭਰੀਆਂ ਅੱਖਾਂ ਅਤੇ ਮੂੰਹ ਤੋਂ ਨਾਦਾਨ ਮਾਸੂਮ ਭਾਵਾਂ ਨੇ ਮੈਨੂੰ ਅੰਦਰ ਤਕ ਪਸੀਜ ਦਿੱਤਾਫਿਰ ਉਸਨੇ ਦੱਸਿਆ, “ਸਾਡਾ ਗੁਆਂਢੀ ਮੈਨੂੰ ਮਜ਼ਦੂਰੀ ਦੇ ਕੰਮ ਲਈ ਇੱਥੇ ਲੈ ਆਇਆ ਹੈ ਤੇ ਹੁਣ ਮੈਂ ਇੱਥੇ ਕੂੜਾ ਚੁੱਕਦਾ ਹਾਂਮੈਂ ਅਕਸਰ ਕੂੜੇ ਵਿੱਚੋਂ ਲੱਭ ਕੇ ਅੰਗਰੇਜ਼ੀ ਅਖ਼ਬਾਰ ਜਾਂ ਹੋਰ ਜੋ ਚੀਜ਼ਾਂ ਮੈਨੂੰ ਸਮਝ ਆਉਂਦੀਆਂ ਹਨ, ਇਕੱਠੀਆਂ ਕਰ ਲੈਂਦਾ ਹਾਂ ਤੇ ਜਦੋਂ ਮੈਨੂੰ ਸਮਾਂ ਮਿਲਦਾ ਹੈ, ਮੈਂ ਪੜ੍ਹ ਲੈਂਦਾ ਹਾਂ

ਵੈਸੇ ਤਾਂ ਮੈਂ ਉਸ ਬੱਚੇ ਨੂੰ ਪਹਿਲਾਂ ਵੀ ਉਸ ਜਗ੍ਹਾ ਤੇ ਕੂੜਾ ਇਕੱਠਾ ਕਰਦੇ ਨੂੰ ਦੇਖਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਕੂੜਾ-ਕਬਾੜਾ ਨਹੀਂ, ਬਲਕਿ ਉਸ ਜਵਾਕ ਦੀ ਕਿਸਮਤ ਬਦਲਣ ਵਾਲੀ ਕੋਈ ਚਾਬੀ ਏ, ਜਿਹੜੀ ਐਨੇ ਮਾੜੇ ਹਾਲਾਤ ਵਿੱਚ ਵੀ ਉਸ ਨੂੰ ਕੁਝ ਨਾ ਕੁਝ ਦੇ ਕੇ ਉਸਦੇ ਹੌਸਲੇ ਦੇ ਖੰਭਾਂ ਨੂੰ ਪਰਵਾਜ਼ ਦੇਣ ਲਈ ਤਿਆਰ ਕਰ ਰਹੀ ਏ। ਗੱਲਾਂ-ਗੱਲਾਂ ਵਿੱਚ ਹੀ ਮੈਂ ਉਸ ਨੂੰ ਪੁੱਛਿਆ, “ਬੇਟਾ ਤੂੰ ਪੜ੍ਹ ਕੇ ਕੀ ਕਰਨਾ ਫਿਰ?”

ੳਹੁ ਬੋਲਿਆ, “ਜੀ ਮੈਂ ਪੜ੍ਹ ਕੇ ਮੇਰੇ ਦੂਰ ਦੇ ਇੱਕ ਰਿਸ਼ਤੇਦਾਰ ਵਾਂਗ ਸਰਕਾਰੀ ਨੌਕਰੀ ਤੇ ਲੱਗਣਾ ਹੈ

ਮੈਂ ਉਸ ਬੱਚੇ ਦੀ ਗੱਲ ਧਿਆਨ ਨਾਲ ਸੁਣਦਿਆਂ ਉਸ ਨੂੰ ਪੁੱਛਿਆ ਕਿ ਉਹ ਰਿਸ਼ਤੇਦਾਰ ਕੀ ਲੱਗਿਆ ਹੋਇਆ ਹੈ? ਉਹ ਕਹਿੰਦਾ, “ਜੀ ਇਹ ਨੀ ਮੈਨੂੰ ਪਤਾ ਪਰ ਉਹਨੂੰ ਸਾਰੇ ਕਲੈਕਟਰ ਕਹਿੰਦੇ ਆ, ਉਸਨੇ ਬਹੁਤ ਪੜ੍ਹਾਈ ਕੀਤੀ ਸੀ

ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂਕੂੜੇ-ਕਬਾੜੇ ਦੇ ਢੇਰ ਵਿੱਚੋਂ ਇਹ ਬੱਚਾ ਕਲੈਕਟਰੀ ਲੱਭ ਰਿਹਾ ਹੈ। ਕਿੰਨਾ ਮਜ਼ਬੂਤ ਇਰਾਦਾ ਹੈ ਇਸ ਬੱਚੇ ਦਾ!

ਮੇਰੀ ਗੱਡੀ ਆਈ ਤੇ ਮੈਂ ਸਾਰੇ ਰਾਹ ਹੀ ਇਹ ਸੋਚਦੀ ਰਹੀ ਕਿ ਕਿੰਨੇ ਸਾਰੇ ਬੱਚੇ ਐਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਪੜ੍ਹਾਈ ਤੋਂ, ਕਿਤਾਬਾਂ ਤੋਂ ਕਿਵੇਂ ਬੇਮੁਖ ਹੋ ਗਏ ਹਨਸੱਚਮੁੱਚ ਸਮਾਜ ਨੂੰ, ਖਾਸ ਕਰ ਸਾਡੇ ਵਰਗੇ ਵਰਗਾਂ ਨੂੰ, ਸਰਕਾਰਾਂ ਨੂੰ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨੂੰ, ਇਹਨਾਂ ਕੂੜੇ ਦੇ ਢੇਰਾਂ ਵਿੱਚੋਂ ਆਸ ਲੱਭਦੀਆਂ ਨਵੀਂਆਂ ਫੁੱਟਦੀਆਂ ਕਰੂੰਬਲਾਂ ਵੱਲ ਧਿਆਨ ਸੇਧਤ ਕਰਨ ਦੀ ਖਾਸੀ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4936)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)