ParveenBegum5ਬੱਚੀਓ,ਮੌਕਾ ਹੈ ਤੁਹਾਡੇ ਕੋਲ ਹੈਸਾਂਭੋ,ਪੜ੍ਹੋ ਲਿਖੋ ਤੇ ਅੱਗੇ ਵਧੋ। ਜੇਕਰ ਤੁਸੀਂ ਵਧੀਆ ਕੰਮ ...
(27 ਨਵੰਬਰ 2024)

 

ਅੱਜ ਸਵੇਰੇ ਅਖਬਾਰ ਚੁੱਕਿਆ ਤਾਂ ਪਹਿਲੇ ਪੰਨੇ ਤੇ ਹੀ ਭਾਰਤ ਲਈ ਮਾਣਮੱਤੀ ਖਬਰ ਮਨੂ ਭਾਕਰ ਵੱਲੋਂ ਪੈਰਿਸ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਸਾਥੀ ਖਿਡਾਰੀ ਸਰਬਜੀਤ ਸਿੰਘ ਨਾਲ ਖੇਡਦਿਆਂ ਕਾਂਸੀ ਦਾ ਦੂਜਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਪੜ੍ਹ ਕੇ ਦਿਲ ਬਾਗੋ ਬਾਗ ਹੋ ਗਿਆ ਕਿ ਕੁੜੀਆਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨਮਨੂੰ ਭਾਕਰ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਝੋਲੀ ਦੋ ਕਾਂਸੀ ਦੇ ਤਗਮੇ ਪਾਉਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀਨਿਸ਼ਚੇ ਹੀ ਉਸਦੀ ਇਹ ਭਾਰਤ ਲਈ ਇੱਕ ਇਤਿਹਾਸਿਕ ਜਿੱਤ ਹੋ ਨਿੱਬੜੀਮੈਂ ਸੋਚਿਆ ਕਿਉਂ ਨਾ ਅੱਜ ਕਾਉਂਸਲਿੰਗ ਪੀਰੀਅਡ ਵਿੱਚ ਕੁੜੀਆਂ ਨੂੰ ਮਨੂੰ ਭਾਕਰ ਦੀ ਇਸ ਸ਼ਾਨਦਾਰ ਜਿੱਤ ਬਾਰੇ ਦੱਸ ਕੇ ਉਹਨਾਂ ਦੇ ਮਨ ਵਿੱਚ ਵੀ ਜ਼ਿੰਦਗੀ ਵਿੱਚ ਕੁਝ ਵਧੀਆ ਤੇ ਵੱਡਾ ਕਰਨ ਦੀ ਤਾਂਘ ਪੈਦਾ ਕੀਤੀ ਜਾਵੇਸਕੂਲ ਪਹੁੰਚਦਿਆਂ ਪਹਿਲਾਂ ਤਾਂ ਮੈਂ ਨੋਟਿਸ ਬੋਰਡ ’ਤੇ ਖਬਰਾਂ ਵਿੱਚ ਭਾਰਤ ਦੀ ਇਸ ਸ਼ਾਨਦਾਰ ਪ੍ਰਾਪਤੀ ਬਾਰੇ ਲਿਖਾਇਆ ਤਾਂ ਕਿ ਸਕੂਲ ਦੇ ਹਰ ਛੋਟੇ ਵੱਡੇ ਬੱਚੇ ਨੂੰ ਆਪਣੇ ਦੇਸ਼ ਦੀ ਓਲੰਪਿਕ ਵਿੱਚ ਇਸ ਪਲੇਠੀ ਜਿੱਤ ਬਾਰੇ ਪਤਾ ਲੱਗ ਸਕੇਫਿਰ ਅੱਧੀ ਛੁੱਟੀ ਬਾਅਦ ਗਾਈਡੈਂਸ ਐਂਡ ਕਾਉਂਸਲਿੰਗ ਦਾ ਪੀਰੀਅਡ ਆਇਆ ਤਾਂ ਮੈਂ ਤਕਰੀਬਨ ਸਾਰੇ ਸਕੂਲ ਦੀਆਂ ਕੁੜੀਆਂ ਹੀ ਉੱਥੇ ਬੁਲਾ ਲਈਆਂਪਹਿਲਾਂ ਮੈਂ ਕੁੜੀਆਂ ਨੂੰ ਅੱਜ ਦੀਆਂ ਖਬਰਾਂ ਬਾਰੇ ਪੁੱਛ ਕੇ ਕੁਝ ਟਟੋਲਣਾ ਚਾਹਿਆਕਈ ਖੇਡਾਂ ਵਿੱਚ ਰੁਚੀ ਰੱਖਣ ਵਾਲੀਆਂ ਕੁੜੀਆਂ ਨੂੰ ਭਾਰਤ ਦੀ ਇਸ ਸ਼ਾਨਦਾਰ ਜਿੱਤ ਬਾਰੇ ਪਹਿਲਾਂ ਹੀ ਪਤਾ ਸੀਉਹਨਾਂ ਦੀਆਂ ਅੱਖਾਂ ਵਿੱਚ ਇੱਕ ਉਤਸ਼ਾਹ ਸੀ ਕਿ ਸ਼ਾਇਦ ਮੈਂ ਉਹਨਾਂ ਨੂੰ ਕੁਝ ਨਾ ਕੁਝ ਵਧੀਆ ਮਨੂੰ ਭਾਕਰ ਬਾਰੇ ਜ਼ਰੂਰ ਦੱਸਾਂਗੀਮੈਂ ਬੋਲਣਾ ਸ਼ੁਰੂ ਕੀਤਾ, “ਪੁੱਤਰੋ ਮਨੂ ਭਾਕਰ ਵੀ ਤਾਂ ਤੁਹਾਡੇ ਜਿਹੀ ਆਮ ਘਰ ਦੀ ਹੀ ਕੁੜੀ ਹੈਅੱਜ ਉਸ ਦਾ ਨਾਂ ਖੇਡਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਿਆ ਹੈਜੇਕਰ ਉਹ ਇਹ ਕੁਝ ਕਰ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ

ਮੇਰੀ ਗੱਲ ਸੁਣਦਿਆਂ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਵਾਲੀ ਗਿਆਰ੍ਹਵੀਂ ਜਮਾਤ ਦੀ ਇੱਕ ਵਿਦਿਆਰਥਨ ਉੱਠ ਕੇ ਬੋਲੀ, “ਮੈਡਮ ਜੀ, ਸਹੀ ਹੈ ਤੁਹਾਡੀ ਗੱਲ, ਮੈਂ ਖੇਡਾਂ ਵਿੱਚ ਅੱਗੇ ਤਕ ਜਾਣਾ ਚਾਹੁੰਦੀ ਆਂਮੈਂ ਅੰਬਰੀ ਉਡਣ ਦੀ ਖਾਹਿਸ਼ ਰੱਖਦੀ ਆਂਮੈਂ ਵੀ ਜੀ ਹਿਨਾ ਦਾਸ ਵਾਂਗ ਬਿਨਾਂ ਬੂਟਾਂ ਤੋਂ ਦੌੜਦੀ ਹਾਂਉਸਦੀ ਮਜਬੂਰੀ ਸੀ, ਪਰ ਮੈਂ ਉਸਦੇ ਨਕਸ਼ੇ ਕਦਮਾਂ ’ਤੇ ਚੱਲ ਉਸ ਦੀ ਤਰ੍ਹਾਂ ਹੀ ਚਮਕਣਾ ਚਾਹੁੰਦੀ ਹਾਂਸਾਡੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਖੇਡਾਂ ਵਿੱਚ ਅਤੇ ਹੋਰ ਖੇਤਰਾਂ ਵਿੱਚ ਅੱਗੇ ਤਕ ਜਾਣਾ ਚਾਹੁੰਦੀਆਂ ਹਨਡਾਕਟਰ, ਇੰਜਨੀਅਰ, ਅਧਿਆਪਕ, ਪੁਲਿਸ ਅਤੇ ਵਕੀਲ ਬਣਨਾ ਚਾਹੁੰਦੀਆਂ ਹਨਪਰ ਜੀ, ਸਾਡੇ ਘਰਾਂ ਦੇ ਹਾਲਾਤ ਅਤੇ ਸਾਡੇ ਪਰਿਵਾਰਾਂ ਦੀ ਸੋਚਾਂ ਸ਼ਾਇਦ ਸਾਨੂੰ ਇੱਥੇ ਹੀ ਰੋਕ ਦੇਣਸਾਡੇ ਘਰ ਦੇ ਤਾਂ ਜੀ ਹਰ ਰੋਜ਼ ਮੋਬਾਈਲਾਂ ’ਤੇ ਖਬਰਾਂ ਸੁਣ ਸੁਣ ਕੇ ਇਹੀ ਕਹਿੰਦੇ ਨੇ ਕਿ ਬੱਸ ਬਾਰ੍ਹਵੀਂ ਹੋ ਗਈ, ਬਹੁਤ ਹੈਹਾਲਾਤ ਮਾੜੇ ਨੇ...”

ਉਹ ਕੁੜੀ ਬੋਲਦੀ ਬੋਲਦੀ ਚੁੱਪ ਕਰ ਗਈਉਸਦੀਆਂ ਅੱਖਾਂ ਦੀ ਚਮਕ ਪਾਣੀ ਭਰੇ ਹੰਝੂਆਂ ਵਿੱਚ ਬਦਲ ਗਈਮੈਂ ਉਸਦੇ ਦਰਦ ਦੀ ਵੇਦਨਾ ਨੂੰ ਸਮਝ ਚੁੱਕੀ ਸੀ ਮੈਨੂੰ ਲੱਗਿਆ, ਉਸ ਕੁੜੀ ਦੀ ਆਵਾਜ਼ ਸਾਰੇ ਪੇਂਡੂ ਖੇਤਰ ਦੀਆਂ ਉਹਨਾਂ ਲੱਖਾਂ ਕੁੜੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚ ਪ੍ਰਤਿਭਾ ਤੇ ਜੋਸ਼ ਤਾਂ ਲੋਹੜਿਆਂ ਦਾ ਹੁੰਦਾ ਹੈ, ਪਰ ਫਿਰ ਵੀ ਉਹ ਜ਼ਿੰਦਗੀ ਦੇ ਹਨੇਰੇ ਰਸਤਿਆਂ ਵਿੱਚ ਕਿਧਰੇ ਹੋਰ ਹੀ ਗੁਆਚ ਜਾਂਦੀਆਂ ਹਨਹਾਲੇ ਕੱਲ੍ਹ ਹੀ ਮੇਰੀ ਬਾਰ੍ਹਵੀਂ ਜਮਾਤ ਪਾਸ ਕਰ ਚੁੱਕੀ ਇੱਕ ਵਿਦਿਆਰਥਣ ਮੈਨੂੰ ਮਿਲਣ ਆਈ ਪੜ੍ਹਨ ਵਿੱਚ ਕਾਫੀ ਹੁਸ਼ਿਆਰ, ਅੱਗੇ ਵਧਣ ਲਈ ਉਤਾਵਲੀਕਹਿੰਦੀ ਹੁੰਦੀ ਸੀ, “ਮੈਂ ਤਾਂ ਜੀ ਆਰਮੀ ਵਿੱਚ ਜਾਣਾ।”

ਪੁੱਛਣ ’ਤੇ ਪਤਾ ਲੱਗਿਆ ਕਿ ਉਸਦੇ ਘਰਦਿਆਂ ਨੇ ਉਸ ਨੂੰ ਅੱਗੇ ਪੜ੍ਹਨ ਹੀ ਨਹੀਂ ਲਗਾਇਆਕਾਲਜ ਪਿੰਡ ਤੋਂ ਥੋੜ੍ਹੀ ਦੂਰੀ ’ਤੇ ਹੋਣ ਕਾਰਨ ਅਤੇ ਦੁਨੀਆ ਦੇ ਵਿਗੜੈਲ ਮਾਹੌਲ ਦੇ ਕਾਰਨ ਉਨ੍ਹਾਂ ਘਰ ਹੀ ਬਿਠਾ ਰੱਖਿਆ ਆਪਣੀ ਹੋਣਹਾਰ ਬੱਚੀ ਨੂੰ ਮੈਨੂੰ ਉਸ ਉੱਤੇ ਦਇਆ ਭਾਵਨਾ ਆਈ, ਪਰ ਉਸ ਦੇ ਮਾਪਿਆਂ ਦੇ ਫੈਸਲੇ ਅੱਗੇ ਮੇਰਾ ਵੱਸ ਨਹੀਂ ਸੀ ਚੱਲਿਆਕਈ ਤਰ੍ਹਾਂ ਦੀ ਕਿੰਤੂ-ਪ੍ਰੰਤੂ ਸਮਾਜ ਅੰਦਰ ਅਕਸਰ ਹੀ ਔਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਚਲਦੀ ਰਹਿੰਦੀ ਹੈਪਰ ਫਿਰ ਕੀ ਅਸੀਂ ਆਪਣੀਆਂ ਬੱਚੀਆਂ ਦਾ ਸਮਾਜੀਕਰਨ ਉਹਨਾਂ ਨੂੰ ਅਸੁਰੱਖਿਤ ਮਹਿਸੂਸ ਕਰਵਾ ਕੇ ਹੀ ਕਰਾਂਗੇ? ਕਿਤੇ ਨਾ ਕਿਤੇ ਮਾਪੇ ਜਾਂ ਸਮਾਜ ਸਹੀ ਵੀ ਜਾਪਦੇ ਨੇਪਰ ਸਮਾਜ ਵਿੱਚ ਵਧੀਆ ਤੋਂ ਵਧੀਆ ਇਨਸਾਨ ਵੀ ਬਥੇਰੇ ਨੇਖੈਰ ...

ਵਿਦਿਆਰਥਣਾਂ ਮੇਰੀ ਗੱਲ ਨੂੰ ਬੜੀ ਹੀ ਉਤਸੁਕਤਾ ਨਾਲ ਸੁਣ ਰਹੀਆਂ ਸਨਮੈਂ ਪੇਂਡੂ ਖੇਤਰਾਂ ਦੀਆਂ ਉਹਨਾਂ ਹਜ਼ਾਰਾਂ ਲੱਖਾਂ ਕੁੜੀਆਂ ਦੀ ਗੱਲ ਅਕਸਰ ਕਰਦੀ ਹਾਂ, ਜਿਨ੍ਹਾਂ ਵਿੱਚ ਕਾਬਲੀਅਤ ਤਾਂ ਬਥੇਰੀ ਹੁੰਦੀ ਹੈ ਪਰ ਉਹਨਾਂ ਦਾ ਕੋਈ ਹੱਥ ਫੜਨ ਵਾਲਾ ਰਾਹ-ਦਸੇਰਾ ਨਹੀਂ ਹੁੰਦਾਮੈਂ ਜਦੋਂ ਉਹਨਾਂ ਨਾਲ ਉਹਨਾਂ ਦੀਆਂ ਸਮੱਸਿਆਵਾਂ ਅਤੇ ਹਾਲਾਤ ਬਾਰੇ ਗੱਲ ਕਰਦੀ ਹਾਂ ਜਾਂ ਉਹਨਾਂ ਦੀਆਂ ਖਾਹਿਸ਼ਾਂ ਪੁੱਛਦੀ ਹਾਂ ਤਾਂ ਸੱਚਮੁੱਚ ਉਹਨਾਂ ਦੇ ਮੂੰਹਾਂ ਦਾ ਜਾਹੋ ਜਲਾਲ ਦੇਖਣ ਵਾਲਾ ਹੁੰਦਾਉਹਨਾਂ ਨੂੰ ਲਗਦਾ ਕਿ ਉਹਨਾਂ ਦਾ ਵੀ ਕੋਈ ਆਪਣਾ ਹੈ, ਜੋ ਉਹਨਾਂ ਦੀ ਗੱਲ ਨੂੰ ਵਜ਼ਨ ਦਿੰਦਾ ਹੈਮੈਂ ਉਹਨਾਂ ਨੂੰ ਅਕਸਰ ਆਖਦੀ ਹਾਂ, “ਬੱਚੀਓ, ਮੌਕਾ ਹੈ ਤੁਹਾਡੇ ਕੋਲ ਹੈ, ਸਾਂਭੋ, ਪੜ੍ਹੋ ਲਿਖੋ ਤੇ ਅੱਗੇ ਵਧੋਜੇਕਰ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ ਬਿਨਾਂ ਸ਼ੱਕ ਪਰਿਵਾਰ, ਸਮਾਜ ਅਤੇ ਅਧਿਆਪਕ ਵੀ ਤੁਹਾਡਾ ਸਾਥ ਦਿੰਦੇ ਹਨਜੇਕਰ ਤੁਸੀਂ ਹਨੇਰਿਆਂ ਨਾਲ ਲੜੋਗੇ ਤਾਂ ਤੁਸੀਂ ਭੁੱਖ-ਨੰਗ, ਗਰੀਬੀ ਤੇ ਤੰਗੀਆਂ ਤੁਰਸ਼ੀਆਂ ਦੀ ਰਾਤ ਨੂੰ ਹਰਾ ਚਾਨਣ ਵੱਲ ਜ਼ਰੂਰ ਆਉਗੇਹਜ਼ਾਰਾਂ ਹੀ ਅਜਿਹੀਆਂ ਉਦਾਹਰਣਾਂ ਹਨ ਜਿੱਥੇ ਬਹੁਤ ਸਾਰੀਆਂ ਕੁੜੀਆਂ ਨੇ ਵਧੀਆ ਕੰਮ ਕੀਤੇ ਹਨ ਤੇ ਉਹਨਾਂ ਦਾ ਸਮਾਜ ਵਿੱਚ ਉੱਚਾ ਰੁਤਬਾ ਤੇ ਉੱਚਾ ਨਾਮ ਹੈਮੈਂ ਉਹਨਾਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਅਕਸਰ ਹੀ ਮੈਰੀ ਕੌਮ, ਹਿਨਾ ਦਾਸ ਅਤੇ ਆਪਣੀਆਂ ਆਈਐੱਸ ਅਤੇ ਪੀਸੀਐੱਸ ਸਹੇਲੀਆਂ ਬਾਰੇ ਦੱਸਦੀ ਹਾਂ, ਜਿਨ੍ਹਾਂ ਨੇ ਆਪਣੇ ਹੌਸਲੇ ਦੇ ਨਾਲ ਆਪਣੀਆਂ ਮੰਜ਼ਲਾਂ ਨੂੰ ਪਾਇਆ ਹੈ

ਮੈਂ ਬੋਲਣਾ ਜਾਰੀ ਰੱਖਿਆ, “ਪ੍ਰਤਿਭਾ ਤੁਹਾਡੀ ਆਪਣੀ ਹੈ, ਸਮਾਜ ਵਿੱਚ ਹਰ ਥਾਂ ਮਾੜੇ ਲੋਕ ਨਹੀਂ ਹੁੰਦੇਕਈ ਲੋਕ ਤੁਹਾਨੂੰ ਅੱਗੇ ਵਧਾਉਣ ਲਈ ਤੁਹਾਡਾ ਸਾਥ ਵੀ ਦਿੰਦੇ ਹਨਸੋ ਜ਼ਮਾਨੇ ਦੇ ਹਾਣ ਦੀਆਂ ਹੋਣ ਦੇ ਲਈ ਆਪਾਂ ਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਨੇਆਪਣੇ ਮਾਪਿਆਂ ਅਤੇ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਉਣਾ ਪੈਣਾ ਹੈ ਕਿ ਅਸੀਂ ਸਹੀ ਕੰਮ ਕਰਕੇ ਤੁਹਾਡਾ ਨਾਮ ਚਮਕਾਵਾਂਗੇਤੁਹਾਡੇ ਹੌਸਲੇ ਰੂਪੀ ਨਿਕਲ ਰਹੇ ਛੋਟੇ ਛੋਟੇ ਖੰਭ ਸਮਾਜ ਵਿੱਚ ਵਸਦੇ ਬਹੁਤ ਸਾਰੇ ਲੋਕਾਂ, ਅਧਿਆਪਕਾਂ ਅਤੇ ਦੋਸਤਾਂ-ਮਿੱਤਰਾਂ ਦੀ ਮਦਦ ਨਾਲ ਹੀ ਤਾਂ ਉੱਡਣ ਜੋਗੇ ਹੋਣਗੇਸੋ ‘ਤੁਹਾਡੀ ਉਡਾਣ ਹਾਲੇ ਬਾਕੀਹੈਤੁਸੀਂ ਆਪਣੇ ਆਪ ਨੂੰ ਅੱਗੇ ਤਕ ਲੈ ਕੇ ਜਾਓ, ਆਪਣੇ ’ਤੇ ਖੁਦ ਭਰੋਸਾ ਰੱਖੋ, ਖੁਦ ਸਹੀ ਰਹੋ, ਆਪਣੇ ਮਾਪਿਆਂ ਦਾ ਤੇ ਸਮਾਜ ਦਾ ਭਰੋਸਾ ਜਿੱਤੋਤੁਹਾਨੂੰ ਢਹਿੰਦੀ ਕਲਾ ਵੱਲ ਲਿਜਾਣ ਵਾਲੇ ਲੋਕ ਵੀ ਬਥੇਰੇ ਮਿਲ ਜਾਣਗੇ, ਪਰ ਹੁਣ ਇਹ ਤੁਹਾਡੇ ਹੱਥ ਹੈ ਕਿ ਤੁਸੀਂ ਕਿਹੜੇ ਪਾਸੇ ਜਾਣਾ ਹੈਤੁਸੀਂ ਵਧੀਆ ਕੰਮ ਕਰੋਗੇ ਤਾਂ ਜ਼ਮਾਨਾ ਤੁਹਾਡੇ ਨਾਲ ਚੱਲੇਗਾ ਨਹੀਂ, ਦੌੜੇਗਾ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5480)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਪ੍ਰਵੀਨ ਬੇਗਮ

ਡਾ. ਪ੍ਰਵੀਨ ਬੇਗਮ

Phone: (91 - 89689 - 48018)
Email: (begamparveen28@yahoo.co.in)

More articles from this author