“ਯੂਨੀਕੋਡ ਫੌਂਟਾਂ ਦੇ ਇੰਨੇ ਲਾਭ ਹੋਣ ਕਰਕੇ ਇਨ੍ਹਾਂ ਵੱਲ ਮੋੜਾ ਕੱਟਣ ਵਿੱਚ ਢਿੱਲ ਕੇਹੀ? ਪੰਜਾਬੀ ਦੀ ਬਹੁਤੀ ...”
(6 ਨਵੰਬਰ 2024)
“ਆਪਣੀਆਂ ਰਚਨਾਵਾਂ ਪੰਜਾਬੀ ਦੀ ਕਿਸ ਫੌਂਟ ਵਿੱਚ ਟਾਈਪ ਕਰੀਏ?” ਇਹ ਸਵਾਲ ਆਮ ਹੀ ਪੁੱਛਿਆ ਜਾਂਦਾ ਹੈ, ਲਗਭਗ ਹਰ ਕੰਪਿਊਟਰ ਸਿਖਾਂਦਰੂ ਵੱਲੋਂ ਖਾਸ ਕਰਕੇ ਅਤੇ ਹੰਡੇ ਵਰਤੇ ਵੱਲੋਂ ਆਮ ਕਰਕੇ। ਹਰ ਸਵਾਲ ਨਾਲ਼ ਕਿਉ’ ਦਾ ਪ੍ਰਸ਼ਨ ਚਿੰਨ੍ਹ ਵਿਵੇਕੀ ਆਪਣੇ ਆਪ ਹੀ ਲਾ ਲੈਂਦਾ ਹੈ। ਇਸ ਦੇ ਉੱਤਰ ਵਿੱਚ ਬਹੁਤ ਸਾਰੇ ਨੁਕਤੇ ਵਿਚਾਰੇ ਜਾ ਸਕਦੇ ਹਨ। ਪਹਿਲੋਂ ਉਨ੍ਹਾਂ ਲਈ ਢੁਕਵਾਂ ਵਾਤਾਵਰਨ ਉਸਾਰ ਲਿਆ ਜਾਵੇ।
ਹਰ ਲੇਖਕ ਦੀ ਹੱਥ ਲਿਖਤ ਵਿੱਚ ਭਾਵੇਂ ਭਾਸ਼ਾ ਦੇ ਲਿੱਪੀ ਚਿੰਨ੍ਹ ਇੱਕੋ ਜਿਹੇ ਹੀ ਹੁੰਦੇ ਹਨ ਅਤੇ ਉਨ੍ਹਾਂ ਦੇ ਚਿਹਨ ਚੱਕਰ ਲੇਖਕ ਦੇ ਵਿਅਕਤੀਤਵ ਅਤੇ ਉਸਦੀ ਘਾਲ ਕਮਾਈ ਅਨੁਸਾਰ ਆਮ ਜਿਹੇ ਤੋਂ ਲੈ ਕੇ ਅਤੀ ਸੁੰਦਰ ਹੋ ਸਕਦੇ ਹਨ। ਪਰ ਕੰਪਿਊਟਰ ਦੇ ਸੰਸਾਰ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਵਿੱਚ ਹਰ ਭਾਸ਼ਾ ਦੀ ਇੱਕ ਲਿੱਪੀ ਹੁੰਦੀ ਹੈ ਜੋ ਫੌਂਟ (Font) ਦਾ ਨਾਂ ਲੈ ਲੈਂਦੀ ਹੈ, ਜਿਸ ਵਿੱਚ ਉਸਦਾ ਨਾਂ ਵੀ ਜੁੜ ਜਾਂਦਾ ਹੈ। ਜਿਵੇਂ ਪੰਜਾਬੀ ਯੂਨੀ ਦੀਆਂ ਫੌਂਟਾਂ ਹਨ ਰਾਵੀ, ਚਾਤਰਿਕ, ਅਨਮੋਲ ਯੂਨੀ, ਅਕਾਸ਼, ਅੰਗੂਰ ਆਦਿ। ਵਿਅਕਤੀਆਂ ਵਾਂਗ ਇਨ੍ਹਾਂ ਦੀ ਵੀ ਆਪੋ ਆਪਣੀ ਨਿਵੇਕਲੀ ਸਮਰੱਥਾ ਅਤੇ ਨਿਵੇਕਲੇ ਹੀ ਚਿਹਨ ਚੱਕਰ ਹੁੰਦੇ ਹਨ।
1990ਇਆਂ ਦੇ ਦਹਾਕੇ ਵਿੱਚ ਜੋ ਪੰਜਾਬੀ ਦੀਆਂ ਫੌਂਟਾਂ ਪਰਚਲਤ ਸਨ, ਉਨ੍ਹਾਂ ਦਾ ਵਰਗੀਕਰਨ ‘ਟੀਟੀਐੱਫ ਆਸਕਾਈ ਫੌਂਟਾਂ’ ਵਜੋਂ ਕੀਤਾ ਜਾਂਦਾ ਸੀ। ਉਹ ਪ੍ਰਿੰਟ ਰੂਪ (Hard copy) ਵਿੱਚ ਤਾਂ ਸਾਰੀਆਂ ਹੀ ਅਰਥ ਪੂਰਨ ਸਨ ਪਰ ਮਾਨੀਟਰ ਉੱਤੇ (Soft copy) ਇੱਕ ਦੂਜੀ ਨਾਲ਼ ਸੰਧੀ ਨਹੀਂ ਸਨ ਕਰਦੀਆਂ। ਫੌਂਟ ਦਾ ਨਾਉਂ ਬਦਲਣ ਨਾਲ਼ ਸਭ ਕੁਝ ਅਰਥਹੀਨ ਹੋ ਜਾਂਦਾ ਸੀ। ਇਸਦਾ ਵੱਡਾ ਕਾਰਨ ਇਹ ਸੀ ਕਿ ਉਨ੍ਹਾਂ ਫੌਂਟਾਂ ਵਿੱਚ ਫੌਂਟ ਅਤੇ ਉਸਦਾ ਕੀਅਬੋਰਡ ਲੇਅਆਊਟ ਆਪੋ ਆਪਣਾ ਨਿਵੇਕਲਾ ਹੁੰਦਾ ਸੀ ਅਤੇ ਜੇ ਭੇਜਣ ਵਾਲ਼ੇ ਅਤੇ ਪੜ੍ਹਨ ਵਾਲ਼ੇ ਕੋਲ ਉਹੀ ਫੌਂਟ ਹੁੰਦੀ ਸੀ ਤਾਂ ਹੀ ਸੂਚਨਾ ਸਹੀ ਪਹੁੰਚਦੀ ਸੀ। ਹੋਰ ਅੱਗੇ ਜੇ ਉਹ ਸੂਚਨਾ ਈਮੇਲ ਵਿੱਚ ਪੇਸਟ ਕਰਕੇ ਭੇਜੀ ਜਾਂਦੀ ਸੀ ਤਾਂ ਉਸਦੇ ਅੱਖਰ ਅੰਗਰੇਜੀ ਦਾ ਰੂਪ ਧਾਰਨ ਕਰਕੇ ਕੁਝ ਹੋਰ ਦਾ ਹੋਰ ਹੀ ਬਣ ਜਾਂਦੇ ਸਨ। ਆਸਕਾਈ ਫੌਂਟਾਂ ਨਾਲ਼ ਬੜੀਆਂ ਹੀ ਔਕੜਾਂ ਆਉਂਦੀਆਂ ਸਨ ਤੇ ਕੁਝ ਹੋਰ ਵੀ ਕਾਰਨ ਸਨ ਕਿ ਸੰਸਾਰ ਭਰ ਵਿੱਚ ਫੌਂਟਾਂ ਦਾ ਯੂਨੀਕੋਡ ਪਰਬੰਧ ਸਰਵ ਵਿਆਪੀ ਹੋ ਗਿਆ।
ਯੂਨੀਕੋਡ ਫੌਂਟ ਵਿੱਚ ਟਾਈਪ ਕਰਨ ਦੇ ਬਹੁਤ ਸਾਰੇ ਲਾਭ ਹਨ। ਜਿਵੇਂ ਕਿ:
1. ਯੂਨੀਕੋਡ, ਭਾਵ ਯੂਨੀਕ ਕੋਡ, ਭਾਵ ਵਿਲੱਖਣ ਚਿੰਨ੍ਹ ਕੋਡ ਤੋਂ ਹੈ। ਕੰਪਿਊਟਰ ਸਾਰੀਆਂ ਗਿਣਤੀਆਂ ਮਿਣਤੀਆਂ ਅਤੇ ਕੰਮ ਕੋਡਾਂ ਨਾਲ਼ ਕਰਦਾ ਹੈ ਅਤੇ ਆਪਣੇ ਨਤੀਜਿਆਂ ਦੀ ਪਰਦਰਸ਼ਣੀ ਚਿੰਨ੍ਹਾਂ ਵਿੱਚ ਕਰਦਾ ਹੈ। ਯੂਨੀਕੋਡ ਵਿੱਚ ਸੰਸਾਰ ਦੀ ਹਰ ਭਾਸ਼ਾ ਦੇ ਹਰ ਅੱਖਰ ਦਾ ਕੋਡ ਵੱਖਰਾ ਹੈ। ਜਿਵੇਂ ਕਿ ੳ ਦਾ ਕੋਡ 2675 ਹੈ A ਦਾ 65 ਹੈ उ ਹਿੰਦੀ ੳ ਦਾ 2313 ਹੈ। ਸਾਰ ਅੰਸ ਇਹ ਹੈ ਕਿ ਯੂਨੀਕੋਡ ਵਿੱਚ ਕਿਸੇ ਵੀ ਚਿੰਨ੍ਹ ਦਾ ਕੋਡ ਕਿਸੇ ਦੂਸਰੇ ਨਾਲ਼ ਨਹੀਂ ਮਿਲ਼ਦਾ ਅਤੇ ਸੂਚਨਾ ਹਰ ਥਾਂ ਅਬਦਲ ਤੇ ਠੀਕ ਠਾਕ ਪਹੁੰਚਦੀ ਹੈ।
2. ਯੂਨੀਕੋਡ ਵਿੱਚ ਟਾਈਪ ਕੀਤੀਆਂ ਰਚਨਾਵਾਂ ਇੰਟਰਨੈੱਟ ਦੇ ਪੂਰਨ ਤੌਰ ਉੱਤੇ ਅਨੁਕੂਲ ਹਨ।
3. ਅੱਜ ਕੱਲ੍ਹ ਸੂਚਨਾਵਾਂ ਦਾ ਆਦਾਨ ਪਰਦਾਨ ਬਹੁਤਾ ਇੰਟਰਨੈੱਟ ਰਾਹੀਂ ਹੀ ਹੁੰਦਾ ਹੈ। ਇਹ ਬਹੁਤ ਸੌਖਾ ਅਤੇ ਸਸਤਾ ਹੈ। ਇਸਦੀ ਪਹੁੰਚ ਤੁਰਤ ਫੁਰਤ ਹੈ। ਮੋਬਾਈਲ ਸੇਵਾ ਨੇ ਇਸ ਨੂੰ ਹੋਰ ਵੀ ਲੋਕ-ਪਿਆਰਾ ਬਣਾ ਦਿੱਤਾ ਹੈ। ਪ੍ਰਿੰਟ ਮੀਡੀਆ ਆਹਿਸਤਾ-ਆਹਿਸਤਾ ਸਿਮਟ ਰਿਹਾ ਹੈ।
4. ਗਿਆਨ ਦਾ ਲੰਗਰ ਅਨੇਕ ਵੈੱਬਸਾਈਟਾਂ ਨੇ ਥਾਂ-ਥਾਂ ਲਾ ਰੱਖਿਆ ਹੈ। ਧੰਨ ਹਨ ਉਨ੍ਹਾਂ ਸਾਈਟਾਂ ਦੇ ਸੇਵਾਦਾਰ ਜੋ ਸੰਸਾਰ ਭਰ ਦੀਆਂ ਸੂਚਨਾਵਾਂ ਤੇ ਵਿਚਾਰ ਪਸਾਰ (ਛੱਟਾ ਚਾਨਣਾਂ ਦਾ ਦੇਈ ਜਾਂਦੇ ਹੋ!) ਨਿਰੰਤਰ ਵਰਤਾਈ ਜਾ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤੇ ਆਪਣੀ ਸੇਵਾ ਯੂਨੀਕੋਡ ਫੌਂਟਾਂ ਨਾਲ਼ ਹੀ ਕਰਦੇ ਹਨ। ਜੇ ਕੋਈ ਅਜੇ ਆਸਕਾਈ ਫੌਂਟਾਂ ਦੇ ਘਰ ਵਿੱਚ ਹੀ ਬੈਠਾ ਹੈ, ਉਹ ਵੀ ਛੇਤੀ ਹੀ ਯੂਨੀਕੋਡ ਦੇ ਮਹਿਲ ਵਿੱਚ ਪਰਵੇਸ਼ ਕਰਨ ਵਾਲ਼ਾ ਹੈ। ਪੰਜਾਬੀ ਵੈੱਬਸਾਈਟਾਂ ਵਾਲੇ ਸਾਰੇ ਹੀ ਨਵੀਆਂ ਰਚਨਾਵਾਂ ਨੂੰ ਯੂਨੀਕੋਡ ਵਿੱਚ ਹੀ ਮੰਗਦੇ ਹਨ। ਇਸ ਨਾਲ਼ ਉਨ੍ਹਾਂ ਦਾ ਕਾਰਜ ਆਸਾਨ ਹੋ ਜਾਂਦਾ ਹੈ। ਕੀ ਲਿਖਾਰੀਆਂ ਦਾ ਵੀ ਇਹ ਫਰਜ਼ ਨਹੀਂ ਬਣਦਾ ਕਿ ਉਹ ਵੀ ਉਨ੍ਹਾਂ ਸਤਿਕਾਰਯੋਗ ਸਾਧਕਾਂ ਦੇ ਕਾਰਜ ਵਿੱਚ ਸਹਾਈ ਹੋਣ।
5. ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂਨੀਕੋਡ ਪਰਬੰਧ ਹਰ ਭਾਸ਼ਾ ਦਾ ਭਵਿੱਖ ਹੈ, ਕਿਓਂ ਨਾ ਇਸ ਨਾਲ਼ ਅੱਜ ਹੀ ਆਪਣਾ ਸਬੰਧ ਜੋੜੀਏ। ਅੱਗੇ ਤੁਰਿਆਂ ਹੀ ਅੱਗਾ ਸੰਵਾਰੀਦਾ ਹੈ।
6. ਆਪਣੀਆਂ ਪਹਿਲੀਆਂ ਆਸਕਾਈ ਫੌਂਟ ਵਿੱਚ ਟਾਈਪ ਕੀਤੀਆਂ ਹੋਈਆਂ ਰਚਨਾਵਾਂ ਵੀ ਯੂਨੀਕੋਡ ਵਿੱਚ ਕਨਵਰਟ ਕਰ ਲੈਣੀਆਂ ਚਾਹੀਦੀਆਂ ਹਨ।
ਯੂਨੀਕੋਡ ਫੌਂਟਾਂ ਦੇ ਇੰਨੇ ਲਾਭ ਹੋਣ ਕਰਕੇ ਇਨ੍ਹਾਂ ਵੱਲ ਮੋੜਾ ਕੱਟਣ ਵਿੱਚ ਢਿੱਲ ਕੇਹੀ? ਪੰਜਾਬੀ ਦੀ ਬਹੁਤੀ ਪਰਚੱਲਤ ਯੂਨੀਕੋਡ ਫੌਂਟ ‘ਰਾਵੀ’ ਹੈ। ਹਰ ਲੇਖਕ ਆਪਣੀ ਮਰਜ਼ੀ/ਪਸੰਦ ਮੁਤਾਬਿਕ ਕੋਈ ਵੀ ਯੂਨੀਕੋਡ ਫੌਂਟ ਅਪਣਾ ਸਕਦਾ ਹੈ ਕਿਉਂਕਿ ਦੂਸਰੇ ਫੌਂਟ ਵਿੱਚ ਬਦਲਣ ਵੇਲੇ ਅੰਗਰੇਜ਼ੀ ਵਾਂਗ ਸੂਚਨਾ ਅਬਦਲ ਰਹਿੰਦੀ ਹੈ। ਦਿੱਤੇ ਗਏ ਚਿੱਤਰਾਂ ਅਤੇ ਟੇਬਲਾਂ ਵਿੱਚ ਇੱਕ ਕੀਅਬੋਰਡ ਲੇਅਆਊਟ ਦੀ ਸਮਰੱਥਾ ਦਰਸਾਈ ਗਈ ਹੈ।
ਪੰਜਾਬੀ ਯੂਨੀ ਅੰਗੂਰ ਫੌਂਟ ਦੇ ਕੀਅਬੋਰਡ ਲੇਅਆਊਟ 2024 ਦੀਆਂ ਸਮਿਲਤ (ਡੈੱਡ) ਕੀਆਂ ਦਾ ਵਰਨਣ: 1. ਟਾਈਪ ਕਰੋ, 2. ਪ੍ਰਾਪਤ ਕਰੋ। ਸੂਚਨਾ: ਕ ਕੇਵਲ ਮਾਤਰਾ ਦਰਸਾਉਣ ਲਈ ਹੀ ਹੈ। ਇਸਨੂੰ ਟਾਈਪ ਕਰਨ ਦੀ ਲੋੜ ਨਹੀਂ।
1 |
2 |
ਅ |
ਡੈੱਡ ਕੀਅ |
ੳ |
ੲ |
ਾ |
ਆ |
ਿ |
ਇ |
ੀ |
ਈ |
ੁ |
ਉ |
ੂ |
ਊ |
ੇ |
ਏ |
ੈ |
ਐ |
ੋ |
ਓ |
ੌ |
ਔ |
1 |
੧ |
2 |
੨ |
3 |
੩ |
4 |
੪ |
5 |
੫ |
6 |
੬ |
7 |
੭ |
8 |
੮ |
9 |
੯ |
0 |
੦ |
’ |
‘ਕ |
” |
“ਕ |
, |
|
; |
ਡੈੱਡ ਕੀਅ |
ਸ |
ਸ਼ |
ਖ |
ਖ਼ |
ਗ |
ਗ਼ |
ਜ |
ਜ਼ |
ਫ |
ਫ਼ |
ਲ |
ਲ਼ |
’~ |
ੴ |
~ |
☬ |
ੱ |
ਕਁ |
੍ |
ੑ |
ਨ |
– |
ਮ |
— |
‘ |
ਕ’ |
” |
ਕ” |
। |
… |
] |
॥ |
: |
ਃ |
, |
„ |
[ |
‥ |
+ |
× |
/ |
÷ |
2 |
½ |
3 |
¾ |
4 |
¼ |
1 |
|
5 |
|
6 |
|
7 |
|
8 |
|
9 |
|
0 |
|
ਞ |
ਡੈੱਡ ਕੀਅ |
ਸ |
|
ਨ |
|
ਜ |
|
ਹ |
ੵ |
! |
¡ |
ਚ |
¢ |
ਲ |
£ |
ਟ |
¤ |
ੇ |
¥ |
. |
§ |
ਦ |
¨ |
ਛ |
© |
ਰ |
® |
ਪ |
¶ |
ੁ |
₨ |
ੂ |
€ |
ੋ |
ਕ◌ |
ਡ |
° |
1 |
¹ |
2 |
² |
3 |
³ |
ਸ |
• |
8 |
❁ |
9 |
❀ |
< |
» |
< |
« |
ਮ |
ਕ |
ਬ |
ਕ |
ਕ |
ਕ |
ਙ |
ਡੈੱਡ ਕੀਅ |
ਅ |
a |
ਬ |
b |
ਚ |
c |
ਦ |
d |
ਙ |
e |
ਾ |
f |
ਗ |
g |
ਹ |
h |
ਿ |
i |
ਜ |
j |
ਕ |
k |
ਲ |
l |
ਮ |
m |
ਨ |
n |
ੋ |
o |
ਪ |
p |
ਤ |
q |
ਰ |
r |
ਸ |
s |
ਟ |
t |
ੁ |
u |
ਵ |
v |
ੱ |
w |
ਣ |
x |
ੇ |
y |
ਡ |
z |
ੳ |
A |
ਭ |
B |
ਛ |
C |
ਧ |
D |
{ |
E |
< |
F |
ਗ |
G |
> |
H |
ੀ |
I |
ਝ |
J |
ਖ |
K |
ਲ਼ |
L |
ੰ |
M |
ਂ |
N |
ੋ |
O |
ਫ |
P |
ਥ |
Q |
} |
R |
. |
S |
ਠ |
T |
ੂ |
U |
ੜ |
V |
੍ |
W |
ਯ |
X |
ੈ |
Y |
ਢ |
Z |
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5423)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)