“ਯੂਨੀਕੋਡ ਫੌਂਟਾਂ ਕੰਪਿਊਟਰ ਦਾ ਭਵਿੱਖ ਹਨ। ਖਾਸ ਕਰਕੇ ਗੁਰਮੁਖੀ, ਦੇਵਨਾਗਰੀ, ਸ਼ਾਹਮੁਖੀ ਆਦਿ ...”
(17 ਮਾਰਚ 2022)
ਮਹਿਮਾਨ: 73
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 13 - ਸ਼ੌਰਟਕੱਟ ਕੀਆਂ 2
(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)
ਫੌਂਟ ਬਦਲੀ ਦੀਆਂ ਲੰਮੀਆਂ ਵਾਟਾਂ:
ਟਾਈਪਿਸਟ ਨੂੰ ਕਈ ਵੇਰ ਇੱਕੋ ਡਾਕੂਮੈਂਟ ਵਿੱਚ ਦੋ ਜਾਂ ਵੱਧ ਫੌਂਟਾਂ ਉੱਤੇ ਕੰਮ ਕਰਨਾ ਪੈਂਦਾ ਹੈ। ਜਿਵੇਂ ਚਾਤ੍ਰਿਕ, ਸਤਲੁਜ, ਕੈਲਬਰੀ ਆਦਿ, ਖਾਸ ਕਰਕੇ ਆਸਕੀ (Ascii-ਅਮੈਰਿਕਨ ਸਟੈਂਟਰਡ ਕੋਡ ਫੌਰ ਇਨਫੌਰਮੇਸ਼ਨ ਇੰਟਰਚੇਂਜ) ਵਾਲ਼ੀਆਂ 8 ਬਿੱਟ ਫੌਂਟਾਂ ਉੱਤੇ। ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਫੌਂਟ ਬਦਲੀ ਕਰਨ ਦੀਆਂ ਦੋ ਕਾਰਵਾਈਆਂ ਹਨ, ਜੋ ਬੜੀਆਂ ਹੀ ਅਕਾਊ ਹਨ। ਪਹਿਲੀ ਕਾਰਵਾਈ ਹੈ; ਸੱਜਾ ਹੱਥ ਮਾਊਸ ਉੱਤੇ ਲੈ ਜਾਓ। ਫੌਂਟ-ਤੀਰ ਕਲਿੱਕ, ਫੌਂਟ ਲੱਭੋ ਅਤੇ ਕਲਿੱਕ। ਮੁੜ ਕੇ ਕੀਅਬੋਰਡ ਉੱਤੇ ਸੱਜਾ ਹੱਥ ਲੈ ਆਓ ਤੇ ਟਾਈਪ ਕਰੋ। ਜਾਂ ਦੂਸਰੀ ਕਾਰਵਾਈ ਹੈ; ਆਲਟ ਕੀਅ ਇੱਕ ਬਾਰ ਪ੍ਰੈੱਸ ਕਰੋ, ਰਿਬਨ ਵਿੱਚ ਕਮਾਂਡਾਂ ਦੇ ਸੰਕੇਤਕ ਅੱਖਰ ਦਿਖਾਈ ਦੇਣਗੇ। ਟੈਬ ਕਮਾਂਡ ਹੋਮ ਲਈ ਐੱਚ, ਪ੍ਰੈੱਸ, ਕਮਾਂਡ ਸੈੱਟ ਫੌਂਟ ਵਿੱਚ ਕਮਾਂਡ ਫੌਂਟ, ਐੱਫਐੱਫ ਪ੍ਰੈੱਸ, ਫੌਂਟ ਸਿਲੈਕਟ ਹੋ ਜਾਏਗੀ। ਸੱਜਾ ਹੱਥ ਨੇਵੀਗੇਸ਼ਨ ਭਾਗ ਵਾਲ਼ੇ ਚਾਰ ਤੀਰਾਂ ਉੱਤੇ ਲੈ ਜਾਓ। ਤੀਰਾਂ ਨੂੰ ਹੇਠਾਂ ਉੱਤੇ ਕਰਕੇ ਲੋੜੀਂਦੀ ਫੌਂਟ ਸਿਲੈਕਟ ਕਰੋ, ਕੀਅ ਐਂਟਰ ਪ੍ਰੈੱਸ। ਕਰਸਰ ਵਾਲ਼ੀ ਥਾਂ ਤੋਂ ਉਹ ਫੌਂਟ ਟਾਈਪ ਹੋਣ ਲੱਗ ਜਾਏਗੀ।
ਫੌਂਟ ਦੀ ਸ਼ੌਰਟ ਕੱਟ ਕੀਅ ਬਣਾਉਣਾ:
ਰਿਬਨ ਵਿੱਚ ਸਭ ਤੋਂ ਪਹਿਲੀ ਕਮਾਂਡ ਟੈਬ ਫਾਈਲ (ਜਾਂ ਔਫਿਸ ਬਟਨ) ਕਲਿੱਕ ਕਰੋ। ਕਮਾਂਡਾਂ ਦੀ ਸੂਚੀ ਖੁੱਲ੍ਹ ਜਾਏਗੀ। ਮੋਰ ਜਾਂ ਔਪਸ਼ਨ ਕਮਾਂਡ ਕਲਿੱਕ, ਜਨਰਲ ਕਮਾਂਡ ਦੇ ਥੱਲੇ ਕਮਾਂਡ ਸੂਚੀ ਵਿੱਚ, ਕਸਟੋਮਾਈਜ਼ ਰਿਬਨ ਕਲਿੱਕ, ਕੀਅਬੋਰਡ ਸ਼ੌਰਟਕੱਟ: ਕਸਟੋਮਾਈਜ਼ ਕਲਿੱਕ। ਸਾਹਮਣੇ ਦੀ ਤਸਵੀਰ ਵਾਲ਼ੀ ਕਸਟੋਮਾਈਜ਼ ਕੀਅਬੋਰਡ ਵਿੰਡੋ ਖੁੱਲ੍ਹ ਜਾਏਗੀ। ਕੈਟੇਗਰੀਜ਼ ਵਾਲ਼ੇ ਸਕਰੌਲ ਤੀਰ ਨੂੰ ਪੂਰੇ ਹੇਠਾਂ ਤੀਕਰ ਦਬਾਓ। ਡੌਟ ਲਾਈਨ ਦੇ ਥੱਲੇ ਦੂਸਰੀ ਕੈਟੇਗਰੀ ਫੌਂਟਸ ਕਲਿੱਕ। ਕੰਪਿਊਟਰ ਦੀਆਂ ਸਾਰੀਆਂ ਫੌਂਟਾਂ ਅਲਫਾਬੈਟੀਕਲੀ ਸੱਜੇ ਪਾਸੇ ਦੇ ਫੌਂਟ ਡੱਬੇ ਵਿੱਚ ਖੁੱਲ੍ਹ ਜਾਣਗੀਆਂ। ਚਾਤ੍ਰਿਕ ਫੌਂਟ ਕਲਿੱਕ। ਉਸ ਡੱਬੇ ਦੇ ਹੇਠਾਂ ਪ੍ਰੈੱਸ ਨਿਊ ਸ਼ੌਰਟ ਕੱਟ ਕੀ ਵਾਲ਼ੀ ਡੱਬੀ ਵਿੱਚ ਕਰਸਰ ਬਲਿੰਕ ਕਰਦਾ ਮਿਲ਼ੇਗਾ। ਇਸ ਵਿੱਚ ਕੀਅ ਆਲਟ ਦੱਬੀ ਰੱਖਕੇ ‘ਸੀ’ ਟਾਈਪ ਕਰੋ। ਚੈੱਕ ਕਰੋ ਕਿ ਇਹ ਕੀਅ ਪਹਿਲੋਂ ਕਿਸੇ ਹੋਰ ਕਮਾਂਡ ਲਈ ਅਸਾਈਨ ਤਾਂ ਨਹੀਂ। ਜੇ ਹੈ ਤਾਂ ਆਲਟ + ਸੀ ਦੀ ਥਾਂ ਕੋਈ ਹੋਰ ਸ਼ੌਰਟ ਕੱਟ ਕੀਅ ਟਾਈਪ ਕਰੋ। ਜੇ ਨਹੀਂ ਤਾਂ ਅਸਾਈਨ ਕਰੋ।
ਇਸੇ ਵਿਧੀ ਨਾਲ ਲੋੜੀਂਦੀਆਂ ਹੋਰ ਫੌਂਟਾਂ ਨੂੰ ਵੀ ਸ਼ੌਰਟ ਕੱਟ ਕੀਆਂ ਅਸਾਈਨ ਕਰ ਲਵੋ। ਕੰਮ ਪੂਰਾ ਹੋ ਜਾਣ ਪਿੱਛੋਂ ਕਮਾਂਡ ਕਲੋਜ਼ ਕਲਿੱਕ ਕਰਕੇ ਵਿੰਡੋ ਨੂੰ ਬੰਦ ਕਰ ਦਿਓ।
ਚਿਤਾਵਨੀ:
ਲਾਲ ਡੱਬੀ ਵਿੱਚ ਕਮਾਂਡ ਰੀਸੈੱਟ ਆਲ … ਭੁੱਲ ਕੇ ਵੀ ਨਹੀਂ ਕਲਿੱਕ ਕਰਨੀ ਚਾਹੀਦੀ। ਨਹੀਂ ਤਾਂ ਸਾਰੀਆਂ ਅਸਾਈਨਮੈਂਟ ਸ਼ੌਰਟਕੱਟ ਕੀਆਂ ਸਾਫ ਹੋ ਜਾਣਗੀਆਂ ਅਤੇ ਦੋਬਾਰਾ ਬਣਾਉਣੀਆਂ ਪੈਣਗੀਆਂ।
ਹੋਰ ਕਮਾਂਡਾਂ ਦੀਆਂ ਸ਼ੌਰਟਕੱਟ ਕੀਆਂ:
ਜੋ ਕਮਾਂਡਾਂ ਕੰਪਿਊਟਰ ਦੇ ਵਿੱਚ ਪ੍ਰੋਗਰਾਮਰਾਂ ਨੇ ਪਾ ਦਿੱਤੀਆਂ ਹਨ, ਕੰਪਿਊਟਰ ਉਨ੍ਹਾਂ ਉੱਤੇ ਹੀ ਕੰਮ ਕਰ ਸਕਦਾ ਹੈ। ਇਸਦੀਆਂ ਸਾਰੀਆਂ ਕਮਾਂਡਾਂ ਦੋ ਗਰੁੱਪਾਂ, ਪਾਪੂਲਰ ਕਮਾਂਡਜ਼ ਅਤੇ ਕਮਾਂਡਜ਼ ਨਾਟ ਇਨ ਰਿਬਨ, ਵਿੱਚ ਵੰਡ ਲਈਆਂ ਗਈਆਂ ਹਨ। ਇੱਥੋਂ ਤੀਕਰ ਕਿ ਇੱਕ ਗਰੁੱਪ ‘ਆਲ ਕਮਾਂਡਜ਼’ ਦਾ ਵੀ ਬਣਾਇਆ ਗਿਆ ਹੈ। ਤੇ ਸਾਰੇ ਛੋਟੇ ਵੱਡੇ ਗਰੁੱਪ ਕੈਟੇਗਰੀ ਦੇ ਡੱਬੇ ਵਿੱਚ ਦਿੱਤੇ ਹੋਏ ਹਨ। ਜਿਹੜੇ ਵੀ ਗਰੁੱਪ ਨੂੰ ਕਲਿੱਕ ਕੀਤਾ ਜਾਂਦਾ ਹੈ, ਉਸੇ ਦੀਆਂ ਸਾਰੀਆਂ ਕਮਾਂਡਾਂ ਦੂਜੇ ਵੱਡੇ ਖਾਨੇ ਵਿੱਚ ਉਜਾਗਰ ਹੋ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਕਿਸੇ ਵੀ ਕਮਾਂਡ ਦੀ ਦੱਸੀ ਗਈ ਵਿਧੀ ਅਨੁਸਾਰ ਸ਼ੌਰਟਕੱਟ ਕੀਅ ਬਣਾਈ ਜਾ ਸਕਦੀ ਹੈ।
ਮੈਕਰੋਜ਼:
ਮੈਕਰੋਜ਼ ਦਾ ਅਰਥ ਮਹਾਨ ਹੈ। ਕੰਪਿਊਟਰ ਵਿੱਚ ਇਹ ਇੱਕ ਅਜਿਹਾ ਪ੍ਰਬੰਧ ਹੈ ਜੋ ਇੱਕ ਤੋਂ ਲੈ ਕੇ ਅਨੇਕ ਕਮਾਂਡਾਂ ਦੇ ਸੈੱਟ ਨੂੰ ਇੱਕੋ ਸ਼ੌਰਟ ਕੱਟ ਕੀਅ ਨਾਲ ਜਾਂ ਇੱਕ ਹੀ ਕਮਾਂਡ ਨਾਲ ਚਲਾ ਸਕਦਾ ਹੈ। ਗੁਰਮੁਖੀ ਲਿੱਪੀ ਦੀਆਂ ਬਹੁਤ ਸਾਰੀਆਂ ਅਜਿਹੀਆਂ ਲਿੱਪੀਆਂ ਹਨ, ਜਿਨ੍ਹਾਂ ਦੀ ਕੋਡਿੰਗ ਇੱਕ ਸਾਰ ਨਹੀਂ ਹੈ। ‘ਫਾਈਂਡ ਐਂਡ ਰੀਪਲੇਸ’ ਰਾਹੀਂ ਬਹੁਤ ਸਾਰੀਆਂ ਕਮਾਂਡਾਂ ਦੇ ਕੇ ਮੈਕਰੋਜ਼ ਰਾਹੀਂ ਉਨ੍ਹਾਂ ਦਾ ਫੌਂਟ ਕਨਵਰਸ਼ਨ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ। ਉਸਦੀ ਸ਼ੌਰਟ ਕੱਟ ਕੀਅ ਵੀ ਇਸੇ ਵਿਧੀ ਨਾਲ ਬਣਾਈ ਜਾ ਸਕਦੀ ਹੈ।
ਹਰ ਨਵਾਂ ਕੰਮ ਕਰਨ ਦੀ ਥੋੜ੍ਹੀ ਜਿਹੀ ਝਿਜਕ ਹੁੰਦੀ ਹੈ। ਜਿਸ ਰਾਹ ਤੁਰ ਪਈਏ ਫਿਰ ਉਸਦੀ ਤਸਵੀਰ ਆਪਣੇ ਆਪ ਹੀ ਸਾਹਮਣੇ ਸਾਫ ਹੁੰਦੀ ਚਲੀ ਜਾਂਦੀ ਹੈ। ਕੀਤੀਆਂ ਕਮਾਈਆਂ ਦੀਆਂ ਮੋਹਰਾਂ ਨੂੰ ਅਨੁਭਵ ਦਾ ਖ਼ਜ਼ਾਨਚੀ ਆਪਣੇ ਆਪ ਸੰਭਾਲ਼ੀ ਜਾਂਦਾ ਹੈ।
ਯੂਨੀਕੋਡ ਫੌਂਟਾਂ:
ਯੂਨੀਕੋਡ ਫੌਂਟਾਂ ਕੰਪਿਊਟਰ ਦਾ ਭਵਿੱਖ ਹਨ। ਖਾਸ ਕਰਕੇ ਗੁਰਮੁਖੀ, ਦੇਵਨਾਗਰੀ, ਸ਼ਾਹਮੁਖੀ ਆਦਿ ਫੌਂਟਾਂ ਦਾ। ਕਿਉਂਕਿ ਇਨ੍ਹਾਂ ਦੀ ਆਸਕੀ ਫੌਂਟਾਂ ਦੀ ਕੋਡਿੰਗ ਇੱਕ ਸਾਰ ਨਹੀਂ ਹੈ। ਜੇ ਕੋਈ ਇੱਕ ਫੌਂਟ ਅੰਗਰੇਜ਼ੀ ਵਾਂਗ ਸਿੱਧੀ ਹੀ ਦੂਸਰੀ ਫੌਂਟ ਵਿੱਚ ਬਦਲ ਦਿੱਤੀ ਜਾਵੇ ਤਾਂ ਉਹ ਬੇਅਰਥੀ ਬਣ ਜਾਂਦੀ ਹੈ। ਗੁਰਮੁਖੀ ਦੀਆਂ ਦਸ ਵੀਹ ਜਿੰਨੀਆਂ ਵੀ ਹਨ, ਯੂਨੀਕੋਡ ਫੌਂਟਾਂ ਦੀ ਕੋਡਿੰਗ ਇੱਕੋ ਹੀ ਹੈ। ਪਰ ਉਨ੍ਹਾਂ ਨੂੰ ਟਾਈਪ ਕਰਨ ਲਈ ਇੱਕ ਛੋਟਾ ਜਿਹਾ ਪ੍ਰੋਗਰਾਮ ਕੰਪਿਊਟਰ ਵਿੱਚ ਪਾ ਕੇ ਆਮ ਕੀ ਬੋਰਡ ਨਾਲ਼ੋਂ ਵੀ ਸੌਖਿਆਂ ਟਾਈਪ ਕਰ ਲਈਦਾ ਹੈ। ਉਸ ਕੀਅਬੋਰਡ ਵਿੱਚ ‘ਡੈੱਡ ਕੀਅ’ ਦਾ ਪ੍ਰਬੰਧ ਹੈ। ਜੋ ਇੱਕ ਹੀ ਕੀਅ ਨੂੰ ਦਸ ਵੀਹ ਸਿੰਬਲ ਟਾਈਪ ਕਰਨ ਦੇ ਸਮਰੱਥ ਬਣਾਉਂਦਾ ਹੈ। ਉਸ ਵਿੱਚ ਸ਼ੌਰਟ ਕੱਟ ਕੀਅ ਬਣਾਉਣ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ। ਡੈੱਡ ਕੀਅ ਦਾ ਸੰਕਲਪ ਆਸਕੀ ਫੌਂਟਾਂ ਵਿੱਚ ਵੀ ਪਾਇਆ ਜਾ ਸਕਦਾ ਹੈ। ਇਹ ਕੀਅਬੋਰਡ ਪ੍ਰੋਗਰਾਮ ਸੌਖਿਆਂ ਹੀ ਬਣਾਏ ਜਾ ਸਕਦੇ ਹਨ। ਜਾਂ ਕਿਸੇ ਜਾਣਕਾਰ ਕੋਲ਼ੋਂ ਬਣੇ ਬਣਾਏ ਲਏ ਜਾ ਸਕਦੇ ਹਨ।
***
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 14 - ਕਮਾਂਡ ਬਟਨ ਬਣਾਉਣੇ
ਪ੍ਰੋਗਰਾਮਰਾਂ ਨੇ ਯਤਨ ਕੀਤਾ ਹੈ ਕਿ ਕੰਪਿਊਟਰ ਵਿਚਲੀਆਂ ਅਨੇਕ ਕਮਾਂਡਾਂ ਵਿੱਚੋਂ ਆਮ ਵਰਤੋਂ ਵਿੱਚ ਆਉਣ ਵਾਲ਼ੀ ਹਰ ਕਮਾਂਡ ਦਾ ਬਟਨ ਢੁਕਵੀਂ ਅਤੇ ਸਮ-ਕਮਾਂਡਾਂ ਦੇ ਗਰੁੱਪ ਵਿੱਚ ਰੱਖਿਆ ਜਾਵੇ। ਪਰ ਹਰ ਵਿਅਕਤੀ ਦੇ ਵਿਲੱਖਣ ਹੋਣ ਵਾਂਗ ਉਸ ਦੀਆਂ ਲੋੜਾਂ ਵੀ ਵਿਲੱਖਣ ਹੀ ਹੁੰਦੀਆਂ ਹਨ। ਸੋ ਸੰਭਵ ਹੈ ਕਿ ਉਸਦੀ ਲੋੜ ਦੀਆਂ ਕਮਾਂਡਾਂ ਤੀਕ ਸੌਖੀ ਪਹੁੰਚ ਨਾ ਹੁੰਦੀ ਹੋਵੇ। ਪਰ ਉਹ ਆਪ ਬਣਾਈ ਜਾ ਸਕਦੀ ਹੈ। ਬਹੁਤੀ ਵਰਤੋਂ ਵਾਲ਼ੀ ਕਮਾਂਡ ਦੀ, ਪਹਿਲੋਂ ਵਰਨਣ ਕੀਤੀ ਗਈ ਵਿਧੀ ਅਨੁਸਾਰ, ਸ਼ੌਰਟਕੱਟ ਕੀਅ ਬਣਾਈ ਜਾ ਸਕਦੀ ਹੈ। ਘੱਟ ਜਾਂ ਕਦੇ-ਕਦੇ ਵਰਤੋਂ ਵਾਲ਼ੀ ਕਮਾਂਡ ਦਾ ਮੀਨੂ ਬਾਰ ਵਿੱਚ ਕਮਾਂਡ ਬਟਨ ਬਣਾਇਆ ਜਾ ਸਕਦਾ ਹੈ। ਵਿਧੀ ਇਸ ਤਰ੍ਹਾਂ ਹੈ:
ਫਾਈਲ ਮੋਰ/ਔਪਸ਼ਨਜ਼/ਵਰਡ ਔਪਸ਼ਨਜਜ਼ ਕਸਟੋਮਾਈਜ਼ ਰਿਬਨ। ਹੁਣ ‘ਕਸਟੋਮਾਈਜ਼ ਦਾ ਰਿਬਨ ਐਂਡ ਕੀਅਬੋਰਡ ਸ਼ੌਰਟਕੱਟ’ ਵਿੰਡੋ ਖੁੱਲ੍ਹ ਜਾਏਗੀ। ਜਦੋਂ ਤੀਕਰ ਖੱਬੇ ਸਭ ਤੋਂ ਹੇਠਲੀ ਕਮਾਂਡ ‘ਕੀਅਬੋਰਡ ਸ਼ੌਰਟਕੱਟਸ’ ਕਲਿੱਕ ਨਹੀਂ ਕੀਤੀ ਜਾਂਦੀ, ਉਦੋਂ ਤੀਕਰ ‘ਕਸਟੋਮਾਈਜ਼ ਦਾ ਰਿਬਨ’ ਦੀਆਂ ਔਪਸ਼ਨਜ਼ ਹੀ ਸਤਰਕ ਰਹਿਣਗੀਆਂ। ਇਸਦੇ ਦੋ ਮੁੱਖ ਭਾਗ ਹਨ।
ਪਹਿਲਾ ਖੱਬੇ ਪਾਸੇ ਵਾਲ਼ਾ ‘ਚੂਜ਼ ਕਮਾਂਡਜ਼ ਫਰੌਮ’; ਇਸਦੇ ਕਾਰਜਾਂ ਦਾ ਵਿਸਥਾਰ ਸੱਜੇ ਪਾਸੇ ਉੱਪਰਲੇ ਨੀਲੇ ਬੌਕਸ ਵਿੱਚ ਦਿੱਤਾ ਗਿਆ ਹੈ। ਕੰਪਿਊਟਰ ਵਿਚਲੀਆਂ ਸਾਰੀਆਂ ਟੈਬਾਂ, ਗਰੁੱਪਾਂ ਅਤੇ ਕਮਾਂਡਾਂ ਵਿੱਚੋਂ, ਰਿਬਨ ਵਿੱਚ ਪਾਉਣ ਲਈ, ਕਿਸੇ ਇੱਕ ਨੂੰ ਵੀ ਚੁਣਿਆ ਜਾ ਸਕਦਾ ਹੈ। ਇਸਦੇ ਉੱਪਰਲੀ ਛੋਟੀ ਡੱਬੀ ਵਿੱਚ ਕਮਾਂਡਾਂ ਦੇ 9 (ਪਾਪੂਲਰ ਕਮਾਂਡਜ਼, ਕਮਾਂਡਜ਼ ਨੌਟ ਇਨ ਦੀ ਰਿਬਨ, ਆਲ ਕਮਾਂਡਜ਼, ਮੈਕਰੋਜ਼, ਫਾਈਲ ਟੈਬ, ਆਲ ਟੈਬਜ਼, ਮੇਨ ਟੈਬਜ਼, ਟੂਲ ਟੈਬਜ਼ ਅਤੇ ਕਸਟਮ ਟੈਬਜ਼ ਐਂਡ ਗਰੁੱਪਜ਼) ਸਿਰਲੇਖ ਹਨ। ਜਿਹੜੇ ਸਿਰਲੇਖ ਨੂੰ ਕਲਿੱਕ ਕੀਤਾ ਜਾਏਗਾ ਉਸਦੀਆਂ ਸਾਰੀਆਂ ਟੈਬਾਂ, ਸੈੱਟਾਂ, ਗਰੁੱਪਾਂ ਅਤੇ ਕਮਾਂਡਾਂ, ਉਸਦੇ ਹੇਠਾਂ ਵਾਲ਼ੇ ਵੱਡੇ ਬੌਕਸ ਵਿੱਚ ਉਜਾਗਰ ਹੋ ਜਾਣਗੀਆਂ। ਅੱਗੇ ਜਿਸ ਸਿਰਲੇਖ ਨੂੰ ਕਲਿੱਕ ਕੀਤਾ ਜਾਏਗਾ ਤਾਂ ਦੋਹਾਂ ਮੁੱਖ ਭਾਗਾਂ ਦੇ ਵਿਚਕਾਰ ‘ਐਡ >>‘ ਕਮਾਂਡ ਹੁਕਮ ਮੰਨਣ ਲਈ ਸਤਰਕ ਹੋ ਜਾਏਗੀ। ਯਾਦ ਰਹੇ; ਇਹ ਕਮਾਂਡ ਦੇਣ ਤੋਂ ਪਹਿਲੋਂ ਸੱਜੇ ਭਾਗ ਵਿੱਚ ਲੋੜੀਂਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਜੋ ਅੱਗੇ ਵਰਨਣ ਕੀਤੀ ਜਾਏਗੀ।
ਦੂਸਰਾ ਸੱਜੇ ਪਾਸੇ ਵਾਲ਼ਾ ‘ਕਸਟੋਮਾਈਜ਼ ਦਾ ਰਿਬਨ’;
ਇਸਦੇ ਕਾਰਜਾਂ ਦਾ ਵਿਸਥਾਰ ਸੱਜੇ ਪਾਸੇ ਦੇ ਹੇਠਲੇ ਨੀਲੇ ਬੌਕਸ ਵਿੱਚ ਦਿੱਤਾ ਗਿਆ ਹੈ। ਇਸ ਭਾਗ ਦੇ ਉੱਪਰਲੀ ਛੋਟੀ ਡੱਬੀ ਦੇ ਸਕਰੌਲ-ਤੀਰ ਨੂੰ ਕਲਿੱਕ ਕਰਨ ਨਾਲ 3 (ਆਲ ਟੈਬਜ਼, ਮੇਨ ਟੈਬਜ਼ ਅਤੇ ਟੂਲ ਟੈਬਜ਼) ਸਿਰਲੇਖ ਦਿਖਾਈ ਦੇਣਗੇ। ਜਿਹੜੇ ਵੀ ਸਿਰਲੇਖ ਨੂੰ ਕਲਿੱਕ ਕੀਤਾ ਜਾਏਗਾ ਉਸੇ ਦਾ ਵਿਸਥਾਰ ਹੇਠਲੇ ਵੱਡੇ ਡੱਬੇ ਵਿੱਚ ਉਜਾਗਰ ਹੋ ਜਾਏਗਾ। ਇੱਛਾ ਅਨੁਸਾਰ ਕਮਾਂਡ ਟੈਬ, ਕਮਾਂਡ ਸੈੱਟ ਕਲਿੱਕ ਕਰਕੇ ਉਸ ਵਿੱਚ ਨਵੀਂ ਕਮਾਂਡ ਪਾਈ ਜਾ ਸਕਦੀ ਹੈ।
ਉੱਪਰ ਥੱਲੇ ਕਰਨਾ: ਇਸ ਮੰਤਵ ਲਈ ਇਸ ਪੀਲ਼ੀ ਵਿੰਡੋ ਦੇ ਸੱਜੇ ਪਾਸੇ ਦੀ ਹੱਦ ਦੇ ਨਾਲ ਲਗਭਗ ਕੇਂਦਰ ਵਿੱਚ ਦੋ ਤੀਰ ਦਿੱਤੇ ਗਏ ਹਨ। ਉਨ੍ਹਾਂ ਦੀ ਸਹਾਇਤਾ ਨਾਲ ਕਿਸੇ ਵੀ ਕਮਾਂਡ ਟੈਬ, ਗਰੁੱਪ ਜਾਂ ਕਮਾਂਡ ਨੂੰ ਆਪਣੀ ਇੱਛਾ ਦੇ ਟਿਕਾਣੇ ਉੱਤੇ ਰੱਖਿਆ ਜਾ ਸਕਦਾ ਹੈ।
ਕਮਾਂਡ ਬਟਨ ਪਾਉਣ ਦੀ ਕਾਰਵਾਈ: ਕਮਾਂਡ ਬਟਨ ਪਾਉਣ ਤੋਂ ਪਹਿਲੋਂ ਇਹ ਨਿਰਨਾ ਕਰ ਲਿਆ ਜਾਂਦਾ ਹੈ ਕਿ ਉਹ ਪਾਉਣੀ ਕਿੱਥੇ ਹੈ। ਇਸਦੀਆਂ ਦੋ ਹਾਲਤਾਂ ਹੋ ਸਕਦੀਆਂ ਹਨ। ਪਹਿਲੀ; ਬਣੀ ਹੋਈ ਕਮਾਂਡ ਟੈਬ ਜਾਂ ਗਰੁੱਪ ਵਿੱਚ। ਦੂਸਰੀ; ਨਿਊ ਟੈਬ ਜਾਂ ਗਰੁੱਪ ਵਿੱਚ। ਪਹਿਲੀ ਹਾਲਤ ਵਿੱਚ ਨਿਰਨੇ ਅਨੁਸਾਰ ਟੈਬ ਅਤੇ ਉਸਦਾ ਗਰੁੱਪ ਸਿਲੈਕਟ ਕਰ ਲਿਆ ਜਾਂਦਾ ਹੈ। ਫਿਰ ਨਵੀਂ ਕਮਾਂਡ ਨੂੰ ‘ਐਡ>>‘ ਦੀ ਕਮਾਂਡ ਦੇ ਦਿੱਤੀ ਜਾਂਦੀ ਹੈ। ਦੂਜੀ ਹਾਲਤ ਵਿੱਚ ‘ਨਿਊ ਟੈਬ ਅਤੇ ਨਿਊ ਗਰੁੱਪ’ ਦੇ ਬਟਨ ਦੀ ਸਹਾਇਤਾ ਨਾਲ ਪਹਿਲੋਂ ਨਵੀਂ ਟੈਬ ਅਤੇ ਉਸਦਾ ਨਵਾਂ ਗਰੁੱਪ ਬਣਾ ਲਿਆ ਜਾਂਦਾ ਹੈ। ਫਿਰ ਨਵੀਂ ਕਮਾਂਡ ਉਸ ਵਿੱਚ ‘ਐਡ >>’ ਕਰ ਦਿੱਤੀ ਜਾਂਦੀ ਹੈ। ਜੇ ਕਿਸੇ ਕਮਾਂਡ, ਗਰੁੱਬ ਜਾਂ ਟੈਬ ਨੂੰ ਹਟਾਉਣਾ ਹੋਵੇ ਤਾਂ ਉਸ ਨੂੰ ਸਿਲੈਕਟ ਕਰ ਲਿਆ ਜਾਂਦਾ ਹੈ। ਕਮਾਂਡ ‘ਐਡ >>’ ਦੇ ਥੱਲ ਕਮਾਂਡ ‘<<ਰਿਮੂਵ’ ਹੈ, ਉਸ ਨੂੰ ਕਲਿੱਕ ਕੀਤਾ ਜਾਂਦਾ ਹੈ।
ਹੋਰ ਕਾਰਵਾਈਆਂ:
ਕਮਾਂਡ ਟੈਬ, ਗਰੁੱਪ ਜਾਂ ਕਮਾਂਡ ਦਾ ਨਾਂ ਬਦਲੀ ਕਰਨ ਲਈ ‘ਰੀਨੇਮ’ ਕਲਿੱਕ। ਰੀਨੇਮ ਦੀ ਵਿੰਡੋ ਖੁੱਲ੍ਹ ਜਾਏਗੀ। ਡਿਸਪਲੇ ਨੇਮ ਦੀ ਡੱਬੀ ਵਿੱਚ ਉਸਦਾ ਨਾਂ ਉਜਾਗਰ ਹੋ ਜਾਏਗਾ। ਉਸ ਨੂੰ ਲੋੜ ਅਨੁਸਾਰ ਬਦਲੀ ਕਰੋ। ਜੇ ਉਸਦੇ ਨਾਲ ਸਿੰਬਲ ਵੀ ਲਾਉਣਾ ਹੋਵੇ ਤਾਂ ਵਿੰਡੋ ਵਿੱਚ ਕਿਸੇ ਦਿੱਤੇ ਸਿੰਬਲ ਨੂੰ ਕਲਿੱਕ ਕਰਕੇ ਓਕੇ ਕਲਿੱਕ ਕਰੋ। ਉਸ ਦਾ ਨਾਂ ਬਦਲ ਅਤੇ ਨਾਲ ਸਿੰਬਲ ਪੈ ਜਾਏਗਾ।
ਕੁਇੱਕ ਅਕਸੈੱਸ ਟੂਲਬਾਰ: ਟੈਬ ਕਮਾਂਡ ਕੋਈ ਵੀ ਸਤਰਕ ਕੀਤੀ ਜਾਵੇ, ਪਰ ‘ਕੁਇੱਕ ਅਕਸੈੱਸ ਟੂਲਬਾਰ’ ਵਰਤੋਂਕਾਰ ਦੇ ਹਮੇਸ਼ਾ ਅੰਗ-ਸੰਗ ਰਹਿੰਦੀ ਹੈ। ਹਰ ਵੇਲੇ ਲੋੜੀਂਦੀ ਕਮਾਂਡ ਦਾ ਬਟਨ ਇਸ ਵਿੱਚ ਪਾਇਆ ਜਾ ਸਕਦਾ ਹੈ। ਇਸਦੀ ਵਧੀਆ ਉਦਾਹਰਣ ‘ਫੌਂਟ ਅਤੇ ਫੌਂਟ ਸਾਈਜ਼’ ਕਮਾਂਡ ਬਟਨਾਂ ਦੀ ਹੈ। ਬਾਈ ਡੀਫਾਲਟ ਇਹ ਦੋਵੇਂ ਕਮਾਂਡ ਬਟਨ ਹੋਮ ਟੈਬ ਵਿੱਚ ਰੱਖੇ ਗਏ ਹਨ। ਜਦੋਂ ਹੋਮ ਟੈਬ ਦੀ ਥਾਂ ਕੋਈ ਹੋਰ ਟੈਬ ਸਤਰਕ ਕੀਤੀ ਜਾਂਦੀ ਹੈ ਤਾਂ ‘ਫੌਂਟ ਕਮਾਂਡ ਸੈੱਟ’ ਅਦਿੱਖ ਹੋ ਜਾਂਦਾ ਹੈ। ਜੇ ਫੌਂਟ ਕਮਾਂਡ ਦਾ ਨਾਮ ਦੇਖਣ ਦੀ ਲੋੜ ਪੈ ਜਾਵੇ ਤਾਂ ਬੇਲੋੜੀ ‘ਹੋਮ ਟੈਬ’ ਕਲਿੱਕ ਕਰਨੀ ਪਵੇਗੀ। ਪਰ ‘ਕੁਇੱਕ ਅਕਸੈੱਸ ਟੂਲਬਾਰ’ ਵਿੱਚ ਇਹ ਬਟਨ ਸਦਾ ‘ਦਿੱਖ’ ਰਹਿੰਦੇ ਹਨ। ਕੁਇੱਕ ਅਕਸੈੱਸ ਟੂਲਬਾਰ ਵਿੱਚ ਇਨ੍ਹਾਂ ਦੇ ਬਟਨ ਪਾਉਣ ਦੀ ਵਿਧੀ ਇਹ ਹੈ। ਫਾਈਲ ਮੋਰ/ਔਪਸ਼ਨਜ਼/ਵਰਡ ਔਪਸ਼ਨਜ਼ ਵਰਡ ਔਪਸ਼ਨਜ਼ ਵਿੱਚ ਹੇਠੋਂ ਤੀਸਰੀ ਕਮਾਂਡ ‘ਕੁਇੱਕ ਅਕਸੈਸ ਟੂਲਬਾਰ’ ਕਲਿੱਕ, ਵਰਡ ਔਪਸ਼ਨਜ਼ ਵਿੱਚ ਇਸਦੇ ਸੱਜੇ ਹੱਥ ਵਾਲ਼ਾ ਭਾਗ ‘ਕਸਟੋਮਾਈਜ਼ ਦਾ ਕੁਇੱਕ ਅਕਸੈੱਸ ਟੂਲਬਾਰ’ ਵਿੱਚ ਬਦਲ ਜਾਏਗਾ। ਉਸਦਾ ਖੱਬਾ ਵੱਡਾ ਭਾਗ ‘ਚੂਜ਼ ਕਮਾਂਡ ਫਰੌਮ’ ਹੀ ਰਹੇਗਾ ਪਰ ਸੱਜੇ ਹੱਥ ਵਾਲ਼ਾ ਭਾਗ ‘ਕਸਟੋਮਾਈਜ਼ ਦਾ ਕੁਇੱਕ ਅਕਸੈੱਸ ਟੂਲਬਾਰ’ ਵਿੱਚ ਬਦਲ ਜਾਏਗਾ। ਉਸ ਵਿੱਚ ਪਈਆਂ ਕਮਾਂਡਾਂ ਉਜਾਗਰ ਹੋ ਜਾਣਗੀਆਂ। ਇਸ ਵਿੱਚ ਲੋੜ ਅਨੁਸਾਰ ਕਮਾਂਡ ਬਟਨਾਂ ਦਾ ਪਹਿਲੋਂ ਦੱਸੀ ਵਿਧੀ ਅਨੁਸਾਰ ਘਾਟਾ-ਵਾਧਾ ਕੀਤਾ ਜਾ ਸਕਦਾ ਹੈ। (ਸੂਚਨਾ) ਇਨ੍ਹਾਂ ਕਮਾਂਡ ਬਟਨਾਂ ਦੇ ਨਾਂ ਪਹਿਲੋਂ ਸੰਖੇਪ ਕੀਤੇ ਹੁੰਦੇ ਹਨ ਅਤੇ ਨਾਲ ਸਿੰਬਲ ਵੀ ਪਾਏ ਹੁੰਦੇ ਹਨ। ਜੋ ਬਦਲੀ ਨਹੀਂ ਕੀਤੇ ਜਾ ਸਕਦੇ। ਹਾਂ ਇਨ੍ਹਾਂ ਦੀ ਤਰਤੀਬ ਉੱਪਰ ਥੱਲੇ ਕੀਤੀ ਜਾ ਸਕਦੀ ਹੈ। (ਚਲਦਾ …)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3436)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)