KirpalSPannu7ਲੇਖਕ ਦੀ ਵਰਣਨ ਸ਼ੈਲੀ ਦਾ ਵੱਡਾ ਗੁਣ ਇਹ ਹੈ ਕਿ ਉਹ ...
(11 ਅਪਰੈਲ 2019)

 

‘ਡਰਾਕਲ’ ਹੁਸੈਨ ਸ਼ਾਹਿਦ (ਪਾਕਿਸਤਾਨ) ਦਾ ਸ਼ਾਹਮੁਖੀ ਵਿੱਚ ਰਚਿਆ ਅਤੇ ਡਾ. ਸਵਰਨਜੀਤ ਕੌਰ ਦਾ ਗੁਰਮੁਖੀ ਵਿੱਚ ਲਿਪੀਅੰਤਰ ਕੀਤਾ ਹੋਇਆ ਇੱਕ ਵਿਲੱਖਣ ਨਾਵਲ ਹੈਰਚਨਾਕਾਰ ਨੇ ਨਾਵਲ ਦੇ ਅੰਤ ਉੱਤੇ 31 ਮਾਰਚ 1985 ਦਾ ਵਰਣਨ ਕੀਤਾ ਹੈਸ਼ਾਇਦ ਇਹ ਨਾਵਲ ਸਮਾਪਤ ਕਰਨ ਦੀ ਮਿਤੀ ਹੋਵੇ‘ਡਰਾਕਲ’ ਪੜ੍ਹਦਿਆਂ-ਪੜ੍ਹਦਿਆਂ ਮਨ ਵਿੱਚ ਕਈ ਵੇਰ ਵਿਚਾਰ ਉੱਭਰਿਆ ਕਿ ‘ਜਿਸਨੇ ਇਹ ਨਾਵਲ ਨਹੀਂ ਪੜ੍ਹਿਆ ਉਸਨੇ …’ ਆਰੰਭ ਵਿੱਚ ਅਬਦੁਲ ਗਫ਼ੂਰ ਕੁਰੈਸ਼ੀ ਲਿਖਦਾ ਹੈ, “… ਹੁਸੈਨ ਸ਼ਾਹਿਦ ਨੂੰ ਲਿਖਣ ਦਾ ਵੱਲ ਏਉਹ ਲਫ਼ਜ਼ਾਂ ਦਾ ਜਾਦੂਗਰ ਏਜ਼ਬਾਨ ਠੇਠ ਤੇ ਸਾਫ਼ ਏ।”

ਪਿੱਠ ਪੰਨੇ ਉੱਤੇ ਨਾਵਲ ਦੇ ਗੁਣਾਂ ਦਾ ਸਾਰ ਕੁਝ ਇਸ ਤਰ੍ਹਾਂ ਦਿੱਤਾ ਗਿਆ ਹੈ, “ਡਰਾਕਲ ਪੰਜਾਬੀ ਜ਼ਬਾਨ ਦਾ ਸਭ ਤੋਂ ਵੱਡਾ ਨਾਵਲ ਏਆਪਣੇ ਮੌਜ਼ੂਅ, ਤਕਨੀਕ ਤੇ ਉਸਲੂਬ (ਤੌਰ ਤਰੀਕੇ) ਦੇ ਹਵਾਲੇ ਨਾਲ, ਨਾਵਲ ਦੇ ਖੇਤਰ ਵਿੱਚ ਇਸ ਤੋਂ ਪਹਿਲਾਂ ਐਡਾ ਵੱਡਾ ਕੰਮ ਕਦੀ ਨਹੀਂ ਹੋਇਆ‘ਡਰਾਕਲ’ ਜ਼ਾਹਰੀ ਨਜ਼ਰਾਂ ਵਿੱਚ ਇੱਕ ਕੱਖੋਂ ਹੌਲ਼ੇ ਬੰਦੇ ‘ਅਰੂੜੇ’ ਦੀ ਕਹਾਣੀ ਏਪਰ ਆਪਣੀ ਡੁੰਘਿਆਈ ਵਿੱਚ ਇਹ ਪੂਰੇ ਮੁਲਕ, ਮੁਲਕ ਦੀ ਸਿਆਸਤ ਤੇ ਸਿਆਸਤ ਵਿੱਚ ਮਜ਼੍ਹਬ ਤੇ ਵਡੇਰਿਆਂ ਦੇ ਨਾਂ ਉੱਤੇ ਵੜੀ (ਫੜੀ) ਹੋਈ ਬਦਮਾਸ਼ੀ ਦਾ ਅਜਿਹਾ ਹਵਾਲਾ ਅਹਿਵਾਲ ਏ ਜਿਸਨੂੰ ਪੜ੍ਹਦਿਆਂ ਹੋਇਆਂ ਉੱਪਰ ਦਾ ਸਾਹ ਉੱਪਰ ਤੇ ਥੱਲੇ ਦਾ ਸਾਹ ਥੱਲੇ ਰਹਿ ਜਾਂਦਾ ਹੈ

ਇਸ ਨਾਵਲ ਵਿੱਚ ਪਹਿਲੀ ਵਾਰ ਮੁਲਕੀ ਖ਼ਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਣ ਦੇ ਅਮਲ ਵਿੱਚ ਬਿਊਰੋਕਰੇਸੀ ਤੇ ਫੌਜ ਦੇ ਕਿਰਦਾਰ ਦਾ ਨਿਤਾਰਾ ਵੀ ਕੀਤਾ ਗਿਆ ਏਇਹ ਨਿਤਾਰਾ ਕਰਦਿਆਂ ਹੋਇਆਂ ਹੁਸੈਨ ਸ਼ਾਹਿਦ ਹੁਰਾਂ ਨੇ ਕਿਧਰੇ ਵੀ ਡੰਡੀ ਨਹੀਂ ਮਾਰੀ ਸਗੋਂ ਡਾਢੀ ਦਲੇਰੀ, ਜੀਅਦਾਰੀ ਤੇ ਗੂੜ੍ਹੀ ਸੱਚਾਈ ਨਾਲ ਇਸ ਮੁਲਕ ਦਾ ਭੱਠਾ ਬਿਠਾਉਣ ਵਾਲੇ ਇਨ੍ਹਾਂ ਜ਼ੋਰਾਵਰਾਂ ਦੇ ਮੂੰਹਾਂ ਤੋਂ ਬੁਰਕੇ ਲਾਹੇ ਨੇਡਰਾਕਲ ਪੰਜਾਬੀ ਅਦਬ ਦਾ ਹੀ ਨਹੀਂ ਸਗੋਂ ਦੇਸੀ ਸਿਆਸਤਾਂ, ਜੀਵਨ ਤੇ ਉਮਰ ਅਨਾਇਤ ਦੀ ਇੱਕ ਅਜਿਹੀ ਕਥਾ ਏ ਜਿਹਦੇ ਵਰਗੀ ਇੱਕ ਹੋਰ ਕਥਾ ਲਿਖਣ ਦਾ ਹੌਸਲਾ ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇ।”

ਇਸ ਨਾਵਲ ਦੀ ਕਹਾਣੀ ਅਰੂੜੇ ਦੇ ਜੰਮਣ ਅਤੇ ਪਾਕਿਸਤਾਨ ਦੇ ਬਣਨ ਭਾਵ 1947 ਸਾਲ ਤੋਂ ਆਰੰਭ ਹੋ ਕੇ ਸਾਬਕਾ ਪਰਧਾਨ ਮੰਤਰੀ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦੇਣ ਤੋਂ ਕੁਝ ਕੁ ਸਮਾਂ ਹੋਰ, ਅਗਲੇ ਕੁੱਲ 40 ਕੁ ਸਾਲਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈਸ਼ਾਹਿਦ ਦੀ ਲਿਖਣ ਸ਼ੈਲੀ ਸੰਕੇਤਕ ਤੇ ਹੈ ਹੀ ਤੇ ਉਹ ਲਿੰਗ ਨਾਲ ਸਬੰਧਤ ਹਰ ਵਰਣਨ ਨਾ ਕੀਤੇ ਜਾ ਸਕਣ ਵਾਲ਼ੇ ਮੁੱਦੇ ਨੂੰ ਵੀ ਸ਼ਿਸ਼ਟਾਚਾਰੀ ਰੂਪ ਦੇ ਕੇ ਪਾਠਕ ਦੀ ਰੂਹ ਵਿੱਚ ਉਤਾਰ ਦਿੰਦਾ ਹੈਇਸ ਨਾਵਲ ਦਾ ਘੇਰਾ ਇਕੱਲੇ ਪਾਕਿਸਤਾਨ ਦੇ ਲੋਕਾਂ ਤੀਕਰ ਹੀ ਨਹੀਂ ਹੈ ਸਗੋਂ ਇਹ ਤਾਂ ਭਾਰਤ, ਬੰਗਲਾ ਦੇਸ ਅਤੇ ਆਂਢੀ-ਗੁਆਂਢੀ ਹੋਰ ਕਈ ਮੁਲਕਾਂ ਦੀ ਰਾਜਨੀਤਕ ਲੁੱਟ ਖਸੁੱਟ ਨੂੰ ਉਘਾੜਦਾ ਹੋਇਆ ਪੱਛਮ ਦੀ ਬਦਨੀਤੀ ਨੂੰ ਵੀ ਛੱਜ ਵਿੱਚ ਪਾ ਕੇ ਛੱਟਦਾ ਹੈਲੇਖਕ ਦੀ ਵਰਣਨ ਸ਼ੈਲੀ ਦਾ ਵੱਡਾ ਗੁਣ ਇਹ ਹੈ ਕਿ ਉਹ ਰੁੱਖੇ ਤੋਂ ਰੁੱਖੇ ਮਸਲੇ ਨੂੰ ਉਘਾੜਨ ਵੇਲੇ ਪਿਆਰ ਵਰਤਾਰਿਆਂ ਤੇ ਛਿਣਾਂ ਦੀ ਐਸੀ ਪੁੱਠ ਦਿੰਦਾ ਹੈ ਕਿ ਨਾ ਤਾਂ ਉਹ ਪਲ ਛਿਣ ਘਸੋੜੇ ਲੱਗਦੇ ਹਨ ਅਤੇ ਨਾ ਹੀ ਮਸਲੇ ਅੱਖੋਂ ਉਹਲੇ ਹੁੰਦੇ ਹਨਹਰ ਇੱਕ ਵਰਣਨ ਨੂੰ ਕੁਦਰਤੀ ਵਰਤਾਰੇ ਵਿੱਚ ਰੰਗ ਦੇਣ ਦੀ ਸ਼ਾਹਿਦ ਦੀ ਸਰਦਾਰੀ ਹੈ ਤੇ ਉਸਦੀ ਸ਼ਾਗਿਰਦੀ ਕਰਨ ਨੂੰ ਦਿਲ ਕਰਦਾ ਹੈ

ਅਸੀਂ ਦੇਖਦੇ ਹਾਂ ਕਿ ਜੀਵਨ ਅਤੇ ਰਾਜਨੀਤੀ ਦੇ ਵਰਤਾਰਿਆਂ ਨੂੰ ਮੀਡੀਏ ਦੇ ਹਰ ਅੰਗ ਵਿੱਚ ਹਰ ਰੋਜ਼ ਹੀ ਛੱਟਿਆ ਛਾਣਿਆਂ ਜਾਂਦਾ ਹੈਪਰ ਉੱਪਰੋਂ-ਉੱਪਰੋਂ ਹੀ ਅਤੇ ਦਿਖਾਵੇ ਦੇ ਛਲਾਵਿਆਂ ਨਾਲ ਜੋ ਨਿੱਜੀ ਮੰਤਵਾਂ ਦੇ ਪਰਛਾਵਿਆਂ ਅਧੀਨ ਹੀ ਅਭਿਲਾਸ਼ੀ ਨੂੰ ਵਰਤਾਇਆ ਜਾਂਦਾ ਹੈਇਸ ਨਾਵਲ ਵਿੱਚ ਇਹ ਸਾਰਾ ਕੁਝ ਨਿਰਪੱਖ ਅਤੇ ਨਿਡਰ ਹੋ ਕੇ ਕੀਤਾ ਗਿਆ ਹੈ, ਉਹ ਵੀ ਕਾਰਨਾਂ ਕਾਰਜਾਂ ਦੀ ਤਹਿ ਤੀਕਰ ਜਾ ਕੇਭਾਵੇਂ ਕਿ ਸ਼ਬਦ ‘ਡਰਾਕਲ’ ਸਾਰੇ ਨਾਵਲ ਵਿੱਚ ਇੱਕ ਦੋ ਕੁ ਵੇਰ ਹੀ ਵਰਤਿਆ ਹੈ ਪਰ ਇਹ ਨਾਂ ਨਾਵਲ ਉੱਤੇ ਪੂਰਾ ਢੁੱਕਦਾ ਹੈ,ਕਿਉਂ ਜੋ ਦੇਸ ਧਰੋਹੀਆਂ ਨੇ ਦੇਸ ਪਰੇਮੀਆਂ ਉੱਤੇ ਦੇਸ ਧਰੋਹੀ ਦੇ ਮੁਕੱਦਮੇ ਚਲਾ-ਚਲਾ ਕੇ ਅਤੇ ਡਰਾ-ਡਰਾ ਕਿ ਉਨ੍ਹਾਂ ਨੂੰ ਇੰਨਾ ਡਰਾਕਲ ਬਣਾ ਦਿੱਤਾ ਹੈ ਕਿ ਉਹ ਸੱਚ ਬੋਲਣ ਦੀ ਸੁਪਨੇ ਵਿੱਚ ਵੀ ਹਿੰਮਤ ਨਹੀਂ ਕਰ ਸਕਦੇਮੈਂਨੂੰ ਤਾਂ ਆਪਣੇ ਦੇਸ ਦਾ ਹਰ ਨਾਗਰਿਕ ਹਿੰਮਤ ਪੱਖੋਂ ਮੇਰੇ ਸਮੇਤ ਨਿਪੁੰਸਕ ਬਣਾ ਦਿੱਤਾ ਗਿਆ ਜਾਪਦਾ ਹੈਕਿਸੇ ਵਿੱਚ ਵੀ ਦਿਲ ਦੀ ਗੱਲ ਕਹਿਣ ਦੀ ਹਿੰਮਤ ਹੀ ਨਹੀਂਜੋ ਕੁਝ ਵੀ ਪਰੋਸਿਆ ਜਾਂਦਾ ਹੈ, ਝੂਠ ਤੂਫਾਨ, ਗੱਪ-ਗਪੌੜ ਨਿਧੜਕ ਹੋ ਕੇ, ਲਲਕਾਰ ਕੇ ਵਰਤਾਇਆ ਜਾਂਦਾ ਹੈਇਹ ਸਮੇਂ ਦਾ ਸੱਚ ਹੈਪਰ ਹੁਸੈਨ ਸ਼ਾਹਿਦ ਨੂੰ ਇਹ ਦਾਦ ਦੇਣੀ ਬਣਦੀ ਹੈ ਕਿ ਉਹ ਨਾਵਲ ਵਿੱਚ ਸਾਰੇ ਦਾ ਸਾਰਾ ਸੱਚ ਕਹਿ ਗਿਆ ਹੈਇਸਦੇ ਨਾਂਹਪੱਖੀ ਪਾਸੇ ਨੂੰ ਸੋਚਦਿਆਂ ਮੈਂਨੂੰ ਤੇ ਇਹ ਜਾਪਦਾ ਹੈ ਕਿ ਅੱਜ ਕੱਲ੍ਹ ਰਾਜਨੀਤੀ ਹੀ ਇਸ ਨਾਵਲ ਨੂੰ ਪੜ੍ਹਕੇ ਕੀਤੀ ਜਾਂਦੀ ਹੈ

ਸਾਲ 2018 ਵਿੱਚ ਗੁਰਮੁਖੀ ਵਿੱਚ ਗ੍ਰੇਸ਼ੀਅਸ਼ ਬੁੱਕ, ਅਰਬਨ ਸਟੇਟ ਪਟਿਆਲਾ ਵੱਲੋਂ ਛਾਪੇ ਗਏ ਸਨ ਸਨਤਾਲ਼ੀ ਤੋਂ ਪਿੱਛੋਂ ਦੀ ਰਾਜਨੀਤੀ ਦੇ ਸ਼ੀਸ਼ੇ ਦੇ ਇਸ ਲਿਪੀਅੰਤਰ ਨੂੰ ਪੜ੍ਹਨ ਦੀ ਭਰਪੂਰ ਸਿਫਾਰਸ਼ ਕੀਤੀ ਜਾਂਦੀ ਹੈਸ਼ਾਇਦ ਕਿਸੇ ਦੀ ਜਾਗ ਖੁੱਲ੍ਹ ਜਾਵੇ! 236 ਪੰਨਿਆਂ ਦੇ ਇਸ ਅਮੁੱਲੇ ਨਾਵਲ ਦੀ ਕੀਮਤ ਕੇਵਲ 350 ਰੁਪਏ ਰੱਖੀ ਗਈ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1549)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author