KirpalSPannu7ਕਦੇ-ਕਦੇ ਮਾਊਸ ਜਾਂ ਕੀਅਬੋਰਡ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕੰਪਿਊਟਰ ਨੂੰ ...RajwinderSinghDr3
(25 ਜਨਵਰੀ 2022)


ਇਨਪੁੱਟ ਸਾਧਨ: ਕੀਅਬੋਰਡ

ਕੰਪਿਊਟਰ ਨੂੰ ਕਮਾਂਡ ਦੇਣ ਦੇ ਇਨਪੁੱਟ ਸਾਧਨਾਂ ਵਿੱਚੋਂ ਕੀਅਬੋਰਡ ਸਭ ਤੋਂ ਵੱਧ ਮਹੱਤਵਪੂਰਨ ਹੈਵਰਤੋਂਕਾਰ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈਇੱਥੇ ਮਿਆਰੀ ਕੀਅਬੋਰਡ ‘ਕਵਰਟੀ’ ਬਾਰੇ ਗੱਲਬਾਤ ਕੀਤੀ ਜਾਏਗੀਕਵਰਟੀ ਨਾਂ ਇਸਦੀ ਉੱਪਰਲੀ ਲਾਈਨ ਦੇ ਪਹਿਲੇ 6 ਅੱਖਰਾਂ (ਕਿਊ, ਡਬਲਿਊ, , ਆਰ, ਟੀ ਅਤੇ ਵਾਈ) ਨੂੰ ਜੋੜਕੇ ਦਿੱਤਾ ਗਿਆ ਹੈ

ਟਾਈਪਰਾਈਟਰ ਨਾਲ਼ੋਂ ਕੰਪਿਊਟਰ ਵਿੱਚ ਲਿਖਣ ਦੀਆਂ ਅਨੇਕ ਸੌਖੀਆਂ ਵੀਧੀਆਂ ਹਨਕੰਪਿਊਟਰ ਦੇ ਕੀਅਬੋਰਡ ਦੀਆਂ ਕੀਆਂ ਵਿੱਚ, ਟਾਈਪ ਰਾਈਟਰ ਦੀ ਥਾਂ, ਅਨੇਕ ਵਾਧੇ ਘਾਟੇ ਕੀਤੇ ਗਏ ਹਨਕੰਪਿਊਟਰ ਦਾ ਗੁਣ ਹੈ ਕਿ ਇਸ ਨੂੰ ਕੀਅਬੋਰਡ ਨਾਲ ਨਿੱਕਾ ਜਿਹਾ ਇਸ਼ਾਰਾ ਮਿਲਣ ’ਤੇ ਇਹ ਵੱਡੇ-ਵੱਡੇ ਕੰਮ ਕਰ ਜਾਂਦਾ ਹੈਇਸਦੇ ਕੀਅਬੋਰਡ ਨੂੰ ਸਮਝਣ ਲਈ ਕੁਝ ਭਾਗਾਂ ਵਿੱਚ ਵੰਡ ਲੈਣਾ ਠੀਕ ਰਹੇਗਾ

ਤਿੰਨ ਵੱਡੇ ਪਾਰਟ: 1. ਟਾਈਪਿੰਗ ਪਾਰਟ, ਮੁੱਖ ਤੌਰ ’ਤੇ ਟਾਈਪ ਇਸੇ ਪਾਰਟ ਨਾਲ ਕੀਤਾ ਜਾਂਦਾ ਹੈ2. ਨੇਵੀਗੇਸ਼ਨ ਜਾਂ ਕਰਸਰੀ ਪਾਰਟ, ਇਸ ਪਾਰਟ ਦੀ ਵਰਤੋਂ ਨਾਲ ਸੋਧ-ਸੁਧਾਈ ਵੇਲੇ ਲੋੜ ਅਨੁਸਾਰ ਕਰਸਰ ਨੂੰ ਰਚਨਾ ਦੇ ਉੱਪਰ-ਥੱਲੇ ਸੱਜੇ-ਖੱਬੇ ਆਸਾਨੀ ਨਾਲ ਲੈ ਜਾਇਆ ਜਾ ਸਕਦਾ ਹੈ3. ਅੰਕੜੀ ਜਾਂ ਨਿਊਮੈਰੀਕਲ ਪਾਰਟ, ਇਹ ਪਾਰਟ ਮੁੱਖ ਤੌਰ ’ਤੇ ਅੰਕਾਂ ਨੂੰ ਟਾਈਪ ਕਰਨ ਲਈ ਹੈਇਨ੍ਹਾਂ ਪਾਰਟਾਂ ਦੇ ਅੱਗੇ ਭਾਗਾਂ ਦਾ ਵਰਨਣ:

ਪਹਿਲਾ ਵੱਡਾ ਪਾਰਟ ਟਾਈਪਿੰਗ: ਇਸਦੇ ਉੱਪਰ 12 ਫੰਕਸ਼ਨ ਕੀਆਂ (ਐੱਫ1 ਤੋਂ ਐੱਫ12 ਤਕ) ਹੁੰਦੀਆਂ ਹਨ, ਜੋ ਵੱਖੋ ਵੱਖਰੇ ਕਾਰਜ ਕਰਨ ਵਿੱਚ ਸਹਾਈ ਹੁੰਦੀਆਂ ਹਨਜਿਵੇਂ ਐੱਫ 1; ਸਹਾਇਤਾ ਲੈਣ ਲਈ, ਐੱਫ 7; ਸ਼ਬਦਜੋੜ ਚੈੱਕ ਕਰਨ ਲਈ, ਸ਼ਿਫਟ ਐੱਫ 7 ਬਹੁਅਰਥੇ ਸ਼ਬਦ ਦੇਖਣ ਲਈ, ਆਦਿਇਨ੍ਹਾਂ ਦੇ ਆਰੰਭ ਵਿੱਚ ਈਐੱਸਸੀ (ਐਸਕੇਪ) ਕੀਅ ਹੈਜੋ ਕਰਸਰ ਵਾਲ਼ੇ ਕਿਸੇ ਵੀ ਡਾਇਲੌਗ ਬੌਕਸ ਨੂੰ ਬੰਦ ਕਰਨ ਦਾ ਕੰਮ ਕਰਦੀ ਹੈਇਸਦੀ ਵਰਤੋਂ ਰੱਜਕੇ ਕਰਨੀ ਚਾਹੀਦੀ ਹੈਐੱਫ ਕੀਆਂ ਦੇ ਸੱਜੇ ਪਾਸੇ ਤਿੰਨ ਹੋਰ ਮਹੱਤਵੀ ਕੀਆਂ ਹਨ; 1, ਇਨਸਰਟ; ਓਵਰ ਰਾਈਟ ਕਰਨ ਲਈ2. ਪ੍ਰਿੰਟ ਸਕਰੀਨ; ਮੌਨੀਟਰ ਦੀ ਸਕਰੀਨ ਨੂੰ ਪ੍ਰਿੰਟ ਕਰਨ ਲਈਅਤੇ 3. ਪੌਜ਼/ਬ੍ਰੇਕ; ਚੱਲ ਰਹੇ ਕਾਰਜ ਨੂੰ ਰੋਕਣ ਲਈ

ਟਾਈਪਿੰਗ ਵੱਡੇ ਪਾਰਟ ਦੇ ਅੱਗੇ ਪੰਜ ਭਾਗ ਹਨ; 1. ਕੇਂਦਰੀ, 2. ਉੱਪਰਲਾ, 3. ਖੱਬਾ, 4. ਹੇਠਲਾ ਅਤੇ 5. ਸੱਜਾ ਭਾਗ

ਕ. ਕੇਂਦਰੀ ਭਾਗ: ਇਹ ਵਿਚਕਾਰਲੀਆਂ ਤਿੰਨਾਂ ਲਾਈਨਾਂ ਵਿੱਚ ਖਿੱਲਰਿਆ ਹੋਇਆ ਹੈਇਸ ਵਿੱਚ ਭਾਸ਼ਾ-ਲਿੱਪੀ ਦੇ ਸਾਰੇ ਅੱਖਰ (ਏ ਤੋਂ ਜ਼ੈੱਡ ਤਕ) ਅਤੇ ਵਿਸ਼ਰਾਮ ਚਿੰਨ੍ਹ ਟਾਈਪ ਕਰਨ ਲਈ ਕੀਆਂ ਹਨ

ਖ. ਉੱਪਰਲਾ ਭਾਗ: ਕੇਂਦਰੀ ਭਾਗ ਦੇ ਉੱਪਰਲੀ ਇਸ ਲਾਈਨ ਵਿੱਚ 0, 1 ਤੋਂ 9 ਤਕ ਅੰਕ ਤੇ ਘਟਾਓ, ਵਧਾਓ ਤੇ ਜੋੜੋ ਦੇ ਚਿੰਨ੍ਹ ਅਤੇ ਕਦੀ-ਕਦੀ ਵਰਤੋਂ ਵਿੱਚ ਆਉਣ ਵਾਲ਼ੇ ਕੁਝ ਹੋਰ ਚਿੰਨ੍ਹ ਹਨਇਸਦੇ ਧੁਰ ਖੱਬੇ ਐੱਸ ਤੋਂ ਪਹਿਲੋਂ ਪੈਣ ਵਾਲ਼ਾ ਕੌਮਾ (ਅਪੌਸਟ੍ਰੌਫੀ ਕੌਮਾ) ਜਾਂ ’ਤੇ,ਤੋਂ, ਵਿੱਚ, ਵਿੱਚੋਂ ਨਾਲ ਪੈਣ ਵਾਲ਼ਾ ਕੌਮਾ ਹੈ

ਗ. ਖੱਬਾ ਭਾਗ: ਉ. ਟੈਬ ਕੀਅ; ਰਚਨਾ ਵਿੱਚ ਟੈਬ ਪਾਉਣ, ਟੇਬਲ ਵਿੱਚ ਅਗਲੇ ਜਾਂ ਪਿਛਲੇ ਘਰ ਵਿੱਚ ਕਰਸਰ ਲੈ ਜਾਣ ਜਾਂ ਡਾਇਲੌਗ ਬੌਕਸ ਵਿੱਚ ਕਰਸਰ ਨੂੰ ਅਗਲੀ ਪਿਛਲੀ ਕਮਾਂਡ ਉੱਤੇ ਲੈ ਜਾਣ ਲਈ ਇਸਦੀ ਵਰਤੋਂ ਹੁੰਦੀ ਹੈਇਸ ਕੀਅ ਉੱਤੇ ਟੈਬ ਲਿਖਣ ਦੇ ਨਾਲ ਦੋ ਸੱਜੇ ਖੱਬੇ ਨੂੰ ਤੀਰ ਬਣੇ ਹੁੰਦੇ ਹਨਭਾਵ ਇਹ ਦੋਹਾਂ ਪਾਸਿਆਂ ਦੀ ਡਿਊਟੀ ਕਰਦਾ ਹੈਅ. ਕੈਪਸ ਲੌਕ ਕੀਅ; ਇਹ ਟੌਗਲ ਕੀਅ ਹੈਇੱਕ ਵੇਰ ਦੱਬਣ ਨਾਲ ਔਨ ਹੀ ਰਹਿੰਦੀ ਹੈਔਫ ਕਰਨ ਲਈ ਇਸ ਨੂੰ ਫਿਰ ਦੱਬਣਾ ਪਏਗਾਇਹ ਸ਼ਬਦਾਂ ਦੇ ਕੇਸ ਬਦਲਦੀ ਹੈਜਦੋਂ ਦੋ-ਚਾਰ ਤੋਂ ਵੱਧ ਵੱਡੇ ਅੱਖਰ ਟਾਈਪ ਕਰਨੇ ਹਨ ਤਾਂ ਇਸ ਨੂੰ ਦਬਾਉਣਾ ਚਾਹੀਦਾ ਹੈ, ਆਮ ਹੀ ਨਹੀਂੲ. ਸ਼ਿਫਟ ਕੀਅ; ਜਦੋਂ ਵਾਕ ਦਾ ਪਹਿਲਾ ਅੱਖਰ ਵੱਡਾ ਪਾਉਣਾ ਹੋਵੇ (ਅੰਗਰੇਜ਼ੀ ਵਿੱਚ) ਤਾਂ ਇਸਦੀ ਵਰਤੋਂ ਕੀਤੀ ਜਾਂਦੀ ਹੈਗੁਰਮੁਖੀ, ਹਿੰਦੀ ਤੇ ਉਰਦੂ ਟਾਈਪ ਕਰਦੇ ਸਮੇਂ ਇਸਦੀ ਆਮ ਹੀ ਲੋੜ ਪੈਂਦੀ ਹੈਸ. ਸੀਟੀਆਰਐੱਲ ਭਾਵ ਕੰਟਰੋਲ ਕੀਅ; ਇਹ ਟਾਈਪਿੰਗ ਕੀਆਂ ਤੋਂ ਹੋਰ ਵਾਧੂ ਕੰਮ ਲੈਂਦੀ ਹੈ, ਖਾਸ ਕਰਕੇ ਸੰਖੇਪੀ ਕੀਆਂ (ਸੌਰਟ ਕੱਟ ਕੀਆਂ) ਨੂੰ ਕਮਾਂਡ ਦੇਣ ਲਈਸੂਚਨਾ; ਸ਼ਿਫਟ, ਕੰਟਰੋਲ, ਆਲਟ (ਏਐਲਟੀ) ਆਦਿ ਕੀਆਂ ਆਪਸੀ ਜੋੜ-ਮੇਲ ਨਾਲ ਕਮਾਂਡ ਦੇਣ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਂਦੀਆਂ ਹਨ

ਘ. ਹੇਠਲਾ ਭਾਗ: ਉ. ਵਿੰਡੋ ਜਾਂ ਸਟਾਰਟ ਕੀਅ; ਇਸਦੇ ਦਬਾਉਣ ਨਾਲ ਨਵੀਂ ਵਿੰਡੋ ਖੁੱਲ੍ਹਦੀ ਹੈ, ਜਿਸ ਵਿੱਚ ਬਹੁਤ ਸਾਰੇ ਐਪਸ ਆਦਿ ਪਏ ਹੁੰਦੇ ਹਨਅ. ਫੰਕਸ਼ਨ ਕੀਅ; ਇਹ ਵਰਤੋਂਕਾਰ ਨੂੰ ਵਿਸ਼ੇਸ਼ ਰੰਗ ਨਾਲ ਦਰਸਾਏ ਗਏ ਵਿਸ਼ੇਸ਼ ਕਮਾਂਡਾਂ ਨਾਲ ਜੋੜਦੀ ਹੈੲ. ਆਲਟ ਕੀਅ; ਇਸ ਕੀਅ ਦੇ ਤਿੰਨ ਵਿਸ਼ੇਸ਼ ਕੰਮ ਹਨ ਜੋ ਹੋਰ ਕੀਆਂ ਨਹੀਂ ਕਰ ਸਕਦੀਆਂ; ਪਹਿਲਾ, ਕੀਅ ਟਿੱਪਸ ਨੂੰ ਔਨ/ਔਫ ਕਰਨਾਦੂਜਾ, ਆਲਟ ਨੰਬਰ ਪਾਉਣੇਤੀਜਾ. ਵਰਤੋਂਕਾਰ ਲਈ ਸੰਖੇਪੀ ਕੀਆਂ ਦਾ ਪ੍ਰਬੰਧ ਕਰਨਾਸ. ਸਪੇਸ ਬਾਰ; ਇਹ ਇੱਕ 3/4 ਇੰਚ ਲੰਬੀ ਕੀਅ ਹੈ, ਜੋ ਦੋ ਸ਼ਬਦਾਂ ਵਿਚਕਾਰ ਸਪੇਸ ਪਾਉਣ ਦੇ ਕੰਮ ਆਉਂਦੀ ਹੈਹ. ਸੱਜੇ ਪਾਸੇ ਖੱਬੇ ਪਾਸੇ ਵਾਲ਼ੀਆਂ ਕੀਆਂ ਦਾ ਹੀ ਦੁਹਰਾਉ ਹੁੰਦਾ ਹੈਪਰ ਕਈ ਵੇਰ ਇਹ ਕੁਝ ਵੱਖਰੇ ਕੰਮ ਵੀ ਕਰਦੀਆਂ ਹਨ

ਙ. ਸੱਜਾ ਭਾਗ: ਉ. ਐਂਟਰ ਕੀਅ; ਨਵਾਂ ਪੈਰਾ ਬਣਾਉਂਦੀ ਹੈ ਅਤੇ ਕਮਾਂਡ ਨੂੰ ਓਕੇ ਕਰਦੀ ਹੈਅ. ਬੈਕ ਸਪੇਸ; ਕਰਸਰ ਵਾਲੀ ਥਾਂ ਤੋਂ ਪਿੱਛੇ ਨੂੰ ਇੱਕ ਕ੍ਰੈਕਟਰ ਮਿਟਾਉਂਦੀ (ਡੀਲੀਟ ਕਰਦੀ) ਹੈ

ਦੂਜਾ ਵੱਡਾ ਪਾਰਟ ਕਰਸਰੀ ਕੀਆਂ: ਇਸਦੇ ਦੋ ਭਾਗ ਹਨਉ. ਹੇਠਲਾ; ਚਾਰ ਤੀਰਸੱਜੇ ਖੱਬੇ ਦੇ ਤੀਰ ਕਰਸਰ ਨੂੰ ਇੱਕ ਕ੍ਰੈੱਕਟਰ ਸੱਜੇ ਖੱਬੇ ਲੈ ਜਾਂਦੇ ਹਨਉੱਪਰ ਥੱਲੇ ਵਾਲ਼ੇ ਤੀਰ ਕਰਸਰ ਨੂੰ ਇੱਕ ਲਾਈਨ ਉੱਪਰ ਥੱਲੇ ਲੈ ਜਾਂਦੇ ਹਨਅ. ਉੱਪਰਲਾ; ਪੰਜ ਕੀਆਂਹੋਮ ਕੀਅ, ਕਰਸਰ ਲਾਈਨ ਵਿੱਚ ਕਿਤੇ ਵੀ ਹੋਵੇ ਉਸ ਨੂੰ ਉਸ ਲਾਈਨ ਦੇ ਆਰੰਭ ਵਿੱਚ ਲੈ ਜਾਂਦੀ ਹੈਐੰਡ ਕੀਅ ਕਰਸਰ ਨੂੰ ਲਾਈਨ ਦੇ ਐੰਡ ’ਤੇ ਲੈ ਜਾਂਦੀ ਹੈਪੇਜ ਅੱਪ ਜਾਂ ਡਾਊਨ ਕੀਆਂ, ਮੌਨੀਟਰ ਉੱਤੇ ਦਿੱਖ ਰਹੇ ਇੱਕ ਪੇਜ ਨੂੰ ਉੱਪਰ ਥੱਲੇ ਕਰਦੀਆਂ ਹਨਡੀਲੀਟ ਕੀਅ, ਕਰਸਰ ਤੋਂ ਸੱਜੇ ਪਾਸੇ ਵਾਲ਼ੇ ਇੱਕ ਕ੍ਰੈੱਕਟਰ ਨੂੰ ਡੀਲੀਟ ਕਰਦੀ ਹੈ

ਤੀਜਾ ਵੱਡਾ ਪਾਰਟ ਅੰਕੜੀ ਜਾਂ ਨਿਊਮੈਰੀਕਲ: ਇਸ ਭਾਗ ਦੀਆਂ ਦੋ ਹਾਲਤਾਂ ਹਨਇੱਕ; ਨਮ ਲੌਕ, ਜੋ ਨਮ ਲੌਕ ਇੱਕ ਬਾਰ ਦਬਾਉਣ ਨਾਲ ਪ੍ਰਾਪਤ ਹੁੰਦੀ ਹੈਇਸ ਹਾਲਤ ਵਿੱਚ ਕੇਵਲ ਨੰਬਰਾਂ ਅਤੇ ਜੋੜੋ ਘਟਾਓ ਆਦਿ ਉੱਤੇ ਕੰਮ ਕੀਤਾ ਜਾ ਸਕਦਾ ਹੈਨਮ ਲੌਕ ਔਫ ਕਰਨ ਨਾਲ ਇਸ ਤੋਂ ਦੂਜੇ ਮੋਟੇ ਭਾਗ ਵਾਲ਼ਾ ਕੰਮ ਲਿਆ ਜਾ ਸਕਦਾ ਹੈਇਹ ਭਾਗ ਹਿਸਾਬ ਕਿਤਾਬ ਲਈ ਪੂਰਨ ਸਮਰੱਥ ਹੈ

***

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 6 - ਇਨਪੁੱਟ ਸਾਧਨ - ਮਾਊਸ

ਕੰਪਿਊਟਰ ਦੇ ਇਨਪੁੱਟ ਸਾਧਨਾਂ ਵਿੱਚ ਕੀ ਬੋਰਡ ਦੇ ਨਾਲ-ਨਾਲ, ਸੱਗੀ ਨਾਲ ਪ੍ਰਾਂਦੇ ਵਾਂਗ, ਇੱਕ ਲੋੜੀਂਦਾ ਸਾਧਨ ਮਾਊਸ ਵੀ ਹੈਕਿਉਂਕਿ ਇਹ ਚੂਹੇ ਵਾਂਗ ਦਿਖਾਈ ਦਿੰਦਾ ਹੈ ਅਤੇ ਇਸ ਨਾਲ ਪੂਛ ਵੀ ਹੁੰਦੀ ਹੈ ਇਸ ਲਈ ਇਸਦਾ ਨਾਂ ਮਾਊਸ ਰੱਖਿਆ ਗਿਆ ਹੈਸਮੇਂ ਨਾਲ ਇਸਦੀ ਪੂਛ, ਨਾਲ਼ੋਂ ਲਹਿ ਗਈ ਹੈ ਅਤੇ ਇਹ ਵੀ ਬਿਨਾਂ ਤਾਰ ਹੋ ਗਿਆ ਹੈਕਈ ਕਮਾਂਡਾਂ ਮਾਊਸ ਤੋਂ ਬਗੈਰ ਦਿੱਤੀਆਂ ਹੀ ਨਹੀਂ ਜਾ ਸਕਦੀਆਂ ਅਤੇ ਜਦੋਂ ਅਸੀਂ ਸੋਧ ਸੁਧਾਈ ਕਰਦੇ ਹਾਂ ਤਾਂ ਇਹ ਸਭ ਤੋਂ ਵੱਧ ਨੇੜੇ (ਹੈਂਡੀ) ਅਤੇ ਸਭ ਤੋਂ ਵੱਧ ਸੌਖਾ ਸਹਾਈ ਹੁੰਦਾ ਹੈ

ਬਹੁਤ ਸਾਰੀਆਂ ਕਮਾਂਡਾਂ ਐਸੀਆਂ ਹਨ ਜੋ ਕੀਅਬੋਰਡ ਅਤੇ ਮਾਊਸ ਦੋਹਾਂ ਨਾਲ ਦਿੱਤੀਆਂ ਜਾ ਸਕਦੀਆਂ ਹਨਸੋ ਸਲਾਹ ਇਹੋ ਹੀ ਦਿੱਤੀ ਜਾਂਦੀ ਹੈ ਕਿ ਜਦੋਂ ਕੀਬੋਰਡ ਦੀ ਬਰਤੋਂ ਹੋ ਰਹੀ ਹੋਵੇ ਤਾਂ ਹੱਥ ਮਾਊਸ ਵੱਲ ਲਿਜਾ ਕੇ ਆਪਣੀ ਸ਼ਕਦੀ ਬਰਬਾਰਦ ਨਾ ਕਰੋ ਅਤੇ ਜਦੋਂ ਮਾਊਸ ਨਾਲ ਕੰਮ ਕਰ ਰਹੇ ਹੋਵੋ ਤਾਂ ਜੋ ਕਰ ਸਕਦਾ ਹੈ ਸਾਰੇ ਕੰਮ ਮਾਊਸ ਕੋਲ਼ੋਂ ਹੀ ਕਰਵਾਓਇਸਦੇ ਬੜੇ ਥੋੜ੍ਹੇ ਜਿਹੇ ਗਿਣਵੇਂ-ਚੁਣਵੇਂ ਹੀ ਪੁਰਜ਼ੇ ਹੁੰਦੇ ਹਨਪਰ ਹੁੰਦੇ ਹਨ ਮਹੱਤਵਪੂਰਨਇਸਦੀ ਵਰਤੋਂ ਵੇਲੇ ਇਸਦੀ ਪਿੱਠ ਉੱਤੇ ਆਪਣਾ ਹੱਥ ਇਸ ਤਰ੍ਹਾਂ ਰੱਖੋ ਕਿ ਅੰਗੂਠੇ ਤੇ ਅਖੀਰਲੀਆਂ ਦੋ ਉਂਗਲਾਂ ਰਾਹੀਂ ਇਸ ਨੂੰ ਫੜਕੇ ਹਥੇਲੀ ਨਾਲ ਮਾਊਸ ਅਤੇ ਡੈਸਕ ਇੱਕਮਿੱਕ ਹੋ ਜਾਣ ਅਤੇ ਤੁਹਾਡੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਕਲਿੱਕ ਕਰਨ ਲਈ ਸੁਤੰਤਰ ਰਹਿਣਮਾਊਸ ਨੂੰ ਡੈਸਕ ਉੱਤੋਂ ਤਿਲ੍ਹਕ ਕੇ ਬੇਲੋੜੀ ਕਮਾਂਡ ਚਲਾ ਦੇਣ ਦੀ ਆਦਤ ਹੈਖਾਸ ਕਰਕੇ ਸੀਨੀਅਰਾਂ ਨਾਲ ਇਹ ਝੇਡਾਂ ਕਰਦਾ ਹੈਪਹਿਲੋਂ-ਪਹਿਲੋਂ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ ਨੂੰ ਕਾਬੂ ਕਰ ਲੈਣਾ ਸੌਖਾ ਹੀ ਹੈ

1. ਲੈਫਟ ਕਲਿੱਕ: ਆਮ ਵਰਤੋਂ ਲਈ ਇਸਦੀ ਹੀ ਵਰਤੋਂ ਕੀਤੀ ਜਾਂਦੀ ਹੈਇਹ ਸੱਜੇ ਹੱਥ ਦੀ ਪਹਿਲੀ ਉਂਗਲ਼ ਨਾਲ ਕਲਿੱਕ ਕੀਤੀ ਜਾਂਦੀ ਹੈਸੰਖੇਪਤਾ ਲਈ ਇਸ ਨੂੰ ਕੇਵਲ ‘ਕਲਿੱਕ’ ਹੀ ਕਿਹਾ ਜਾਂਦਾ ਹੈਇਸਦੇ ਨਾਲ ਸ਼ਬਦ ‘ਲੈਫਟ ਅਤੇ ਮਾਊਸ’ ਨਹੀਂ ਲਾਏ ਜਾਂਦੇਇਸਦੀਆਂ ਤਿੰਨ ਕਲਿੱਕਾਂ ਹੁੰਦੀਆਂ ਹਨਉ. ਕਲਿੱਕ: ਕਰਸਰ ਨੂੰ ਕਿਸੇ ਥਾਂ ਉੱਤੇ ਸਤਰਕ ਕਰਨ ਜਾਂ ਲੈ ਜਾਣ ਲਈ ਮਾਊਸ ਨੂੰ ਉਸ ਥਾਂ ਲਿਜਾਕੇ ਕਲਿੱਕ ਕੀਤੀ ਜਾਂਦੀ ਹੈਕਰਸਰ ਉਸ ਥਾਂ ਉੱਤੇ ਜਗ-ਬੁਝ – ਜਗ-ਬੁਝ ਕਰਨ ਲੱਗ ਜਾਂਦਾ ਹੈਅਗਲੀ ਕਮਾਂਡ ਜੋ ਵੀ ਦਿੱਤੀ ਜਾਏਗੀ, ਇਸੇ ਥਾਂ ਉੱਤੇ ਲਾਗੂ ਹੋਵੇਗੀਅ. ਡਬਲ ਕਲਿੱਕ: ਕਿਸੇ ਵੀ ਇੱਕ ਸ਼ਬਦ ਨੂੰ ਸਿਲੈੱਕਟ ਕਰਨ ਲਈ ਮਾਊਸ ਨੂੰ ਉਸ ਸ਼ਬਦ ਵਿੱਚ ਲਿਜਾਕੇ ਡਬਲ ਕਲਿੱਕ ਕੀਤੀ ਜਾਵੇਗੀ ਤੇ ਉਹ ਸ਼ਬਦ ਅਗਲੀ ਕਮਾਂਡ ਲਈ ਚੁਣਿਆ ਜਾਏਗਾੲ. ਟਰਿੱਪਲ ਕਲਿੱਕ: ਕਿਸੇ ਵੀ ਸਮੁੱਚੇ ਪਹਿਰੇ ਨੂੰ ਸਿਲੈੱਕਟ ਕਰਨ ਲਈ ਕੀਤੀ ਜਾਂਦੀ ਹੈਜ਼ਰੂਰੀ ਸੂਚਨਾ: ਡਬਲ ਕਲਿੱਕ ਅਤੇ ਟੂ ਕਲਿੱਕ ਵਿੱਚ ਫਰਕ ਹੈਜੇ ਦੋ ਵੇਰ ਕਲਿੱਕ ਫਟਾਫਟ ਕੀਤੀ ਜਾਵੇ ਤਾਂ ਡਬਲ ਕਲਿੱਕ ਅਤੇ ਜੇ ਰੁਕ-ਰੁਕ ਕੇ ਕੀਤਾ ਜਾਵੇ ਤਾਂ ਇੱਕ ਕਲਿੱਕ ਦੋ ਵੇਰ ਹੁੰਦੀ ਹੈ

2. ਰਾਈਟ ਕਲਿੱਕ: ਇਹ ਕਿਸੇ ਵਿਸ਼ੇਸ਼ੇ ਕੰਮ ਲਈ, ਜਿਵੇਂ ਨਵਾਂ ਫੋਲਡਰ ਜਾਂ ਫਾਈਲ ਬਣਾਉਣ ਆਦਿ ਲਈ, ਵਿਸ਼ੇਸ਼ ਥਾਂ ਉੱਤੇ ਹੱਥ ਦੀ ਲੰਮੀ ਉਂਗਲ਼ੀ ਨਾਲ ਕੀਤੀ ਜਾਂਦੀ ਹੈਇਸਦੀ ਕਲਿੱਕ ਕੇਵਲ ਇੱਕ ਹੀ ਹੁੰਦੀ ਹੈ

3. ਵੀਲ ਜਾਂ ਪਹੀਆ: ਮਾਊਸ ਦੇ ਲੈਫਟ ਅਤੇ ਰਾਈਟ ਬਟਨ ਦੇ ਵਿਚਕਾਰ ਇੱਕ ਘੁਮਾਊ ਪਹੀਆ ਲੱਗਿਆ ਹੋਇਆ ਹੁੰਦਾ ਹੈਜਿਸ ਨੂੰ ਆਪਣੇ ਹੱਥ ਦੀ ਪਹਿਲੀ ਉਂਗਲ਼ ਨਾਲ ਉੱਪਰ ਥੱਲੇ ਘੁਮਾ ਕੇ ਮੌਨੀਟਰ ਉੱਪਰਲੇ ਡਾਕੂਮੈਂਟ ਨੂੰ ਉੱਪਰ ਥੱਲੇ ਕੀਤਾ ਜਾ ਸਕਦਾ ਹੈ

4. ਮਾਊਸ ਨੂੰ ਹੋਲਡ ਕਰਨਾ: ਸਿਲੈੱਕਟ, ਡਰੈਗ ਆਦਿ ਕਰਨ ਲਈ ਮਾਊਸ ਨੂੰ ਹੋਲਡ ਕਰਨਾ ਪੈਂਦਾ ਹੈਲੈਫਟ ਮਾਊਸ ਨੂੰ ਕਿਸੇ ਥਾਂ ਉੱਤੇ ਕਲਿੱਕ ਕਰਨ ਵੇਲੇ ਥੱਲੇ ਦੱਬਕੇ ਉੱਥੇ ਹੀ ਦੱਬੀ ਰੱਖਣਾ ਹੁੰਦਾ ਹੈਜਦੋਂ ਕਾਰਜ ਪੂਰਾ ਹੋ ਜਾਵੇ ਤਾਂ ਉਂਗਲ਼ ਨੂੰ ਉੱਪਰ ਕਰ ਲਿਆ ਜਾਂਦਾ ਹੈ ਭਾਵ ਮਾਊਸ ਨੂੰ ਛੱਡ ਦਿੱਤਾ ਜਾਂਦਾ ਹੈ

5. ਡੀਸਿਲੈੱਕਟ ਕਰਨਾ: ਲੈਫਟ ਮਾਊਸ ਨੂੰ ਕਿਸੇ ਥਾਂ ਵੀ ਇੱਕ ਵੇਰ ਕਲਿੱਕ ਕਰੋ, ਸਿਲੈੱਕਟ ਕੀਤਾ ਹੋਇਆ ਸਾਰੇ ਦਾ ਸਾਰਾ ਭਾਗ ਡੀਸਿਲੈੱਕਟ ਹੋ ਜਾਏਗਾ ਅਤੇ ਕਰਸਰ ਵੀ ਉੱਥੇ ਚਲਾ ਜਾਏਗਾ

6. ਮਾਊਸ ਤੇ ਕਰਸਰ: ਇਹ ਦੋਵੇਂ ਕਰਤਵ ਮਾਊਸ ਦੀ ਵਰਤੋਂ ਨਾਲ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੇ ਕੰਮਾਂ ਅਤੇ ਰੂਪਾਂ ਵਿੱਚ ਢੇਰ ਸਾਰਾ ਫਰਕ ਹੈਉ. ਮਾਊਸ. ਇਹ ਬਹੁਰੂਪੀਆ ਹੈਕਾਰਜ ਅਤੇ ਥਾਂ ਅਨੁਸਾਰ ਇਹ ਕਈ ਰੂਪ ਬਦਲਦਾ ਹੈਜੇ ਮਾਊਸ ਸੈਟਿੰਗ ਵਿੱਚ ਜਾ ਕੇ ਸੈੱਟ ਕਰ ਦੇਈਏ ਤਾਂ ਕੀਅਬੋਰਡ ਦਾ ਕੰਟਰੋਲ ਬਟਨ ਦਬਾਕੇ ਮੌਨੀਟਰ ਉੱਤੇ ਗੁਆਚੇ ਹੋਏ ਮਾਊਸ ਦਾ ਅਤਾ-ਪਤਾ ਲੱਭਿਆ ਜਾ ਸਕਦਾ ਹੈਇਸਦੀ ਕਮਾਂਡ ਹੈ; ਕੰਟਰੋਲ ਪੈਨਲ ਮਾਊਸ ਪਰੌਪਰਟੀ ਦੀ ਨਵੀਂ ਵਿੰਡੋ ਖੁੱਲ੍ਹ ਜਾਏਗੀਉਸ ਵਿੱਚ ਪੁਆਇੰਟਰ ਔਪਸ਼ਨਜ ਬਿਲਕੁਲ ਥੱਲੇ ‘ਸ਼ੋਅ ਲੋਕੇਸ਼ਨ ਔਫ ਪੁਆਇੰਟਰ … ਫਿਰ ਓਕੇ ਕਲਿੱਕਅ. ਕਰਸਰ: ਇਹ ਇੱਕੋ ਪ੍ਰਕਾਰ ਦਾ ਖੜ੍ਹੇ ਡੰਡੇ ਵਰਗਾ ਹੁੰਦਾ ਹੈਆਪਣੀ ਹੋਂਦ ਦਰਸਾਉਣ ਲਈ ਇਹ ਬਲਿੰਕ ਭਾਵ ਦਿੱਖ ਅਦਿੱਖ ਹੁੰਦਾ ਰਹਿੰਦਾ ਹੈਮੌਨੀਟਰ ਉੱਤੇ ਇਹ ਜਿੱਥੇ ਵੀ ਹੋਵੇਗਾ, ਦਿੱਤੀ ਗਈ ਕਮਾਂਡ ਉਸੇ ਥਾਂ ਉੱਤੇ ਲਾਗੂ ਹੋਵੇਗੀਇਸਦੀ ਦਿੱਖ ਅਦਿੱਖ ਹੋਣ ਦੀ ਗਤੀ ਵੱਧ ਘੱਟ ਕੀਤੀ ਜਾ ਸਕਦੀ ਹੈ

ਯਾਦ ਰਹੇ: ਪਹਿਲੋਂ ਕੀਅਬੋਰਡ ਅਤੇ ਮਾਊਸ ਤਾਰ ਰਾਹੀਂ ਕੰਪਿਊਟਰ ਨਾਲ ਜੋੜ ਦਿੱਤੇ ਜਾਂਦੇ ਸਨ ਅਤੇ ਉਹ ਪਾਵਰ ਕੰਪਿਊਟਰ ਤੋਂ ਹੀ ਲੈਂਦੇ ਸਨਅੱਜਕੱਲ੍ਹ ਇੱਕ ਛੋਟੀ ਜਿਹੀ ਚਿੱਪ ਕੰਪਿਊਟਰ ਦੀ ਪੈੱਨ ਡਰਾਈਵ ਵਿੱਚ ਲਾ ਦਿੱਤੀ ਜਾਂਦੀ ਹੈਕੀਅਬੋਰਡ ਅਤੇ ਮਾਊਸ ਬਿਨਾਂ ਤਾਰ ਤੋਂ ਕੰਪਿਊਟਰ ਨਾਲ ਜੁੜ ਜਾਂਦੇ ਹਨਇਹ ਕੋਈ ਬਹੁਤ ਮਹਿੰਗੇ ਵੀ ਨਹੀਂ ਹਨਇਸ ਹਾਲ ਵਿੱਚ ਬੈਟਰੀ ਕੀਅਬੋਰਡ ਅਤੇ ਮਾਊਸ ਵਿੱਚ ਵੱਖਰੀ ਵੱਖਰੀ ਪਾਉਣੀ ਹੁੰਦੀ ਹੈ

ਕਦੇ-ਕਦੇ ਮਾਊਸ ਜਾਂ ਕੀਅਬੋਰਡ ਕੰਮ ਕਰਨਾ ਬੰਦ ਕਰ ਦਿੰਦੇ ਹਨਕੰਪਿਊਟਰ ਨੂੰ ਰੀਸਟਾਰਟ ਕਰਨ ਨਾਲ ਜਾਂ ਉਨ੍ਹਾਂ ਦੀ ਬੈਟਰੀ ਚੈੱਕ ਕਰ ਜਾਂ ਬਦਲ ਲੈਣ ਨਾਲ ਉਹ ਫਿਰ ਠੀਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3307)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author