KirpalSPannu7ਕਵੀ ਜਾਂ ਸਾਹਿਤਕਾਰ ਅਣਗੌਲਿਆਂ ਕਰਨ ਵਾਲ਼ੇ ਨਹੀਂ ਹੁੰਦੇ। ਇਹ ਤਾਂ ਸਾਡੇ ਅਤੇ ...
(10 ਜੂਨ 2019)

 

“ਮੁਆਫ਼ੀ ਮੰਗਦਾ ਹੋਇਆ ਸੂਚਨਾ ਦੇਣੀ ਚਾਹੁੰਦਾ ਹਾਂ ਕਿ ਸਮੇਂ ਦੀ ਕਮੀ ਕਾਰਨ ਇਸ ਵੇਰ ਅਸੀਂ ਕਵਿਤਾਵਾਂ ਅਤੇ ਗੀਤ ਨਹੀਂ ਮਾਣ ਸਕਾਂਗੇ” ਮਈ 19 ਦੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਸਭਾ ਦੇ ਸਟੇਜ ਸਕੱਤਰ ਤਲਵਿੰਦਰ ਮੰਡ ਨੇ ਮਾਈਕ ਤੋਂ ਖਬਰ ਦਿੱਤੀਮੈਂ ਅਚਾਨਕ ਆਪਣੀ ਕੁਰਸੀ ਤੋਂ ਉੱਠਿਆ ਅਤੇ ਜਾ ਕੇ ਮੰਡ ਦੇ ਕੰਨ ਵਿੱਚ ਕਿਹਾ, “ਇਹ ਸਮੇਂ ਦੀ ਘਾਟ ਦਾ ਘਾਟਾ ਹਰ ਵੇਰ ਹੀ ਕਵੀਆਂ ਦੇ ਵਲਵਲਿਆਂ ਦਾ ਘਾਣ ਕਰ ਜਾਂਦਾ ਹੈਕਿਧਰੇ ਇਹ ਸਭਾ ਨੂੰ ਮਹਿੰਗਾ ਨਾ ਪੈ ਜਾਵੇ

ਤੇ ਅਗਲੇ ਹੀ ਪਲ ਇਹ ਵਿਚਾਰ ਸਟੇਜ ਸਕੱਤਰ ਨੇ ਜੁੜੀ ਸਭਾ ਦੀਆਂ ਸੋਚਾਂ ਵਿਹੜੇ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਮੇਂ ਦੀ ਮਜਬੂਰੀ ਅਤੇ ਮੰਚ ਦੀ ਦਸਤੂਰੀ ਦਾ ਹਵਾਲਾ ਦਿੰਦਿਆਂ ਖਿਮਾ ਇੱਕ ਵੇਰ ਫਿਰ ਮੰਗ ਲਈ

ਵਿਹਲਿਆਂ ਅਤੇ ਇਕਾਂਤ ਪਲਾਂ ਵਿੱਚ ਇਸ ਸਾਰੀ ਸਥਿਤੀ ਨੂੰ ਮੈਂ ਗੰਭੀਰਤਾ ਨਾਲ ਵਿਚਾਰਿਆਦੇਖ ਰਹੇ ਹਾਂ ਕਿ ਹਰ ਸਭਾ ਵਿੱਚ ਹੀ ਵਿਅਕਤੀ ਵਿਸ਼ੇਸ਼ ਦੀ ਉਡੀਕ ਕਰਦਿਆਂ-ਕਰਦਿਆਂ ਸਮਾਗਮ ਹਰ ਵੇਰ ਹੀ ਦੇਰੀ ਨਾਲ ਆਰੰਭ ਕੀਤੇ ਜਾਂਦੇ ਹਨਅੰਤ ਉੱਤੇ ਸਮੇਂ ਦੀ ਘਾਟ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਉਸਦੇ ਨਾਲ-ਨਾਲ ਅੱਗੇ ਨੂੰ ਪ੍ਰੋਗਰਾਮ ਸਮੇਂ ਸਿਰ ਆਰੰਭ ਕਰਨ ਦਾ ਇਕਰਾਰ ਵੀ ਕੀਤਾ ਜਾਂਦਾ ਹੈਪਰ ਹਰ ਵੇਰ ਹੁੰਦਾ ਹੈ ਉਹੋ ਹੀ ਹੈ ਜੋ ਮਨਜ਼ੂਰੇ ਖੁਦਾ (ਵਿਅਕਤੀ ਵਿਸ਼ੇਸ਼ ਨੂੰ) ਹੁੰਦਾ ਹੈਇੱਥੇ ‘ਓਹੀ ਖੋਤੀ, ਓਹੀ ਰਾਮ ਦਿਆਲ ਜਾਂ ਮੁੜਘਿੜ ਖੋਤੀ ਬੋਹੜ ਥੱਲੇ’ ਦੇ ਅਖਾਣ ਆਪਣੇ ਆਪ ਹੀ ਸਿਮਰਤੀ ਵਿੱਚ ਖਲਲ ਆ ਪਾਉਂਦੇ ਹਨਲਗਭਗ ਹਰ ਸਭਾ ਵਿੱਚ ਹੀ ਉਪ੍ਰੋਕਤ ਵਰਤਾਰਾ ਦੁਹਰਾਇਆ ਜਾਂਦਾ ਹੈ ਤੇ ਹਰ ਵੇਰ ਹੀ ਕਲਾ ਅਤੇ ਕਲਾਕਾਰਾਂ ਦਾ ਥੋੜ੍ਹਾ ਬਹੁਤਾ ਕਲਿਆਣ ਕਰ ਦਿੱਤਾ ਜਾਂਦਾ ਹੈ

ਗੰਭੀਰਤਾ ਨਾਲ ਸੋਚ ਰਿਹਾ ਸਾਂ ਕਿ ਮੈਂ ਸਟੇਜ ਸਕੱਤਰ ਕੋਲ਼ ਗਿਆ ਹੀ ਕਿਓਂ? ਜਦੋਂ ਕਿ ਮੈਂ ਹਰ ਵੇਰ ਇਹੋ ਹੀ ਨਿਰਨਾ ਕਰਕੇ ਸਾਹਿਤਕ ਸਭਾਵਾਂ ਵਿੱਚ ਜਾਂਦਾ ਹਾਂ ਕਿ ਕੇਵਲ ਸਾਹਿਤਕਾਰਾਂ ਨੂੰ ਸੁਣਨਾ ਹੈ ਅਤੇ ਮਾਨਣਾ ਹੈ ਪਰ ਆਪ ਕੁਝ ਨਹੀਂ ਬੋਲਣਾਇਸ ਵੇਰ ਤਾਂ ਪ੍ਰਿੰਸੀਪਲ ਸਰਵਣ ਸਿੰਘ ਅਤੇ ਪੂਰਨ ਸਿੰਘ ਪਾਂਧੀ ਨੂੰ ਦਰਸ਼ਣ-ਪਰਸ਼ਣ ਦੇਣ ਲਈ ਮੈਂ ਆਪ ਵੀ ਬੇਨਤੀ ਕਰਕੇ ਬੁਲਾਇਆ ਸੀਉਹ ਵੀ ਅੱਧੋ ਅੱਧ ਸੁਆਹਾ ਹੀ ਰਿਹਾਇਨ੍ਹਾਂ ਵਿੱਚੋਂ ਕੇਵਲ ਪ੍ਰਿੰਸੀਪਲ ਸਾਹਿਬ ਨਾਲ ਹੀ ਨਿੱਠ ਕੇ ਵਿਚਾਰ ਵਟਾਂਦਰਾ ਹੋ ਸਕਿਆ, ਪੂਰਨ ਸਿੰਘ ਪਾਂਧੀ ਤਾਂ, ਅਖੇ ਸ਼ੇਰਾਂ ਦੇ ਲੂੰ ਦੀ ਲੋੜ ਪਈ, ਕਹਿੰਦੇ ਯਾਰ ਤਾਂ ਜੰਗਲ਼ਾਂ ਵਿੱਚ ਰਹਿੰਦੇ ਹਨ ਪਾਂਧੀ ਸਾਹਿਬ ਸਾਰਿਆਂ ਤੋਂ ਪਿੱਛੋਂ ਆਏ ਤੇ ਸਾਰਿਆਂ ਤੋਂ ਪਹਿਲੋਂ ‘ਅਹੁ ਗਏ ਅਹੁ ਗਏ’ ਹੋ ਗਏਪੰਛੀ ਦੇ ਪਰਛਾਵੇਂ ਵਾਂਗੂੰ ਉਨ੍ਹਾਂ ਦੀ ਪੈੜ ਦੀ ਮਿੱਟੀ ਵੀ ਨਾ ਪਾਈਉਨ੍ਹਾਂ ਦੇ ਸੰਘਰਸ਼ ਪੂਰਨ ਜੀਵਨ ਸਫਰ ਵਿੱਚੋਂ ਚੋਣਵੇਂ ਮੋਤੀ ਸੁਣ ਅਤੇ ਚੁਣ ਲੈਣ ਦੀ ਸਦਾ ਹੀ ਅਭਿਲਾਸ਼ਾ ਬਣੀ ਰਹਿੰਦੀ ਹੈਵੱਖਰੀ ਹੈ ਗੱਲ! ਉਹ ਨਸੀਬ ਹੋਣ ਜਾਂ ਨਾ ਹੋਣ

ਇਸ ਵੇਰ ਸਭਾ ਦੀ ਵੱਡੀ ਖਿੱਚ ਪ੍ਰੋਫੈੱਸਰ ਵਰਿਆਮ ਸਿੰਘ ਸੰਧੂ ਸਨ, ਜਿਨ੍ਹਾਂ ਨੇ ਡਾ. ਸੁਖਦੇਵ ਸਿੰਘ ਝੰਡ ਦੀ ਸਵੈਜੀਵਨੀ ‘ਪੱਤੇ ਤੇ ਪਰਛਾਵੇਂ’ ਉੱਤੇ ਆਪਣੇ ਵਿਚਾਰ ਪਰਗਟ ਕਰਨੇ ਸਨਸੰਧੂ ਨੂੰ ਸੁਣਨ ਅਤੇ ਪੜ੍ਹਨ ਦਾ ਆਪਣਾ ਹੀ ਆਨੰਦ ਹੁੰਦਾ ਹੈਉਸਨੂੰ ਮਾਣਦਿਆਂ ਸੁੱਧ ਅਤੇ ਬੁੱਧ ਦੋਵੇਂ ਸਰਸ਼ਾਰ ਹੋ ਜਾਂਦੀਆਂ ਹਨਇਹ ਮੈਂ ਇਕੱਲਾ ਨਹੀਂ ਕਹਿੰਦਾ, ਸਗੋਂ ਲੋਕ ਕਹਿੰਦੇ ਨੇਪ੍ਰੋਫੈੱਸਰ ਰਾਮ ਸਿੰਘ ਦੇ ਬੋਲ ਵੀ ਰੂਹ ਨੂੰ ਅੱਲੋਕਾਰੀ ਮੰਡਲਾਂ ਵਿੱਚ ਲੈ ਜਾਂਦੇ ਹਨ

ਅਸਲ ਮੁੱਦਾ ਤਾਂ ਮੇਰਾ ਸਟੇਜ ਸਕੱਤਰ ਕੋਲ ਜਾਣ ਦਾ ਹੈ! ਮੈਂ ਕਿਓਂ ਗਿਆ? ਮੈਂ ਕਵੀਆਂ ਦਾ ਮੁਦਈ ਕਿਓਂ ਬਣਿਆ? ਚਾਰੇ ਕੂਟਾਂ ਫੋਲਣ ਪਿੱਛੋਂ ਸੱਚ ਨੇ ਸਿੱਟਾ ਇਹ ਕੱਢਿਆ ਕਿ ਮੈਂ ਤਾਂ ਆਪਣੀ ਇੱਛਾ ਨਾਲ ਗਿਆ ਹੀ ਨਹੀਂ ਸਗੋਂ ਮੈਂਨੂੰ ਬਾਹੋਂ ਪਕੜ ਲੈ ਜਾਇਆ ਗਿਆਲੈ ਜਾਣ ਵਾਲ਼ਾ ਕੌਣ ਸੀ? ਇਹ ਮੈਂਨੂੰ ਦੱਸਿਆ ਮੇਰੀ ਸੋਚ ਨੇ, ਸੋਚਦਿਆਂ ਕਿ ਮੈਂ ਸਾਹਿਤਕ ਸਭਾਵਾਂ ਵਿੱਚ ਕਿਓਂ ਜਾਂਦਾ ਹਾਂ? ਕਵੀਆਂ, ਗੀਤਕਾਰਾਂ ਵਿੱਚੋਂ ਕੁਝ ਐਸੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਦੇ ਦਰਸ਼ਣ ਕਰਕੇ ਹੀ ਧੰਨ-ਧੰਨ ਹੋ ਜਾਈਦਾ ਹੈਉਨ੍ਹਾਂ ਵੱਲੋਂ ਕੀਤੀ ਗਈ ਨਵੇਕਲੀ ਪੇਸ਼ਕਾਰੀ ਕਈ-ਕਈ ਦਿਨ ਰੂਹ ਨੂੰ ਉੱਚਿਆਂ ਮੰਡਲਾਂ ਵਿੱਚ ਉਡਾਈ ਰੱਖਦੀ ਹੈਆਪਣਾ ਆਪ ਚੰਗਾ ਚੰਗਾ ਲੱਗਦਾ ਰਹਿੰਦਾ ਹੈ, ਸਾਰਾ ਸੰਸਾਰ ਹੀ ਆਪਣਾ ਆਪਣਾ ਲੱਗਣ ਲੱਗ ਜਾਂਦਾ ਹੈ

ਜਾਣਦਾ ਹਾਂ! ਕਿ ਜੇ ਵਰਣਨ ਵਿੱਚ ਕੁਝ ਨਾਵਾਂ ਦਾ ਵਰਣਨ ਰਹਿ ਗਿਆ, ਤਾਂ ਰਹਿ ਗਿਆਂ ਨਾਵਾਂ ਨਾਲ ਬੇਰੁਖ਼ੀ ਹੋਵੇਗੀਹਰ ਇੱਕ ਵਿਅਕਤੀ ਹੀ ਵਿਲੱਖਣ ਹੁੰਦਾ ਹੈ, ਇਹ ਸੱਚ ਹੈਫਿਰ ਵੀ ਕੁਝ ਕੁ ਦਾ ਪਰਭਾਵ ਉਜਾਗਰ ਕਰਨਾ ਬੇਬਸੀ ਬਣ ਗਈ ਹੈਕੁਝ ਐਸੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੀ ਹਾਜ਼ਰੀ ਨਾਲ ਸਭਾ ਵਿੱਚ ਚਾਨਣ-ਚਾਨਣ ਅਨੁਭਵ ਹੁੰਦਾ ਹੈਅਖੇ, ‘ਮਾਂ ਦਿਆ ਚਿੱਤ ਚਾਨਣਾ, ਸਾਰੇ ਜੱਗ ਤੇ ਚਾਨਣਾ ਤੇਰਾ।’ ਸਾਰੇ ਬਾਗ ਦੀ ਖੁਸ਼ਬੋਈ ਤੇ ਸੁਹੱਪਣ ਉਸ ਇੱਕੋ ਫੁੱਲ ਵਿੱਚ ਪਰਗਟ ਹੋਇਆ ਪਰਤੀਤ ਹੁੰਦਾ ਹੈਬੋਲਾਂ ਵਿੱਚੋਂ ਸੰਗੀਤ ਦੀਆਂ ਸੱਭੇ ਸੁਰਾਂ ਰਸ ਘੋਲਦੀਆਂ ਅਨੁਭਵ ਹੁੰਦੀਆਂ ਹਨਅਜਿਹੇ ਖ਼ੁਸ਼ਗਵਾਰ ਵਾਤਾਵਰਨ ਵਿੱਚ ਸਾਰਾ ਜੀਵਨ ਗੁਜ਼ਾਰ ਦੇਣ ਲਈ ਲੋਚਾ ਤਾਂਘਦੀ ਹੈਸੱਚ ਬਿਆਨਣ ਲਈ ਸ਼ਬਦ ਨਹੀਂ ਲੱਭਦੇ

ਇਕਬਾਲ ਬਰਾੜ ਦੇ ਗੀਤਾਂ ਦੀ ਸਮੇਂ ਅਨੁਸਾਰ ਚੋਣ, ਉਸਦੀ ਮਧੁਰ ਆਵਾਜ਼ ਅਤੇ ਸੁਹਾਵਣੇ ਨੈਣ-ਨਕਸ਼ਾਂ ਵਾਲ਼ੀ ਪੇਸ਼ਕਾਰੀ ਰੂਹ ਦੀ ਖੁਰਾਕ ਵੀ ਹੈ ਤੇ ਭੁੱਖ ਵੀਖੁਰਾਕ ਵੀ ਐਸੀ ਜਿਸ ਨਾਲ ਮਨ ਮੌਲਦਾ ਹੈ ਅਤੇ ਰੂਹ ਰੁਹਾਨੀ ਉੱਚੀਆਂ ਉਡਾਰੀਆਂ ਭਰਨ ਲਈ ਪਰ ਤੋਲਦੀ ਹੈਸੁਖਮਿੰਦਰ ਰਾਮਪੁਰੀ ਦੇ ਸਮੇਂ ਦੇ ਹਾਣੀ ਅਤੇ ਵਿਵੇਕ ਪੂਰਨ ਬਲਬਲੇ ਜਦੋਂ ਤਰੰਨਮ ਦੀਆਂ ਲਹਿਰਾਂ ਉੱਤੇ ਤੈਰਦੇ ਸੰਦਲੀ ਯਾਦਾਂ ਦੇ ਸੁਨੇਹੇ ਲੈ ਕੇ ਸੋਚਾਂ ਦੇ ਵਿਹੜੇ ਪੋਲੇ-ਪੋਲੇ ਪੱਬ ਟਿਕਾਉਂਦੇ ਹਨ ਤਾਂ ਮਨ ਦਾ ਮੋਰ ਪਾਇਲਾਂ ਪਾਉਣ ਲੱਗ ਜਾਂਦਾ ਹੈ ਅਤੇ ਮਾਨਵ ਹੋਰ ਦਾ ਹੋਰ ਹੋ ਜਾਂਦਾ ਹੈਰਿੰਕੂ ਭਾਟੀਆ ਦੇ ਪੇਸ਼ ਕੀਤੇ ਗਏ ਗੀਤਾਂ ਵਿੱਚ ਸਾਹਿਤਕ-ਰਸ ਤੇ ਸਰੋਦੀ ਲੈਅ ਵਿੱਚੋਂ ਚੈਨ ਮਿਲਦਾ ਹੈ ਤੇ ਸੁਪਨਿਆਂ ਦਾ ਝੁਰਮਟ ਆਸਾਂ ਦੇ ਆਲ੍ਹਣਿਆਂ ਵਿੱਚ ਉਡਾਰੀਆਂ ਭਰਨ ਲਈ ਬੇਚੈਨ ਹੋ ਜਾਂਦਾ ਹੈਅਵਤਾਰ ਅਰਸ਼ੀ ਆਪਣੀ ਮਿਸਾਲ ਆਪ ਹੈਹਰ ਵੇਰ ਆਪਣੀ ਪਛਾਣ ਦੀ ਸਿਮਰਤੀ ਵਿੱਚ ਡੂੰਘੀ ਛਾਪ ਛੱਡ ਜਾਂਦਾ ਹੈਪਰਮਜੀਤ ਢਿੱਲੋਂ ਦੇ ਤਰੰਨਮ ਨਾਲ ਤ੍ਰਿਪਤੇ ਬੋਲ ਮਨ ਮੋਹ ਲੈਂਦੇ ਹਨਪਰ ਅੱਜ ਕੱਲ੍ਹ ਉਹ ਕੁਝ ਮਹਿੰਗਾ ਹੋ ਗਿਆ ਹੈ

ਕਵੀ ਜਾਂ ਸਾਹਿਤਕਾਰ ਅਣਗੌਲਿਆਂ ਕਰਨ ਵਾਲ਼ੇ ਨਹੀਂ ਹੁੰਦੇਇਹ ਤਾਂ ਸਾਡੇ ਅਤੇ ਸਮਾਜ ਦੇ ਕੀਮਤੀ ਗਹਿਣੇ ਹਨਇਹ ਜੀਵਨ ਦੇ ਉਹ ਪਰਮ ਹੰਸ ਹਨ ਜੋ ਗਹਿਰ ਗੰਭੀਰ ਸੋਚਾਂ ਵਿੱਚੋਂ ਚੁਣ ਚੁਣਕੇ ਅਮੁੱਲੇ ਮੋਤੀ ਮਾਨਵਤਾ ਦੇ ਪੱਲੇ ਪਾਈ ਜਾਂਦੇ ਹਨਜੀਵਨ ਨੂੰ ਹੋਰ ਜਿਉਣ ਅਤੇ ਮਾਨਣ ਯੋਗ ਬਣਾਈ ਜਾਂਦੇ ਹਨਹਰ ਵਿਅਕਤੀ ਦਾ ਕਲਾਤਮਕ ਪੱਧਰ ਆਪੋ ਆਪਣੀ ਘਾਲਣਾ ਅਤੇ ਪਰਸਥਿਤੀਆਂ ਅਨੁਸਾਰ ਆਪੋ ਆਪਣਾ ਹੁੰਦਾ ਹੈ ਪਰ ਹੁੰਦੇ ਨੇ ਸਾਰੇ ਹੀ ਸਤਿਕਾਰ ਯੋਗ ਅਤੇ ਸੰਭਾਲਣ ਯੋਗਬੱਸ ਉਨ੍ਹਾਂ ਨੂੰ ਮਾਨਣ ਦਾ ਇਹੋ ਵਲਵਲਾ ਮੈਂਨੂੰ ਬਾਹੋਂ ਪਕੜ ਸਟੇਜ ਸਕੱਤਰ ਤਲਵਿੰਦਰ ਮੰਡ ਕੋਲ਼ ਲੈ ਗਿਆਮੁਆਫ਼ ਕਰਨਾ! ਉੱਥੇ ਮੈਂ ਆਪਣੇ ਆਪ ਨਹੀਂ ਸੀ ਗਿਆ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1627)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author