JagjitSkanda7ਪਾਵਰਕਾਮ ਨੂੰ ਘਾਟੇ ਹੋਰ ਚੋਰ-ਮੋਰੀਆਂ ਰਾਹੀਂ ਪੈ ਰਹੇ ਹਨ ਉਨ੍ਹਾਂ ਨੂੰ ਬੰਦ ਕਰਨ ਦੀ ਬਜਾਏ ...
(10 ਜੁਲਾਈ 2021)

 

ਮੌਜੂਦਾ ਦੌਰ ਵਿੱਚ ਬਿਜਲੀ ਕਰਮਚਾਰੀ ਜਿਨ੍ਹਾਂ ਹਾਲਾਤ ਵਿੱਚੋਂ ਲੰਘ ਰਹੇ ਹਨ, ਦੀ ਅਸਲ ਤਸਵੀਰ ਦੇ ਨਾਲ ਨਾਲ ਸਾਡੇ ਪੰਜਾਬ ਦੇ ਬਿਜਲੀ ਢਾਂਚੇ ਦੀ ਦਿਨੋ-ਦਿਨ ਨਿੱਘਰਦੀ ਜਾ ਰਹੀ ਕਾਰਗੁਜ਼ਾਰੀ ਦੀਆਂ ਅਸਲ ਤਸਵੀਰਾਂ ਅੱਜ ਜੱਗ ਜ਼ਾਹਰ ਹੋ ਚੁੱਕੀਆਂ ਹਨਸਾਲ ਵੀਹ ਸੌ ਦਸ ਦੌਰਾਨ ਬਿਜਲੀ ਬੋਰਡ ਨੂੰ ਭੰਗ ਕਰਕੇ ਬਿਜਲੀ ਐਕਟ ਵੀਹ ਸੌ ਤਿੰਨ ਨੂੰ ਲਾਗੂ ਕਰਨ ਲਈ ਤਿੰਨ ਅਲੱਗ-ਅਲੱਗ ਕੰਪਨੀਆਂ ਬਣਾਈਆਂ ਸਨਜਨਰੇਸ਼ਨ, ਬਿਜਲੀ ਪੈਦਾ ਕਰਨ ਵਾਲੀ ਕੰਪਨੀ, ਟਰਾਂਸਮਿਸ਼ਨ ਭਾਵ ਬਿਜਲੀ ਘਰਾਂ ਤੇ ਟਾਵਰ ਲਾਈਨਾਂ ਦੀ ਕੰਪਨੀ ਜਿਸ ਨਾਲ ਬਿਜਲੀ ਨੂੰ ਗਰਿੱਡਾਂ ਰਾਹੀਂ ਕੰਟਰੋਲ ਕਰਕੇ ਦੇਣਾਤੀਸਰੀ, ਡਿਸਟ੍ਰੀਬਿਊਸ਼ਨ ਕੰਪਨੀ ਜਿਸ ਰਾਹੀਂ ਘਰਾਂ, ਮੋਟਰਾਂ ਜਾਂ ਫੈਕਟਰੀਆਂ ਤਕ ਬਿਜਲੀ ਦੀ ਵੰਡ ਕਰਨਾ ਪ੍ਰੰਤੂ ਉਸ ਸਮੇਂ ਦੀ ਸਰਕਾਰ ਵੱਲੋਂ ਪਾਵਰਕੌਮ ਕੋਲ ਇਕੱਲੇ ਡਿਸਟਰੀਬਿਊਸ਼ਨ ਦੇ ਕੰਮ ਤੋਂ ਇਲਾਵਾ ਜਨਰੇਸ਼ਨ ਦੇ ਨਾਲ-ਨਾਲ ਅੱਠ ਸੌ ਪੰਜਾਹ ਦੇ ਕਰੀਬ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਵੀ ਇਸਦੇ ਅਧੀਨ ਰੱਖ ਕੇ ਸਿਰਫ ਦੋ ਕੰਪਨੀਆਂ, ਪਾਵਰਕਾਮ ਤੇ ਟਰਾਸਕੋ ਬਣਾਈਆਂ ਗਈਆਂਟਰਾਸਕੋ ਅਧੀਨ ਅੱਜ ਦੋ ਸੌ ਤੋਂ ਵੀ ਘੱਟ ਬਿਜਲੀ ਘਰ ਹਨ, ਜਿਸ ਦੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਆਪਣੇ ਅਧੀਨ ਬਿਜਲੀ ਘਰਾਂ ਨੂੰ ਚਲਾ ਰਹੀ ਹੈਜੇਕਰ ਬਾਕੀ ਦੇ ਸਾਰੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਅਧੀਨ ਕੀਤਾ ਜਾਵੇ ਫਿਰ ਕਿਤੇ ਜਾ ਕੇ ਪੂਰਨ ਰੂਪ ਵਿੱਚ ਇਹ ਕੰਪਨੀ ਸੰਪੂਰਨ ਹੁੰਦੀ ਹੈ

ਅੱਜ ਦੇ ਮੌਜੂਦਾ ਬਿਜਲੀ ਸੰਕਟ ਦਾ ਕਾਰਨ ਵੀ ਬਿਜਲੀ ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਨਾ ਹੋਣਾ ਹੀ ਹੈਪਾਵਰਕੌਮ ਕੋਲ ਤਾਂ ਲੋਕਾਂ ਨੂੰ ਸਪਲਾਈ ਦੀ ਵੰਡ ਵਾਲੇ, ਉਸਦੀ ਸਾਂਭ ਸੰਭਾਲ ਵਾਲੇ, ਨੁਕਸ ਦੂਰ ਕਰਨ ਵਾਲੇ, ਨਵੇਂ ਘਰੇਲੂ, ਇੰਡਸਟਰੀ ਤੇ ਖੇਤੀ ਸੈਕਟਰ ਦੇ ਕੁਨੈਕਸ਼ਨਾਂ ਵਾਲੇ, ਬਕਾਇਆ ਖੜ੍ਹੀ ਰਕਮ ਦੀ ਵਸੂਲੀ ਕਰਨ ਵਾਲੇ ਆਦਿ ਅਨੇਕਾਂ ਕੰਮਾਂ ਤੋਂ ਵਿਹਲੇ ਹੋ ਕੇ, ਘੱਟ ਸਟਾਫ ਹੋਣ ਕਾਰਨ ਸਿਰ ਖੁਰਕਣ ਦਾ ਟਾਈਮ ਨਹੀਂ ਹੈ ਉੱਤੋਂ ਜਨਰੇਸ਼ਨ ਭਾਵ ਬਿਜਲੀ ਪੈਦਾ ਕਰਨ ਵਾਲੇ ਜਾਂ ਪ੍ਰਾਈਵੇਟ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਤੋਂ ਬਿਜਲੀ ਦੀ ਮੰਗ ਮੁਤਾਬਿਕ ਬਿਜਲੀ ਖਰੀਦ ਦੇ ਸਮਝੌਤਿਆਂ ਦੇ ਨਾਲ-ਨਾਲ ਛਿਆਹਠ ਕੇਵੀ ਬਿਜਲੀ ਘਰ ਜੋ ਟਰਾਂਸਕੋ ਦੀ ਪ੍ਰਾਪਰਟੀ ਹਨ, ਨੂੰ ਧੱਕੇ ਨਾਲ ਆਪਣੇ ਅਧੀਨ ਰੱਖ ਕੇ ਇਨ੍ਹਾਂ ਦੀ ਸਾਂਭ ਸੰਭਾਲ, ਇਨ੍ਹਾਂ ਨੂੰ ਚਲਾਉਣ ਲਈ ਤਜਰਬੇਕਾਰ ਸਟਾਫ ਭਰਤੀ ਕਰਨਾ, ਇਨ੍ਹਾਂ ਲਈ ਨਵੇਂ ਬਰੇਕਰਾਂ ਦਾ ਪ੍ਰਬੰਧ ਕਰਨਾ, ਇਹਨਾਂ ਲਈ ਸਪੇਅਰ ਪਾਰਟਸ ਦਾ ਪ੍ਰਬੰਧ ਕਰਨਾ, ਬਿਜਲੀ ਘਰਾਂ ਵਿੱਚ ਸ਼ਿਫਟ ਡਿਊਟੀ ਸਟਾਫ ਦੀ ਘਾਟ ਹੋਣ ਕਾਰਣ ਲੱਗ ਰਹੇ ਓਵਰਟਾਈਮ ਦੇ ਰੁਪਇਆਂ ਦਾ ਪ੍ਰਬੰਧ ਕਰਨਾ, ਪੂਰੇ ਪੰਜਾਬ ਦੀਆਂ ਛਿਆਹਠ ਕੇਵੀ ਲਾਈਨਾਂ ਦੀ ਸਾਂਭ-ਸੰਭਾਲ ਕਰਨ ਲਈ ਸਟਾਫ ਤੋਂ ਲੈ ਕੇ ਸਪੇਅਰ ਪਾਰਟਸ ਤਕ ਹਰੇਕ ਚੀਜ਼ ਦਾ ਯੋਗ ਪ੍ਰਬੰਧ ਕਰਨਾ, ਜੋ ਅੱਜ ਪਾਵਰਕਾਮ ਦੇ ਵੱਸ ਦਾ ਰੋਗ ਨਹੀਂ ਰਹਿ ਗਿਆਇਨ੍ਹਾਂ ਲਾਈਨਾਂ ਦਾ ਤਾਂ ਇੰਨਾ ਬੁਰਾ ਹਾਲ ਹੈ, ਨਿੱਤ ਦਿਹਾੜੇ ਇਨ੍ਹਾਂ ਦੇ ਟਾਵਰ ਮਾੜੀ-ਮੋਟੀ ਮੌਸਮ ਦੀ ਖ਼ਰਾਬੀ ਨਾਲ ਕਾਨਿਆਂ ਦੀ ਤਰ੍ਹਾਂ ਡਿਗ ਰਹੇ ਹਨ, ਅਤੇ ਚਾਲੂ ਕਰਨ ਲਈ ਸਟਾਫ ਦੀ ਘਾਟ ਕਾਰਨ ਕਈ ਕਈ ਦਿਨ ਲੱਗ ਜਾਂਦੇ ਹਨ, ਜੋ ਪਾਵਰਕਾਮ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਹਨ ਇਹਨਾਂ ਦੋਨਾਂ ਕੰਪਨੀਆਂ ਦੇ ਕੰਮਾਂ ਦੇ ਨਾਲ ਪਾਵਰਕਾਮ ਕਿਵੇਂ ਘੱਟ ਸਟਾਫ ਨਾਲ ਚਾਰੇ ਪੱਲੇ ਪੂਰੇ ਕਰ ਸਕਦੀ ਹੈ? ਸਾਰੀਆਂ ਭਾਵ ਤਿੰਨਾਂ ਕੰਪਨੀਆਂ ਦੇ ਵੱਡੇ ਬੋਝ ਕਾਰਨ ਪਾਵਰਕੌਮ ਅੱਜ ਆਪਣੇ ਅਸਲ ਨਿਸ਼ਾਨੇ ਤੋਂ ਖੁੰਝ ਕੇ ਅੱਕੀ ਪਲਾਹੀਂ ਹੱਥ ਮਾਰਦੀ ਹੋਈ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਦੀ ਬਜਾਏ, ਬਿਜਲੀ ਦੇ ਵੱਡੇ ਕੱਟ ਲਾ ਕੇ ਆਪਣੀ ਸ਼ਾਖ ਨੂੰ ਢਾਹ ਲਵਾ ਚੁੱਕੀ ਹੈ ਇਸਦੇ ਮੁੱਢਲੇ ਕਾਰਨ ਸਭ ਤੋਂ ਪਹਿਲਾਂ ਤਿੰਨੋਂ ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਕਰਕੇ ਸਾਰੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਨੂੰ ਸੌਂਪਣ ਲਈ ਮਾਣਯੋਗ ਕੈਪਟਨ ਸਾਹਿਬ ਤੁਰੰਤ ਐਕਸ਼ਨ ਲੈਣ ਕਿਉਂਕਿ ਅੱਜ ਛਿਆਹਠ ਕੇਵੀ ਬਿਜਲੀ ਘਰਾਂ ਦਾ ਪੰਜਾਬ ਪੱਧਰ ’ਤੇ ਵੱਖਰਾ ਚੀਫ ਵੀ ਲੱਗ ਚੁੱਕਾ ਹੈਇਨ੍ਹਾਂ ਨੂੰ ਟਰਾਂਸਕੋ ਅਧੀਨ ਕਰਨ ਲਈ ਸਿਰਫ ਇੱਕ ਆਫਿਸ ਆਰਡਰ ਦੀ ਜ਼ਰੂਰਤ ਹੈ, ਬਾਕੀ ਸਭ ਕੰਮ ਹੋ ਚੁੱਕਾ ਹੈ

ਛਿਆਹਠ ਕੇਵੀ ਬਿਜਲੀ ਘਰਾਂ ਦੇ ਅਨੇਕਾਂ ਕੰਮ ਜੋ ਕਿ ਉੱਪਰ ਦਰਸਾਏ ਹਨ, ਨੂੰ ਕਰਨ ਜਾਂ ਕਰਵਾਉਣ ਲਈ ਪਾਵਰਕਾਮ ਸਮਰੱਥ ਨਹੀਂ ਹੈਇਸੇ ਤਰ੍ਹਾਂ ਹੀ ਪਾਵਰਕਾਮ ਨੇ ਜਨਰੇਸ਼ਨ ਨੂੰ ਆਪਣੇ ਅਧੀਨ ਧੱਕੇ ਨਾਲ ਰੱਖ ਕੇ ਸਾਡੇ ਬਠਿੰਡਾ ਸਰਕਾਰੀ ਥਰਮਲ ਪਲਾਂਟ ਦਾ ਤਾਂ ਭੋਗ ਹੀ ਪਾ ਦਿੱਤਾ ਹੈ, ਜਿਸ ’ਤੇ ਸੱਤ ਸੌ ਪੰਜਾਹ ਕਰੋੜ ਰੁਪਏ ਖਰਚ ਕੇ ਇਸਦਾ ਨਵੀਨੀਕਰਨ ਕੀਤਾ ਗਿਆ ਸੀ, ਤੇ ਇਸ ਨੇ ਵੀਹ ਸੌ ਪੱਚੀ ਤਕ ਚੱਲਣਾ ਸੀਇਸ ਨਾਲ ਚਾਰ ਸੌ ਸੱਠ ਮੈਗਾਵਾਟ ਬਿਜਲੀ ਪੈਦਾ ਹੋਣੀ ਸੀ ਤੇ ਇਸੇ ਤਰ੍ਹਾਂ ਸਸਤੀ ਬਿਜਲੀ ਪੈਦਾ ਕਰਨ ਵਾਲੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ, ਜੋ ਚਾਰ ਸੌ ਵੀਹ ਮੈਗਾਵਾਟ ਬਿਜਲੀ ਪੈਦਾ ਕਰਦੇ ਸਨ, ਨੂੰ ਵੀ ਬੰਦ ਕਰ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈਇਸ ਨਾਲ ਸਾਨੂੰ ਅੱਜ ਬਿਜਲੀ ਸੰਕਟ ਤੋਂ ਜੋ ਲਗਭਗ ਦੋ ਹਜ਼ਾਰ ਮੈਗਾਵਾਟ ਦਾ ਖੱਪਾ ਹੈ, ਨੂੰ ਪੂਰਨ ਲਈ ਇਹ ਦੋਵੇਂ ਥਰਮਲ ਸਹਾਈ ਹੋ ਸਕਦੇ ਸਨਇਨ੍ਹਾਂ ਨੂੰ ਬਚਾਉਣ ਲਈ ਬਿਜਲੀ ਕਾਰਪੋਰੇਸ਼ਨਾਂ ਦੀਆਂ ਜਥੇਬੰਦੀਆਂ ਨੇ ਸਮੇਤ ਪਰਿਵਾਰ ਦਿਨ ਰਾਤ ਇੱਕ ਕਰਕੇ ਬਹੁਤ ਰੌਲਾ ਪਾਇਆ ਪ੍ਰੰਤੂ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਕਿਸ ਨੂੰ ਸੁਣਦੀ ਹੈ? ਪਰ ਜੋ ਕਿਸਾਨ ਜਥੇਬੰਦੀਆਂ ਅੱਜ ਨਿਰਵਿਘਨ ਬਿਜਲੀ ਨਾ ਮਿਲਣ ਲਈ ਧਰਨੇ ਲਾ ਕੇ ਬਿਜਲੀ ਘਰਾਂ ਦੇ ਮੁਲਾਜ਼ਮਾਂ ਨੂੰ ਕੁਟਾਪਾ ਚਾੜ੍ਹ ਰਹੀਆਂ ਹਨ, ਉਦੋਂ ਕਿੱਥੇ ਸਨ? ਇਨ੍ਹਾਂ ਥਰਮਲਾਂ ਨੂੰ ਬਚਾਉਣ ਲਈ ਤਾਂ ਧਰਨੇ ਨਹੀਂ ਲਾਏ? ਮੇਰਾ ਇਹ ਸਵਾਲ ਹੋ ਸਕਦਾ ਹੈ ਕਿਸਾਨਾਂ ਦੇ ਚੁੱਭ ਜਾਵੇ, ਪਰ ਸੱਚ ਤਾਂ ਸੱਚ ਹੀ ਰਹੇਗਾਜੇਕਰ ਉਦੋਂ ਥੋੜ੍ਹਾ ਜਿਹਾ ਬਿਜਲੀ ਕਾਮਿਆਂ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਨਹੀਂ ਦੇਖਣੇ ਸਨ ਪੈਣੇ

ਇਸ ਤੋਂ ਅਗਲਾ ਵੱਡਾ ਕਾਰਨ ਹੈ ਸਾਡੀਆਂ ਦੋਨੋਂ ਕੰਪਨੀਆਂ ਦੇ ਰੈਗੂਲਰ ਚੇਅਰਮੈਨਾਂ ਦਾ ਨਾ ਹੋਣਾ ਕਿਉਂਕਿ ਜੋ ਮਾਨਯੋਗ ਚੇਅਰਮੈਨ ਹਨ, ਉਨ੍ਹਾਂ ਕੋਲ ਹੋਰ ਵੱਡੇ ਮਹਿਕਮਿਆਂ ਦੇ ਚਾਰਜ ਵੀ ਹਨ, ਜਿਸ ਕਾਰਨ ਉਹ ਪਟਿਆਲਾ ਹੈੱਡ ਆਫਿਸ ਵਿਖੇ ਆਪਣੇ ਵੱਡੇ ਕੰਮਾਂ ਦੇ ਉਲਝਾ ਕਾਰਨ ਆ ਹੀ ਨਹੀਂ ਸਕਦੇ ਉਨ੍ਹਾਂ ਕੋਲ ਜੋ ਦੂਸਰੇ ਮਹਿਕਮੇ ਹਨ, ਉਨ੍ਹਾਂ ਦੇ ਕੰਮਾਂ-ਕਾਰਾਂ ਲਈ ਰੋਜ਼ਾਨਾ ਹੀ ਪੰਜਾਬ ਸਰਕਾਰ ਦੇ ਮੰਤਰੀਆਂ ਜਾਂ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਦਾ ਸਿਲਸਿਲਾ ਲਗਾਤਾਰ ਚੰਡੀਗੜ੍ਹ ਜਾਂ ਦਿੱਲੀ ਚਲਦਾ ਹੀ ਰਹਿੰਦਾ ਹੈਸਾਡੀਆਂ ਦੋਨੋਂ ਕਾਰਪੋਰੇਸ਼ਨਾਂ ਨੂੰ ਅੱਜ ਰੈਗੂਲਰ ਚੇਅਰਮੈਨ, ਜੋ ਬਿਨਾਂ ਨਾਗਾ ਹੈੱਡ ਆਫਿਸ ਪਟਿਆਲਾ ਵਿਖੇ ਬੈਠਣ ਦੀ ਸਖ਼ਤ ਜ਼ਰੂਰਤ ਹੈਇਸੇ ਤਾਲਮੇਲ ਦੀ ਘਾਟ ਕਾਰਨ ਅੱਜ ਅਸੀਂ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਾਂ! ਹੁਣ ਕੋਈ ਵੀ ਇਹ ਗਲਤੀ ਮੰਨਣ ਲਈ ਤਿਆਰ ਨਹੀਂ ਕਿ ਇਹ ਸਭ ਆਪਸੀ ਤਾਲਮੇਲ ਤੇ ਦੂਰੀ ਕਾਰਨ ਵਾਪਰਿਆ ਹੈਇੱਕ ਦੂਜੇ ’ਤੇ ਜ਼ਿੰਮੇਵਾਰੀ ਪਾਈ ਜਾ ਰਹੀ ਹੈਫਿਰ ਵੀ ਪਾਵਰਕਾਮ ਅੱਜ ਇਸ ਸੰਕਟ ਵਿੱਚੋਂ ਬਾਹਰ ਨਿਕਲ ਸਕਦੀ ਹੈ, ਬਸ਼ਰਤੇ ਕਿ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਤੁਰੰਤ ਟਰਾਂਸਕੋ ਨੂੰ ਸੋਂਪੇ। ਰੋਪੜ ਥਰਮਲ ਦੇ ਦੋਨੋਂ ਯੂਨਿਟ ਚਾਲੂ ਕੀਤੇ ਜਾ ਸਕਦੇ ਹਨ, ਉਨ੍ਹਾਂ ਨੂੰ ਚਾਲੂ ਕਰੇ ਪੰਜਾਬ ਸਰਕਾਰ ਬਿਜਲੀ ਕਾਰਪੋਰੇਸ਼ਨ ਦੀ ਖੇਤੀ ਸੈਕਟਰ ਵਾਲੀ ਮੁਫ਼ਤ ਬਿਜਲੀ ਦੇ ਖੜ੍ਹੀ ਪੂਰੀ ਰਕਮ ਤੁਰੰਤ ਰਿਲੀਜ਼ ਕਰੇ ਫਿਰ ਕਿਤੇ ਜਾ ਕੇ ਇਸ ਸੰਕਟ ਦਾ ਹੱਲ ਨਿਕਲਣ ਦੀ ਉਮੀਦ ਹੈਅੱਜ ਬਿਜਲੀ ਕਾਰਪੋਰੇਸ਼ਨਾਂ ਪਪੀਹੇ ਦੀ ਤਰ੍ਹਾਂ ਸਵਾਂਤੀ ਬੂੰਦ ਨੂੰ ਮੂੰਹ ਉਤਾਂਹ ਚੁੱਕ ਕੇ ਤਰਸ ਰਹੀਆਂ ਹਨਇਹ ਕੌੜਾ ਸੱਚ ਹੈ

ਬਿਜਲੀ ਐਕਟ-2003 ਦੀ ਅਸਲ ਭਾਵਨਾ ਨੂੰ ਅਪਣਾ ਕੇ, ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਅਧੀਨ ਕਰਨ ਲਈ ਪ੍ਰਪੋਜ਼ਲਾਂ ਪੇਸ਼ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਦੇਰ-ਸਵੇਰ ਲਾਗੂ ਕੀਤੇ ਬਿਨਾਂ ਖਹਿੜਾ ਨਹੀਂ ਛੁੱਟਣ ਵਾਲਾਬਿਜਲੀ ਘਰਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਾਵਰਕਾਮ ਕੋਲ ਸਮਾਂ ਅਤੇ ਸਾਧਨ ਦੋਨਾਂ ਦੀ ਹੀ ਘਾਟ ਹੈਸਿਰਫ ਕਾਗਜ਼ੀ ਕਾਰਵਾਈ ਰਾਹੀਂ ਇਹ ਦਰਸਾਇਆ ਜਾ ਰਿਹਾ ਹੈ ਕਿ ਪਾਵਰਕਾਮ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਤੇ ਪੋਸਟਾਂ ਖਤਮ ਕਰਕੇ ਇਹ ਪੇਸ਼ ਕਰ ਰਹੀ ਹੈ ਕਿ ਅਸੀਂ ਪੈਸੇ ਦੀ ਬੱਚਤ ਕਰ ਰਹੇ ਹਾਂਅਜਿਹਾ ਕਰਕੇ ਇਹ ਵੀ ਦਰਸਾਇਆ ਜਾ ਰਿਹਾ ਹੈ ਕਿ ਬਿਜਲੀ ਘਰਾਂ ਤੋਂ ਪੈ ਰਹੇ ਘਾਟੇ ਕਾਰਨ ਪਾਵਰਕਾਮ ਘਾਟੇ ਵਿੱਚ ਜਾ ਰਹੀ ਹੈਜੇਕਰ ਬਿਜਲੀ ਐਕਟ ਦੋ ਹਜ਼ਾਰ ਤਿੰਨ ਅਨੁਸਾਰ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਅਧੀਨ ਕਰ ਦਿੱਤਾ ਜਾਵੇ ਤਾਂ ਘਾਟੇ ਦੀ ਅਸਲ ਤਸਵੀਰ ਪੰਜਾਬ ਵਾਸੀਆਂ ਸਾਹਮਣੇ ਬੋਤਲ ਵਾਲੇ ਜਿੰਨ ਦੀ ਤਰ੍ਹਾਂ ਨਿੱਕਲ ਕੇ ਬਾਹਰ ਆ ਜਾਵੇਗੀ

ਛਿਆਹਠ ਕੇਵੀ ਬਿਜਲੀ ਘਰਾਂ ਨੂੰ ਚਲਾਉਣਾ ਹੁਣ ਪਾਵਰਕਾਮ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਦੇ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਚਲਾਉਣ ਦਾ ਬਹੁਤ ਵੱਡਾ ਬੋਝ ਪਾਵਰਕਾਮ ਦੇ ਮੋਢਿਆਂ ’ਤੇ ਹੈ ਨਾਲ ਨਾਲ ਜਨਰੇਸ਼ਨ ਦਾ ਬੋਝ ਵੀ ਇਸ ਤੋਂ ਅਲੱਗ ਹੈਛਿਆਹਠ ਕੇਵੀ ਬਿਜਲੀ ਘਰਾਂ ਨੂੰ ਆਪਣੇ ਅਧੀਨ ਰੱਖ ਕੇ ਪਾਵਰਕਾਮ ਨੇ ਬੋਝ ਦਾ ਪਹਾੜ ਸਿਰ ’ਤੇ ਚੁੱਕਿਆ ਹੋਇਆ ਹੈ, ਜਿਸ ਕਾਰਨ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਚਲਾਉਣਾ ਵੱਸੋਂ ਬਾਹਰ ਹੀ ਨਹੀਂ ਬਲਕਿ ਨਾਮੁਮਕਿਨ ਹੋ ਚੁੱਕਾ ਹੈਅਜਿਹਾ ਪ੍ਰੀ ਪਲਾਨ ਕਲਚਰ ਅਪਣਾ ਕੇ ਮੈਨੇਜਮੈਂਟਾਂ ਅਤੇ ਸਰਕਾਰਾਂ ਨੇ ਪਹਿਲਾਂ ਸਰਕਾਰੀ ਥਰਮਲਾਂ ਨੂੰ ਬੰਦ ਕੀਤਾ, ਤੇ ਫਿਰ ਕੌਡੀਆਂ ਦੇ ਭਾਅ ਕਬਾੜ ਵਿੱਚ ਵੇਚਿਆਇੱਥੋਂ ਤਕ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਥਰਮਲ ਪਲਾਂਟ ਬਠਿੰਡਾ ਦੀ ਰੈਨੋਵੇਸ਼ਨ ’ਤੇ ਪਹਿਲਾਂ ਸੱਤ ਸੌ ਪੰਜਾਹ ਕਰੋੜ ਰੁਪਏ ਖ਼ਰਚੇ ਗਏਨਵੇਂ ਆਏ ਸਾਮਾਨ ਨੂੰ ਵੀ ਥਰਮਲ ਬੰਦ ਕਰਕੇ ਕਬਾੜੀਆਂ ਨੂੰ ਵੇਚ ਦਿੱਤਾ ਗਿਆ ਜਦਕਿ ਉਸ ਨੂੰ ਵੀਹ ਸੌ ਪੱਚੀ ਤਕ ਚਲਾ ਕੇ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਸੀਉਦੋਂ ਤਕ ਪੁਰਾਣਾ ਸਟਾਫ ਵੀ ਰਿਟਾਇਰ ਹੋ ਜਾਣਾ ਸੀਇਸੇ ਤਰਜ਼ ’ਤੇ ਹੁਣ ਬਿਜਲੀ ਘਰਾਂ ਦੀਆਂ ਪੋਸਟਾਂ ਖਤਮ ਕਰਕੇ ਇਹਨਾਂ ਨੂੰ ਫਿਰ ਦੁਬਾਰਾ ਵੇਚਣ ਦੀਆਂ ਅੰਦਰਖਾਤੇ ਪ੍ਰਪੋਜ਼ਲਾਂ ਤਿਆਰ ਕੀਤੀਆਂ ਜਾ ਰਹੀਆਂ ਹਨਅਜਿਹੇ ਖਦਸ਼ਿਆਂ ਦਾ ਮੁਲਾਜ਼ਮਾਂ ਦੇ ਮਨਾਂ ਅੰਦਰ ਪੈਦਾ ਹੋਣਾ ਸੁਭਾਵਿਕ ਹੈ

ਪਾਵਰਕਾਮ ਨੂੰ ਘਾਟੇ ਹੋਰ ਚੋਰ-ਮੋਰੀਆਂ ਰਾਹੀਂ ਪੈ ਰਹੇ ਹਨ ਉਨ੍ਹਾਂ ਨੂੰ ਬੰਦ ਕਰਨ ਦੀ ਬਜਾਏ ਬਿਜਲੀ ਘਰਾਂ ਦੀਆਂ ਪੋਸਟਾਂ ਨੂੰ ਵੱਡੀ ਤਾਦਾਦ ਵਿੱਚ ਖ਼ਤਮ ਕਰਕੇ, ਅਸਲ ਜਗ੍ਹਾ ਤੋਂ ਪੈ ਰਹੇ ਘਾਟੇ ਦੀ ਤਸਵੀਰ ਨੂੰ ਧੁੰਦਲਾ ਕੀਤਾ ਜਾ ਰਿਹਾ ਹੈਜੋ ਛਿਆਹਠ ਕੇਵੀ ਬਿਜਲੀ ਘਰ ਰੀੜ੍ਹ ਦੀ ਹੱਡੀ ਹਨ ਤੇ ਮੁਨਾਫਾ ਕਮਾ ਕੇ ਦੇ ਰਹੇ ਹਨ, ਉਸ ਤਸਵੀਰ ਦਾ ਪੁੱਠਾ ਪਾਸਾ ਪੰਜਾਬ ਵਾਸੀਆਂ ਤੇ ਮਹਿਕਮੇ ਦੇ ਮੁਲਾਜ਼ਮਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈਬਿਜਲੀ ਐਕਟ-2003 ਦੀ ਅਸਲ ਭਾਵਨਾ ਅਨੁਸਾਰ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਅਧੀਨ ਸੌਂਪਣਾ ਬਣਦਾ ਹੈ, ਬਿਜਲੀ ਘਰਾਂ ਦੀਆਂ ਪੋਸਟਾਂ ਨੂੰ ਖਤਮ ਕਰਨਾ ਜਾਂ ਨਾ ਕਰਨਾ, ਇਹ ਸਭ ਕੁਝ ਟਰਾਂਸਕੋ ’ਤੇ ਛੱਡਿਆ ਜਾਵੇਜੇਕਰ ਛਿਆਹਠ ਕੇਵੀ ਬਿਜਲੀ ਘਰ ਘਾਟੇ ਦਾ ਕਾਰਨ ਹਨ ਤਾਂ ਇਸ ਬਾਰੇ ਫ਼ੈਸਲਾ ਆਪੇ ਟਰਾਂਸਕੋ ਸੋਚ-ਸਮਝ ਕੇ ਲੈਣ ਦੇ ਸਮਰੱਥ ਹੈਆਪ ਜੀ ਕਿਉਂ ਫਿਕਰਮੰਦ ਹੋ! ਅਸਲ ਵਿੱਚ ਪਾਵਰਕਾਮ ਛਿਆਹਠ ਕੇਵੀ ਬਿਜਲੀ ਘਰਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਫਿਕਰਮੰਦ ਹੈ ਹੀ ਨਹੀਂ, ਤੇ ਨਾ ਹੀ ਇਨ੍ਹਾਂ ਨੂੰ ਚਲਾਉਣਾ ਪਾਵਰਕਾਮ ਦੇ ਵੱਸ ਦਾ ਰੋਗ ਹੈ ਇਸਦੀ ਤਾਜ਼ਾ ਉਦਾਹਰਣ ਮਾਨਯੋਗ ਚੀਫ ਇੰਜਨੀਅਰ ਪਾਵਰਕਾਮ ਲੁਧਿਆਣਾ ਨੂੰ ਅੱਜ ਕੁਰਸੀ ’ਤੇ ਬੈਠਿਆਂ ਲਗਭਗ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪ੍ਰੰਤੂ ਉਨ੍ਹਾਂ ਅਧੀਨ ਸਾਰੇ ਜ਼ੋਨ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ, ਓਵਰਟਾਈਮ ਆਦਿ ਦੇ ਲਈ ਥੱਲੇ ਡਵੀਜ਼ਨਾਂ ਵਿੱਚ ਅੱਜ ਤਕ ਵੀ ਸਟਾਫ ਨਹੀਂ ਲਗਾ ਸਕੀ

ਟਰਾਂਸਕੋ ਦੀ ਮੈਨੇਜਮੈਂਟ ਵੱਲੋਂ ਤਾਂ ਕਦੇ ਇਹ ਨਹੀਂ ਕਿਹਾ ਗਿਆ ਕਿ ਮੁਲਾਜ਼ਮਾਂ ਕਾਰਨ ਮੈਂਨੂੰ ਘਾਟਾ ਪੈ ਰਿਹਾ ਹੈਬਲਕਿ ਉਹ ਤਾਂ ਨਿੱਤ ਦਿਹਾੜੇ ਕੱਚੇ ਜਾਂ ਪੱਕੇ ਮੁਲਾਜ਼ਮ ਭਰਤੀ ਕਰਕੇ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ਤੇ ਆਪਣੇ ਭਰਤੀ ਕੀਤੇ ਕਰਮਚਾਰੀਆਂ ਨੂੰ ਲਗਾਤਾਰ ਇੰਨ-ਟਾਈਮ ਤਰੱਕੀਆਂ ਬਖਸ਼ ਕੇ ਫ਼ਖਰ ਮਹਿਸੂਸ ਕਰ ਰਹੀ ਹੈਇਸ ਲਈ ਉਪਰੋਤਕ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਵਰਕਾਮ ਬਿਜਲੀ ਐਕਟ-2003 ਅਨੁਸਾਰ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਨੂੰ ਸੌਂਪਣ ਵਿੱਚ ਦੇਰੀ ਨਾ ਕਰੇ

ਹੁਣ ਤਾਂ ਸ਼ਰਮੋ-ਸ਼ਰਮੀ ਹੀ ਸੋਹਲੇ ਗਾਏ ਜਾ ਰਹੇ ਹਨ, ਜੋ ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ, ਉਸ ਹਿਸਾਬ ਨਾਲ ਤਾਂ ਆਉਣ ਵਾਲੇ ਸਮੇਂ ਵਿੱਚ ਮੈਨੇਜਮੈਂਟ ਦੇ ਅਹੁਦਿਆਂ ਵਿੱਚ ਵੀ ਛਾਂਟੀ ਤੈਅ ਹੈਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਚਲਾ ਜਾਵੇਗਾ, ਜਾ ਰਿਹਾ ਹੈਕਿਸੇ ਕੋਲ ਵੀ ਰੋਕਣ ਦੀ ਸ਼ਕਤੀ ਨਹੀਂ ਹੈਪਿਛਲੇ ਦਿਨੀਂ ਇੱਕ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਕਿ ਚੀਫ ਇੰਜਨੀਅਰ ਪੀ ਅਤੇ ਐੱਮ ਪੀਐੱਸਪੀਸੀਐੱਲ ਜ਼ੋਨ ਲੁਧਿਆਣਾ ਦੀ ਨਵੀਂ ਬਣੀ ਪੋਸਟ ਖਤਮ ਕੀਤੀ ਜਾ ਰਹੀ ਹੈ, ਜੋ ਕਿ ਸੰਭਵ ਹੈਅਜਿਹਾ ਹੋ ਸਕਦਾ ਹੈਜੇਕਰ ਇਸੇ ਤਰ੍ਹਾਂ ਪੋਸਟਾਂ ਖਤਮ ਕਰਨ ਵੱਲ ਤੁਰਨ ਲੱਗੇ ਤਾਂ ਇੱਕ ਦਿਨ ਮੈਨੇਜਮੈਂਟ ਵੀ ਖ਼ਤਮ ਹੋ ਜਾਵੇਗੀਇਸ ਪਬਲਿਕ ਸੈਕਟਰ ਦੇ ਅਦਾਰੇ ਨੂੰ ਮੁਲਾਜ਼ਮਾਂ ਵੱਲੋਂ ਉਸਾਰ ਕੇ ਤਰੱਕੀ ਦੀਆਂ ਲੀਹਾਂ ’ਤੇ ਲਿਆ ਖੜ੍ਹਾ ਕੀਤਾ ਸੀਇਸ ਨੂੰ ਸੰਭਾਲਣ ਲਈ ਮੈਨ ਪਾਵਰ ਤੇ ਮੈਨੇਜਮੈਂਟਾਂ ਦੀ ਸਖ਼ਤ ਜ਼ਰੂਰਤ ਹੈ, ਨਾ ਕਿ ਛਾਂਟੀ ਦੀਇਸੇ ਕਰਕੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟਰਾਂਸਕੋ ਅਧੀਨ ਕਰਨ ਵਿੱਚ ਦੇਰੀ ਨਾ ਕੀਤੀ ਜਾਵੇਸਭ ਕੁਝ ਸਮਝਣ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਭਵਿੱਖ ਵਿੱਚ ਪਾਵਰਕਾਮ ਵੱਲੋਂ ਛਿਆਹਠ ਕੇਵੀ ਬਿਜਲੀ ਘਰਾਂ ਵਿੱਚੋਂ ਕੁਝ ਨੂੰ ਸਿਆਲਾਂ ਵਿੱਚ ਬੰਦ ਕੀਤਾ ਜਾ ਸਕਦਾ ਹੈ, ਇਹ ਕਹਿ ਕੇ ਕਿ ਬਿਜਲੀ ਦੀ ਲੋੜ ਘੱਟ ਰਹਿੰਦੀ ਹੈ, ਇੱਧਰੋਂ-ਉੱਧਰੋਂ ਲਿੰਕ ਜੋੜ ਕੇ ਬਿਜਲੀ ਚਾਲੂ ਕਰੋ

ਪਾਵਰਕਾਮ ਦੇ ਬੇਲੋੜੇ ਖਰਚਿਆਂ ਵਿੱਚ ਮਹਿਸੂਸ ਕੀਤਾ ਹੈ ਕਿ ਛਿਆਹਠ ਕੇਵੀ ਲਿੰਕ ਲਾਈਨਾਂ ਧੜਾਧੜ ਵਿਛਾਈਆਂ ਜਾ ਰਹੀਆਂ ਹਨਮਦਰ ਸਟੇਸ਼ਨ ਦਾ ਮਸਾ ਹੀ ਉਸ ਬਿਜਲੀ ਘਰ ਦੀ ਲੋੜ ਪੂਰੀ ਕਰਦੇ ਹਨਓਵਰ ਲੋਡ ਹਨਛਿਆਹਠ ਕੇਵੀ ਲਿੰਕ ਲਾਈਨ ਪਾ ਕੇ ਅਸੀਂ ਪਾਵਰਕਾਮ ਨੂੰ ਵਿੱਤੀ ਬੋਝ ਥੱਲੇ ਦੱਬ ਰਹੇ ਹਾਂ ਜਦਕਿ ਪੈਡੀ ਸੀਜ਼ਨ ਦੌਰਾਨ ਸਪਲਾਈ ਯਕੀਨੀ ਬਣਾਉਣ ਲਈ ਲਿੰਕ ਲਾਈਨ ਦੀ ਲੋੜ ਨਹੀਂ ਹੈਇਸਦੀ ਜਿਊਂਦੀ-ਜਾਗਦੀ ਮਿਸਾਲ ਪਹਿਲਾਂ ਤੇ ਹੁਣ ਐਤਕੀਂ ਪੈਡੀ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨ ਬਿਜਲੀ ਘਰਾਂ ਦੇ ਗੇਟਾਂ ਮੂਹਰੇ ਅੱਠ ਘੰਟੇ ਸਪਲਾਈ ਯਕੀਨੀ ਬਣਾਉਣ ਲਈ ਧਰਨਿਆਂ ’ਤੇ ਬੈਠੇ ਹਨਸਪਲਾਈ ਤਾਂ ਛੇ ਘੰਟਿਆਂ ਤੋਂ ਵੀ ਘੱਟ ਮਿਲਦੀ ਹੈ ਕਿਉਂਕਿ ਸਾਰਾ ਸਿਸਟਮ ਓਵਰਲੋਡ ਰਹਿੰਦਾ ਹੈਫਿਰ ਛਿਆਹਠ ਕੇਵੀ ਲਿੰਕ ਲਾਈਨਾਂ ਤਾਂ ਘਾਟੇ ਦਾ ਕਾਰਨ ਹੀ ਹੋਈਆਂਅਜਿਹਾ ਸਭ ਕੁਝ ਗਰਾਊਂਡ ਲੈਵਲ ’ਤੇ ਜਾ ਕੇ ਦੇਖਣ ਤੋਂ ਪਤਾ ਲੱਗਾ ਹੈਸਾਡੇ ਸਿਸਟਮ ਨੂੰ ਲਿੰਕ ਲਾਈਨਾਂ ਦਾ ਕੋਈ ਵੱਡਾ ਫਾਇਦਾ ਨਹੀਂ ਹੋਇਆਇਹ ਤਾਂ ਉਹ ਗੱਲ ਹੈ ਗੁਆਂਢੀ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜ ਮਾਰ ਕੇ ਲਾਲ ਕੀਤਾ ਜਾ ਰਿਹਾ ਹੈ

ਛਿਆਹਠ ਕੇਵੀ ਬਿਜਲੀ ਘਰਾਂ ਨੂੰ ਤੁਰੰਤ ਟਰਾਂਸਕੋ ਅਧੀਨ ਕੀਤਾ ਜਾਵੇ, ਇਹੀ ਤਰੀਕਾ ਲਾਹੇਵੰਦ ਹੈਨਹੀਂ ਤਾਂ ਮੈਨੇਜਮੈਂਟਾਂ ਆਪਣੀ ਨਾਕਾਮੀ ਛੁਪਾਉਣ ਲਈ ਅਖੀਰ ਤਕ ਮੈਨ ਪਾਵਰ ਵੱਧ ਹੈ, ਵੱਧ ਹੈ ਦਾ ਰਾਗ ਅਲਾਪਦੀਆਂ ਰਹਿਣਗੀਆਂ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਚਲਾਉਣਾ ਹੁਣ ਪਾਵਰਕਾਮ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ ਇਨ੍ਹਾਂ ਦੀ ਸਾਂਭ-ਸੰਭਾਲ ਤਾਂ ਸਿਰਫ ਟਰਾਂਸਕੋ ਹੀ ਕਰ ਸਕਦੀ ਹੈਸੌਂਪਣ ਵਿੱਚ ਦੇਰੀ ਨਾ ਕੀਤੀ ਜਾਵੇ ਜੀਫਿਰ ਹੀ ਮੀਟਰਿੰਗ ਤੇ ਮੋਨੀਟਰਿੰਗ ਸਹੀ ਹੋ ਸਕੇਗੀ, ਜਿਸ ਨਾਲ ਟਰਾਂਸਕੋ ਸਭ ਤੋਂ ਵੱਡੀ ਮੁਨਾਫ਼ੇ ਵਾਲੀ ਕੰਪਨੀ ਵਜੋਂ ਉੱਭਰ ਕੇ ਸਾਹਮਣੇ ਆਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2890)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author