JagjitSkanda7ਮਾਂ, ਮੇਰੇ ਦੇਸ਼ ਦੇ ਰਾਖੇ ਗੱਲਾਂ ਬੁਲੇਟ ਟਰੇਨ ਚਲਾਉਣ ਤੇ ਗਵਾਂਢੀ ਦੇਸ਼ ਨੂੰ ...
(17 ਜੂਨ 2019)

 

ਪੈਰੀ ਪੈਨਾ ਮਾਂ ਮੈਂ ਫਤਿਹ ਬੋਲਦਾ, ਮਾਂ ਮੈਂ ਵੀਰਵਾਰ ਨੂੰ ਸੁਬ੍ਹਾ ਤੇਰੇ ਨਾਲ ਨਹੀਂ ਜਾਗਿਆ ਸੀ, ਤੂੰ ਹੌਲੀ ਦੇਣੇ ਮੇਰੇ ਨਾਲ ਸਿਰਹਾਣੇ ਦਾ ਪਾਸਾ ਲਾ, ਪਾਪਾ ਲਈ ਚਾਹ ਬਣਾਉਣ ਵਾਸਤੇ ਜਦ ਮੇਰੇ ਨਾਲੋਂ ਉੱਠੀ ਸੀਮੈਂਨੂੰ ਪਤਾ ਤਾਂ ਲੱਗ ਗਿਆ ਸੀ ਪਰ ਮੈਂ ਸੁੱਤਾ ਹੋਣ ਦਾ ਬਹਾਨਾ ਕਰਕੇ ਅੱਖਾਂ ਮੀਚ ਕੇ ਪਿਆ ਰਿਹਾ ਤੇ ਜਦ ਤੂੰ ਰਸੋਈ ਵਿੱਚ ਪਾਪਾ ਤੇ ਦਾਦਾ ਜੀ ਲਈ ਚਾਹ ਬਣਾ ਰਹੀ ਸੀ ਤਾਂ ਮੈਂ ਅੱਖਾਂ ਉਘੇੜ ਕੇ ਜਾਗੋ ਮਿਚੀ ਵਿੱਚ ਤੈਨੂੰ ਦੇਖਦਾ ਰਿਹਾ ਸੀ ਪਤਾ ਨਹੀਂ ਕਿਉਂ ਮਾਂ, ਮੈਂਨੂੰ ਅੱਜ ਤੇਰਾ ਮੋਹ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਜੀ ਕਰਦਾ ਸੀ ਮੈਂ ਤੈਨੂੰ ਘੁੱਟ ਕੇ ਜੱਫੀ ਪਾ ਲਵਾ ਤੇ ਆਪਣੇ ਨਾਲੋਂ ਉੱਠਣ ਹੀ ਨਾ ਦੇਵਾਂ

ਪਰ ਮਾਂ ਫਿਰ ਮੈਂਨੂੰ ਖਿਆਲ ਆਇਆ ਕਿ ਜੇਕਰ ਤੂੰ ਜਲਦੀ ਨਾ ਉੱਠੀ ਤਾਂ ਸਾਰਿਆਂ ਨੂੰ ਸਵੇਰ ਦੀ ਰੋਟੀ ਕੋਣ ਪਕਾ ਕੇ ਦੇਊ। ਇਸ ਕਰਕੇ ਮੈਂ ਦੜ ਵੱਟ ਕੇ ਸਿਰਹਾਣੇ ਦੇ ਨਾਲ ਚਿੰਬੜ ਕੇ ਪਿਆ ਰਿਹਾ ਤੂੰ ਕੰਮ ਕਰਦੀ-ਕਰਦੀ ਇੱਕ ਦੋ ਵਾਰ ਮੇਨੂੰ ਦੇਖਣ ਵੀ ਆਈ ਕਿ ਫਤਿਹਵੀਰ ਕਿਤੇ ਜਾਗ ਕੇ ਰੋਂਦਾ ਹੀ ਨਾ ਹੋਵੇ ਮਾਂ ਦੀਆਂ ਆਦਰਾਂ ਕੋਮਲ ਹੁੰਦੀਆਂ ਹਨ, ਆਪਣੇ-ਆਪ ਤੇ ਵਿਸ਼ਵਾਸ ਨਹੀਂ ਕਰਦੀਆਂ ਕਿਉਂਕਿ ਅੰਦਰ ਖੋਹ ਜਿਹੀ ਪੈਂਦੀ ਹੈਪਰ ਮਾਂ ਮੈਂਨੂੰ ਤਾਂ ਪਤਾ ਨਹੀਂ ਕਿਉਂ ਅੱਜ ਸਾਰਾ ਕੁਝ ਖਾਲੀ-ਖਾਲੀ ਤੇ ਹਨੇਰਾ ਜਿਹਾ ਜਾਪ ਰਿਹਾ ਸੀਮਾਂ ਇਸੇ ਰਾਤ ਜਦ ਮੈਂ ਤ੍ਰਭਕ ਕੇ ਉੱਠਿਆ ਸੀ ਤਾਂ ਤੂੰ ਮੈਂਨੂੰ ਘੁੱਟ ਕੇ ਆਪਣੀ ਬੁੱਕਲ ਵਿੱਚ ਲੈ ਲਿਆ ਸੀ ਤੇ ਛੇਤੀ ਦੇਣੇ ਬੱਤੀ ਜਗਾਈ ਸੀ ਮਾਂ ਮੇਰੇ ਸੁਪਨੇ ਵਿੱਚ ਉਸ ਸਮੇਂ ਇੱਕ ਬਹੁਤ ਸੋਹਣੀ ਪਰੀ ਆਈ ਸੀ ਤੇ ਮੇਰੇ ਨਾਲ ਗੱਲਾਂ ਕਰਨ ਲੱਗੀ ਰੰਗ-ਬਿਰੰਗੇ ਖਿਲੌਣੇ ਮੈਂਨੂੰ ਖੇਡਣ ਲਈ ਦੇਣ ਲੱਗੀ ਮੈਂ ਖਿਲੌਣਿਆਂ ਨਾਲ ਖੇਡਣ ਵਿੱਚ ਮਸਤ ਹੋ ਗਿਆ ਤੇ ਉਸ ਨੇ ਆਪਣੇ ਨਾਲ ਦੀਆਂ ਹੋਰ ਪਰੀਆਂ ਨੂੰ ਬੁਲਾ ਲਿਆ ਮੇਰੇ ਦੇਖਦੇ-ਦੇਖਦੇ ਉੱਥੇ ਸੋਹਣੇ-ਸੋਹਣੇ ਬਾਗ ਤੇ ਬਾਗਾਂ ਵਿੱਚ ਖੁਸ਼ਬੂਦਾਰ ਫੁੱਲ ਉੱਗ ਪਏ ਮਾਂ, ਮੈਂ ਖੇਡਣ ਵਿੱਚ ਇੰਨਾ ਖੋ ਗਿਆ ਤੇ ਜਿੱਧਰ ਜਾਵਾਂ ਦੂਰ-ਦੂਰ ਤੱਕ ਮਹਿਕਾਂ ਹੀ ਮਹਿਕਾਂ ਤੇ ਵੱਡੇ ਵੱਡੇ ਸੋਹਣੇ ਬਾਗ ਬਗੀਚੇ ਮੈਂ ਪਰੀਆਂ ਦੇ ਪਿੱਛੇ-ਪਿੱਛੇ ਮਾਂ ਬਹੁਤ ਦੂਰ ਨਿਕਲ ਗਿਆ, ਜਿੱਥੇ ਤੂੰ ਨਹੀਂ ਆ ਸਕਦੀ ਸੀ ਅਚਾਨਕ ਇੱਕ ਕਾਲੇ ਰੰਗ ਦੇ ਦਿਉ ਕੱਦ ਪਰਛਾਵੇਂ ਨੂੰ ਦੇਖ ਕੇ ਮੈਂ ਡਰ ਗਿਆ, ਤੇ ਮਾਂ ਤੂੰ ਮੈਂਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਸੀ ਮਾਂ ਕਦੇ ਤੂੰ ਮੇਰਾ ਮੱਥਾ ਚੁੰਮੇ ਤੇ ਕਦੇ ਮੈਂਨੂੰ ਘੁੱਟ-ਘੁੱਟ ਆਪਣੇ ਨਾਲ ਲਾਵੇਂ। ਮਾਂ ਤੂੰ ਉਸੇ ਸਮੇਂ ਮੇਰੇ ਨਾਲ ਮੇਰੇ ਮੰਜੇ ਉੱਤੇ ਚਾਕੂ ਰੱਖ ਦਿੱਤਾ ਸੀ ਜੋ ਅਕਸਰ ਹੀ ਪਿੰਡਾ ਵਿੱਚ ਕੀਤਾ ਜਾਂਦਾ ਹੈ

ਮਾਂ, ਮੈਂ ਰਾਤ ਵਾਲੇ ਇਸ ਸੁਪਨੇ ਨੂੰ ਯਾਦ ਕਰ ਵਾਰ-ਵਾਰ ਕੁਮਲਾ ਜਿਹਾ ਜਾਂਦਾ ਸੀ ਤੇ ਤੈਨੂੰ ਖੁਸ਼ ਦੇਖਣ ਲਈ ਹੱਸਦਾ-ਹੱਸਦਾ ਵਿਹੜੇ ਵਿੱਚ ਭੱਜਿਆ ਫਿਰਦਾ ਸੀ ਕਿਉਂਕਿ ਮੈਂਨੂੰ ਮਾਂ ਦੀ ਮਮਤਾ ਕਈ ਸਾਲਾ ਬਾਅਦ ਨਸੀਬ ਹੋਈ ਸੀਮਾਂ, ਤੂੰ ਮੈਂਨੂੰ ਜਦ ਦੁਪਹਿਰ ਤੋਂ ਬਾਅਦ ਆਪਣਾ ਦੁੱਧ ਪਿਲਾ ਕੇ ਕੰਮ ਧੰਦੇ ਵਿੱਚ ਰੁੱਝ ਗਈ ਸੀ ਤੇ ਤੁਰੀ ਫਿਰਦੀ ਨੇ ਮੇਰੇ ਪਾਪਾ ਨੂੰ ਕਿਹਾ ਸੀ ਕਿ ਫਤਿਹਵੀਰ ਲਈ ਸ਼ਹਿਰੋਂ ਅੱਜ ਕੇਲੇ ਤੇ ਲੀਚੀਆਂ ਲੈ ਆਓ ਪਾਪਾ ਝੱਟ ਆਪਣੀ ਕਾਰ ਨੂੰ ਧੋਣ ਲੱਗ ਪਏ ਤੇ ਮੈਂ ਵੀ ਖੁਸ਼ੀ ਵਿੱਚ ਇੱਧਰ-ਉੱਧਰ ਭੱਜਣ ਲੱਗ ਪਿਆ ਕਿ ਅੱਜ ਮੈਂ ਕਾਰ ’ਤੇ ਪਾਪਾ ਨਾਲ ਸ਼ਹਿਰ ਜਾਵਾਂਗਾਮੈਂ ਕਾਰ ਦੇ ਆਲੇ ਦੁਆਲੇ ਪਾਣੀ ਵਿੱਚ ਹੱਥ ਪੈਰ ਮਾਰ ਕੇ ਚਿੱਕੜ ਨਾਲ ਲਿੱਬੜ ਕੇ ਖੁਸ਼ ਹੋ ਰਿਹਾ ਸੀ ਤੇ ਪਾਪਾ ਨੇ ਮੈਂਨੂੰ ਝਿੜਕ ਕੇ ਕਿਹਾ - ਹਟ ਜਾ, ਨਹੀਂ ਤਾਂ ਮੈਂ ਤੈਨੂੰ ਨਾਲ ਨਹੀਂ ਲਿਜਾਣਾਪਰ ਮਾਂ, ਤੂੰ ਝੱਟ ਪਾਪਾ ਨਾਲ ਲੜ ਪਈ ਤੇ ਕਿਹਾ ਕਿ ਨਿੱਕਾ ਜਵਾਕ ਹੈ ਇੱਦਾਂ ਨਾ ਝਿੜਕੋ ਇਹ ਸੁਣਕੇ ਪਾਪਾ ਨੇ ਪਾਣੀ ਵਾਲੀ ਪਾਈਪ ਦਾ ਫੁਹਾਰਾ ਸਿੱਧਾ ਮੇਰੇ ਉੱਤੇ ਮਾਰਿਆ, ਤੇ ਮੇਰਾ ਸਾਹ ਜਿਹਾ ਉਤਾਂਹ ਨੂੰ ਗਿਆ ਤੇ ਪਾਪਾ ਕਹਿੰਦੇ ਮੇਰਾ ਸ਼ੇਰ ਪੁੱਤ ਮੇਰੇ ਨਾਲ ਜਾਊਗਾ

ਮਾਂ, ਮੈਂ ਇੰਨਾ ਸੁਣਕੇ ਖੁਸ਼ੀ ਵਿੱਚ ਆਸੇ ਪਾਸੇ ਭੱਜਣ ਲੱਗਾ ਅਚਾਨਕ ਮੇਰੇ ਪੈਰਾ ਹੇਠੋਂ ਧਰਤੀ ਨਿਕਲਦੀ ਜਾਪੀ ਤੇ ਮੈਂ ‘ਧਰਤੀ ਮਾਂ’ ਦੀ ਗੋਦ ਵਿੱਚ ਇੱਕ ਪਾਈਪ ਜਰੀਏ ਜਾਣ ਲੱਗਾ ਤੂੰ ਭੱਜ ਕੇ ਮੈਂਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਮਾਂ, ਮੈਂ ਤੇਰੇ ਹੱਥ ਨਾ ਆਇਆ ਤਾਂ ਤੇਰਾ ਕਾਲਜਾ ਵਲੂੰਧਰਿਆ ਗਿਆ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ - ਫਤਿਹਵੀਰ ਬੋਰਵੈੱਲ ਵਿੱਚ ਡਿੱਗ ਪਿਆ ਮਾਂ ਮੈਂਨੂੰ 120 ਫੁੱਟ ਤੇ ਫਸੇ ਹੋਏ ਨੂੰ ਤੇਰੀ ਉੱਪਰ ਧਰਤੀ ਤੇ ਖੜ੍ਹੀ ਦੀਆਂ ਚੀਕਾਂ ਤੇ ਰੋਣ ਦੀਆਂ ਅਵਾਜਾਂ ਸਾਫ-ਸਾਫ ਸੁਣ ਰਹੀਆਂ ਸਨ ਤੇ ਤੂੰ ਕਹਿ ਰਹੀ ਸੀ ਕੋਈ ਮੇਰੇ ‘ਫਤਿਹ’ ਨੂੰ ਬਾਹਰ ਕੱਢ ਲਓ ...। ਪਾਪਾ ਵੀ ਆਸੇ ਪਾਸੇ ਭੱਜ ਕੇ ਮੈਂਨੂੰ ਬਾਹਰ ਕੱਢਣ ਲਈ ਪ੍ਰਬੰਧ ਕਰ ਰਹੇ ਸਨ ਤੇ ਉਹ ਫੋਨ ’ਤੇ ਸਰਕਾਰੀ ਬੰਦਿਆਂ ਨੂੰ ਕਹਿ ਰਹੇ ਸਨ - ਮੇਰਾ ਪੁੱਤਰ ਬੋਰਵੈੱਲ ਵਿੱਚ ਡਿੱਗ ਪਿਆ ਹੈ, ਜਲਦੀ ਆਓ ਤੇ ਰਲ ਕੇ ਸਾਰੇ ਉਸਨੂੰ ਬਾਹਰ ਕੱਢੀਏ ਮਾਂ ਇਸ ਬਾਰੇ ਸਾਰੇ ਸਰਕਾਰੀ ਬੰਦਿਆਂ ਨੂੰ ਸੂਚਨਾ ਦਿੱਤੀ ਜਾ ਚੁੱਕੀ ਸੀ ਪਰ ਮਾਂ ਹੁਣ ਵੋਟਾਂ ਪੈਂ ਚੁੱਕੀਆਂ ਸੀ ਤੇ ਸਾਰੇ ਲੀਡਰ ਏ.ਸੀ. ਕਮਰਿਆਂ ਵਿੱਚ ਬੈਠ ਕੇ ਵੋਟਾਂ ਵੇਲੇ ਖਰਚੇ ਪੈਸਿਆਂ ਦੀ ਭਰਪਾਈ ਲਈ ਸਕੀਮਾਂ ਘੜ ਰਹੇ ਸਨ ਕੌਣ ਸੁਣਦਾ ਹੈ ਅਜਿਹੇ ਵਕਤ

ਮਾਂ ਮੈਂਨੂੰ ਥੱਲੇ ਬੋਰਵੈਲ ਵਿੱਚ ਫਸੇ ਨੂੰ ਕਈ ਘੰਟੇ ਬੀਤ ਚੁੱਕੇ ਸਨ ਪਰ ਸਰਕਾਰੀ ਤੇ ਸਿਆਸੀ ਤੰਤਰ ਗੂੜ੍ਹੀ ਨੀਂਦ ਵਿੱਚੋਂ ਜਾਗਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ ਤੇਰੇ ਕਾਲਜੇ ਦੀ ਧੱਕ-ਧੱਕ ਮੈਂਨੂੰ ਥੱਲੇ ਸਾਫ ਸੁਣਾਈ ਦੇ ਰਹੀ ਸੀ। ਆਸੇ-ਪਾਸੇ ਦੇ ਹਮਦਰਦੀ ਰੱਖਣ ਵਾਲੇ ਪਿੰਡਾਂ-ਸ਼ਹਿਰਾਂ ਦੇ ਲੋਕਾਂ ਦਾ ਇਕੱਠ ਹੋਣ ਲੱਗਾ ਤੇ ਮੈਂਨੂੰ ਬਾਹਰ ਕੱਢਣ ਦੀਆਂ ਸਕੀਮਾਂ ਵਿਚਾਰੇ ਲੋਕ ਹੀ ਕਰਨ ਲੱਗੇ ਇਹ ਰੌਲਾ ਮਾਂ ਮੈਂਨੂੰ ਸਾਫ-ਸਾਫ ਸੁਣ ਰਿਹਾ ਸੀ ਤੇ ਯਕੀਨ ਵੀ ਹੋ ਗਿਆ ਸੀ ਕਿ ਹੁਣ ਮੈਂਨੂੰ ਛੇਤੀ ਬਾਹਰ ਕੱਢ ਲਿਆ ਜਾਵੇਗਾ, ਤੇ ਮੈਂਨੂੰ ਮਾਂ ਦੀ ਗੋਦ ਮਿਲ ਜਾਵੇਗੀ ਸਕੀਮਾਂ-ਸਕੀਮਾਂ ਵਿੱਚ ਰਾਤ ਲੰਘ ਗਈ ਸਰਕਾਰੀ ਤੰਤਰ ਘੁਰਾੜੇ ਮਾਰਦਾ ਰਿਹਾ, ਪਰ ਅਚਾਨਕ ਗੈਰ ਸਰਕਾਰੀ ਸੰਸਥਾਵਾਂ ਤੇ ਸਮਾਜ ਸੇਵਾ ਲੋਕ ਮੈਂਨੂੰ ਬਾਹਰ ਕੱਢਣ ਲਈ ਆਪਣੀ ਸਮਝ ਅਨੁਸਾਰ ਵਾਹ ਲਾਉਣ ਲੱਗੇ ਇਹ ਤਰੀਕਾ ਸਦੀਆਂ ਪੁਰਾਣਾ, ਸਾਡੇ ਦੇਸ਼ ਦਾ ਪ੍ਰਚਲਿਤ ਤਰੀਕਾ ਸੀ, ਤੇ ਸਰਕਾਰ ਜਾਂ ਫੌਜਾਂ ਵੀ ਇਹੀ ਤਰੀਕਾ ਅਪਣਾਉਂਦੀਆਂ ਹਨ ਮਾਂ ਮੈਂਨੂੰ ਕੁਝ ਹੌਸਲਾ ਹੋਣ ਲੱਗਾ ਥੱਲੇ ਹਨੇਰ ਕੋਠੜੀ ਵਿੱਚ ਗਰਮੀ ਤਾਂ ਬਹੁਤ ਸੀ ਪਰ ਕੀ ਕਰਦਾ ਤੇਰਾ ਫਤਿਹ ‘ਮਿਸ਼ਨ ਫਤਿਹ’ ’ਤੇ ਜਿਉਂ ਗਿਆ ਸੀ, ਕੀ ਗੱਲ, ਹੌਸਲਾ ਰੱਖ ਮਾਂ! ਮੈਂਨੂੰ ਤੇਰੇ ਹਉਕਿਆਂ ਦੀਆਂ ਅਵਾਜ਼ਾਂ ਸਾਫ ਸੁਣਾਈ ਦੇ ਰਹੀਆਂ ਹਨ, ਮੇਰੀ ਹੱਡ ਬੀਤੀ ਸੁਣ

ਮਾਂ ਇਹ ਖਬਰ ਸਾਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਦੇਸ਼ ਦਾ ਸਾਰਾ ਮੀਡੀਆਂ ਵੀ ਮੇਰੀ ਮਦਦ ਲਈ ਆਣ ਪੁੱਜਾ ਸਾਰੇ ਚੈਨਲਾਂ ਨੇ ਤਿੱਖੜ ਦੁਪਹਿਰ ਦੀ ਪਰਵਾਹ ਨਾ ਕਰਦਿਆਂ ਹੋਇਆ ਟਿੱਬਿਆਂ ਤੇ 24-24 ਘੰਟੇ ਲਗਾਤਾਰ ਖੜ੍ਹ-ਖੜ੍ਹ ਕੇ ਉੱਚੀ-ਰੌਲਾ ਪਾ ਕੇ ਆਪਣੇ ਗਲੇ ਵੀ ਖਰਾਬ ਕਰ ਲਏ, ਪਰ ਮਾਂ ਸਰਕਾਰ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹੀ ਮੈਂਨੂੰ ਬਾਹਰ ਕੱਢਣ ਲਈ ਬੱਸ ਖਾਨਾ ਪੂਰਤੀ ਲਈ 46 ਦੀ ਟੁਕੜੀ ਭੇਜ ਦਿੱਤੀ ਜੋ ਮੇਰੇ ਕੋਲ ਥੱਲੇ ਆਉਣ ਤੋਂ ਹੀ ਘਬਰਾਉਂਦੀ ਸੀਸਾਰੇ ਲੀਡਰ ਤੇ ਉਹਨਾਂ ਦੇ ਆਕਾ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਵੜ ਕੇ ਅਲੋਪ ਹੋ ਗਏ ਸੀ ਉਹਨਾਂ ਨੂੰ ਧਰਤੀ ਨਿਗਲ ਗਈ ਸੀ ਜਾਂ ਅਸਮਾਨ ਖਾ ਗਿਆ ਸੀ ਇੱਕ ਨਕਲੀਆ ਜਿਹਾ ਤਾਂ ਸਾਡੇ ਪਿੰਡ ਦਿਨ ਰਾਤ ਰੌਲਾ ਪਾਉਂਦਾ ਫਿਰਦਾ ਸੀ, ਹੁਣ ਲੱਭਦਾ ਹੀ ਨਹੀਂ ਰਿਹਾ ਸੀ, ਕਈ ਤਾਂ ਪਹਾੜੀਂ ਚੜ੍ਹ ਗਏ। ਚਲੋ, ਖੈਰ, ਰੱਬ ਇਹਨਾਂ ਨੂੰ ਸੁਮੱਤ ਬਖਸ਼ੇ!

ਮਾਂ ਥੱਲੇ ਗਰਮੀ ਕਾਰਨ ‘ਧਰਤੀ ਮਾਂ’ ਤੰਦੂਰ ਵਾਂਗ ਤਪੀ ਪਈ ਸੀ ਮੈਂਨੂੰ ਪਤਾ ਲੱਗਾ ਮਾਂ ਉਸ ਸਮੇਂ ਕਈ ਆਪਣੇ ਘਰ ਏ.ਸੀ. ਵਿੱਚ ਬੈਠੇ ਸ਼ਕੰਜਵੀਆਂ ਪੀ ਰਹੇ ਸੀ ਬਾਹਰ ਚਾਰ ਚੁਫੇਰੇ ਹਜ਼ਾਰਾਂ ਲੋਕ ਮੇਰੇ ਬਾਹਰ ਨਿੱਕਲਣ ਲਈ ਦੁਆਵਾ ਕਰ ਰਹੇ ਸਨ ਪੂਰੇ ਦੇਸ਼ ਦੇ ਕਰੋੜਾਂ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ ਪਰ ਉਸ ਸਮੇਂ ਦੇਸ਼ ਦਾ ਸਰਕਾਰੀ ਤੰਤਰ ਤੇ ਲੀਡਰ ਆਪਣੀਆਂ ਜੁਬਾਨਾਂ ਬੰਦ ਕਰਕੇ ਇੰਝ ਲੁਕੇ ਬੈਠੇ ਸਨ ਕਿ ਜਿਵੇਂ ਪੰਜਾਬ ਵਿੱਚ ਕੁਝ ਹੋਇਆ ਹੀ ਨਹੀਂ ਖੈਰ ਮਾਂ, ਜੱਗੇ ਨੇ ਮੇਰੇ ਤੱਕ ਪਹੁੰਚ ਬਣਾ ਲਈ ਸੀ, 8 ਤਾਰੀਖ ਸ਼ਾਮ ਨੂੰ ‘ਜੱਗਾ ਅੰਕਲ’ ਟੋਆ ਪੱਟਦਾ-ਪੱਟਦਾ ਮੇਰੇ ਕੋਲ ਪਹੁੰਚ ਗਿਆ ਸੀ ਤੇ ਉਸਨੇ ਐਨ ਟਿਕਾਣੇ ਸਿਰ, ਮੇਰੇ ਪੈਰਾਂ ਕੋਲ ਪਾਈਪ ਤੇ ਜਦ ਸੱਬਲ ਮਾਰੀ ਤਾਂ ਮੇਰੀ ਬੇਹੋਸ਼ੀ ਟੁੱਟੀ ਮੈਂ ‘ਜੱਗੇ ਅੰਕਲ’ ਨੂੰ ਕਿਹਾ ਮੈਂਨੂੰ ਛੇਤੀ ਬਾਹਰ ਕੱਢ ਲੈ, ਮੇਰੀ ਮਾਂ ਦਾ ਬੁਰਾ ਹੋ ਹਾਲ ਹੋ ਗਿਆ ਹੋਵੇਗਾ ਪਰ ਮੈਂ ਦੇਖਿਆ ਮਾਂ, ‘ਜੱਗਾ ਅੰਕਲ’ ਵੀ ਉਸ ਸਮੇਂ ਉਲਟੀਆਂ ਕਰੀ ਜਾਂਦਾ ਸੀ ਡਾਕਟਰਾਂ ਦੀ ਟੀਮ ਵੱਲੋਂ ਸਾਡੇ ਦੋਨਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਵਾਲੀ ਪਾਈਪ ਨਾਲ ਕਿਸੇ ਵੈਰੀ ਨੇ ਛੇੜ-ਛਾੜ ਕਰਕੇ ਘੱਟ ਕਰ ਦਿੱਤੀ ਸੀ ਮਾਂ ਮੈਂਨੂੰ ਜੱਗਾ ਕਹਿੰਦਾ - ਪੁੱਤਰਾ! ਮੈਂ ਹੁਣੇ ਸਾਰੇ ਇੰਤਜਾਮ ਕਰਕੇ ਆਇਆ ਤੈਂਨੂੰ ਬਾਹਰ ਕੱਢਣ ਵਾਲੇ- ਮਾਂ ਉਸ ਨੂੰ ਮੁੜ ਵਾਪਸ ਮੈਂਨੂੰ ਕੱਢਣ ਲਈ ਨਹੀਂ ਆਉਣ ਦਿੱਤਾ ਮਾਂ ਮੈਂ ਜੱਗੇ ਨੂੰ ਬਹੁਤ ਵਾਜਾਂ ਮਾਰੀਆਂ ਪਰ ਮੇਰੀ ਕਿਸੇ ਇੱਕ ਨਾ ਸੁਣੀ ਮੈਂ ਚੁੱਪ ਹੋਇਆ ਤਾਂ ਮੈਂਨੂੰ ਸਾਫ ਸੁਣ ਰਿਹਾ ਸੀ, ਕੁਝ ਸਰਕਾਰੀ ਬੰਦੇ ਜੱਗੇ ਨੂੰ ਕੋਈ ਕੱਪੜੇ ਪਾਉਣ ਲਈ ਮਜਬੂਰ ਕਰ ਰਹੇ ਸਨ। ਉਹ ਸੱਚਾ-ਸੁੱਚਾ ਤੇ ਇਮਾਨਦਾਰ ਬੰਦਾ ਇਹ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਇਹ ਟੋਏ ਪੁੱਟਣ ਦਾ ਮਾਹਿਰ ਸੀ, ਤੇ ਉਸਨੇ ਟੋਏ ਕਦੇ ਕਮੀਜ਼ ਪਾ ਕੇ ਨਹੀਂ ਪੁੱਟੇ ਸਨ। ਨੰਗੇ ਧੜ ਪੁੱਟੇ ਸਨ

ਮਾਂ ਮੈਂ ਇਹਨਾਂ ਦੀਆਂ ਇਹ ਕਰੂਰਤਾਂ ਭਰੀਆਂ ਗੱਲਾਂ ਸੁਣ ਕੇ ਆਪਣੇ-ਆਪ ਬਾਹਰ ਨਿੱਕਲਣ ਲਈ ਹੱਥ ਪੈਰ ਮਾਰਨ ਲੱਗਾ। ਬੜੀ ਕੋਸ਼ਿਸ਼ ਕੀਤੀ ਮਾਂ, ਮੇਰੇ ਦੇਸ਼ ਦੇ ਭ੍ਰਿਸ਼ਟ ਸਰਕਾਰੀ ਢਾਂਚੇ ਨੇ ਮੇਰੀਆਂ ਲੱਤਾਂ ਨੂੰ ਇਸ ਕਦਰ ਜੂੜ ਪਾ ਲਿਆ, ਮੈਂ ਸਾਰੀ ਵਾਹ ਲਾ ਕੇ ਵੀ ਬਾਹਰ ਨਹੀਂ ਨਿੱਕਲ ਸਕਿਆ। ਮਾਂ, ਮੈਂ ਨਿੱਕਾ ਹੋਣ ਕਰਕੇ ਲੱਤਾਂ ਛੁਡਾਉਦਾ-ਛੁਡਾਉਂਦਾ ਭੁੱਖਣ-ਭਾਣੇ ਨਿਢਾਲ ਹੋ ਕੇ ਅਚਾਨਕ ਕਿਸੇ ਹੋਰ ਦੇਸ਼ ਜਾ ਪਹੁੰਚਿਆਂ, ਜਿੱਥੋ ਮਾਂ ਮੈਂ ਤੇਰੀ ਗੋਦੀ ਵਿੱਚ ਦੋ ਸਾਲ ਪਹਿਲਾਂ ਆਇਆ ਸੀ

ਮਾਂ, ਮੇਰੇ ਦੇਸ਼ ਦੇ ਰਾਖੇ ਗੱਲਾਂ ਬੁਲੇਟ ਟਰੇਨ ਚਲਾਉਣ ਤੇ ਗਵਾਂਢੀ ਦੇਸ਼ ਨੂੰ ਕੁਝ ਘੰਟਿਆਂ ਵਿੱਚ ਤਬਾਹ ਕਰਨ ਦੀਆਂ ਕਰਦੇ ਨੇ ਪਰ ਇੱਕ ਨੰਨ੍ਹੇ-ਮੁੰਨੇ ਨੂੰ ਬਾਹਰ ਕੱਢਣ ਲਈ ਤਾਂ ਤਕਨੀਕ ਤੋਂ ਵਾਂਝੇ ਹਨਮਾਂ ਸੁਣ ਰਹੀ ਹੈਂ? .. ਨਾ ਚੁੱਪ ਕਿਉਂ ਹੈਂ? ਤੇਰੀਆਂ ਧੜਕਣਾਂ ਮੈਂਨੂੰ ਸਾਫ ਸੁਣ ਰਹੀਆਂ ਹਨ। ਮਾਂ ਮੈਂ ਦੋਂਹ ਸਾਲਾਂ ਵਿੱਚ ਦੇਖਿਆ ਕਿ ਮੇਰੇ ਦੇਸ਼ ਅੰਦਰ ਕਿੰਨੇ ਬੱਚੇ ਤਕਨੀਕ ਦੀ ਘਾਟ ਕਾਰਨ ਉੱਚੀਆਂ ਬਿਲਡਿੰਗਾਂ ਵਿੱਚ ਸੜ ਕੇ ਕੀਮਤੀ ਜਾਨਾਂ ਗਵਾ ਗਏ, ਕਿੰਨਿਆਂ ਨੂੰ ਦਰਿੰਦਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਿੰਨੀਆਂ ਹੀ ਨਿੱਕੀਆਂ ਮਾਸੂਮ ਕਲੀਆਂ ਨਾਲ ਹਵਸ ਦੇ ਅੰਨ੍ਹਿਆਂ ਨੇ ਬਲਾਤਕਾਰ ਕਰ ਦਿੱਤੇ। ਪਰ ਮਾਂ, ਮੇਰੇ ਦੇਸ਼ ਦੇ ਸਿਆਸਤਦਾਨ ਇਹ ਸਭ ਏ.ਸੀ. ਕਮਰਿਆਂ ਵਿੱਚ ਬੈਠ ਚੈਨਲਾਂ ’ਤੇ ਦੇਖ ਕੇ ਖੁਸ਼ ਹੁੰਦੇ ਰਹੇ ਤੇ ਆਪਣੀ ਸਿਆਸਤ ਨੂੰ ਉੱਪਰੋਥਲੀ ਕਰਦੇ ਰਹੇ

ਮਾਂ ਸਰਕਾਰਾਂ ਵੱਲੋਂ ਵੱਡੇ-ਵੱਡੇ ਦਮਗਜ਼ੇ ਮਾਰੇ ਜਾਂਦੇ ਹਨ ਕਿ ਭਾਰਤ ਵਿਕਸਿਤ ਦੇਸ਼ਾਂ ਦੀ ਮੂਹਰਲੀ ਕਤਾਰ ਵਿੱਚ ਹੈ। ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਦਿਸ ਰਹੀ ਹੈ। ਕਾਸ਼! ਮੈਂ ਕਿਤੇ 19 ਮਈ ਤੋਂ ਪਹਿਲਾਂ ਬੋਰਵੈੱਲ ਵਿੱਚ ਡਿੱਗਦਾ ਤਾਂ ਦੇਖਦੀ, ਇਹ ਸਾਰੇ ਲੀਡਰ ਕਿਵੇ ਮੈਂਨੂੰ ਕੱਢਣ ਲਈ ਪੱਟੇ ਟੋਏ ਵਿੱਚ ਲਿਟਦੇ ਫਿਰਦੇਮਾਂ, ਮੈਂਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਕੁਝ ਕਰ ਹੀ ਨਹੀਂ ਸਕਿਆ ਕਿਉਂਕਿ ਉੱਪਰੋਂ ਹਰੀ ਝੰਡੀ ਨਹੀਂ ਮਿਲੀ। ਉੱਪਰਲੇ ਇਸ ’ਤੇ ਗੇਮ ਖੇਡ ਕੇ ਮੈਂਨੂੰ ਬਾਹਰ ਕੱਢਣਾ ਹੀ ਨਹੀਂ ਚਾਹੁੰਦੇ ਸੀ। ਮਾਂ ਮੈਂਨੂੰ ਉਡਦੀ-ਉਡਦੀ ਇੱਕ ਗੱਲ ਵੀ ਪਤਾ ਲੱਗੀ ਸੀ ਕਿ ਜੱਗੇ ਅੰਕਲ ਵੱਲੋਂ ਮੈਂਨੂੰ ਬਾਹਰ ਕੱਢਣ ਦੇ ਪਲਾਨ ਨੂੰ ਫੇਲ ਕਰਨ ਲਈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾ ਦਿੱਤਾਇੱਥੇ ਮਾਂ ਮੈਂ ਕੁਝ ਲੋਕ ਇਹ ਕਹਿੰਦੇ ਸੁਣੇ, ਇੱਕ ਆਦਮੀ ਆਪਣੀ ਛੋਟੀ ਬੱਚੀ ਨੂੰ ਵੀ ਲੈ ਕੇ ਆਇਆ ਸੀ ਕਿ ਮੈਂ ਇਸ ਨੂੰ ਪਾਈਪ ਵਿੱਚ ਲੱਤਾਂ ਨੂੰ ਰੱਸੀ ਬਣ ਕੇ ਭੇਜਾਂਗਾ, ਜਿਸ ਵਿੱਚ ਫਤਿਹਵੀਰ ਡਿੱਗਿਆ ਹੈ ਉਹ ਉਸਨੂੰ ਫੜ ਕੇ ਚੁੱਕ ਲਿਆਵੇਗੀ? ਪਤਾ ਨੀ ਮਾਂ ਉਸਨੂੰ ਅਜਿਹਾ ਕਿਉਂ ਨੀ ਕਰਨ ਦਿੱਤਾ

ਮਾਂ ਮੈਂ ਉਸ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਬੱਸ ਪਹੁੰਚਣ ਹੀ ਵਾਲਾ ਸੀ ਤਾਂ ਇਹਨਾਂ ਨੇ ਆਪਣੇ ਇਸ ਫੇਲ ਰੈਸਕਿਊ ਅਪਰੇਸ਼ਨ ਨੂੰ ਖਤਮ ਹੁੰਦਾ ਦੇਖ, ਤੇਰੀ ਇਜਾਜ਼ਤ ਤੋਂ ਬਗੈਰ ਮੈਂਨੂੰ ਲੋਹੇ ਦੀਆਂ ਕੁੰਡੀਆਂ ਨਾਲ ਚੀਰ ਕੇ ਬਾਹਰ ਕੱਢਿਆ ਤੇ ਸੱਚੇ ਹੋਣ ਲਈ ਮੇਰੇ ਨੰਨ੍ਹੇ ਸਰੀਰ ਨੂੰ ਹਸਪਤਾਲਾਂ ਵਿੱਚ ਰੋਲਣ ਲੈ ਭੱਜੇ। ਮਾਂ ਤੂੰ ਤਾਂ ਮੈਂਨੂੰ ਆਖਰੀ ਵਾਰ ਦੀ ਵਿਦਾਈ ਹੀ ਨਹੀਂ ਦੇ ਸਕੀ, ਤੇ ਨਾ ਹੀ ਮੈਂ ਆਖਰੀ ਵਾਰ ਤੇਰੀ ਗੋਦ ਦਾ ਨਿੱਘ ਮਾਣ ਸਕਿਆ। ਮਾਂ ਇਸ ਨੂੰ ਤਾਂ ਸਿਆਸਤ ਕਹਿੰਦੇ ਹਨ, ਤੂੰ ਭੋਲੀ ਕੀ ਜਾਣੇ?

ਮਾਂ ਮੈਂ ਪੰਜਾਬ ਵਾਸੀਆਂ ਨੂੰ ਤੇਰੇ ਰਾਹੀਂ ਕੁਝ ਸੰਦੇਸ਼ ਦੇਣਾ ਚਾਹੁੰਦਾ ਹਾਂ, ਜੋ ਮੈਂਨੂੰ ਸੱਚੀ ਸ਼ਰਧਾਜਲੀ ਦੇਣਾ ਚਾਹੁੰਦੇ ਹਨ। ਪੰਜਾਬ ਵਾਸੀਓ! ਇਹਨਾਂ ਸਿਆਸਤ ਦੇ ਪੁਜਾਰੀਆਂ ਨੇ ਧਰਮਾਂ ਦੀ ਆੜ ਵਿੱਚ ਤੁਹਾਨੂੰ ਆਪਸ ਵਿੱਚ ਲੜਾ-ਲੜਾ ਕੇ, ਤੁਹਾਡੀ ਭਾਈਚਾਰਕ ਸਾਂਝ ਲਗਭਗ ਖਤਮ ਹੀ ਕਰ ਦਿੱਤੀ ਹੈ। ਪਰ ਭਗਵਾਨਪੁਰੇ ਵਿੱਚ ਫਿਰ ਤੋਂ ਦੇਖਣ ਨੂੰ ਮਿਲੀ ਹੈ, ਹੁਣ ਕਦੇ ਇਸ ਨੂੰ ਟੁੱਟਣ ਨਾ ਦਿਓ। ਇਸ ਫਿਰਕਾਪ੍ਰਸਤੀ ਤੋਂ ਖਬਰਦਾਰ ਰਹਿਓ! ਇਸ ਭਾਈਚਾਰਕ ਸਾਂਝ ਦੇ ਪਿੜ ਨੂੰ ਹੋਰ ਵੱਡਾ ਕਰਿਓਮੇਰੀ ਮਾਂ, ਇਹਨਾਂ ਪੰਜਾਬ ਵਾਸੀਆਂ ਨੂੰ ਕਹਿ ਦੇ, ਰੱਬ ਕਰਕੇ ਅੱਗੇ ਤੋਂ ਅਜਿਹੀ ਹੋਰ ਘਟਨਾ ਨਾ ਵਾਪਰੇ। ਫਿਰ ਵੀ ਲੋੜ ਪਵੇ ਤਾਂ ਇਹਨਾਂ ਸਰਕਾਰਾ ਦੀ ਝਾਕ ਛੱਡ ਦਿਓ, ਆਪਣੇ ਔਖੇ ਸਮੇਂ ਨਾਲ ਨਜਿੱਠਣ ਲਈ ਇੰਤਜ਼ਾਮ ਆਪਣੇ ਪੱਧਰ ’ਤੇ ਕਰ ਕੇ ਰੱਖਿਓਮਾਂ, ਮੇਰੇ ਦੇਸ਼ ਦੇ ਹਾਕਮਾਂ ਨੇ ਫੋਕੀ ਵਾਹ-ਵਾਹ ਲਈ ਅਸਮਾਨ ਛੂਹਦੀਆਂ ਮੂਰਤੀਆਂ ਤਾਂ ਬਣਵਾ ਦਿੱਤੀਆਂ ਪਰ ਨੰਨ੍ਹੀਆਂ ਜਾਨਾਂ ਬਚਾਉਣ ਲਈ ਕੋਈ ਮਸ਼ੀਨ ਨਹੀਂ ਬਣਾਈ

ਮੈਂ ਦੇਖਿਆ ਮਾਂ ਮੇਰੇ ਪੰਜਾਬ ਦੇ ਨੌਜੁਆਨ ਇਨ੍ਹਾਂ ਸਰਕਾਰਾਂ ਤੋਂ ਦੁਖੀ ਹੋ ਕੇ ਅਮਰੀਕਾ, ਕਨੇਡਾ, ਨਿਊਜੀਲੈਂਡ ਆਦਿ ਦੇਸ਼ਾਂ ਨੂੰ ਮਹਿੰਗੇ ਭਾਅ ਭੱਜੇ ਜਾ ਰਹੇ ਹਨ, ਅਸੀਂ ਡਿਜੀਟਲ ਇੰਡੀਆ ਬਣਾ ਰਹੇ ਹਾਂ, ਸ਼ਰਮ ਦੀ ਗੱਲ ਹੈਮਾਂ ਇੱਥੇ ਮੈਂਨੂੰ ਵੀ ਵੱਡੇ ਹੋਏ ਨੂੰ ਨੌਕਰੀ ਦੀ ਜਗ੍ਹਾ ਡਾਂਗਾਂ ਹੀ ਮਿਲਣੀਆਂ ਸਨਮਾਂ ਮੈਂ 120 ਫੁੱਟ ਧਰਤੀ ਦੇ ਥੱਲੇ ਜਾ ਕੇ ਮਹਿਸੂਸ ਕੀਤਾ ਤੇ ਦੇਖਿਆ ਕਿ ਪੰਜਾਬ ਦੀ ਧਰਤੀ ਦਾ ਪਾਣੀ ਤਾਂ 150 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। ਪੰਜਾਬੀਓ ਸੰਭਲ ਜਾਓ! ਮੇਰੀ ਨੰਨ੍ਹੀ ਜਾਨ ਵੀ ਤਾਂ ਇਸ ਡੂੰਘੇ ਪਾਣੀ ਦੇ ਕਾਰਨ ਹੀ ਰੱਬ ਕੋਲ ਗਈ ਹੈਮਾਂ ਮੈਂਨੂੰ ਇੱਥੇ ਆ ਕੇ ਪਤਾ ਲੱਗਾ, ਮੇਰਾ ਦੇਸ਼ ਤਾਂ ਹਾਦਸਿਆਂ ਦੇ ਦੇਸ਼ ਵਾਲੇ ਨਾਂਅ ਨਾਲ ਮਸ਼ਹੂਰ ਹੈਮੈਂ ਦੇਖਿਆ ਮਾਂ ਮੇਰੇ ਦੇਸ਼ ਦਾ ਬਚਪਨ ਤੇ ਜਵਾਨੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਬੁਨਿਆਦੀ ਸਿਹਤ ਸਹੂਲਤਾਂ ਨਾ ਮਿਲਣਾ, ਗੈਰ ਜ਼ਿੰਮੇਵਾਰ ਪ੍ਰਸ਼ਾਸਨ, ਨਾਗਰਿਕ ਸੇਫਟੀ ਐਕਟ ਲਾਗੂ ਨਾ ਹੋਣਾ, ਪਾਸਕੋ ਐਕਟ ਲਾਗੂ ਨਾ ਹੋਣਾ, ਨਿਆਇਕ ਪ੍ਰਣਾਲੀ ਵਿੱਚ ਨਿਘਾਰ ਵਾਲੇ ਖਾਲੀ ਡੂੰਘੇ ਬੋਰਵੈੱਲ ਵਿੱਚ ਲਗਾਤਾਰ ਡਿੱਗ ਰਿਹਾ ਹੈ, ਜਿਸ ਨੂੰ ਬਚਾਉਣ ਲਈ ਲੱਗਦਾ ਹੁਣ ਰੱਬ ਵੀ ਪਾਸਾ ਵੱਟ ਗਿਆ ਹੈਕਾਮਨਾ ਕਰਦਾ ਹਾਂ ਕਿ ਹੋਰ ਕਿਸੇ ‘ਫਤਿਹ’ ਨੂੰ ਕੁਰਬਾਨੀ ਨਾ ਦੇਣੀ ਪਵੇ, ਇਸ ਲਈ ਮਨੁੱਖਤਾ ਦੇ ਭਲੇ ਲਈ ਸਾਰੀਆਂ ਸਮਾਜਿਕ ਜਥੇਬੰਦੀਆਂ ਇੱਕ ਪਲੇਟਫਾਰਮ ’ਤੇ ਆਉਣ

ਮਾਂ ਮੈਂਨੂੰ ਲੱਗਦਾ ਹੈ, ਮੈਂ ਬਹੁਤ ਲੰਬਾ ਸਮਾਂ ਤੇਰੇ ਨਾਲ ਗੱਲਾਂ ਕਰਕੇ ਤੇਰਾ ਕੀਮਤੀ ਟਾਈਮ ਖਰਾਬ ਕੀਤਾ ਹੈ। ਤੂੰ ਘਰ ਦੇ ਬਹੁਤ ਕੰਮ ਕਰਨੇ ਸੀ, ਲੇਟ ਹੋ ਗਈ। ਹੁਣ ਤਿੱਖੜ ਦੁਪਹਿਰ ਹੋ ਗਈ ਹੈ, ਚੱਲ ਹੁਣ ਦਿਨ ਢਲੇ ਕੰਮ ਕਰ ਲਵੀਂ। ਮਾਂ ਮੈਂ ਮੁੜ ਜ਼ਰੂਰ ਆਉਂਗਾ, ਉਡੀਕ ਰੱਖੀਂ। ਇੱਥੇ ਮੇਰਾ ਜੀ ਤਾਂ ਨਹੀਂ ਲੱਗਦਾ ਪਰ ਕਰਾਂ ਕੀ, ਮੈਂ ਸਿਆਸਤ ਦੀ ਭੇਟ ਚੜ੍ਹ ਗਿਆਮਾਂ ਚੇਤੇ ਰੱਖੀਂ ਅੱਗੇ ਤੋਂ ਮੇਰੀ ਸਾਂਭ ਸੰਭਾਲ ਵਿੱਚ ਕੋਈ ਅਣਗਹਿਲੀ ਨਾ ਕਰੀਂ। ਮੈਂ ਤਾਂ ਨਿੱਕਾ ਸੀ, ਪਤਾ ਨਹੀਂ ਕਿੱਧਰ ਨੂੰ ਤੁਰ ਗਿਆ। ਪੂਰੀ ਮੁਸਤੈਦ ਰਹੀਂ, ਅਵੇਸਲੀ ਨਾ ਹੋਵੀਂ। ਜਦ ਵਿਹਲ ਮਿਲੀ ਮੈਂ ਫੋਨ ਕਰਾਂਗਾ ...

ਤੇਰਾ ਆਪਣਾ ... ਨੰਨਾ ਫਤਿਹਵੀਰ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1635)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author