ParamjitKuthala7ਮੈਂ ਤੇਰੇ ਅੱਗੇ ਹੱਥ ਜੋੜਦਾਂ, ਮੇਰਾ ਖਹਿੜਾ ਛੁਡਵਾ ਦੇ। ਮੇਰੇ ਗਰੀਬ ਦੇ ਜੁਆਕ ਰੁਲ ਜਾਣਗੇ ...
(26 ਨਵੰਬਰ 2019)

 

ਦੂਰ ਦੀ ਰਿਸ਼ਤੇਦਾਰੀ ਵਿੱਚੋਂ ਉਹ ਮੇਰਾ ਚਾਚਾ ਲਗਦਾ ਸੀ ਕਰੀਬ ਢਾਈ ਦਹਾਕੇ ਪਹਿਲਾਂ ਰਾਖਵੀਂ ਸੀਟ ਉੱਤੇ ਉਹ ਵਿਹੜੇ ਅੰਦਰਲੀ ਖਹਿਬਾਜ਼ੀ ਵਿੱਚ ਪਿੰਡ ਦਾ ਸਰਪੰਚ ਬਣ ਗਿਆਇਕ ਦਿਨ ਸਵੇਰੇ ਸਾਝਰੇ ਹੀ ਉਸ ਨੇ ਸਾਇਕਲ ਮੇਰੇ ਘਰ ਮੂਹਰੇ ਆ ਲਾਇਆਕਈ ਸਾਲਾਂ ਮਗਰੋਂ ਸਵੇਰੇ ਹੀ ਵੀਹ ਪੱਚੀ ਮੀਲ ਦੂਰੋਂ ਉਸ ਦਾ ਅਚਾਨਕ ਆਉਣਾ ਮੇਰੇ ਲਈ ਹੈਰਾਨੀ ਜਨਕ ਸੀ

“ਚਾਚਾ, ਕਿਵੇਂ ਅੱਜ ਤੜਕੇ ਹੀ ਧਾਵਾ ਬੋਲਿਆ?”

“ਬੱਸ ਭਤੀਜ, ਬਿਨਾਂ ਕੰਮ ਤੋਂ ਕਿੱਥੇ ਆਇਆ ਜਾਂਦਾ।” ਪਰਨੇ ਨਾਲ ਪਸੀਨਾ ਪੂੰਝਦਾ ਉਹ ਕੁਰਸੀ ਉੱਤੇ ਦੋਵੇਂ ਪੈਰ ਰੱਖ ਕੇ ਬੈਠ ਗਿਆ

“ਕਿਵੇਂ ਚਲਦੀ ਐ ਫਿਰ ਸਰਪੰਚੀ ਚਾਚਾ?” ਅੰਦਰੋਂ ਠੰਢੇ ਪਾਣੀ ਦਾ ਗਿਲਾਸ ਲਿਆਕੇ ਫੜਾਉਂਦਿਆਂ ਮੈਂ ਪੁੱਛਿਆ

“ਅਨਪੜ੍ਹ ਗਰੀਬ ਦੀ ਸਰਪੰਚੀ ਸੁਆਹ ਹੁੰਦੀ ਆ? ਐਵੇਂ ਸਰਪੰਚੀ ਲੈ ਕੇ ਘਰ ਬਰਬਾਦ ਕਰ ਲਿਆ। ਨਾ ਘਰ ਦੇ ਰਹੇ, ਨਾ ਘਾਟ ਦੇਜਿਹੜਾ ਦਿਹਾੜੀ ਜੋਤਾ ਕਰਦੇ ਤੀ, ਉਹਤੋਂ ਵੀ ਗਏ।” ਉਹਦਾ ਅੰਦਰ ਛਲਕ ਪਿਆ

ਸਰਪੰਚ ਬਣ ਕੇ ਵੀ ਉਹ ਪਿੰਡ ਵਿੱਚ ਅਮੀਰ ਜਿਮੀਂਦਾਰ ਪੰਚਾਂ ਦੇ ਘਰ ਨੌਕਰਾਂ ਵਾਂਗ ਚਾਹ ਪਾਣੀ ਪਿਲਾਉਂਦਾ ਰਹਿੰਦਾ

“ਸਰਪੰਚਾ, ਜਾਈਂ ਰਾਮੂੰ ਨਾਲ ਮੱਝ ਨਵੇਂ ਦੁੱਧ ਕਰਵਾ ਕੇ ਲਿਆਈਂ ਕੋਈ ਨਾ ਕੋਈ ਪੰਚ ਉਸ ਨੂੰ ਕਿਸੇ ਨਾ ਕਿਸੇ ਕੰਮ ਤੋਰੀ ਰੱਖਦਾ

ਪੰਚਾਇਤ ਸੈਕਟਰੀ ਵੀ ਅਕਸਰ ਜਿਮੀਂਦਾਰ ਪੰਚਾਂ ਦੇ ਘਰ ਆ ਕੇ ਉਸ ਤੋਂ ਪਹਿਲਾਂ ਹੀ ਲਿਖੇ ਕਈ ਮਤਿਆਂ ਅਤੇ ਚੈੱਕਾਂ ਉੱਤੇ ਦਸਤਖਤ ਕਰਵਾ ਕੇ ਲੈ ਜਾਂਦਾਉਹ ਬਲਾਕ ਦੇ ਦਫਤਰ ਜਾ ਕੇ ਬਾਹਰ ਬੈਂਚਾਂ ਉੱਤੇ ਬੈਠਾ ਚਪੜਾਸੀਆਂ ਨਾਲ ਬੀੜੀਆਂ ਪੀਂਦਾ ਰਹਿੰਦਾਇੱਕ ਅਫਸਰ ਤਾਂ ਉਸ ਨੂੰ ਮੋਹਾਲੀ ਬਣ ਰਹੀ ਆਪਣੀ ਕੋਠੀ ਦੀ ਨਜ਼ਰਸ਼ਾਨੀ ਲਈ ਆਪਣੇ ਨਾਲ ਹੀ ਲੈ ਗਿਆਅਖੇ ਸਰਪੰਚਾ, ਰਾਜ ਮਜਦੂਰਾਂ ਉੱਤੇ ਨਿਗਾਹ ਰੱਖੀਂ, ਨਾਲੇ ਬਜਾਰ ਵਿੱਚੋਂ ਮਾੜਾ ਮੋਟਾ ਸਮਾਨ ਸੰਦਾ ਖਰੀਦ ਲਿਆਇਆਂ ਕਰੀਂਚਲਦੀ ਦਿਹਾੜੀ ਨਾਲ ਚਾਹ ਰੋਟੀ ਫਰੀ ਮਿਲੂਉਸ ਦੀ ਘਰ ਵਾਲੀ ਨੂੰ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਸਰਪੰਚਣੀ ਕਹਿ ਕੇ ਬੁਲਾਉਂਦੇ

“ਦੇਖੀਂ ਸਰਪੰਚਣੀਏਂ, ਐਵੇਂ ਕਣਕ ਦਾ ਉਜਾੜਾ ਨਾ ਕਰੀ ਜਾ।” ਖੇਤਾਂ ਵਿੱਚ ਕੱਖ ਲੈਣ ਗਈ ਨੂੰ ਕੋਈ ਜਿਮੀਂਦਾਰ ਦੂਰੋਂ ਹਾਕ ਮਾਰ ਕੇ ਖੇਤ ਵਿੱਚ ਵੜਨ ਤੋਂ ਰੋਕਦਾਉਹ ਬੁੜਬੁੜ ਕਰਦੀ ਅਗਲੇ ਖੇਤ ਦੀ ਵੱਟ ਚੜ੍ਹ ਜਾਂਦੀ

“ਚਾਚਾ, ਹੋਰ ਸੁਣਾ ਬਾਕੀ ਪਰਿਵਾਰ ਤਾਂ ਠੀਕ ਠਾਕ ਆ?” ਮੈਂ ਚਾਹ ਦੇ ਕੱਪਾਂ ਵਾਲੀ ਟਰੇਅ ਉਸ ਦੇ ਸਾਹਮਣੇ ਮੇਜ਼ ਉੱਤੇ ਰੱਖਦਿਆਂ ਪੁੱਛਿਆ

“ਬੱਸ ਭਤੀਜ ਠੀਕ ਠੂਕ ਤਾਂ ਐਸਾ ਵੈਸਾ ਹੀ ਆ, ਆਹ ਇੱਕ ਚਿੱਠੀ ਜਿਹੀ ਆਈ ਆਪਿੰਡ ਇੱਕ ਮਾਸਟਰ ਨੇ ਤਾਂ ਪੜ੍ਹ ਕੇ ਡਰਾ ਈ ਦਿੱਤਾ। ਕਹਿੰਦਾ, ਪਿੰਡੋਂ ਕਿਸੇ ਨੇ ਆਰ ਟੀ ਊਰ ਟੀ ਪਾ ਕੇ ਨਵਾਂ ਪੰਗਾ ਖੜ੍ਹਾ ਕਰਤਾ“” ਉਸ ਨੇ ਚਾਹ ਦਾ ਸੜ੍ਹਾਕਾ ਮਾਰਦਿਆਂ ਜੇਬ ਵਿੱਚੋਂ ਇੱਕ ਮੋਹਰ ਵਾਲਾ ਲਿਫਾਫਾ ਮੇਰੇ ਵੱਲ ਵਧਾਇਆ

ਮੈਂ ਚਿੱਠੀ ਖੋਲ੍ਹੀਪਿੰਡ ਦੇ ਹੀ ਇੱਕ ਬੰਦੇ ਨੇ ਉਸ ਦੀ ਸਰਪੰਚੀ ਵੇਲੇ ਦਾ ਸਾਰਾ ਰਿਕਾਰਡ ਸੂਚਨਾ ਅਧਿਕਾਰ ਕਾਨੂੰਨ ਤਹਿਤ ਲੈ ਕੇ ਸਰਕਾਰੀ ਗਰਾਂਟਾਂ ਵਿੱਚ ਘਪਲੇਬਾਜ਼ੀਆਂ ਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ ਸੀਉਸ ਨੂੰ ਪੰਚਾਇਤ ਅਧਿਕਾਰੀਆਂ ਸਮੇਤ ਤਲਬ ਕੀਤਾ ਗਿਆ ਸੀਸ਼ਿਕਾਇਤ ਕਰਨ ਵਾਲਾ ਚਾਚੇ ਦਾ ਗੁਆਂਢੀ ਹੀ ਸੀਗਲੀ ਵਿੱਚ ਕੂੜੇ ਪਿੱਛੇ ਦੋਵਾਂ ਘਰਾਂ ਦੀਆਂ ਜਨਾਨੀਆਂ ਦੇ ਹੋਏ ਝਗੜੇ ਦਾ ਭਾਵੇਂ ਪੰਚਾਇਤ ਨੇ ਸਮਝੌਤਾ ਕਰਵਾ ਦਿੱਤਾ ਸੀ ਪ੍ਰੰਤੂ ਗੁਆਂਢੀਆਂ ਦਾ ਪੜ੍ਹਾਕੂ ਮੁੰਡਾ ਹੁਣ ਆਰ.ਟੀ.ਆਈ. ਦੇ ਸਹਾਰੇ ਚਾਚੇ ਦੀ ਸਰਪੰਚੀ ਵੇਲੇ ਦਾ ਇਤਿਹਾਸ ਫਰੋਲਣ ਬਹਿ ਗਿਆ ਸੀ

“ਹੁਣ ਇਹਦੀ ਪੜਤਾਲ ਤਾਂ ਹੋਊਗੀ ਹੀ, ਆਪਾਂ ਨੂੰ ਵਕੀਲ ਵੀ ਕਰਨਾ ਪਊ, ਪਰ ਪੜਤਾਲ ਪੂਰੀ ਹੋਣ ਨੂੰ ਕਈ ਸਾਲ ਲੱਗ ਜਾਣਗੇ, ਤੂੰ ਉਦੋਂ ਤੱਕ ਉਹਦੇ ਨਾਲ ਕੋਈ ਸਮਝੌਤਾ ਸਮਝੂਤਾ ਕਰ ਲੈ।” ਮੈਂ ਉਸ ਨੂੰ ਨੇਕ ਸਲਾਹ ਦਿੱਤੀ

“ਮੈਂ ਤਾਂ ਰੱਬ ਤੋਂ ਡਰਨ ਆਲਾ ਬੰਦਾਂ, ਕਦੇ ਕਿਸੇ ਤੋਂ ਧੇਲੀ ਦਾ ਰਵਾਦਾਰ ਨੀ ਹੈਗਾ, ਸਾਰੀਆਂ ਗਰਾਂਟਾਂ ਬਾਰੇ ਸੈਕਟਰੀ ਜਾਣੇ ਜਾਂ ਪੈਂਚ ਜਾਨਣ।” ਘਪਲਬਾਜ਼ੀ ਦੀ ਸ਼ਿਕਾਇਤ ਬਾਰੇ ਸੁਣ ਕੇ ਉਹ ਬੁਰੀ ਤਰ੍ਹਾਂ ਡਰ ਗਿਆ ਸੀ

“ਚਾਚਾ ਦੇਖ, ਕੀਤਾ ਕਰਿਆ ਤਾਂ ਸਾਰਾ ਅਫਸਰਾਂ ਨੇ ਈ ਆ, ਪਰ ਕਾਗਜਾਂ ਉੱਤੇ ਦਸਤਖਤ ਤਾਂ ਤੇਰੇ ਕਰਵਾਏ ਨੇ, ਹੁਣ ਇਹਦਾ ਹੱਲ ਤਾਂ ਵਕੀਲ ਹੀ ਦੱਸਣਗੇ।” ਮੈਂਨੂੰ ਉਸ ਦੀ ਹਾਲਤ ਉੱਤੇ ਤਰਸ ਆ ਰਿਹਾ ਸੀ

“ਦੇਖ ਭਤੀਜ, ਮੇਰੇ ਕੋਲ ਤਾਂ ਫੁੱਟੀ ਕੌਡੀ ਨੀ ਹੈਗੀ, ਵਕੀਲ ਵਕੂਲ ਤੈਨੂੰ ਈ ਕਰਨੇ ਪੈਣਗੇ। ਬੱਸ ਆਹ ਕੁੱਛ ਆ ਮੇਰੇ ਕੋਲ ਤਾਂ, ਇਹਨੂੰ ਵੇਚਕੇ ਮੇਰਾ ਖਹਿੜਾ ਛੁਡਵਾ ਇਸ ਕੰਜਰਖਾਨੇ ਤੋਂ।” ਉਸ ਨੇ ਆਪਣੇ ਖੀਸੇ ਵਿੱਚੋਂ ਇੱਕ ਰੁਮਾਲ ਦੀ ਪੋਟਲੀ ਖੋਲ੍ਹ ਕੇ ਮੇਜ਼ ਉੱਤੇ ਰੱਖ ਦਿੱਤੀ

“ਆਹ ਤੇਰੀ ਚਾਚੀ ਨੂੰ ਵਿਆਹ ਵੇਲੇ ਮੇਰੀ ਮਾਂ ਦੇ ਪਾਏ ਸੋਨੇ ਦੇ ਸਿੰਘ ਤਵੀਤ ਨੇ, ਤੇ ਆਹ ਬਾਪੂ ਦੀ ਨਿਸ਼ਾਨੀ ਆ ਅੱਧੇ ਤੋਲੇ ਦੀ ਛਾਪ।” ਉਸ ਨੇ ਪੁਸ਼ਤਾਂ ਤੋਂ ਘਰੇ ਸਾਂਭ ਕੇ ਰੱਖੀਆਂ ਸੋਨੇ ਦੀਆਂ ਟੂਮਾਂ ਇਕੱਠੀਆਂ ਕਰਕੇ ਮੇਰੇ ਵੱਲ ਵਧਾਈਆਂ

“ਨਹੀਂ ਚਾਚਾ, ਇਹ ਸਾਂਭ ਕੇ ਰੱਖ ਲੈ, ਮੈਂ ਆਪਣੇ ਕਿਸੇ ਦੋਸਤ ਵਕੀਲ ਨਾਲ ਗੱਲ ਕਰਕੇ ਕੋਈ ਹੱਲ ਕੱਢਦਾਂ।” ਮੈਂ ਟੂਮਾਂ ਰੁਮਾਲ ਵਿੱਚ ਬੰਨ੍ਹ ਕੇ ਉਸ ਦੇ ਖੀਸੇ ਵਿੱਚ ਪਾ ਦਿੱਤੀਆਂਉਹਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਰਹੇ ਸਨ

“ਭਤੀਜ, ਮੈਂ ਤੇਰੇ ਅੱਗੇ ਹੱਥ ਜੋੜਦਾਂ, ਮੇਰਾ ਖਹਿੜਾ ਛੁਡਵਾ ਦੇ, ਮੇਰੇ ਗਰੀਬ ਦੇ ਜੁਆਕ ਰੁਲ ਜਾਣਗੇ।” ਉਹ ਗਿੜਗਿੜਾ ਰਿਹਾ ਸੀ

“ਜੇ ਮੈਂਨੂੰ ਇਸ ਕੁੱਤਖਾਨੇ ਦਾ ਪਤਾ ਹੁੰਦਾ ਤਾਂ ਕਦੇ ਸਰਪੰਚ ਨਾ ਬਣਦਾ’, ਉਹ ਸਰਪੰਚ ਬਣ ਕੇ ਪਛਤਾ ਰਿਹਾ ਸੀ

“ਚਾਚਾ ਤੂੰ ਫਿਕਰ ਨਾ ਕਰ, ਤੈਨੂੰ ਕੁੱਛ ਨੀ ਹੁੰਦਾ। ਮੈਂ ਆਪੇ ਪੈਰਵਾਈ ਕਰੂੰਗਾ।” ਮੈਂ ਉਸ ਨੂੰ ਹੌਸਲਾ ਦਿੱਤਾ

ਸ਼ਿਕਾਇਤ ਕਰਤਾ ਨੂੰ ਦੋ ਤਿੰਨ ਬਾਰ ਮਿਲਣ ਪਿੱਛੋਂ ਵੀ ਉਹ ਕਿਸੇ ਰਾਹ ਉੱਤੇ ਨਾ ਆਇਆਅਖੀਰ ਮੇਰੇ ਦੋਸਤ ਵਕੀਲਾਂ ਦੀ ਮਦਦ ਨਾਲ ਦੋ ਤਿੰਨ ਸਾਲਾਂ ਦੀ ਭੱਜ ਨੱਠ ਪਿੱਛੋਂ ਚਾਚੇ ਦਾ ਖਹਿੜਾ ਤਾਂ ਛੁੱਟ ਗਿਆ, ਪ੍ਰੰਤੂ ਸੰਵਿਧਾਨਿਕ ਮਜਬੂਰੀ ਤਹਿਤ ਬਣਦੇ ਗਰੀਬ ਅਨਪੜ੍ਹ ਸਰਪੰਚਾਂ ਦੀ ਹੋਣੀ ਅੱਜ ਵੀ ਦਿਮਾਗ ਵਿੱਚ ਕਈ ਸਵਾਲ ਖੜ੍ਹੇ ਕਰ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1821)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Kuthala, Maler Kotla, Punjab, India.
Phone: (91 - 98153 - 47904)
Email: (kuthalaajit@gmail.com)

More articles from this author