ParamjitKuthala7ਸ਼ਾਬਾਸ਼ ਸ਼ੇਰਾ, ਬੱਸ ਪੜ੍ਹ ਲਾ ਜੋਰ ਲਾ ਕੇ, ਐਹੋ ਜਿਹੇ ਤਾਂ ਤੈਨੂੰ ...
(29 ਨਵੰਬਰ 2018)

 

ਲੈ ਬਈ ਭਤੀਜ, ਨਵੇਂ ਲੀੜੇ ਸਿਲਾ ਲੋ ਸਾਰਾ ਟੱਬਰ, ਵਿਆਹ ਆ ਗਿਆ ਆਪਣੇ ਮੀਤੇ ਦਾ, ਜੰਨ ਚੱਲਣਾ ਹੋਊ।’ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ ਪੱਤਰ ਦੇਣ ਆਏ ਚਾਚੇ ਪਾਲੇ ਨੇ ਕੁਰਸੀ ’ਤੇ ਬਹਿੰਦਿਆਂ ਇੱਕ ਤਰ੍ਹਾਂ ਹੁਕਮ ਹੀ ਸੁਣਾ ਦਿੱਤਾ ਚਾਚਾ ਪਾਲਾ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀਜੱਟਾਂ ਨਾਲ ਸੀਰੀ ਰਲਦੇ ਪੰਜੇ ਪੁੱਤਾਂ ਦੀ ਕਮਾਈ ਦੇ ਸਿਰ ’ਤੇ ਉਸਦੇ ਬਾਪ ਬਿਸ਼ਨੇ ਬੁੜ੍ਹੇ ਨੇ ਕਦੇ ਡੱਕਾ ਦੂਹਰਾ ਨਹੀਂ ਸੀ ਕੀਤਾ

ਲੈ ਐਹਨਾਂ ਦੇ ਜੰਮਣ ਆਲ਼ਿਆਂ ਨੂੰ ਸ਼ਰਮ ਨ੍ਹੀ ਆਉਂਦੀ, ਆਪ ਸਾਰਾ ਟੱਬਰ ਜੱਟਾਂ ਦੇ ਗੋਹੇ ਕੂੜੇ ਕਰਦਾ ਫਿਰਦਾ, ਜੁਆਕਾਂ ਨੂੰ ਪੜ੍ਹਾ ਕੇ ਬਣਾਉਣਗੇ ਠਾਣੇਦਾਰ; ਬਈ ਇਹਨਾਂ ਨੂੰ ਭੇਡਾਂ ਚਾਰਨ ਲਾਓ, ਨਾਲੇ ਕਮਾਉਣਗੇ ਨਾਲੇ ਅਗਲਿਆਂ ਦੇ ਘਰੋਂ ਖਾਣਗੇ।’ ਉਹ ਸਵੇਰੇ ਹੀ ਹੁੱਕੇ ਦੀ ਚਿਲਮ ਭਰ ਕੇ ਗਲੀ ਦੇ ਮੋੜ ’ਤੇ ਬਣੇ ਪੱਕੇ ਥੜ੍ਹੇ ’ਤੇ ਬੈਠਾ ਸਕੂਲ ਜਾਂਦੇ ਵਿਹੜੇ ਦੇ ਜੁਆਕਾਂ ਨੂੰ ਵੇਖ ਕੇ ਬੁੜਬੁੜ ਕਰਦਾ ਰਹਿੰਦਾਪੇਟ ਘਰੋੜੀ ਦਾ ਹੋਣ ਕਰਕੇ ਮਾਂ ਗੁਲਾਬੋ ਅਤੇ ਪਿਓ ਬਿਸ਼ਨੇ ਨੇ ਚਾਚੇ ਪਾਲੇ ਨੂੰ ਪੂਰੇ ਲਾਡਾਂ ਨਾਲ ਪਾਲਿਆਸੀਰੀ ਰਲਦੇ ਚਾਰੇ ਭਾਈਆਂ ਤੇ ਮਾਂ ਪਿਓ ਦੇ ਸਿਰ ’ਤੇ ਪਾਲੇ ਨੇ ਪੂਰੀ ਐਸ਼ ਕੀਤੀ ਸੀ

ਚਾਚਾ ਕਿਵੇਂ ਬਹੁਤਾ ਈ ਹੰਭਿਆ ਪਿਐਂ?’ ਮੈਂ ਚਾਚੇ ਪਾਲੇ ਦੇ ਮਾੜਕੂ ਜਿਹੇ ਸਰੀਰ ਵੱਲ ਵੇਖਦਿਆਂ ਪੁੱਛਿਆ

ਬੱਸ ਭਤੀਜ, ਭੱਠੇ ’ਤੇ ਇੱਟਾਂ ਦੀ ਪਥੇਰ ਕਰਨੀ ਕਿਹੜਾ ਸੁਖਾਲੀ ਆ, ਉੱਪਰੋਂ ਕਬੀਲਦਾਰੀ ਦਾ ਬੋਝ ਸਰੀਰ ਨੂੰ ਸਾਰਾ ਦਿਨ ਖਾਈ ਜਾਂਦਾ। ਮੈਂ ਤਾਂ ਜੁਆਕਾਂ ਨੂੰ ਬਥੇਰਾ ਜੋਰ ਲਾਇਆ ਬਈ ਚਾਰ ਜਮਾਤਾਂ ਪੜ੍ਹ ਲਿਖ ਕੇ ਰੋਜੀ ਰੋਟੀ ਜੋਗੇ ਹੋ ਜਾਣ ਪਰ ਕੰਜਰਾਂ ਦੀ ਕਿਸਮਤ ਈ ਮਾੜੀ ਨਿਕਲੀਹੁਣ ਫਿਰ ਸੋਚਿਆ, ਵੱਡੇ ਮੀਤੇ ਦਾ ਤਾਂ ਵਿਆਹ ਈ ਕਰ ਦਿੰਨੇ ਆਂ।’ ਚਾਚਾ ਕੁਰਸੀ ’ਤੇ ਦੋਵੇਂ ਪੈਰ ਰੱਖ ਕੇ ਬਹਿ ਗਿਆ

ਚਾਚਾ, ਅੱਜ ਕੱਲ੍ਹ ਮੀਤਾ ਕੀ ਕਰਦਾ?

ਕਰਨਾ ਕੀ ਆ, ਸੁਆਹ? ਮੇਰੇ ਨਾਲ ਈ ਭੱਠੇ ’ਤੇ ਧੱਕੇ ਖਾਂਦਾ।’ ਉਹ ਚਾਹ ਦਾ ਕੱਪ ਦੋ ਤਿੰਨ ਸੁੜ੍ਹਾਕਿਆਂ ਵਿਚ ਵਿਹਲਾ ਕਰਕੇ ਖੜ੍ਹਾ ਹੋ ਗਿਆ

ਸਾਰੇ ਟੱਬਰ ਨੇ ਤਿੰਨੇ ਦਿਨ ਰਹਿਣੈ ਵਿਆਹ ’ਚ। ਚੁੱਲ੍ਹੇ ਨਿਉਂਦਾ ਥੋਨੂੰ, ਵਿਆਹ ਸ਼ਾਦੀਆਂ ਤਾਂ ਆਪਦਿਆਂ ਨਾਲ ਈ ਚੰਗੀਆਂ ਲਗਦੀਆਂ।” ਚਾਚਾ ਪਾਲਾ ਜਾਂਦਾ ਹੋਇਆ ਕਈ ਪੀੜ੍ਹੀਆਂ ਤੋਂ ਨਿਭਦੇ ਆਏ ਪਰਿਵਾਰਕ ਰਿਸ਼ਤਿਆਂ ਨੂੰ ਯਾਦ ਕਰਵਾ ਗਿਆ

ਮੇਰੀਆਂ ਅੱਖਾਂ ਸਾਹਮਣੇ ਕਈ ਦਹਾਕੇ ਪਹਿਲਾਂ ਚਾਚੇ ਪਾਲੇ ਦੀ ਬਰਾਤ ਦਾ ਦ੍ਰਿਸ਼ ਘੁੰਮਣ ਲੱਗਿਆਉਦੋਂ ਮੈਂ ਨੌਂਵੀਂ ਜਮਾਤ ਵਿਚ ਪੜ੍ਹਦਾ ਸਾਂਹਾੜ੍ਹ ਮਹੀਨੇ ਪਾਲੇ ਦੀ ਬਰਾਤ ਧੂਰੀ ਨੇੜਲੇ ਪਿੰਡ ਘਨੌਰੀ ਜਾਣੀ ਸੀਉਸਦੀ ਮਾਂ ਗੁਲਾਬੋ ਸਾਰੇ ਵਿਹੜੇ ਵਿੱਚ ਹੁੱਬ ਹੁੱਬ ਕੇ ਦੱਸਦੀ ਕਿ ਪਾਲੇ ਦੇ ਸਹੁਰਿਆਂ ਨੇ ਜੰਨ ਨੂੰ ਮੇਜ ਕੁਰਸੀਆਂ ’ਤੇ ਬਿਠਾ ਕੇ ਰੋਟੀ ਖਵਾਉਣੀ ਹੈਚੁੱਲ੍ਹੇ ਨਿਉਂਦਾ ਹੋਣ ਕਰਕੇ ਸਾਡਾ ਸਾਰਾ ਟੱਬਰ ਤਿੰਨ ਦਿਨ ਪਾਲੇ ਦੇ ਵਿਆਹ ਵਿਚ ਕੰਮ ਕਰਵਾਉਂਦਾ ਰਿਹਾਜੰਨ ਜਾਣ ਦੇ ਲਾਲਚ ਵਿੱਚ ਮੈਂ ਵੀ ਉਨ੍ਹਾਂ ਦੇ ਘਰ ਕੜਾਹੇ ਕੜਾਹੀਆਂ ਮਾਂਜਣ, ਭਾਂਡੇ ਧੋਣ, ਮੇਲ ਆਏ ਪ੍ਰਾਹੁਣਿਆਂ ਨੂੰ ਨੁਹਾਉਣ ਵਾਸਤੇ ਨਲਕਾ ਗੇੜਨ ਤੇ ਰੋਟੀ ਖਵਾਉਣ ਵਰਗੇ ਸਾਰੇ ਕੰਮ ਭੱਜ ਭੱਜ ਕਰਦਾ ਰਿਹਾਸਾਰੀ ਰਾਤ ਪਾਲੇ ਦੀ ਜੰਨ ਵਿਚ ਮੇਜ ਕੁਰਸੀਆਂ ’ਤੇ ਬਹਿ ਕੇ ਰੋਟੀ ਖਾਣ ਦੇ ਸੁਪਨੇ ਆਉਂਦੇ ਰਹੇਸਵੇਰੇ ਜੰਨ ਚੜ੍ਹਨ ਵੇਲੇ ਲਾੜੇ ਵਾਸਤੇ ਕਿਰਾਏ ’ਤੇ ਅੰਬੈਸਡਰ ਕਾਰ ਮੰਗਵਾਈ ਗਈ ਸੀਬਾਕੀ ਜੰਨ ਲਈ ਪਿੰਡ ਵਿੱਚੋਂ ਇੱਕ ਜਿਮੀਂਦਾਰ ਡੀ.ਟੀ. ਚੌਦਾਂ ਟਰੈਕਟਰ ਪਿੱਛੇ ਪਾਈ ਟਰਾਲੀ ਨਾਲ ਤਿਆਰ ਖੜ੍ਹਾ ਸੀਜਦੋਂ ਜੰਨ ਤੁਰਨ ਲੱਗੀ ਤਾਂ ਮੈਂ ਵੀ ਟਰਾਲੀ ਦੇ ਡਾਲੇ ਨਾਲ ਲਮਕ ਗਿਆਕੱਚੇ ਰਾਹ ਜਾਂਦਿਆਂ ਹਾਲੇ ਤਿੰਨ ਕੁ ਮੀਲ ਦੂਰ ਅਲੀਪੁਰ ਪਿੰਡ ਹੀ ਲੰਘੇ ਹੋਵਾਂਗੇ, ਟਰਾਲੀ ਨਾਲ ਲਮਕਦਿਆਂ ਮੇਰੇ ਹੱਥ ਝੂਠੇ ਪੈਣ ਲੱਗੇਡਰਦਾ ਡਰਦਾ ਟਰਾਲੀ ਵਿੱਚ ਚੜ੍ਹ ਗਿਆ

“ਲੈ ਆਹ ਵੀ ਆ ਗਿਆ, ... ਸ਼ਰਮ ਨੀ ਆਉਂਦੀ ਭੇਜਣ ਆਲ਼ਿਆਂ ਨੂੰ। ਇਹਦੇ ਲੀੜੇ ਤਾਂ ਦੇਖ, ਹੁਣ ਘਨੌਰੀ ਜਾ ਕੇ ਜਾਤ ਦਿਖਾਊ।” ਟਰਾਲੀ ਵਿਚ ਬੈਠੇ ਬਰਾਤੀ ਮੈਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਸ਼ਬਦੀ ਬਾਣ ਛੱਡਣ ਲੱਗੇਮੈਂ ਡਰਿਆ ਹੋਇਆ ਟਰਾਲੀ ਦੇ ਖੂੰਜੇ ਭਿੱਜੀ ਬਿੱਲੀ ਵਾਂਗ ਦੜਿਆ ਬੈਠਾ ਰਿਹਾਘਨੌਰੀ ਪਹੁੰਚ ਕੇ ਬਰਾਤੀ ਟਰਾਲੀ ਵਿੱਚੋਂ ਉੱਤਰ ਕੇ ਧਰਮਸਾਲਾ ਵਿਚ ਡਾਹੇ ਮੰਜਿਆਂ ’ਤੇ ਜਾ ਬੈਠੇਮੈਂ ਵੀ ਇੱਕ ਖੂੰਜੇ ਬੈਠੇ ਵਾਜੇ ਵਾਲਿਆਂ ਕੋਲ ਜਾ ਬੈਠਿਆ

“ਸੁਣ ਉਏ ਕੰਨਲ਼ਾ ਜਿਹਾ, ਐਥੈ ਈ ਬਹਿਣਾ। ਜੇ ਨਾਲ ਆਇਆਂ, ਤੇਰੇ ਕੰਨ ਪੱਟ ਦੂੰ।” ਪਾਲੇ ਦਾ ਬਾਪ, ਬਿਸ਼ਨਾ ਬੁੜ੍ਹਾ ਮੇਰੇ ਵੱਲ ਵੱਢ ਖਾਣਿਆਂ ਵਾਂਗੂ ਵੇਖਣ ਲੱਗਿਆਜੰਨ ਚਾਹ ਪੀਣ ਲਈ ਕੁੜੀ ਵਾਲਿਆਂ ਦੇ ਘਰ ਵੱਲ ਤੁਰ ਪਈਦੱਬਵੇਂ ਪੈਰੀਂ ਮੈਂ ਵੀ ਪਿੱਛੇ ਪਿੱਛੇ ਤੁਰ ਪਿਆਕਨਾਤਾਂ ਦੀਆਂ ਝੀਥਾਂ ਵਿੱਚੋਂ ਮੇਜਾਂ ਦੁਆਲੇ ਖੜ੍ਹ ਕੇ ਗੁਲਾਬ ਜਾਮਣਾਂ ਤੇ ਰਸਗੁੱਲੇ ਖਾਂਦੇ ਨਾਲ ਦੇ ਬਰਾਤੀਆਂ ਨੂੰ ਵੇਖ ਕੇ ਮੂੰਹ ਵਿਚ ਪਾਣੀ ਦੇ ਨਾਲ ਨਾਲ ਅੱਖਾਂ ਵੀ ਭਰ ਆਈਆਂਕੋਈ ਬਰਾਤੀ ਜਦੋਂ ਗੁਲਾਬ ਜਾਮਣ ਮੂੰਹ ਵਿਚ ਪਾਉਂਦਾ ਤਾਂ ਵੇਖ ਕੇ ਮੇਰਾ ਮੂੰਹ ਆਪੇ ਹੀ ਖੁੱਲ੍ਹ ਜਾਂਦਾਇਹੀ ਹਾਲ ਦੁਪਹਿਰ ਦੀ ਰੋਟੀ ਵੇਲੇ ਹੋਇਆਕਨਾਤਾਂ ਦੀਆਂ ਵਿਰਲਾਂ ਵਿੱਚੋਂ ਵੇਖਦਿਆਂ ਮੇਜਾਂ ਦੁਆਲੇ ਲੋਹੇ ਦੀਆਂ ਕੁਰਸੀਆਂ ’ਤੇ ਜਚੇ ਬੈਠੇ ਬਰਾਤੀ ਵੇਖ ਕੇ ਮੇਰੀ ਗੱਚ ਭਰ ਆਇਆਕਾਸ਼ ਮੇਰੇ ਕੱਪੜੇ ਵੀ ਨਵੇਂ ਹੁੰਦੇਮੇਜ ਕੁਰਸੀਆਂ ’ਤੇ ਬਹਿ ਕੇ ਰੋਟੀ ਖਾਣ ਦੇ ਲਾਲਚ ਵਿਚ ਘਰੋਂ ਵੀ ਕੁਛ ਨਹੀਂ ਸੀ ਖਾ ਕੇ ਆਇਆਭੁੱਖਣਭਾਣਾ ਬਰਾਤ ਤੋਂ ਪਹਿਲਾਂ ਹੀ ਧਰਮਸਾਲਾ ਵਿਚ ਆ ਕੇ ਬਹੁਤ ਰੋਇਆਜੰਨ ਰੋਟੀ ਖਾ ਕੇ ਪਰਤ ਆਈਦੋ ਤਿੰਨ ਬੰਦੇ ਵਾਜੇ ਵਾਲਿਆਂ ਦੀ ਰੋਟੀ ਧਰਮਸਾਲਾ ਵਿਚ ਲੈ ਕੇ ਆ ਗਏ

ਉਏ ਮੁੰਡਿਆ, ਤੂੰ ਬਰਾਤ ਨਾਲ ਰੋਟੀ ਖਾਣ ਨੀ ਗਿਆ?” ਜਿਵੇਂ ਢੋਲ ਵਜਾਉਣ ਵਾਲੇ ਬਜ਼ੁਰਗ ਨੇ ਮੇਰੀ ਹਾਲਤ ਸਮਝ ਲਈ ਸੀ

ਨਹੀਂ, ... ਮੈਨੂੰ ਬਿਸ਼ਨਾ ਬੁੜ੍ਹਾ ਕਹਿੰਦਾ ਤੇਰੇ ਲੀੜੇ ਵਧੀਆ ਨੀ, ਤੂੰ ਬਰਾਤ ਨਾਲ ਨੀ ਜਾਣਾ।” ਮੇਰਾ ਗੱਚ ਭਰ ਆਇਆ

ਕੋਈ ਨੀ ਸ਼ੇਰਾ, ਆ ਜਾ ਸਾਡੇ ਨਾਲ ਖਾ ਲਾ।” ਉਸ ਨੇ ਇੱਕ ਥਾਲੀ ਵਿਚ ਲੱਡੂ ਜਲੇਬੀਆਂ ਤੇ ਦਾਲ ਰੋਟੀ ਪਾ ਕੇ ਮੇਰੇ ਵੱਲ ਕਰ ਦਿੱਤੀ

ਤੇਰਾ ਬਾਪ ਕੀ ਕਰਦਾ?” ਢੋਲ ਵਾਲੇ ਬਜ਼ੁਰਗ ਨੇ ਪੁੱਛਿਆ

ਉਹ ਤਾਂ ਪਿਛਲੇ ਸਾਲ ਮਰ ਗਿਆ ਸੀ।” ਮੇਰੀ ਫਿਰ ਭੁੱਬ ਨਿਕਲ ਗਈ

ਕਿਹੜੀ ਜਮਾਤ ਵਿਚ ਪੜ੍ਹਦੈਂ?”

“ਨੌਵੀਂ ’ਚ। ਐਤਕੀਂ ਅੱਠਵੀਂ ’ਚੋਂ ਸਾਰੇ ਸਕੂਲਾਂ ’ਚੋਂ ਫਸਟ ਆਇਆ ਸੀ।” ਮੈਂ ਆਪਣੇ ਆਪ ਨੂੰ ਸੰਭਾਲਦਿਆਂ ਜਵਾਬ ਦਿੱਤਾ

ਸ਼ਾਬਾਸ਼ ਸ਼ੇਰਾ, ਬੱਸ ਪੜ੍ਹ ਲਾ ਜੋਰ ਲਾ ਕੇ, ਐਹੋ ਜਿਹੇ ਤਾਂ ਤੈਨੂੰ ਜੰਨ ਚੜ੍ਹਨ ਵਾਸਤੇ ਮਿਨਤਾਂ ਕਰਿਆ ਕਰਨਗੇ।” ਢੋਲ ਵਾਲੇ ਬਜ਼ੁਰਗ ਦੇ ਦਿੱਤੇ ਹੌਸਲੇ ਨਾਲ ਧਰਵਾਸ ਜਿਹਾ ਮਹਿਸੂਸ ਕਰਦਾ ਮੈਂ ਸਾਹਮਣੇ ਨਲਕੇ ਤੋਂ ਪਾਣੀ ਪੀਣ ਚਲਿਆ ਗਿਆ

ਬਰਾਤ ਵਿਦਾ ਹੋਣ ਲੱਗੀਕੁੜੀ ਵਾਲਿਆਂ ਟਰਾਲੀ ਵਿਚ ਲੱਕੜ ਦੀ ਪੇਟੀ ਤੇ ਦਾਜ ਦਾ ਹੋਰ ਸਮਾਨ ਲੱਦ ਦਿੱਤਾਬਿਸ਼ਨੇ ਬੁੜ੍ਹੇ ਤੋਂ ਡਰਦਾ ਮੈਂ ਪਹਿਲਾਂ ਹੀ ਟਰਾਲੀ ਵਿੱਚ ਖੂੰਜੇ ਲੱਗ ਕੇ ਬਹਿ ਗਿਆਮੂੰਹ ਹਨੇਰਾ ਹੁੰਦਿਆਂ ਪਿੰਡ ਪਰਤ ਕੇ ਮਸਾਂ ਸੁੱਖ ਦਾ ਸਾਹ ਆਇਆ

ਆ ਗਿਆ ਬਰਾਤੀ, ਅੱਜ ਤਾਂ ਮੇਜ ਕੁਰਸੀਆਂ ’ਤੇ ਬਹਿ ਕੇ ਗੁਲਾਬ ਜਾਮਣਾਂ ਖਾਧੀਆਂ ਹੋਣੀਆਂ ਮੇਰੇ ਪੁੱਤ ਨੇ ...” ਮਾਂ ਨੇ ਘਰ ਵੜਦਿਆਂ ਹੀ ਮੀਤੇ ਦੀ ਬਰਾਤ ਦਾ ਅੱਖੀਂ ਦੇਖਿਆ ਹਾਲ ਜਾਨਣ ਦੇ ਇਰਾਦੇ ਨਾਲ ਪੁੱਛਿਆਮਾਂ ਦਾ ਸਵਾਲ ਧੁਰ ਅੰਦਰ ਤੱਕ ਝੰਜੋੜ ਗਿਆਪਹਿਲਾਂ ਸੋਚਿਆ ਬਈ ਆਪਣੇ ਨਾਲ ਹੋਈ ਸਾਰੀ ਕੁੱਤੇ ਖਾਣੀ ਸੱਚੋ ਸੱਚ ਦੱਸ ਦਿਆਂ ਪਰ ਮਾਂ ਦੀ ਆਤਮਾ ਨੂੰ ਦੁਖੀ ਵੀ ਨਹੀਂ ਸੀ ਵੇਖਣਾ ਚਾਹੁੰਦਾਕਨਾਤਾਂ ਦੀਆਂ ਵਿਰਲਾਂ ਵਿੱਚੋਂ ਰੋਟੀ ਖਾਂਦੀ ਦੇਖੀ ਬਰਾਤ ਦੀ ਸਾਰੀ ਕਥਾ ਆਪਣੇ ਨਾਲ ਝੂਠੀ ਜੋੜ ਕੇ ਮਾਂ ਨੂੰ ਸੁਣਾ ਦਿੱਤੀਝੂਠੀ ਕਥਾ ਸੁਣ ਕੇ ਮਾਂ ਤਾਂ ਬਾਗੋਬਾਗ ਹੋ ਗਈ ਪਰ ਸ਼ਰੀਕਾਂ ਦੀ ਬਰਾਤ ਵਿੱਚ ਆਪਣੀ ਗਰੀਬੀ ਦਾ ਉਡਿਆ ਮਜ਼ਾਕ ਦਹਾਕਿਆਂ ਬਾਅਦ ਵੀ ਮੇਰੇ ਅੰਦਰ ਖੌਰੂ ਪਾਉਂਦਾ ਰਿਹਾਆਪਣੇ ਅਨਪੜ੍ਹ ਮੁੰਡੇ ਦੀ ਜੰਨ ਚੜ੍ਹਨ ਵਾਸਤੇ ਅੱਜ ਚਾਚੇ ਪਾਲੇ ਨੂੰ ਬਾਰ ਬਾਰ ਜੋਰ ਪਾਉਂਦਾ ਵੇਖ ਕੇ ਮੈਨੂੰ ਢੋਲ ਵਾਲੇ ਬਜ਼ੁਰਗ ਵੱਲੋਂ ਜੋਰ ਲਾ ਕੇ ਪੜ੍ਹਨ ਦੇ ਕਹੇ ਬੋਲ ਸੋਲਾਂ ਆਨੇ ਸੱਚ ਲੱਗਣ ਲੱਗੇ

*****

(1412)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author