ParamjitKuthala7ਇੱਕ ਰਾਤ ਝਾੜੀ ਪਿੱਛੇ ਜੰਗਲਪਾਣੀ ਬੈਠੇ ਵਿਹੜੇ ਦੇ ਇੱਕ ਬੰਦੇ ਨੇ ਮੈਨੂੰ ਕੋਲੇ ਇਕੱਠੇ ਕਰਦੇ ਨੂੰ ...”
(9 ਅਕਤੂਬਰ 2018)

 

ਕਈ ਵਰ੍ਹਿਆਂ ਤੋਂ ਕਿਤਾਬਾਂ ਵਾਲੀ ਅਲਮਾਰੀ ਉੱਪਰ ਪਈ ਕੋਲਿਆਂ ਵਾਲੀ ਪੁਰਾਣੀ ਪਰੈੱਸ ਘਰ ਦਿਆਂ ਨੇ ਚੁੱਕ ਕੇ ਬਾਕੀ ਕਬਾੜ ਦੇ ਨਾਲ ਹੀ ਕਬਾੜੀਏ ਨੂੰ ਵੇਚ ਦਿੱਤੀਮੈਨੂੰ ਇਸ ਦਾ ਪਤਾ ਕਈ ਮਹੀਨਿਆਂ ਬਾਅਦ ਲੱਗਿਆਘਰ ਵਾਲਿਆਂ ਲਈ ਤਾਂ ਪੁਰਾਣੀ ਪਰੈੱਸ ਵਾਧੂ ਕਬਾੜ ਦਾ ਸਮਾਨ ਹੀ ਸੀ ਪਰੰਤੂ ਮੇਰੇ ਲਈ ਉਹ ਚੜ੍ਹਦੀ ਉਮਰ ਦੇ ਗੁਰਬਤ ਭਰੇ ਵਕਤ ਦੀ ਸਭ ਤੋਂ ਕੀਮਤੀ ਅਤੇ ਇਤਿਹਾਸਕ ਨਿਸ਼ਾਨੀ ਸੀਵਰ੍ਹਿਆਂ ਤੋਂ ਅਕਸਰ ਪਿੰਡ ਆਉਂਦੇ ਕਬਾੜੀਏ ਤੋਂ ਪੁਰਾਣੀਆਂ ਕਿਤਾਬਾਂ, ਕਾਪੀਆਂ, ਅਖਬਾਰਾਂ ਦੀ ਰੱਦੀ, ਲੋਹੇ ਤੇ ਪਲਾਸਟਿਕ ਦੇ ਕਬਾੜ ਬਦਲੇ ਪਿੰਡ ਦੀਆਂ ਤੀਵੀਂਆਂ ਕਈ ਪ੍ਰਕਾਰ ਦਾ ਘਰੇਲੂ ਸਮਾਨ ਖਰੀਦ ਲੈਂਦੀਆਂਮੇਰੇ ਘਰ ਦਿਆਂ ਨੇ ਵੀ ਲੋਹੇ ਦੀ ਪੁਰਾਣੀ ਪ੍ਰੈੱਸ ਬਦਲੇ ਘਰ ਪਾਲੇ ਕੁੱਤਿਆਂ ਲਈ ਇੱਕ ਪਲਾਸਟਿਕ ਦਾ ਕੌਲਾ ਜਿਹਾ ਖਰੀਦ ਲਿਆ ਸੀਦਹਾਕਿਆਂ ਤੋਂ ਸਾਂਭੀ ਪਰੈੱਸ ਕੁੱਤਿਆਂ ਦੇ ਕੌਲੇ ਬਦਲੇ ਵੇਚ ਦੇਣ ਨੇ ਮੈਨੂੰ ਬੇਚੈਨ ਕਰ ਦਿੱਤਾਘਰੇ ਕਈ ਦਿਨ ਕਲੇਸ਼ ਛਿੜਿਆ ਰਿਹਾਕੁੱਝ ਦਿਨਾਂ ਬਾਅਦ ਫਿਰ ਗਲੀ ਵਿੱਚ ਆਏ ਕਬਾੜੀਏ ਨੂੰ ਮੈਂ ਪਰੈੱਸ ਵਾਪਸ ਕਰਨ ਲਈ ਦੁੱਗਣੇ ਤਿੱਗਣੇ ਪੈਸਿਆਂ ਦੀ ਪੇਸ਼ਕਸ ਵੀ ਕੀਤੀ ‘ਉਹ ਤਾਂ ਜੀ ਹੁਣ ਤੱਕ ਮੰਡੀ ਗੋਬਿੰਦਗੜ੍ਹ ਵਾਲਿਆਂ ਨੇ ਢਾਲ ਕੇ ਗਾਡਰ ਸਰੀਆ ਬਣਾ ਦਿੱਤੀ ਹੋਣੀ ਆ ਕਬਾੜੀਏ ਨੇ ਹੱਸਦਿਆਂ ਜਵਾਬ ਦਿੱਤਾਮੈਂ ਸਿਰ ਫੜ ਕੇ ਬੈਠ ਗਿਆ

ਮੇਰੇ ਸਾਹਮਣੇ ਉਹ ਦਿਨ ਫਿਲਮ ਵਾਂਗ ਘੁੰਮਣ ਲੱਗੇ ਜਦੋਂ ਮੈਂ ਕਾਲਜ ਵਿੱਚ ਨਾਨ ਮੈਡੀਕਲ ਦੀ ਪੜ੍ਹਾਈ ਛੱਡ ਕੇ ਲੌਂਗੋਵਾਲ ਜੇ.ਬੀ.ਟੀ. ਕੋਰਸ ਵਿੱਚ ਦਾਖਲਾ ਲਿਆ ਸੀਸਕੂਲ ਦੇ ਅਨੁਸ਼ਾਸਨ ਮੁਤਾਬਿਕ ਵਿਦਿਆਰਥੀਆਂ ਲਈ ਪਰੈੱਸ ਕੀਤੀ ਚਿੱਟੀ ਪੈਂਟ ਸ਼ਰਟ ਪਹਿਨਣੀ ਜ਼ਰੂਰੀ ਸੀਹੋਸਟਲ ਨਾ ਹੋਣ ਕਰਕੇ ਮੈਂ ਬੱਸ ਪਾਸ ਬਣਾ ਲਿਆ ਅਤੇ ਹਰ ਰੋਜ਼ ਪਿੰਡੋਂ ਲੌਂਗੋਵਾਲ ਜਾਂਦਾਆਪਣੇ ਨਾਲ ਪੜ੍ਹਦੇ ਦੋਸਤਾਂ ਤੋਂ ਚੋਰੀਓਂ ਸੰਗਰੂਰ ਬੱਸ ਅੱਡੇ ਦੇ ਬਾਹਰ ਸੜਕ ’ਤੇ ਪੁਰਾਣੇ ਕੱਪੜੇ ਵੇਚਦੀਆਂ ਔਰਤਾਂ ਕੋਲੋਂ ਮੈਂ ਦਸ ਦਸ ਰੁਪਏ ਦੀਆਂ ਦੋ ਚਿੱਟੀਆਂ ਪੈਂਟਾਂ ਤੇ ਸ਼ਰਟਾਂ ਖਰੀਦ ਲਈਆਂਸਕੂਲ ਵਿਚ ਸਵੇਰੇ ਦੀ ਸਭਾ ਮੌਕੇ ਮੁੱਖ ਅਧਿਆਪਕ ਸਭ ਦੀਆਂ ਵਰਦੀਆਂ ਚੈੱਕ ਕਰਦਾਉਂਝ ਮੇਰੇ ਵਰਗੇ ਹੋਰ ਵੀ ਕਈ ਅਜਿਹੇ ਸਨ ਸਨ ਜਿਨ੍ਹਾਂ ਨੇ ਬੱਸ ਅੱਡਿਆਂ ਨੇੜੇ ਵਿਕਦੀਆਂ ਪੈਂਟਾਂ ਸ਼ਰਟਾਂ ਖਰੀਦੀਆਂ ਹੋਈਆਂ ਸਨ ਪਰੰਤੂ ਉਨ੍ਹਾਂ ਦੀਆਂ ਵਰਦੀਆਂ ਚੰਗੀ ਤਰ੍ਹਾਂ ਪਰੈੱਸ ਕੀਤੀਆਂ ਹੁੰਦੀਆਂਬੱਸ ਅੱਡੇ ਤੋਂ ਸਰਕਾਰੀ ਸਕੂਲ ਪਹੁੰਚਣ ਲਈ ਲੌਂਗੋਵਾਲ ਦਾ ਸਾਰਾ ਬਜ਼ਾਰ ਲੰਘਣਾ ਪੈਂਦਾ ਸੀਰਸਤੇ ਵਿੱਚ ਆਉਂਦੇ ਕੱਪੜੇ ਪਰੈੱਸ ਕਰਨ ਵਾਲੇ ਦੁਕਾਨਦਾਰ ਨੇ ਪਹਿਨੇ ਹੋਏ ਕੱਪੜੇ ਲਾਹ ਕੇ ਪਰੈੱਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾਨਾਲ ਪੜ੍ਹਦੇ ਸੰਤ ਰਾਮ ਉਦਾਸੀ ਦੇ ਵੱਡੇ ਪੁੱਤਰ ਇਕਬਾਲ ਉਦਾਸੀ ਦੇ ਕਮਰੇ ਵਿੱਚ ਕਈ ਬਾਰ ਉਸਦੇ ਕੱਪੜੇ ਪਾ ਕੇ ਫਿਰ ਆਪਣੇ ਕੱਪੜੇ ਪਰੈੱਸ ਕਰਵਾਉਣੇ ਪੈਂਦੇ

ਪਿੰਡੋਂ ਸੱਤਰ ਕਿਲੋਮੀਟਰ ਦੂਰ ਲੌਂਗੋਵਾਲ ਸਮੇਂ ਸਿਰ ਪਹੁੰਚਣ ਲਈ ਮੈਨੂੰ ਸਵੇਰੇ ਪੰਜ ਵਜੇ ਘਰੋਂ ਸਾਇਕਲ ’ਤੇ ਚੱਲ ਕੇ ਮਲੇਰਕੋਟਲੇ ਪਹੁੰਚਣਾ ਪੈਂਦਾਮੈਂ ਰਾਤ ਨੂੰ ਪੈਂਟ ਸ਼ਰਟ ਦੀ ਤਹਿ ਲਾ ਕੇ ਮੰਜੇ ਦੇ ਸਿਰ੍ਹਾਣੇ ਦਰੀ ਹੇਠ ਰੱਖ ਲੈਂਦਾ ਪਰੰਤੂ ਫਿਰ ਵੀ ਪਰੈੱਸ ਵਾਲੀ ਗੱਲ ਨਾ ਬਣਦੀਇੱਕ ਦਿਨ ਲੌਂਗੋਵਾਲ ਬੱਸ ਅੱਡੇ ਨੇੜੇ ਕਬਾੜੀਏ ਦੀ ਦੁਕਾਨ ਤੋਂ ਮੈਂ ਇੱਕ ਜੰਗਾਲੀ ਹੋਈ ਲੋਹੇ ਦੀ ਪੁਰਾਣੀ ਪਰੈੱਸ ਖਰੀਦ ਲਈਉਸ ਨੂੰ ਘਰ ਆ ਕੇ ਕਈ ਦਿਨ ਇੱਟ ਦੇ ਰੋੜੇ ਨਾਲ ਰਗੜਦਾ ਰਿਹਾਮੇਰਾ ਕੰਮ ਸੌਖਾ ਹੋ ਗਿਆਰਾਤ ਨੂੰ ਡੱਕਿਆਂ ਜਾਂ ਪਾਥੀ ਦੀ ਅੱਗ ਬਾਲ ਕੇ ਗਰਮ ਕੀਤੀ ਪਰੈੱਸ ਨਾਲ ਆਪਣੀ ਵਰਦੀ ਪਰੈੱਸ ਕਰ ਲੈਂਦਾ

ਇੱਕ ਦਿਨ ਮੇਰਾ ਡੱਕਿਆਂ ਅਤੇ ਪਾਥੀ ਤੋਂ ਵੀ ਖਹਿੜਾ ਛੁੱਟ ਗਿਆਸਿਵਿਆਂ ਵਿੱਚ ਪਏ ਕੋਲੇ ਮੇਰਾ ਮਕਸਦ ਹੱਲ ਕਰਨ ਲੱਗੇਮੈਂ ਰਾਤ ਨੂੰ ਨ੍ਹੇਰੇ ਨ੍ਹੇਰੇ ਮੜ੍ਹੀਆਂ ਵਿੱਚੋਂ ਕੋਲਿਆਂ ਦਾ ਝੋਲਾ ਭਰ ਲਿਆਉਣਾਨ੍ਹੇਰੇ ਵਿੱਚ ਕਈ ਬਾਰ ਕਿਸੇ ਮੁਰਦੇ ਦੇ ਜਬਾੜੇ ਦੀਆਂ ਹੱਡੀਆਂ ਵੀ ਘਰੇ ਆ ਜਾਣੀਆਂਕੋਲਿਆਂ ਦਾ ਝੋਲਾ ਤੂੜੀ ਵਾਲੀ ਕੋਠੜੀ ਵਿੱਚ ਇੱਕ ਖੂੰਜੇ ਲੁਕੋ ਕੇ ਰੱਖਣਾ ਪੈਂਦਾਦੋ ਤਿੰਨ ਸਾਲ ਸਿਵਿਆਂ ਦੇ ਕੋਲੇ ਵਰਤਦਿਆਂ ਮੈਨੂੰ ਇੰਨਾ ਕੁ ਤਜਰਬਾ ਹੋ ਗਿਆ ਕਿ ਵਿਹੜੇ ਵਿੱਚ ਮਰਨ ਵਾਲੇ ਹਰ ਵਿਅਕਤੀ ਦੇ ਅੰਤਿਮ ਸੰਸਕਾਰ ਵੇਲੇ ਦਾ ਮੌਸਮ ਵੇਖ ਕੇ ਮੈਂ ਸਿਵੇ ਵਿੱਚ ਬਣਨ ਵਾਲੇ ਕੋਲਿਆਂ ਦਾ ਅੰਦਾਜ਼ਾ ਪਹਿਲਾਂ ਹੀ ਲਾ ਲੈਂਦਾਸਿਵਿਆਂ ਵਿੱਚ ਸਭ ਤੋਂ ਵੱਧ ਕੋਲੇ ਬਰਸਾਤਾਂ ਦੇ ਬੂੰਦਾ ਬਾਂਦੀ ਵਾਲੇ ਦਿਨਾਂ ਵਿੱਚ ਬਣਦੇਕਈ ਬਾਰ ਕੋਲਿਆਂ ਦੀ ਲੋੜ ਕਾਰਨ ਕਿਸੇ ਬਲਦੇ ਸਿਵੇ ਉੱਪਰ ਰਾਤ ਨੂੰ ਜਾ ਕੇ ਪਾਣੀ ਛਿੜਕਣਾ ਪੈਂਦਾਮਰਨ ਵਾਲੇ ਦੇ ਵਾਰਸ ਬਲਦੇ ਸਿਵੇ ਵਿੱਚੋਂ ਇੱਕ ਹੱਡੀ ਕੱਢ ਕੇ ਕਿਸੇ ਝਾੜੀ ਵਿੱਚ ਲੁਕੋ ਦਿੰਦੇ ਅਤੇ ਨਿਸਚਿੰਤ ਹੋ ਕੇ ਘਰ ਪਰਤ ਆਉਂਦੇਮੈਨੂੰ ਕਈ ਬਾਰ ਵੱਧ ਤੇ ਵਧੀਆ ਕੋਲੇ ਲੈਣ ਲਈ ਟਿਕੀ ਰਾਤ ਨੇੜਲੇ ਛੱਪੜ ਵਿੱਚੋਂ ਪਾਣੀ ਦੇ ਦੋ ਤਿੰਨ ਘੜੇ ਭਰ ਕੇ ਦਗਦੀ ਚਿਖਾ ਉੱਪਰ ਉਲੱਦਣੇ ਪੈਂਦੇਮਰਨ ਵਾਲੇ ਦੇ ਵਾਰਸ ਦੂਜੇ ਤੀਜੇ ਦਿਨ ਫੁੱਲ ਚੁਗ ਕੇ ਲੈ ਜਾਂਦੇ ਅਤੇ ਪਿੱਛੇ ਰਹਿ ਗਏ ਕੋਲੇ ਮੇਰੇ ਹੁੰਦੇ

ਇੱਕ ਰਾਤ ਝਾੜੀ ਪਿੱਛੇ ਜੰਗਲਪਾਣੀ ਬੈਠੇ ਵਿਹੜੇ ਦੇ ਇੱਕ ਬੰਦੇ ਨੇ ਮੈਨੂੰ ਕੋਲੇ ਇਕੱਠੇ ਕਰਦੇ ਨੂੰ ਵੇਖ ਲਿਆਸਵੇਰ ਹੁੰਦਿਆਂ ਹੀ ਉਹ ਵਿਹੜੇ ਦੇ ਦੋ ਤਿੰਨ ਬੰਦਿਆਂ ਨੂੰ ਲੈ ਕੇ ਸਰਪੰਚ ਕੋਲ ਪਹੁੰਚ ਗਿਆਅਖੇ ਫਲਾਣਿਆਂ ਦਾ ਮੁੰਡਾ ਰਾਤ ਨੂੰ ਸਿਵੇ ਜਗਾਉਂਦਾ, ਅਸੀਂ ਆਪ ਅੱਖੀਂ ਦੇਖਿਆਤੜਕੇ ਚੌਕੀਦਾਰ ਸਰਪੰਚ ਦੇ ਘਰੇ ਆਉਣ ਦਾ ਸੁਨੇਹਾ ਦੇ ਗਿਆਸਰਪੰਚ ਦੇ ਘਰ ਵੜਦਿਆਂ ਮੇਰੀਆਂ ਲੱਤਾਂ ਕੰਬਣ ਲੱਗੀਆਂ“ਉਏ ਤੂੰ ਰਾਤ ਨੂੰ ਸਿਵਿਆਂ ’ਚ ਕੀ ਕਰਦਾ ਹੁੰਨੈ?” ਸਰਪੰਚ ਨੇ ਜਾਂਦੇ ਉੱਤੇ ਸਵਾਲ ਦਾਗ ਦਿੱਤਾ

“ਜੀ, ਕੁਛ ਨ੍ਹੀ, ਬੱਸ ਰਾਤ ਛੱਲੀਆਂ ਚੱਬਣ ਨੂੰ ਚਿੱਤ ਕੀਤਾ ਤਾਂ ਦੋ ਛੱਲੀਆਂ ਭੁੰਨੀਆਂ ਸੀ ਸਿਵੇ ’ਤੇ ਮੇਰਾ ਜਵਾਬ ਸੁਣ ਕੇ ਸਰਪੰਚ ਹੱਸਣ ਲੱਗਿਆ“ਕੰਜਰ ਦਿਆ ਛੱਲੀਆਂ ਘਰੇ ਨ੍ਹੀ ਭੁੰਨ ਹੁੰਦੀਆਂ, ਸਿਵੇ ’ਤੇ ਭੁੰਨੀਆਂ ਬਹੁਤੀਆਂ ਮਿੱਠੀਆਂ ਲਗਦੀਆਂ ਸਰਪੰਚ ਨੇ ਮੈਨੂੰ ਝਿੜਕ ਕੇ ਤੋਰ ਦਿੱਤਾਐਨਾ ਸ਼ੁਕਰ ਕਿ ਸਿਵਾ ਅੱਸੀ ਨੱਬੇ ਸਾਲ ਦੇ ਬੁੜ੍ਹੇ ਦਾ ਸੀ, ਜੇ ਕਿਸੇ ਮੁਟਿਆਰ ਔਰਤ ਦਾ ਹੁੰਦਾ ਤਾਂ ਸਿਵਾ ਜਗਾਉਣ ਦੇ ਦੋਸ਼ ਵਿੱਚ ਪਤਾ ਨਹੀਂ ਮੇਰੇ ਨਾਲ ਕੀ ਬੀਤਦੀ

ਸਿਵਿਆਂ ਦੇ ਕੋਲਿਆਂ ਨਾਲ ਕੱਪੜੇ ਪਰੈੱਸ ਕਰਨ ਦਾ ਸਿਲਸਿਲਾ ਬੈਂਕ ਕਲੱਰਕ, ਅਧਿਆਪਕ ਅਤੇ ਮੰਡੀ ਬੋਰਡ ਵਿੱਚ ਆਕਸ਼ਨ ਰਿਕਾਰਡਰ ਵਜੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਕੀਤੀ ਨੌਕਰੀ ਦੌਰਾਨ ਵੀ ਜਾਰੀ ਰਿਹਾਪਸ਼ੂ ਪਾਲਣ ਮਹਿਕਮੇ ਵਿੱਚ ਪੱਕੀ ਨੌਕਰੀ ਮਿਲਣ ਪਿੱਛੋਂ ਘਰ ਵਿੱਚ ਬਿਜਲੀ ਵਾਲੀ ਪਰੈੱਸ ਆ ਗਈ ਪਰੰਤੂ ਕੋਲਿਆਂ ਵਾਲੀ ਪੁਰਾਣੀ ਪਰੈੱਸ ਨੂੰ ਮੈਂ ਇਵੇਂ ਸਾਂਭ ਕੇ ਰੱਖਿਆ ਜਿਵੇਂ ਬਾਂਦਰੀ ਆਪਣੇ ਬੱਚੇ ਨੂੰ ਢਿੱਡ ਨਾਲ ਲਾਈ ਰੱਖਦੀ ਹੈਜਦੋਂ ਤੱਕ ਉਹ ਪਰੈੱਸ ਘਰੇ ਪਈ ਰਹੀ, ਮੈਂ ਸਿਵਿਆਂ ਦੇ ਕੋਲੇ ਅਤੇ ਗੁਰਬਤ ਦੇ ਦਿਨ ਯਾਦ ਕਰਦਾ ਰਿਹਾ

*****(1336)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)