ParamjitKuthala7ਚਰਨਿਆਂ ਛੱਡ ਆਹ ਨੰਗ ਭੁੱਖ ਵਾਲੀ ਕਾਮਰੇਡੀ ... ਮੈਂ ਤੈਨੂੰ ਅੱਜ ...
(20 ਫਰਵਰੀ 2019)

 

ਕੱਲ੍ਹ ਦੇ ਜੁਆਕ ਵੱਲੋਂ ਕੀਤੀ ਕੁੱਤੇਖਾਣੀ ਨੇ ਜਿਵੇਂ ਉਸਦੀ ਪੋਚਵੀਂ ਪੱਗ ਦੇ ਪੇਚ ਢਿੱਲੇ ਕਰ ਦਿੱਤੇਆਪਣੀ ਭੂਆ ਦੇ ਗੋਡੀਂ ਹੱਥ ਲਾ ਕੇ ਉਹ ਚੱਕਵੇਂ ਪੈਰੀਂ ਗੱਡੀ ਵਿੱਚ ਆ ਬੈਠਿਆ

“ਦੇਖ ਲਾ, ਇਉਂ ਗਰੀਬ ਘਰਾਂ ਦੇ ਜੁਆਕਾਂ ਦਾ ਬ੍ਰੇਨ ਵਾਸ਼ ਕਰਕੇ ਗੁਮਰਾਹ ਕਰਦੇ ਨੇ ਕਾਮਰੇਡ ਤਾਹੀਂ ਤਾਂ ਭੁੱਖੇ ਮਰਦੇ ਨੇ ਇਹ ਲੋਕ, ਇਨ੍ਹਾਂ ਨੂੰ ਨਾ ਕਿਸੇ ਵੱਡੇ ਛੋਟੇ ਅਫਸਰ ਦੀ ਇੱਜ਼ਤ ਕਰਨੀ ਆਉਂਦੀ ਐ ਨਾ ਕਿਸੇ ਰਿਸ਼ਤੇ ਦਾ ਸਤਿਕਾਰ ਕਰਨਾ ਆਉਂਦਾ” ਚੰਡੀਗੜ੍ਹ ਵਿੱਚ ਚੋਟੀ ਦਾ ਅਫਸਰ ਜਸਵੰਤ ਸਿੰਘ ਜਿਵੇਂ ਆਪਣੀ ਭੂਆ ਦੇ ਘਰ ਆ ਕੇ ਪਛਤਾ ਰਿਹਾ ਸੀਜੇ ਮੈਂਨੂੰ ਮਾੜਾ ਮੋਟਾ ਵੀ ਇਸ ਕੁੱਤੇ ਖਾਣੀ ਦਾ ਇਲਮ ਹੁੰਦਾ ਤਾਂ ਮੈਂ ਕਦੇ ਵੀ ਉਸਦੇ ਨਾਲ ਨਾ ਜਾਂਦਾ।

ਸਾਡੇ ਪਿੰਡ ਨੇੜਲੇ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਆਏ ਜਸਵੰਤ ਸਿੰਘ ਨੇ ਫੋਨ ਕਰਕੇ ਮੈਂਨੂੰ ਪਿੰਡੋਂ ਬੁਲਾਇਆ ਸੀਸੱਤਾਧਾਰੀ ਲੀਡਰਾਂ ਨਾਲ ਮੇਰੀ ਨੇੜਤਾ ਸਦਕਾ ਉਸਦੇ ਸਾਡੇ ਜ਼ਿਲ੍ਹੇ ਵਿੱਚ ਤਾਇਨਾਤ ਹੁੰਦਿਆਂ ਮੇਰੇ ਨਾਲ ਦੋਸਤਾਨਾ ਮੇਲਜੋਲ ਰਿਹਾ ਸੀਉਹ ਅਕਸਰ ਮੇਰੇ ਨਾਲ ਫੋਨ ਉੱਪਰ ਆਪਣੇ ਸਮਾਜ ਅਤੇ ਸਮਾਜ ਸੇਵਾ ਬਾਰੇ ਗੱਲਾਂ ਕਰਦਾ ਰਹਿੰਦਾਰਿਟਾਰਿਮੈਂਟ ਨੇੜੇ ਉਸ ਅੰਦਰ ਅਚਾਨਕ ਸਮਾਜ ਪ੍ਰਤੀ ਜਾਗੇ ਮੋਹ ਦੀ ਮੈਂਨੂੰ ਸਮਝ ਨਾ ਲੱਗਦੀ

ਉਂਝ ਮੈਂ ਉਸਦੇ ਨਿੱਜੀ ਜੀਵਨ ਬਾਰੇ ਬਹੁਤਾ ਨਹੀਂ ਜਾਣਦਾ ਸੀਬੱਸ ਇੰਨਾ ਹੀ ਪਤਾ ਸੀ ਕਿ ਉਸਦਾ ਬਾਪ ਪਿੰਡ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਮਾਂ ਵਿਹੜੇ ਦੀਆਂ ਆਮ ਔਰਤਾਂ ਵਾਂਗ ਖੇਤਾਂ ਵਿੱਚੋਂ ਕੱਖ ਕੰਡਾ ਲੈਣ ਜਾਂਦੀ ਹੁੰਦੀ ਸੀਉਹ ਬਿਜਲੀ ਬੋਰਡ ਵਿੱਚ ਕਲਰਕੀ ਕਰਦਾ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਅਫਸਰ ਬਣ ਗਿਆ ਸੀਇੱਕ ਵੱਡੇ ਸਿਆਸੀ ਪਰਿਵਾਰ ਵਿੱਚ ਵਿਆਹਿਆ ਗਿਆ ਅਤੇ ਪਿੰਡ ਛੱਡ ਕੇ ਚੰਡੀਗੜ੍ਹ ਰਹਿਣ ਲੱਗ ਪਿਆਵੱਡੇ ਘਰੋਂ ਆਈ ਪਤਨੀ ਦੇ ਦਬਾਅ ਕਾਰਨ ਉਸਨੇ ਨਾ ਕਦੇ ਪਿੰਡ ਗੇੜਾ ਮਾਰਿਆ ਅਤੇ ਨਾ ਹੀ ਮਾਪਿਆਂ ਦੀ ਬਹੁਤੀ ਸਾਰ ਲਈ

“ਮੈਂਨੂੰ ਪਤੈ ਤੇਰੇ ਅੰਦਰ ਸਮਾਜ ਲਈ ਕੁਝ ਕਰਨ ਦਾ ਬਹੁਤ ਜਜ਼ਬਾ ਐਮੈਂ ਚਾਹੁਨਾ ਬਈ ਕੋਈ ਸਮਾਜ ਸੇਵੀ ਸੰਸਥਾ ਬਣਾ ਕੇ ਤੈਨੂੰ ਉਸਦਾ ਪ੍ਰਧਾਨ ਬਣਾ ਦੇਈਏਆਪਣੇ ਸਮਾਜ ਦੇ ਬਥੇਰੇ ਅਫਸਰ ਮੇਰੇ ਸੰਪਰਕ ਵਿੱਚ ਨੇ, ਫੰਡ ਦੀ ਕੋਈ ਘਾਟ ਨਹੀਂ ਆਉਣੀ” ਜਸਵੰਤ ਸਿੰਘ ਨੇ ਆਪਣਾ ਏਜੰਡਾ ਮੇਰੇ ਸਾਹਮਣੇ ਰੱਖ ਦਿੱਤਾਮੈਂ ਉਸਦੇ ਅਫਸਰੀ ਪ੍ਰਭਾਵ ਕਾਰਨ ਨਾਂਹ ਨਾ ਕਰ ਸਕਿਆ ਉਹ ਅਗਾਂਹ ਬੋਲਿਆ, “ਤੇਰੇ ਨਾਲ ਮੈਂ ਆਪਣੀ ਭੂਆ ਦੇ ਮੁੰਡੇ ਨੂੰ ਜੋੜ ਦਿੰਦਾ ਹਾਂ। ਉਸ ਨੂੰ ਮੈਂ ਹਾਲੇ ਮਿਲਿਆ ਤਾਂ ਨ੍ਹੀ, ਬੇਬੇ ਦੇ ਭੋਗ ’ਤੇ ਬੋਲਦਾ ਸੁਣਿਆ ਸੀ, ਮੈਂਨੂੰ ਬਹੁਤ ਸੂਝਵਾਨ ਲੱਗਿਆ ਉਹਚੱਲ ਅੱਜ ਉਹਦੇ ਨਾਲ ਵੀ ਗੱਲ ਕਰਦੇ ਆਂ” ਜਸਵੰਤ ਸਿੰਘ ਮੈਂਨੂੰ ਗੱਡੀ ਵਿੱਚ ਨਾਲ ਬਿਠਾ ਕੇ ਧੂਰੀ ਨੇੜੇ ਵਿਆਹੀ ਆਪਣੀ ਭੂਆ ਦੇ ਘਰ ਲੈ ਗਿਆ

ਕਰੀਬ ਤੀਹ ਪੈਂਤੀ ਵਰ੍ਹਿਆਂ ਪਿੱਛੋਂ ਉਹ ਪਹਿਲੀ ਬਾਰ ਆਪਣੀ ਭੂਆ ਦੇ ਘਰ ਗਿਆ ਸੀਪੁੱਛ ਪੁਛਾ ਕੇ ਇੱਕ ਤੰਗ ਜਿਹੀ ਗਲੀ ਵਿੱਚ ਲੱਕੜੀ ਦੇ ਇੱਕ ਟੁੱਟੇ ਜਿਹੇ ਦਰਵਾਜੇ ਦਾ ਕੁੰਡਾ ਖੜਕਾਇਆਬਿਨਾਂ ਖਿੜਕੀ ਦਰਵਾਜੇ ਤੇ ਬਿਨਾਂ ਪਲੱਸਤਰ ਕੀਤੇ ਇੱਕੋ ਕਮਰੇ ਦੇ ਘਰ ਦੀ ਕੰਧ ਨਾਲ ਮੰਜੀ ਉੱਪਰ ਬੈਠੀ ਮਾੜਕੂ ਜਿਹੀ ਬਜੁਰਗ ਮਾਈ ਉਸਦੀ ਭੂਆ ਸੀਦਹਾਕਿਆਂ ਪਿੱਛੋਂ ਮਿਲਣ ਆਏ ਅਫਸਰ ਭਤੀਜੇ ਨੂੰ ਵੇਖ ਕੇ ਭੂਆ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ

“ਵੇ ਚਰਨਿਆਂ, ਆਹ ਦੇਖ ਵੇ ਤੇਰਾ ਭੈਣੀ ਆਲਾ ਜਸਵੰਤ ਸਿਹੁੰ ਵੀਰਾ ਆਇਆ” ਮੋਟੇ ਸ਼ੀਸੇ ਦੀਆਂ ਐਨਕਾਂ ਠੀਕ ਕਰਦੀ ਭੂਆ ਨੇ ਆਪਣੇ ਪੁੱਤ ਨੂੰ ਉੱਚੀ ਅਵਾਜ ਮਾਰੀਸਰਕਾਰੀ ਟੂਟੀ ਤੋਂ ਭਰ ਕੇ ਲਿਆਂਦੀ ਪਾਣੀ ਦੀ ਬਾਲਟੀ ਕੰਧੋਲੀ ਉੱਪਰ ਰੱਖੇ ਘੜੇ ਵਿੱਚ ਉਲੱਦ ਕੇ ਚਰਨੇ ਨੇ ਫਤਿਹ ਬੁਲਾਈ ਤੇ ਸਾਨੂੰ ਬੈਠਣ ਲਈ ਮੰਜਾ ਡਾਹ ਕੇ ਚਾਹ ਬਣਾਉਣ ਲਈ ਚੁੱਲ੍ਹੇ ਵਿੱਚ ਅੱਗ ਬਾਲਣ ਲੱਗ ਗਿਆ

“ਭੂਆ ਚਰਨਾ ਕੰਮ ਕੀ ਕਰਦਾ?” ਜਸਵੰਤ ਸਿਹੁੰ ਨੇ ਚੁੱਲ੍ਹੇ ਵਿੱਚ ਫੂਕਾਂ ਮਾਰ ਰਹੇ ਚਰਨੇ ਵੱਲ ਵੇਖਦਿਆਂ ਪੁੱਛਿਆ

“ਪੁੱਤ ਪਹਿਲਾਂ ਤਾਂ ਤੇਰੇ ਫੁੱਫੜ ਨਾਲ ਈ ਭੱਠੇ ’ਤੇ ਪਥੇਰ ਦਾ ਕੰਮ ਕਰਦਾ ਤੀ, ਹੁਣ ਤਾਂ ਸੁੱਖ ਨਾਲ ਕਾਮਰੇਟ ਲੱਗਿਆ ਹੋਇਆ” ਭੂਆ ਨੇ ਮਾਣ ਨਾਲ ਜਵਾਬ ਦਿੱਤਾ

“ਹੈਂ? ... ਭੂਆ ਕਾਮਰੇਡ ਲੱਗਣਾ ਕਿਹੜੀ ਨੌਕਰੀ ਆ?”

“ਪੁੱਤ ਤੈਨੂੰ ਨੀ ਪਤਾ, ਚਰਨਾ ਤਾਂ ਲੈਚਕਰ ਵੀ ਬਹੁਤ ਵਧੀਆ ਕਰਦਾ ਭੂਆ ਕਿਸੇ ਮਜ਼ਦੂਰ ਜਥੇਬੰਦੀ ਵਿੱਚ ਕੰਮ ਕਰਦੇ ਆਪਣੇ ਪੁੱਤ ਦੀ ਹੁੱਬ ਹੁੱਬ ਕੇ ਵਡਿਆਈ ਕਰ ਰਹੀ ਸੀ

“ਚਰਨਿਆਂ ਛੱਡ ਆਹ ਨੰਗ ਭੁੱਖ ਵਾਲੀ ਕਾਮਰੇਡੀ ... ਮੈਂ ਤੈਨੂੰ ਅੱਜ ਆਪਣੇ ਕਲੱਬ ਦਾ ਸਕੱਤਰ ਬਣਾਉਣ ਆਇਆਂਨਾਲੇ ਭੂਆ ਨੂੰ ਸੁਖ ਮਿਲਜੂ, ਨਾਲੇ ਆਹ ਘਰ ਦਾ ਕੁਛ ਬਣ’ਜੂ ਜਸਵੰਤ ਸਿੰਘ ਸਟੀਲ ਦੀ ਪਲੇਟ ਵਿੱਚ ਚਾਹ ਦੇ ਗਲਾਸ ਚੁੱਕੀ ਖੜ੍ਹੇ ਚਰਨੇ ਨੂੰ ਕਲੱਬ ਦਾ ਸਕੱਤਰ ਬਣ ਕੇ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਫਾਰਮੂਲਾ ਸਮਝਾਉਣ ਲੱਗਿਆ

“ਬਾਈ ਜੀ ਲੱਗਦਾ ਥੋਡੀ ਰਟਾਇਰਮੈਂਟ ਨੇੜੇ ਆ ਗਈ?” ਚਰਨੇ ਨੇ ਹੱਸਦਿਆਂ ਮਾਮੇ ਦੇ ਅਫਸਰ ਪੁੱਤ ਨੂੰ ਸਵਾਲ ਕੀਤਾ

“ਤੈਨੂੰ ਕਿਵੇਂ ਪਤਾ?”

“ਬਾਈ ਜੀ ਪਤਾ ਨੂੰ ਕੀ ਆ, ਅੱਜ ਕੱਲ੍ਹ ਅਫਸਰਾਂ ਵਿੱਚ ਰਿਟਾਇਰਮੈਂਟ ਪਿੱਛੋਂ ਸਿਆਸੀ ਪਾਰਟੀਆਂ ਦੀਆਂ ਟਿਕਟਾਂ ਲੈ ਕੇ ਚੋਣਾਂ ਲੜਨ ਦਾ ਰਿਵਾਜ ਬਣ ਗਿਐਪਹਿਲਾਂ ਤਾਂ ਕੋਈ ਸਮਾਜ ਸੇਵੀ ਸੰਸਥਾ ਬਣਾ ਕੇ ਸਮਾਜ ਸੇਵਾ ਦਾ ਡਰਾਮਾ ਜਿਹਾ ਕਰੀ ਜਾਣਗੇ ਫਿਰ ਸਿੱਧੇ ਕਿਸੇ ਪਾਰਟੀ ਵਿੱਚ ਛਾਲ ਮਾਰ ਕੇ ਚੋਣ ਮੈਦਾਨ ਵਿੱਚ ਡਟ ਜਾਣਗੇ” ਚਰਨੇ ਦੀ ਕਾਮਰੇਡੀ ਉਬਾਲੇ ਮਾਰਨ ਲੱਗੀ

“ਨਹੀਂ ... ਆਪਾਂ ਹਾਲੇ ਕੋਈ ਸਿਆਸਤ ਦੀ ਗੱਲ ਨਹੀਂ ਕਰਨੀ, ਸਿਰਫ ਸਮਾਜ ਸੇਵੀ ਕਾਰਜ ਕਰਨੇ ਆਂ” ਜਸਵੰਤ ਸਿੰਘ ਨੇ ਗਰਮ ਚਾਹ ਦਾ ਘੁੱਟ ਭਰਦਿਆਂ ਕਿਹਾ

‘ਬਾਈ ਗੁੱਸਾ ਨਾ ਕਰਿਓ, ਇਹ ਕੰਮ ਮੇਰੇ ਵੱਸ ਦਾ ਨਹੀਂ ਹੈ ਰਾਖਵੇਂਕਰਨ ਦਾ ਲਾਭ ਲੈ ਕੇ ਅਫਸਰ ਬਣੇ ਤੁਹਾਡੇ ਵਰਗੇ ਅਫਸਰੀ ਦੌਰਾਨ ਸਮਾਜ ਦੇ ਲੋਕਾਂ ਦੀ ਵੱਢੀ ਉਂਗਲ ’ਤੇ ਨੀ ਮੂਤਦੇਜਦੋਂ ਰਿਟਾਇਰਮੈਂਟ ਨੇੜੇ ਆਉਂਦੀ ਆ ਤਾਂ ਸਿਆਸੀ ਲਾਲਸਾ ਵਿੱਚ ਸਮਾਜ ਸੇਵੀ ਬਣ ਬਹਿੰਦੇ ਆ” ਚਰਨੇ ਦੀਆਂ ਤੱਤੀਆਂ ਤੱਤੀਆਂ ਸੁਣ ਕੇ ਜਿਵੇਂ ਚਾਹ ਦਾ ਘੁੱਟ ਜਸਵੰਤ ਸਿਹੁੰ ਦੇ ਗਲੇ ਵਿੱਚ ਹੀ ਅਟਕ ਆ

“ਪੁੱਤ ਚਰਨਾ ਤਾਂ ਜੁਆਕ ਆ, ਇਹਦਾ ਗੁੱਸਾ ਨਾ ਕਰੀਂ” ਭੂਆ ਅਫਸਰ ਭਤੀਜੇ ਨੂੰ ਪਲੋਸਣ ਲੱਗ ਗਈ

“ਨਹੀਂ ਨਹੀਂ ਭੂਆ ਜੀ, ਮੈਂ ਤਾਂ ਬਹੁਤ ਕੁੱਛ ਸੋਚ ਕੇ ਆਇਆ ਸੀ ਪਰ … ਚਲੋ ਇਹਦੀ ਮਰਜੀ” ਜਸਵੰਤ ਸਿੰਘ ਚਾਹ ਦਾ ਗਿਲਾਸ ਰੱਖ ਕੇ ਖੜ੍ਹਾ ਹੋ ਗਿਆ

“ਬਾਈ ਅਸੀਂ ਤਾਂ ਕਿਰਤੀ ਲੋਕ ਆਂ, ਕਿਰਤੀਆਂ ਲਈ ਲੜਦੇ ਆਂ, ਸਾਨੂੰ ਆਹ ਥੋਡੀ ਸਮਾਜ ਸੇਵਾ ਵਾਲੇ ਡਰਾਮੇ ਨੀ ਕਰਨੇ ਆਉਂਦੇ ਸਮਾਜ ਇਉਂ ਨੀ ਬਦਲਣਾ, ਜੇ ਹਿੰਮਤ ਹੈ ਤਾਂ ਆਉ ਸਾਡੇ ਨਾਲ, ਨਾ ਬਰਾਬਰੀ, ਗੁਰਬਤ, ਅਨਪੜ੍ਹਤਾ ਤੇ ਬੇਰੁਜ਼ਗਾਰੀ ਵਰਗੇ ਮਸਲਿਆਂ ਲਈ ਸੰਘਰਸ਼ ਕਰੀਏ” ਚਰਨਾ ਕੰਧ ’ਤੇ ਗੁਰੂ ਗੋਬਿੰਦ ਸਿੰਘ ਤੇ ਭਗਤ ਸਿੰਘ ਦੇ ਨਾਲ ਲਾਏ ਡਾ. ਅੰਬੇਡਕਰ ਦੇ ਰੰਗੀਨ ਪੋਸਟਰ ਦੀਆਂ ਉੱਖੜੀਆਂ ਮੇਖਾਂ ਨੂੰ ਹਥੌੜੀ ਨਾਲ ਠੋਕਣ ਲੱਗ ਗਿਆ

(ਨੋਟ: ਇਸ ਲੇਖ ਵਿੱਚ ਪਾਤਰਾਂ ਦੇ ਨਾਂ ਬਦਲੇ ਹੋਏ ਹਨ।)

*****

(1491)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Villlage: Kuthala, Maler Kotla, Sangroor, Punjab, India.
Phone: (91 - 98153 - 47904)
Email: (kuthalaajit@gmail.com)

More articles from this author