ShamSingh7ਆਮ ਹੋਣ ਜਾਂ ਆਦਰਸ਼, ਸਕੂਲ ਤਾਂ ਬੁਨਿਆਦ ਹੁੰਦੇ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਬਾਲਾਂ ਦੇ ...
(29 ਨਵੰਬਰ 2018)

 

ਬ੍ਰਹਿਮੰਡ ਵਿੱਚ ਅਣਗਿਣਤ ਚਿਰਾਗ਼ ਹਨ, ਜਿਨ੍ਹਾਂ ਕਾਰਨ ਜਗਤ ਰੁਸ਼ਨਾਇਆ ਹੋਇਆ ਹੈ ਅਤੇ ਕਲਾ ਪੂਰਨ ਵੀ ਜਾਪ ਰਿਹਾ ਹੈ ਅਜਿਹਾ ਹੋਣ ਨਾਲ ਹੀ ਕਲਾਤਮਿਕਤਾ ਦਾ ਜਲਵਾ ਹੈ, ਨਹੀਂ ਤਾਂ ਸਭ ਕੁਝ ਅਧੂਰਾ-ਅਧੂਰਾ ਲਗਦਾਹਨੇਰੇ ਕਾਰਨ ਕੁਝ ਨਾ ਦਿਸਦਾ ਅਤੇ ਜੀਵ ਇੱਕ ਦੂਜੇ ਵਿੱਚ ਵੱਜਦੇ ਫਿਰਦੇ

ਸੂਰਜ, ਚੰਦ ਅਤੇ ਤਾਰੇ ਅੰਬਰ ਦੇ ਚਿਰਾਗ਼ ਹਨ, ਜਿਨ੍ਹਾਂ ਬਿਨਾਂ ਧਰਤੀ ਉੱਤੇ ਜਾਨ ਨਾ ਪੈਂਦੀਸਾਰੇ ਦੇ ਸਾਰੇ ਆਪਣੀਆਂ ਕਿਰਨਾਂ ਨਾਲ ਸਾਂਝ ਵੀ ਪਾਈ ਰੱਖਦੇ ਹਨ, ਜਿਨ੍ਹਾਂ ਦੀ ਜਗਮਗਾਉਂਦੀ ਹੋਂਦ ਗ਼ੈਰ-ਹਾਜ਼ਰ ਨਹੀਂ ਹੁੰਦੀਸਮੇਂ ਦੀ ਤਰਤੀਬ ਮੁਤਾਬਿਕ ਆਉਂਦੇ ਵੀ ਹਨ, ਜਾਂਦੇ ਵੀ ਇਹ ਕੁਦਰਤੀ ਚਿਰਾਗ਼ ਵਕਤ ਦੀ ਚਾਲ ਅਨੁਸਾਰ ਆਪਣੀ ਭੂਮਿਕਾ ਨਿਭਾਉਣੀ ਕਦੇ ਵੀ ਨਹੀਂ ਭੁੱਲਦੇਅਜਿਹਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈਦੇਖਣ-ਸਮਝਣ ਵਿੱਚ ਅਜਿਹਾ ਸਭ ਕੁਝ ਸਧਾਰਨ ਜਿਹਾ ਵੀ ਜਾਪਦਾ ਹੈ ਅਤੇ ਵਚਿੱਤਰ ਵੀ

ਪਹਾੜ, ਜੰਗਲ, ਨਦੀਆਂ-ਨਾਲੇ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਦੇ ਚਿਰਾਗ਼ ਹਨ, ਜੋ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਜੀਵਨ ਦੀ ਜੋਤ ਜਗਾਈ ਰੱਖਦੇ ਹਨ ਅਤੇ ਖ਼ੂਬਸੂਰਤੀ ਦੀ ਲੀਲ੍ਹਾ ਵੀਇਨ੍ਹਾਂ ਦੀ ਮੌਜੂਦਗੀ ਧਰਤੀ ਉੱਤੇ ਵੰਨ-ਸੁਵੰਨਤਾ ਪੈਦਾ ਕਰਦੀ ਹੈ ਅਤੇ ਗਹਿਣਿਆਂ ਵਰਗੀ ਸ਼ਾਨ

ਇਨ੍ਹਾਂ ਜਗਦੇ ਚਿਰਾਗ਼ਾਂ ਤੋਂ ਸਿੱਖ-ਸਿਖਾ ਕੇ ਧਰਤੀ ’ਤੇ ਚਿਰਾਗ਼ ਪੈਦਾ ਕੀਤੇ ਹਨ, ਜਿਨ੍ਹਾਂ ਬਿਨਾਂ ਚੇਤਨਾ ਅਤੇ ਵਿਕਾਸ ਬਾਰੇ ਸੋਚਿਆ ਨਹੀਂ ਜਾ ਸਕਦਾਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਉਹ ਚਿਰਾਗ਼ ਹਨ, ਜਿਹੜੇ ਮਨੁੱਖ ਅੰਦਰ ਅਕਲ ਦੀ ਚਿਣਗ ਜਗਾਉਂਦੇ ਹੋਏ ਅਜਿਹੇ ਬੌਧਿਕ ਹੁਸਨ ਦੀ ਸਿਰਜਣਾ ਕਰਦੇ ਹਨ, ਜੋ ਨਾ ਦਫ਼ਤਰ ਦੇ ਸਕਦੇ ਹਨ ਅਤੇ ਨਾ ਹਸਪਤਾਲ

ਇਹ ਅਜਿਹੇ ਚਿਰਾਗ਼ ਹਨ, ਜਿਨ੍ਹਾਂ ਦੇ ਬਗ਼ੈਰ ਰਾਹ ਨਹੀਂ ਮਿਲਦੇ ਅਤੇ ਅੱਗੇ ਨਹੀਂ ਵਧਿਆ ਜਾ ਸਕਦਾਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਵੱਲ ਸੁਹਿਰਦਤਾ ਨਾਲ ਧਿਆਨ ਦਿੱਤਾ ਜਾਵੇ ਤਾਂ ਕਿ ਜਗਤ ਵਿੱਚ ਹਰ ਪਲ ਬੌਧਿਕਤਾ ਦੀ ਰੋਸ਼ਨੀ ਵਧਦੀ ਰਹੇ

ਇਨ੍ਹਾਂ ਚਿਰਾਗ਼ਾਂ ਨੂੰ ਅੱਖੋਂ ਓਹਲੇ ਕਰਨ ਦਾ ਅਰਥ ਹੈ ਕਿ ਜਗਤ ਨੂੰ ਹਨੇਰੇ ਦੀ ਬੁੱਕਲ ਦੇ ਹਵਾਲੇ ਕਰਨਾ। ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਲੋੜੀਂਦੇ ਅਧਿਆਪਕ ਨਾ ਲਾਉਣੇ, ਚੰਗੀਆਂ ਇਮਾਰਤਾਂ ਨਾ ਬਣਾਉਣੀਆਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਨਾ ਕਰਵਾਉਣਾ ਉੱਕਾ ਹੀ ਠੀਕ ਨਹੀਂਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਫੂਕਾਂ ਮਾਰਨ ਵਾਲੀ ਗੱਲ ਹੈ, ਜਿਸ ਦਾ ਅਰਥ ਹੈ ਚਿਰਾਗ਼ਾਂ ਨੂੰ ਬੁਝਾਉਣ ਦੇ ਜਤਨ ਕਰਨਾ

ਪੰਜਾਬ ਵਿੱਚ ਕੁਝ ਥਾਂਵਾਂ ’ਤੇ ਅਜਿਹਾ ਹੀ ਵਰਤਾਰਾ ਹੈ, ਜਿੱਥੇ ਆਦਰਸ਼ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਲੋੜੀਂਦੇ ਅਧਿਆਪਕ ਨਹੀਂ, ਜ਼ਰੂਰਤ ਮੁਤਾਬਿਕ ਸਾਜ਼ੋ-ਸਾਮਾਨ ਨਹੀਂਉਹ ਬੁਝਣ-ਬੁਝਣ ਕਰਦੇ ਹਨ, ਜਿਨ੍ਹਾਂ ਵੱਲ ਕੇਵਲ ਸਿੱਖਿਆ ਅਧਿਕਾਰੀ ਹੀ ਧਿਆਨ ਨਾ ਦੇਣ, ਸਗੋਂ ਸਰਕਾਰ ਦਾ ਧਿਆਨ ਵੀ ਦੁਆਉਣ, ਤਾਂ ਜੁ ਇਹ ਚਿਰਾਗ਼ ਜਗਮਗਾਉਂਦੇ ਰਹਿਣ ਸਰਕਾਰ ਦਾ ਫ਼ਰਜ਼ ਤਾਂ ਇਹ ਹੋਣਾ ਚਾਹੀਦਾ ਹੈ ਕਿ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਦਾ ਇੰਤਜ਼ਾਮ ਮੁਫ਼ਤ ਕਰੇ, ਤਾਂ ਕਿ ਜਨਤਾ ਨੂੰ ਆਸਾਨੀ ਮਹਿਸੂਸ ਹੋਵੇ ਅਤੇ ਲੋਕਾਂ ਨੂੰ ਇਹ ਵੀ ਲੱਗੇ ਕਿ ਸਰਕਾਰ ਉਨ੍ਹਾਂ ਪ੍ਰਤੀ ਸੁਹਿਰਦ ਵੀ ਹੈ ਅਤੇ ਪੂਰੀ ਫ਼ਿਕਰਮੰਦ ਵੀ

ਆਮ ਹੋਣ ਜਾਂ ਆਦਰਸ਼, ਸਕੂਲ ਤਾਂ ਬੁਨਿਆਦ ਹੁੰਦੇ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਬਾਲਾਂ ਦੇ ਜ਼ਿਹਨਾਂ ਅੰਦਰ ਸੂਝ-ਬੂਝ ਦੇ ਚਿਰਾਗ਼ ਜਗਾਏ ਜਾਂਦੇ ਹਨ, ਤਾਂ ਜੁ ਉਨ੍ਹਾਂ ਨੂੰ ਅਗਿਆਨਤਾ ਵਿੱਚੋਂ ਬਾਹਰ ਕੱਢਿਆ ਜਾ ਸਕੇਜਾਣਕਾਰੀ ਅਤੇ ਗਿਆਨ ਵੰਡਣ ਵਾਲੇ ਸਿੱਖਿਆ ਵਿਦਿਆਲਿਆਂ ਦੇ ਚਿਰਾਗ਼ ਬੁਝਾਉਣ ਦੇ ਜਤਨ ਕਰਨੇ ਸਿਆਣਪ ਵੱਲ ਜਾਣ ਦੇ ਬੂਹੇ ਬੰਦ ਕਰਨ ਵਾਲੀ ਗੱਲ ਹੈ, ਜਿਸ ਨੂੰ ਕਿਸੇ ਕੀਮਤ ’ਤੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ

ਇਸ ਵਾਸਤੇ ਜ਼ਰੂਰੀ ਹੈ ਕਿ ਸਰਕਾਰ ਹੋਰ ਆਦਰਸ਼ ਸਕੂਲ ਖੋਲ੍ਹਣ ਦਾ ਉਪਰਾਲਾ ਕਰੇ ਅਤੇ ਪਹਿਲਿਆਂ ਨੂੰ ਤਬਾਹ ਹੋਣ ਤੋਂ ਹਰ ਸੂਰਤ ਬਚਾਵੇਅਜਿਹਾ ਹੋਣ ਨਾਲ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਚਿਰਾਗ਼ਮਈ ਹੋ ਸਕਦਾ ਹੈ, ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਚੰਗੀ ਭੂਮਿਕਾ ਦਾ ਕਿਆਸ ਕੀਤਾ ਜਾ ਸਕਦਾ ਹੈਵਿਦਿਆਰਥੀਆਂ ਨਾਲ ਭਰੇ ਹੋਏ ਅਤੇ ਅਧਿਆਪਕਾਂ ਦੀ ਘਾਟ ਵਾਲੇ ਇਨ੍ਹਾਂ ਸਕੂਲਾਂ ਦਾ ਲੋਕਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੁ ਬਚਾਏ ਜਾ ਸਕਣ

**

ਤੇ ਜੀਨੀ ਜਿੱਤ ਗਈ

ਪ੍ਰੈੱਸ ਕਲੱਬ ਚੰਡੀਗੜ੍ਹ ਦੇ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਹੋਇਆ, ਜਿਸ ਵਿੱਚ ਕਹਾਣੀਕਾਰਾ ਡਾ. ਸ਼ਰਨਜੀਤ ਕੌਰ ਦਾ ਅੱਠਵਾਂ ਕਹਾਣੀ ਸੰਗ੍ਰਹਿ ‘ਤੇ ਜੀਨੀ ਜਿੱਤ ਗਈ’ ਰਿਲੀਜ਼ ਕੀਤਾ ਗਿਆਇਸ ਮੌਕੇ ਡਾ. ਮਨਮੋਹਨ, ਡਾ. ਸੁਰਜੀਤ ਪਾਤਰ, ਡਾ. ਬ੍ਰਹਮਜਗਦੀਸ਼ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸਰਬਜੀਤ ਕੌਰ ਸੋਹਲ ਅਤੇ ਡਾ. ਲਾਭ ਸਿੰਘ ਖੀਵਾ ਮੌਜੂਦ ਸਨ, ਜਿਨ੍ਹਾਂ ਨੇ ਕਹਾਣੀ ਸੰਗ੍ਰਹਿ ਬਾਰੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂਇਸ ਸਮਾਗਮ ਵਿੱਚ ਨਾਮੀ ਲੇਖਕ ਵੀ ਸ਼ਾਮਲ ਹੋਏ

ਮੁੱਖ ਤੌਰ ’ਤੇ ਬੁਲਾਰਿਆਂ ਨੇ ਕਿਹਾ ਕਿ ਡਾ. ਸ਼ਰਨਜੀਤ ਦੀਆਂ ਕਹਾਣੀਆਂ ਔਰਤ ਨੂੰ ਤਕੜੇ ਹੋਣ ਵਾਸਤੇ ਪ੍ਰੇਰਦੀਆਂ ਹਨ ਅਤੇ ਸਮਾਜ ਦੀਆਂ ਅੱਖਾਂ ਖੋਲ੍ਹਣ ਤੋਂ ਵੀ ਪਿੱਛੇ ਨਹੀਂ ਰਹਿੰਦੀਆਂਇਸ ਮੌਕੇ ਰਿਪੁਦਮਨ ਸਿੰਘ ਰੂਪ ਅਤੇ ਪਰਮਜੀਤ ਮਾਨ ਨੇ ਵੀ ਆਪਣੇ ਵਿਚਾਰ ਰੱਖੇਗਿਣਤੀ ਪੱਖੋਂ ਇਹ ਸਮਾਗਮ ਇੱਕ ਜਸ਼ਨ ਹੋ ਨਿੱਬੜਿਆ, ਜਿਸ ਵਿੱਚ ਬੌਧਿਕ ਵਿਚਾਰਾਂ ਦਾ ਭਰਵਾਂ ਬੋਲਬਾਲਾ ਰਿਹਾ ਅਤੇ ਸਮੁੱਚੀ ਕਹਾਣੀ ਬਾਰੇ ਵੀ ਨਿੱਗਰ ਅਤੇ ਮੁੱਲਵਾਨ ਟਿੱਪਣੀਆਂ ਕੀਤੀਆਂ ਗਈਆਂ

**

ਲਤੀਫ਼ੇ ਦਾ ਚਿਹਰਾ-ਮੋਹਰਾ:

ਕਹਿੰਦੇ ਨੇ ਦਸਵੀਂ ਸਦੀ ਵਿੱਚ ਹੋਏ ਗੋਰਖ ਨਾਥ ਚੌਦ੍ਹਵੀਂ ਸਦੀ ਵਿਚ ਜਨਮੇ ਭਗਤ ਕਬੀਰ ਅਤੇ ਪੰਦਰ੍ਹਵੀਂ ਸਦੀ ਵਿੱਚ ਵਿਚਰੇ ਗੁਰੂ ਨਾਨਕ ਦੇਵ ਵਿਚਕਾਰ ਇੱਕ ਬੈਠਕ ਹੋਈ

ਚਿਰਾਗ਼ਾਂ ਦੀ ਗ਼ੈਰ-ਹਾਜ਼ਰੀ ਵਿੱਚ ਹਨੇਰੇ ਅੰਦਰ ਜਿਸ ਦੀ ਜਿਸ ਨਾਲ ਮਰਜ਼ੀ ਮੀਟਿੰਗ ਕਰਵਾ ਦਿੱਤੀ ਜਾਵੇ, ਕੋਈ ਨਹੀਂ ਫੜ ਸਕਦਾ, ਪਰ ਇਸ ਮੀਟਿੰਗ ਦਾ ਪ੍ਰਬੰਧ ਕਿਸ ਨੇ ਕੀਤਾ? ਤੱਪੜਾਂ, ਪੀੜ੍ਹੀਆਂ ਜਾਂ ਫੇਰ ਕੁਰਸੀਆਂ ਦਾ ਪ੍ਰਬੰਧ ਕਿਸ ਨੇ ਕੀਤਾ? ਚਾਹ-ਪਾਣੀ ਦੀ ਸੇਵਾ ਕਿਸ ਨਿਭਾਈਕੋਈ ਦੱਸ ਸਕੇ ਤਾਂ ਇਸ ਬੈਠਕ ਦਾ ਸੱਚ ਬਾਹਰ ਆ ਸਕੇਗਾ

*****

(1411)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author