ShamSingh7ਲੋਕਾਂ ਨੂੰ ਸੋਚਣਾ ਚਾਹੀਦਾ ਹੈ, ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਅਜਿਹੇ ...
(31 ਅਗਸਤ 2018)

 

ਅੱਜ ਦੇ ਬਹੁਤੇ ਬਾਬੇ ਉਹ ਕੁਝ ਕਰ ਰਹੇ ਹਨ, ਜੋ ਉਨ੍ਹਾਂ ਦਾ ਕਾਰਜ ਖੇਤਰ ਨਹੀਂਉਹ ਉਨ੍ਹਾਂ ਰਾਹਾਂ ’ਤੇ ਚੱਲ ਰਹੇ ਹਨ, ਜੋ ਉਨ੍ਹਾਂ ਦੇ ਰਾਹ ਹੀ ਨਹੀਂਜਿਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਲੋਕਾਂ ਨੂੰ ਹਟਾਉਣਾ ਸੀ, ਉਹ ਖ਼ੁਦ ਹੀ ਕਰਨ ਲੱਗ ਪਏਅੱਜ ਇੱਕ ਧਰਮ ਦੇ ਨਹੀਂ, ਹਰ ਧਰਮ ਦੇ ਬਾਬੇ (ਪਾਦਰੀ, ਭਾਈ (ਗਿਆਨੀ), ਪੁਰੋਹਿਤ, ਮੁੱਲਾਂ, ਸੁਆਮੀ ਅਤੇ ਭਿਖਸ਼ੂ) ਭੋਲ਼ੇ-ਭਾਲ਼ੇ ਲੋਕਾਂ ਨੂੰ ਰੂਹਾਨੀਅਤ ਦੇ ਨਾਂਅ ’ਤੇ ਲੁੱਟਣ ਲੱਗ ਪਏ ਹਨਰੱਬ ਦਿਖਾਉਣ ਦੇ ਨਾਂਅ ’ਤੇ ਅੱਖਾਂ ਖੋਲ੍ਹਣ ਦੀ ਥਾਂਵੇਂ ਅੱਖਾਂ ਮੀਟਣ ਲਈ ਕਿਹਾ ਜਾ ਰਿਹਾ ਹੈਸਵਰਗ ਵਿੱਚ ਸੀਟਾਂ ਬੁੱਕ ਕਰਾਉਣ ਵਾਸਤੇ ਫੀਸਾਂ ਰੱਖ ਦਿੱਤੀਆਂ ਗਈਆਂ ਹਨ, ਜਦੋਂ ਕਿ ਇਹ ਸਾਰਾ ਕੁਝ ਝੂਠ ਦਾ ਪੁਲੰਦਾ ਹੈ ਅਤੇ ਭਰਮ ਦਾ ਵੱਡਾ ਜਾਲਫੇਰ ਵੀ ਬੇਸਮਝ ਲੋਕ ਸ਼ੈਤਾਨ ਕਿਸਮ ਦੇ ਬਾਬਿਆਂ ਦਾ ਸ਼ਿਕਾਰ ਹੋ ਰਹੇ ਹਨਲੁੱਟੇ ਗਏ ਪੀੜਤਾਂ ਦੀ ਕਤਾਰ ਵਿੱਚ ਖੜ੍ਹੇ ਲੋਕ ਕੁਝ ਦੱਸਣ ਜੋਗੇ ਵੀ ਨਹੀਂ ਰਹਿੰਦੇ

ਅੰਕੜਿਆਂ ਨਾਲ ਨਿਪਟਣ ਵਾਲੇ ਜਾਣਦੇ ਹਨ ਕਿ ਕਿੰਨੇ ਬਾਬਿਆਂ ’ਤੇ ਦੇਸ਼-ਵਿਦੇਸ਼ ਦੀਆਂ ਅਦਾਲਤਾਂ ਵਿੱਚ ਅਪਰਾਧਕ ਕੇਸ ਚੱਲ ਰਹੇ ਹਨ ਅਤੇ ਕਿੰਨੇ ਵਿਕਾਰੀ ‘ਬਾਬੇ’ ਜੇਲ੍ਹਾਂ ਵਿੱਚ ਬਿਰਾਜੇ ਹੋਏ ਹਨਤੇ ਉਹ ਵੀ ਮਾੜੇ-ਮੋਟੇ ਅਪਰਾਧ ਨਹੀਂ, ਪਾਪ ਨਾਲ ਭਿੱਜੇ ਬੱਜਰ ਅਪਰਾਧ, ਜਿਨ੍ਹਾਂ ਵਿੱਚ ਮੁਆਫੀ ਵੀ ਨਹੀਂ ਦਿੱਤੀ ਜਾ ਸਕਦੀਉਨ੍ਹਾਂ ਨੂੰ, ਜਿਹੜੇ ਲੋਕਾਂ ਨੂੰ ਜੇਲਾਂ, ਅਪਰਾਧਾਂ ਤੋਂ ਮੁਕਤੀ ਦਿਵਾਉਣ ਲਈ ‘ਅਸ਼ੀਰਵਾਦ’ ਵੇਚਦੇ ਸਨ, ਹੁਣ ਖ਼ੁਦ ਨੂੰ ਖ਼ਰੀਦਿਆਂ ਵੀ ਅਸ਼ੀਰਵਾਦ ਨਹੀਂ ਮਿਲ ਰਿਹਾਅਜਿਹੇ ਰੰਗਾਂ ਤੋਂ ਪਤਾ ਲੱਗਦਾ ਹੈ ਕਿ ਕੁਕਰਮਾਂ ਵਿੱਚ ਫਸੇ ਹੋਏ ‘ਬਾਬੇ’ ਧੋਖੇ, ਫਰੇਬ ਦੇ ਪੁਤਲੇ ਹਨ ਅਤੇ ਭਰਮ ਜਾਲ ਵਾਲੇ ਸ਼ਿਕਾਰੀ ਵੀ

ਰੱਬ ਦੀ ਦਰਗਾਹ ਵਿੱਚ ਸਿਫਾਰਸ਼ਾਂ ਕਰਨ ਦੇ ਵਾਅਦੇ ਕਰਦੇ ਅਤੇ ਲਾਰੇ ਲਾਉਂਦੇ ਸਨ, ਪਰ ਖ਼ੁਦ ਢੌਂਗੀ ਸਾਬਤ ਹੋ ਕੇ ਰਹਿ ਗਏਸੋਚੋ ਤਾਂ ਸਹੀ, ਕੀ ਇਹ ਸੱਚ ਨਹੀਂ? ਅਕਲ ਦੀ ਵਰਤੋਂ ਕਰਦਿਆਂ ਇਹ ਆਸਾਨੀ ਨਾਲ ਹੀ ਸਮਝਿਆ ਜਾ ਸਕਦਾ ਹੈ ਕਿ ਮਾੜੇ, ਬੁਰੇ ਤੇ ਦੁਰਾਚਾਰ ਵਾਲੇ ਕੰਮ ਕਰਨ ਵਾਲਿਆਂ ਦੀ ਸਿਫਾਰਸ਼ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਫੇਰ ਮੰਨੀ ਤਾਂ ਬਿਲਕੁਲ ਹੀ ਨਹੀਂ ਜਾ ਸਕਦੀਇਹ ਵੀ ਗੱਲ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਕੀ ਰੱਬ ਏਨਾ ਸਿੱਧਾ ਹੈ ਕਿ ਉਸ ਨੇ ਅੱਗੇ ਆਪਣੇ ਏਜੰਟ ਰੱਖੇ ਹੋਏ ਹਨ, ਜਿਹੜੇ ਚੰਗੇ-ਮਾੜੇ ਕਰਮਾਂ ਦਾ ਹਿਸਾਬ ਕਰਨ? ਅਜਿਹਾ ਹੋ ਹੀ ਨਹੀਂ ਸਕਦਾਇਹ ਸਭ ਵੱਖ-ਵੱਖ ਧਰਮਾਂ ਨਾਲ ਸੰਬੰਧਤ ਬਾਬਿਆਂ ਨੇ ਝੂਠ ਤੰਤਰ, ਫਰੇਬ ਤੰਤਰ ਦਾ ਜਾਲ਼ ਬਣਾਇਆ ਹੋਇਆ ਹੈ, ਤਾਂ ਕਿ ਰੱਬ ਦੇ ਦਰਬਾਰ ਦੀ ਸਲਤਨਤ ਧਰਤੀ ਉੱਤੇ ਦੁਨੀਆ ਦੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਸਕੇ, ਆਪ ਅਯਾਸ਼ੀਆਂ ਅਤੇ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਬਿਤਾਈ ਜਾ ਸਕੇ

ਕਹਿੰਦੇ ਹਨ ਕਿ ਰੱਬ ਦੀ ਰਜ਼ਾ ਤੋਂ ਬਗ਼ੈਰ ਪੱਤਾ ਨਹੀਂ ਹਿੱਲ ਸਕਦਾਫੇਰ ਰੱਬ ਪਹਿਲਾਂ ਆਪ ਹੀ ਜੀਵ ਤੋਂ ਮਾੜੇ ਕੰਮ ਕਰਾਵੇ ਅਤੇ ਮੁੜ ਬਾਬਿਆਂ ਦੇ ਕਹਿਣ ’ਤੇ ਮਾਫੀਆਂ ਦਿੰਦਾ ਫਿਰੇ! ਜੇ ਕੋਈ ਰੱਬ ਹੈ ਤਾਂ ਅਜਿਹਾ ਨਹੀਂ ਕਰ ਸਕਦਾਦੂਜੇ ਪਾਸੇ ਸ਼ੈਤਾਨ ਰੱਬ ਦੀ ਗੱਦੀ ਲਈ ਖ਼ਤਰੇ ਪੈਦਾ ਕਰੇ, ਇਹ ਵੀ ਕੋਈ ਠੀਕ ਗੱਲ ਨਹੀਂ ਜਾਪਦੀ, ਜੋ ਤਰਕ ’ਤੇ ਪੂਰੀ ਨਹੀਂ ਉੱਤਰਦੀਕੀ ਲਾਹਾ ਇਨ੍ਹਾਂ ਗੱਲਾਂ ਦਾ? ਇਹ ਸਿਰੇ ਦਾ ਬੇਹੂਦਾਪਣ ਹੈ

ਭਾਰਤ ਅੰਦਰ ਵਿਹਲੜ ‘ਬਾਬੇ’ ਕਰੋੜਾਂ ਦੀ ਗਿਣਤੀ ਵਿੱਚ ਹਨ, ਜਿਨ੍ਹਾਂ ਨੂੰ ਧਰਮ ਬਾਰੇ ਗਹਿਰਾਈ ਵਿੱਚ ਤਾਂ ਕੀ, ਮੋਟੀ-ਮੋਟੀ ਜਾਣਕਾਰੀ ਵੀ ਨਹੀਂਉਹ ਤਾਂ ਸਗੋਂ ਧਰਮ ਦੀ ਆਤਮਾ ਦੇ ਉਲਟ ਅਤੇ ਆਪਣੀ ਮਰੀ ਹੋਈ ਜ਼ਮੀਰ ਦੇ ਓਹਲੇ ਲੁੱਟਣ ਦੀ ਜੁਗਤ ਅਪਣਾ ਲੈਂਦੇ ਹਨ, ਤਾਂ ਜੁ ਆਪਣੀ ਅਤੇ ਆਪਣੇ ਵਿਹਲੜ, ਨਿਕੰਮੇ ਅਤੇ ਅਨਪੜ੍ਹ ਚੇਲਿਆਂ ਦੀ ਧੋਖਿਆਂ, ਠੱਗੀਆਂ ਦੇ ਆਸਰੇ ਪੇਟ-ਪੂਜਾ ਕਰ ਸਕਣਇਹ ਝੂਠ ਤਾਂ ਉਹ ਜਾਣਦੇ ਹੀ ਹੁੰਦੇ ਹਨ

ਜਿਹੜਾ ਖ਼ੁਦ ਮਾੜੇ ਕੰਮ ਕਰਦਾ ਹੋਵੇ, ਪਾਪ ਦੇ ਚੱਕਰ ਵਿੱਚ ਪਿਆ ਹੋਵੇ, ਭਲਾ ਉਹ ਕਿਵੇਂ ਕਿਸੇ ਪਾਪੀ ਦੀ ਮਦਦ ਲਈ ਆ ਸਕਦਾ ਹੈ ਅਤੇ ਜੇ ਆ ਵੀ ਜਾਵੇ ਤਾਂ ਉਸ ਦੀ ਕੌਣ ਮੰਨ ਸਕੇਗਾ? ਜੇ ਰੱਬ ਅਜਿਹੇ ਬਾਬੇ ਦੀ ਮੰਨੇਗਾ, ਫੇਰ ਤਾਂ ਉਹ ਕਮਲਾ ਹੀ ਹੋਇਆ, ਅਕਲਵਾਨ ਨਹੀਂਕੋਈ ਭੁੱਲਾਂ ਬਖਸ਼ਾ ਰਿਹਾ, ਕੋਈ ਮਨੌਤਾਂ ਸਿਰ ’ਤੇ ਚੁੱਕੀ ਫਿਰਦਾ, ਪਰ ਇਹ ਸਭ ਕੁਝ ਭਰਮ-ਭੁਲੇਖੇ ਹਨ, ਕਿਉਂਕਿ ਕੋਈ ਵੀ ਇਸ ਬਾਰੇ ਤਰਕ ਭਰੇ ਤਰੀਕੇ ਨਾਲ ਨਹੀਂ ਦੱਸ ਰਿਹਾ

ਬਹੁਤੇ ‘ਬਾਬੇ’ ਅਜਿਹੇ ਹਨ, ਜਿਨ੍ਹਾਂ ਦਾ ਸੰਬੰਧ ਲੰਗਰ-ਪਾਣੀ ਤੱਕ ਹੀ ਹੁੰਦਾ ਹੈ, ਤਾਂ ਜੁ ਉਨ੍ਹਾਂ ਦੇ ਡੇਰੇ ਦਾ ‘ਕੰਮ-ਕਾਰ’ ਚੱਲਦਾ ਰਹੇ ਅਤੇ ਝੂਠ ਦੇ ਆਸਰੇ ‘ਮਾਣ-ਮਰਿਯਾਦਾ’ ਬਣੀ ਰਹੇਉਨ੍ਹਾਂ ਦਾ ਬਹੁਤਾ ਸੰਬੰਧ ਭਰਮ ਖਲਾਰਦੇ ਸ਼ਬਦਾਂ ਦੇ ਰਟਨ ਨਾਲ ਹੁੰਦਾ ਹੈ, ਜਿਸਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾਨਾ ਉਹ ਆਪਣੀ ਭੁੱਖੜ ਰੂਹ ਨੂੰ ਜਾਣਦੇ ਹੁੰਦੇ ਹਨ ਅਤੇ ਨਾ ਸ਼ਬਦਾਂ ਦੀ ਰੂਹ ਨੂੰਕਮਾਲ ਹੈ ਕਿ ‘ਲੋਕ’ ਫਿਰ ਵੀ ਉਨ੍ਹਾਂ ਦੀਆਂ ਮੋਮੋਠੱਗਣੀਆਂ ਗੱਲਾਂ ’ਤੇ ਇਤਬਾਰ ਕਰੀ ਜਾਂਦੇ ਹਨ

ਜਿਹੜੇ ਰੱਬ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੇ, ਉਹ ਤਾਂ ਵੈਸੇ ਹੀ ਸੁਰਖਰੂ ਹਨਉਹ ਖਾਹਮਖਾਹ ਦੇ ਝੰਜਟ ਵਿੱਚ ਪੈਂਦੇ ਹੀ ਨਹੀਂਉਹ ਕੁਦਰਤੀ ਸੈੱਲਾਂ ਦੇ ਸਹਾਰੇ ਜੀਵਨ ਦੀ ਹੋਂਦ ਨੂੰ ਮੰਨਦੇ ਹੋਏ ਅੱਗੇ ਲੰਘ ਜਾਂਦੇ ਹਨ, ਜਿਸ ਕਾਰਨ ਉਹ ਸਮਾਂ ਜ਼ਾਇਆ ਨਹੀਂ ਕਰਦੇ। ਪਰ ਧਰਮਾਂ ਨੂੰ ਮੰਨਣ ਵਾਲੇ ਸ਼ਰਧਾ ਦੇ ਚੱਕਰ ਵਿੱਚ ਪਏ ਇਸ ਰਾਹ ਨੂੰ ਛੱਡਣ ਦੇ ਸਮਰੱਥ ਨਹੀਂ ਹੁੰਦੇਇਸੇ ਕਰਕੇ ਕਿਸੇ ਨੇ ਇਸ ਨੂੰ ਬਹੁਤ ਜ਼ਰੂਰੀ ਆਖ ਦਿੱਤਾ ਅਤੇ ਇਸ ਤੋਂ ਬਗ਼ੈਰ ਹੋਰ ਕੁਝ ਵੀ ਨਹੀਂਯਾਨੀ ਰੱਬ ਨੂੰ ਮੰਨਣ ਅਤੇ ਉਸਦਾ ਬਣ ਕੇ ਰਹਿਣ ਬਿਨਾਂ ਹੋਰ ਕਿਸੇ ਕੰਮ ਨਹੀਂ, ਪਰ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲਿਆਂ ਦੀ ਵੀ ਕਮੀ ਨਹੀਂਕੋਈ ਆਖਦਾ ਹੈ ਕਿ ਰੱਬ ਡਰ ਵਿੱਚੋਂ ਪੈਦਾ ਹੋਇਆ, ਕੋਈ ਮਿੱਥ ਵਿੱਚੋਂ ਜੰਮਿਆ ਆਖਦਾ ਅਤੇ ਕੋਈ ਇਸ ਨੂੰ ਨਸ਼ਾ ਜਾਂ ਅਫੀਮ ਆਖ ਲੈਂਦਾ ਅਤੇ ਬੜਾ ਕੁਝ ਹੋਰ

ਗੱਲ ਤਾਂ ਧਰਮ ਦੇ ਨਾਂਅ ’ਤੇ ਡੇਰੇ ਚਲਾਉਣ ਵਾਲੇ ਸੰਤ, ਬਾਬਿਆਂ ਦੀ ਹੈ, ਜਿਹੜੇ ਲੋਕਾਂ ਨੂੰ ਰੱਬ ਦੇ ਨਾਂਅ ਨਾਲ ਡਰਾ-ਧਮਕਾ ਕੇ ਉਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦਾ ਜ਼ਿਕਰ ਕਰ ਕੇ ਲੋਕਾਂ ਨੂੰ ਆਪਣੇ ਵੱਲੋਂ ਕੀਤੀ ਜਾਣ ਵਾਲੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨਡੋਲਦੀ ਸੋਚ ਵਾਲੇ ਖ਼ੁਦ ਲੁੱਟ ਹੋ ਜਾਣ ਵਾਸਤੇ ਤਿਆਰ ਹੋ ਜਾਂਦੇ ਹਨ, ਜਿਹੜੇ ਆਪਣਾ ਬਚਾਅ ਕਰਨ ਦੇ ਸਮਰੱਥ ਹੀ ਨਹੀਂ ਹੁੰਦੇ, ਨਾ ਉਹ ਬਚਣ ਦੀ ਕੋਸ਼ਿਸ਼ ਕਰਦੇ ਹਨ

ਮੁੱਕਦੀ ਗੱਲ ਇਹ ਹੈ ਕਿ ਅੱਜ ਧਰਤੀ ’ਤੇ ਰੱਬ ਦਾ ਕੋਈ ਰੂਪ ਬਣ ਕੇ ਨਹੀਂ ਤੁਰ-ਫਿਰ ਰਿਹਾਜੇਕਰ ਹੁੰਦਾ ਤਾਂ ਹੜ੍ਹ ਰੋਕ ਦਿੰਦਾ, ਸੜਕ ਹਾਦਸੇ ਹੋਣ ਹੀ ਨਾ ਦਿੰਦਾ ਅਤੇ ਹੋਰ ਬਹੁਤ ਸਾਰੇ ਨੁਕਸਾਨ ਵਾਲੇ ਕੰਮਾਂ ਨੂੰ ਹੋਣ/ਵਾਪਰਨ ਹੀ ਨਾ ਦਿੰਦਾਜੇ ਇਹ ਸਾਰਾ ਕੁਝ ਹੋਈ ਜਾ ਰਿਹਾ ਹੈ ਤਾਂ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਹੋਵੇਗਾ, ਜਿਸ ਨੂੰ ਕੋਈ ਵੀ ਬਾਬਾ ਰੋਕਣ ਦੇ ਸਮਰੱਥ ਨਹੀਂ ਹੈ

ਏਨਾ ਕੁਝ ਵਿਚਾਰਦਿਆਂ, ਘੋਖਦਿਆਂ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਕੰਮ-ਚੋਰ ਅਤੇ ਭੁੱਖ-ਮਾਰੇ ਵਿਹਲੜ ਬਾਬੇ ਬੇਲੋੜੇ ਹਨ, ਧਰਤੀ ’ਤੇ ਪੂਰਾ ਬੋਝ ਹਨ, ਜਿਨ੍ਹਾਂ ਨੇ ਸਮਾਜ ਦਾ ਕੁਝ ਨਹੀਂ ਸਵਾਰਿਆ ਅਤੇ ਨਾ ਹੀ ਅੱਗੇ ਕੁਝ ਸਵਾਰ ਸਕਣਗੇਇਸ ਲਈ ਬਾਬਿਆਂ ਨੂੰ ਖ਼ੁਦ ਹੀ ਫਰੇਬ ਦੇ ਰਾਹ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਵਸਦੇ ਸਾਰੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ, ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਅਜਿਹੇ ਢੌਂਗੀ-ਫਰੇਬੀ ਬਾਬਿਆਂ ਨੂੰ ਕਿਸੇ ਕਿਸਮ ਦੀ ਮਾਣਤਾ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਨੂੰ ਮੂੰਹ ਲਾਉਣਗੇਹੋ ਸਕੇ ਤਾਂ ਲੋਕ ਅਜਿਹੇ ਨਿਕੰਮੇ ‘ਬਾਬਿਆਂ’ ਨੂੰ ਕੰਮ ਕਰ ਕੇ ਖਾਣ ਦੀ ਮੱਤ ਦੇਣਖ਼ਾਸ ਕਰ ਕੇ ਸਿਆਸੀ ਲੋਕ/ਪਾਰਟੀਆਂ ਇਨ੍ਹਾਂ ਨੂੰ ਵੋਟਾਂ ਵਾਸਤੇ ਨਾ ਵਰਤਣਜੇ ਅਜਿਹਾ ਹੋ ਜਾਵੇ ਤਾਂ ਆਪੇ ਬਣੇ ‘ਬਾਬੇ’ ਕਿਸੇ ਪਾਸੇ ਜੋਗੇ ਨਹੀਂ ਰਹਿਣਗੇ ਤੇ ਟਿਕ ਕੇ ਘਰ ਬਹਿ ਜਾਣਗੇਲੋੜ ਹੈ ਲੋਕਾਂ ਨੂੰ ਜਾਗਣ ਦੀ, ਸੱਚ ਨੂੰ ਪਹਿਚਾਨਣ ਦੀ

*****

(1285)

ਨੋਟ: ਹੇਠਲੀ ਲਿਖਤ ਸਾਨੂੰ whatsapp ਰਾਹੀਂ ਇਕ ਸੱਜਣ ਨੇ ਭੇਜੀ ਹੈ। ਜੇ ਕਿਸੇ ਪਾਸ ਬਿੱਟੂ ਤਲਵੰਡੀ ਦਾ ਮੋਬਾਇਲ ਫੋਨ ਨੰਬਰ ਹੋਵੇ ਤਾਂ ਉਹ ਸਾਨੂੰ ਭੇਜ ਦੇਵੇ। ਧੰਨਵਾਦ। ---ਸੰਪਾਦਕ)

 

ਸੋਚਣ ਵਾਲੀ ਗੱਲ --- ਬਿੱਟੂ ਤਲਵੰਡੀ


ਮੈਂ ਅਕਸਰ ਸੋਚਦਾ ਹਾਂ ਕਿ
ਹਰੇਕ ਧਰਮ ਅਸਥਾਨ ਬਾਰੇ ਆਖਿਆ ਜਾਂਦਾ ਹੈ ਕਿ ਉੱਥੇ ਸਰੀਰ ਸੁੱਚਾ ਕਰਕੇ ਜਾਓ। ਜਦੋਂ ਜਾਓ, ਨਹਾ ਕੇ ਜਾਓ, ਪੈਰ ਹੱਥ ਧੋ ਕੇ ਜਾਓ। ਮਤਲਬ ਸਾਰਾ ਸਰੀਰ ਸੁੱਚਾ ਕਰਕੇ ਜਾਓ, ਨਹੀਂ ਤਾਂ ਪਾਪ ਲੱਗੇਗਾ। ਪਰ ਜੋ ਰੁਪਏ ਅਸੀਂ ਮੱਥਾ ਟੇਕਦੇ ਹਾਂ, ਉਹਨਾਂ ਬਾਰੇ ਕਦੇ ਕਿਸੇ ਨੇ ਨਹੀਂ ਕਿਹਾ ਕਿਉਹ ਵੀ ਸਾਫ ਕਰਕੇ ਲਿਆਓ। ਸ਼ਰਾਬ ਦੇ ਠੇਕਿਆਂ, ਮੀਟ ਦੀਆਂ ਦੁਕਾਨਾਂ, ਸ਼ਰਾਬ-ਸਿਗਰਟ ਪੀਣ ਵਾਲੇ ਹੱਥਾਂ ਵਿੱਚੋਂ ਦੀ ਘੁੰਮ ਘੁੰਮਾ ਕੇ ਉਹ ਪੈਸੇ ਸਾਡੇ ਕੋਲ ਆਉਂਦੇ ਹਨ ਅਤੇ ਅਸੀਂ  ਧਰਮ ਅਸਥਾਨ ’ਤੇ ਮੱਥਾ ਟੇਕ ਆਉਂਦੇ ਹਾਂ। ਧਰਮ ਅਸਥਾਨ ਵਾਲੇ ਇਹ ਕਦੇ ਨਹੀਂ ਕਹਿੰਦੇ, ਇਹ ਰੁਪਏ ਮੱਥਾ ਟੇਕਣ ਦੇ ਯੋਗ ਨਹੀਂ। ਕਿਉਂ? ਕਿਉਂਕਿ ਧਰਮ ਅਸਥਾਨ ਭਗਵਾਨ ਦੇ ਸਿਰ ’ਤੇ ਨਹੀਂ ਚੱਲਦੇ, ਇਹ ਪੈਸੇ ਦੇ ਸਿਰ ’ਤੇ ਚਲਦੇ ਹਨ। ਅਸਲੀ ਭਗਵਾਨ ਪੈਸਾ ਹੀ ਹੈ ...।

ਜੇ ਧਾਰਮਿਕ ਸਥਾਨਾਂ ਤੇ ਪੈਸਾ ਚ੍ਹੜਨਾ ਬੰਦ ਹੋ ਜਾਵੇ ਤਾਂ ਕਰੋੜਾਂ ਧਾਰਮਿਕ ਅਸਥਾਨ ਬੰਦ ਹੋ ਜਾਣਗੇ। ਲੱਖਾਂ ਹੀ ਪੁਜਾਰੀ ਤੇ ਕਥਾ ਕੀਰਤਨੀਏਂ  ਸੰਗਤ ਨੂੰ  ਉਪਦੇਸ਼ ਦੇਣਾ ਭੁੱਲ ਜਾਣਗੇ। ਧਾਰਮਿਕ ਅਸਥਾਨਾਂ ’ਤੇ ਨਿੱਤ ਹੋ ਰਹੇ ਝਗੜੇ ਤੇ ਕਾਟੋ ਕਲੇਸ਼ ਖਤਮ ਹੋ ਜਾਵੇਗਾ। ਲੱਖਾਂ ਪੁਜਾਰੀ ਤੇ ਕਰੋੜਾਂ ਭਗਤ ਸਮਾਜ ’ਤੇ ਬੋਝ ਬਣਨ ਦੀ ਬਜਾਇ ਉਪਜੀਵਿਕਾ ਲਈ ਹੱਥੀਂ ਕੰਮ ਕਰਨਗੇ ਤੇ ਦੇਸ਼ ਦੀ ਉਤਪਾਦਿਕਤਾ ਵਿੱਚ ਆਪਣਾ ਹਿੱਸਾ ਪਾਉਣਗੇ।

ਧਾਰਮਿਕ ਅਸਥਾਨਾ ਦੀ ਜਗ੍ਹਾ ਲਹਿਲਹਾਉਂਦੇ ਖੇਤ, ਬਗੀਚੇ, ਸਕੂਲ, ਕਾਲਿਜ ਤੇ ਹਸਪਤਾਲ ਹੋਣਗੇ।
ਦੇਸ਼ ਵਿੱਚ ਮੰਗਤੇ 99% ਤੱਕ ਘਟ ਜਾਣਗੇ ਕਿਉਂਕਿ ਲੋਕਾਂ ਦੀ ਧਾਰਮਿਕ ਪ੍ਰਬਿਰਤੀ ਹੀ ਦਾਨ ਪੁੰਨ ਨੂੰ ਬੜ੍ਹਾਵਾ ਦੇ ਕੇ ਮੰਗਤਿਆਂ ਨੂੰ ਪਾਲ ਪੋਸ਼ ਰਹੀ ਹੈ।

ਧਾਰਮਿਕ ਅਸਥਾਨਾਂ ’ਤੇ ਹਰ ਰੋਜ਼ ਚੜ੍ਹਨ ਵਾਲਾ ਅਰਬਾਂ ਖਰਬਾਂ ਦਾ ਚੜ੍ਹਾਵਾ ਘਰੇਲੂ ਲੋੜਾਂ ਦੀ ਪੂਰਤੀ ਕਰਨ ਵਿੱਚ ਵਰਤਿਆ ਜਾਣ ਲੱਗੇਗਾ, ਜਿਸਦੇ ਫਲਸਰੂਪ ਲੋਕਾਂ ਦੀ ਖਰੀਦ ਸ਼ਕਤੀ ਵਧੇਗੀ। ਖਰੀਦ ਸ਼ਕਤੀ ਵਧੇਗੀ ਤਾਂ ਰੋਜ਼ਗਾਰ ਦੇ ਮੌਕੇ ਵੀ ਉਸੇ ਅਨੁਪਾਤ ਵਿੱਚ ਵਧਣਗੇ। ਭਾਵ ਦੇਸ਼ ਤਰੱਕੀ ਕਰੇਗਾ। ਦੇਸ਼ ਵਿੱਚ ਖੁਸ਼ਹਾਲੀ ਆਵੇਗੀ ਤੇ ਲੋਕਾਂ ਦਾ ਰਹਿਣ ਸਹਿਣ ਵੀ  ਵਧੀਆ ਹੋ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਜਿਸ ਸਵਰਗ ਦੀ ਪ੍ਰਾਪਤੀ ਲਈ ਦੁਨੀਆ ਸ਼ੁਦਾਈ ਹੋਈ ਫਿਰਦੀ ਹੈ, ਅੰਨ੍ਹੇਵਾਹ ਧਾਰਮਿਕ ਅਸਥਾਨਾਂ ਵਿੱਚ ਜਾਕੇ  ਆਪਣੀ ਛੋਟੀ ਜਿਹੀ ਜ਼ਿੰਦਗੀ ਦਾ ਅਨਮੋਲ ਸਮਾਂ ਬਰਬਾਦ ਕਰ ਰਹੀ ਹੈ ਤੇ ਕਰਮਕਾਂਡਾਂ ਵਿੱਚ ਫਸਕੇ ਆਰਥਿਕ ਲੁੱਟ ਕਰਵਾ ਰਹੀ ਹੈ, ਉਹ ਸਵਰਗ ਸਾਨੂੰ ਸਹਿਜੇ ਹੀ ਦੋ ਚਾਰ ਸਾਲ“ ਵਿੱਚ ਇਸੇ ਦੁਨੀਆਂ ਵਿੱਚ ਤੇ ਇਸੇ ਹੀ ਜਿੰਦਗੀ ਵਿੱਚ ਪ੍ਰਾਪਤ ਹੋ ਸਕਦਾ ਹੈ!

ਬੱਸ, ਆਪਣੀ ਸੋਚ ਨੂੰ ਥੋੜ੍ਹਾ ਸਾਇੰਟੇਫਿਕ ਬਣਾਉਣ ਦੀ ਲੋੜ ਹੈ
**

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author