ShamSingh7“ਦੋਵੇਂ ਹਕੂਮਤਾਂ ਸੰਜੀਦਗੀ ਨਾਲ ਸੋਚਣ ਅਤੇ ਲੋਕਾਂ ਦੇ ਜਜ਼ਬਾਤ ਦੀ ਤਰਜ਼ਮਾਨੀ ...
(18 ਜੂਨ 2018)

 

ਪਹਿਲੀ ਜੂਨ ਨੂੰ ਚੰਡੀਗੜ੍ਹ ਤੋਂ ਤੁਰੇ ਤਾਂ ਤਪਸ਼ ਦੀ ਮਾਰੋਮਾਰ ਦਾ ਆਪਣਾ ਹੀ ਰੰਗ ਸੀ, ਆਪਣਾ ਹੀ ਜ਼ੋਰਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਗਰਮੀ ਵੀ ਸੀ ਤੇ ਹੁੰਮਸ ਵੀਅੰਤਰਰਾਸ਼ਟਰੀ ਸਿਰਫ ਨਾਂ ਦਾ ਹੀ ਲੱਗਾ, ਸਹੂਲਤਾਂ ਦੀ ਥੁੜ ਹੀ ਥੁੜ। ਲਗਦਾ ਸੀ ਏ. ਸੀ ਕੰਮ ਹੀ ਨਹੀਂ ਸੀ ਕਰ ਰਹੇ ਜਾਂ ਫਿਰ ਉਨ੍ਹਾਂ ਤੋਂ ਕੰਮ ਲੈਣਾ ਨਹੀਂ ਆ ਰਿਹਾ। ਫਲਾਈਟ ਸ੍ਰੀਨਗਰ ਤੋਂ ਦੇਰ ਨਾਲ ਆਈ ਤੇ ਉਸ ਨੇ ਛੇਤੀ ਹੀ ਮੁੜ ਥੋੜ੍ਹੇ ਸਮੇਂ ਅੰਦਰ ਚੰਡੀਗੜ੍ਹ ਤੋਂ ਸ੍ਰੀਨਗਰ ਵੱਲ ਉਡਾਰੀ ਭਰ ਲਈ। ਕੁੱਝ ਇਕ ਤਾਂ ਹਵਾਈ ਅੱਡੇ ਅੰਦਰਲੀਆਂ ਕੁਰਸੀਆਂ ’ਤੇ ਬੈਠੇ ਖਦਸ਼ਾ ਪ੍ਰਗਟ ਕਰ ਰਹੇ ਸਨ ਕਿ ਸ਼ਾਇਦ ਹਾਲਾਤ ਚੰਗੇ ਨਾ ਹੋਣ ਪਰ ਗਰੁੱਪ ਵਿਚ ਹੋਣ ਕਾਰਨ ਹੌਸਲੇ ਦੁਆਲੇ ਸਾਥੀਆਂ ਦੇ ਸਾਥ ਦੀ ਦੀਵਾਰ ਉਸਾਰ ਰਹੇ ਸਨ ਤਾਂ ਕਿ ਡਰ ਅਤੇ ਦਹਿਸ਼ਤ ਦੀ ਬੁੱਕਲ ਵਿੱਚੋਂ ਬਾਹਰ ਨਿਕਲਿਆ ਜਾ ਸਕੇ

ਸਪਾਈਸ ਜੈੱਟ ਵਿਚ ਬੈਠੇ ਤਾਂ ਸੁਖ ਦਾ ਸਾਹ ਆਇਆਠੰਢ ਦਾ ਆਨੰਦ ਆਇਆ। ਇਕ ਘੰਟਾ ਦਸ ਮਿੰਟ ਬਾਅਦ ਸ੍ਰੀਨਗਰ ਦੇ ਹਵਾਈ ਅੱਡੇ ਤੇ ਉੱਤਰੇ ਤਾਂ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਵਾਈ ਜਹਾਜ਼ ਵਿੱਚੋਂ ਉੱਤਰਦਿਆਂ ਹੀ ਕੁਦਰਤ ਦੇ ਏ.ਸੀ ਦਾ ਚੌਤਰਫੀ ਨਜ਼ਾਰਾ ਮਾਨਣ ਨੂੰ ਮਿਲਿਆਹੋਟਲ ਜਾਣ ਵਾਸਤੇ ਟੈਕਸੀ ਵਿਚ ਬੈਠੇ ਤਾਂ ਟੈਕਸੀ ਚਾਲਕ ਨੇ ਗੱਲ ਛੇੜਦਿਆਂ ਹੀ ਕਿਹਾ ਕਿ ਸਾਡਾ ਪੰਗਾ ਸਰਕਾਰ ਨਾਲ ਹੈ, ਸਾਨੂੰ ਆਜ਼ਾਦੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਅਮਨ-ਚੈਨ ਨਾਲ ਰਹਿ ਸਕੀਏਇਹ ਸੁਣਦਿਆਂ ਹੀ ਸਿਆਸੀ ਹਵਾ ਚੱਲ ਪਈਉਹ ਪੀ. ਡੀ. ਪੀ. ਅਤੇ ਭਾਜਪਾ ਦੀ ਚੱਲ ਰਹੀ ਸਾਂਝੀ ਸਰਕਾਰ ਤੋਂ ਵੀ ਖੁਸ਼ ਨਹੀਂ ਸੀ ਕਿਉਂਕਿ ਦੋਹਾਂ ਦੇ ਵਿਚਾਰ ਹੀ ਨਹੀਂ ਮਿਲਦੇਅਸੀਂ ਸਿਰਫ ਉਸ ਨੂੰ ਹੀ ਸੁਣ ਰਹੇ ਸਾਂ ਅਤੇ ਉਸ ਨਾਲ ਸਹਿਮਤ ਸਾਂ ਕਿ ਜਿਹੜੀਆਂ ਪਾਰਟੀਆਂ ਇਕ ਦੂਜੀ ਦੇ ਵਿਰੁੱਧ ਹੀ ਬੋਲਦੀਆਂ, ਉਨ੍ਹਾਂ ਨੂੰ ਕਿਸੇ ਵੀ ਦਲੀਲ ਨਾਲ ਸਾਂਝੀ ਸਰਕਾਰ ਬਣਾਉਣ ਦਾ ਹੱਕ ਨਹੀਂਚੱਲਦੀ ਚੱਲਦੀ ਗੱਲ ਅਤਿਵਾਦ ਵੱਲ ਤੁਰੀ ਤਾਂ ਸਰਹੱਦਾਂ ਤੱਕ ਜਾ ਪਹੁੰਚੀਉਹ ਦੋਹਾਂ ਤੋਂ ਹੀ ਦੁਖੀ ਸੀ ਅਤੇ ਕਹਿੰਦਾ ਕਿ ਭਾਰਤੀ ਗੋਲ਼ੀ ਤਾਂ ਪਾਕਿਸਤਾਨ ਦੀ ਗੋਲ਼ੀ ਦੇ ਜਵਾਬ ਵਿੱਚ ਚੱਲਦੀ ਹੈ ਅਤੇ ਅਤਿਵਾਦ, ਗੁਲਾਮੀ ਅਤੇ ਤਾਨਾਸ਼ਾਹੀ ਦੇ ਖਿਲਾਫ ਵੀ ਹੈ ਅਤੇ ਬੇਰੁਜ਼ਗਾਰੀ ਦੇ ਵੀ

ਸ੍ਰੀਨਗਰ ਦੀਆਂ ਸੜਕਾਂ ਤੇ ਵੀ ਘੁੰਮੇ ਅਤੇ ਬਜ਼ਾਰਾਂ ਵਿਚ ਵੀਫੌਜ ਰਫਲਾਂ ਸਮੇਤ ਥਾਂ ਥਾਂ ਹਾਜ਼ਰ ਸੀ ਜਿਸ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਸੀ ਖਤਰਾ ਮੰਡਰਾ ਰਿਹਾ ਹੈਸੋਨਮਰਗ, ਗੁਲਮਰਗ ਅਤੇ ਪਹਿਲਗਾਮ ਵੀ ਘੁੰਮੇ ਪਰ ਇੱਥੇ ਲੋਕ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਸਨ, ਕਿਤੇ ਵੀ ਅਤਿਵਾਦ ਨਜ਼ਰ ਨਹੀਂ ਆਇਆਡੱਲ ਲੇਕ ਨੇੜੇ ਨਿਸ਼ਾਤ ਬਾਗ ਘੁੰਮਦਿਆਂ ਸੁਣਿਆ ਕਿ ਇੱਥੇ ਬਹੁਤ ਭੀੜ ਹੁੰਦੀ ਸੀ ਪਰ ਹੁਣ ਅਤਿਵਾਦ ਦੇ ਡਰ ਕਰਕੇ ਰੌਣਕ ਘਟ ਗਈ, ਫੇਰ ਵੀ ਲੋਕ ਰੁਕਦੇ ਨਹੀਂ

ਇੱਥੇ ਸੀ. ਆਰ. ਪੀ. ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਥੋਪੀਆ ਵਾਲੇ ਪਾਸੇ ਸ਼ਹਿਰ ਵਿੱਚ ਵੀ ਗੜਬੜ ਹੈ ਅਤੇ ਦੇਹਾਤ (ਪੇਂਡੂ) ਇਲਾਕਿਆਂ ਵਿੱਚ ਵੀਪੱਥਰਬਾਜ਼ਾਂ ਦੀ ਖਾਕੀ ਨਾਲ ਖਹਿ ਹੈ ਜਿਸ ਕਾਰਨ ਜਦ ਵੀ ਮੌਕਾ ਲਗਦਾ ਹੈ ਉਹ ਪੱਥਰਬਾਜ਼ੀ ਤੋਂ ਰੋਕਿਆਂ ਵੀ ਨਹੀਂ ਰੁਕਦੇਗਰੀਬ ਕਸ਼ਮੀਰੀਆਂ ਦਾ ਅਤਿਵਾਦ ਨਾਲ ਕੋਈ ਵਾਸਤਾ ਨਹੀਂਉਹ ਤਾਂ ਦੁਕਾਨਾਂ ਚਲਾਉਂਦੇ - ਖੱਚਰਾਂ, ਘੋੜਿਆਂ ਤੇ ਬਿਠਾ ਕੇ ਲੋਕਾਂ ਨੂੰ ਕੁਦਰਤੀ ਨਜ਼ਾਰੇ ਦਿਖਾਉਂਦੇ, ਟੈਕਸੀ ਚਲਾਉਂਦੇ ਅਤੇ ਸ਼ਿਕਾਰਿਆਂ ਵਿਚ ਘੁਮਾਉਂਦੇ ਹਨ

ਇਨ੍ਹਾਂ ਬਾਰੇ ਹਰੇਕ ਦਾ ਬਲਿਹਾਰੀ ਜਾਣ ਨੂੰ ਜੀਅ ਕਰੇਗਾ ਕਿਉਂਕਿ ਇਹ ਮਿਹਨਤੀ ਹਨ ਅਤੇ ਕਿਸੇ ਕਿਸਮ ਦੀ ਮਿਹਨਤ ਕਰਨ ਤੋਂ ਨਾ ਹੀ ਘਬਰਾਉਂਦੇ ਹਨ ਤੇ ਨਾ ਹੀ ਭੱਜਦੇ ਹਨ

ਕਸ਼ਮੀਰ ਟਾਈਮਜ਼ ਅਖਬਾਰ ਦੇ ਦੋ ਪੱਤਰਕਾਰ ਡਲ ਝੀਲ ਦੇ ਕਿਨਾਰੇ ਮਿਲ ਪਏਉਨ੍ਹਾਂ ਨੇ ਦੱਸਿਆ ਕਿ ਸੀ. ਆਰ. ਪੀ. ਦੇ ਅਫਸਰ ਦੀ ਗੱਲ ਠੀਕ ਹੈ, ਥੋਪੀਆ ਵਿੱਚ ਪੱਥਰਬਾਜ਼ੀ ਵੀ ਹੁੰਦੀ ਹੈ ਅਤੇ ਪੀਰ ਦੀ ਗਲੀ ਰਾਹੀਂ ਪਾਕਿਸਤਾਨੀ ਅਤਿਵਾਦੀ ਏਧਰ ਵੀ ਅਸਾਨੀ ਨਾਲ ਆ ਵੜਦੇ ਹਨ ਅਤੇ ਸ਼ਰਾਰਤ ਕਰਨ ਤੋਂ ਵੀ ਡਰਦੇ ਨਹੀਂ

ਸ਼ਹਿਰਾਂ ਵਿਚ ਸੁਰੱਖਿਆ ਫੋਰਸਾਂ ਦਾ ਪਹਿਰਾ ਤੇ ਸਾਵਧਾਨੀ ਤਾਂ ਹੈ ਪਰ ਉਹ ਆਮ ਲੋਕਾਂ ਦੀ ਰਾਖੀ ਵਾਸਤੇ ਹੀ ਹਨ, ਦਹਿਸ਼ਤ ਪੈਦਾ ਕਰਨ ਵਾਸਤੇ ਨਹੀਂਉਹ ਕੋਈ ਵੀ ਗੱਲ ਡਰਾਉਣ ਵਾਸਤੇ ਨਹੀਂ ਕਰਦੇ

ਪਰ ਉਨ੍ਹਾਂ ਦੇ ਇਹ ਹਿਫਾਜ਼ਤੀ ਪਰਬੰਧ ਵੀ ਆਮ ਲੋਕਾਂ ਦੇ ਗਲ਼ੋਂ ਥੱਲੇ ਨਹੀਂ ਉੱਤਰਦੇਉਹ ਘੁਸਮੁਸ ਕਰਦਿਆਂ ਸਰਕਾਰਾਂ ਨੂੰ ਹੀ ਕੋਸਦੇ ਹਨ, ਜੋ ਗੱਲਬਾਤ ਨਹੀਂ ਕਰਦੀਆਂਅਜਿਹਾ ਮਾਹੌਲ ਗੁੱਸੇ ਭਰਿਆ ਉਲਾਂਭਾ ਵੀ ਹੈ ਕਿ ਪਹਿਲਾਂ ਤਾਂ ਸਰਹੱਦਾਂ ਤੇ ਜਵਾਨ ਹੀ ਸ਼ਹੀਦ ਹੁੰਦੇ ਸਨ ਪਰ ਹੁਣ ਤਾਂ ਘਰਾਂ ਵਿਚ ਬੈਠੇ ਲੋਕਾਂ ਦਾ ਮੌਤ ਤੋਂ ਬਚਣਾ ਔਖਾ ਹੋਇਆ ਪਿਆ ਹੈ

ਸ੍ਰੀਨਗਰ ਵਿਚ ਅਕਸਰ ਇਹ ਅਫਵਾਹ ਫੈਲਦੀ ਰਹਿੰਦੀ ਹੈ ਕਿ ਲਾਲ ਚੌਕ ਅੰਦਰ ਪੱਥਰਬਾਜ਼ੀ ਹੋਣ ਲੱਗ ਪਈ ਹੈ ਪਰ ਫੇਰ ਇਹ ਅਫਵਾਹ ਹੀ ਨਿਕਲਦੀ ਹੈ ਜਦੋਂ ਕਿ ਇਹ ਸੱਚ ਨਹੀਂ ਹੁੰਦਾਕਦੇ ਕਦੇ ਪੱਥਰਬਾਜ਼ੀ ਹੁੰਦੀ ਵੀ ਹੈ ਪਰ ਸੁਰੱਖਿਆ ਸੈਨਾਵਾਂ ਪੱਥਰਬਾਜ਼ਾਂ ’ਤੇ ਕਾਬੂ ਪਾਉਣ ਵਿੱਚ ਕਦੇ ਸੁਸਤ ਨਹੀਂ ਹੁੰਦੀਆਂਆਮ ਦੇਖਣ ਵਿੱਚ ਆਇਆ ਹੈ ਕਿ ਵਾਦੀ ਵਿਚ ਅਮਨ-ਅਮਾਨ ਹੈਕਦੇ ਕਦੇ, ਕਿਤੇ ਕਿਤੇ ਭੜਕਾਹਟ ਵੀ ਹੁੰਦੀ ਰਹਿੰਦੀ ਹੈ ਅਤੇ ਬੁਰੇ ਹਸ਼ਰ ਵਾਲੀਆਂ ਘਟਨਾਵਾਂ ਵੀ

ਚੰਡੀਗੜ੍ਹ ਤੋਂ ਅਠਾਰਾਂ ਮੈਂਬਰਾਂ ਦੀ ਟੋਲੀ ਚੱਲਣ ਵੇਲੇ ਤਾਂ ਹਾਲਾਤ ਚੰਗੇ ਨਾ ਹੋਣ ਦੀ ਹਾਲਾਤ ਵਿਚ ਸੀ ਪਰ ਕਸ਼ਮੀਰ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਲੰਘਣ ਵੇਲੇ ਟੋਲੀ ਦੇ ਮੈਂਬਰਾਂ ਨੇ ਦੇਖਿਆ ਕਿ ਮੀਡੀਆ ਵਿਚ ਵੀ ਐਵੇਂ ਬਹੁਤਾ ਰੌਲ਼ਾ-ਰੱਪਾ ਹੈ ਜਦ ਕਿ ਇੱਥੇ ਤਾਂ ਲੋਕ ਆਪਣੇ ਰੋਜ਼-ਮਰਾ ਦੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਅਤਿਵਾਦ ਅਤੇ ਅਤਿਵਾਦੀਆਂ ਬਾਰੇ ਸੋਚਣ ਦੀ ਵਿਹਲ ਹੀ ਨਹੀਂ

ਲੋਕ ਇੰਨਾ ਜ਼ਰੂਰ ਮਹਿਸੂਸ ਕਰਦੇ ਹਨ ਕਿ ਜੇ ਦੋਵੇਂ ਪਾਸੇ ਦੀਆਂ ਹਕੂਮਤਾਂ ਗਰੀਬੀ ਨਾਲ ਲੜਨ, ਬੇਰੁਜ਼ਗਾਰੀ ਦੂਰ ਕਰਨ ਵੱਲ ਧਿਆਨ ਦੇਣ ਤਾਂ ਅਤਿਵਾਦ ਜੇ ਖਤਮ ਨਹੀਂ ਹੋ ਸਕਦਾ ਤਾਂ ਘਟ ਜਰੂਰ ਜਾਵੇਗਾਪਰ ਉਨ੍ਹਾਂ ਨੂੰ ਸਿਆਸਤਦਾਨਾਂ ਦੀਆਂ ਚਾਲਾਂ ਬਾਰੇ ਸਮਝ ਨਹੀਂ ਆਉਂਦੀ ਕਿ ਦੋਵੇਂ ਪਾਸੇ ਜਾਨਾਂ ਬਚਾਉਣ ਲਈ ਜਤਨ ਕਿਉਂ ਨਹੀਂ ਕਰਦੇ

ਕਸ਼ਮੀਰ ਵਾਦੀ ਵਿਚ ਘੁੰਮਦਿਆਂ ਇਹ ਦੇਖਿਆ ਹੈ ਕਿ ਸੈਲਾਨੀ ਪੂਰੀ ਆਜ਼ਾਦੀ ਨਾਲ ਘੁੰਮਦੇ ਹੋਏ ਕੁਦਰਤ ਦੇ ਨਜ਼ਾਰਿਆਂ ਨੂੰ ਰੀਕਾਰਡ ਵੀ ਕਰਦੇ ਹਨ ਅਤੇ ਮਾਣਦੇ ਵੀ ਹਨਡੱਲ ਝੀਲ ਵਿੱਚ ਸ਼ਿਕਾਰੇ ਘੁੰਮਦੇ ਅਤੇ ਸੈਲਾਨੀ ਅਨੰਦ ਲੈਂਦੇਨਿਸ਼ਾਤ ਬਾਗ, ਸ਼ਾਲੀਮਾਰ ਬਾਗ, ਚਸ਼ਮੇ ਸ਼ਾਹੀ ਅਤੇ ਪਰੀ ਬਾਗ ਵਿਚ 5 ਜੂਨ ਨੂੰ ਰੌਣਕ ਦੀ ਘਾਟ ਨਹੀਂ ਸੀ ਅਤੇ ਮੌਸਮ ਠੰਢਾ ਨਾ ਹੋਣ ਦੇ ਬਾਵਜੂਦ ਚੰਦਨਵਾੜੀ ਤੱਕ ਘੁੰਮਣ ਤੋਂ ਨਾ ਰੁਕੇਠੰਢ ਉਡੀਕਦੇ ਉੱਥੇ ਪਹੁੰਚੇ

ਕਸ਼ਮੀਰ ਵਾਦੀ ਨੂੰ ਜੰਨਤ (ਸਵਰਗ) ਕਿਹਾ ਜਾਂਦਾ ਹੈ ਅਤੇ ਹੈ ਵੀ ਜਿਸ ਕਰਕੇ ਭਾਰਤ ਸਰਕਾਰ ਨੂੰ ਮਾਹੌਲ ਸਾਜ਼ਗਾਰ ਬਣਾ ਕੇ ਵਾਰਤਾ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਦੇਸ਼ ਦੀਆਂ ਸਰਹੱਦਾਂ ਦੇ ਦੋਵੇਂ ਪਾਸੇ ਫੈਲੇ ਸਵਰਗਾਂ ਦੀ ਸ਼ਾਨ ਬਚੀ ਰਹੇ ਅਤੇ ਅਮਨ ਵੀਜੇ ਅਤਿਵਾਦ ਹੈ ਵੀ ਤਾਂ ਉਹ ਖਤਮ ਕੀਤੇ ਬਿਨਾਂ ਨਹੀਂ ਸਰਨਾ ਔਖਿਆਈ ਇਹ ਹੈ ਕਿ ਉਹ ਕਿਧਰੇ ਦਿਸਦਾ ਨਹੀਂ, ਸਾਨੂੰ ਵੀ ਕਿਧਰੇ ਨਜ਼ਰ ਨਹੀਂ ਆਇਆ

ਦੋਹਾਂ ਨੂੰ ਹੱਕ ਨਹੀਂ

ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਹੀ ਹੱਕ ਨਹੀਂ ਕਿ ਉਹ ਦੋਹਾਂ ਮੁਲਕਾਂ ਦੇ ਅਵਾਮ ਦੀਆਂ ਭਾਵਨਾਵਾਂ ਦੇ ਉਲਟ ਚੱਲਣਦੋਹਾਂ ਨੂੰ ਇਹ ਵੀ ਹੱਕ ਨਹੀਂ ਕਿ ਉਹ ਦੋਵੇਂ ਪਾਸੇ ਵਸਦੇ ਸਵਰਗ ਵਰਗੇ ਕਸ਼ਮੀਰ ਨੂੰ ਉਜਾੜਨਇਸ ਲਈ ਦੋਵੇਂ ਪਾਸੇ ਜ਼ਿੰਮੇਵਾਰ ਬਣਕੇ ਆਪੋ ਆਪਣੇ ਖੇਤਰਾਂ ਅਤੇ ਲੋਕਾਂ ਦੀ ਰਾਖੀ ਲਈ ਕੰਮ ਕਰਨ ਵਾਸਤੇ ਸਰਗਰਮ ਹੋਣ ਇਕ ਦੂਜੇ ਤੇ ਦੋਸ਼ ਅਤੇ ਤੋਹਮਤਾਂ ਲਾਉਣ ਦੀ ਬਜਾਏ ਗਲਵੱਕੜੀਆਂ ਪਾਉਣ ਲਈ ਜਤਨ ਕਰਨਪਿਛਲੀਆਂ ਭੁੱਲਾਂ ਵਾਸਤੇ ਪਛਤਾਉਣ ਵੀ, ਮਾਫੀ ਵੀ ਮੰਗਣ ਅਤੇ ਭਵਿੱਖ ਦੇ ਨੈਣ-ਨਕਸ਼ ਨਿਖਾਰ ਦੇਣਦੋਹਾਂ ਮੁਲਕਾਂ ਵਿੱਚ ਸੁਲਾਹ-ਸਫਾਈ ਨਾਲ ਹੀ ਜਾਨਾਂ ਦਾ ਹੁੰਦਾ ਨੁਕਸਾਨ ਬੰਦ ਹੋ ਸਕਦਾ ਹੈਦੋਵੇਂ ਹਕੂਮਤਾਂ ਸੰਜੀਦਗੀ ਨਾਲ ਸੋਚਣ ਅਤੇ ਲੋਕਾਂ ਦੇ ਜਜ਼ਬਾਤ ਦੀ ਤਰਜ਼ਮਾਨੀ ਕਰਨ

** 

ਲਤੀਫੇ ਦਾ ਚਿਹਰਾ-ਮੋਹਰਾ

ਭਾਰਤੀ ਪੱਤਰਕਾਰਾਂ ਦੀ ਇਕ ਟੋਲੀ ਪਾਕਿਸਤਾਨ ਗਈ ਤਾਂ ਉੱਥੇ ਸ਼ਰਾਬਬੰਦੀ ਤੋਂ ਟੋਲੀ ਦੇ ਸਾਰੇ ਮੈਂਬਰ ਔਖੇ ਹੋ ਗਏਉਨ੍ਹਾਂ ਵਿੱਚੋਂ ਇਕ ਕਵੀ ਨੇ ਭਰੀ ਮਹਿਫਲ ਵਿੱਚ ਇਹ ਸ਼ੇਅਰ ਤਿੰਨ ਵਾਰ ਬੋਲਿਆ:

ਹਿੰਦ-ਪਾਕਿ ਨੇ ਆਸੇ ਪਾਸੇ, ਕਿਉਂ ਕਰਨ ਇਹ ਰੋਜ਼ ਤਮਾਸ਼ੇ,
ਦੋਵੇਂ ਪਾਸੇ ਵਗਦੀਆਂ ਨਦੀਆਂ, ਫਿਰ ਕਿਉਂ ਰਹੀਏ ਸ਼ਾਮ ਪਿਆਸੇ

ਇੱਕ ਪਾਕਿਸਤਾਨੀ ਪੱਤਰਕਾਰ ਉੱਠਿਆ ਤੇ ਕਹਿਣ ਲੱਗਾ, ਹੋਟਲ ਦਾ ਕਮਰਾ ਨੰਬਰ ਦੱਸ ਦਿਉ, ਉੱਥੇ ਬੋਤਲ ਨਦੀ ਪਹੁੰਚ ਜਾਵੇਗੀ

*****
(1197)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author