ShamSingh7ਜ਼ਰੂਰੀ ਹੈ ਕਿ ਦੇਸ਼ ਦੇ ਲੋਕਾਂ ਵਿੱਚ ਹਰ ਪੱਧਰ ’ਤੇ ਬਰਾਬਰੀ ਹੋਵੇ। ਅਜਿਹਾ ਕਰਨ ਲਈ ...
(25 ਅਪਰੈਲ 2018)

 

ਸੋਨੇ ਦੀ ਚਿੜੀ ਸਮਝਿਆ ਜਾਂਦਾ ਰਿਹਾ ਭਾਰਤ ਦੇਸ਼ ਵਿਸ਼ਾਲ ਵੀ ਹੈ ਤੇ ਮਹਾਨ ਵੀਵਿਸ਼ਾਲ ਦੂਰ-ਦੂਰ ਤੱਕ ਫੈਲੇ ਆਕਾਰ ਕਰ ਕੇ ਅਤੇ ਮਹਾਨ ਇਸ ਲਈ ਕਿ ਸਹੀ ਅਤੇ ਢੁੱਕਵੀਂ ਅਗਵਾਈ ਬਿਨਾਂ ਵੀ ਇੱਥੇ ਲੋਕ ਰਾਜ ਚੱਲੀ ਜਾ ਰਿਹਾ ਹੈਭਾਰਤ ਨੂੰ ਕੋਈ ਅਜਿਹਾ ਆਗੂ ਨਹੀਂ ਮਿਲ ਰਿਹਾ, ਜਿਹੜਾ ਆਪਣੀ ਪਾਰਟੀ ਦੇ ਸਮੂਹ ਨਾਲ ਆਪਣੇ ਨਿੱਜੀ ਦਿਸਹੱਦਿਆਂ ਤੋਂ ਪਾਰ ਤੱਕ ਦੇਖਣ ਦੇ ਸਮਰੱਥ ਹੋਵੇਊਣੇ-ਬੌਣੇ ਨੇਤਾ ਆਪਣੀ ਬੌਣੀ ਸੋਚ ਨਾਲ ਉਹ ਮੁੱਦੇ ਅਤੇ ਮਸਲੇ ਹੱਲ ਕਰਨ ਦੇ ਸਮਰੱਥ ਨਹੀਂ, ਜਿਹੜੇ ਜ਼ਰੂਰੀ ਵੀ ਹਨ ਅਤੇ ਅਹਿਮ ਵੀ

ਛੋਟੇ-ਮੋਟੇ ਫ਼ਰਕ ਨਾਲ ਬੰਦੇ ਤਾਂ ਭਾਰਤ ਵਿੱਚ ਇੱਕੋ ਜਿਹੇ ਹੀ ਹਨ, ਪਰ ਜਾਤਾਂ ਅਤੇ ਫਿਰਕਿਆਂ ਦਾ ਕੋਈ ਅੰਤ ਨਹੀਂਸ਼ਾਇਦ ਹੀ ਕੋਈ ਮੁਲਕ ਹੋਵੇ, ਜਿੱਥੇ ਭਾਰਤ ਜਿੰਨੀਆਂ ਜਾਤਾਂ ਹੋਣਕਮਾਲ ਇਹ ਹੈ ਕਿ ਇਹ ਨਿੱਤ ਵਧੀ ਜਾਂਦੀਆਂ ਹਨ, ਘਟਦੀਆਂ ਨਹੀਂ6500 ਤੋਂ ਵੱਧ ਜਾਤਾਂ ਇੱਕ ਰਿਕਾਰਡ ਹੀ ਹੈ, ਜਿਨ੍ਹਾਂ ਕਾਰਨ ਮਨੁੱਖਾਂ ਵਿਚਕਾਰ ਤਣੀਆਂ ਦੀਵਾਰਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀਆਂਇੱਕ ਹੀ ਮੁਲਕ ਵਿੱਚ ਇੰਨੇ ਧਰਮ, ਏਨੀਆਂ ਜ਼ੁਬਾਨਾਂ ਅਤੇ ਕਿਸਮ-ਕਿਸਮ ਦੇ ਸੱਭਿਆਚਾਰ ਕਿ ਗਿਣਤੀ ਕਰਨਾ ਹੀ ਸੰਭਵ ਨਹੀਂ

ਜਾਤਾਂ ਨੂੰ ਛੋਟੀਆਂ-ਵੱਡੀਆਂ ਵਿੱਚ ਵੰਡ ਦਿੱਤਾ ਗਿਆ, ਜਿਸ ਕਾਰਨ ਬੰਦੇ ਵੀ ਛੋਟੇ-ਵੱਡੇ ਹੋ ਕੇ ਰਹਿ ਗਏਕਿਸੇ ਵਿੱਚ ਅੰਗ ਵੱਧ ਨਹੀਂ, ਕਿਸੇ ਵਿੱਚ ਘੱਟ ਨਹੀਂ, ਫੇਰ ਵੀ ਛੋਟੇ-ਵੱਡੇ ਦਾ ਫ਼ਰਕ! ਬੱਚੇ ਦਾ ਜਨਮ ਅਚਾਨਕ ਹੁੰਦਾ ਹੈ, ਜਿਸ ਕਾਰਨ ਉਸ ਨੂੰ ਖਾਨਦਾਨ ਦਾ ਤਾਂ ਪਤਾ ਹੀ ਨਹੀਂ ਲੱਗਦਾਜੰਮਣ ਤੋਂ ਪਹਿਲਾਂ ਉਸ ਨੂੰ ਪੁੱਛਿਆ ਵੀ ਨਹੀਂ ਜਾਂਦਾ ਕਿ ਉਹ ਕਿਸ ਦੇ ਘਰ ਜੰਮਣਾ ਪਸੰਦ ਕਰੇਗਾਯਾਨੀ ਉਸ ਕੋਲ ਕੋਈ ਚੋਣ ਹੀ ਨਹੀਂ ਹੁੰਦੀਫਿਰ ਮਨੂੰ ਦੀ ਇਸ ਕਿੱਤਾ-ਵੰਡ ਨੂੰ ਜਾਤ-ਪਾਤ ਵਜੋਂ ਮਾਨਤਾ ਕਿਉਂ ਦਿੱਤੀ ਜਾਵੇ? ਕੋਈ ਸੰਜੀਦਾ ਹੋ ਕੇ ਇਸ ’ਤੇ ਝਾਤੀ ਮਾਰਨ ਲਈ ਤਿਆਰ ਨਹੀਂਹਰ ਕੋਈ ਇਸ ਮੂਰਖਤਾ ਨੂੰ ਅੱਖਾਂ ਮੀਟ ਕੇ ਮੰਨੀ ਜਾ ਰਿਹਾ ਹੈ, ਸੋਚਣ ਲਈ ਤਿਆਰ ਨਹੀਂ

ਕਿੱਤਿਆਂ ਵਿੱਚ ਬਹੁਤ ਤਬਦੀਲੀ ਹੋ ਗਈਮਜਬੂਰੀ ਵੱਸ ਹਰੇਕ ਉਹ ਕੰਮ ਕਰ ਰਿਹਾ, ਜਿਸ ਵਿੱਚ ਉਸ ਦੀ ਦਿਲਚਸਪੀ ਵੀ ਨਹੀਂ, ਪਰ ਉਹ ਛੱਡ ਵੀ ਨਹੀਂ ਸਕਦਾਕਿੱਤਿਆਂ ਦੀ ਤਬਦੀਲੀ ਨਾਲ ਜਾਤ-ਪਾਤ ਨਹੀਂ ਬਦਲੀਇਹ ਪੱਥਰ ਦੀ ਦੀਵਾਰ ਵਾਂਗ ਪੱਕੀ ਸਥਿਰ ਖੜ੍ਹੀ ਹੈ, ਹਿੱਲਣ ਲਈ ਵੀ ਤਿਆਰ ਨਹੀਂਜਿਨ੍ਹਾਂ ਅਜੋਕੇ ਬੁੱਧੀਜੀਵੀਆਂ ਨੇ ਇਸ ਬਾਰੇ ਸੋਚਣਾ ਸੀ ਤੇ ਲੋਕਾਂ ਦਾ ਨਜ਼ਰੀਆ ਬਦਲਣਾ ਸੀ, ਉਹ ਖ਼ੁਦ ਇਸ ਦੇ ਸ਼ਿਕੰਜੇ ਵਿੱਚ ਇੰਨੇ ਕੱਸੇ ਗਏ ਕਿ ਨਿਕਲਣ ਲਈ ਸੋਚਦੇ ਹੀ ਨਹੀਂ

ਜਾਤ-ਪਾਤ ਨੇ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਕੇ ਉਸ ਨੂੰ ਹੀ ਚੁਣੌਤੀ ਦੇ ਦਿੱਤੀ, ਜਿਸ ਨੇ ਦੁਨੀਆ ਬਣਾਈ ਤੇ ਜਨਤਾ ਜਾਂ ਜੀਵਾਂ ਨੂੰ ਦੁਨੀਆ ਅੰਦਰ ਲਿਆਂਦਾਇਹ ਬਹੁਤ ਘਾਤਕ ਹੈ, ਜਿਸ ਕਾਰਨ ਗਾਲੀ-ਗਲੋਚ ਹੁੰਦੀ ਰਹਿੰਦੀ ਹੈ, ਹੱਥੋ-ਪਾਈ ਅਤੇ ਮਾਰ-ਕੁੱਟ ਵੀਇਹ ਸਾਰੀਆਂ ਗੱਲਾਂ ਕੁਦਰਤੀ ਵਰਤਾਰੇ ਦੇ ਵੀ ਖ਼ਿਲਾਫ਼ ਹਨ ਅਤੇ ਕੁਦਰਤੀ ਨਿਆਂ ਦੇ ਵੀਸਰਕਾਰਾਂ ਨਾਹਰੇ ਜ਼ਰੂਰ ਮਾਰਦੀਆਂ ਆ ਰਹੀਆਂ, ਪਰ ਜਾਤ-ਪਾਤ ਨੂੰ ਮਿਟਾਉਣ ਲਈ ਕੁਝ ਨਹੀਂ ਕਰਦੀਆਂ

ਭ੍ਰਿਸ਼ਟਾਚਾਰ ਦੂਜਾ ਦੁਸ਼ਮਣ ਹੈ, ਜਿਸ ਦਾ ਨੰਬਰ ਜਾਤ-ਪਾਤ ਤੋਂ ਅਗਲਾ ਹੈ, ਜੋ ਦੇਸ਼ ਨੂੰ ਸਿਉਂਕ ਵਾਂਗ ਖਾ ਰਿਹਾ ਅਤੇ ਅੱਗੇ ਨਹੀਂ ਵਧਣ ਦਿੰਦਾਸ਼ਾਇਦ ਹੀ ਕੋਈ ਥਾਂ ਬਚਿਆ ਹੋਇਆ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇਭ੍ਰਿਸ਼ਟਾਚਾਰੀਆਂ ਨੇ ਇੰਨਾ ਵਿਸ਼ਾਲ ਜਾਲ ਫੈਲਾਇਆ ਹੋਇਆ ਹੈ ਕਿ ਕੋਈ ਵੀ ਥਾਂ ਇਸ ਤੋਂ ਮੁਕਤ ਨਹੀਂਸਰਕਾਰੀ ਤਨਖ਼ਾਹਾਂ ਹਾਸਲ ਕਰਦੇ ਮੰਤਰੀ-ਸੰਤਰੀ ਭ੍ਰਿਸ਼ਟਾਚਾਰ ਦੇ ਕਾਲੇ ਰੰਗ ਵਿੱਚ ਇੰਨੇ ਰੰਗੇ ਗਏ ਹਨ ਕਿ ਇਸ ਬਿਨਾਂ ਉਨ੍ਹਾਂ ਦਾ ਸਰਦਾ ਹੀ ਨਹੀਂਇਸ ਨੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਕੋਈ ਵੀ ਇਸ ਦੀ ਲਪੇਟ ਤੋਂ ਬਾਹਰ ਨਹੀਂ ਰਿਹਾ

ਭੇਦ-ਭਾਵ ਨੇ ਵੀ ਆਪਣੀ ਥਾਂ ਬਣਾਈ ਹੋਈ ਹੈ, ਜਿਸ ਕਾਰਨ ਈਰਖਾ ਵੀ ਹੋ ਰਹੀ ਹੈ ਅਤੇ ਪੱਖ-ਪਾਤ ਵੀਇਸ ਕਾਰਨ ਕੁਝ ਵਰਗ ਖੱਟ ਰਹੇ ਹਨ ਅਤੇ ਕੁਝ ਵਰਗਾਂ ਨੂੰ ਨੁਕਸਾਨ ਝੱਲਣਾ ਪੈ ਰਿਹਾਸਿਫ਼ਾਰਸ਼ ਕਾਰਨ ਹੀ ਭੇਦ-ਭਾਵ ਜਨਮਦੇ ਹਨ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾਂਦਾਜਾਤ ਅਤੇ ਫ਼ਿਰਕਿਆਂ ਦੇ ਆਧਾਰ ’ਤੇ ਸਿਫ਼ਾਰਸ਼ਾਂ ਕਰਨੀਆਂ ਅਤੇ ਇਨ੍ਹਾਂ ਦਾ ਮੰਨਿਆ ਜਾਣਾ ਅਸੰਤੁਲਨ ਪੈਦਾ ਕਰਦਾ ਹੈ, ਜੋ ਹੋਰ ਅਲਾਮਤਾਂ ਦਾ ਸੋਮਾ ਵੀ ਬਣਦਾ ਹੈ ਤੇ ਜੜ੍ਹ ਵੀ

ਰਾਜਨੀਤਕ ਪਾਰਟੀਆਂ ਚੋਣਾਂ ਵੇਲੇ ਝੂਠ ਅਤੇ ਲਾਰਿਆਂ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਵਿੱਚ ਫਸਣ ਤੋਂ ਜਨਤਾ ਨਹੀਂ ਬਚਦੀਝੂਠ ਅਤੇ ਲਾਰੇ ਜਨਤਾ ਦੇ ਹੀ ਨਹੀਂ, ਦੇਸ਼ ਦੇ ਵੀ ਦੁਸ਼ਮਣ ਹਨ, ਜਿਨ੍ਹਾਂ ਕਾਰਨ ਸੱਤਾ ਗ਼ਲਤ ਹੱਥਾਂ ਵਿੱਚ ਜਾ ਕੇ ਦੇਸ਼ ਨੂੰ ਚੰਗੇ ਪਾਸੇ ਨਹੀਂ ਲਿਜਾ ਸਕਦੀਹਰ ਭਾਰਤੀ ਨਾਗਰਿਕ ਅਜੇ ਤੱਕ 15 ਲੱਖ ਰੁਪਏ ਉਡੀਕੀ ਜਾ ਰਿਹਾ ਹੈਬੇਰੁਜ਼ਗਾਰ ਨੌਕਰੀਆਂ ਮਿਲਣ ਦੀ ਉਡੀਕ ਲਈ ਕਤਾਰ ਵਿੱਚ ਖੜ੍ਹੇ ਉਸ ਤੋਂ ਬਾਹਰ ਨਿਕਲਣ ਲਈ ਤਿਆਰ ਨਹੀਂ

ਕਾਲਾ ਧਨ ਹੋਰ ਵੱਡਾ ਦੁਸ਼ਮਣ ਹੈ, ਜਿਸ ਕਾਰਨ ਚੋਰ-ਬਾਜ਼ਾਰੀ ਹੁੰਦੀ ਹੈ, ਜਿਸ ਲਈ ਨਿੱਤ ਨਵੇਂ ਰਾਹ ਅਪਣਾਏ ਜਾਣੇ ਸਿਲੇਬਸ ਤੋਂ ਬਾਹਰ ਦੀ ਗੱਲ ਨਹੀਂਕਾਲੇ ਧਨ ਦੀ ਖੇਡ ਵਿੱਚ ਆਮ ਆਦਮੀ ਸ਼ਾਮਲ ਨਹੀਂ ਹੁੰਦਾਇਹ ਵੱਡਿਆਂ ਦੀ ਖੇਡ ਹੈ, ਜੋ ਉੱਪਰਲਿਆਂ ਨਾਲ ਮਿਲਣ ਬਿਨਾਂ ਨਹੀਂ ਖੇਡੀ ਜਾ ਸਕਦੀਕਈ ਕਿਸਮ ਦੇ ਘੁਟਾਲੇ ਇਸੇ ਕਰਕੇ ਹੋਏ ਅਤੇ ਹੁਣੇ ਜਿਹੇ ਤਾਂ ਬੈਂਕਾਂ ਨਾਲ ਵੀ ਅਜਿਹੇ ਵੱਡੇ ਘੁਟਾਲੇ ਕਰ ਦਿੱਤੇ ਗਏ, ਜੋ ਆਮ ਆਦਮੀ ਦੀ ਸੋਚ ਵਿੱਚ ਵੀ ਨਹੀਂ ਆ ਸਕਦਾਕਰਨ ਵਾਲੇ ਕਰ ਗਏ

ਰਾਜਨੀਤਕ ਲੋਕ ਜਿਹੜੇ ਵਾਅਦੇ ਕਰਦੇ ਹਨ, ਉਨ੍ਹਾਂ ਨੂੰ ਪੂਰੇ ਕਰਾਉਣ ਲਈ ਕੋਈ ਕਾਨੂੰਨੀ ਸ਼ਿਕੰਜਾ ਨਹੀਂ, ਜਿਸ ਕਾਰਨ ਉਹ ਆਪਣੀ ਸੁਪਨਈ ਖੇਡ ਨਾਲ ਲੋਕਾਂ ਨੂੰ ਤਾਂ ਲੁੱਟ ਲੈਂਦੇ ਹਨ, ਪਰ ਕੀਤੇ ਵਾਅਦੇ ਪੂਰੇ ਨਹੀਂ ਕਰਦੇਵਾਅਦੇ ਕਰਨੇ ਅਤੇ ਉਨ੍ਹਾਂ ਨੂੰ ਪੂਰੇ ਨਾ ਕਰਨਾ ਵੀ ਦੇਸ਼ ਅਤੇ ਲੋਕਾਂ ਨਾਲ ਦੁਸ਼ਮਣੀ ਕਰਨਾ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾਕਾਨੂੰਨੀ ਸ਼ਿਕੰਜਾ ਕੱਸੇ ਜਾਣ ’ਤੇ ਹੀ ਇਸ ਕੁਚੱਜੇ ਦੁਸ਼ਮਣ ’ਤੇ ਕਾਬੂ ਪਾਇਆ ਜਾ ਸਕਦਾਇਹ ਕਰਨਾ ਹੀ ਬਿਹਤਰ ਹੋਵੇਗਾ

ਜ਼ਰੂਰੀ ਹੈ ਕਿ ਦੇਸ਼ ਦੇ ਲੋਕਾਂ ਵਿੱਚ ਹਰ ਪੱਧਰ ’ਤੇ ਬਰਾਬਰੀ ਹੋਵੇਅਜਿਹਾ ਕਰਨ ਲਈ ਦੂਜੇ ਵਿਕਸਤ ਦੇਸ਼ਾਂ ਤੋਂ ਸਿੱਖਿਆ ਜਾਵੇਮਸਲਨ ਗ਼ਰੀਬ ਲੋਕਾਂ ਨੂੰ ਸਮਾਜਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਭਾਵੇਂ ਉਹ ਕਿਸੇ ਵੀ ਜਾਤ, ਫ਼ਿਰਕੇ, ਧਰਮ ਜਾਂ ਵਰਗ ਨਾਲ ਸੰਬੰਧਤ ਹੋਣਅਜਿਹਾ ਹੋਣ ਨਾਲ ਉਨ੍ਹਾਂ ਨੂੰ ਵੀ ਦੇਸ਼ ਦੇ ਹਾਕਮ ਚੰਗੇ ਲੱਗਣ ਲੱਗ ਪੈਣਗੇ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਵਿਸ਼ਵਾਸ ਵਧੇਗਾ, ਵਧਾਇਆ ਵੀ ਜਾਣਾ ਚਾਹੀਦਾਗ਼ਰੀਬਾਂ ਨੂੰ ਸਰਕਾਰ ਪੈਨਸ਼ਨ ਵੀ ਦੇਵੇ ਅਤੇ ਹੋਰ ਸਹੂਲਤਾਂ ਵੀ

ਸਿਹਤ, ਸਿੱਖਿਆ, ਸਫ਼ਾਈ ਦਾ ਪ੍ਰਬੰਧ ਸਰਕਾਰ ਵੱਲੋਂ ਮੁਫ਼ਤ ਕਰਨ ਦੀ ਵਿਵਸਥਾ ਕੀਤੀ ਜਾਵੇ ਤਾਂ ਸਮਾਜ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ, ਜਿਸ ਨਾਲ ਕੋਈ ਵਿਸ਼ੇਸ਼ ਵਰਗ ਨਹੀਂ, ਸਗੋਂ ਸਮੁੱਚਾ ਸਮਾਜ ਇੱਕੋ ਵਕਤ ਇੱਕਸਾਰ ਤਰੱਕੀ ਦੇ ਰਾਹ ਉੱਤੇ ਤੁਰ ਪਵੇਗਾਕੀ ਸਰਕਾਰ ਲਈ ਅਜਿਹਾ ਕਰਨਾ ਸੰਭਵ ਨਹੀਂ? ਹੈ, ਜੇ ਨੀਤ ਅਤੇ ਨੀਤੀ ਹੋਵੇਸਰਕਾਰ ਨੂੰ ਸਾਰੇ ਦੁਸ਼ਮਣ ਕਾਬੂ ਕਰਨੇ ਪੈਣਗੇ, ਤਾਂ ਹੀ ਵਿਕਾਸ ਹੋਵੇਗਾ

**

ਇੱਕ ਗੁਆਂਢੀ ਦੁਸ਼ਮਣ

ਪਾਕਿਸਤਾਨ ਭਾਰਤ ਦਾ ਗੁਆਂਢੀ ਦੇਸ਼ ਹੈ, ਜੋ ਦੁਸ਼ਮਣੀ ਪਾਲ ਰਿਹਾਦੋਹੀਂ ਪਾਸੀਂ ਜਾਨਾਂ ਦਾ ਖੌਅ ਹੋਈ ਜਾ ਰਿਹਾਮਰਨ ਵਾਲੇ ਸਾਡੇ ਹੀ ਭਰਾ ਨੇ, ਜੋ ਮੁੜ ਵਾਪਸ ਨਹੀਂ ਆਉਣੇਸੋਚਿਆ ਜਾਣਾ ਚਾਹੀਦਾ ਹੈ, ਤਾਂ ਜੁ ਵਾਰਤਾ ਕਰਨ ਨਾਲ ਕੋਈ ਹੱਲ ਕੱਢਿਆ ਜਾ ਸਕੇਦੋਹਾਂ ਦਾ ਨੁਕਸਾਨ ਹੋਣੋਂ ਬਚੇਦੋਹਾਂ ਦੇਸ਼ਾਂ ਦੇ ਤਾਜ਼ਾ ਹਾਲਾਤ ’ਤੇ ਹੇਠ ਲਿਖੀਆਂ ਸਤਰਾਂ ਢੁੱਕਦੀਆਂ ਹਨ, ਜੋ ਪੜ੍ਹ ਕੇ ਅਮਲ ਕਰਨਾ ਚਾਹੀਦਾ

ਗੋਲੀ ਮਾਰ ਕੇ ਮਾਰਦੇ ਮੰਗਦੇ ਫੇਰ ਸਬੂਤ
ਵੱਡਾ ਹੋਰ ਸਬੂਤ ਕੀ ਜੇ ਸਾਹਵੇਂ ਹੋਣ ਤਾਬੂਤ

ਹਾਕਮ ਕਰਦੇ ਸਾਜ਼ਿਸ਼ਾਂ ਚੱਲਦੇ ਆਪਣੀ ਚਾਲ,
ਲੋਕ ਵਿਚਾਰੇ ਕੀ ਕਰਨ ਮਰਦੇ ਰਹਿਣ ਸਪੂਤ

ਨਹੀਂ ਰਚਾਉਂਦੇ ਵਾਰਤਾ ਹੋਵੇ ਖ਼ਤਮ ਫ਼ਸਾਦ,
ਖਾਨਾਪੂਰਤੀ ਵਾਸਤੇ ਲਿਖਦੇ ਰਹਿਣ ਖਤੂਤ

ਪਿੱਠਾਂ ਦੀ ਥਾਂ ਕਰਨ ਜੇ ਇੱਕ ਦੂਜੇ ਵੱਲ ਮੂੰਹ,
ਪ੍ਰੇਮ ਬਿਖਰ ਜਾਏ ਹੱਦ ’ਤੇ ਹੋ ਜਾਏ ਕੰਮ ਸੂਤ

ਬੇਅਕਲੀ ਦੋਵੇਂ ਕਰਨ ਬੁੱਧੀ ਵਿੱਚ ਹਨੇਰ,
ਮੂਰਖਤਾ ਨੂੰ ਦੇਖ ਕੇ ਵਰ੍ਹ ਜਾਂਦਾ ਜਮਦੂਤ

ਜੋ ਕੰਮ ਜਮਦੂਤ ਦਾ ਕਰੀ ਜਾਣ ਇਹ ਆਪ,
ਸ਼ਾਮ’ ਕਿਉਂ ਨਾ ਸਮਝਦੇ ਆਪਣੀ ਏਹ ਕਰਤੂਤ

*****

(1128) 

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author