ShamSingh7ਦਲੀਲ ਨਾਲ ਸੋਚਿਆ ਜਾਵੇ ਤਾਂ ਪੰਜਾਬ ਦੇ ਹਿੱਤ ਵਾਲੇ ਵਿਧਾਇਕ, ਵਲੰਟੀਅਰ ...
(22 ਸਤੰਬਰ 2018)

 

ਹਰ ਪਾਸਿਉਂ ਤਲਖ ਆਵਾਜ਼ਾਂ ਆ ਰਹੀਆਂ ਹਨਰੋਸ ਪ੍ਰਗਟ ਹੋ ਰਿਹਾ ਹੈ, ਰੋਹ ਪੈਦਾ ਹੋ ਰਿਹਾ ਹੈਸੋਨੇ ਦੀ ਚਿੜੀ ਕਹਾਉਂਦੇ ਰਹੇ ਭਾਰਤ ਦੀ ਵਾਗਡੋਰ ਫ਼ਿਰਕਾਪ੍ਰਸਤੀ ਨੇ ਫੜ ਲਈ ਹੈਇਹ ਕੇਹਾ ਵਰਤਾਰਾ ਹੈ ਕਿ ਹਰ ਪਾਸੇ ਚੁੱਪ ਪਸਰ ਗਈ ਹੈ! ਜਿਹੜੇ ਬੋਲ ਉੱਭਰਦੇ ਹਨ, ਉਨ੍ਹਾਂ ਦੀ ਆਜ਼ਾਦੀ ਖੋਹੀ ਜਾਂਦੀ ਹੈ। ਹੁਣ ਤਾਂ ਉਹ ਸਮਾਂ ਚੱਲ ਰਿਹਾ ਹੈ, ਜਿੱਥੇ ਸੱਚੀਆਂ ਆਵਾਜ਼ਾਂ ਨੂੰ ਪ੍ਰਗਟ ਹੀ ਨਹੀਂ ਹੋਣ ਦਿੱਤਾ ਜਾਂਦਾਜਿਹੜੀਆਂ ਪ੍ਰਗਟ ਹੋਣ ਦੀ ਜੁਰਅੱਤ ਕਰਦੀਆਂ ਹਨ, ਉਹ ਹੁਕਮਰਾਨਾਂ ਦੇ ਜਬਰ ਦਾ ਸ਼ਿਕਾਰ ਹੋਏ ਬਗ਼ੈਰ ਨਹੀਂ ਰਹਿੰਦੀਆਂਅਜਿਹਾ ਵਿਹਾਰ ਆਜ਼ਾਦੀ ਅੱਗੇ ਸਵਾਲ ਬਣ ਕੇ ਤਾਂ ਖੜ੍ਹਦਾ ਹੈ, ਪਰ ਇਸ ਦਾ ਜਵਾਬ ਦੇਣ ਵਾਸਤੇ ਕੋਈ ਹੁਕਮਰਾਨ ਤਿਆਰ ਹੀ ਨਹੀਂ ਹੁੰਦਾ

ਸੀਮਤ ਰਹਿ ਕੇ ਗੱਲ ਪੰਜਾਬ ਦੀ ਹੋਵੇ ਤਾਂ ਇੱਥੇ ਸਦਾ ਵਾਂਗ ਤਲਖ ਆਵਾਜ਼ਾਂ ਦਾ ਜ਼ੋਰ ਵੀ ਹੈ ਅਤੇ ਸ਼ੋਰ ਵੀ, ਜਿਨ੍ਹਾਂ ਨਾਲ ਭੜਕਾਹਟ ਵੀ ਪੈਦਾ ਹੋ ਰਹੀ ਹੈ ਅਤੇ ਅੰਤਾਂ ਦਾ ਤਨਾਅ ਵੀਅਜਿਹੇ ਵਿੱਚ ਪੰਜਾਬ ਉਦਾਸ ਹੈ, ਪੰਜਾਬੀ ਬੇਆਸ ਅਤੇ ਪੰਜਾਬੀਅਤ ਮਾਯੂਸਇਹ ਕੁਝ ਪੰਜਾਬੀਆਂ ਦੇ ਆਪਣੇ ਹੀ ਰਾਜ ਵਿੱਚ ਹੋ ਰਿਹਾ, ਜਿਹੜੇ ਹਾਲਾਤ ਤੋਂ ਬੇਖ਼ਬਰ ਤਾਂ ਨਹੀਂ, ਪਰ ਅਣਗਹਿਲੇ ਵੀ ਹਨ ਬੇਰਹਿਮ ਵੀਉਹ ਹੁਕਮਰਾਨ ਹੋ ਕੇ ਵੀ ਹੁਕਮਰਾਨਾਂ ਵਰਗੇ ਜਵਾਬ ਦੇਣ ਦੇ ਸਮਰੱਥ ਨਹੀਂ, ਕਿਉਂਕਿ ਉਹ ਜਾਨ ਦੇਣ ਦੇ ਦਮਗਜ਼ੇ ਤਾਂ ਮਾਰਦੇ ਹਨ, ਪਰ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਨਹੀਂਇਹੀ ਕਾਰਨ ਹੈ ਕਿ ਪੰਥਕ ਧਿਰਾਂ ਮੋਰਚੇ ਵਿੱਚ ਗੱਜ ਰਹੀਆਂ ਅਤੇ ਆਪਣੇ ਨਾਂਅ ’ਤੇ ਦਲ ਚਲਾਉਣ ਵਾਲੇ ਪੰਜਾਬ ਦੇ ਕਿਸੇ ਨੁੱਕਰੇ ਲੱਗ ਕੇ ਰਹਿ ਗਏਅਜਿਹਾ ਵਰਤਾਰਾ ਉਨ੍ਹਾਂ ਹੀ ਸਿਰਜਿਆ ਹੈ, ਜਿਹੜੇ ਮੌਕੇ ਸਿਰ ਜ਼ਿੰਮੇਵਾਰੀ ਨਹੀਂ ਨਿਭਾ ਸਕੇ

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਪਹਿਲਾਂ ਵਾਂਗ ਹੀ ਜਾਰੀ ਹਨ, ਜਿਨ੍ਹਾਂ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਹੋ ਰਿਹਾਭਾਵੇਂ ਕਰਜ਼ੇ ਆਪ ਸਹੇੜੇ ਹਨ, ਪਰ ਜਦ ਮੋੜਨ ਜੋਗੀ ਹਿੰਮਤ ਨਾ ਰਹੀ ਤਾਂ ਹਿੰਮਤ ਹਾਰ ਗਏ ਅਤੇ ਮੌਤ ਦੇ ਪੱਲੇ ਜਾ ਪਏਆਪ ਤਾਂ ਦੁੱਖਾਂ ਤੋਂ ਮੁਕਤ ਹੋ ਗਏ, ਪਰ ਪਿੱਛੇ ਰਹਿ ਗਏ ਪਰਵਾਰਾਂ ਨੂੰ ਦੁੱਖਾਂ ਦੇ ਡੂੰਘੇ ਖੂਹ ਵਿੱਚ ਸੁੱਟ ਗਏਸਰਕਾਰ ਡਫ਼ਲੀ ਤਾਂ ਵਜਾ ਰਹੀ ਹੈ, ਪਰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ਼ ਕਰਨ ਦੇ ਸਮਰੱਥ ਨਹੀਂਸਰਕਾਰੀ ਖ਼ਜ਼ਾਨੇ ਤਕਰੀਬਨ ਖਾਲੀ ਹਨਅਜਿਹੀ ਹਾਲਤ ਵਿੱਚ ਕਿੰਨੇ ਕੁ ਕਰਜ਼ੇ ਮੁਆਫ਼ ਕੀਤੇ ਜਾ ਸਕਣਗੇ, ਇਸ ਬਾਰੇ ਸਹੀ ਅੰਕੜਾ ਨਹੀਂ ਦੱਸਿਆ ਜਾ ਸਕਦਾਕਿਸਾਨੀ ਕਰਜ਼ਿਆਂ ਦੀ ਵੱਡੀ ਸਮੱਸਿਆ ਹੈ, ਜਿਸ ਨੂੰ ਹੱਲ ਕੀਤੇ ਬਿਨਾਂ ਪੰਜਾਬ ਵਿੱਚ ਨਿੱਤ ਪੈਦਾ ਹੁੰਦੀ ਉਦਾਸੀ ਨਹੀਂ ਰੋਕੀ ਜਾ ਸਕਦੀਔਖੇ ਹੋ ਕੇ ਵੀ ਕਿਸਾਨ-ਮਜ਼ਦੂਰ ਦੇਸ਼ ਭਰ ਲਈ ਅੰਨ ਪੈਦਾ ਕਰਦੇ ਹਨਉਨ੍ਹਾਂ ਵੱਲ ਸੁਹਿਰਦਤਾ ਨਾਲ ਕਦਮ ਉਠਾਉਣ ਬਿਨਾਂ ਨਹੀਂ ਸਰਨਾ

ਉਦਾਸ ਕਰਨ ਵਾਲੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੈ, ਜਿਹੜੀ ਪੂਰੇ ਦੇਸ਼ ਦਾ ਪਿੱਛਾ ਨਹੀਂ ਛੱਡ ਰਹੀਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਗਈ ਹੈਪੜ੍ਹਾਈ ਕਰਾਉਣ ਵਾਲੇ ਵਿਦਿਆਲੇ ਅਤੇ ਮਹਾਂਵਿਦਿਆਲੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਤਿਆਰ ਕੀਤੇ ਵਿਦਿਆਰਥੀ ਕਿਹੜੇ ਰੁਜ਼ਗਾਰ ਪ੍ਰਾਪਤ ਕਰਨਗੇ ਅਤੇ ਕਦੇ ਉਨ੍ਹਾਂ ਦੀ ਫਰਿਆਦ ਸੁਣੀ ਜਾਵੇਗੀਵਾਰੀ ਕਦੋਂ ਆਵੇਗੀਲੰਮੀਆਂ ਕਤਾਰਾਂ ਦੀ ਉਡੀਕ ਬਾਅਦ ਉਹ ਨਿਰਾਸ਼ ਅਤੇ ਉਦਾਸ ਹੋਏ ਵਿਦੇਸ਼ ਵੱਲ ਉਡਾਰੀ ਮਾਰਨ ਦੀ ਤਿਆਰੀ ਕਰਦੇ ਹਨ, ਪਰ ਉਨ੍ਹਾਂ ਉੱਤੇ ਲੱਗਿਆ ਦੇਸ਼ ਦਾ ਸਰਮਾਇਆ ਉਨ੍ਹਾਂ ਨੂੰ ਚੇਤੇ ਹੀ ਨਹੀਂ ਰਹਿੰਦਾ

2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈਅਕਾਲੀਆਂ ਦੇ ਰਾਜ ਵਿੱਚ ਹੋਇਆ ਇਹ ਘੋਰ ਅਪਰਾਧ ਪੰਜਾਬੀਆਂ ਦੇ ਹਿਰਦਿਆਂ ਨੂੰ ਵਲੂੰਧਰ ਗਿਆਖ਼ਾਸ ਕਰ ਕੇ ਸਿੱਖ ਤਾਂ ਕੁਰਲਾ ਉੱਠੇਗੁਰੂ ਕੇ ਪਿਆਰੇ ਸਵਾਲ ਕਰਨ ਲੱਗ ਪਏ ਕਿ ਬੇਅਦਬੀ ਕੌਣ ਕਰ ਗਿਆਮੌਕੇ ਦੀ ਸਰਕਾਰ ਸੰਤੁਸ਼ਟੀ ਵਾਲੇ ਉੱਤਰ ਨਾ ਦੇ ਕੇ ਟਾਲ-ਮਟੋਲ ਵਾਲੇ ਜਵਾਬ ਦੇਣ ਲੱਗ ਪਈਪੰਥਕ ਧਿਰਾਂ ਮੋਰਚਾ ਲਾ ਕੇ ਬਹਿ ਗਈਆਂ, ਜਿਸ ਕਾਰਨ ਪੰਜਾਬ ਭੜਕਾਹਟ ਦਾ ਸ਼ਿਕਾਰ ਹੋ ਗਿਆ ਅਤੇ ਨਿੱਤ ਦਿਨ ਤਨਾਅ ਵਧਣ ਲੱਗਾਹੁਣ ਇਹ ਵੀ ਵੱਡਾ ਸਵਾਲ ਹੋ ਗਿਆ ਕਿ ਪੰਥਕ ਲੋਕਾਂ ਦੇ ਬੈਠਿਆਂ ’ਤੇ ਗੋਲੀਆਂ ਕੌਣ ਚਲਾ ਗਿਆਸ਼ਹੀਦ ਹੋਏ ਦੋ ਸਿੰਘਾਂ ਵੱਲ ਕਿਸੇ ਦਾ ਧਿਆਨ ਨਾ ਗਿਆਇਸ ਮਾਮਲੇ ’ਤੇ ਸਰਕਾਰ ਤਾਂ ਸੁੱਤੀ ਰਹਿ ਗਈਸਰਕਾਰ ਤੇ ਪੰਥਕ ਧਿਰਾਂ ਦੀਆਂ ਤਲਖ਼ ਆਵਾਜ਼ਾਂ ਨੇ ਸ਼ੋਰ ਦਾ ਜੰਗਲ ਪੈਦਾ ਕਰ ਦਿੱਤਾਰੈਲੀਆਂ ਸ਼ੁਰੂ ਹੋ ਗਈਆਂਪੰਜਾਬੀਆਂ ਨੂੰ ਪਤਾ ਹੀ ਨਾ ਲੱਗੇ ਕਿ ਉਹ ਕਿੱਧਰ ਜਾਣ ਅਤੇ ਕਿੱਧਰ ਨਾ ਜਾਣਦੂਜੇ ਸੂਬਿਆਂ ਤੋਂ ਲੋਕ ਢੋਹੇ ਜਾਣ ਲੱਗੇ

ਰੈਲੀਆਂ ਦਾ ਉਹ ਮੁਹਾਂਦਰਾ ਹੀ ਨਾ ਰਿਹਾਜਦੋਂ ਦਾ ਅਕਾਲੀ ਦਲ ਬਾਦਲ ਦਲ ਹੋ ਗਿਆ, ਨਿਘਾਰ ਵਧ ਗਿਆਵਿੱਚੋਂ ਹੀ ਲੋਕ ਬਾਦਲਾਂ ਦੇ ਖ਼ਿਲਾਫ਼ ਬੋਲਣ ਲੱਗ ਪਏਮੱਕੜ ਯੱਕੜ ਤੋਲਣ ਲੱਗ ਪਿਆਕਿਰਨਜੋਤ ਕੌਰ ਨੇ ਆਪਣੀਆਂ ਕਿਰਨਾਂ ਵਿੱਚੋਂ ਪ੍ਰਸ਼ਨ ਪੈਦਾ ਕਰ ਦਿੱਤੇਬ੍ਰਹਮਪੁਰਾ ਖ਼ੁਦ ਹੀ ਬ੍ਰਹਮ ਹੋਣ ਦਾ ਭੁਲੇਖਾ ਖਾਣ ਲੱਗ ਪਿਆਸੁਖਦੇਵ ਸਿੰਘ ਭੌਰ ਤਾਂ ਬਾਦਲਾਂ ਲਈ ਦੁੱਖਦੇਵ ਸਿੰਘ ਦਾ ਰੂਪ ਧਾਰ ਗਿਆਵਿਚਾਰਾ ਬਲਵਿੰਦਰ ਸਿੰਘ ਭੂੰਦੜ ਚਮਚਾਗਿਰੀ ਦੀਆਂ ਆਖ਼ਰੀ ਨਿਵਾਣਾਂ ਪਾਰ ਕਰਦਿਆਂ ਖ਼ੁਦ ਹੀ ਚਾਪਲੂਸੀ ਦੇ ਜਾਲ ਵਿੱਚ ਏਨੀ ਬੁਰੀ ਤਰ੍ਹਾਂ ਉਲਝਿਆ ਕਿ ਮੁਆਫ਼ੀ ਮੰਗਣੀ ਪੈ ਗਈ

ਨਸ਼ਿਆਂ ਦਾ ਰੁਝਾਨ ਏਨਾ ਵਧਿਆ ਕਿ ਪੂਰਾ ਪੰਜਾਬ ਇਸ ਦੀ ਲਪੇਟ ਵਿੱਚ ਆ ਗਿਆਕਈ ਕਿਸਮ ਦੇ ਨਵੇਂ ਨਸ਼ੇ ਬਾਹਰੋਂ ਆ ਗਏਚਿੱਟੇ ਵਾਲ ਕਾਲੀਆਂ ਕਰਤੂਤਾਂ ਵਧਣ ਲੱਗੀਆਂਪੰਜਾਬ ਦੀ ਜਵਾਨੀ ਲੁੱਟੀ ਜਾਣ ਲੱਗੀਸਰਕਾਰ ਨੇ ਸ਼ਰਾਬਬੰਦੀ ਤਾਂ ਕੀ ਕਰਨੀ ਸੀ, ਠੇਕਿਆਂ ਦੀ ਗਿਣਤੀ ਘਟਾਉਣ ਲਈ ਵੀ ਤਿਆਰ ਨਾ ਹੋਈਇਸ ਤਰ੍ਹਾਂ ਦੇ ਮਾਹੌਲ ਵਿੱਚ ਪੰਜਾਬ ਨਿੱਤ ਪਿੱਛੇ ਜਾਣ ਲੱਗ ਪਿਆ, ਅੱਗੇ ਵਧਣ ਲਈ ਇੱਕ ਵੀ ਕਦਮ ਨਾ ਪੁੱਟ ਸਕਿਆਹੁਕਮਰਾਨ ਆਪਣੀਆਂ ਮੌਜਾਂ ਵਿੱਚ ਮਸਤ ਹਨ, ਜਿਸ ਕਰਕੇ ਉਹ ਕਦੇ ਬੋਲਦੇ ਹਨ ਕਦੇ ਨਹੀਂ, ਪਰ ਲੋਕ ਹਿੱਤ ਦੇ ਕਦਮ ਨਹੀਂ ਪੁੱਟਦੇਨਸ਼ਿਆਂ ਨੂੰ ਖ਼ਤਮ ਕਰਨ ਦੀਆਂ ਸੌਂਹਾਂ ਚੁੱਕਣ ਵਾਲੇ ਬੇਵੱਸ ਹੋ ਗਏ ਲੱਗਦੇ ਹਨ, ਕਿਉਂਕਿ ਪੰਜਾਬ ਵਿੱਚ ਨਿੱਤ ਹੁੰਦੀਆਂ ਨਸ਼ੇੜੀਆਂ ਦੀਆਂ ਮੌਤਾਂ ਬੰਦ ਹੀ ਨਹੀਂ ਹੋ ਸਕੀਆਂ

ਉਦਾਸ ਕਰਨ ਵਾਲੀ ਇਹ ਵੀ ਗੱਲ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਹੋਣ ਦੀ ਥਾਂ ਵਧ ਗਿਆ ਹੈਨਿੱਤ ਛੋਟੇ ਤੋਂ ਵੱਡੇ ਕਰਮਚਾਰੀ ਇਸ ਭ੍ਰਿਸ਼ਟਾਚਾਰ ਦੀ ਚੂਹੇਦਾਨੀ ਵਿੱਚ ਫਸ ਰਹੇ ਹਨ, ਜੋ ਆਪਣੀਆਂ ਮਾੜੀਆਂ ਆਦਤਾਂ ਤੋਂ ਬਾਜ਼ ਆਉਣ ਲਈ ਤਿਆਰ ਨਹੀਂਮੋਟੀਆਂ ਅਤੇ ਨਿਰੰਤਰ ਤਨਖ਼ਾਹਾਂ ਲੈ ਕੇ ਵੀ ਉਹ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਦੀ ਕਾਲੀ ਕੰਨੀ ਨਹੀਂ ਛੱਡਦੇਸ਼ਾਇਦ ਕਾਰਨ ਇਹ ਹੈ ਕਿ ਭ੍ਰਿਸ਼ਟਾਚਾਰ ਕਰਨ ਬਾਅਦ ਉਹ ਰਿਸ਼ਵਤ ਦੇਣ ਦਾ ਰਾਹ ਅਪਣਾ ਕੇ ਮੁਕਤੀ ਹਾਸਲ ਕਰ ਲੈਂਦੇ ਹਨ, ਜਿਸ ਕਾਰਨ ਭ੍ਰਿਸ਼ਟਾਚਾਰ ਵਧਦਾ ਰਹਿੰਦਾ ਹੈ। ਸਖ਼ਤੀ ਬਿਨਾਂ ਮੇਜ਼ ਹੇਠੋਂ ਹੁੰਦੀ ਆਮਦਨ ਬੰਦ ਨਹੀਂ ਹੋ ਸਕਦੀ

ਕੁਝ ਚਿਰ ਪਹਿਲਾਂ ਪੰਜਾਬ ਵਿੱਚ ਤੀਜੀ ਧਿਰ ਉੱਠੀ ਸੀ ਆਮ ਆਦਮੀ ਪਾਰਟੀਕੇਰਾਂ ਤਾਂ ਉਸ ਦੇ ਹੱਕ ਵਿੱਚ ਹਵਾ ਹੋ ਗਈ, ਪਰ ਛੇਤੀ ਹੀ ਸੱਤਾ ਦੇ ਭੁੱਖਿਆਂ ਨੇ ਪਾਰਟੀ ਖੇਰੂੰ-ਖੇਰੂੰ ਕਰ ਦਿੱਤੀ, ਜਿਸ ਨਾਲ ਝਾੜੂ ਦਾ ਤੀਲਾ-ਤੀਲਾ ਬਿਖਰ ਗਿਆਹੁਣ ਇਹੀ ਪਾਰਟੀ ਕੇਵਾਲ ਦੋਫਾੜ ਨਹੀਂ, ਬਲਕਿ ਤਿਫਾੜ ਹੋ ਗਈ ਹੈਦਿੱਲੀ ਦੇ ਦਰਬਾਰੀ ਵਿਧਾਇਕ, ਪੰਜਾਬ ਦੇ ਹਿਤੈਸ਼ੀ ਵਿਧਾਇਕ ਅਤੇ ਫੇਰ ਧਰਮ ਦੇ ਵੀਰ ਅਤੇ ਛੋਟੇਪੁਰਕਦੇ ਛੋਟੇਪੁਰ ਨੇ ਵੱਡੇ ਸੁਫ਼ਨੇ ਲਏ ਸਨ, ਪਰ ਉਸ ਨੂੰ ਰੋਲ ਕੇ ਰੱਖ ਦਿੱਤਾ ਗਿਆਉਹ ਪਾਰਟੀ ਤੋਂ ਵੱਖ ਹੋ ਕੇ ਬਹਿ ਗਿਆਆਪਣਾ ਪੰਜਾਬ ਪਾਰਟੀ ਬਣਾ ਕੇ ਕੁਝ ਹਾਸਲ ਨਾ ਕਰ ਸਕਿਆਹੁਣ ਉਸ ਨੂੰ ਮਨਾਉਣ ਦੇ ਜਤਨ ਹੋ ਰਹੇ ਹਨ, ਪਰ ਸ਼ਾਇਦ ਉਹ ਥੁੱਕਿਆ ਮੁੜ ਨਾ ਚੱਟੇਇਹ ਪਾਰਟੀ ਅਜੇ ਵੀ ਦਿੱਲੀ ਦੀਆਂ ਲੇਲ੍ਹੜੀਆਂ ਕੱਢ ਰਹੀ ਹੈ, ਜਿਸ ਤੋਂ ਜੇ ਇਹ ਬਾਜ਼ ਨਾ ਆਈ ਤਾਂ ਪੰਜਾਬ ਦੇ ਲੋਕ ਤੀਜੀ ਧਿਰ ਤੋਂ ਵਾਂਝੇ ਹੀ ਰਹਿ ਜਾਣਗੇਅਜੇ ਇਹੀ ਕੁਝ ਲੱਗਦਾ ਹੈ

ਦਲੀਲ ਨਾਲ ਸੋਚਿਆ ਜਾਵੇ ਤਾਂ ਪੰਜਾਬ ਦੇ ਹਿੱਤ ਵਾਲੇ ਵਿਧਾਇਕ, ਵਲੰਟੀਅਰ, ਧਰਮਵੀਰ ਗਾਂਧੀ, ਖ਼ਾਲਸਾ ਹਰਿੰਦਰ ਸਿੰਘ, ਛੋਟੇਪੁਰ ਅਤੇ ਬੈਂਸ ਭਰਾ ਇਕੱਠੇ ਹੋ ਕੇ ਪੰਜਾਬ ਦੇ ਹੋਰ ਹਿਤੈਸ਼ੀਆਂ ਨੂੰ ਨਾਲ ਲੈ ਕੇ ਸਿਆਸੀ ਪਾਰਟੀ ਦਾ ਗਠਨ ਕਰਨ ਤਾਂ ਪੰਜਾਬ ਨੂੰ ਮੁਤਵਾਜ਼ੀ ਬਦਲ ਵੀ ਦੇ ਦੇਣਗੇ ਅਤੇ ਨਵਾਂ ਰੁਝਾਨ ਦੇਣ ਦੇ ਸਮਰੱਥ ਵੀ ਹੋ ਸਕਣਗੇਪੰਜਾਬ ਦੇ ਅਗਾਂਹ-ਵਧੂ ਲੋਕਾਂ ਨੂੰ ਵੀ ਵਾਜ ਮਾਰ ਲੈਣ ਤਾਂ ਉਹ ਵੀ ਆਪਣੇ ਆਪ ਨੂੰ ਝਾੜ-ਝੂੜ ਕੇ ਮੈਦਾਨ ਵਿੱਚ ਨਿੱਤਰਨ ਲਈ ਆ ਜਾਣਗੇ ਅਤੇ ਉਨ੍ਹਾਂ ਅੰਦਰ ਛੁਪਿਆ ਜੁਝਾਰੂਪੁਣਾ ਮੁੜ ਸੰਘਰਸ਼ ਦੇ ਰਾਹ ਤੁਰਨ ਲੱਗ ਪਵੇਗਾ

ਬਦਕਿਸਮਤੀ ਹੈ ਪੰਜਾਬ ਦੀ, ਜਿਸ ਨੂੰ ਸੁਹਿਰਦ, ਜ਼ਿੰਮੇਵਾਰ ਅਤੇ ਇਮਾਨਦਾਰ ਹੁਕਮਰਾਨ ਨਹੀਂ ਮਿਲਦੇਸਭ ਆਉਂਦੇ ਹਨ ਅਤੇ ਲੁੱਟੇ ਬਗ਼ੈਰ ਵਾਪਸ ਨਹੀਂ ਜਾਂਦੇਉਨ੍ਹਾਂ ਦੇ ਕਾਰੋਬਾਰ ਫਲਦੇ-ਫੁੱਲਦੇ ਹਨ, ਪਰ ਸਰਕਾਰ ਦੇ ਖ਼ਜ਼ਾਨੇ ਖ਼ਾਲੀਲੋਕ ਬੇਵੱਸ ਅਤੇ ਚੁੱਪ ਦੇ ਚੁੱਪ

ਆਖ਼ਰੀ ਗੱਲ ਕਹਿਣ ਵਾਲੀ ਇਹ ਹੈ ਕਿ ਲੋਕ ਜਾਗ ਪੈਣ, ਆਪਣੇ ਬਾਰੇ ਨਾ ਸਹੀ, ਆਪਣੇ ਬੱਚਿਆਂ ਬਾਰੇ ਹੀ ਸੋਚਣ। ਪੰਜਾਬ ਦੇ ਭਵਿੱਖ ਬਾਰੇ ਸੋਚਦਿਆਂ ਉਨ੍ਹਾਂ ਲੋਕਾਂ ਨੂੰ ਹੀ ਅੱਗੇ ਲਿਆਉਣ, ਜਿਹੜੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਅਤੇ ਪੰਜਾਬੀਆਂ ਲਈ ਖ਼ੁਸ਼ਹਾਲੀ ਪੈਦਾ ਕਰਨ, ਤਾਂ ਕਿ ਪੰਜਾਬ ਤਲਖ ਆਵਾਜ਼ਾਂ, ਤਨਾਅ, ਭੜਕਾਹਟ ਅਤੇ ਗਹਿਰੀ ਉਦਾਸੀ ਤੋਂ ਮੁਕਤ ਹੋ ਸਕੇ

*****

(1315)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author