ShamSingh7ਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ...
(21 ਦਸੰਬਰ 2018)

 

ਦੇਸ਼ ਭਰ ਵਿੱਚ ਛੋਟੀਆਂ ਸਿਆਸੀ ਪਾਰਟੀਆਂ ਇੰਜ ਟੁੱਟ-ਭੱਜ ਰਹੀਆਂ ਹਨ, ਜਿਵੇਂ ਭਾਨ ਬਣ ਕੇ ਖਿੱਲਰ ਰਹੀਆਂ ਹੋਣਇਹ ਆਪਣੇ ਆਪ ਨਹੀਂ ਖਿੱਲਰ ਰਹੀਆਂ, ਸਗੋਂ ਇਨ੍ਹਾਂ ਨੂੰ ਇਨ੍ਹਾਂ ਆਪਣਿਆਂ ਵੱਲੋਂ ਹੀ ਖਿਲਾਰਿਆ ਜਾ ਰਿਹਾ ਹੈਇਸਦਾ ਫਾਇਦਾ ਦੇਸ ਦੀਆਂ ਦੋ ਮੁੱਖ ਪਾਰਟੀਆਂ ਨੂੰ ਹੀ ਹੋਵੇਗਾ, ਜੋ ਇਨ੍ਹਾਂ ਸਾਰੀਆਂ ਨੂੰ ਮਗਰਮੱਛ ਵਾਂਗ ਹੜੱਪ ਕਰ ਲੈਣਗੀਆਂਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ

1920 ਦਾ ਬਣਿਆ ਅਕਾਲੀ ਦਲ ਅੱਜ ਤੱਕ ਕਈ ਵਾਰ ਟੁੱਟਿਆ, ਭਾਨ ਵਾਂਗ ਖਿੱਲਰਿਆ ਅਤੇ ਇੱਕ ਦਲ ਵਿੱਚੋਂ ਨਿਕਲ ਕੇ ਕਈ ਦਲ ਬਣ ਗਏ ਅਤੇ ਮੁੜ ਕੇ ਏਕਾ ਕਰਨ ਵੱਲ ਨਾ ਮੁੜੇਹੁਣ ਮੁੜ ਦੇਸ ਭਰ ਵਿੱਚ ਅਕਾਲੀ ਦਲ (ਬਾਦਲ) ਵਿਰੁੱਧ ਅਜਿਹੀ ਨਾਂਹ-ਵਾਚਕ ਹਵਾ ਵਗਣ ਲੱਗ ਪਈ ਕਿ ਪਾਰਟੀ ਦੀ ਰਾਜਨੀਤਕ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਕੇ ਰਹਿ ਗਿਆਕਈ ਅਜਿਹੇ ਕਾਰਨ ਹਨ, ਜਿਨ੍ਹਾਂ ਕਰਕੇ ਪਾਰਟੀ ਦੇ ਵਿਰੁੱਧ ਲੋਕ-ਮਨਾਂ ਵਿੱਚ ਅੰਤਾਂ ਦੀ ਨਫ਼ਰਤ ਪੈਦਾ ਹੋ ਗਈਮਾਝੇ ਦੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ (ਟਕਸਾਲੀ) ਬਣਾ ਲਿਆ, ਜੋ ਮਾਂ-ਪਾਰਟੀ ਦੇ ਨੇਤਾਵਾਂ ਲਈ ਵੱਡਾ ਖ਼ਤਰਾ ਪੈਦਾ ਕਰਨ ਦੇ ਸਮਰੱਥ ਬਣੇਗਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸ਼ਾਇਦ ਇਹ ਸਮਝਦੇ ਹੋਣ ਕਿ ਪਹਿਲਾਂ ਵੀ ਪਾਰਟੀ ਤੋਂ ਵੱਖ ਹੋ ਕੇ ਬਥੇਰੇ ਦਲ ਬਣੇ, ਪਰ ਮਾਂ-ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਿਆਇਸ ਵਾਰ ਮਸਲਾ ਨਾਜ਼ਕ ਮਸਲਿਆਂ ਨਾਲ ਜੁੜਿਆ ਹੋਣ ਕਰਕੇ ਮੁੱਖ ਅਕਾਲੀ ਦਲ ਨੂੰ ਖ਼ਤਰਿਆਂ ਦਾ ਸਾਹਮਣਾ ਕਰਨਾ ਹੀ ਪਵੇਗਾਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੰਗਤਾਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਅਤੇ ਗੋਲੀ ਕਾਂਡ ਨਾਲ ਦੋ ਸਿੰਘ ਸ਼ਹੀਦ ਕਰ ਦਿੱਤੇ ਜਾਣ ਕਾਰਨ ਪਾਰਟੀ ਲਈ ਖ਼ਤਰਿਆਂ ਨੂੰ ਜਰਬ ਆਈ ਹੋਈ ਹੈ, ਜੋ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀਇਸ ਕਰਕੇ ਨਫ਼ਰਤ ਦੀ ਹਵਾ ਬੰਦ ਹੋਣ ਲਈ ਤਿਆਰ ਹੀ ਨਹੀਂ

ਨਵੀਂ ਬਣੀ ਪਾਰਟੀ, ਆਮ ਆਦਮੀ ਪਾਰਟੀ, ਪਹਿਲਾਂ ਤਾਂ ਲੋਕਾਂ ਦਾ ਪੂਰਾ ਧਿਆਨ ਖਿੱਚ ਗਈ, ਪਰ ਬਾਅਦ ਵਿੱਚ ਛੇਤੀ ਹੀ ਦੋਫਾੜ ਹੋ ਗਈਲੋਕ ਜਿਸ ਤੇਜ਼ੀ ਨਾਲ ਪਾਰਟੀ ਪ੍ਰਤੀ ਹਮਦਰਦੀ ਰੱਖਣ ਲੱਗ ਪਏ ਸਨ, ਉਸ ਤੋਂ ਵੀ ਵੱਧ ਗਤੀ ਨਾਲ ਇਸ ਪਾਰਟੀ ਤੋਂ ਦੂਰ ਹੋਣ ਲੱਗ ਪਏਪਾਰਟੀ ਦੇ 8 ਵਿਧਾਇਕਾਂ ਦਾ ਧੜਾ ਬਾਗ਼ੀ ਹੋ ਗਿਆ ਅਤੇ ਦਿੱਲੀ ਵਿਚਲੇ ਚੌਧਰੀਆਂ ਨੂੰ ਕੋਸਣ ਲੱਗ ਪਿਆਨਤੀਜਾ ਇਹ ਨਿਕਲਿਆ ਕਿ ਹੋਰਨਾਂ ਨਾਲ ਮਿਲ ਕੇ ਇੱਕ ਨਵਾਂ ਗੱਠਜੋੜ ‘ਪੰਜਾਬ ਡੈਮੋਕਰੈਟਿਕ ਅਲਾਇੰਸ’ ਬਣਾ ਲਿਆ ਨਵੇਂ ਬਣੇ ਗੱਠਜੋੜ ਵਿੱਚ ਆਪ ਦਾ ਬਾਗ਼ੀ ਧੜਾ, ਲੋਕ ਇਨਸਾਫ਼ ਪਾਰਟੀ, ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਦਾ ਧੜਾ ਸ਼ਾਮਲ ਹੋ ਗਏਇਨ੍ਹਾਂ ਵਿੱਚ ਵੀ ਕੁਝ ਮਤਿਆਂ ਨੂੰ ਲੈ ਕੇ ਵਿਰੋਧ ਪੈਦਾ ਹੋਣਾ ਆਰੰਭ ਹੋ ਗਿਆ, ਜਿਸ ਕਾਰਨ ਜੰਮਦਿਆਂ ਦੇ ਸਿਰਾਂ ’ਤੇ ਹੀ ਅਹਿਣ ਪੈਣੀ ਸ਼ੁਰੂ ਹੋ ਗਈਇਹ ਗੱਠਜੋੜ ‘ਆਪ’ ਨੂੰ ਨੁਕਸਾਨ ਪਹੁੰਚਾਏਗਾ ਅਤੇ ‘ਆਪ’ ਇਸ ਗੱਠਜੋੜ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰਨ ਵਾਸਤੇ ਜ਼ੋਰ-ਅਜ਼ਮਾਈ ਕਰਨ ਤੋਂ ਨਹੀਂ ਹਟੇਗੀਦੋਵਾਂ ਧਿਰਾਂ ਦੇ ਹੱਥ-ਪੱਲੇ ਕੁਝ ਨਹੀਂ ਪੈਣ ਲੱਗਾ, ਸਗੋਂ ਕੇਵਲ ਖ਼ਾਲੀ ਛਣਕਣੇ ਖੜਕਾਉਂਦੇ ਰਹਿ ਜਾਣਗੇ

ਅਕਾਲੀ ਦਲ ਦੀ ਆਪਸੀ ਖਹਿਬਾਜ਼ੀ ਅਤੇ ਨਵੇਂ ਪੰਜਾਬ ਡੈਮੋਕਰੈਟਿਕ ਗੱਠਜੋੜ ਦੀ ਖਿੱਚੋਤਾਣ ਕਾਂਗਰਸ ਵਾਸਤੇ ਲਾਹੇਵੰਦ ਹੋਣਗੀਆਂਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਵਾਲੀਆਂ ਪਾਰਟੀਆਂ ਆਪਸ ਵਿੱਚ ਇੱਕ-ਦੂਜੀ ਧਿਰ ਨੂੰ ਹਰਾਉਣ ’ਤੇ ਤਾਕਤ ਲਾਉਣਗੀਆਂਅਜੇ ਵਕਤ ਪਿਆ ਹੈ, ਜਿਸ ਦੌਰਾਨ ਭਾਨ ਵਾਂਗ ਖਿੱਲਰੀਆਂ ਪਾਰਟੀਆਂ ਨੂੰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ, ਤਾਂ ਜੁ ਇਸ ਹੋਣ ਵਾਲੇ ਸਿਆਸੀ ਘਾਟੇ ਤੋਂ ਬਚਾਅ ਕਰ ਸਕਣ

ਕਮਿਊਨਿਸਟ ਪਾਰਟੀ ਆਫ਼ ਇੰਡੀਆ ਹੁਣ ਤੱਕ 16 ਤੋਂ ਵੱਧ ਸਿਆਸੀ ਪਾਰਟੀਆਂ ਵਿੱਚ ਵੰਡ ਹੋ ਕੇ ਆਪਣੀ ਭਾਨ ਇਕੱਠੀ ਕਰਨ ਦੇ ਸਮਰੱਥ ਹੀ ਨਹੀਂ ਰਹੀਜੇ ਅਜੇ ਵੀ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂ ਚੌਧਰ ਦੀ ਹਉਮੈ ਤਿਆਗ ਕੇ ਵਿਚਾਰਧਾਰਾ ਦੀ ਚੌਧਰ ਦੀ ਅਗਵਾਈ ਨੂੰ ਮੰਨ ਕੇ ਇਕੱਠੇ ਹੋ ਜਾਣ ਦਾ ਮਨ ਬਣਾ ਲੈਣ ਤਾਂ ਲੋਕ ਇਨ੍ਹਾਂ ਮਗਰ ਤੁਰਨ ਲਈ ਤਿਆਰ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਲੋਕ-ਹਿਤਾਂ ਦੇ ਨੇੜੇ ਹੈਦੇਸ ਦੇ ਲੋਕਾਂ ਦੀ ਗ਼ਰੀਬੀ ਦੂਰ ਕਰਨ ਵਾਲੀ ਅਤੇ ਲੋਕਾਂ ਵਿੱਚ ਸਮਾਨਤਾ ਲਿਆਉਣ ਵਾਲੀ ਇਹ ਵਿਚਾਰਧਾਰਾ ਛਾਵੇ ਤਾਂ ਲੋਕ ਸਵਾਗਤ ਕਰਨਗੇ

ਹਰਿਆਣੇ ਵਿੱਚ ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਦਾ ਪਰਵਾਰ ਫਟਿਆ ਫਿਰਦਾ ਹੈ, ਜਿਸ ਕਾਰਨ ਪਰਵਾਰ ਦੇ ਇੱਕ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਨਵੀਂ ਜਨਨਾਇਕ ਜਨਤਾ ਪਾਰਟੀ ਬਣਾ ਲਈ, ਜਿਸ ਨਾਲ ਪਾਰਟੀ ਦੋਫਾੜ ਹੋ ਗਈਇਸਦਾ ਸਿੱਧਾ ਲਾਹਾ ਭਾਜਪਾ ਜਾਂ ਕਾਂਗਰਸ ਨੂੰ ਪਹੁੰਚੇਗਾਇਨੈਲੋ ਚੋਣਾਂ ਸਮੇਂ ਮਾਰ ਖਾ ਜਾਵੇਗੀ, ਕਿਉਂਕਿ ਇਸ ਵਿੱਚ ਏਕੇ ਦੀ ਸੰਭਾਵਨਾ ਨਹੀਂਅਜਿਹੀ ਹਾਲਤ ਵਿੱਚ ਕਾਂਗਰਸ ਨੂੰ ਹੀ ਫਾਇਦਾ ਹੁੰਦਾ ਲੱਗਦਾ ਹੈ, ਕਿਉਂਕਿ ਰਾਜ ਵਿੱਚ ਭਾਜਪਾ ਦੀ ਹਾਲਤ ਵੀ ਚੰਗੀ ਨਹੀਂ

ਉੱਤਰ ਪ੍ਰਦੇਸ਼ ਅੰਦਰ ਵੱਡੀ ਪਾਰਟੀ ਬਣ ਕੇ ਰਾਜ ਵਿੱਚ ਕਈ ਵਾਰ ਸਰਕਾਰ ਬਣਾ ਚੁੱਕੀ ਹੈ, ਪਰ ਹੁਣ ਸਮਾਜਵਾਦੀ ਪਾਰਟੀ ਵੀ ਦੋ-ਫਾੜ ਜਾਂ ਤਿੰਨ-ਫਾੜ ਹੋ ਚੁੱਕੀ ਹੈ, ਜਿਸ ਕਾਰਨ ਪਰਿਵਾਰਕ ਲੜਾਈ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀਪਿਉ-ਪੁੱਤਰ, ਚਾਚੇ-ਭਤੀਜੇ ਦੀ ਆਪਸੀ ਖਹਿਬਾਜ਼ੀ ਨੇ ਰਾਜ ਵਿੱਚ ਅਜਿਹਾ ਖਲਲ ਪਾਇਆ ਕਿ ਆਪਣਾ ਰਾਜ-ਭਾਗ ਆਪਣੇ ਹੀ ਹੱਥੀਂ ਗੁਆ ਲਿਆਹਾਂ, ਇਹ ਖ਼ਬਰ ਸੂਬੇ ਲਈ ਜ਼ਰੂਰ ਚੰਗੀ ਹੈ ਕਿ ਐੱਸ ਪੀ ਅਤੇ ਬਸਪਾ ਗੱਠਜੋੜ ਰਾਹੀਂ ਨੇੜੇ ਆ ਰਹੀਆਂ ਹਨ, ਜੋ ਕਾਂਗਰਸ ਅਤੇ ਭਾਜਪਾ ਨੂੰ ਦੂਰ ਰੱਖ ਸਕਣਗੀਆਂਜੇ ਦੋਵੇਂ ਕਾਂਗਰਸ ਵਾਲੇ ਗੱਠਜੋੜ ਵਿੱਚ ਆ ਗਈਆਂ, ਫੇਰ ਸੂਬਾ ਮੌਜੂਦਾ ਹਕੂਮਤ ਤੋਂ ਬਚ ਸਕੇਗਾ

ਬਿਹਾਰ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਡੰਕਾ ਵੱਜਦਾ ਸੀ, ਪਰ ਵਾਧੂ ਚਾਰਾ ਖਾਣ ਨਾਲ ਗੱਲ ਵਿਗੜ ਗਈਲਾਲੂ ਤਾਂ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ ਜਾਂ ਫੇਰ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ, ਪਰ ਉਸਦੇ ਪਰਿਵਾਰ ਵਿੱਚ ਖਾਹਮਖਾਹ ਹੀ ਰੌਲਾ ਪੈ ਗਿਆ, ਜਿਸ ਕਾਰਨ ਰਾਸ਼ਟਰੀ ਜਨਤਾ ਦਲ ਨੂੰ ਤਾਂ ਘਾਟਾ ਪਵੇਗਾ ਹੀ, ਪਰ ਵਿਰੋਧੀ ਪਾਰਟੀਆਂ ਨੂੰ ਭਾਨ ਵਾਂਗ ਖਿੱਲਰੀ ਲਾਲੂ ਦੀ ਪਾਰਟੀ ਕਾਰਨ ਲਾਹਾ ਮਿਲੇਗਾਲਾਲੂ ਦੇ ਦੋਹਾਂ ਪੁੱਤਰਾਂ ਅਤੇ ਧੀ ਨੂੰ ਆਪਸੀ ਮੱਤਭੇਦ ਦੂਰ ਕਰਨੇ ਪੈਣਗੇ, ਤਾਂ ਹੀ ਪਾਰਟੀ ਬਚੇਗੀ

ਦੇਸ ਦੀਆਂ ਹੋਰ ਵੀ ਕਈ ਪਾਰਟੀਆਂ ਭਾਨ ਵਾਂਗ ਵਕਤ ਦੇ ਹੱਥਾਂ ਵਿੱਚੋਂ ਰੇਤੇ ਵਾਂਗ ਕਿਰਦੀਆਂ ਰਹਿੰਦੀਆਂ ਹਨ, ਜਿਸਦਾ ਫਾਇਦਾ ਕਈ ਉਨ੍ਹਾਂ ਪਾਰਟੀਆਂ ਨੂੰ ਹੋ ਜਾਂਦਾ ਹੈ, ਜਿਹੜੀਆਂ ਸਵਾਰਥੀ ਹੋਣ ਕਾਰਨ ਲੋਕ-ਹਿਤਾਂ ਵਿੱਚ ਨਹੀਂ ਸੋਚਦੀਆਂਅਜਿਹਾ ਹੋਣ ’ਤੇ ਉਹ ਲੋਕ ਠੱਗੇ ਹੋਏ ਮਹਿਸੂਸ ਕਰਦੇ ਹਨ, ਜਿਹੜੇ ਮਾਂ-ਪਾਰਟੀ ਤੋਂ ਜੁਦਾ ਹੋਣ ਵਾਸਤੇ ਤਿਆਰ ਨਹੀਂ ਹੁੰਦੇਪਾਰਟੀਆਂ ਵਿੱਚੋਂ ਨਿੱਤ ਹੀ ਨੇਤਾਵਾਂ ਦਾ ਕਿਰਦੇ ਰਹਿਣਾ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੁੰਦਾ, ਕਿਉਂਕਿ ਬਹੁਤਾ ਕਰ ਕੇ ਦਲ-ਬਦਲੀ ਸਵਾਰਥ ਕਰ ਕੇ ਹੁੰਦੀ ਹੈ, ਜਨਤਾ ਦੇ ਵੱਡੇ ਹਿਤਾਂ ਕਰ ਕੇ ਨਹੀਂ

ਲੋਕਤੰਤਰ ਵਿੱਚ ਸਿਆਸੀ ਪਾਰਟੀਆਂ ਨੂੰ ਖੁੱਲ੍ਹ ਹੈ ਕਿ ਜਿਵੇਂ ਮਰਜ਼ੀ ਵਿਚਰਨ, ਪਰ ਲੋਕ-ਹਿਤਾਂ ਵੱਲ ਪਿੱਠ ਕਰ ਕੇ ਇੱਕ ਵੀ ਕਦਮ ਉਠਾਉਣਾ ਯੋਗ ਨਹੀਂਜਿਹੜੀ ਸਿਆਸੀ ਪਾਰਟੀ ਦੇਸ਼-ਹਿਤਾਂ ਅਤੇ ਲੋਕ-ਹੱਕਾਂ ਦਾ ਖ਼ਿਆਲ ਨਹੀਂ ਰੱਖਦੀ, ਉਹ ਜਿਹੜੇ ਮਰਜ਼ੀ ਭੇਸ ਵਿੱਚ ਆਈ ਜਾਵੇ, ਕਦੇ ਵੀ ਸਫ਼ਲ ਨਹੀਂ ਹੋ ਸਕਦੀਜਿਹੜੀ ਪਾਰਟੀ ਰਾਜ-ਭਾਗ ਵਿੱਚ ਆ ਕੇ ਲੋਕਾਂ ਨੂੰ ਤੰਗ ਕਰਦੀ ਹੈ, ਉਸ ਨੂੰ ਲੋਕ ਪਸੰਦ ਨਹੀਂ ਕਰਦੇ ਅਤੇ ਦੂਜੀ ਵਾਰ ਮੌਕਾ ਦੇਣ ਲਈ ਵੀ ਤਿਆਰ ਨਹੀਂ ਹੁੰਦੇਏਕਾ ਨਾ ਰਹੇ ਤਾਂ ਪਾਰਟੀਆਂ ਨੂੰ ਭਾਨ ਵਾਂਗ ਖਿੱਲਰਨ ਤੋਂ ਰੋਕਿਆ ਜਾਣਾ ਕਿਸੇ ਤਰ੍ਹਾਂ ਵੀ ਆਸਾਨ ਨਹੀਂ ਹੁੰਦਾ

**

ਇਨਸਾਫ਼ ਵਿਚ ਦੇਰੀ

ਦੇਸ ਦੀ ਸੁਪਰੀਮ ਕੋਰਟ ਅਤੇ ਰਾਜਾਂ ਦੀਆਂ ਹਾਈ ਕੋਰਟਾਂ ਨੂੰ ਕੇਵਲ ਅਪੀਲ ਹੀ ਕੀਤੀ ਜਾ ਸਕਦੀ ਹੈ ਕਿ ਦੇਸ ਭਰ ਦੀਆਂ ਅਦਾਲਤਾਂ ਥੋੜ੍ਹੇ ਸਮੇਂ ਵਿੱਚ ਸਹੀ ਫ਼ੈਸਲੇ ਦੇਣ ਦੇ ਨਿਯਮ ਬਣਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ, ਤਾਂ ਕਿ ਜਨਤਾ ਨੂੰ ਦੇਰ ਤੱਕ ਉਡੀਕਣ ਲਈ ਪ੍ਰੇਸ਼ਾਨ ਨਾ ਹੋਣਾ ਪਵੇਕਿਸੇ ਵੀ ਅਦਾਲਤ ਵੱਲੋਂ ਦੇਰ ਨਾਲ ਫ਼ੈਸਲਾ ਦੇਣ ਨਾਲ ਲੋਕਾਂ ਦਾ ਵਿਸ਼ਵਾਸ ਤਿੜਕ ਜਾਂਦਾ ਹੈ। ਜੱਜ ਥੋੜ੍ਹੇ ਹਨ ਤਾਂ ਹੋਰ ਭਰਤੀ ਕੀਤੇ ਜਾਣਲਮਕਦੀ ਪ੍ਰਕਿਰਿਆ ’ਤੇ ਕਾਬੂ ਪਾਉਣ ਲਈ ਢੰਗ-ਤਰੀਕੇ ਲੱਭੇ ਜਾਣ, ਤਾਂ ਜੁ ਪੀੜਤਾਂ ਨੂੰ ਸਹੀ, ਸੌਖਿਆਂ ਅਤੇ ਸਸਤੇ ਤਰੀਕੇ ਨਾਲ ਨਿਆਂ ਪ੍ਰਾਪਤ ਹੋ ਸਕੇਅਜਿਹਾ ਹੋਣ ਨਾਲ ਦੇਸ਼ ਦੇ ਨਾਗਰਿਕਾਂ ਦੀ ਪ੍ਰੇਸ਼ਾਨੀ ਵੀ ਘਟਦੀ ਹੈ ਅਤੇ ਪੈਸੇ-ਧੇਲੇ ਦਾ ਖ਼ਰਚਾ ਵੀਚੌਤੀ ਸਾਲ ਬਾਅਦ ਫ਼ੈਸਲਾ ਆਉਣਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ।

*****

(1435)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author