SukhpalSGill7ਕਾਫੀ ਸਮੇਂ ਤੋਂ ਸਿਹਤ ਪ੍ਰਤੀ ਸੁਚੇਤ ਲੋਕਾਂ ਨੇ ਦੁੱਧ ਪੀਣਾ ਅਤੇ ਦੁੱਧ ਤੋਂ ਬਣੇ ...
(9 ਸਤੰਬਰ 2027)

 

ਮਿਲਾਵਟ ਦੇ ਮੱਕੜਜਾਲ਼ ਨੂੰ ਤੋੜਨਾ ਅਤੀ ਜ਼ਰੂਰੀ ਹੈਮਠਿਆਈਆਂ ਨੂੰ ਨਵੀਂ ਰੰਗਤ ਵਿੱਚ ਪੇਸ਼ ਕਰਕੇ ਗਾਹਕ ਫਸਾਇਆ ਜਾਂਦਾ ਹੈਇਸ ਨਾਲ ਵੀ ਮਿਲਾਵਟਖੋਰੀ ਉਤਸ਼ਾਹਿਤ ਹੁੰਦੀ ਹੈਮਿਲਾਵਟਖੋਰੀ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਖਾਸ ਤੌਰ ’ਤੇ ਪ੍ਰਚਾਰਕੇ ਅਤੇ ਫੜੋ-ਫੜਾਈ ਕਰਕੇ ਬੁੱਤਾ ਸਾਰ ਲਿਆ ਜਾਂਦਾ ਹੈ, ਜਦੋਂ ਕਿ ਮਿਲਾਵਟ ਸਾਰਾ ਸਾਲ ਚਲਦੀ ਰਹਿੰਦੀ ਹੈਵਿਕਾਸਸ਼ੀਲ ਭਾਰਤ ਵਿੱਚ ਹਰ ਦਿਨ ਤਿਉਹਾਰ ਦਾ ਰਹਿੰਦਾ ਹੈਪੰਜਾਬ ਵਿੱਚ ਵੀ ਹਰ ਰੋਜ਼ ਤਿਉਹਾਰਾਂ ਦਾ ਦਿਨ ਰਹਿੰਦਾ ਹੈਇਸ ਲਈ ਮਿਲਾਵਟ ਵੀ ਹਰ ਰੋਜ਼ ਚਾਲੂ ਰਹਿੰਦੀ ਹੈਮਿਲਾਵਟ ਦਾ ਮੋਟਾ ਜਿਹਾ ਮਤਲਬ ਹੁੰਦਾ ਹੈ ਕਿ ਅਸਲ ਰੂਪ ਵਿੱਚ ਚੀਜ਼ ਨੂੰ ਸਸਤੀ ਕੋਈ ਵੀ ਚੀਜ਼ ਮਿਲਾ ਕੇ ਮਾਰਕੀਟ ਵਿੱਚ ਵੇਚਿਆ ਜਾਂਦਾ ਹੈਇਸਦਾ ਸਿਹਤ ਪੱਖ ਅੱਖੋਂ ਪਰੋਖੇ ਕਰਕੇ ਮੁਨਾਫਾ ਕਮਾਇਆ ਜਾਂਦਾ ਹੈਕਿਸੇ ਕਿਸਮ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਕਿ ਸਾਡੀ ਚੀਜ਼ ਨਾਲ ਲੋਕਾਂ ਦੀ ਸਿਹਤ ਉੱਤੇ ਕੀ ਅਸਰ ਪਵੇਗਾ। “ਜਾਗੋ ਗਾਹਕ ਜਾਗੋ” ਦਾ ਗੁਣਗਾਨ ਕੀਤਾ ਜਾਂਦਾ ਹੈਪਰ ਇਸ ਨਾਲ ਹਰ ਬੰਦਾ ਜਾਗਰੂਕ ਨਹੀਂ ਹੋਇਆਮਿਲਾਵਟਖੋਰੀ ਇਹੋ ਜਿਹਾ ਭੈੜਾ ਕਲੰਕ ਹੈ ਕਿ ਇਸ ਪ੍ਰਤੀ ਹਰ ਬੰਦੇ ਨੂੰ ਜਾਗਰੂਕ ਹੋ ਕੇ ਇਸ ਵਿਰੁੱਧ ਖੜ੍ਹਨਾ ਚਾਹੀਦਾ ਹੈ

ਖੁਰਾਕੀ ਵਸਤਾਂ ਦੀ ਮੰਗ ਵਿੱਚ ਹੋਏ ਵਾਧੇ ਨਾਲ ਮਿਲਾਵਟਖੋਰ ਪੂਰੀ ਤਰ੍ਹਾਂ ਬਾਗੋਬਾਗ ਹੋ ਜਾਂਦੇ ਹਨਖੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਨਾਲ ਹੀ ਕੁਝ ਮੋੜਾ ਪੈ ਸਕਦਾ ਹੈ, ਨਹੀਂ ਤਾਂ ਸਾਰਾ ਸਾਲ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ ਮਿਲਾਵਟਖੋਰ ਨੂੰ ਫੜਨ ਵਾਲੀਆਂ ਕਾਰਵਾਈਆਂ ਇੱਕ ਰਸਮ ਜਿਹੀ ਬਣ ਕੇ ਰਹਿ ਗਈਆਂ ਹਨ, ਜਿਸ ਨਾਲ ਮਿਲਾਵਟਖੋਰ ਪ੍ਰਵਾਹ ਨਹੀਂ ਕਰਦੇ ਮਿਲਾਵਟਖੋਰੀ ਵਿੱਚ ਰਾਜਨੀਤੀ ਦੀ ਘੁਸਪੈਠ ਹੋ ਜਾਂਦੀ ਹੈਇਹ ਲੁਕਣਮੀਟੀ ਵੀ ਸਾਰਾ ਸਾਲ ਚਲਦੀ ਰਹਿੰਦੀ ਹੈਖਾਧ ਪਦਾਰਥਾਂ ਵਿੱਚ ਦੁੱਧ ਬਾਰੇ ਕਿਹਾ ਜਾਂਦਾ ਹੈ ਕਿ ਉਪਜ ਘੱਟ ਲੋੜ ਲਾਗਤ ਵੱਧ ਹੈਫਿਰ ਸਪਸ਼ਟ ਹੈ ਕਿ ਇਸ ਪਿੱਛੇ ਮਿਲਾਵਟ ਹੀ ਹੈਦੁੱਧ ਦੀ ਮਿਲਾਵਟ ਤੋਂ ਬਾਅਦ ਇਸ ਤੋਂ ਬਣੇ ਖਾਧ ਪਦਾਰਧਾਂ ਵਿੱਚ ਵੀ ਮਿਲਾਵਟ ਸ਼ੁਰੂ ਹੋ ਜਾਂਦੀ ਹੈ2021 ਤੋਂ 2024 ਤਕ ਪੂਰੇ ਸੂਬੇ ਵਿੱਚ ਲਏ ਗਏ ਦੁੱਧ ਦੇ ਸੈਂਪਲਾਂ ਵਿੱਚੋਂ 18% ਸੈਂਪਲ ਮਿਆਰਾਂ ’ਤੇ ਖਰੇ ਨਹੀਂ ਉੱਤਰੇਦੇਸ਼ ਦੇ ਦੁੱਧ ਉਤਪਾਦਕ ਸੂਬੇ ਹਰਿਆਣਾ ਵਿੱਚ ਸਥਿਤੀ ਹੋਰ ਵੀ ਮਾੜੀ ਸੀ। ਉੱਥੇ 28% ਸੈਂਪਲ ਮਿਆਰਾਂ ’ਤੇ ਖਰੇ ਨਹੀਂ ਉੱਤਰੇਭਾਰਤ ਦੀ ਕੁੱਲ ਦੁੱਧ ਦੀ ਪ੍ਰੋਡਕਸ਼ਨ ਦਾ 5.8 ਫੀਸਦੀ ਹਿੱਸਾ ਪੰਜਾਬ ਦਾ ਹੈ

ਤਿਉਹਾਰਾਂ ਦੇ ਦਿਨਾਂ ਵਿੱਚ ਮਿਲਾਵਟ ਬਾਰੇ ਪੜ੍ਹਿਆ, ਲਿਖਿਆ ਅਤੇ ਸੁਣਿਆ ਜਾਵੇਗਾਤਿਉਹਾਰਾਂ ਤੋਂ ਬਾਅਦ ਸਭ ਚੁੱਪਚਾਪ ਹੋ ਜਾਵਗਾ ਜਿਵੇਂ ਮਿਲਾਵਟਖੋਰੀ ਕੋਈ ਸਮੱਸਿਆ ਹੀ ਨਾ ਹੋਵੇਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਵੀ ਕਿਹਾ ਸੀ ਕਿ ਦੁੱਧ ਵਿੱਚ ਮਿਲਾਵਟ ਹੋ ਰਹੀ ਹੈ। ਇਸ ਵਿੱਚ 25% ਪਾਣੀ ਦਾ ਹਿੱਸਾ ਹੈਸਾਲ 2024-25 ਦੌਰਾਨ ਭਾਰਤ ਵਿੱਚ ਲਗਭਗ 247.8 ਮਿਲੀਅਨ ਟਨ ਦੁੱਧ ਦੀ ਪੈਦਾਵਾਰ ਹੋਈਐਕਸਪੋਰਟ ਵਿੱਚ ਭਾਰਤ 11ਵੇਂ ਨੰਬਰ ’ਤੇ ਆਉਂਦਾ ਹੈਸਾਲ 2024 ਅੰਕੜਿਆਂ ਦੇ ਮੁਤਾਬਿਕ ਐਕਸਪੋਰਟ ਵਿੱਚ ਭਾਰਤ 0.12 ’ਤੇ ਰਿਹਾ ਜਦੋਂ ਕਿ ਯੂਰਪੀ ਯੂਨੀਅਨ ਦਾ ਹਿੱਸਾ 12.98 ਫੀਸਦੀ ਸੀਦੁੱਧ ਦੀ ਮਿਲਾਵਟ ਉੱਤੇ ਵਿਸ਼ੇਸ਼ ਤਰਜੀਹ ਦੇਣ ਦੀ ਲੋੜ ਹੈਪੰਜਾਬ ਵਿੱਚ ਦੁੱਧ ਵਿੱਚ 25 ਫੀਸਦੀ ਮਿਲਾਵਟ ਹੋ ਰਹੀ ਹੈ ਤੇ 18 ਫੀਸਦੀ ਦੁੱਧ ਸ਼ੁੱਧ ਹੈਪਾਣੀ ਦੀ ਮਿਲਾਵਟ ਨਾਲ ਲਗਦਾ ਹੈ ਪੰਜਾਬੀਆਂ ਨੇ ਸਮਝੌਤਾ ਕਰ ਲਿਆ ਹੈਅੱਜ ਪੰਜਾਬੀ ਦੁੱਧ ਵਿੱਚ ਪਾਣੀ ਦੀ ਮਿਲਾਵਟ ਨੂੰ ਮੰਨਦੇ ਹੀ ਨਹੀਂ ਬਲਕਿ ਮਜ਼ਾਕ ਨਾਲ ਕਹਿ ਦਿੰਦੇ ਹਨ ਕਿ ਸਿਹਤ ਠੀਕ ਰਹੇਗੀਕੈਮੀਕਲ ਦੀ ਵਰਤੋਂ ਨਾਲ ਤਾਂ ਦੁੱਧ ਦੀ ਮਿਲਾਵਟ ਲਈ ਮੌਤ ਅਵਾਜ਼ਾ ਮਾਰਦੀ ਹੈਮਿਲਾਵਟ ਵਿਰੁੱਧ ਅਵਾਜ਼ਾਂ ਉੱਠਦੀਆਂ ਰਹਿੰਦੀਆਂ ਹਨਇਸਦੇ ਬਾਵਜੂਦ ਫੂਡ ਸੇਫਟੀ ਐਂਡ ਸਟੈਂਡਰਡ ਆਫ ਇੰਡੀਆ ਦੀ ਕਾਰਵਾਈ ਨਾ-ਮਾਤਰ ਮਹਿਸੂਸ ਹੁੰਦੀ ਜਾਪਦੀ ਹੈ

ਮਿਲਾਵਟ ਗੰਭੀਰ ਸਮੱਸਿਆ ਹੈਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਕਰਦੀ ਹੈਇਸਦੇ ਹੱਲ ਲਈ ਸਰਕਾਰ ਅਤੇ ਆਮ ਜਨਤਾ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈਪਿਛਲੀ ਸਰਕਾਰ ਵੇਲੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਜ਼ਾਰ ਵਿੱਚ 70 ਫੀਸਦੀ ਦੁੱਧ 80 ਫੀਸਦੀ ਪਨੀਰ ਅਤੇ 95 ਫੀਸਦੀ ਖੋਆ ਨਕਲੀ ਵਿਕ ਰਿਹਾ ਹੈਇਸਦਾ ਅਧਾਰ ਇਹ ਸੀ ਕਿ ਪਿੰਡਾਂ ਵਿੱਚ ਪਸ਼ੂ ਧਨ ਦੀ ਗਿਣਤੀ ਘਟਦੀ ਜਾਂਦੀ ਹੈ ਜਦੋਂ ਕਿ ਦੁੱਧ ਦੀ ਲਾਗਤ ਬਹੁਤ ਵਧ ਜਾਂਦੀ ਹੈ

ਇਸ ਤੋਂ ਇਲਾਵਾ ਕਾਫੀ ਸਮੇਂ ਤੋਂ ਸਿਹਤ ਪ੍ਰਤੀ ਸੁਚੇਤ ਲੋਕਾਂ ਨੇ ਦੁੱਧ ਪੀਣਾ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਖਾਣੇ ਬੰਦ ਕਰ ਦਿੱਤੇ ਹਨ ਜਾਂ ਬਹੁਤ ਘੱਟ ਕਰ ਦਿੱਤੇ ਹਨਦੁੱਧ ਦੀ ਮਿਲਾਵਟ ਅਤੇ ਹੋਰ ਪਦਾਰਥ ਦੀ ਮਿਲਾਵਟ ਦੀ ਮਿਸਾਲ ਵੱਖ ਵੱਖ ਹਸਪਤਾਲਾਂ ਵਿੱਚ ਬਿਮਾਰ ਪਏ ਬੰਦਿਆਂ ਵਿੱਚੋਂ ਨਜ਼ਰ ਆਉਂਦੀ ਹੈਸਰਕਾਰ ਦੀ ਚਾਲ ਸੁਸਤ ਹੈਇਸ ਕੰਮ ਲਈ ਨਿਯਮਤ ਲੈਬੌਟਰੀ ਜਾਂਚ ਅਤੇ ਚੈਕਿੰਗ ਦੀ ਬੇਹੱਦ ਜ਼ਰੂਰਤ ਹੈਲੋਕਾਂ ਵਿੱਚ ਜਾਗਰੂਕਤਾ ਕੈਂਪ ਲਾਉਣੇ ਵੀ ਅਤੀ ਜ਼ਰੂਰੀ ਹਨ ਅਸਲੀ ਨਕਲੀ ਦੀ ਪਛਾਣ ਕਰਾਉਣਾ ਬਹੁਤ ਜ਼ਰੂਰੀ ਹੈਮਿਲਾਵਟ ਸੰਬੰਧੀ ਰੋਕਥਾਮ ਲਈ ਇੱਕ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈਹਰ ਬੰਦਾ ਆਪਣਾ ਫਰਜ਼ ਸਮਝ ਕੇ ਇਸ ਵਿੱਚ ਆਪਣਾ ਰੋਲ ਨਿਭਾਵੇਸਰਕਾਰ ਨੂੰ ਵੀ ਇਸ ਮਿਲਾਵਟ ਦੇ ਵਿਰੁੱਧ ਖਾਸ ਧਿਆਨ ਦੇਣ ਦੀ ਲੋੜ ਹੈ। “ਜਾਗੋ ਗਾਹਕ, ਜਾਗੋ”। ਆਉ ਮਿਲਾਵਟ ਨੂੰ ਮਨੁੱਖਤਾ ਦਾ ਦੁਸ਼ਮਣ ਸਮਝ ਕੇ ਇਸ ਵਿਰੁੱਧ ਜਨਤਕ ਲਹਿਰ ਅਰੰਭੀਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author