SukhpalSGill7ਆਉ ਧੀਆਂ ਧਿਆਣੀਆਂ ਨੂੰ ਹਿਰਦੇ ਵਿੱਚੋਂ ਸਤਕਾਰ ਦੇਣ ਲਈ ਲੋਕ ਲਹਿਰ ਅਰੰਭ ਕੇ ਭਰੂਣ ਹੱਤਿਆ ਨੂੰ ...
(1 ਜੂਨ 2025)


ਸਮਾਜ ਵਿੱਚ ਸੰਤੁਲਨ ਬਣਾਈ ਰੱਖਣ ਲਈ ਲਿੰਗ ਅਨੁਪਾਤ ਬੇਹੱਦ ਜ਼ਰੂਰੀ ਹੈ
ਇਸ ਤੋਂ ਪਹਿਲਾਂ ਸਾਨੂੰ ਲਿੰਗ ਅਨੁਪਾਤ ਬਾਰੇ ਸਮਝਣਾ ਪਵੇਗਾਲਿੰਗ ਅਨੁਪਾਤ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਹੁੰਦੀ ਹੈਮੈਡੀਕਲ ਮਾਹਰਾਂ ਅਨੁਸਾਰ ਨਰ ਮਾਦਾ ਲਿੰਗ ਅਨੁਪਾਤ 50:50 ਹੁੰਦਾ ਹੈਲਿੰਗ ਅਨੁਪਾਤ ਸਮਾਜ ਦੀ ਕਿਤਾਬ ਦਾ ਪਹਿਲਾ ਵਰਕਾ ਹੁੰਦਾ ਹੈ ਇਸਦੇ ਵਿਗੜਨ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੁੰਦਾ ਹੈ ਇਸ ਵਿਗਾੜ ਪਿੱਛੇ ਵਿਗੜੀ ਸੰਸਕ੍ਰਿਤੀ ਹੁੰਦੀ ਹੈਇਹ ਦਿਸ਼ਾ ਅਤੇ ਦਸ਼ਾ ਅਸੀਂ ਹੰਢਾਈ ਵੀ ਹੈਮਾਦਾ ਲਿੰਗ ਨੂੰ ਪਰੇ ਕਰਨ ਲਈ ਹਰ ਸੋਚ, ਹਰਬਾ-ਜ਼ਰਬਾ ਭਾਰੂ ਹੁੰਦਾ ਹੈਮਾਦਾ ਭਰੂਣ ਮਾਰਨ ਲਈ, ਨਰ ਨੂੰ ਪੈਦਾ ਕਰਨ ਲਈ ਸਾਧਾਂ ਦੇ ਡੇਰਿਆਂ, ਦਾਈਆਂ, ਟਰੇਂਡ ਦਾਈਆਂ ਅਤੇ ਝੋਲਾ ਛਾਪ ਡਾਕਟਰਾਂ ਵੱਲ ਰੁੱਖ ਕੀਤਾ ਜਾਂਦਾ ਹੈ

ਪਹਿਲਾਂ ਗੱਲ ਵਿੱਚ ਅੰਗੂਠਾ ਦੇ ਕੇ ਬੱਚੀ ਨੂੰ ਮਾਰ ਦਿੱਤਾ ਜਾਂਦਾ ਸੀ, ਫਿਰ ਸਾਇੰਸ ਨੇ ਤਰੱਕੀ ਕਰਕੇ ਛੁਰੀਆਂ ਕਟਾਰੀਆਂ ਨਾਲ ਮਾਦਾ ਭਰੂਣ ਮਾਰੇ ਗਏਲਿੰਗ ਅਨੁਪਾਤ ਨੂੰ ਸਭ ਤੋਂ ਵੱਧ ਮਾਰ ਸਾਡੀ ਰੂੜ੍ਹੀਵਾਦੀ ਸੋਚ ਅਤੇ ਭਰੂਣ ਹੱਤਿਆਵਾਂ ਨੇ ਮਾਰੀਇੱਕ ਵਾਰ ਤਾਂ ਭਰੂਣ ਹੱਤਿਆਵਾਂ ਨੇ ਲਿੰਗ ਅਨੁਪਾਤ ਦੀ ਪ੍ਰੀਭਾਸ਼ਾ ਹੀ ਲਿੰਗ ਗਰਭਪਾਤ ਬਣਾ ਦਿੱਤੀ ਸੀਇਸ ਪਿੱਛੇ ਸਮਾਜ ਦੀ ਸੋਚ, ਦਾਜ, ਦਰਿੰਦਗੀ ਅਤੇ ਅਣਖ ਵੱਡੇ ਕਾਰਨ ਹਨਲੱਖ ਉਪਰਾਲਿਆਂ ਦੇ ਬਾਵਜੂਦ ਸੋਚ ਅੱਜ ਵੀ ਉੱਥੇ ਹੀ ਖੜ੍ਹੀ ਹੈਕੁੜੀ ਜੰਮਣ ਦਾ ਸੁਨੇਹਾ ਮਿਲਣ ’ਤੇ ਅੱਜ ਵੀ ਬੁੱਢੀ ਦਾ ਚਿਹਰਾ ਦੇਖਣ ਵਾਲਾ ਹੁੰਦਾ ਹੈਅਜਿਹੇ ਵਰਤਾਰੇ ਵਿੱਚ ਰੂੜ੍ਹੀਵਾਦੀ ਸੋਚ ਕੁੱਟ ਕੁੱਟ ਕੇ ਭਰੀ ਹੁੰਦੀ ਹੈਭਰੂਣ ਹੱਤਿਆਵਾਂ ਪਿੱਛੇ ਕਾਨੂੰਨੀ ਸ਼ਿਕੰਜੇ ਨੇ ਕੰਮ ਕੀਤਾ ਪਰ ਧਾਰਮਿਕਤਾ ਅਤੇ ਸੰਸਕ੍ਰਿਤੀ ਕੋਈ ਬਹੁਤਾ ਰੋਲ ਨਹੀਂ ਨਿਭਾ ਸਕੀਸਿਆਣੇ ਪਰਿਵਾਰ ਧੀ ਨੂੰ ਵੀ ਪੁੱਤ ਕਹਿ ਕੇ ਬੁਲਾਉਂਦੇ ਹਨ

ਭਾਰਤ ਵਿੱਚ ਲਿੰਗ ਅਨੁਪਾਤ 929:1000 ਹੈਭਾਰਤ ਦੇ ਪਿੰਡਾਂ ਵਿੱਚ ਲਿੰਗ ਅਨੁਪਾਤ 950:1000 ਹੈ ਜਦੋਂ ਕਿ ਸ਼ਹਿਰਾਂ ਵਿੱਚ 918:1000 ਹੈ। ਇਸ ਪਿੱਛੇ ਸ਼ੰਕਾਵਾਂ ਹਨ ਕਿ ਸ਼ਹਿਰਾਂ ਦੇ ਲੋਕ ਜ਼ਿਆਦਾ ਪਹੁੰਚ ਰੱਖਦੇ ਹਨ, ਇਸ ਲਈ ਅੱਜ ਵੀ ਦਾਇਓਂ-ਬਾਇਓਂ ਕੋਈ ਢੰਗ ਲੱਭ ਲੈਂਦੇ ਹਨਪਿੰਡਾਂ ਅਤੇ ਸ਼ਹਿਰਾਂ ਵਿੱਚ ਪਾੜਾ ਆਮ ਪਾੜਾ ਦਿਸਦਾ ਹੈਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਆਲਮੀ ਪੱਧਰ ਤੇ ਲਿੰਗ ਅਨੁਪਾਤ 1:1 ਹੋਣਾ ਚਾਹੀਦਾ ਹੈਪੰਜਾਬ ਵਿੱਚ 2016-17 ਵਿੱਚ 888 ਕੁੜੀਆਂ ਪਿੱਛੇ 1000 ਮਰਦ ਸਨਇਹ ਅੰਕੜਾ 2020-21 ਵਿੱਚ 919:1000 ਹੋ ਗਿਆ ਸੀਇਹ ਵਾਧਾ ਸਰਕਾਰ ਦੇ ਉਪਰਾਲਿਆਂ ਦਾ ਨਤੀਜਾ ਹੈਭਾਰਤ ਵਿੱਚ 1951 ਤੋਂ 2011 ਤਕ ਮਾਦਾ ਭਰੂਣ ਨੀਵੇਂ ਪੱਧਰ ’ਤੇ ਹੀ ਰਿਹਾ ਪਰ 2011 ਦੀ ਜਨ ਗਣਨਾ ਅਨੁਸਾਰ ਵੀ ਇਹ ਡਾਟਾ 100:111 ਰਿਹਾ ਹੈਇਸ ਵਿੱਚ ਕੁਝ ਤਰੁੱਟੀਆਂ ਵੀ ਹੋ ਸਕਦੀਆਂ ਹਨ1980 ਤੋਂ 2010 ਤਕ ਇੱਕ ਕਰੋੜ ਭਰੂਣ ਹੱਤਿਆਵਾਂ ਹੋਈਆਂਇਸ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਫਰਮਾਨ ਆਪ ਮੁਹਾਰੇ ਮੂੰਹੋਂ ਨਿਕਲ ਆਉਂਦੇ ਹਨ:

ਏਤੀ ਮਾਰ ਪਈ ਕਰਲਾਣੈ, ਤੈ ਕੀ ਦਰਦ ਨ ਆਇਆ।”

ਭਰੂਣ ਹੱਤਿਆਵਾਂ ਦੀ ਤੁਲਨਾ ਪੱਛਮੀ ਮੁਲਕਾਂ ਨਾਲ ਕਰਕੇ ਦੇਖੋ, ਸੋਚ ਦਾ ਕਿੰਨਾ ਅੰਤਰ ਹੈਅਬਾਦੀ ਦਾ ਲਿੰਗ ਅਨੁਪਾਤ ਕੁਦਰਤੀ ਕਾਰਕਾਂ, ਹਾਲਾਤ, ਦਵਾਈਆਂ, ਜੰਗ ਦੇ ਪ੍ਰਭਾਵ, ਗਰਭਪਾਤ ਅਤੇ ਰਜਿਸਟਰ ਦੀਆਂ ਤਰੁੱਟੀਆਂ ਕਰਕੇ ਵੀ ਪ੍ਰਭਾਵਿਤ ਹੁੰਦਾ ਹੈਪੰਜਾਬ ਵਿੱਚ ਲਿੰਗ ਅਨੁਪਾਤ 918 ਦਰਜ ਕੀਤਾ ਗਿਆ ਹੈ ਜਦੋਂ ਕਿ ਜ਼ਿਲ੍ਹਾ ਕਪੂਰਥਲਾ ਸਭ ਤੋਂ ਉੱਪਰ 987 ਨਾਲ ਰਿਹਾ ਜਦਕਿ ਇਸ ਹੀ ਜ਼ਿਲ੍ਹੇ ਦੀ ਦਰ 2023 ਵਿੱਚ 992 ਸੀਚਲੋ ਖੈਰ! ਮੁਸਲਿਮ ਭਾਈਚਾਰੇ ਵਾਲਾ ਮਲੇਰਕੋਟਲਾ ਵੀ 961 ਦੀ ਦਰ ਨਾਲ ਉੱਚਾ ਰਿਹਾ ਇਨ੍ਹਾਂ ਜ਼ਿਲ੍ਹਿਆਂ ਦੀ ਪ੍ਰਫਾਰਮੈਂਸ ਸ਼ਾਨਦਾਰ ਰਹੀਪਠਾਨਕੋਟ ਦੀ ਦਰ ਸਭ ਤੋਂ ਘੱਟ 864 ਰਹੀਇਹ ਜ਼ਰੂਰੀ ਚਿੰਤਾ ਦਾ ਵਿਸ਼ਾ ਹੈਇਸ ਜ਼ਿਲ੍ਹੇ ਨੂੰ ਸਮਾਜ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੜਤਾਲਣ ਅਤੇ ਪੜਚੋਲਣ ਦੀ ਅਤਿਅੰਤ ਜ਼ਰੂਰਤ ਹੈਇਹ ਜ਼ਰੂਰੀ ਹੁੰਦਾ ਹੈ। ਇਸ ਨਾਲ ਮੁਕਾਬਲੇਬਾਜ਼ੀ ਹੋਣ ਕਰਕੇ ਵੀ ਅਗਲੇ ਵਰ੍ਹੇ ਲਈ ਲੋਕ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਉਂਦੇ ਹਨਪਿਛਲੇ ਸਮੇਂ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਤੇ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਵੀ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਸ਼ੰਸਾ ਲਿੰਗ ਅਨੁਪਾਤ ਵਧਾਉਣ ਲਈ ਪਾਰਲੀਮੈਂਟ ਵਿੱਚ ਕੀਤੀ ਸੀਉਹਨਾਂ ਵੱਲੋਂ ਲਿੰਗ ਅਨੁਪਾਤ ’ਤੇ ਚਿੰਤਾ ਜ਼ਾਹਰ ਕੀਤੀ ਗਈ ਸੀਭਰੂਣ ਹੱਤਿਆਵਾਂ ’ਤੇ ਚਿੰਤਾ ਲਈ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀ:

ਆ ਜਾ ਮਾਂਏਂ ਗੱਲਾਂ ਕਰੀਏ ਕੰਮ ਦੀਆਂ,
ਰਾਜਗੁਰੂ
, ਸੁਖਦੇਵ, ਭਗਤ ਸਿੰਘ ਮਾਂਵਾਂ ਹੀ ਨੇ ਜੰਮਦੀਆਂ।
ਕੀ ਪਤਾ ਮੈਂ ਜੰਮ ਦਿਆਂ ਅਗੰਮੜਾ ਮਰਦ ਨੀ ਮਾਂਏਂ
ਪੇਟ ਵਿੱਚ ਨਾ ਕਤਲ ਕਰਾਈਂ
, ਇਹੀ ਮੇਰੀ ਅਰਜ਼ ਨੀ ਮਾਂਏਂ”

ਜਦੋਂ ਲਿੰਗ ਅਨੁਪਾਤ ਨਾਲ ਛੇੜਛਾੜ ਦੇ ਨਤੀਜੇ ਆਉਣ ਲੱਗੇ ਤਾਂ ਅਫ਼ਰਾ ਤਫ਼ਰੀ ਮਚੀ ਸੀਜਿਸ ਤਰ੍ਹਾਂ ਸਮਾਜ ਨੂੰ ਚਲਾਉਣ ਲਈ ਨਿਯਮਾਂਵਲੀ ਹੁੰਦੀ ਹੈ, ਉਸ ਤਹਿਤ ਹੀ 1994 ਵਿੱਚ ਭਰੂਣ ਦੀ ਜਾਂਚ ਨੂੰ ਗੈਰਕਨੂੰਨੀ ਵਾਲਾ ਪੀ.ਸੀ.ਪੀ.ਐੱਨ.ਡੀ.ਟੀ ਕਾਨੂੰਨ ਬਣਿਆ। ਉਸ ਸਮੇਂ ਹੀ ਪਹਿਲੀ ਵਾਰ ਭਰੂਣ ਦੀ ਪ੍ਰੀਭਾਸ਼ਾ ਨਿਰਧਾਰਤ ਹੋਈ ਸੀਇਸ ਤੋਂ ਪਹਿਲਾਂ 1870 ਵਿੱਚ ਬਸਤੀਵਾਦੀ ਸਾਮਰਾਜ ਵਿੱਚ ਵੀ ਭਰੂਣ ਹੱਤਿਆਵਾਂ ਰੋਕਣ ਦਾ ਕਾਨੂੰਨ ਬਣਿਆ ਸੀਇੱਥੋਂ ਸਪਸ਼ਟ ਹੁੰਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੁੜੀ ਮਾਰਾਂ ਦੀ ਸੋਚ ਵਿੱਚ ਫਰਕ ਨਹੀਂ ਆਇਆਸਾਡੀ ਸੰਸਕ੍ਰਿਤੀ ਬਰਾਬਰ ਕੋਈ ਨਹੀਂ ਹੈਇੱਥੇ ਕੰਨਿਆ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ। ਵਿਆਹ ਨੂੰ ਕੰਨਿਆਂ ਦਾਨ ਕਿਹਾ ਜਾਂਦਾ ਹੈਸਿੱਖ ਧਰਮ ਵਿੱਚ ਕੁੜੀਮਾਰ ਨਾਲ ਰਾਬਤਾ ਨਾ ਰੱਖਣ ਦਾ ਹੁਕਮ ਹੈਗੁਰੂ ਨਾਨਕ ਦੇਵ ਜੀ ਨੇ ਬਹੁਤ ਸਮਾਂ ਪਹਿਲਾਂ ਹੀ ਜਾਗਰੂਕ ਕੀਤਾ ਸੀ:

ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ।”

2017 ਵਿੱਚ ਯੂ ਐੱਨ ਓ ਨੇ ਵਿਕਾਸ ਟਿਕਾਊ ਟੀਚਿਆਂ ਵਿੱਚ ਲਿੰਗ ਅਨੁਪਾਤ ਨੂੰ ਦਰਜ਼ ਕੀਤਾ ਸੀਭਾਰਤ ਵਿੱਚ ਭਰੂਣ ਹੱਤਿਆਵਾਂ 1970 ਤੋਂ 1994 ਤਕ ਬੇਰੋਕ-ਟੋਕ ਚਲਦੀਆਂ ਰਹੀਆਂਲੱਖਾਂ ਮਾਦਾ ਭਰੂਣ ਮਾਰੇ ਗਏ ਸਨਅਸੀਂ ਦੇਰ ਨਾਲ ਜਾਗੇਉਂਝ ਵੀ ਵੇਲਾਂ ਬੀਤਣ ਤੋਂ ਬਾਅਦ ਜਾਗਣਾ ਸਾਡਾ ਸੁਭਾਅ ਹੀ ਹੈਇਸ ਦੌਰ ਦੇ ਨਤੀਜੇ ਅੱਜ ਸਾਹਮਣੇ ਆਉਣ ਲੱਗੇ ਹਨਚੰਗੇ ਪਰਿਵਾਰ ਅਤੇ ਪੜ੍ਹੇ ਲਿਖੇ ਮੁੰਡਿਆਂ ਨੂੰ ਕੁੜੀਆਂ ਨਹੀਂ ਮਿਲ ਰਹੀਆਂਇਹ ਸ਼ਰਮਨਾਕ ਸਥਿਤੀ ਹੈਇਸ ਨਾਲ ਸਮਾਜ ਵਿੱਚ ਹਲਚਲ ਜ਼ਰੂਰ ਮਚੀ ਹੋਈ ਹੈ

2015 ਵਿੱਚ ਭਾਰਤ ਸਰਕਾਰ ਨੇ ‘ਬੇਟੀ ਬਚਾਓ - ਬੇਟੀ ਪੜ੍ਹਾਓਪ੍ਰੋਗਰਾਮ ਪਾਣੀਪਤ ਤੋਂ ਚਲਾਇਆ ਸੀ। ਪਹਿਲੇ 161 ਜ਼ਿਲ੍ਹਿਆਂ ਵਿੱਚ ਚਲਾਏ ਇਸ ਪ੍ਰੋਗਰਾਮ ਨੇ ਬਣਦਾ ਹਿੱਸਾ ਪਾਇਆ, ਸਾਰਥਿਕ ਸਾਬਤ ਹੋਇਆਭਲਵਾਨਾਂ ਵਾਲੇ ਅੰਦੋਲਨ ਨੇ ਇਸਦੀ ਫੂਕ ਜ਼ਰੂਰ ਕੱਢੀ ਸੀਸਰਕਾਰ ਨਾਲ ਲੋਕਾਂ ਦੀ ਸ਼ਮੂਲੀਅਤ ਵੀ ਰਹੀਪੰਜਾਬ ਵਿੱਚ ਭਰੂਣ ਹੱਤਿਆਵਾਂ ਦੇ ਦੋਸ਼ੀ ਫੜਨ ਨਾਲ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਦਾ ਹੈਪਿਛਲੇ ਸਾਲਾਂ ਵਿੱਚ ਸੱਠ ਦੋਸ਼ੀ ਗਰਿਫ਼ਤਾਰ ਕੀਤੇ, ਚੌਦਾਂ ਅਲਟਰਾਸਾਊਂਡ ਸੀਲ ਕੀਤੇਫੜਾਉਣ ਵਾਲੇ ਨੂੰ ਪੰਜਾਹ ਹਜ਼ਾਰ ਦਿੱਤਾ ਜਾਂਦਾ ਹੈਸੁਧਰੀ ਸਥਿਤੀ ਵਿੱਚ ਚਾਲ ਢਾਲ ਨਰਮ ਪੈ ਜਾਂਦੀ ਹੈਹੁਣ ਦਲੀਲਾਂ ਹਨ ਕਿ ਹਰ ਗਰਭਵਤੀ ਮਹਿਲਾ ਦੀ ਜਾਣਕਾਰੀ ਰੱਖੀ ਜਾਵੇ

ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹਨਇਸ ਲਈ ਇਹੀ ਸੋਚ ਪਾੜੇ ਠੀਕ ਕਰ ਸਕਦੀ ਹੈਰੂੜ੍ਹੀਵਾਦੀ ਵਿਚਾਰਾਂ ਨੂੰ ਹਟਾਉਣਾ ਚਾਹੀਦਾ ਹੈਵੰਸ਼ਵਾਦ ਦਾ ਫੰਡਾ ਵੀ ਹਟਣਾ ਚਾਹੀਦਾ ਹੈਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਹੈਇਸ ਲਈ ਸੋਚ ਬਦਲਣ ਨਾਲ ਹੀ ਲਿੰਗ ਅਨੁਪਾਤ ਸਹੀ ਬਣਿਆ ਰਹਿ ਸਕਦਾ ਹੈ ਆਉ ਭਰੂਣ ਹੱਤਿਆਵਾਂ ਰੋਕਣ ਨੂੰ ਆਪਣੀ ਸੋਚ ਵਿੱਚ ਵਸਾਈਏ ਤਾਂ ਜੋ ਲਿੰਗ ਅਨੁਪਾਤ ਆਪਣੇ ਆਪ ਬਰਾਬਰ ਬਣ ਜਾਵੇਗੁਰਬਾਣੀ ਦੇ ਕਥਨ ਅਨੁਸਾਰ ਇਸ ਵਿਸ਼ੇ ’ਤੇ ਸੋਝੀ ਰੱਖੀਏ, ਵੇਪਰਵਾਹ ਹੋ ਕੇ ਨਾ ਜੀਵੀਏ।

ਇਕਨਾ ਨੋ ਸਭੁ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ” ਆਉ ਧੀਆਂ ਧਿਆਣੀਆਂ ਨੂੰ ਹਿਰਦੇ ਵਿੱਚੋਂ ਸਤਕਾਰ ਦੇਣ ਲਈ ਲੋਕ ਲਹਿਰ ਅਰੰਭ ਕੇ ਭਰੂਣ ਹੱਤਿਆ ਨੂੰ ਬੀਤੇ ਦੀ ਕਹਾਣੀ ਬਣਾ ਦੇਈਏਇਸ ਨਾਲ ਹੀ ਖੁਸ਼ਹਾਲ ਸਮਾਜ ਦੀ ਨੀਂਹ ਬੱਝ ਸਕਦੀ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author