SukhpalSGill7ਚਾਤ੍ਰਿਕ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨਰਮਜ਼ਾਂਧੁਨੀਆਂ ਅਤੇ ਪੰਜਾਬੀਅਤ ਨੂੰ ...DhaniRamChatrik1
(19 ਦਸੰਬਰ 2024)


DhaniRamChatrik1ਪੰਜਾਬ ਦੀ ਰੂਹ-ਏ-ਰਵਾਂ ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876 ਤੋਂ 18 ਦਸੰਬਰ 1954) ਭਾਵੇਂ ਸਰੀਰ ਕਰਕੇ ਤਾਂ ਨਹੀਂ ਪਰ ਆਪਣੀਆਂ ਰਚਨਾਵਾਂ ਕਰਕੇ ਅੱਜ ਵੀ ਸਾਡੇ ਦਰਮਿਆਨ ਹਨ
ਲਾਲਾ ਜੀ, ਧਨੀ ਰਾਮ, ਚਾਤ੍ਰਿਕ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਨਾਂਵਾਂ ਵਿੱਚ ਕੀ ਹੈ? ਇਹ ਸ਼ੈਕਸਪੀਅਰ ਦੇ ਕਥਨ ਅਨੁਸਾਰ ਹਨ ਕਿ ਗੁਲਾਬ ਨੂੰ ਨਾਂ ਨਾਲ ਫਰਕ ਨਹੀਂ ਪੈਂਦਾ, ਨਾ ਜੋ ਮਰਜ਼ੀ ਹੋਵੇ ਸੁਗੰਧੀ ਤਾਂ ਉਹੀ ਰਹੇਗੀਇਸ ਤਰ੍ਹਾਂ ਚਾਤ੍ਰਿਕ ਦੀ ਵੀ ਰਚਨਾਵਾਂ ਕਰਕੇ ਸੁਗੰਧੀ ਉਹੀ ਹੈ ਨਾਂ ਕਈ ਕਹੇ ਜਾ ਸਕਦੇ ਹਨਪੰਜਾਬੀਆਂ ਦਾ ਝੰਡਾ ਬਰਦਾਰ ਪੰਜਾਬ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ, “ਮੇਰੇ ਕੋਲ ਅਲਫਾਜ਼ ਨਹੀਂ ਹਨ ਕਿ ਤੇਰੀ ਸਿਫ਼ਤ ਕਿੰਝ ਕਰਾਂ?” ਆਲੇ ਦੁਆਲੇ ਦਾ ਵਰਣਨ ਕਰਕੇ ਲਗਦਾ ਹੈ ਕਿ ਸੁੰਦਰਤਾ, ਦਰਿਆ, ਜ਼ਰਖੇਜ਼ ਜ਼ਮੀਨ ਅਤੇ ਪਰਬਤ ਤੇਰੀ ਸ਼ਾਨ ਵਧਾਉਂਦੇ ਹਨਦੇਸ਼ ਪਿਆਰ ਅਤੇ ਭਗਤੀ ਦੀਆਂ ਗੱਲਾਂ ਸੱਚ ਬਿਆਨਦਾ ਹੈਪੰਜਾਬ ਸਿਹਾਂ ਤੇਰਾਂ ਛਤਰ ਭਾਰਤ ਮਾਤਾ ਦੇ ਸਿਰ ਉੱਤੇ ਹੈਪੰਜਾਬੀਆਂ ਦੀ ਸੂਰਬੀਰਤਾ ਕਰਕੇ ਵੈਰੀ ਪੰਜਾਬ ਵੱਲ ਮੂੰਹ ਨਹੀਂ ਕਰ ਸਕਦੇਇਤਿਹਾਸ ਵੀ ਇਹੀ ਹੈਪੰਜਾਬ ਦਾ ਦੇਸ਼ ਕੌਮ ਪ੍ਰਤੀ ਹਕੀਕਤ ਅਤੇ ਮਿਜ਼ਾਜ ਇਹ ਦੱਸਿਆ ਹੈ ਕਿ ਘਰ ਦੇ ਪਿਆਰ ਤੋਂ ਹੀ ਦੇਸ਼ ਪਿਆਰ ਪੈਦਾ ਹੁੰਦਾ ਹੈਪੰਜਾਬੀਆਂ ਅਤੇ ਪੰਜਾਬ ਦੇ ਸੁਹੱਪਣ ਅਤੇ ਨਿੱਘ ਵਿੱਚੋਂ ਕੌਮੀ ਪਿਆਰ ਦਾ ਚਸ਼ਮਾ ਫੁੱਟਦਾ ਹੈਪੰਜਾਬ ਪ੍ਰਤੀ ਲਾਲਾ ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਵਿੱਚੋਂ ਵਾਰਿਸ ਸ਼ਾਹ ਵੀ ਬੋਲਦਾ ਹੈ, “ਵਾਰਿਸ ਸ਼ਾਹ ਨਿਬਾਹੀਏ ਤੋੜ ਤਾਈਂ, ਪ੍ਰੀਤ ਲਾਇ ਕੇ ਪਿੱਛਾ ਨਾ ਹਟੀਏ ਨੀ”

“ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
,
ਮੀਂਹ ਦੀ ਉਡੀਕ ਵਿੱਚ ਸਿਆੜ ਕੱਢਕੇ
,
ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡਕੇ
,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ
,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ
,
ਕੱਛੇ ਮਾਰੀ ਵੰਝਲੀ ਅਨੰਦ ਛਾ ਗਿਆ
,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ “

ਚਾਤ੍ਰਿਕ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨ, ਰਮਜ਼ਾਂ, ਧੁਨੀਆਂ ਅਤੇ ਪੰਜਾਬੀਅਤ ਨੂੰ ਇੱਕ ਗੁਲਦਸਤੇ ਵਾਂਗ ਰਚਨਾਵਾਂ ਵਿੱਚ ਨਿਹਾਰ ਕੇ ਹਕੀਕੀ ਅਤੇ ਯਥਾਰਥ ਭਰਿਆ ਸੁਨੇਹਾ ਦਿੱਤਾਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਆਪਣਾ ਕਬਜ਼ਾ ਨਹੀਂ ਦਰਸਾਇਆ, ਬਲਕਿ ਕਵਿਤਾ ਨਾਲ ਸਦੀਵੀ ਪਛਾਣ ਬਣਾ ਕੇ ਲਹਿੰਦੇ-ਚੜ੍ਹਦੇ ਵਿੱਚ ਅਮਰ ਹੋਏਵਿਸਾਖੀ ਦੇ ਮੇਲੇ ਅਤੇ ਜੱਟਾਂ ਦੇ ਰਹਿਣ ਸਹਿਣ ਨੂੰ ਜੋ ਰੂਪ ਦਿੱਤਾ ਉਸ ਨਾਲ ਮੇਲੇ, ਜੱਟ ਅਤੇ ਪੰਜਾਬ ਅਤੀਤ ਤੋਂ ਅੱਜ ਤਕ ਸੱਭਿਆਚਾਰਕ ਮੰਜ਼ਿਲ ਵੱਲ ਅਗੇਰੇ ਕਦਮ ਪੁੱਟੀ ਜਾ ਰਿਹਾ ਹੈਸਮਾਂ ਬਦਲ ਗਿਆ, ਪਰ ਆਨੰਦ ਉਹੀ ਹੈਕਾਵਿ ਰਚਨਾਵਾਂ ਵਿੱਚ ਮੇਲੇ ਪੰਜਾਬੀਆਂ ਦੀ ਰੂਹ ਅਤੇ ਖੇਤ ਬੰਨੇ ਜਿੰਦ-ਜਾਨ ਹਨ

ਪੰਜਾਬੀ ਲਈ ਚਿੰਤਾ ਸਮਾਈ ਬੈਠਾ ਕਾਫੀ ਕਵਿਤਾਵਾਂ ਲਿਖਦਾ ਹੈ, ਪਰ ‘ਪੰਜਾਬੀ ਮਾਤਾ ਦੀ ਦੁਹਾਈਕਵਿਤਾ ਰਾਹੀਂ ਉਸ ਨੇ ਦੋ ਕਰੋੜ ਪੰਜਾਬੀਆਂ ਦੀ ਚਿੰਤਾ ਜ਼ਾਹਰ ਕਰਦਿਆਂ ਮੋਹ ਪ੍ਰਗਟ ਕੀਤਾਅੱਜ ਵੀ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਲਈ ਉਹੀ ਸੁਨੇਹਾ ਕਾਇਮ ਹੈਜਾਗੋ, ਜਾਗੋ, ਜਾਗੋ, ਨੂੰ ਪੁਕਾਰਿਆ,

“ਮੇਰਾ ਦੋ ਕਰੋੜ ਕਬੀਲਾ ਕੋਈ ਝੱਬਦੇ ਕਰਿਓ ਹੀਲਾ,
ਮੈਂ ਘਰ ਦੀ ਮਾਲਕਿਆਣੀ ਹੁੰਦੀ
, ਜਾ ਰਹੀ ਪਰਾਈ ਵੇ।”

ਪੰਜਾਬੀਆਂ ਨੂੰ ਜਾਗਦੇ ਰਹੋ ਦਾ ਹੋਕਾ ਦਿੰਦਾ ਰਿਹਾ

ਗੁਲਾਮੀ ਨੂੰ ਦੁਰਕਾਰ ਕੇ ਪੰਜਾਬ ਦੀ ਆਨ-ਸ਼ਾਨ ਨੂੰ ਸੰਵਾਰਨ ਲਈ ਤਤਪਰ ਹੈਨੌਜਵਾਨਾਂ ਅਤੇ ਸੂਰਬੀਰਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ, “ਓ ਕੌਮ ਦੇ ਸਿਪਾਹੀਓ ...” ਕਵਿਤਾ ਰਾਹੀਂ ਜਵਾਨੀ ਨੂੰ ਤਸਵੀਰ ਖਿੱਚ ਕੇ ਇਉਂ ਦਿੰਦਾ ਹੈ,

“ਤੁਸੀਂ ਹੀ ਬਚਾਉਣੀ ਏ ਆਨ ਸ਼ਾਨ ਕੌਮ ਦੀ,
ਤੁਸੀਂ ਓ ਖੂਨ ਕੌਮ ਦਾ
, ਤੁਸੀਂ ਓ ਜਾਨ ਕੌਮ ਦੀ,
ਤੁਸੀਂ ਬਣੋ ਜ਼ਬਾਨ ਇਸ ਬੇਜ਼ਬਾਨ ਕੌਮ ਦੀ
,
ਦਿਲਾਂ ਨੂੰ ਬਾਦਬਾਨ ਵਾਂਗ ਚੌੜਿਆਂ ਬਣਾ ਦਿਓ
,
ਮੁਸ਼ਕਿਲਾਂ ਤੋਂ ਪਾਰ ਲਾ ਦਿਓ।”

ਪੰਜਾਬ ਦੇ ਕਿਸਾਨ ਦੀ ਗਰੀਬੀ ਚਾਤ੍ਰਿਕ ਦੇ ਸਮੇਂ ਤੋਂ ਹੁਣ ਤਕ ਉਹੀ ਹੈਉਸ ਸਮੇਂ ਅੰਗਰੇਜ਼ਾਂ ਦੀ, ਹੁਣ ਆਪਣਿਆਂ ਦੀ ਮਾਰ ਹੈਆਪਣਿਆਂ ਦੀ ਮਾਰ ਇਸ ਇਮਾਨਦਾਰੀ ਅਤੇ ਸਾਧੂ ਬਿਰਤੀ ਨੂੰ ਪੈਣ ਕਰਕੇ ਜੀ ਵੱਧ ਦੁਖਦਾ ਹੈਚਾਤ੍ਰਿਕ ਨੇ ਕਿਸਾਨ ਨੂੰ ਗਰੀਬ ਕਿਸਾਨ ਕਿਹਾ ਸੀ ਜੋ ਅੱਜ ਵੀ ਸੱਚੀ ਗਵਾਹੀ ਹੈਤਾਰਿਆਂ ਦੀ ਲੋਅ ਵਿੱਚ ਖੇਤਾਂ ਨੂੰ ਪਾਣੀ, ਸਿਖਰ ਦੁਪਹਿਰੇ ਹੱਲ ਵਾਹੁਣਾ, ਕੁੱਕੜ ਦੀ ਬਾਂਗ ਨਾਲ ਫਿਰ ਖੇਤ ਵਿੱਚ, ਪੱਕੀ ਫਸਲ ’ਤੇ ਮਾਰ, ਕਰਜ਼ੇ ਦੀ ਮਾਰ ਅਤੇ ਬੋਹਲ਼ ਦੀ ਰਾਖੀ, ਅੱਜ ਵੀ ਮੰਡੀਆਂ ਵਿੱਚ ਰੁਲਦੇ ਜੱਟ ਦੀ ਦਾਸਤਾਨ ਵਰਗੇ ਬਿਰਤਾਂਤ ਨਾਲ ਲਗਦਾ ਧਨੀ ਰਾਮ ਚਾਤ੍ਰਿਕ ਆ ਗਿਆ ਹੈ,

“ਪਿਛਲੇ ਪਹਿਰ ਤ੍ਰੇਲ ਦੇ, ਮੋਤੀ ਜੰਮਦੇ ਜਾਲ,
ਬੁੱਕਲੋਂ ਮੂੰਹ ਦੇ ਕੱਢੀਂ
, ਪਾਲ਼ਾ ਪੈਂਦਾ ਖਾਣ,
ਇਸ ਵੇਲੇ ਤਾਰੇ ਜਗਦੇ ਵਿੱਚ ਅਸਮਾਨ
,
ਜਾਂ ਕੋਈ ਕਰਦਾ ਭਗਤ ਜਨ ਖੂਹੇ ’ਤੇ ਇਸ਼ਨਾਨ
,
ਜਾਂ ਇੱਕ ਕਿਸਮਤ ਦਾ ਬਲੀ
, ਜਾਗ ਰਿਹਾ ਕਿਰਸਾਣ”

ਗੁਰੂ ਸਾਹਿਬਾਨ ਬਾਰੇ ਬਾ-ਖੂਬੀ ਲਿਖਿਆ ਹੈਸ਼ਹੀਦੀਆਂ ਨੂੰ ਕਾਵਿ ਰਾਹੀਂ ਮੂੰਹ ਤੋਂ ਬੋਲਣ ਲਾ ਦਿੱਤਾ,

ਤਪਦੀਆਂ ਲੋਹਾਂ ’ਤੇ ਆਸਣ ਕਰ ਲਿਆ,
ਗਰਮ ਰੇਤਾ ਉੱਪਰੋਂ ਵੀ ਜਰ ਲਿਆ।
“ਧਰਮ ਦੀ ਖਾਤਰ ਰਚੀ ਕੁਰਬਾਨਗਾਹ
,
ਹੋ ਗਿਆ ਕੁਰਬਾਨ ਪੰਚਮ ਪਾਤਿਸ਼ਾਹ।

ਪੰਚਮ ਪਾਤਸ਼ਾਹ ਦੀ ਕੁਰਬਾਨੀ ਨੂੰ ਸੁਰਜੀਤ ਪਾਤਰ ਨੇ ਇਸੇ ਪ੍ਰਸੰਗ ਵਿੱਚ ਲਿਖਿਆ ਸੀ ਕਿ ਤੱਤੀ ਤਵੀ ’ਤੇ ਬੈਠ ਕੇ ਬਣਦੇ ਸੱਚੇ ਪਾਤਸ਼ਾਹਗੁਰੂਆਂ ਦੀ ਦਾਸਤਾਨ ਲਿਖਦਾ ਆਖਿਰ ਨਿਬੇੜਾ ਕਰਦਾ ਹੈ ਕਿ ਕੌਮ ਸ਼ੀਸ਼ ਦੇ ਕੇ ਅਨਾਥ ਹੋਣੋਂ ਬਚਾ ਲਈ,

“ਸ਼ੀਸ਼ ਕਰ ਕੁਰਬਾਨ, ਸ਼ਾਨ ਬਚਾ ਲਈ,
ਨਾਥ ਹੋਇ ਅਨਾਥ ਕੌਮ ਬਚਾ ਲਈ

ਸ਼ਾਹ ਅਸਵਾਰ ਇਸ ਕਵੀ ਨੇ ਪੰਜਾਬੀ ਕਵਿਤਾ ਦੇ ਸੰਸਥਾਪਕ ਦਾ ਰੁਤਬਾ ਪਾਇਆਲੇਖਣੀ ਅਤੀਤ ਤੇ ਵਰਤਮਾਨ ਵਿੱਚ ਕੜੀ ਦਾ ਕੰਮ ਕਰਦੀ ਹੈਭਾਵੇਂ ਇਹ ਮਹਾਨ ਕਵੀ 18 ਦਸੰਬਰ 1954 ਨੂੰ ਸਰੀਰਕ ਰੂਪ ਵਿੱਚ ਸਾਡੇ ਵਿੱਚੋਂ ਚਲੇ ਗਏ ਸਨ, ਕਵਿਤਾ ਕਰਕੇ ਜੀਉਂਦੇ ਹੋਣ ਕਰਕੇ ਉਹਨਾਂ ਨੂੰ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਸੀ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5540)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)