SukhpalSGill7ਅੱਜ ਲੱਖਾਂ ਵਿਦਿਆਰਥੀ ਅਤੇ ਰਿਫਿਊਜੀ ਪੱਛਮੀ ਮੁਲਕਾਂ ਵਿੱਚ ਵਾਰੀ ਦੀ ਉਡੀਕ ਵਿੱਚ ਲੱਗੇ ਹੋਏ ਹਨ। ਇਹਨਾਂ ਦਾ ...
(10 ਦਸੰਬਰ 2024)

 

ਪ੍ਰਵਾਸ ਦਾ ਚਾਅ ਪੰਜਾਬੀਆਂ ਵਿੱਚ ਇਸ ਕਦਰ ਵੱਧ ਚੁੱਕਾ ਹੈ, ਜਿਸ ਤਰ੍ਹਾਂ ਜੋਬਨ ਉੱਤੇ ਫਲਾਂ ਨਾਲ ਭਰੇ ਦਰਖਤਾਂ ਨੂੰ ਦੇਖ ਕੇ ਮਾਲੀ ਜਾਂ ਮਾਲਕ ਨੂੰ ਹੁੰਦਾ ਹੈਫਲਾਂ ਨਾਲ ਭਰੇ ਦਰਖਤ ਨੂੰ ਜਦੋਂ ਕੋਈ ਹਲੂਣਾ ਦੇ ਦਿੰਦਾ ਹੈ, ਪੱਕੇ ਕੱਚੇ ਸਭ ਝੜ ਜਾਂਦੇ ਹਨਇਸੇ ਤਰ੍ਹਾਂ ਪੱਛਮੀ ਮੁਲਕਾਂ ਨੇ ਪੰਜਾਬੀਆਂ ਦੇ ਪ੍ਰਵਾਸ ਨੂੰ ਹਲੂਣਾ ਦੇਣਾ ਸ਼ੁਰੂ ਕਰ ਦਿੱਤਾ ਹੈਇਸ ਨਾਲ ਸ਼ੰਕਾਵਾਂ ਅਤੇ ਚਿੰਤਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈਪੰਜਾਬੀ 1950 ਵਿੱਚ ਹੀ ਬਾਹਰਲੇ ਮੁਲਕਾਂ ਵਿੱਚ ਜਾਣੇ ਸ਼ੁਰੂ ਹੋ ਗਏ ਸਨ। ਉਦੋਂ ਇਹ ਖਿਆਲ ਵੀ ਮਨ ਵਿੱਚ ਆਉਂਦਾ ਕਿ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦਾ ਕੀ ਫਾਇਦਾ ਹੋਇਆ, ਜੇ ਅੰਗਰੇਜ਼ਾਂ ਦੇ ਮਗਰ ਹੀ ਦੌੜਨਾ ਸੀਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਤਾਂ ਤੜਾਗੀ ਬੰਨ੍ਹ ਹੀ ਪੰਜਾਬੀ ਪ੍ਰਵਾਸੀ ਬਣ ਰਹੇ ਹਨ ਇਸਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ, ਜਿਸਦੀ ਦਰ 2019 ਵਿੱਚ 8.2 ਫੀਸਦੀ ਸੀਇਸ ਤੋਂ ਇਲਾਵਾ ਨੌਕਰੀ ਦੀ ਅਸੁਰੱਖਿਆ ਅਤੇ ਹੁਨਰ ਦੀ ਕਮੀ ਵੀ ਪ੍ਰਵਾਸ ਦਾ ਕਾਰਨ ਬਣਿਆਜਿਸ ਤਰਜ਼ ’ਤੇ ਆਈ.ਟੀ.ਆਈਜ਼ ਸਨ, ਉਸ ਦਾ ਮਤਲਬ ਹੀ ਹੁਨਰਮੰਦੀ ਪੈਦਾ ਕਰਕੇ ਰੁਜ਼ਗਾਰ ਦੇਣਾ ਸੀਇਹ ਸੰਸਥਾਵਾਂ ਵੀ ਚੰਗੇ ਨਤੀਜੇ ਨਹੀਂ ਦੇ ਸਕੀਆਂਪੰਜਾਬ ਸਰਕਾਰ ਨੇ ਸਕਿਲਡ ਸੈਂਟਰ ਖੋਲ੍ਹੇ, ਪਰ ਇਹ ਵੀ ਕੋਈ ਪਹੁੰਚ ਨਹੀਂ ਅਪਣਾ ਸਕੇਪਰਨਾਲਾ ਉੱਥੇ ਦਾ ਉੱਥੇ ਹੀ ਰਿਹਾਨੌਜਵਾਨੀ ਅਸਥਿਰ ਅਤੇ ਲਾਚਾਰ ਹੋਣ ਲੱਗੀਵੇਲਾ ਬੀਤਣ ਤੋਂ ਬਾਅਦ ਜਾਗਣਾ ਨਿਸਫਲ ਹੁੰਦਾ ਹੈਹੁਣ ਪੰਜਾਬੀ ਨੌਜਵਾਨ ਤਰੱਕੀ ਅਤੇ ਬਜ਼ੁਰਗ ਘਰਾਂ ਦੀ ਰੌਣਕ ਲੱਭ ਰਹੇ ਹਨ

ਪ੍ਰਵਾਸ ਲਈ ਇੱਕ ਦੂਜੇ ਤੋਂ ਅੱਗੇ ਨੱਠ ਨੌਜਵਾਨੀ ਆਪਣੇ ਆਪ ਗਵਾਚ ਗਈ ਹੈਇਸ ਵਰਤਾਰੇ ਨੇ ਸੱਭਿਆਚਾਰ, ਸਿੱਖਿਆ ਅਤੇ ਪੰਜਾਬੀਅਤ ਨੂੰ ਭੁਲਾਉਣ ਲਈ ਨਾਂਹ ਪੱਖੀ ਰੋਲ ਨਿਭਾਇਆ ਹੈਵਿਧਾਤਾ ਸਿੰਘ ਤੀਰ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਵਾਲਾ ਪੰਜਾਬੀ ਮੋਹ ਪਿਆਰ ਅੱਜ ਨਹੀਂ ਰਿਹਾ,

ਮੰਗਾਂ ਰੋਜ਼ ਮੁਰਾਦ ਮੈਂ ਰੱਬ ਕੋਲੋਂ, ਮੇਰੇ ਦਿਲ ਦਾ ਤਾਂ ਅਰਮਾਨ ਨਿਕਲੇ,
ਇਸ ਵਤਨ ਵਿੱਚ ਜੰਮਿਆਂ ਪਲਿਆਂ ਹਾਂ
, ਵਤਨ ਵਿੱਚ ਹੀ ਮੇਰਾ ਬਬਾਨ ਨਿਕਲੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਤਕਾਲੀ ਵਾਈਸ ਚਾਂਸਲਰ ਸ੍ਰੀ ਜੋਗਿੰਦਰ ਸਿੰਘ ਪਵਾਰ ਨੇ ਬਹੁਤ ਸਮਾਂ ਪਹਿਲਾਂ ਹੀ ਪੰਜਾਬੀਆਂ ਦੇ ਵਿਦੇਸ਼ੀ ਰੁਝਾਨ ਨੂੰ ਰੋਕਣ ਲਈ ਰੁਜ਼ਗਾਰ ਗਰੰਟੀ ਘੜਨ ਦੀ ਸਲਾਹ ਦਿੱਤੀ ਸੀਇਹ ਸਲਾਹ ਖੂਹ ਖਾਤੇ ਪੈ ਗਈ ਜਾਂ ਪਾ ਦਿੱਤੀ ਗਈਹੈਰਾਨੀ ਉਦੋਂ ਵਧਦੀ ਹੈ ਜਦੋਂ ਅੰਕੜਾ ਆਉਂਦਾ ਹੈ ਕਿ ਹਰ ਸਾਲ 20 ਹਜ਼ਾਰ ਪੰਜਾਬੀ ਗੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਦੇ ਹਨ25 ਲੱਖ ਪੰਜਾਬੀ ਅਬਾਦੀ ਵਿਦੇਸ਼ਾਂ ਵਿੱਚ ਬੈਠੀ ਹੈਕੈਨੇਡਾ ਦੀ ਅਬਾਦੀ ਦੀ 1.3% ਵਸੋਂ ਪੰਜਾਬੀ ਹੈਅਮਰੀਕਾ, ਕੈਨੇਡਾ, ਅਸਟ੍ਰੇਲੀਆ ਅਤੇ ਇੰਗਲੈਂਡ ਵਿੱਚ ਕਾਫੀ ਪੰਜਾਬੀ ਵਸਦੇ ਹਨਇਸੇ ਤਰ੍ਹਾਂ ਹੋਰ ਯੂਰਪੀ ਮੁਲਕਾਂ ਵਿੱਚ ਵੀ ਪੰਜਾਬੀ ਵਸਦੇ ਹਨਪੰਜਾਬੀਆਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਉਸੇ ਰਫਤਾਰ ਨਾਲ ਜਾਰੀ ਹੈਸਵੈ-ਜਲਵਤਨੀ ਨਾਲ ਪੰਜਾਬੀ ਆਪਣਾ ਦੇਸ਼, ਭਾਸ਼ਾ, ਖਿੱਤਾ ਅਤੇ ਕਿੱਤਾ ਛੱਡ ਕੇ ਜਾ ਰਹੇ ਹਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ ਮੁਤਾਬਕ ਪੰਜਾਬੀਆਂ ਨੇ ਵਿਦੇਸ਼ ਜਾਣ ਦੀ ਹੋੜ ਹੇਠ 14342 ਕਰੋੜ ਦਾ ਕਰਜ਼ਾ ਚੜ੍ਹਾ ਲਿਆਲੜਕੀਆਂ ਲਈ ਖਤਰਾ ਅਤੇ ਏਜੰਟਾਂ ਦੀ ਲੁੱਟ ਵੀ ਇਸੇ ਲੜੀ ਦਾ ਹਿੱਸਾ ਹੈ2024 ਵਿੱਚ 1335678 ਭਾਰਤੀ ਵਿਦਿਆਰਥੀ ਬਾਹਰ ਪੜ੍ਹਨ ਗਏਸਭ ਤੋਂ ਵੱਧ ਕੈਨੇਡਾ ਵਿੱਚ 42700 ਵਿਦਿਆਰਥੀ ਗਏਅਮਰੀਕਾ ਵਿੱਚ 37763 ਵਿਦਿਆਰਥੀ ਗਏਇਸੇ ਤਰ੍ਹਾਂ ਹੋਰ ਮੁਲਕਾਂ ਵਿੱਚ ਵੀ ਗਏਪੰਜਾਬੀ ਨਿਯਮ ਤੋੜ ਕੇ ਵੀ ਖਤਰਿਆਂ ਦੇ ਖਿਲਾੜੀ ਬਣ ਜਾਂਦੇ ਹਨਇਸ ਵਰਤਾਰੇ ਨੇ ਉਹਨਾਂ ਮੁਲਕਾਂ ਨੂੰ ਪ੍ਰਵਾਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ

ਲਗਦਾ ਹੈ ਜਿਵੇਂ ਪੱਛਮੀ ਮੁਲਕਾਂ ਨੇ ਪ੍ਰਵਾਸੀਆਂ ਨੂੰ ਹਲੂਣਾ ਦਿੱਤਾ ਹੈਅੱਗੇ ਕੀ ਕੁਝ ਹੁੰਦਾ ਹੈ, ਸਮਾਂ ਦੱਸੇਗਾਅਮਰੀਕਾ ਵਿੱਚ ਫਿਰ ਤੋਂ ਟਰੰਪ ਕਾਰਡ ਚੱਲ ਗਿਆ ਹੈ। ਉਹ ਅਮਰੀਕਾ ਅੰਦਰ ਪ੍ਰਵਾਸ ਨੂੰ ਬੁਰਾ ਮੰਨਦਾ ਹੈਆਸਟ੍ਰੇਲੀਆ ਵੀ ਕਾਫ਼ੀ ਸਖ਼ਤ ਹੋ ਗਿਆਨਿਊਜ਼ੀਲੈਂਡ ਵੀ ਦੇਰ ਨਾਲ ਘਸਾ ਘਸਾ ਕੇ ਖੈਰ ਪਾਉਂਦਾ ਹੈਇੰਗਲੈਂਡ ਅਤੇ ਜਰਮਨੀ ਵਿੱਚ ਵਿਆਹ ਤੋਂ ਬਿਨਾਂ ਜਾਂ ਹੀ ਨਹੀਂ ਸਕਦੇਇਹ ਦੇਸ਼ ਮਾਂ ਪਿਓ ਲਿਜਾਣ ਬਾਰੇ ਵੀ ਨਿਯਮ ਘੜ ਰਹੇ ਹਨ

ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਟਰੂਡੋ ਫੈਕਟਰ ਵੀ ਦਾਅ ’ਤੇ ਲੱਗ ਚੁੱਕਾ ਹੈਭਾਰਤ ਅਤੇ ਕੈਨੇਡਾ ਦੇ ਸੰਬੰਧ ਵਿਗੜ ਗਏ ਹਨਕੈਨੇਡਾ ਆਪਣੇ ਦੇਸ਼ ਦੀਆਂ ਨਵੀਂਆਂ ਅਵਾਸ ਨੀਤੀਆਂ ਘੜ ਰਿਹਾ ਹੈਅੱਜ ਲੱਖਾਂ ਵਿਦਿਆਰਥੀ ਅਤੇ ਰਿਫਿਊਜੀ ਪੱਛਮੀ ਮੁਲਕਾਂ ਵਿੱਚ ਵਾਰੀ ਦੀ ਉਡੀਕ ਵਿੱਚ ਲੱਗੇ ਹੋਏ ਹਨਇਹਨਾਂ ਦਾ ਭਵਿੱਖ ਅਨਿਸ਼ਚਿਤ ਹੈਪੰਜਾਬੀਆਂ ਨੂੰ ਆਏ ਹਲੂਣੇ ਪਿੱਛੇ ਖੁਦ ਸਹੇੜੀਆਂ ਆਦਤਾਂ ਵੀ ਹਨਉੱਥੇ ਨਸ਼ਿਆਂ, ਵੀਜ਼ਾ ਦੁਰਵਰਤੋਂ, ਵਾਰਦਾਤਾਂ ਅਤੇ ਚੋਰ ਮੋਰੀਆਂ ਵੀ ਹਲੂਣੇ ਦਾ ਕਾਰਨ ਬਣੀਆਂਮਾਰਕ ਮਿੱਲਰ ਦੇ ਬਿਆਨ ਇੱਥੇ, ਉੱਥੇ ਸਤਾ ਰਹੇ ਹਨਕੈਨੇਡਾ ਨੇ ਆਪਣੀ ਅਵਾਸ ਨੀਤੀਆਂ ਵਿੱਚ ਕਈ ਸੋਧਾਂ ਕੀਤੀਆਂ, ਜਿਸ ਨਾਲ ਪੰਜਾਬੀ ਪ੍ਰਭਾਵਤ ਹੋਣਗੇਮਲਟੀਪਲ ਵੀਜ਼ਾ ਸੀਮਤ ਕਰ ਦਿੱਤਾ ਗਿਆ ਹੈਸਥਾਈ ਰਿਹਾਇਸ਼ ਲਈ ਸਖ਼ਤ ਨਿਯਮ ਘੜੇ ਗਏ ਹਨਕੈਨੇਡਾ ਆਪਣੇ ਨਾਗਰਿਕਾਂ ਨੂੰ ਹੁਨਰ ਵਿੱਚ ਪਹਿਲ ਦੇਵੇਗਾਛੋਟੇ ਕੋਰਸਾਂ ਵਾਲੇ ਸਪਾਊਸ ਵੀਜ਼ਾ ਨਹੀਂ ਲੈ ਸਕਣਗੇਵਰਕ ਪਰਮਿਟ ਤੋਂ ਪਹਿਲਾਂ ਆਈਲੈਟ ਦੀ ਸ਼ਰਤ ਲਾ ਦਿੱਤੀ ਹੈਜੀ ਆਈ ਸੀ 10 ਹਜ਼ਾਰ ਡਾਲਰ ਤੋਂ ਵਧਾ ਕੇ 20 ਹਜ਼ਾਰ 675 ਡਾਲਰ ਕਰ ਦਿੱਤਾ ਹੈਇਸ ਸਭ ਨੇ ਪੰਜਾਬੀਆਂ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਭਾਰਤ ਸਰਕਾਰ ਨੂੰ ਤੁਰੰਤ ਜਾਗਣ ਅਤੇ ਮੌਕਾ ਸਾਂਭਣ ਦੀ ਜ਼ਰੂਰਤ ਹੈ ਤਾਂ ਕੂਟਨੀਤਕ ਸੰਬੰਧਾਂ ਰਾਹੀਂ ਪੱਛਮੀ ਮੁਲਕਾਂ ਨੂੰ ਨਰਮ ਵਰਤਾਓ ਲਈ ਗੁਹਾਰ ਲਾਈ ਜਾ ਸਕੇਪੱਛਮੀ ਮੁਲਕਾਂ ਦੇ ਰੁਖ ਨੂੰ ਪਛਾਣ ਕੇ ਪੰਜਾਬੀਆਂ ਨੂੰ ਵੀ ਸਹੀ ਰਸਤੇ ਇਖਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖੀ ਚਿੰਤਾ ਤੋਂ ਛੁਟਕਾਰਾ ਮਿਲ ਸਕੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5518)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)