SukhpalSGill7ਹਰ ਸਾਲ ਪੰਚਾਇਤੀ ਰਾਜ ਦਿਵਸ ਮਨਾਉਣ ਨਾਲ ਬੁੱਤਾ ਸਾਰਨ ਨਾਲੋਂ ਗ੍ਰਾਮ ਸਭਾ ਦੇ ...
(24 ਅਪਰੈਲ 2025)

 

ਪੰਜਾਬ ਪੰਚਾਇਤੀ ਰਾਜ ਐਕਟ 24 ਅਪਰੈਲ 1994 ਨੂੰ  ਲਾਗੂ ਕੀਤਾ ਗਿਆ ਸੀ,
ਇਸ ਲਈ ਇਸ ਦਿਨ ਨੂੰ ਪੰਚਾਇਤੀ ਰਾਜ ਦਿਵਸ ਕਿਹਾ ਜਾਂਦਾ ਹੈ

ਅਜ਼ਾਦੀ ਤੋਂ ਬਾਅਦ ਜਦੋਂ ਪ੍ਰਸ਼ਾਸਨਿਕ, ਰਾਜਨੀਤਕ ਊਣਤਾਈਆਂ ਅਤੇ ਵਿਕਾਸ ਮੁਖੀ ਗਿਰਾਵਟਾਂ ਦਿਖਾਈ ਦੇਣ ਲੱਗ ਪਈਆਂ ਤਦ ਇਨ੍ਹਾਂ ਦਾ ਵੱਧ ਪ੍ਰਭਾਵ ਪਿੰਡਾਂ ਵਿੱਚ ਦਿਸਣਾ ਸ਼ੁਰੂ ਹੋਇਆਭਾਰਤ ਦੀ 80% ਵਸੋਂ ਪਿੰਡਾਂ ਵਿੱਚ ਵਸਦੀ ਹੈ, ਇਸ ਲਈ ਸਾਰੇ ਤਾਣੇ-ਬਾਣੇ ਨੂੰ ਨਿਯਮਬੱਧ ਕਰਨ ਲਈ ਕਿਸੇ ਕਾਨੂੰਨੀ ਕਾਇਦੇ ਦੀ ਜ਼ਰੂਰਤ ਸੀਇਸ ਕਾਇਦੇ ਵਿੱਚ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲੰਬੇ ਪੈਂਡੇ ਤੋਂ ਬਾਅਦ ਪੰਜਾਬ ਪੰਚਾਇਤੀ ਰਾਜ ਐਕਟ 24 ਅਪਰੈਲ 1994 ਨੂੰ  ਲਾਗੂ ਕੀਤਾ ਗਿਆ, ਇਸ ਲਈ ਇਸ ਦਿਨ ਨੂੰ ਪੰਚਾਇਤੀ ਰਾਜ ਦਿਵਸ ਕਿਹਾ ਜਾਂਦਾ ਹੈ

ਪੰਜਾਬ ਪੰਚਾਇਤੀ ਰਾਜ ਸੰਸਥਾਵਾਂ ਦਾ ਇਤਿਹਾਸ ਮਹਾਰਾਜਾ ਅਸ਼ੋਕ ਦੇ ਸਮੇਂ ਤੋਂ ਵੇਖਿਆ ਜਾ ਸਕਦਾ ਹੈਇਸ ਸਮੇਂ ਪਿੰਡਾਂ ਦੇ ਮੁਅੱਜ਼ਜ਼ ਵਿਅਕਤੀ ਫੈਸਲੇ ਕਰ ਲੈਂਦੇ ਸਨਪਰ ਇਨ੍ਹਾਂ ਕੋਲ ਕੋਈ ਕਾਨੂੰਨੀ ਮਾਨਤਾ ਨਹੀਂ ਹੁੰਦੀ ਸੀ, ਨਾ ਹੀ ਉੱਪਰ ਕੋਈ ਪਰਖ ਪੜਚੋਲ ਸੀਪੰਜ ਮੋਹਤਵਰ ਵਿਅਕਤੀਆਂ ਦਾ ਫੈਸਲਾ ਹੀ ਪ੍ਰਮਾਤਮਾ ਦਾ ਫੈਸਲਾ ਮੰਨਿਆ ਜਾਂਦਾ ਸੀਇਹ ਲੋਕ ਪਿੰਡ ਦੀ ਸੱਥ ਵਿੱਚ ਬੈਠ ਕੇ ਫ਼ੈਸਲੇ ਲੈਂਦੇ ਸਨਅਜ਼ਾਦੀ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਵੀ ਰਾਮਰਾਜ ਦੀ ਕਲਪਨਾ ਕੀਤੀ ਸੀਉਹਨਾਂ ਦਾ ਮਤ ਸੀ ਕਿ ਪਿੰਡ ਪੱਧਰ ਤੋਂ ਵਿਕਾਸ ਲਈ ਨੁਮਾਇੰਦੇ ਚੁਣੇ ਜਾਣਜਿੰਨਾ ਚਿਰ ਪਿੰਡ ਵਾਸੀਆਂ ਨੂੰ ਵਿਕਾਸ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਉੱਨੀ ਦੇਰ ਪਿੰਡਾਂ ਦਾ ਵਿਕਾਸ ਸਾਰਥਿਕ ਤਰੀਕੇ ਨਾਲ ਨਹੀਂ ਹੋ ਸਕਦਾਅਜ਼ਾਦੀ ਤੋਂ ਬਾਅਦ ਪਿੰਡਾਂ ਦੇ ਲੋਕਾਂ ਲਈ 1952 ਵਿੱਚ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਇਆ ਗਿਆ, ਜਿਸਦਾ ਉਦੇਸ਼ ਪਿੰਡ ਦਾ ਸਰਬਪੱਖੀ ਵਿਕਾਸ ਸੀਇਸ ਤਹਿਤ ਪਿੰਡਾਂ ਦੇ ਸਮੂਹ ਨੂੰ ਇੱਕ ਬਲਾਕ ਅਧੀਨ ਸੰਗਠਤ ਕੀਤਾ ਗਿਆਇਸ ਲਈ ਬਲਾਕ ਵਿਕਾਸ ਦੇ ਪ੍ਰਸ਼ਾਸਨ ਦੀ ਇਕਾਈ ਮੰਨੀ ਗਈ ਹੈਇਹ ਵਰਤਾਰਾ ਅੱਜ ਤਕ ਚੱਲਦਾ ਹੈ

‘ਲੋੜ ਕਾਂਢ ਦੀ ਮਾਂ’ ਦੇ ਕਥਨ ਅਨੁਸਾਰ ਪਿੰਡ ਦੇ ਵਿਕਾਸ ਲਈ ਜਿਵੇਂ ਜਿਵੇਂ ਗਤੀ ਤੇਜ਼ ਹੁੰਦੀ ਗਈ, ਤਿਵੇਂ ਤਿਵੇਂ ਪੈਦਾ ਹੋ ਰਹੀਆਂ ਤਰੁੱਟੀਆਂ ਨੂੰ ਸੁਧਾਰਨ ਲਈ ਯਤਨ ਵੀ ਅਰੰਭ ਹੋਏ1952 ਦੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਨੂੰ ਸੁਧਾਰਨ ਲਈ 1957 ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਗਠਿਤ ਕੀਤੀ ਗਈਇਸ ਕਮੇਟੀ ਨੇ ਸਿਫਾਰਸ਼ ਕੀਤੀ ਕਿ ਵਿਕਾਸ ਦੇ ਪ੍ਰਭਾਵਿਤ ਪ੍ਰੋਗਰਾਮ ਲਈ ਪ੍ਰਬੰਧਕੀ ਵਿਕੇਂਦਰੀਕਰਨ ਜ਼ਰੂਰੀ ਹੈ ਅਤੇ ਪ੍ਰਬੰਧਕੀ ਵਿਕੇਂਦਰੀਕਰਨ ਚੁਣੇ ਹੋਏ ਨੁਮਾਇੰਦੇ ਦੇ ਕੰਟਰੋਲ ਹੇਠ ਆਉਣਾ ਜ਼ਰੂਰੀ ਹੈ ਕਿਉਂਕਿ ਜ਼ਿੰਮੇਵਾਰੀ ਅਤੇ ਅਧਿਕਾਰ ਤੋਂ ਬਿਨਾਂ ਵਿਕਾਸ ਪ੍ਰਗਤੀ ਨਹੀਂ ਕਰ ਸਕਦਾ ਉਦੋਂ ਹੀ ਵਿਕਾਸ ਨੂੰ ਕਮਿਊਨਿਟੀ ਡਿਵੈਲਪਮੈਂਟ ਕਿਹਾ ਜਾ ਸਕਦਾ ਹੈ, ਜਦੋਂ ਕਮਿਊਨਿਟੀ ਸਮੱਸਿਆਵਾਂ ਅਤੇ ਜ਼ਿੰਮੇਵਾਰੀ ਨੂੰ ਸਮੇਂ ਅਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਲੋੜੀਂਦੇ ਅਧਿਕਾਰਾਂ ਦਾ ਇਸਤੇਮਾਲ ਕਰੇ ਅਤੇ ਲੋਕਲ ਪ੍ਰਸ਼ਾਸਨ ਉੱਤੇ ਨਜ਼ਰ ਰੱਖੇਇਸ ਵਿੱਚ ਦਫਤਰੀ ਅਤੇ ਫੀਲਡ ਸਟਾਫ ਦੋ ਸ਼੍ਰੇਣੀਆਂ ਰੱਖੀਆਂ ਗਈਆਂਇਹ ਲੋੜੀਂਦੇ ਨਤੀਜੇ ਨਹੀਂ ਦੇ ਸਕੇ ਕਿਉਂਕਿ ਇਸ ਵਿੱਚ ਆਮ ਆਦਮੀ ਨੇ ਰੁਚੀ ਨਹੀਂ ਦਿਖਾਈ

ਇਸੇ ਲੜੀ ਤਹਿਤ ਪੰਚਾਇਤੀ ਰਾਜ ਨੂੰ ਸਾਫ ਸੁਥਰਾ, ਜ਼ਿੰਮੇਵਾਰ ਅਤੇ ਉਦੇਸ਼ ਪੂਰਤੀ ਲਈ 1977 ਵਿੱਚ ਅਸ਼ੋਕ ਮਹਿਤਾ ਕਮੇਟੀ ਬਣਾਈ ਗਈ, ਜਿਸ ਨੇ ਇਹ ਨਤੀਜਾ ਦਿੱਤਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਰਾਜਨੀਤੀ ਰੋੜਾ ਬਣਦੀ ਹੈਪੰਚਾਇਤੀ ਰਾਜ ਸੰਸਥਾਵਾਂ ਨੂੰ ਫੈਸਲਾ ਲੈਣ ਲਈ ਅਧਿਕਾਰ ਦਿੱਤੇ ਜਾਣਇਕਨਾਮਿਕ ਪਲਾਨਿੰਗ ਲਈ ਜ਼ਿਲ੍ਹੇ ਨੂੰ ਯੂਨਿਟ ਮੰਨਿਆ ਜਾਵੇਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਪ੍ਰਸ਼ਾਸਨ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ

ਪੰਚਾਇਤੀ ਅਦਾਰਿਆਂ ਨੂੰ ਹੋਰ ਵੀ ਗਤੀਸ਼ੀਲ ਬਣਾਉਣ ਲਈ 1985 ਵਿੱਚ ਜੀ.ਵੀ.ਕੇ. ਰਾਓ ਕਮੇਟੀ ਗਠਿਤ ਕੀਤੀ ਗਈਇਸ ਕਮੇਟੀ ਨੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਬਲਾਕ ਨੂੰ ਵਿਕਾਸ ਦਾ ਧੁਰਾ ਮੰਨਿਆਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕੋਆਰਡੀਨੇਟਰ ਮੰਨਿਆਇਸ ਤੋਂ ਤੁਰੰਤ ਬਾਅਦ 1986 ਵਿੱਚ ਐੱਸ.ਐੱਮ.ਐੱਸ ਸਿੰਘਵੀ ਕਮੇਟੀ ਗਠਿਤ ਕੀਤੀ ਗਈਇਸ ਨੇ ਪਿੰਡ ਅਤੇ ਗ੍ਰਾਮ ਸਭਾ ਨੂੰ ਲੋਕਤੰਤਰ ਦਾ ਅਧਿਕਾਰ ਕਰਾਰ ਦਿੱਤਾਪੰਚਾਇਤੀ ਰਾਜ ਸੰਸਥਾਵਾਂ ਨੂੰ ਸਵੈ ਸਰਕਾਰ ਦਾ ਦਰਜਾ ਦਿੱਤਾਇਸ ਨਾਲ ਪੰਚਾਇਤੀ ਰਾਜ ਦੇ ਸਵੈਮਾਣ ਵਿੱਚ ਵਾਧਾ ਹੋਇਆਇਸ ਵਿੱਚ ਲੋਕਾਂ ਦੀ ਭਾਗੀਦਾਰੀ, ਪਲੈਨਿੰਗ ਅਤੇ ਵਿਕਾਸ ਜ਼ਰੂਰੀ ਪ੍ਰਕਿਰਿਆ ਹੈਇਸ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੀ ਮਿਆਦ ਪੂਰੀ ਹੋਣ ਤੋਂ ਇਨ੍ਹਾਂ ਦਾ ਕਾਰਜਕਾਲ ਤੁਰੰਤ ਖ਼ਤਮ ਹੋਣਾ ਚਾਹੀਦਾ ਹੈਇਸ ਸਭ ਦੇ ਵਰਤਾਰੇ ਅਤੇ ਨਿਚੋੜ ਤੋਂ ਬਾਅਦ ਪੰਚਾਇਤੀ ਰਾਜ ਐਕਟ ਹੋਂਦ ਵਿੱਚ ਆਇਆ ਇਸਦੇ ਨਾਲ ਪੰਚਾਇਤੀ ਜ਼ਮੀਨ ਦੀ ਰਾਖੀ ਲਈ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਵੀ ਹੈ ਇਹ ਐਕਟ ਹਕੀਕਤ ਵਿੱਚ ਲੋਕਾਂ ਦੀ ਭਾਗੀਦਾਰੀ ਬਣਾਉਂਦਾ ਹੈਇਸ ਨਾਲ ਵਿਕਾਸ ਦੇ ਕੰਮਾਂ ਦੀ ਪਾਰਦਰਸ਼ਤਾ ਬਣੀ ਰਹਿੰਦੀ ਹੈਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀਗ੍ਰਾਮ ਸਭਾ ਦਾ ਹਰੇਕ ਮੈਂਬਰ ਇਸ ਪ੍ਰਤੀ ਜਾਗਰੂਕ ਹੋਵੇ ਤਾਂ ਜੋ ਪਿੰਡ ਦਾ ਵਿਕਾਸ ਸਮਾਂਬੱਧ ਅਤੇ ਨਿਯਮਬੱਧ ਹੋ ਸਕੇ ਇਨ੍ਹਾਂ ਕਮੇਟੀਆਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਬਲਾਕ ’ਤੇ ਫੋਕਸ ਕੀਤਾ ਗਿਆ ਹੈਪੰਜਾਬ ਪੰਚਾਇਤੀ ਰਾਜ ਐਕਟ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਇਸ ਐਕਟ ਦੀ ਧਾਰਾ 216 ਤਹਿਤ ਪੈਸੇ ਦੀ ਕੁਵਰਤੋਂ ਰੋਕਣ ਅਤੇ ਰਿਕਵਰੀ ਕਰਨ ਲਈ ਅਧਿਕਾਰ ਦਿੱਤਾ ਗਿਆ ਹੈਇਸ ਐਕਟ ਦੀ ਧਾਰਾ 218 ਨੇਕ ਨੀਅਤ ਨਾਲ ਕੀਤੀ ਕਾਰਵਾਈ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਾਹਰ ਕਰਦਾ ਹੈਹਰ ਸਾਲ ਪੰਚਾਇਤੀ ਰਾਜ ਦਿਵਸ ਮਨਾਉਣ ਨਾਲ ਬੁੱਤਾ ਸਾਰਨ ਨਾਲੋਂ ਗ੍ਰਾਮ ਸਭਾ ਦੇ ਹਰ ਮੈਂਬਰ ਨੂੰ ਇਸ ਐਕਟ ਪ੍ਰਤੀ ਜਾਗਰੂਕ ਅਤੇ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਪੰਚਾਇਤੀ ਰਾਜ ਐਕਟ ਦੀ ਮਹੱਤਤਾ ਬਣੀ ਰਹੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author