SukhpalSGill7ਸਰਦਾਰ ਭਗਤ ਸਿੰਘ ਦੇ ਦੇਸ਼ ਪ੍ਰੇਮਜਜ਼ਬੇਹਿੰਮਤ ਅਤੇ ਸੋਚ ਬਾਰੇ ਪੜ੍ਹ-ਸੁਣ ਕੇ ਸਾਨੂੰ ਆਪਣੇ ਅੰਦਰ ...BhagatSinghShaheedB1
(2 ਦਸੰਬਰ 2024)

 

BhagatSinghShaheedB1


ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਹਰ ਖੇਤਰ ਵਿੱਚ ਬਰਾਬਰ ਕਰਨਾ ਹੀ ਕ੍ਰਾਂਤੀ ਹੁੰਦੀ ਹੈ
ਸੱਚਾ ਦੇਸ਼ ਭਗਤ ਇਹੀ ਸੁਪਨੇ ਲੈਂਦਾ ਹੈਅਜਿਹੇ ਵਿਅਕਤੀ ਮੌਤ ਨੂੰ ਗਲਵੱਕੜੀ ਪਾ ਕੇ ਪਿਛਲਿਆਂ ਨੂੰ ਮਾਰਗਦਰਸ਼ਕ ਰੂਪੀ ਸੱਚਾ ਖਜ਼ਾਨਾ ਸੌਂਪ ਜਾਂਦੇ ਹਨਇਹ ਲੋਕ ਦੇਸ਼ ਵਿੱਚ ਸਭ ਦੇ ਸਾਂਝੇ ਹੁੰਦੇ ਹਨਅੰਗਰੇਜ਼ ਦੀ ਭਾਰਤੀਆਂ ਪ੍ਰਤੀ ਤਾਨਾਸ਼ਾਹੀ ਨੀਤੀ ਅਤੇ ਨਜ਼ਰੀਏ ਨੇ ਭਗਤ ਸਿੰਘ ਸਰਦਾਰ ਨੂੰ ਕ੍ਰਾਂਤੀਕਾਰੀ ਇਬਾਰਤ ਲਿਖਣ ਲਈ ਮਜਬੂਰ ਕੀਤਾ ਸੀਜਦੋਂ ਤਾਨਾਸ਼ਾਹੀ ਦਾ ਰਵੱਈਆ ਆਮ ਹੋ ਜਾਵੇ ਤਾਂ ਆਮ ਲੋਕ ਸਤਾਏ ਹੋਏ ਕ੍ਰਾਂਤੀ ਨੂੰ ਆਪਣਾ ਅਧਿਕਾਰ ਸਮਝਦੇ ਹਨ

ਕ੍ਰਾਂਤੀ ਦੇ ਨਾਲ ਸੱਤਾ ਅਤੇ ਸਮਾਜਿਕ ਤਬਦੀਲੀਆਂ ਦੀ ਲਹਿਰ ਪੈਦਾ ਹੁੰਦੀ ਹੈ ਜੋ ਢਾਂਚੇ ਅੰਦਰ ਇਨਕਲਾਬ ’ਤੇ ਜਾ ਕੇ ਰੁਕਦੀ ਹੈਫਿਰ ਇਨਕਲਾਬ ਜ਼ਿੰਦਾਬਾਦ ਹੁੰਦਾ ਹੈਇਸ ਵਰਤਾਰੇ ਨੇ ਭਗਤ ਸਿੰਘ ਨੂੰ ਇਨਕਲਾਬ ਬਾਰੇ ਸਮੇਂ ਦੇ ਘਟਨਾਕ੍ਰਮ ਵਿੱਚੋਂ ਇਹ ਸ਼ਬਦ ਲਿਖਣ ਲਈ ਮਜਬੂਰ ਕੀਤਾ, “ਜਨਤਾ ਦੀ ਭੀੜ ਦਾ, ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ’ਤੇ ਕਬਜ਼ਾ ਕਰਨਾ ਹੀ ਇਨਕਲਾਬ ਹੈ

ਹਰ ਮਾਂ-ਪਿਓ ਆਪਣੀ ਔਲਾਦ ਦੀ ਖੁਸ਼ਹਾਲੀ ਲੋਚਦਾ ਹੈ ਪਰ ਜੇ ਔਲਾਦ ਜਮਾਂਦਰੂ ਹੀ ਇਨਕਲਾਬੀ ਹੋਵੇ ਤਾਂ ਮੰਜ਼ਲ ਮਾਂ ਪਿਓ ਦੀ ਸੋਚ ਦੇ ਉਲਟ ਹੋ ਜਾਂਦੀ ਹੈਪਰ ਇੱਥੇ ਤਾਂ ਮਾਂ-ਪਿਓ, ਚਾਚੇ ਸਭ ਇਨਕਲਾਬੀ ਗੁੜ੍ਹਤੀ ਦੇਣ ਵਾਲੇ ਹੀ ਸਨਸ਼ਹੀਦ ਦੇਸ਼ ਲਈ ਆਪਾ ਵਾਰ ਕੇ, ਜੀਵਨ ਦੇ ਸੁਖਾਂ ਨੂੰ ਤਿਆਗ ਕੇ, ਕੌਮੀ ਪਰਵਾਨੇ ਬਣਕੇ ਗੁਲਾਮੀ ਦੀ ਜ਼ੰਜ਼ੀਰ ਨੂੰ ਤੋੜ ਵਗਾਹ ਮਾਰਦੇ ਹਨਮਾਪਿਆਂ ਦੀ ਮੋਹ ਭਿੱਜੀ ਦਾਸਤਾਨ ਕਰਕੇ 1924 ਵਿੱਚ ਭਗਤ ਸਿੰਘ ਸਰਦਾਰ ਉੱਤੇ ਸਾਕ ਸੰਬੰਧੀਆਂ ਅਤੇ ਘਰ ਵਾਲਿਆਂ ਨੇ ਵਿਆਹ ਲਈ ਜ਼ੋਰ ਪਾਇਆ ਪਰ ਤਸਵੀਰ ਆਪਣਾ ਰੁਖ ਬਦਲਦੀ ਗਈਬਚਪਨ ਵਿੱਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀ, “ਅਸੀਂ ਖੇਤਾਂ ਵਿੱਚ ਅਨਾਜ ਦੀ ਜਗ੍ਹਾ ਬੰਦੂਕਾਂ ਕਿਉਂ ਨਹੀਂ ਬੀਜਦੇ, ਜਿਸ ਨਾਲ ਦੇਸ਼ ਅਜ਼ਾਦ ਹੋਵੇਗਾ” ਇਸ ਮਾਸੂਮੀਅਤ ਭਰੀ ਆਵਾਜ਼ ਨੇ ਭਗਤ ਸਿੰਘ ਦੇ ਇਰਾਦੇ ਬਚਪਨ ਵਿੱਚ ਹੀ ਲਿਖ ਦਿੱਤੇ ਸਨ28 ਸਤੰਬਰ, 2007 ਤੋਂ 30 ਮਾਰਚ, 1931 ਤਕ ਜੀਵਨ ਦੇ ਪੰਧ ਦੌਰਾਨ ਇਸ ਜਾਗਦੀ ਅਤੇ ਜਗਦੀ ਸੋਚ ਨੇ ਗੁਲਾਮੀ ਦੇ ਖਾਤਮੇ ਦੀ ਨੀਂਹ ਰੱਖ ਕੇ ਤਿੰਨ ਸੰਦੇਸ਼ ਦਿੱਤੇ। ਮਾਪਿਆਂ ਦੇ ਚਾਅ ਮਲਾਰ ਵਿਆਹ ਦੇ ਮੌਕੇ ਨੂੰ ਲਾੜੀ ਮੌਤ ਨਾਲ ਵਿਆਹੁਣ ਦਾ ਸੰਦੇਸ਼ ਦੇ ਕੇ ਨਾਗਮਣੀ 1998 ਵਿੱਚ ਛਪੀ ਮੇਲਾਰਾਮ ਤਾਇਰ ਦੀ ਘੋੜੀ ਅਨੁਸਾਰ ਇੱਕ ਨਵੇਕਲੀ ਪਰਿਭਾਸ਼ਾ ਦਿੱਤੀ:

ਆਓ ਨੀ ਭੈਣੋ ਚੱਲ ਗਾਈਏ ਨੀ ਘੋੜੀਆਂ, ਜੰਝ ਤੇ ਹੋਈ ਤਿਆਰ ਵੇ ਹਾਂ,
ਮੌਤ ਕੁੜੀ ਪ੍ਰਨਾਵਣ ਚੱਲਿਆ
, ਦੇਸ਼ ਭਗਤ ਸਰਦਾਰ ਵੇ ਹਾਂ,
ਹੰਝੂਆਂ ਦੇ ਪਾਣੀ ਭਰੋ ਨੀ ਘੜੋਲੀ
, ਬੈਠੇ ਤਾਂ ਪੈਰਾਂ ਦੇ ਭਾਰ ਵੇ ਹਾਂ,
ਫਾਂਸੀ ਦੇ ਤਖਤੇ ਨੂੰ ਖਾਰਾ ਬਣਾ ਕੇ
, ਉਹ ਬੈਠਾ ਜੇ ਚੌਂਕੜੀ ਮਾਰ ਵੇ ਹਾਂ,
ਫਾਂਸੀ ਦੀ ਟੋਪੀ ਉਨ੍ਹੇ ਸਿਰ ’ਤੇ ਸਜਾਈ
, ਸਿਹਰਾ ਤਾਂ ਝਾਲਰਦਾਰ ਵੇ ਹਾਂ,
ਜੰਡੀ ਤਾਂ ਵੱਢੀ ਲਾੜੇ ਜ਼ੋਰ ਜ਼ੁਲਮ ਦੀ
, ਜਬਰਾਂ ਦੀ ਮਾਰੀ ਤਲਵਾਰ ਵੇ ਹਾਂ,
ਰਾਜਗੁਰੂ ਸੁਖਦੇਵ ਸਰਬਾਹਲੇ
, ਲਾੜਾ ਤੇ ਬੈਠਾ ਵਿਚਕਾਰ ਵੇ ਹਾਂ,
ਵਾਗ ਫੜਾਈ ਜਿਨ੍ਹਾਂ ਭੈਣਾਂ ਨੇ
, ਭੈਣਾਂ ਦਾ ਕੀਤਾ ਹੁਦਾਰ ਵੇ ਹਾਂ,
ਹਰੀ ਕ੍ਰਿਸ਼ਨ ਉਹਦਾ ਬਣਿਆ ਸਾਂਢੂ
, ਢੁੱਕੇ ਤਾਂ ਢੁੱਕੇ ਇੱਕੋ ਵਾਰ ਵੇ ਹਾਂ,
ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ
, ਪੈਦਲ ਤੇ ਕਈ ਅਸਵਾਰ ਵੇ ਹਾਂ,
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੁ ਢੁੱਕੀ
, ਤਾਇਰ ਵੀ ਹੋਇਆ ਤਿਆਰ ਵੇ ਹਾਂ

ਭਗਤ ਸਿੰਘ ਨੇ ਬੰਦੂਕ ਤੋਂ ਬਾਅਦ ਕਲਮ ਅਤੇ ਕਿਤਾਬ ਚੁੱਕਣ ਦਾ ਸੰਦੇਸ਼ ਦੇ ਕੇ ਇੱਕ ਨਵੀਂ ਚੇਤਨਾ ਲਹਿਰ ਪੈਦਾ ਕੀਤੀਇਸ ਨਾਲ ਆਪਣੀ ਇਨਕਲਾਬੀ ਸੋਚ ਦਾ ਸੁਨੇਹਾ ਦੇ ਕੇ ਨੌਜਵਾਨੀ ਨੂੰ ਦੇਸ਼-ਭਗਤੀ ਦਾ ਸਬਕ ਦਿੱਤਾ:

ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ
, ਰੇਤੇ ਵਿੱਚ ਨਾ ਰੁਲਾਇਓ

ਇਹ ਵੀ ਦਰਸਾਇਆ ਕਿ ਖੂਨ ਨਾਲ ਲਿਖਿਆ ਦੇਸ਼ ਦਾ ਇਤਿਹਾਸ ਕਾਗਜ਼ ਅਤੇ ਸ਼ਿਆਹੀ ਨਾਲ ਲਿਖੇ ਇਤਿਹਾਸ ਤੋਂ ਵੱਧ ਇਨਕਲਾਬੀ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਹੁੰਦਾ ਹੈਇਸ ਇਤਿਹਾਸ ਦੀ ਪਛਾਣ ਮਘਦੇ ਸੂਰਜ, ਚਮਕਦੇ ਚੰਨ ਅਤੇ ਰਹਿੰਦੀ ਦੁਨੀਆ ਤਕ ਲਿਸ਼ਕ ਮਾਰਦੀ ਰਹਿੰਦੀ ਹੈਨੌਜਵਾਨੀ ਦਾ ਮਾਰਗ ਦਰਸ਼ਕ ਕਰਕੇ ਜਜ਼ਬੇ ਅਤੇ ਇਨਕਲਾਬ ਦਾ ਸੰਚਾਰ ਵੀ ਖੂਨੀ ਇਤਿਹਾਸ ਹੀ ਕਰਦਾ ਹੈਇਸੇ ਕਰਕੇ ਨੌਜਵਾਨੀ ਭਗਤ ਸਿੰਘ ਸਰਦਾਰ ਤੋਂ ਪ੍ਰੇਰਿਤ ਹੁੰਦੀ ਹੈਦੇਸ਼, ਕੌਮ ਲਈ ਮਰ-ਮਿਟਣ ਅਤੇ ਅਮਰ ਹੋਣ ਲਈ ਤਿਆਰ ਰਹਿੰਦੀ ਹੈ

ਦਿਲ ਸੇ ਨਾ ਨਿਕਲੇਗੀ ਮਰ ਕਰ ਵੀ ਉਲਫ਼ਤ,
ਮੇਰੀ ਮਿੱਟੀ ਮੇਂ ਵੀ ਖ਼ੁਸ਼ਬੂ-ਏ-ਵਤਨ ਆਏਗੀ

ਸਰਦਾਰ ਭਗਤ ਸਿੰਘ ਦੇ ਦੇਸ਼ ਪ੍ਰੇਮ, ਜਜ਼ਬੇ, ਹਿੰਮਤ ਅਤੇ ਸੋਚ ਬਾਰੇ ਪੜ੍ਹ-ਸੁਣ ਕੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਸ ਦੀ ਸੋਚ ਸਾਡੇ ਵਿੱਚ ਅੱਜ ਕਿੱਥੇ ਖੜ੍ਹੀ ਹੈ? ਜੇ ਉਸ ਨੂੰ ਸ਼ਹਾਦਤ ਤੋਂ ਬਾਅਦ ਦੀ ਤਸਵੀਰ ਦਾ ਪਤਾ ਹੁੰਦਾ ਤਾਂ ਉਸ ਦਾ ਮਨ ਕੀ ਸੋਚਦਾ? ਅੱਜ ਇਨਕਲਾਬੀ ਸੋਚ ਦਾ ਅਧਿਅਨ ਕਰਕੇ ਦਿਨ-ਦਿਹਾੜੇ ਮਨਾਉਣ ਦੇ ਨਾਲ ਨਾਲ ਇਸ ਸੋਚ ਨੂੰ ਸਦਾ ਬਹਾਰ ਬਣਾਉਣ ਦੀ ਲੋੜ ਤਾਂ ਹੈ, ਨਾਲ ਹੀ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਭਗਤ ਸਿੰਘ ਦੇ ਨਾਂ ’ਤੇ ਅਦਾਰਿਆਂ ਅਤੇ ਬੁਨਿਆਦੀ ਢਾਂਚੇ ਦੇ ਨਾਮ ਰੱਖਣੇ ਲਾਜ਼ਮੀ ਹਨਭਗਤ ਸਿੰਘ ਸਮੁੱਚੀ ਪੰਜਾਬੀਅਤ ਦਾ ਨਾਇਕ ਹੈਹੁਣ ਇਕ ਤਾਜ਼ਾ ਚਰਚਾ ਲਹਿੰਦੇ ਪੰਜਾਬ ਵਾਲਿਆਂ ਨੇ ਇਹ ਛੇੜ ਦਿੱਤੀ- ਸ਼ਾਦਮਾਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਕਾਇਮ ਕੀਤੀ ਕਮੇਟੀ ਦੇ ਮੈਂਬਰ ਤਾਰਿਕ ਮਜੀਦ ਨੇ ਆਪਣੀ ਰਾਏ ਵਿੱਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਜਗ੍ਹਾ ’ਤੇ ਦਹਿਸ਼ਤਗਰਦ ਦੱਸ ਦਿੱਤਾਤਜਵੀਜ਼ ਰੱਦ ਕਰ ਦਿੱਤੀਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਤਾਰਿਕ ਮਜੀਦ ਵਾਲੀ ਸੋਚ ਨਾਲੋ ਨਾਲ ਤੁਰੀ ਹੋਈ ਹੈਸ਼ਾਦਮਾਨ ਚੌਂਕ ਵਿੱਚੋਂ ਉਪਜੀ ਇਸ ਸੌੜੀ ਸੋਚ ਨੇ ਕਈ ਨਵੇਂ ਸਬਕ ਦਿੱਤੇ ਹਨਪਾਕਿਸਤਾਨ ਵਿੱਚ ਸ਼ਾਦਮਾਨ ਚੌਂਕ ’ਤੇ ਮੋਮਬੱਤੀਆਂ ਜਗਾ ਕੇ ਭਗਤ ਸਿੰਘ ਨੂੰ ਯਾਦ ਵੀ ਕਰਦੇ ਹਨਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਮ ’ਤੇ ਰੱਖਣਾ ਅਤੇ ਬੁੱਤ ਲਗਾਉਣ ਦੀ ਸੋਚ ਵੀ ਲਹਿੰਦੇ ਪੰਜਾਬੀ ਇਨਕਲਾਬੀਆਂ ਦੀ ਹੀ ਹੈਭਗਤ ਸਿੰਘ ਸਭ ਦਾ ਸਾਂਝਾ ਨਾਇਕ ਹੈ, ਇਸ ਲਈ ਉਸ ਦੀ ਸੋਚ ਨੂੰ ਬਚਾਉਣ ਲਈ ਅਤੇ ਯਾਦ ਰੱਖਣ ਲਈ ਉਸ ਦੇ ਨਾਮ ’ਤੇ ਜਾਇਦਾਦਾਂ ਦੇ ਨਾਮ ਰੱਖਣੇ ਬਿਲਕੁਲ ਜਾਇਜ਼ ਹਨਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਤ ਸਿੰਘ ਦੇ ਨਾਂ ’ਤੇ ਕੁਝ ਨਾਮ ਰੱਖੇ ਹਨ, ਨਾਲ ਹੀ ਪੰਜਾਬ ਦਾ ਅਸਲੀ ਨਾਇਕ ਬਣਾ ਕੇ ਪੇਸ਼ ਵੀ ਕੀਤਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5496)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)