SukhpalSGill7ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ...
(22 ਫਰਵਰੀ 2025)

 

ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈਕਿਤਾਬ ਵਿੱਚ ਅੰਕਿਤ ਹੈ, “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ, ਉਹ ਰੂਹ ਵੀ ਗੁਆ ਬਹਿੰਦੇ ਹਨ।” ਇਨ੍ਹਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ ਇੱਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ, “ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝਲਕੇ ਇਉਂ ਲਗਦਾ ਹੈ ਕਿ ਝੂਠ ਬੋਲਦਾ ਹੈ।” ਹੌਲੀ-ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲਗਦਾ ਹੈਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ, ਭਾਸ਼ਾ ਖੁਦ ਸਭਿਅਤ ਹੈ।” ਇਸੇ ਤਰਜ਼ ’ਤੇ ਦੇਖੀਏ ਤਾਂ ਮਾਂ-ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈਸਾਡੀ ਭਾਸ਼ਾ ਹੀ ਸੰਪਰਕ ਦਾ ਸਾਧਨ ਬਣਦਾ ਹੈ। ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ, ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲਗਦੇ ਹਨ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲਗਦਾ ਹੈਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ, ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈਇੱਥੋਂ ਤਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ। ਇਹ ਉਹਨਾਂ ਨੂੰ ਪਿਆਰੀ ਲਗਦੀ ਹੈ

ਗੱਲ ਕਰੀਏ ਆਪਣੀ ਮਾਂ ਬੋਲੀ ਪੰਜਾਬੀ ਦੀ, ਜਿਸ ਨੂੰ ਚੁਫੇਰਿਓ ਗ੍ਰਹਿਣ ਲਗਦਾ ਜਾਂਦਾ ਹੈ ਕੁਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨਬੱਚਿਆਂ ਨੂੰ ਪੰਜਾਬੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪੰਜਾਬੀ ਬੋਲੀ, ਸੱਭਿਆਚਾਰ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤਿਰਵੈਣੀ ਹੈਇਸ ਤੋਂ ਬਿਨਾਂ ਉਕਤ ਝੂਠ ਬੋਲਣ ਵਾਲਾ ਸੁਭਾਅ ਵੀ ਪੰਜਾਬੀ ਚੁੱਕੀ ਫਿਰਦੇ ਹਨਪੰਜਾਬੀਆਂ ਦੀ ਇੱਕ ਗੱਲ ਅਜੀਬ ਹੈ। ਇਹ ਬਿਨਾਂ ਸੋਚੇ ਸਮਝੇ ਮਗਰ ਲੱਗ ਜਾਂਦੇ ਹਨ। ਜੇ ਕੋਈ ਅੰਗਰੇਜ਼ੀ, ਹਿੰਦੀ ਬੋਲਦਾ ਹੈ ਤਾਂ ਪੰਜਾਬੀ ਉਸ ਦੀ ਰੀਸ ਕਰਦੇ ਹਨ, ਉਸ ਨੂੰ ਆਪਣੇ ਤੋਂ ਮਹਾਨ ਸਮਝਦੇ ਹਨਇਹ ਭੁੱਲ ਜਾਂਦੇ ਹਨ ਕਿ ਇਹਨਾਂ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਹੈਮਾਂ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਭਾਸ਼ਾ ਹੁੰਦੀ ਹੈਇਸ ਨੂੰ ਗੁਆ ਕੇ ਰੂਹ ਬੇਜਾਨ ਹੁੰਦੀ ਹੈਇਸ ਨੂੰ ਵਿਸਾਰਨ ਨਾਲ ਮਾਂ ਵਿਸਰ ਜਾਂਦੀ ਹੈਪੰਜਾਬੀ ਅੱਗੇ ਹਿੰਦੀ ਭਾਸ਼ਾ ਬੋਲੀਏ ਤਾਂ ਸਾਹਮਣੇ ਵਾਲੇ ਦੀ ਪ੍ਰਤੀਕਿਰਿਆ ਅਤੇ ਚਿਹਰਾ ਦੱਸ ਦਿੰਦਾ ਹੈਖੁਰਾਸਾਨੀ ਦੁਲੱਤੇ ਮਾਰਨ ਵਾਲੇ ਬਹੁਤੇ ਪੰਜਾਬੀ ਸ਼ਹਿਰੀਕਰਨ ਕਰਕੇ ਵੀ ਪੰਜਾਬੀ ਬੋਲਣ ਨੂੰ ਹੀਣਤਾ ਸਮਝਣ ਲੱਗੇ ਹਨਵਰਤਮਾਨ ਸਰਕਾਰ ਨੇ ਪੰਜਾਬੀ ਬੋਰਡ ਲਾਉਣ ਦਾ ਫੈਸਲਾ ਜ਼ਰੂਰ ਕੀਤਾ ਪਰ ਅੱਧਵਾਟੇ ਹੀ ਮੁੱਕ ਗਿਆਰਾਜਨੀਤਿਕ ਸੱਭਿਆਚਾਰ ਵਿੱਚ ਹਮੇਸ਼ਾ ਖੇਤਰੀ ਪਾਰਟੀਆਂ ਨੇ ਆਪਣੀ ਮਾਂ ਬੋਲੀ ਲਈ ਕੁਝ ਕਰਨ ਦਾ ਯਤਨ ਕੀਤਾ ਹੈਇਸ ਯਤਨ ਪਿੱਛੇ ਸ਼ਾਇਦ ਉਹਨਾਂ ਦੀ ਰੁਚੀ ਘੱਟ ਬਲਕਿ ਮਜਬੂਰੀ ਵੱਧ ਹੁੰਦੀ ਹੈ ਰਾਜਨੀਤਿਕਾਂ ਦੇ ਬੱਚਿਆਂ ਨੇ ਸਿੱਖਿਆ ਕਿੱਥੋਂ ਲਈ? ਇਸ ਜਵਾਬ ਵਿੱਚ ਸਭ ਕੁਝ ਨੰਗਾ ਹੋ ਜਾਵੇਗਾਅੱਜ ਪੰਜਾਬੀਆਂ ਨੇ 6-7 ਬੈਂਡ ਲੈਣ ਦੇ ਚੱਕਰ ਵਿੱਚ ਪੰਜਾਬੀ ਨੂੰ ਹੋਰ ਦੁਰਕਾਰਿਆ ਹੈ। ਉਹਨਾਂ ਦੀ ਮਜਬੂਰੀ ਹੈ ਕਿ ਰਿਜਕ ਨਾਲ ਭਾਸ਼ਾ ਦਾ ਸੰਬੰਧ ਹੁੰਦਾ ਹੈ

ਵੰਡ ਨੇ ਪੰਜਾਬੀ ਮਾਂ ਬੋਲੀ ਨੂੰ ਉਧੇੜਿਆਪੰਜਾਬੀ ਦਾ ਹਾਲ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ ਵਿੱਚ ਇੱਕੋ ਜਿਹਾ ਹੈਉੱਥੇ ਉਰਦੂ ਠੋਸਣ ਦੇ ਯਤਨ ਹੁੰਦੇ ਹਨ, ਇੱਧਰ ਹਿੰਦੀ ਠੋਸਣ ਦੇ ਯਤਨ ਹੁੰਦੇ ਹਨਮਾਂ ਬੋਲੀ ਪੰਜਾਬੀ ਭਾਸ਼ਾ ਹੀ ਰਹਿੰਦੀ ਹੈਮਾਸੀ ਉਰਦੂ, ਹਿੰਦੀ ਕੋਈ ਵੀ ਹੋ ਸਕਦੀ ਹੈਸਤਿਕਾਰ ਬਰਾਬਰ ਹੁੰਦਾ ਹੈਇੱਕ ਵਾਰ ਮੇਰੇ ਸਮਾਜਿਕ ਖੇਮੇ ਵਿੱਚ ਇੱਕ ਫੌਜੀ ਜਵਾਨ ਛੁੱਟੀ ਆਇਆ ਆ ਕੇ ਹਿੰਦੀ ਬੋਲਣ ਲੱਗਿਆ। ਉਸ  ਨਾਲ ਹੀ ਇੱਕ ਹੋਰ ਚੰਦਨ, ਬ੍ਰਾਹਮਣਾਂ ਦਾ ਮੁੰਡਾ ਛੁੱਟੀ ਆਇਆ ਹੋਇਆ ਸੀ। ਉਸ ਨੇ ਹਿੰਦੀ ਬੋਲਣ ਵਾਲੇ ਨੂੰ ਟੋਕ ਕੇ ਕਿਹਾ, “ਬੱਸ ਰਹਿਣ ਦੇ ਯਾਰ ਸਾਨੂੰ ਪੰਜਾਬੀ ਆਉਂਦੀ ਹੈ।” ਇੱਥੇ ਪੰਜਾਬੀ ਬੋਲੀ ਨਾ ਬੋਲਣਾ ਸਪਸ਼ਟ ਖੁਰਾਸਾਨੀ ਦੁਲੱਤਾ ਸੀਕਈ ਪੰਜਾਬੀ ਇਸ ਤਰ੍ਹਾਂ ਵੀ ਕਹਿੰਦੇ ਹਨ “ਮੇਰੇ ਸਾਥ ਪੰਜਾਬੀ ਮੇਂ ਬਾਤ ਕਰੋ।” ਲਾਹਣਤੀ ਕਿਤੇ ਦੇਹਿੰਦੀ ਰਾਸ਼ਟਰੀ ਭਾਸ਼ਾ ਦਾ ਮਾਣ ਤਾਂ ਨਹੀਂ ਬਣ ਸਕੀ ਪਰ 1948 ਵਿੱਚ ਪੰਜਾਬੀ ਦੇ ਦੀਵਾਨੇ ਇੱਧਰਲੇ ਪੰਜਾਬ ਵਿੱਚ ਜ਼ਰੂਰ ਜਾਗੇ ਸਨ1948 ਵਿੱਚ ਭਾਸ਼ਾਈ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ ਜਾਰੀ ਹੋਈ1998 ਤਕ 10.40 ਕਰੋੜ ਪੰਜਾਬੀ ਬੋਲਦੇ ਸਨ1967 ਵਿੱਚ ਪੰਜਾਬੀ ਰਾਜ ਭਾਸ਼ਾ ਐਕਟ ਬਣਨ ਨਾਲ ਪੰਜਾਬੀ ਰਾਜ ਭਾਸ਼ਾ ਬਣੀਪਰ ਪੰਜਾਬੀ ਜਾਏ ਹੋਰ ਪਾਸੇ ਮੂੰਹ ਮਾਰਨ ਵਿੱਚ ਯਕੀਨ ਰੱਖਣ ਲੱਗੇ:

ਇੱਕੋਂ ਗੱਲ ਮਾੜੀ ਇਹਦੇ ਛੈਲ ਬਾਂਕੇ,
ਬੋਲੀ ਆਪਣੀ ਮੰਨੋ ਭੁਲਾਈ ਜਾਂਦੇ
,
ਪਿੱਛੇ ਸਿੱਪੀਆਂ ਦੇ ਖਾਂਦੇ ਗੋਤੇ
,
ਪੰਜ ਆਬ ਦੇ ਮੋਤੀ ਰੁਲਾਈ ਜਾਂਦੇ

ਹਾਂ, ਇੱਕ ਗੱਲ ਜ਼ਰੂਰ ਹੈ ਕਿ ਸੱਭਿਆਚਾਰ ਨੇ ਪੰਜਾਬੀ ਮਾਂ ਬੋਲੀ ਜੀਉਂਦੀ ਅਤੇ ਮਾਣਮੱਤੀ ਰੱਖੀ ਹੋਈ ਹੈਪੰਜਾਬੀ ਗੀਤ, ਸੰਗੀਤ ਦੇ ਟੱਪੇ ਉੱਤੇ ਹਰ ਕਿਸੇ ਦਾ ਪੈਰ ਉੱਠਦਾ ਹੈਭੰਗੜਾ, ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਟੱਪੇ ਪੰਜਾਬੀ ਬੋਲੀ ਨਾਲ ਹੀ ਸੋਹੰਦੇ ਹਨਇਹ ਪੰਜਾਬੀ ਬੋਲੀ ਤੋਂ ਬਿਨਾਂ ਰੂਹ ਤੋਂ ਸੱਖਣੇ ਲਗਦੇ ਹਨਬੁੱਲ੍ਹਾ, ਵਾਰਿਸ, ਪਾਤਰ, ਅੰਮ੍ਰਿਤਾ ਅਤੇ ਪ੍ਰੋ. ਮੋਹਨ ਸਿੰਘ ਵਗੈਰਾ ਨੇ ਸ਼ਿੰਗਾਰੀ ਪੰਜਾਬੀ ਬੋਲੀ ਵਿੱਚ ਬਲਵਾਨ ਵਿਰਸਾ ਪੰਜਾਬ ਵਿੱਚ ਜਾਨ ਪਾਈ ਰੱਖਦਾ ਹੈਕਿਸਾਨੀ ਅੰਦੋਲਨ ਵਿੱਚ ਗੀਤਕਾਰਾਂ, ਗਾਇਕਾਂ ਨੇ ਹੱਲਾ-ਹੁਲਾਰਾ ਮਾਰ ਕੇ ਮਾਂ ਬੋਲੀ ਦੇ ਸਿਰ ’ਤੇ ਹੀ ਬਾਜ਼ੀ ਜਿੱਤੀ ਸੀਇਹ ਅਜੋਕੇ ਜ਼ਮਾਨੇ ਦਾ ਸੁਨੇਹਾ ਹੈਬਾਹਰ ਜਾ ਕੇ ਪੰਜਾਬੀ ਹੋਣ ਦਾ ਮਾਣ ਦੱਸਦੇ ਹੋਏ ਇੱਥੇ ਬੱਚਿਆਂ ਲਈ ਅੰਗਰੇਜ਼ੀ ਹਿੰਦੀ ਨੂੰ ਪਹਿਲ ਦਿੰਦੇ ਹਨਪੰਜਾਬੀ ਕਵੀਆਂ ਨੇ ਵੱਖ ਵੱਖ ਰੁਚੀਆਂ ਤਰੁੱਟੀਆਂ ਨੂੰ ਅੰਦਾਜ਼ ਵਿੱਚ ਕਰਕੇ, ਵਾਰਿਸ ਸ਼ਾਹ ਨੇ ਹੀਰ ਲਿਖ ਕੇ ਨਾਰੀਵਾਦ ਨੂੰ ਉਤਸ਼ਾਹਿਤ ਕੀਤਾ। ਸ਼ਿਵ ਕੁਮਾਰ ਨੇ ਇਸ਼ਕ ਅਤੇ ਸੰਤ ਰਾਮ ਉਦਾਸੀ ਨੇ ਗੁਰੂਆਂ ਦਾ ਫ਼ਲਸਫ਼ਾ ਅੱਗੇ ਤੋਰ ’ਕੇ ਜਾਤਪਾਤ ’ਤੇ ਕਰਾਰੀ ਚੋਟ ਮਾਰੀਸਮਾਜ ਵਿੱਚ ਪੀੜ੍ਹੀ ਦਾ ਪਾੜਾ ਵੀ ਮਾਂ ਬੋਲੀ ਨੂੰ ਪਿੱਛੇ ਛੱਡ ਰਿਹਾ ਹੈਇਸ ਪਿੱਛੇ ਵਿਚਾਰਧਾਰਾ ਵਾਲੇ ਕਾਰਕ ਹਨ ਇਨ੍ਹਾਂ ਦੀ ਪਰਖ ਪੜਚੋਲ ਹਰ ਜਾਗਰੂਕ ਪੰਜਾਬੀ ਨੂੰ ਕਰਨੀ ਚਾਹੀਦੀ ਹੈਬਹੁਤੇ ਕਵੀਆਂ ਨੇ ਪਹਿਲਾਂ ਹੀ ਮਾਂ ਬੋਲੀ ਨੂੰ ਹਿਰਦੇ ਵਿੱਚ ਵਸਾਉਣ ਲਈ ਹੋਕਾ ਦਿੱਤਾ ਹੈ। ਉਹਨਾਂ ਨੂੰ ਨੀਤੀਆਂ ਦਾ ਅਤਾ ਪਤਾ ਹੋਣ ਕਰਕੇ ਕਲਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ1954 ਵਿੱਚ ਹੀ ਫ਼ਿਰੋਜ਼ਦੀਨ ਸ਼ਰਫ਼ ਨੇ ਜਾਗਰੂਕ ਕਰਨ ਦਾ ਹੋਕਾ ਦਿੱਤਾ ਸੀ:

“ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ
,
ਪੁੱਛੀ ਜਿਨ੍ਹਾਂ ਨੇ ਸਾਰ ਨਾ ਸ਼ਰਫ਼ ਮੇਰੀ
,
ਵੇਖ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ।”

ਅੱਜ ਇਸ ਚਿੱਕੜਨੁਮਾ ਵਰਤਾਰੇ ਵਿੱਚੋਂ ਮਾਂ ਬੋਲੀ ਦੇ ਕਮਲ ਬਣਕੇ ਉਪਜੀਏਮਾਂ ਬੋਲੀ ਬੋਲਣ ਨਾਲ ਹੀ ਮਾਂ ਨੂੰ ਸਿੱਜਦਾ ਅਤੇ ਸ਼ਰਧਾਂਜਲੀ ਹੁੰਦੀ ਹੈਪੰਜਾਬੀਆਂ ਅਤੇ ਪੰਜਾਬ ਦੀ ਊਰਜਾ ਮਾਂ ਬੋਲੀ ਪੰਜਾਬੀ ਹੀ ਹੈਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾ ਹੀ ਮਨੁੱਖ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਅਖਵਾਉਣ ਦਾ ਹੱਕ ਹੀ ਨਹੀਂ ਹੈਹੁਣ ਦਲਜੀਤ ਨੇ ਲਲਕਾਰ ਮਾਰੀ ਹੈ “ਪੰਜਾਬੀ ਆ ਗਏ ਓਏ।” ਪੰਜਾਬੀਆਂ ਦਾ ਰਿਸ਼ਤਾ ਪੰਜਾਬ ਨਾਲ ਚੱਲਦਾ ਹੈਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਮਾਂ ਬੋਲੀ ਪੰਜਾਬੀ ਨਾਲ ਜਿਸਮ ਅਤੇ ਰੂਹ ਵਾਲਾ ਸੁਮੇਲ ਹੈਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਪੰਜਾਬੀ ਅਧੂਰੇ ਲਗਦੇ ਹਨਪੰਜਾਬ ਦਾ ਇਤਿਹਾਸ ਅਤੇ ਭੂਗੋਲਿਕ ਸਥਿਤੀ ਮੰਗ ਕਰਦੀ ਹੈ ਕਿ ਪੰਜਾਬੀ ਹੋਰ ਵੀ ਪ੍ਰਫੁੱਲਤ ਹੋਵੇਰਾਜਨੀਤਿਕ ਅਤੇ ਸਮਾਜਿਕ ਖੇਮਿਆਂ ਵਿੱਚੋਂ ਇਹੀ ਵਚਨ ਮੰਗਦੀ ਹੈਇਹ ਗੱਲ ਜ਼ਾਹਰ ਹੈ ਕਿ ਪੰਜਾਬੀ ਬੋਲੀ ਕਰਕੇ ਹੀ ਪੰਜਾਬ ਦਬਦਾ ਨਹੀਂਸਾਡੀ ਬੋਲੀ ਸਾਡੀ ਊਰਜਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)