SukhpalSGill7ਜਦੋਂ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਸਦੇ ਪਿਤਾ ਅਤੇ ਚਾਚਾ ਜੇਲ੍ਹ ਵਿੱਚੋਂ ਬਾਹਰ ...BhagatSinghRajGuruSukhdev1
(23 ਮਾਰਚ 2025)

 

BhagatSinghRajGuruSukhdev1

 

ਮੌਲਾਨਾ ਹਸਰਤ ਮੋਹਾਨੀ ਦੇ ਸਿਰਜੇ ਕ੍ਰਾਂਤੀਕਾਰੀ ਹੋਕੇ ‘ਇਨਕਲਾਬ ਜ਼ਿੰਦਾਬਾਦ’ ਨੂੰ ਬੁਲੰਦ ਕਰਕੇ ਭਗਤ ਸਿੰਘ ਸਰਦਾਰ ਨੇ ਸਾਥੀਆਂ ਸਮੇਤ ਪੰਜਾਬ ਦੀਆਂ ਗਲੀਆਂ ਵਿੱਚ ਗੂੰਜਣ ਲਈ ਮਜਬੂਰ ਕਰ ਦਿੱਤਾ। ਇਸ ਦੀ ਅਵਾਜ਼ ਪੂਰੇ ਭਾਰਤ ਵਿੱਚ ਵੀ ਗੂੰਜੀ ਸੀਫਰੰਗੀਆਂ ਦੀਆਂ ਭਾਰਤੀਆਂ ਪ੍ਰਤੀ ਸੌੜੀਆਂ ਸੋਚਾਂ ਅਤੇ ਨੀਵੇਂਪਣ ਦੀਆਂ ਭਾਵਨਾਵਾਂ ਨੂੰ ਪੜ੍ਹ ਸੁਣ ਕੇ ਸਰਦਾਰ ਭਗਤ ਸਿੰਘ ਨੇ ਇਨਕਲਾਬ ਦੇ ਪਿਛੋਕੜ ਘੋਖ ਕੇ ਆਪਣੀ ਹੋਂਦ ਰਚੀਫਰੰਗੀ ਦੀਆਂ ਕੋਝੀਆਂ ਚਾਲਾਂ ਨੂੰ ਇਨਕਲਾਬੀ ਨਜ਼ਰੀਏ ਤੋਂ ਵਾਲਵੇਅਰ ਦੇ ਕਥਨ ਅਨੁਸਾਰ ਸਿਰਜਿਆ, “ਪੰਜ-ਪੰਜ ਸੌ, ਹਜ਼ਾਰ-ਹਜ਼ਾਰ ਪੰਨਿਆਂ ਦੀਆਂ ਮੋਟੀਆਂ ਪੁਸਤਕਾਂ ਨੂੰ ਖਰੀਦਣ ਅਤੇ ਪੜ੍ਹਨ ਦੀ ਤਾਕਤ ਕਿਸ ਵਿੱਚ ਹੈਉਹਨਾਂ ਨੂੰ ਸਮਝਣ ਲਈ ਤਾਕਤ ਅਤੇ ਸਬਰ ਵੀ ਤਾਂ ਬਹੁਤ ਹੋਣਾ ਚਾਹੀਦਾ ਹੈ। ਗਰੀਬ ਬੰਦਿਆਂ ਦੀਆਂ ਕੁੱਲੀਆਂ ਤਾਈਂ ਪਹੁੰਚ ਰੱਖਣ ਵਾਲੇ ਤਾਂ ਪੰਜ-ਪੰਜ, ਦਸ-ਦਸ ਪੈਸੇ ਵਾਲੇ ਕਿਤਾਬਚੇ ਹੀ ਹੁੰਦੇ ਹਨ, ਜਿਨ੍ਹਾਂ ਨਾਲ ਮਨੋਵਿਰਤੀਆਂ ਵਿੱਚ ਇਨਕਲਾਬ ਪੈਦਾ ਹੁੰਦੇ ਹਨ” ਹੱਦ ਬੇਹੱਦ ਦੇ ਟੱਪਣ ਤੋਂ ਬਾਅਦ ਅਤੇ ਮਿਲੀ ਗੁੜ੍ਹਤੀ ਨੇ ਇਨਕਲਾਬੀ ਲੋਅ ਵਿੱਚੋਂ ਫਰੰਗੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਭਾਰਤੀਆਂ ਦੇ ਵਿਹੜੇ ਵਿੱਚੋਂ ਭਗਤ ਸਿੰਘ ਸਰਦਾਰ ਨੇ ਜ਼ਿੰਦਾਬਾਦ ਰਾਹੀਂ ਲਾਂਭੇ ਕੀਤਾਭਾਰਤੀਆਂ ਦੇ ਜ਼ਿਹਨ ਵਿੱਚ ਇਨਕਲਾਬ ਜ਼ਿੰਦਾਬਾਦ ਦੀ ਚਿਣਗ ਪੈਦਾ ਕੀਤੀਭਗਤ ਸਿੰਘ ਨੇ ਇਹ ਵੀ ਕਹਿ ਦਿੱਤਾ ਸੀ ਕਿ ਪਿਸਤੌਲ ਅਤੇ ਬੰਦੂਕ ਇਨਕਲਾਬ ਨਹੀਂ ਲਿਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼ ਹੁੰਦੀ ਹੈ ਅੱਖੀਂ ਵੇਖ ਕੇ ਅਤੇ ਸੋਚ-ਵਿਚਾਰ ਕੇ ਬਣਾਈ ਗਈ ਹਰ ਯੋਜਨਾ ਸਫਲ ਰਹਿੰਦੀ ਹੈਇਸ ਤੱਥ ਨੂੰ ਭਗਤ ਸਿੰਘ ਨੇ ਪਿੰਡੇ ’ਤੇ ਹੰਢਾ ਕੇ ਇਨਕਲਾਬ ਰਾਹੀਂ ਜ਼ਿੰਦਾਬਾਦ ਕੀਤਾਭਗਤ ਸਿੰਘ ਨੂੰ ਇਹ ਚਿੰਤਾ ਨਹੀਂ ਸੀ ਕਿ ਹਕੂਮਤ ਮਹਾਨ ਹੁੰਦੀ ਹੈ ਬਲਕਿ ਉਸਨੇ ਲੋਕਾਂ ਦੀ ਇਕਸਾਰਤਾ, ਨਿਆਂ, ਮਨੁੱਖ ਦੀ ਮਨੁੱਖ ਰਾਹੀਂ ਲੁੱਟ ਅਤੇ ਗੁਲਾਮੀ ਦੀ ਜੜ੍ਹਾਂ ਪੁੱਟਣ ਨੂੰ ਮਹਾਨ ਸਮਝਿਆ

ਭਗਤ ਸਿੰਘ ਦੀ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਜੇ ਆਪਣੇ ਜਾਣ ਮਗਰੋਂ ਉਸ ਨੂੰ ਪਿਛਲੀ ਤਸਵੀਰ ਦਾ ਪਤਾ ਹੁੰਦਾ ਤਾਂ ਵੀ ਦੇਸ਼ ਭਗਤੀ ਵਿੱਚ ਰਚਿਆ ਰਹਿੰਦਾ? ਚੱਲੋ ਖੈਰ ਇਹ ਵੱਖਰਾ ਵਿਸ਼ਾ ਹੈ ਪਰ ਭਗਤ ਸਿੰਘ ਦੀ ਦੇਸ਼ ਪ੍ਰੇਮ ਦੀ ਗਾਥਾ ਦਾ ਕੋਈ ਬਦਲ ਨਹੀਂ ਹੈ1924 ਵਿੱਚ ਸਾਕ ਸੰਬੰਧੀਆਂ ਦਾ ਜ਼ੋਰ ਪਿਆ ਕਿ ਮੁੰਡੇ ਦਾ ਵਿਆਹ ਮੰਗਣਾ ਕੀਤਾ ਜਾਵੇ ਪਰ ਉਸਦਾ ਵਿਆਹ ਤਾਂ ਲਾੜੀ ਮੌਤ ਨਾਲ ਹੋਣ ਲਈ ਸਾਹਾ ਬੱਝ ਚੁੱਕਾ ਸੀਇਹ ਸਿਰਫ ਭਗਤ ਸਿੰਘ ਹੀ ਜਾਣਦਾ ਸੀਭਗਤ ਸਿੰਘ ਦੇ ਪਿਤਾ ਦਾ ਧਿਆਨ ਮੰਗਣੇ ਵਿਆਹ ਵੱਲ ਜਾਂਦਾ ਹੈ, ਦੂਜੇ ਪਾਸੇ ਝੱਟ ਭਗਤ ਸਿੰਘ ਦੇ ਬਾਲ ਉਮਰੇ ਮਾਸੂਮੀਅਤ ਭਰੇ ਸ਼ਬਦ ਪਿਤਾ ਨੂੰ ਯਾਦ ਆਉਂਦੇ ਹਨ, “ਪਿਤਾ ਜੀ, ਅਸੀਂ ਖੇਤਾਂ ਵਿੱਚ ਅਨਾਜ ਦੀ ਥਾਂ ਬੰਦੂਕਾਂ ਕਿਉਂ ਨਹੀਂ ਬੀਜ ਦਿੰਦੇ, ਜਿਸ ਨਾਲ ਦੇਸ਼ ਆਜ਼ਾਦ ਹੋਵੇਗਾ” ਇੱਥੋਂ ਹੀ ਉਸਦੇ ਜੀਵਨ ਦੀ ਤਸਵੀਰ ਨਿੱਖਰਦੀ ਗਈ28 ਸਤੰਬਰ 1907 ਤੋਂ 23 ਮਾਰਚ 1931 ਤਕ ਭਗਤ ਸਿੰਘ ਇਨਕਲਾਬ ਦੀ ਜ਼ਿੰਦਾਬਾਦੀ ਤਸਵੀਰ ਦਾ ਰੰਗ ਗੂੜ੍ਹਾ ਕਰਦਾ ਗਿਆਕ੍ਰਾਂਤੀ ਵਿੱਚੋਂ ਕਿਰਤ ਨੂੰ ਲੱਭਦਾ ਹੋਇਆ ਭਗਤ ਸਿੰਘ ਗੁਲਾਮੀ ਨੂੰ ਜੜ੍ਹੋਂ ਪੁੱਟਣ ਦਾ ਨਿਸ਼ਚਾ ਮੁੱਛ ਫੁੱਟਣ ਤੋਂ ਪਹਿਲਾਂ ਹੀ ਕਰ ਚੁੱਕਿਆ ਸੀ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਸਦੇ ਪਿਤਾ ਅਤੇ ਚਾਚਾ ਜੇਲ੍ਹ ਵਿੱਚੋਂ ਬਾਹਰ ਆਏ ਸਨ, ਇਸ ਲਈ ਉਸ ਨੂੰ ਭਾਗਾਂ ਵਾਲਾ ਕਿਹਾ ਜਾਂਦਾ ਸੀਆਖਰ ਦਾਦੀ ਨੇ ਉਸਦਾ ਨਾਂ ਭਗਤ ਸਿੰਘ ਰੱਖਿਆ

ਦੋਵਾਂ ਪੰਜਾਬਾਂ ਵਿੱਚੋਂ ਨਾਇਕ ਦੀ ਭੂਮਿਕਾ ਨਿਭਾਉਣ ਵਾਲਾ ਭਗਤ ਸਿੰਘ 35 ਕਰੋੜ ਜੰਞ ਦਾ ਲਾੜਾ ਬਣਿਆ। ਹਾਂ, ਇਸ ਲਾੜੇ ਦੇ ਸ਼ਹੀਦ ਹੋਣ ਤੋਂ ਬਾਅਦ ਸ਼ਹੀਦੀਆਂ ਦੀ ਲਹਿਰ ਚੱਲੀਇਸ ਤੋਂ ਪਹਿਲਾਂ ਸਿਰਫ ਹਰੀ ਕ੍ਰਿਸ਼ਨ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ, ਅੰਤ ਆਜ਼ਾਦੀ ਦੇ ਰਾਹ ਖੋਲ੍ਹ ਕੇ ਭਾਰਤ ਗਣਤੰਤਰ ਬਣਿਆਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਨਾਂ ’ਤੇ ਕਈ ਸੰਸਥਾਵਾਂ ਦੇ ਨਾਂ ਰੱਖੇ। ਇਸ ਤੋਂ ਇਲਾਵਾ ਮੋਹਾਲੀ ਹਵਾਈ ਅੱਡੇ ਨਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈਅਫਸੋਸ ਲਹਿੰਦੇ ਪੰਜਾਬ ਵਿੱਚ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਗਠਿਤ ਕਮੇਟੀ ਦੇ ਮੈਂਬਰ ਤਾਰਿਕ ਮਾਜੀਦ ਨੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਥਾਂ ਦਹਿਸ਼ਤਗਰਦ ਆਖ ਦਿੱਤਾ। ਇਸਦਾ ਚੁਫੇਰਿਓਂ ਵਿਰੋਧ ਹੋਇਆਇਸ ਸੋਚ ਨੇ ਭਗਤ ਸਿੰਘ ਬਾਰੇ ਕਈ ਸਬਕ ਦਿੱਤੇ। ਭਗਤ ਸਿੰਘ ਸਭ ਦਾ ਸਾਂਝਾ ਨਾਇਕ ਹੈ, ਇਸ ਲਈ ਉਸਦੀ ਸੋਚ ਨੂੰ ਬਚਾਉਣ ਲਈ ਸੰਸਥਾਵਾਂ ਦੇ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਨਾਲ ਹੀ ਨਵੀਂ ਪੀੜ੍ਹੀ ਕੁਝ ਪੱਲੇ ਰੱਖ ਸਕਦੀ ਹੈ, ਰਾਹ ਦੇਖ ਸਕਦੀ ਹੈਇੱਥੇ ਸੰਤ ਰਾਮ ਉਦਾਸੀ ਦਾ ਇਨਕਲਾਬੀ ਸਨੇਹਾ ਸਾਂਝਾ ਕਰਨਾ ਬਣਦਾ ਹੈ:

ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ
, ਰੇਤੇ ਵਿੱਚ ਨਾ ਰੁਲਾਇਓ।

ਅੱਜ ਭਗਤ ਸਿੰਘ ਦੀ ਪਿੱਛੇ ਛੱਡੀ ਵਿਰਾਸਤ ਵਿੱਚ ਪੰਜਾਬ ਵਿੱਚ ਸਵਾ ਤਿੰਨ ਕਰੋੜ ਅਤੇ ਭਾਰਤ ਵਿੱਚ ਸਵਾ ਅਰਬ ਦੇ ਲਗਭਗ ਜਾਂਝੀ ਹਨਅੱਜ ਵੀ ਕ੍ਰਾਂਤੀਕਾਰੀ ਇਬਾਰਤ ਲਿਖਣ ਵਾਲੇ ਹੰਝੂਆਂ ਨਾਲ ਭਗਤ ਸਿੰਘ ਨੂੰ ਪੜ੍ਹਦੇ ਹਨਅਜਿਹੀ ਧਾਰਨਾ ਵੀ ਚਲਦੀ ਹੈ ਕਿ ‘ਭਗਤ ਸਿੰਘ ਮੇਰੇ ਨਹੀਂ ਗੁਆਂਢੀ ਦੇ ਘਰ ਜੰਮੇ।’

ਬੰਦੂਕ ਤੋਂ ਕਿਤਾਬ ਵੱਲ ਪੈਂਡਾ ਤੈਅ ਕਰਦਾ ਭਗਤ ਸਿੰਘ ‘ਮੈਂ ਨਾਸਤਿਕ ਕਿਉਂ ਹਾਂ ‘ਵਿੱਚ ਲਿਖਦਾ ਹੈ ਕਿ ਮੌਤ ਨਾਲ ਸਭ ਕੁਝ ਖਤਮ ਹੋ ਜਾਂਦਾ ਹੈਇਸ ਲਈ ਉਸ ਨੇ ਹੱਸ ਕੇ ਮੌਤ ਨੂੰ ਲਾੜੀ ਸਮਝ ਲਿਆਇਸ ਸੰਬੰਧੀ ਸਦਾ ਬਹਾਰ ਘੋੜੀ ‘ਨਾਗਮਣੀ’ ਵਿੱਚ ਛਪੀ ਅੱਜ ਵੀ ਜੁਝਾਰੂ ਕਲਮਾਂ ਅਤੇ ਕ੍ਰਾਂਤੀਕਾਰੀ ਨੌਜਵਾਨਾਂ ਨੂੰ ਇਹ ਘੋੜੀ ਪ੍ਰੇਰਿਤ ਕਰਦੀ ਹੈਇਹ ਘੋੜੀ 23 ਮਾਰਚ 1932 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਪਹਿਲੀ ਬਰਸੀ ’ਤੇ ਟਾਂਗੇ ਉੱਤੇ ਖੜ੍ਹ ਕੇ ‘ਤਾਇਰ’ ਨੇ ਇਸ ਤਰ੍ਹਾਂ ਉਚਾਰੀ ਸੀ:

ਆਓ ਨੀ ਭੈਣੇਂ ਰਲ ਗਾਈਏ ਨੀ ਘੋੜੀਆਂ, ਜੰਞ ਤੇ ਹੋਈ ਤਿਆਰ ਵੇ ਹਾਂ,
ਮੌਤ ਕੁੜੀ ਪ੍ਰਨਾਵਣ ਚੱਲਿਆ, ਦੇਸ਼ ਭਗਤ ਸਰਦਾਰ ਵੇ ਹਾਂ
,
ਹੰਝੂਆਂ ਦੇ ਪਾਣੀ ਭਰੋ ਨਹੀਂ ਘੜੋਲੀ
, ਬੈਠੇ ਤਾਂ ਪੈਰਾਂ ਦੇ ਭਾਰ ਵੇ ਹਾਂ,
ਫਾਂਸੀ ਦੇ ਤਖਤੇ ਨੂੰ ਖਾਰਾ ਬਣਾ ਕੇ
, ਉਹ ਬੈਠਾ ਜੇ ਚੌਂਕੜੀ ਮਾਰ ਵੇ ਹਾਂ,
ਫਾਂਸੀ ਦੀ ਟੋਪੀ ਉਹਨੇ ਸਿਰ ’ਤੇ ਸਜਾਈ
, ਸਿਹਰਾ ਤਾਂ ਝਾਲਰਦਾਰ ਵੇ ਹਾਂ,
ਜੰਡੀ ਤਾਂ ਵੱਢੀ ਲਾੜੇ ਜ਼ੋਰ ਜ਼ੁਲਮ ਦੀ
, ਜਬਰਾਂ ਦੀ ਮਾਰੀ ਤਲਵਾਰ ਵੇ ਹਾਂ,
ਰਾਜਗੁਰੂ ਸੁਖਦੇਵ ਸਰਬਾਲ੍ਹੇ
, ਲਾੜਾ ਤਾਂ ਬੈਠਾ ਵਿਚਕਾਰ ਵੇ ਹਾਂ,
ਵਾਗ ਫੜਾਈ ਜਿਨ੍ਹਾਂ ਭੈਣਾਂ ਨੇ ਲੈਣੀ
, ਭੈਣਾਂ ਦਾ ਕੀਤਾ ਹੁਦਾਰ ਵੇ ਹਾਂ,
ਹਰੀ ਕ੍ਰਿਸ਼ਨ ਉਹਦਾ ਬਣਿਆ ਸਾਂਢੂ
, ਢੁੱਕੇ ਤਾਂ ਢੁੱਕੇ ਇੱਕੋ ਵਾਰ ਵੇ ਹਾਂ,
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ
, ਪੈਦਲ ਤੇ ਅਸੀਂ ਅਸਵਾਰ ਵੇ ਹਾਂ,
ਕਾਲੀਆਂ ਪੋਸ਼ਾਕਾਂ ਪਾਕੇ ਜੰਞ ਵੇ ਢੁੱਕੀ
, ‘ਤਾਇਰਵੀ ਹੋਇਆ ਤਿਆਰ ਵੇ ਹਾਂ।”

ਜੋ ਲੋਕ ਸਮਝੌਤੇ ਕਰਦੇ ਹਨ, ਉਹ ਇਨਕਲਾਬ ਨਹੀਂ ਲਿਆ ਸਕਦੇਜੇ ਕਿਤੇ ਸਮਝੌਤੇ ਕਰ ਵੀ ਲੈਣ ਤਾਂ ਫਿਰ ਇਨਕਲਾਬ ਜ਼ਿੰਦਾਬਾਦ ਬੋਲ ਨਹੀਂ ਸਕਦੇ, ਦਾਗੀ ਹੋ ਜਾਂਦੇ ਹਨਇਹ ਤੱਥ ਭਗਤ ਸਿੰਘ ਸਰਦਾਰ ਦੇ ਨੇੜੇ ਤੋਂ ਵੀ ਨਹੀਂ ਲੰਘਿਆਉਸਦਾ ਇੱਕ ਨੁਕਾਤੀ ਪ੍ਰੋਗਰਾਮ ਇਨਕਲਾਬ ਵਿੱਚੋਂ ਕ੍ਰਾਂਤੀ ਬਰਾਸਤਾ ਜ਼ਿੰਦਾਬਾਦ ਲਿਆਉਣੀ ਸੀਉਹ ਇਨਕਲਾਬ ਨੂੰ ਜ਼ਿੰਦਾਬਾਦ ਬੋਲੀ, ਪੜ੍ਹੀ ਅਤੇ ਸੁਣੀ ਗਿਆਉਸਨੇ ਇਸ ਤੱਥ ਨੂੰ ਪੁਖਤਾ ਕੀਤਾ ਕਿ ਲਤਾੜੇ, ਮਜ਼ਲੂਮ ਅਤੇ ਗਰੀਬ ਦੇ ਹੰਝੂ ਇਨਕਲਾਬ ਦੇ ਸੂਚਕ ਹੁੰਦੇ ਹਨਭਗਤ ਸਿੰਘ ਨੇ ਬਗਾਵਤ ਨਾਲ ਪੁਰਾਣੇ ਰੀਤੀ-ਰਿਵਾਜ਼ਾਂ ਅਤੇ ਜਕੜਾਂ ਤੋੜ ਕੇ ਇਨਕਲਾਬ ਨੂੰ ਜ਼ਿੰਦਾਬਾਦ ਬਣਾ ਕੇ ਕ੍ਰਾਂਤੀ ਰਾਹੀਂ ਆਪਣੀ ਸ਼ਖਸੀਅਤ ਨੂੰ ਨਿਖਾਰ ਅਤੇ ਉਭਾਰ ਕੇ ਦੇਸ਼ ਕੌਮ ਦੇ ਲੇਖੇ ਲਾਇਆਇੱਕ ਉਸ ਨੂੰ ਗਿਲਾ ਵੀ ਰਹੇਗਾ ਕਿ ਜੇ ਉਸਦੀ ਫਾਂਸੀ ’ਤੇ ਸਮੁੱਚਾ ਮੁਲਕ ਬਗਾਵਤ ਕਰ ਦਿੰਦਾ ਤਾਂ 15 ਅਗਸਤ 1947 ਤਕ ਉਡੀਕ ਨਾ ਕਰਨੀ ਪੈਂਦੀ, ਬਗਾਵਤ ਅੱਗੇ ਬੇਵੱਸ ਫਰੰਗੀਆਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪੈਣਾ ਸੀਉਸਨੇ ‘ਅਗਿਆਤ’ ਦੇ ਫਲਸਫੇ ਨਾਲ ਇਨਕਲਾਬ ਤੋਂ ਵਿਦਾਇਗੀ ਲਈ ਅਤੇ ਇਹ ਸਨੇਹਾ ਦਿੱਤਾ, “ਇਨਕਲਾਬ ਕੋਈ ਇਨਕਲਾਬੀ ਕੰਮ ਕਰਕੇ ਫਾਂਸੀ ਦੇ ਤਖਤੇ ’ਤੇ ਚੜ੍ਹਨਾ ਇੱਕ ਵੱਡਾ ਮਹਾਨ ਕੰਮ ਹੈ, ਇਸ ਤੋਂ ਅੱਗੇ ਇਨਕਲਾਬ ਲਈ ਅਡੋਲ ਰਹਿਣਾ ਹੋਰ ਵੀ ਮਹਾਨ ਕੰਮ ਹੈ।”

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)