SukhpalSGill7ਸੰਸਾਰ ਵਿੱਚ ਦੋ ਅਰਬ ਡਾਲਰਾਂ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਧੂਆਂ ...Smoker1
(4 ਜੂਨ 2026)


Smoker1
ਪੂਰੀ ਦੁਨੀਆ ਵਿੱਚ ਸੰਸਾਰ ਪੱਧਰੀ ਤੰਬਾਕੂ ਰਹਿਤ ਦਿਵਸ 31 ਮਈ ਨੂੰ ਮਨਾਇਆ ਜਾਂਦਾ ਹੈ
ਇਹ ਪ੍ਰਣ ਹਰ ਤੰਬਾਕੂ ਦੀ ਵਰਤੋਂ ਕਰਨ ਵਾਲੇ ਨੂੰ ਅੱਜ ਹੀ ਆਪਣੇ ਆਪ ਨਾਲ ਕਰਨ ਚਾਹੀਦਾ ਹੈਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਲਈ ਸ਼ਰਾਬ ਦੀ ਬੋਤਲ ਉੱਤੇ ਲਿਖਿਆ ਹੁੰਦਾ ਹੈ, “ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ” ਪਰ ਲੋਕ ਫਿਰ ਵੀ ਪੀਂਦੇ ਹਨਇਸੇ ਤਰ੍ਹਾਂ ਸਭ ਪ੍ਰਕਾਰ ਦਾ ਨਸ਼ਾ ਇਸੇ ਪ੍ਰਕਿਰਿਆ ਵਿੱਚੋਂ ਗੁਜਰਦਾ ਹੈਤੰਬਾਕੂ ਰਹਿਤ ਦਿਵਸ ਦੀ ਸ਼ੁਰੂਆਤ ਸੰਸਾ ਸਿਹਤ ਸੰਸਥਾ ਨੇ 1987 ਵਿੱਚ ਕੀਤੀ ਸੀਪਹਿਲਾ ਤੰਬਾਕੂ ਰਹਿਤ ਦਿਵਸ 7 ਅਪ੍ਰੈਲ ਨੂੰ ਮਨਾਇਆ ਗਿਆ ਸੀਉਸ ਤੋਂ ਬਾਅਦ ਮਤਾ ਪਾਸ ਕਰਕੇ 31 ਮਈ 1988 ਨੂੰ ਮਨਾਇਆ ਗਿਆਇਸ ਲਈ ਲਗਾਤਾਰ ਹਰ ਸਾਲ ਤੰਬਾਕੂ ਰਹਿਤ ਦਿਵਸ 31 ਮਈ ਨੂੰ ਹੀ ਮਨਾਇਆ ਜਾਂਦਾ ਹੈ

 ਪੰਜਾਬ ਸਰਕਾਰ ਪਹਿਲਾਂ ਹੀ ਨਸ਼ਿਆਂ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਚ ਰੁੱਝੀ ਹੋਈ ਹੈਇਸਦਾ ਮਨੋਰਥ ਅਵਾਮ ਨੂੰ ਸਿਹਤਮੰਦ ਬਣਾਉਣਾ ਹੈਸਕੂਲਾਂ ਤੋਂ 100 ਮੀਟਰ ਦੀ ਦੂਰੀ ’ਤੇ ਤੰਬਾਕੂ ਵੇਚਣ ਵਾਲਿਆਂ ਦੀਆਂ ਦੁਕਾਨਾਂ ਹੁੰਦੀਆਂ ਹਨ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਸਤੇ ਤੰਬਾਕੂ ਖਰੀਦਣ ’ਤੇ ਮਨਾਈ ਕੀਤੀ ਹੋਈ ਹੈਭਾਰਤ ਵਿੱਚ 30% ਕੈਂਸਰ ਤੰਬਾਕੂ ਦੀ ਵਰਤੋਂ ਨਾਲ ਹੁੰਦਾ ਹੈਅੱਜ ਤੰਬਾਕੂ ਤੋਂ ਤੌਬਾ ਕਰਨ ਜਾਂ ਸਮਾਂ ਆ ਗਿਆ ਹੈਵਿਸ਼ਵ ਭਰ ਵਿੱਚ ਮਰਨ ਵਾਲੇ ਲੋਕਾਂ ਵਿੱਚੋਂ 60 ਲੱਖ ਦੇ ਕਰੀਬ ਮੌਤਾਂ ਤੰਬਾਕੂ ਨਾਲ ਹੁੰਦੀਆਂ ਹਨਇੱਥੇ ਇੱਕ ਹੋਰ ਵੀ ਮਾੜੀ ਪ੍ਰਕਿਰਿਆ ਹੈ ਕਿ 10 ਲੱਖ ਲੋਕ, ਜਿਹੜੇ ਤੰਬਾਕੂ ਦਾ ਸੇਵਨ ਨਹੀਂ ਕਰਦੇ, ਉਹ ਵੀ ਇਸਦੇ ਨਾਂਹ-ਪੱਖੀ ਪ੍ਰਭਾਵਾਂ ਦੇ ਅਧੀਨ ਆ ਕੇ ਮਾਰੇ ਜਾਂਦੇ ਹਨ

 ਸੰਸਾਰ ਵਿੱਚ 100 ਕਰੋੜ 30 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ 80% ਘੱਟ ਆਮਦਨੀ ਅਤੇ ਗਰੀਬ ਵਰਗ ਦੇ ਹੁੰਦੇ ਹਨਜੇ ਤੰਬਾਕੂ ਦੀ ਵਰਤੋਂ ਕਰਕੇ ਮਰਨ ਵਾਲਿਆਂ ਦੀ ਮਹਾਂਮਾਰੀ ਨੂੰ ਨਾ ਰੋਕਿਆ ਗਿਆ ਤਾਂ 2030 ਤੱਕ ਤੰਬਾਕੂ ਨਾਲ ਮਰਨ ਵਾਲਿਆਂ ਦੀ ਗਿਣਤੀ 80 ਲੱਖ ਤੱਕ ਪਹੁੰਚ ਜਾਵੇਗੀਚਲਾਕ ਕੰਪਨੀਆਂ ਲੋਕਾਂ ਨੂੰ ਨਵੇਂ ਨਵੇਂ ਢੰਗਾਂ ਨਾਲ ਤੰਬਾਕੂ ਉਤਪਾ ਨੂੰ ਸਵਾਦਿਸ਼ਟ ਬਣਾ ਕੇ ਵੇਚ ਰਹੀਆਂ ਹਨ, ਆਪਣੇ ਲਾਲਚ ਵਿੱਚ ਫਸਾ ਰਹੀਆਂ ਹਨਜੇ ਅਫੀਮ ਅਤੇ ਪੋਸਤ ਉੱਤੇ ਲਗਾਮ ਲੱਗ ਸਕਦੀ ਹੈ ਤਾਂ ਤੰਬਾਕੂ ਉੱਤੇ ਕਿਉਂ ਨਹੀਂ? ਇਸ ਨੂੰ ਸਿੱਖ ਧਰਮ ਵਿੱਚ ਵੀ ਵਰਜਿਤ ਕੀਤਾ ਗਿਆ ਹੈਇਸ ਉੱਤੇ ਮੁਕੰਮਲ ਪਾਬੰਦੀ ਦੀ ਲੋੜ ਹੈ

ਕਈ ਦਹਾਕਿਆਂ ਤੋਂ ਤੰਬਾਕੂ ਨੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ1988 ਤੱਕ ਸਰਕਾਰਾਂ ਸੁੱਤੀਆਂ ਰਹੀਆਂਜਰਦਾ, ਸਿਗਰਟ, ਬੀੜੀ ਅਤੇ ਨਸਵਾਰ ਇਸ ਦੇ ਰੂਪ ਹਨਮੈਡੀਕਲ ਥਿਊਰੀ ਅਨੁਸਾਰ ਤੰਬਾਕੂ ਵਿੱਚ 4 ਹਜ਼ਾਰ ਜ਼ਹਿਰੀਲੇ ਮਿਸ਼ਰਣ ਹੁੰਦੇ ਹਨਇਸ ਵਿੱਚ ਨਿਕੋਟੀਨ ਅਤੇ ਨਾਈਟਰੋਜਨ ਯੋਗਕਾਂ ਨੂੰ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਦੱਸਿਆ ਜਾਂਦਾ ਹੈਇਹ ਸਾਰੇ ਸਰੀਰ ਉੱਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨਤੰਬਾਕੂ ਨੂੰ ਰੋਕਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 278 ਕੰਮ ਕਰਦੀ ਹੈਮਾਨਯੋਗ ਸੁਪਰੀਮ ਕੋਰਟ ਨੇ 2004 ਵਿੱਚ ਜਨਤਕ ਥਾਵਾਂ ’ਤੇ ਸਿਗਰਟ ਨੋਸ਼ੀ ਅਤੇ ਤੰਬਾਕੂ ਵਰਤਣ ਦੀ ਮਨਾਹੀ ਕੀਤੀ ਸੀਇਸ ਦਾ ਅਸਰ ਤਾਂ ਹੋਇਆ ਪਰ ਵਰਤੋਂ ਚੁੱਪ ਚੁਪੀਤੇ ਲੁਕਵੇਂ ਤਰੀਕੇ ਨਾਲ ਅੱਜ ਵੀ ਜਾਰੀ ਹੈਤੰਬਾਕੂ ਪੀਣ ਵਾਲੇ ਤੰਬਾਕੂ ਛੱਡਣ ਦਾ ਨਾਮ ਹੀ ਨਹੀਂ ਲੈ ਰਹੇਇਸ ਨਾਲ ਦਿਮਾਗੀ ਬਿਮਾਰੀਆਂ ਦੇ ਡਾਕਟਰਾਂ ਨਾਲ ਰਾਬਤਾ ਕਰਕੇ ਪਤਾ ਲੱਗਦਾ ਹੈ ਕਿ ਤੰਬਾਕੂ ਨੇ ਕਿਸ ਤਰ੍ਹਾਂ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਮੱਕੜਜਾਲ਼ ਵਿੱਚ ਫਸਾ ਰੱਖਿਆ ਹੈ

 2022 ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਥੀਮ ਨੇ ਤੰਬਾਕੂ ਰਹਿਤ ਦਿਵਸ 2022 ਨਵੇਂ ਢੰਗ ਨਾਲ ਮਨਾਉਣ ਦੀ ਘੋਸ਼ਣਾ ਕੀਤੀ ਸੀ ਕਿ  ਤੰਬਾਕੂ ਸਾਡੇ ਵਾਤਾਵਰਨ ਲਈ ਇੱਕ ਖਤਰਾ ਹੈਇਹ ਵਿਸ਼ਾ ਸੱਚਾ ਵੀ ਸੀਕਿਉਂਕਿ ਤੰਬਾਕੂ ਦੀ ਗੰਧ (ਧੂਏਂ) ਨਾਲ ਉਹ ਲੋਕ ਵੀ ਗ੍ਰਸਤ ਹੋ ਜਾਂਦੇ ਹਨ ਜੋ ਤੰਬਾਕੂ ਪੀਂਦੇ ਹੀ ਨਹੀਂ ਹਨ1951 ਵਿੱਚ ਭਾਰਤ ਵਿੱਚ 23 ਕਰੋੜ ਕਿਲੋਗ੍ਰਾਮ ਤੰਬਾਕੂ ਵਰਤਿਆ ਜਾਂਦਾ ਸੀ, ਜਿਸ ਦੀ ਖਪਤ 1991 ਵਿੱਚ 40 ਕਰੋੜ ਕਿਲੋਗ੍ਰਾਮ ਹੋ ਗਈਸੰਸਾਰ ਵਿੱਚ ਦੋ ਅਰਬ ਡਾਲਰਾਂ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਧੂਆਂ ਚੌਗਿਰਦੇ ਨੂੰ ਦੁਰਗੰਧਤ ਕਰਦਾ ਹੈਪਿੰਡਾਂ ਵਿੱਚ ਤੰਬਾਕੂ ਦੀ ਵਰਤੋਂ ਜ਼ਿਆਦਾ ਹੁੰਦੀ ਹੈਪੰਜਾਬ ਵਿੱਚ ਤੰਬਾਕੂ ਦੀ ਖਪਤ ਵਧਣਾ ਇੱਕ ਗੰਭੀਰ ਵਿਸ਼ਾ ਹੈ

ਸਿੱਖ ਧਰਮ ਵਿੱਚ ਤੰਬਾਕੂ ਨੂੰ ਜਗਤ ਜੂਠ ਕਿਹਾ ਜਾਂਦਾ ਹੈਇੱਕ ਅਨੁਮਾਨ ਹੈ ਕਿ 17ਵੀਂ ਸਦੀ ਵਿੱਚ ਪੁਰਤਗਾਲੀਆਂ ਨੇ ਤੰਬਾਕੂ ਦੀ ਖੇਤੀ ਦੀ ਭਾਰਤ ਵਿੱਚ ਸ਼ੁਰੂਆਤ ਕੀਤੀ ਸੀਅੱਜ ਭਾਰਤ ਤੰਬਾਕੂ ਪੈਦਾ ਕਰਨ ਵਾਲਾ ਦੁਨੀਆ ਦਾ ਤੀਜਾ ਮੁਲਕ ਹੈਭਾਰਤ ਦੀ ਤੰਬਾਕੂ ਦੀ ਪੈਦਾਵਾਰ 16.7% ਬਾਹਰ ਭੇਜੀ ਜਾਂਦੀ ਹੈ। ਇਸ ਦੀ ਉਤੇਜਨਾ ਨਾਲ ਮਨ ਬੇਚੈਨ ਅਤੇ ਉਚਾਟ ਹੋ ਜਾਂਦਾ ਹੈਇਸ ਲਈ ਤੰਬਾਕੂ ਦੇ ਮਨੁੱਖੀ ਸਿਹਤ ਲਈ ਹਾਨੀਕਾਰਕ ਪ੍ਰਭਾਵਾਂ ਨੂੰ ਸਮਝਦਿਆਂ ਅੱਜ ਹੀ ਤੰਬਾਕੂ ਨੂੰ ਕੋਰੀ ਅਤੇ ਨਾਂਹ ਕਹੋਗੁਰਬਾਣੀ ਦਾ ਸੰਦੇਸ਼ ਵੀ ਸਾਨੂੰ ਇਸ ਦੇ ਵਰਤਣ ਦੀ ਮਨਾਹੀ ਕਰਦਾ ਹੈ

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author