PrabhjotKDhillon7ਬੱਚੇ ਚਾਹੇ ਕੁੜੀਆਂ ਹਨ ਜਾਂ ਮੁੰਡੇ, ਮਾਨਸਿਕ ਦਬਾਅ ਲੈਣ ਲਈ ਤਿਆਰ ...
(16 ਮਈ 2026)


ਕੁਝ ਖਬਰਾਂ ਦੇਖਕੇ ਅਤੇ ਪੜ੍ਹਕੇ ਬਹੁਤ ਸਾਰੇ ਸਵਾਲ ਆ ਘੇਰਦੇ ਹਨ
ਜਵਾਬ ਸਪਸ਼ਟ ਮਿਲਦੇ ਹੀ ਨਹੀਂਸਵਾਲ ਆਪਣੇ ਆਪ ਨੂੰ ਵੀ ਹੈ ਅਤੇ ਸਮਾਜ ਵਿੱਚ ਰਹਿ ਰਹੇ ਹਰ ਕਿਸੇ ਨੂੰ ਵੀ। ਕੀ ਅਸੀਂ ਗਲਤੀਆਂ ਤੋਂ ਅਤੇ ਦੂਸਰੇ ਦੇ ਘਰ ਲੱਗੀ ਅੱਗ ਤੋਂ ਸਬਕ ਸਿੱਖਦੇ ਹਾਂ? ਕਾਨੂੰਨ ਬਣਾ ਦੇਣ ਨਾਲ ਮਸਲੇ ਹੱਲ ਕਿਵੇਂ ਹੋਣਗੇ ਜੇਕਰ ਕਾਨੂੰਨ ਨੂੰ ਸਹੀ ਤਰੀਕੇ ਨਾਲ ਅਤੇ ਸਖਤੀ ਨਾਲ ਲਾਗੂ ਹੀ ਨਾ ਕੀਤਾ ਜਾਵੇਬਰਾਬਰਤਾ ਦੀ ਦੁਹਾਈ ਪਾਉਣ ਨਾਲ ਅਤੇ ਕਾਨੂੰਨ ਹੋਣ ਦੇ ਬਾਵਜੂਦ ਕੀ ਅਸੀਂ ਮੁੰਡੇ ਅਤੇ ਕੁੜੀ ਨੂੰ ਬਰਾਬਰ ਦੇ ਹੱਕ ਦੇ ਰਹੇ ਹਾਂਅਸੀਂ ਲਿੰਗ ਦੇ ਅਧਾਰ ’ਤੇ ਫੈਸਲੇ ਕਰ ਰਹੇ ਹਾਂ ਜਾਂ ਨਹੀਂ? ਲੜਕੀਆਂ ਤੰਗ ਸਨ ਤਾਂ ਉਨ੍ਹਾਂ ਦੇ ਹੱਕ ਵਿੱਚ ਕਾਨੂੰਨ ਬਣਾ ਦਿੱਤਾ ਗਿਆਉਸ ਵਿੱਚ ਦਹੇਜ ਦੇਣ ’ਤੇ ਲੈਣ ਵਾਲੇ ਦੋਨੋਂ ਗੁਨਾਹਗਾਰ ਕਹੇ ਗਏ, ਪਰ ਸਿਰਫ ਲੜਕੇ ਨੂੰ ਗੁਨਾਹਗਾਰ ਮੰਨਿਆ ਜਾਂਦਾ ਹੈਮੁਆਫ ਕਰਨਾ, ਘਰੇਲੂ ਹਿੰਸਾ ਲੜਕਿਆਂ ’ਤੇ ਵੀ ਬਹੁਤ ਹੋ ਰਹੀ ਹੈਲੜਕਿਆਂ ਦੇ ਮਾਪਿਆਂ ਉੱਤੇ ਵੀ ਹੋ ਰਹੀ ਹੈਪਰ ਵਧੇਰੇ ਕਰਕੇ ਲੜਕੇ ਦਾ ਪਰਿਵਾਰ ਕਿਧਰੇ ਸ਼ਿਕਾਇਤ ਨਹੀਂ ਕਰਦਾ ਕਿਉਂਕਿ ਉਸਦੀ ਸੁਣਵਾਈ ਨਹੀਂ ਹੁੰਦੀ ਅਤੇ ਮਜ਼ਾਕ ਉਡਾਇਆ ਜਾਂਦਾ ਹੈ

ਖੈਰ, ਮੈਂ ਗੱਲ ਕਰਨ ਜਾ ਰਹੀ ਹਾਂ ਦਿੱਲੀ ਵਿੱਚ ਤੀਹ ਸਾਲਾ ਜੱਜ ਵੱਲੋਂ ਕੀਤੀ ਗਈ ਖੁਦਕੁਸ਼ੀ ਦੀਇਸ ਵਕਤ ਇਹ ਕਹਿਣਾ ਕਿ ਕੁੜੀਆਂ ਉੱਤੇ ਅੱਤਿਆਚਾਰ ਹੋ ਰਿਹਾ ਹੈ, ਪੂਰੀ ਤਰ੍ਹਾਂ ਨਾਲ ਮੰਨਣਾ ਮੂਰਖਤਾ ਹੈਅਸਲ ਵਿੱਚ ਜਿਹੜੀਆਂ ਲੜਕੀਆਂ ਲਈ ਕਾਨੂੰਨ ਬਣਿਆ ਸੀ, ਅਜੇ ਵੀ ਉਹ ਅਦਾਲਤਾਂ ਦੇ ਖਰਚੇ ਅਤੇ ਹੋਰ ਕਾਰਨਾਂ ਕਰਕੇ ਕੇਸਾਂ ਵਾਲੇ ਪਾਸੇ ਨਹੀਂ ਜਾਂਦੀਆਂਇਸ ਵਕਤ ਲੜਕੇ ਵਿਆਹ ਕਰਵਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨਪੜ੍ਹੇ ਲਿਖੇ, ਚੰਗੀਆਂ ਨੌਕਰੀਆਂ ’ਤੇ ਲੱਗੇ ਲੜਕਿਆਂ ਨੇ ਖੁਦਕੁਸ਼ੀਆਂ ਕੀਤੀਆਂ ਹਨਪਰ ਨਾ ਕਾਨੂੰਨ ਘਾੜੇ, ਨਾ ਅਦਾਲਤਾਂ, ਨਾ ਪ੍ਰਸ਼ਾਸਨ ਅਤੇ ਨਾ ਹੀ ਸਮਾਜ ਗੰਭੀਰ ਹੋ ਰਿਹਾ ਹੈਅਸੀਂ ਲੜਕੀਆਂ ਨੂੰ ਬਚਾਉਣ ਦੇ ਚੱਕਰ ਵਿੱਚ ਲੜਕੇ ਵੀ ਮਰਵਾਉਣ ਲੱਗ ਗਏਸਮਾਜ ਵਿੱਚ ਲੜਕੇ ਅਤੇ ਲੜਕੀਆਂ, ਦੋਹਾਂ ਦਾ ਹੋਣਾ ਜ਼ਰੂਰੀ ਹੈਕਿਸੇ ਇੱਕ ਨਾਲ ਸਮਾਜ ਨਹੀਂ ਚੱਲ ਸਕਦਾਬੱਚੇ ਚਾਹੇ ਕੁੜੀਆਂ ਹਨ ਜਾਂ ਮੁੰਡੇ, ਮਾਨਸਿਕ ਦਬਾਅ ਲੈਣ ਲਈ ਤਿਆਰ ਹੀ ਨਹੀਂ ਹਨਨੌਜਵਾਨ ਬੱਚਿਆਂ ਦੀ ਅਰਥੀ ਮਾਪਿਆਂ ਦੇ ਮੋਢੇ ਅਤੇ ਲੱਕ ਤੋੜ ਦਿੰਦੀ ਹੈ

ਇੱਕ ਪਾਸੜ ਕਾਨੂੰਨ, ਇੱਕ ਪਾਸੜ ਫੈਸਲੇ ਅਤੇ ਇੱਕ ਪਾਸੜ ਸੋਚ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈਇੱਕ ਜਾਂ ਦੋ ਬੱਚੇ ਹੁੰਦੇ ਨੇ, ਸਾਰੇ ਹੀ ਲਾਡਾਂ ਨਾਲ ਪਾਲੇ ਹੋਏ ਨੇਅੱਜ ਇੱਕ ਜੱਜ ਨੇ ਖੁਦਕੁਸ਼ੀ ਕਰਕੇ ਸਮਾਜ ਅਤੇ ਹਰ ਵਿਭਾਗ ਨੂੰ ਇੱਕ ਵਾਰ ਫਿਰ ਸੁਨੇਹਾ ਦਿੱਤਾ ਹੈਪਹਿਲਾਂ ਵੀ ਬਹੁਤ ਪੜ੍ਹੇ ਲਿਖੇ ਲੜਕਿਆਂ ਨੇ ਖੁਦਕੁਸ਼ੀ ਕੀਤੀ ਸੀਪਰ ਪੁਰਸ਼ ਆਯੋਗ ਤਕ ਬਣਾਉਣਾ ਸਹੀ ਨਹੀਂ ਸਮਝਿਆ ਜਾ ਰਿਹਾਮੁਆਫ ਕਰਨਾ, ਜੇਕਰ ਇਸ ਬਾਰੇ ਗੰਭੀਰ ਨਾ ਹੋਏ ਤਾਂ ਗੱਲ ਨਾ ਘਟੇਗੀ, ਨਾ ਰੁਕੇਗੀ, ਸਗੋਂ ਵਧੇਗੀਮੁੰਡਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਵਕਤ ਬਹੁਤ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈਲਿੰਗ ਅਧਾਰਿਤ ਸੋਚ ਤੋਂ ਉੱਪਰ ਉੱਠ ਕੇ ਫੈਸਲੇ ਕਰਨੇ ਸਮੇਂ ਦੀ ਜ਼ਰੂਰਤ ਹੈਦਹੇਜ ਦਾ ਹਕੀਕਤ ਵਿੱਚ ਘੱਟ ਹੀ ਰੌਲਾ ਹੈਔਰਤਾਂ ਦੇ ਹੱਕ ਵਿੱਚ ਬਣਾਏ ਦਹੇਜ ਵਿਰੋਧੀ ਕਾਨੂੰਨ ਦੀ ਧੜੱਲੇ ਨਾਲ ਦੁਰਵਰਤੋਂ ਹੋ ਰਹੀ ਹੈਲੜਕਿਆਂ ਦੀਆਂ ਖੁਦਕੁਸ਼ੀਆਂ ’ਤੇ ਮਰਦ ਸਮਾਜ ਵੀ ਮੂੰਹ ਵਿੱਚ ਘੁੰਗਣੀਆਂ ਪਾਈ ਬੈਠਾ ਰਹਿੰਦਾ ਹੈਇੰਜ ਲਗਦਾ ਹੈ ਮਰਦ ਹੀ ਮਰਦ ਦਾ ਦੁਸ਼ਮਣ ਹੈਪੈਸੇ ਦੇ ਲੈਣ ਦੇਣ ਨੇ ਵੀ ਬਹੁਤ ਕੁਝ ਗਲਤ ਪਾਸੇ ਤੋਰ ਦਿੱਤਾ ਹੈਇਹ ਅੱਗ ਕਦੋਂ ਕਿਹੜੀ ਦਲਹੀਜ਼ ਟੱਪ ਜਾਏ, ਪਤਾ ਨਹੀਂਪੁਲਿਸ ਨੂੰ, ਵਕੀਲਾਂ ਨੂੰ, ਮੋਹਤਵਰਾਂ ਨੂੰ, ਪੰਚਾਇਤਾਂ ਨੂੰ, ਝੂਠੇ ਕੇਸਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀਜੇਕਰ ਅੱਜ ਜੱਜ ਆਪਣੀ ਜ਼ਿੰਦਗੀ ਖਤਮ ਕਰਨ ਲਈ ਮਜਬੂਰ ਹੋ ਗਿਆ ਹੈ ਤਾਂ ਬਾਕੀਆਂ ਦੀ ਵਾਰੀ ਵੀ ਆ ਸਕਦੀ ਹੈਜੇਕਰ ਅਜਿਹਾ ਹੁੰਦਾ ਹੈ ਤਾਂ ਸਮਾਜ ਲਈ ਬੇਹੱਦ ਘਾਤਕ ਸਿੱਧ ਹੋਵੇਗਾਹੱਥਾਂ ਨਾਲ ਪੀਡੀਆਂ ਕੀਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author