SurinderSharmaNagra7ਬਾਬਾ ਜੀ ਦਾ ਪ੍ਰਵਚਨ ਖ਼ਤਮ ਨਹੀਂ ਹੋਇਆ ਸੀ ਕਿ ਉੱਚੀ ਅਵਾਜ਼ ਵਿੱਚ ਫਿਰ ਘੁਰਰ ਘੁਰਰ ...
(19 ਜਨਵਰੀ 2026)


ਚਿੱਟੀ ਸਿਉਂਕ ਸ਼ਬਦ ਮੈਂ ਗੱਲਾਂਬਾਤਾਂ ਵਿੱਚ ਬਹੁਤ ਸੁਣਿਆ ਹੋਇਆ ਹੈ
ਵਟਸਐਪ ਦੇਖਦੇ ਸਮੇਂ ਟਿੱਪਣੀਆਂ ਵਿੱਚ ਇਸਦਾ ਬਹੁਤ ਜ਼ਿਕਰ ਆਉਂਦਪਾ ਹੈ। ਪਰ ਮੈਨੂੰ ਇਸਦਾ ਭਾਵ ਅਰਥ ਸਮਝ ਨਾ ਆਇਆ ਕਿ ਇਹ ਸ਼ਬਦ ਕਿਉਂ ਵਰਤਿਆ ਜਾਂਦਾ ਹੈਫਿਰ ਮੈਂ ਆਪਣੇ ਇੱਕ ਪਰਮ ਮਿੱਤਰ ਨਾਲ ਗੱਲ ਸਾਂਝੀ ਕੀਤੀਉਹ ਹੈ ਤਾਂ ਕਮਿਉਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ, ਪਰ ਉਸ ਨੂੰ ਅੱਜ ਦੇ ਯੁਗ ਦੇ ਚਲੰਤ ਮਾਮਲਿਆਂ ਬਾਰੇ ਭਰਪੂਰ ਜਾਣਕਾਰੀ ਹੈਉਸਨੇ ਅੱਧਾ ਪੌਣਾ ਘੰਟਾ ਲਾ ਕੇ ਵਿਸਥਾਰ ਪੂਰਵਕ ਵਿਆਖਿਆ ਕੀਤੀਫਿਰ ਮੈਨੂੰ ਚਾਨਣ ਹੋਇਆ ਕਿ ਅਸਲ ਭਾਵ ਅਰਥ ਕੀ ਹੈ

ਅੱਜ ਕੱਲ੍ਹ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਲੋਕ ਐਨੇ ਵਿਅਸਤ ਰਹਿੰਦੇ ਹਨ ਕਿ ਉਨ੍ਹਾਂ ਨੂੰ ਚੈਨ ਨਾਲ ਬੈਠਣ ਦਾ ਸਮਾਂ ਵੀ ਨਹੀਂ ਮਿਲਦਾਜਿਹੜੇ ਲੋਕ ਉੱਚ ਵਰਗ ਨਾਲ ਸੰਬੰਧ ਰੱਖਦੇ ਹਨ, ਉਹ ਆਪਣੇ ਕਾਰੋਬਾਰ ਵਿੱਚ ਐਨੇ ਗ਼ਲਤਾਨ ਰਹਿੰਦੇ ਹਨ ਕਿ ਹੋਰ ਪੈਸਾ ਕਮਾਈਏ, ਹੋਰ ਪੈਸਾ ਕਮਾਈਏ, ਕੁਝ ਜਿਹੜਾ ਉਨ੍ਹਾਂ ਕੋਲ ਹੈ, ਉਹ ਕਿਵੇਂ ਬਚਾ ਕੇ ਰੱਖੀਏਜਾਂ ਫਿਰ ਰਿਸ਼ਤਿਆਂ ਵਿੱਚ ਆਈ ਖਟਾਸ ਨੂੰ ਕਿਸੇ ਤਰੀਕੇ ਦੂਰ ਕਰਨ ਲਈ ਇਹ ਬਾਬਿਆਂ ਦਾ ਸਹਾਰਾ ਲੈਂਦੇ ਹਨਜਿਵੇਂ ਸੱਸ ਦੀ ਨੂੰਹ ਨਾਲ ਨਹੀਂ ਬਣਦੀ, ਪਤਨੀ ਦੀ ਪਤੀ ਨਾਲ ਨਹੀਂ ਬਣਦੀ, ਬੱਚੇ ਮਾਂ-ਬਾਪ ਤੋਂ ਦੂਰ ਜਾ ਰਹੇ ਹਨ, ਵਗੈਰਾ ਵਗੈਰਾਅੱਜ ਕੱਲ੍ਹ ਬੱਚਿਆਂ ਦੇ ਵਿਦੇਸ਼ ਜਾਣ ਦੇ ਚੱਕਰ ਵਿੱਚ ਮਾਂ-ਬਾਪ ਡੇਰਿਆਂ ਵਿੱਚ ਮੱਥੇ ਰਗੜੀ ਜਾਂਦੇ ਹਨ ਕਿ ਸਾਡੇ ਮੁੰਡੇ ਜਾਂ ਕੁੜੀ ਦਾ ਵੀਜ਼ਾ ਕਦੋਂ ਲੱਗੇਗਾਉਸ ਤੋਂ ਬਾਅਦ ਵਿਆਹਾਂ ਦੀ ਚਿੰਤਾਇਸ ਉਧੇੜ-ਬੁਣ ਵਿੱਚ ਉਹ ਚਿੰਤਾ, ਮਨ ਦੀ ਅਸ਼ਾਂਤੀ ਜਾਂ ਫਿਰ ਹੌਲੀ ਹੌਲੀ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ

ਇਸੇ ਤਰ੍ਹਾਂ ਦਰਮਿਆਨੇ ਤਬਕੇ ਦੇ ਲੋਕ ਆਪਣੀ ਰੋਜ਼ੀ ਰੋਟੀ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ ਉੱਪਰਲੇ ਵਰਗ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਜਾ ਨਹੀਂ ਸਕਦੇ; ਹੇਠਲੇ ਵਰਗ (ਗਰੀਬੀ ਦੇ ਪੱਧਰ) ਤਕ ਉਹ ਕਿਸੇ ਹਾਲਤ ਵਿੱਚ ਪਹੁੰਚਣਾ ਨਹੀਂ ਚਾਹੁੰਦੇਇਸ ਕਰਕੇ ਉਹ ਚੌਵੀ ਘੰਟੇ ਪ੍ਰੇਸ਼ਾਨ ਰਹਿੰਦੇ ਤੇ ਹੋਲੀ ਹੌਲੀ ਪ੍ਰੇਸ਼ਾਨੀ ਤੋਂ ਬਾਅਦ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨਫਿਰ ਇਨ੍ਹਾਂ ਨੂੰ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਪੈਂਦੀ ਹੈਫਿਰ ਇਹ ਲੋਕ ਸਾਧਾਂ-ਸੰਤਾਂ ਦੇ ਡੇਰਿਆਂ, ਜੋਤਸ਼ੀਆਂ ਅਤੇ ਪੀਰਾਂ-ਮਜ਼ਾਰਾਂ ਵੱਲ ਮੂੰਹ ਕਰਦੇ ਹਨਇਨ੍ਹਾਂ ਲੋਕਾਂ ਨੂੰ ਸੰਭਾਲਣ ਲਈ ਪੰਜਾਬ ਵਿੱਚ ਹਜ਼ਾਰਾਂ ਡੇਰੇ, ਪੀਰਾਂ ਦੇ ਮਜ਼ਾਰ, ਸਾਧੂ ਸੰਤਾਂ ਦੇ ਟਿੱਲੇ ਹੋਂਦ ਵਿੱਚ ਆ ਰਹੇ ਹਨਇਨ੍ਹਾਂ ਵਿੱਚ ਕੁਝ ਚਿੱਟੇ ਚੋਲਿਆਂ ਵਾਲੇ ਬਾਬੇ ਅੱਜ ਕੱਲ੍ਹ ਬਹੁਤ ਪੈਦਾ ਹੋ ਰਹੇ ਹਹ, ਜਿਨ੍ਹਾਂ ਨੇ ਲੋਕਾਂ ਦੇ ਦਾਨ ਨਾਲ ਬਹੁਤ ਵੱਡੇ ਵੱਡੇ ਮੱਠ, ਠਾਠ ਅਤੇ ਆਸ਼ਰਮ ਸਥਾਪਿਤ ਕਰ ਰੱਖੇ ਹਨ ਇਨ੍ਹਾਂ ਨੇ ਵਿੱਦਿਆ ਦੇ ਨਾਂ ’ਤੇ, ਮੈਡੀਕਲ ਸਹਾਇਤਾ ਦੇ ਨਾਂ ’ਤੇ ਅਤੇ ਅਨਾਥ ਬੱਚਿਆਂ ਦੀ ਪਰਵਰਿਸ਼ ਲਈ ਵੱਖੋ-ਵੱਖ ਸੰਸਥਾਵਾਂ ਖੋਲ੍ਹ ਰੱਖੀਆਂ ਹਨਕਈ ਸੰਸਥਾਵਾਂ ਵਿੱਚ ਵਿਭਚਾਰ ਦੀ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨਪਿੱਛੇ ਜਿਹੇ ਇੱਕ ਬਾਬਾ ਜੀ ਦਾ ਇਲਾਕੇ ਵਿੱਚ ਬੜਾ ਨਾਂ ਸੀਲੋਕ ਰੱਬ ਵਾਂਗ ਪੂਜਦੇ ਸਨਬਾਬਾ ਜੀ ਨੇ ਬਹੁਤ ਵੱਡੇ ਡੇਰੇ ਅੰਦਰ ਸਕੂਲ, ਅਨਾਥ ਆਸ਼ਰਮ ਅਤੇ ਮੈਡੀਕਲ ਸਹਾਇਤਾ ਕੇਂਦਰ ਖੋਲ੍ਹ ਰੱਖੇ ਸਨਬਾਬਾ ਜੀ ਦੇ ਵਿਭਚਾਰ ਦੀ ਇੱਕ ਵੀਡੀਓ ਵਾਇਰਲ ਹੋਈ ਤੇ ਬਾਬਾ ਜੀ ਉੱਥੋਂ ਉਡੰਤਰ ਹੋ ਗਏਮੁੜ ਕੇ ਕੋਈ ਅਤਾ ਪਤਾ ਨਹੀਂ ਲੱਗਿਆਉਸ ਇਲਾਕ ਦੇ ਲੋਕ ਫਿਰ ਵੀ ਕਹੀ ਜਾਣ ਕਿ ਬਾਬਾ ਜੀ ਤਾਂ ਰੱਬ ਸਨ, ਇਹੋ ਜਿਹਾ ਵਿਭਚਾਰ ਨਹੀਂ ਕਰ ਸਕਦੇਬਾਅਦ ਵਿੱਚ ਉਹ ਗੱਲ ਠੱਪ ਹੋ ਗਈਇਸ ਤਰ੍ਹਾਂ ਦੇ ਕਈ ਬਾਬੇ ਜੇਲ੍ਹ ਵੀ ਕੱਟ ਰਹੇ ਹਨਦਰਅਸਲ ਇਹ ਚਿੱਟੀ ਸਿਉਂਕ ਸਾਡੇ ਸਮਾਜ ਨੂੰ, ਸਾਡੇ ਸੱਭਿਆਚਾਰ ਨੂੰ ਤੇ ਕਦਰਾਂ ਕੀਮਤਾਂ ਨੂੰ ਸਿਉਂਕ ਵਾਂਗ ਖਾ ਰਹੀ ਹੈ

ਬਾਬਾ ਜੀ ਉਨ੍ਹਾਂ ਭਟਕੇ ਹੋਏ ਲੋਕਾਂ ਨੂੰ ਰਾਹ ਵਿਖਾਉਣ ਦੇ ਬਹਾਨੇ ਉਨ੍ਹਾਂ ਤੋਂ ਦੱਬ ਕੇ ਮਾਇਆ ਬਟੋਰਦੇ ਹਨ ਭਾਵ ਉਨ੍ਹਾਂ ਦੇ ਜਜ਼ਬਾਤ ਭੜਕਾ ਕੇ ਮਾਇਆ ਇਕੱਠੀ ਕਰਦੇ ਹਨਇਹ ਬਾਬੇ ਆਪਣੇ ਵਿਚਾਰਾਂ ਵਿੱਚ, ਆਪਣੇ ਪ੍ਰਵਚਨਾਂ ਵਿੱਚ ਧਰਮ ਨੂੰ ਵੀ ਘਸੀਟ ਲੈਂਦੇ ਹਨ ਤਾਂ ਕਿ ਧਾਰਮਿਕ ਜਜ਼ਬਾਤ ਬਲੈਕਮੇਲ ਕੀਤੇ ਜਾ ਸਕਣਆਪ ਫਿਰ ਉਨ੍ਹਾਂ ਪੈਸਿਆਂ ਨਾਲ ਮਹਿੰਗੀਆਂ ਤੋਂ ਮਹਿੰਗੀਆਂ ਵਿਦੇਸ਼ੀ ਗੱਡੀਆਂ ਵਿੱਚ ਸਫਰ ਕਰਦੇ ਹਨ ਅਤੇ ਵਿਦੇਸ਼ਾਂ ਦੀ ਯਾਤਰਾ ਕਰਦੇ ਰਹਿੰਦੇ ਹਨ ਤਾਂ ਕਿ ਉੱਥੋਂ ਦੇ ਬੇਚੈਨ ਲੋਕਾਂ ਦੇ ਜਜ਼ਬਾਤ ਵੀ ਕੈਸ਼ ਕੀਤੇ ਜਾ ਸਕਣਇਹ ਬਾਬੇ ਆਪਣੇ ਪ੍ਰਵਚਨ ਵਿੱਚ ਇੱਕ ਗੱਲ ਜ਼ਰੂਰ ਕਹਿੰਦੇ ਹਨ ਕਿ ਮਾਇਆ ਤਿਆਗੋ, ਇਹ ਹੀ ਦੁੱਖਾਂ ਦਾ ਕਾਰਨ ਹੈ ਪਰ ਆਪ ਇਕੱਠੀ ਕਰਨ ’ਤੇ ਲੱਗੇ ਹੋਏ ਹਨਬਹੁਤ ਵਾਰ ਕਈ ਡੇਰਿਆਂ ਵਿੱਚ ਜਾ ਕੇ ਦੇਖਿਆ ਹੈ ਕਿ ਸ਼ਰਧਾਲੂ ਬਾਬਿਆਂ ਦੀਆਂ ਜੁੱਤੀਆਂ ਨੂੰ ਹੀ ਪੂਜੀ ਜਾਂਦੇ ਹਨ, ਜਦੋਂ ਕਿ ਬਾਬੇ ਕਦੋਂ ਦੇ ਇਸ ਦੁਨੀਆਂ ਤੋਂ ਜਾ ਚੁੱਕੇ ਹਨਵੱਡੇ ਵੱਡੇ ਰਾਜਨੀਤਕ ਲੀਡਰ ਅਤੇ ਧਨਾਢ ਵਪਾਰੀ ਵਰਗ ਵੀ ਇਸ ਚਿੱਟੀ ਸਿਉਂਕ ਦੇ ਦਰ ’ਤੇ ਨਤਮਸਤਕ ਹੁੰਦੇ ਦੇਖੇ ਜਾਂਦੇ ਹਨ ਕਿਉਂਕਿ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਤੇ ਧਨਾਢ ਵਪਾਰੀਆਂ ਨੇ ਹੋਰ ਧਨਾਢ ਹੋਣਾ ਹੁੰਦਾ ਹੈ

ਮੇਰੇ ਇੱਕ ਦੋਸਤ ਪੁਲਿਸ ਅਫਸਰ ਨੇ ਇੱਕ ਘਟਨਾ ਦੱਸੀਕਿਸੇ ਪਿੰਡ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਉਸ ਅਫਸਰ ਦੀ ਵੀ ਉੱਥੇ ਡਿਊਟੀ ਸੀਕਾਫ਼ੀ ਵੱਡਾ ਪਿੰਡ ਸੀ, ਇਕੱਠ ਵਾਹਵਾ ਸੀਜੂਨ ਦਾ ਮਹੀਨਾ ਸੀਸੂਰਜ ਐਨ ਸਿਰ ਉੱਪਰ ਤਪਦੀ ਗਰਮੀ ਸੁੱਟ ਰਿਹਾ ਸੀਲੋਕ ਤਰਲੋਮੱਛੀ ਹੋ ਰਹੇ ਸਨਕਿਸੇ ਡੇਰੇ ਦੇ ਬਾਬਾ ਜੀ ਨੇ ਪ੍ਰਵਚਨ ਲਈ ਆਉਣਾ ਸੀਇੰਤਜ਼ਾਮੀਆਂ ਕਮੇਟੀ ਵਾਰ ਵਾਰ ਪੰਡਾਲ ਵਿੱਚੋਂ ਨਿਕਲ ਕੇ ਬਾਬਾ ਜੀ ਦਾ ਰਾਹ ਦੇਖ ਰਹੀ ਸੀਅਖੀਰ ਉਡੀਕਦਿਆਂ ਬਾਬਾ ਜੀ ਦੀ ਡਬਲ ਸਾਇਲੈਂਸਰ ਵਾਲੀ ਬੀ ਐੱਮ ਡਬਲਿਊ ਕਾਰ ਘੁਰਰ ਘੁਰਰ ਕਰਦੀ ਆ ਕੇ ਰੁਕੀਪਹਿਲਾਂ ਦੋ ਉਨ੍ਹਾਂ ਦੇ ਜਾਤੀ ਸਕਿਉਰਟੀ ਗਾਰਡ ਨਿਕਲੇ, ਫਿਰ ਬਾਬਾ ਜੀ ਆਪਣਾ ਚੋਲਾ ਠੀਕ-ਠਾਕ ਕਰਕੇ ਬਾਹਰ ਆਏਸਟੇਜ ’ਤੇ ਬਾਬਾ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਗੁਣਗਾਨ ਕੀਤਾ, ਕਿ ਉਹ ਤੱਤੀ ਤਵੀ ’ਤੇ ਬੈਠੇ, ਸੀਸ ਉੱਪਰ ਰੇਤ ਪਾਈ ਗਈ ਅਤੇ ਤਸੀਹੇ ਦਿੱਤੇ ਗਏ ਪਰ ਗੁਰੂ ਸਾਹਿਬ ਨੇ ਸੀਅ ਨਹੀਂ ਵੱਟੀਧਰਮ ਦੀ ਰੱਖਿਆ ਲਈ ਸ਼ਹੀਦ ਹੋ ਗਏਅਜੇ ਬਾਬਾ ਜੀ ਦਾ ਪ੍ਰਵਚਨ ਖ਼ਤਮ ਨਹੀਂ ਹੋਇਆ ਸੀ ਕਿ ਉੱਚੀ ਅਵਾਜ਼ ਵਿੱਚ ਫਿਰ ਘੁਰਰ ਘੁਰਰ ਹੋਣ ਲੱਗੀਉਸ ਅਫਸਰ ਨੇ ਆਪਣੇ ਹੌਲਦਾਰ ਨੂੰ ਦੇਖਣ ਲਈ ਭੇਜਿਆ ਕਿ ਇਹ ਅਵਾਜ਼ ਕਾਹਦੀ ਹੈ ਉਸਨੇ ਆ ਕੇ ਦੱਸਿਆ ਕਿ ਬਾਬਾ ਜੀ ਨੇ ਹੁਣ ਵਾਪਸ ਜਾਣਾ ਹੈ, ਇਸ ਕਰਕੇ ਗੱਡੀ ਠੰਢੀ ਕਰਨ ਲਈ ਸਟਾਰਟ ਕੀਤੀ ਹੈਗੁਰੂ ਸਾਹਿਬਾਨ ਦੀ ਸ਼ਹਾਦਤ ਉੱਪਰ ਬੋਲਣ ਵਾਲੇ ਬਾਬੇ ਇਹੋ ਜਿਹੇ ਹਨ ਜਿਹੜੇ ਇੱਕ ਮਿੰਟ ਵੀ ਗਰਮੀ ਨਹੀਂ ਸਹਾਰ ਸਕਦੇਦਰਅਸਲ ਇਹ ਚਿੱਟੀ ਸਿਉਂਕ ਹੈ, ਜਿਹੜੀ ਸਾਡੇ ਸਮਾਜ ਨੂੰ ਹੌਲੀ ਹੌਲੀ ਖੋਖਲਾ ਕਰ ਰਹੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author