SurinderSharmaNagra7ਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ ...
(23 ਅਗਸਤ 2023)


ਅੱਜ ਢਿੰਬਰੀ ਦੀਆਂ ਆਸਾਂ ’ਤੇ ਬਿਲਕੁਲ ਪਾਣੀ ਫਿਰ ਗਿਆ ਸੀ
ਪਿੰਡ ਘੋੜੇਨਬ ਤੋਂ ਉਹ ਸੰਗਰੂਰ ਆਪਣੀ ਨੌਕਰੀ ਬਾਰੇ ਪਤਾ ਕਰਨ ਆਇਆ ਸੀਪੰਜਾਬ ਪੁਲਿਸ ਸੰਗਰੂਰ ਦੇ ਪੁਲਿਸ ਸਬ ਇੰਸਪੈਕਟਰ ਦੇ ਰਿਜ਼ਲਟ ਉੱਪਰ ਅਦਾਲਤ ਦੀ ਰੋਕ ਲੱਗ ਚੁੱਕੀ ਸੀ ਕਿਉਂਕਿ ਕੁਝ ਉਮੀਦਵਾਰਾਂ ਨੇ ਪੇਪਰ ਲੀਕ ਹੋਣ ਦੇ ਕਾਰਨ ਅਦਾਲਤ ਦਾ ਬੂਹਾ ਖੜਕਾਇਆ ਸੀ

ਢਿੰਬਰੀ ਨੇ ਸਬ ਇੰਸਪੈਕਟਰ ਦੇ ਲਿਖਤੀ ਟੈਸਟ ਲਈ ਛੇ ਮਹੀਨੇ ਦਿਨ-ਰਾਤ ਇੱਕ ਕਰਕੇ ਆਪਣੇ ਦੀਦੇ ਗਾਲ਼ ਕੇ ਸਖ਼ਤ ਮਿਹਨਤ ਕੀਤੀ ਸੀਢਿੰਬਰੀ ਉਸ ਦਾ ਗਲ਼ੀ ਦੇ ਮੁੰਡਿਆਂ ਨੇ ਨਾਂ ਰੱਖਿਆ ਸੀ ਪਰ ਮਾਪਿਆਂ ਨੇ ਉਸ ਦਾ ਨਾਂ ਗੁਰਬੰਸ ਸਿੰਘ ਰੱਖਿਆ ਸੀਫਿਜ਼ੀਕਲ ਟੈਸਟ ਲਈ ਉਹ ਸਿਆਲ਼ ਦੇ ਦਿਨਾਂ ਵਿੱਚ ਸਵੇਰੇ ਚਾਰ ਵਜੇ ਉੱਠ ਕੇ ਪਿੰਡ ਲਾਗਿਓਂ ਲੰਘਦੀ ਨਹਿਰ ਦੀ ਪਟੜੀ ’ਤੇ ਦੌੜ ਲਗਾਉਂਦਾ, ਕਦੇ ਸਕੂਲ ਦੇ ਗਰਾਊਂਡ ਵਿੱਚ ਡੰਡ ਲਾਉਂਦਾਛਾਤੀ ਪੂਰੀ ਛੱਤੀ ਇੰਚ ਦੀ ਬਣਾਉਣ ਵਾਸਤੇ ਬਹੁਤ ਤਰ੍ਹਾਂ ਦੀਆਂ ਕਸਰਤਾਂ ਕਰਦਾਆਖ਼ਿਰ ਉਸ ਦੀ ਮਿਹਨਤ ਰੰਗ ਲਿਆਈਉਹ ਦੋਨੋਂ ਟੈਸਟ ਪਾਸ ਕਰ ਗਿਆ ਤੇ ਸਬ ਇੰਸਪੈਕਟਰ ਸਲੈਕਟ ਹੋ ਗਿਆਪਰ ਜਦੋਂ ਨਿਯੁਕਤੀ ਪੱਤਰ ਜਾਰੀ ਹੋਣਾ ਸੀ ਉਦੋਂ ਹੀ ਅਦਾਲਤ ਦੀ ਰੋਕ ਲੱਗ ਗਈਸਾਰੇ ਕਰੇ ਕਰਾਏ ਉੱਤੇ ਪਾਣੀ ਫਿਰ ਗਿਆਘਰ ਵਾਪਸ ਮੁੜਦੇ ਦੇ ਪੈਰ ਉਸਦਾ ਭਾਰ ਨਹੀਂ ਝੱਲ ਰਹੇ ਸਨਘਰ ਆਕੇ ਮੰਜੇ ’ਤੇ ਧੜ੍ਹਮ ਦੇ ਕੇ ਡਿਗ ਪਿਆਉੱਠ ਕੇ ਕੰਧਾਂ ਨਾਲ ਟੱਕਰਾਂ ਮਾਰਨ ਲੱਗ ਪਿਆਪਰ ਹੁਣ ਬਣ ਕੀ ਸਕਦਾ ਸੀ? ਕਿਸੇ ਨੇ ਮੂੰਹ ਤਕ ਆਈ ਰੋਟੀ ਦੀ ਬੁਰਕੀ ਖੋਹ ਲਈ ਸੀਮਾਂ ਨੇ ਪੁੱਛਿਆ, ਕੀ ਬਣਿਆ? ਉਹ ਮਾਂ ਨੂੰ ਦੱਸ ਨਾ ਸਕਿਆਮਾਂ ਸਮਝ ਗਈ ਤੇ ਅੱਖਾਂ ਵਿੱਚ ਹੰਝੂ ਭਰਕੇ ਫਿੱਸ ਫਿੱਸ ਕਰਨ ਲੱਗ ਪਈਘਰ ਵਿੱਚ ਕਈ ਦਿਨ ਸੋਗ ਵਾਲ਼ਾ ਮਾਹੌਲ ਬਣਿਆ ਰਿਹਾ

ਢਿੰਬਰੀ ਬਹੁਤ ਹੀ ਗ਼ੁਰਬਤ ਵਿੱਚ ਜਿਊਣ ਵਾਲੇ ਪਰਿਵਾਰ ਵਿੱਚ ਜੰਮਿਆ ਸੀਪਿਉ ਤੀਲੂ਼ ਰਾਮ ਭੇਡਾਂ ਚਾਰਨ ਦਾ ਕਿੱਤਾ ਕਰਦਾ ਸੀਤਿੰਨ ਉਸਦੇ ਮੁੰਡੇ ਸਨ ਪਰ ਢਿੰਬਰੀ ਤੋਂ ਬਿਨਾਂ ਕੋਈ ਨਹੀਂ ਪੜ੍ਹਿਆਸਭ ਤੋਂ ਵੱਡਾ ਇੱਟਾਂ ਦੇ ਭੱਠੇ ’ਤੇ ਭੱਠੀਆਂ ਵਿੱਚ ਕੋਲੇ ਪਾਉਣ ’ਤੇ ਲੱਗ ਗਿਆ ਤੇ ਢਿੰਬਰੀ ਤੋਂ ਛੋਟਾ ਪਿੰਡ ਵਿੱਚ ਹੀ ਜੁੱਤੀਆਂ ਬਣਾਉਣ ਵਾਲੇ ਕੋਲ਼ ਜੁੱਤੀਆਂ ਬਣਾਉਣ ਦਾ ਕੰਮ ਸਿੱਖਣ ਲੱਗ ਪਿਆਗਰੀਬ ਪਿਉ ਨੇ ਢਿੰਬਰੀ ਨੂੰ ਬੜੀਆਂ ਮੁਸ਼ਕਿਲ ਹਾਲਤਾਂ ਵਿੱਚ ਪੜ੍ਹਾਇਆਪੜ੍ਹਨ ਵਿੱਚ ਢਿੰਬਰੀ ਸ਼ੁਰੂ ਤੋਂ ਹੀ ਹੁਸ਼ਿਆਰ ਸੀਉਸਨੇ ਐੱਮ ਏ ਤਕ ਪੜ੍ਹਾਈ ਬਹੁਤ ਸੋਹਣੇ ਨੰਬਰਾਂ ਵਿੱਚ ਕੀਤੀਨੌਕਰੀ ਲਈ ਟੈਸਟ ਦੀ ਤਿਆਰੀ ਲਈ ਲਹਿਰੇ ਕੋਚਿੰਗ ਸੈਂਟਰ ਵਿੱਚ ਲੱਗ ਗਿਆ।

ਪਿਛਲੀ ਸਰਕਾਰ ਦੌਰਾਨ ਇੱਕਾ ਦੁੱਕਾ ਨੌਕਰੀਆਂ ਨਿਕਲੀਆਂ, ਟੈਸਟ ਦਿੱਤੇ ਪਰ ਕਿਤੇ ਕੰਮ ਨਾ ਬਣਿਆਆਖ਼ਿਰ ਸਰਕਾਰ ਵੱਲੋਂ ਨਿਕਲੀਆਂ ਪੰਜਾਬ ਪੁਲਿਸ ਦੀਆਂ ਨੌਕਰੀਆਂ ਵਿੱਚ ਸਬ ਇੰਸਪੈਕਟਰ ਦਾ ਟੈਸਟ ਵੀ ਪਾਸ ਕਰ ਲਿਆ ਤੇ ਚੋਣ ਵੀ ਹੋ ਗਈਅਦਾਲਤੀ ਰੋਕ ਨੇ ਸਭ ਸੁਪਨਿਆਂ ਦਾ ਮਹਿਲ ਢਹਿ ਢੇਰੀ ਕਰ ਦਿੱਤਾ

ਜਨਵਰੀ ਦਾ ਮਹੀਨਾ ਤੇ ਕਿਤੇ ਹੋਰ ਕੰਮ ਨਾ ਮਿਲੇ, ਢਿੰਬਰੀ ਪਿੰਡ ਵਿੱਚ ਇੱਕਾ ਦੁੱਕਾ ਦਿਹਾੜੀ ਉੱਤੇ ਜਾਣ ਲੱਗ ਪਿਆਪਰ ਉਹ ਵੀ ਕੰਮ ਰਾਸ ਨਹੀਂ ਆਇਆਇਨ੍ਹਾਂ ਦਿਨਾਂ ਵਿੱਚ ਵਿਆਹ ਬਹੁਤ ਹੁੰਦੇ ਨੇਵਿਆਹ ਸ਼ਾਦੀਆਂ ਵਿੱਚ ਖਾਣਾ ਬਣਾਉਣ ਵਾਲੇ ਮੱਖਣ ਕੇਟਰਰ ਨੇ ਕਿਸੇ ਜਾਣ ਪਹਿਚਾਣ ਰਾਹੀਂ ਉਸ ਦੀ ਬਾਂਹ ਫੜੀ ਤੇ ਬਹਿਰੇ ਦਾ ਕੰਮ ਸੰਭਾਲ ਲਿਆਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ, ਘਰ ਦੀ ਮਜਬੂਰੀ ਸੀਦੋ ਤਿੰਨ ਮਹੀਨੇ ਪੈਲਿਸਾਂ ਵਿੱਚ ਨੀਂਦਰੇ ਮਰਕੇ, ਲੋਕਾਂ ਦੀ ਜੂਠ ਸਾਫ਼ ਕਰਕੇ, ਸ਼ਰਾਬੀਆਂ ਦੀਆਂ ਝਿੜਕਾਂ ਗਾਲ੍ਹਾਂ ਖਾ ਕੇ ਟਾਈਮ ਕੱਢਿਆਨਾਲ਼ੇ ਰੋਇਆ ਕਰੇ ਨਾਲੇ ਕੰਮ ਕਰਿਆ ਕਰੇਪਰ ਢਿੰਬਰੀ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਛੱਡਿਆਆਪਣੇ ਦਿਲ ਨੂੰ ਕਰੜਾ ਕਰਕੇ ਔਖੇ ਸਮੇਂ ਨਾਲ ਜੂਝਦਾ ਰਿਹਾ

ਵਿਆਹਾਂ ਦੇ ਸੀਜ਼ਨ ਤੋਂ ਬਾਅਦ ਢਿੰਬਰੀ ਵਿਹਲਾ ਹੋ ਗਿਆਸਰਕਾਰੀ ਨੌਕਰੀ ਦਾ ਅਜੇ ਕੋਈ ਕੰਮ ਨਾ ਬਣਿਆਹੁਣ ਕੁਝ ਉਮੀਦ ਦੀ ਕਿਰਨ ਜਾਗੀਸਰਕਾਰ ਨੇ ਪਟਵਾਰੀਆਂ ਦੀਆਂ ਆਸਾਮੀਆਂ ਕੱਢ ਦਿੱਤੀਆਂਉਸ ਲਈ ਟੈਸਟ ਰੱਖ ਦਿੱਤਾਫਿਰ ਕੀ ਸੀ, ਕੋਚਿੰਗ ਸੈਂਟਰ ਵਿਖੇ ਜਾ ਕੇ ਢਿੰਬਰੀ ਟੈਸਟ ਦੀ ਤਿਆਰੀ ਕਰਨ ਲੱਗਿਆ ਅਤੇ ਨਾਲ ਹੀ ਕੋਚਿੰਗ ਦੀਆਂ ਕਲਾਸਾਂ ਨੂੰ ਪੜ੍ਹਾਉਣ ਲੱਗ ਪਿਆ

ਢਿੰਬਰੀ ਨੇ ਬਹੁਤ ਮਿਹਨਤ ਕੀਤੀ ਤੇ ਪਟਵਾਰੀਆਂ ਵਾਲਾਂ ਟੈਸਟ ਪਾਸ ਕਰ ਗਿਆਫਿਰ ਵੋਟਾਂ ਆ ਗਈਆਂ ਤੇ ਸਰਕਾਰ ਬਦਲ ਗਈਨਵੀਂ ਸਰਕਾਰ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਤੇ ਆਉਂਦਿਆਂ ਹੀ ਇੰਟਰਵਿਊ ਰੱਖ ਦਿੱਤੀਢਿੰਬਰੀ ਇੰਟਰਵਿਊ ਵਿੱਚੋਂ ਵੀ ਪਾਸ ਹੋ ਗਿਆਅੱਜ ਉਸ ਨੂੰ ਨਿਯੁਕਤੀ ਪੱਤਰ ਮਿਲਣਾ ਸੀਘਰ ਵਾਲਿਆਂ ਨੇ ਰੱਬ ਦਾ ਸ਼ੁਕਰ ਮਨਾਇਆ, ਧਰਤੀ ਨਮਸਕਾਰੀਅੱਜ ਇੱਕ ਭੇਡਾਂ ਪਾਲਣ ਵਾਲੇ ਦਾ ਮੁੰਡਾ, ਅਣਥੱਕ ਯੋਧਾ ਪਟਵਾਰੀ ਬਣਨ ਜਾ ਰਿਹਾ ਸੀ

ਪਿੱਛੇ ਜਿਹੇ ਮੈਂ ਪਿੰਡ ਕਿਸੇ ਕੰਮ ਗੇੜਾ ਮਾਰਨ ਗਿਆਉੱਥੇ ਢਿੰਬਰੀ ਦੇ ਪਰਿਵਾਰ ਦੇ ਖਿੜੇ ਚਿਹਰੇ ਵੇਖ ਕੇ ਮੈਂ ਵੀ ਗਦ ਗਦ ਹੋ ਉੱਠਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4171)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author