SurinderSharmaNagra7ਸਿਰ ’ਤੇ ਪਗੜੀਤੇੜ ਚਾਦਰਾਲੰਬਾ ਕੁੜਤਾਪੈਰਾਂ ਵਿੱਚ ਜੁੱਤੀ ਅਤੇ ਮੋਢੇ ਉੱਤੇ ਪਰਨਾ ...
(16 ਅਗਸਤ 2025)

 

ਜਦੋਂ ਇਸ ਧਰਤੀ ਉੱਪਰ ਮਨੁੱਖ ਦੀ ਉਤਪਤੀ ਹੋਈ ਤੇ ਇਸ ਸ੍ਰਿਸ਼ਟੀ ਵਿੱਚ ਰਹਿਣ ਦੀ ਸੂਝ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਝੁੰਡਾਂ ਵਿੱਚ ਰਹਿਣਾ ਸਿੱਖਿਆਝੁੰਡ ਵਿੱਚ ਰਹਿਣ ਦੇ ਬਹੁਤ ਸਾਰੇ ਲਾਭ ਸਨਇੱਕ ਤਾਂ ਆਪਣੀ ਹੋਂਦ ਦੀ ਸੁਰੱਖਿਆ ਰਹਿੰਦੀ ਸੀ, ਦੂਸਰਾ ਸ਼ਿਕਾਰ ਕਰਨ ਵਿੱਚ ਸੌਖ ਹੁੰਦੀ ਸੀ ਅਤੇ ਤੀਸਰਾ ਸਭ ਰਲਮਿਲ ਕੇ ਆਪਣਾ ਪੇਟ ਭਰਦੇ ਸਨਵੱਧ ਤੋਂ ਵੱਧ ਸ਼ਕਤੀ ਪ੍ਰਾਪਤ ਕਰਨ ਲਈ ਆਪਣੇ ਪਰਿਵਾਰ ਵਿੱਚ ਵਾਧਾ ਕਰਦੇ ਰਹਿੰਦੇ ਸਨਜਿਉਂ ਜਿਉਂ ਉਨ੍ਹਾਂ ਨੂੰ ਸੋਝੀ ਆਉਣ ਲੱਗ ਪਈ, ਇਹ ਝੁੰਡ ਕਬੀਲਿਆਂ ਵਿੱਚ ਬਦਲ ਗਏਇਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਨਣ ਦੇ ਤੌਰ ਤਰੀਕੇ ਬਦਲਦੇ ਗਏਜੰਗਲਾਂ ਵਿੱਚ ਘੁੰਮਣ ਦੀ ਬਜਾਏ ਇੱਕ ਸਥਾਨ ’ਤੇ ਆਪਣੀਆਂ ਰਿਹਾਇਸ਼ਾਂ ਬਣਾ ਕੇ ਰਹਿਣ ਲੱਗ ਪਏ

ਪਹਿਲਾਂ ਪਹਿਲ ਉਹ ਤਕਰੀਬਨ ਨੰਗੇ ਹੀ ਘੁੰਮਦੇ ਰਹਿੰਦੇ ਸਨ ਪਰ ਜਿਵੇਂ ਜਿਵੇਂ ਸਮਝ ਵਧਦੀ ਗਈ, ਆਪਣੇ ਗੁਪਤ ਅੰਗਾਂ ਉੱਪਰ ਜੰਗਲੀ ਜਾਨਵਰਾਂ ਦੀ ਖੱਲ ਜਾਂ ਪੰਛੀਆਂ ਦੇ ਖੰਭਾਂ ਦੇ ਬਣੇ ਪਰਦੇ ਵਗੈਰਾ ਲਾ ਕੇ ਢਕਣ ਲੱਗ ਪਏਇਸ ਤਰ੍ਹਾਂ ਜਾਨਵਰਾਂ ਅਤੇ ਪੰਛੀਆਂ ਵਾਂਗ ਆਵਾਜ਼ਾਂ ਕੱਢਦੇ ਹੋਏ ਬੋਲਣ ਲੱਗ ਪਏ, ਜਿੱਥੋਂ ਬੋਲੀ ਦੀ ਸ਼ੁਰੂਆਤ ਹੋਈਕਬੀਲਿਆਂ ਵਿੱਚ ਰਹਿੰਦਿਆਂ ਐਨੀ ਕੁ ਸੂਝਬੂਝ ਦਾ ਵਿਕਾਸ ਹੋਇਆ, ਜਿਹੜਾ ਸੱਭਿਅਕ ਸਮਾਜ ਵਲ ਕਦਮ ਵਧਿਆਇੱਥੋਂ ਹੀ ਸੱਭਿਅਕ ਸਮਾਜ ਦੀ ਨੀਂਹ ਰੱਖੀ ਗਈਆਪਣੀ ਪੈਦਾਵਾਰ ਕਰਨ ਲੱਗੇ, ਖਾਣ-ਪੀਣ ਦੇ ਤੌਰ ਤਰੀਕੇ ਬਦਲ ਗਏ, ਰਹਿਣ ਸਹਿਣ ਅਤੇ ਪਹਿਨਣ ਦੇ ਰਿਵਾਜ਼ ਬਣ ਗਏ

ਸਭ ਤੋਂ ਪਹਿਲਾਂ ਰਚੇ ਗਏ ਪ੍ਰਾਚੀਨ ਵੈਦਿਕ ਗ੍ਰੰਥ ਰਿਗਵੇਦ ਵਿੱਚ ਕੱਪੜੇ ਪਹਿਨਣ ਵਾਰੇ ਵਿਚਾਰ ਦਿੱਤੇ ਗਏ ਹਨਪੁਰਸ਼ਾਂ ਲਈ ਸੂਤੀ ਅਤੇ ਸਰਦੀਆਂ ਲਈ ਊਨੀ ਵਸਤਰ ਪਹਿਨਣ ਦਾ ਵਿਚਾਰ ਦਿੱਤਾ ਗਿਆ ਹੈਕਮਰ ਤੋਂ ਹੇਠਾਂ ਚਾਦਰਾ ਜਾਂ ਧੋਤੀ ਤੇ ਉੱਪਰਲੇ ਹਿੱਸੇ ਨੂੰ ਢਕਣ ਲਈ ਅਰਧ ਵਸਤਰ ਜਾਂ ਅਧਿਵਾਸ, ਅਜਿਹਾ ਵਰਣਨ ਮਿਲਦਾ ਹੈਦਾੜ੍ਹੀ-ਕੇਸ ਜ਼ਰੂਰੀ ਤੇ ਸਿਰ ਢਕਣ ਲਈ ਕੱਪੜਾ (ਪਰਨਾ) ਜਾਂ ਪਗੜੀ ਦਾ ਸੁਝਾਅ ਦੱਸਿਆ ਗਿਆ ਹੈਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੋਇਆ, ਉਸੇ ਤਰ੍ਹਾਂ ਪਹਿਰਾਵੇ ਵਿੱਚ ਵੀ ਬਦਲਾਅ ਆਉਂਦੇ ਰਹੇਪਰ ਪਰਨਾ ਜਾਂ ਢਾਈ ਤਿੰਨ ਗਜ਼ ਦਾ ਕੱਪੜਾ ਸਦੀਆਂ ਤੋਂ ਸਾਡੇ ਸੱਭਿਆਚਾਰ ਦਾ ਪ੍ਰਤੀਕ ਬਣਿਆ ਰਿਹਾਪਰਨਾ ਰੱਖਣ ਦਾ ਤੇ ਇਸਦੇ ਇਸਤੇਮਾਲ ਕਰਨ ਦਾ ਲਹਿਜਾ ਸਮੇਂ ਅਨੁਸਾਰ ਬਦਲਦਾ ਰਿਹਾ ਹੈਪਰ ਇਹ ਸਾਡੇ ਪਹਿਰਾਵੇ ਦਾ ਮੁੱਖ ਅਤੇ ਜ਼ਰੂਰੀ ਅੰਗ ਬਣ ਕੇ ਸਾਥ ਦਿੰਦਾ ਰਿਹਾ ਹੈ

ਸਿਰ ’ਤੇ ਪਗੜੀ, ਤੇੜ (ਲੱਕ ਦੁਆਲੇ) ਚਾਦਰਾ, ਲੰਬਾ ਕੁੜਤਾ, ਪੈਰਾਂ ਵਿੱਚ ਜੁੱਤੀ ਅਤੇ ਮੋਢੇ ਉੱਤੇ ਪਰਨਾ ਸਾਡੇ ਸੱਭਿਆਚਾਰ ਦਾ ਮੁੱਖ ਪਹਿਰਾਵਾ ਰਿਹਾ ਹੈਹੁਣ ਮੈਂ ਪੰਜਵੇਂ-ਛੇਵੇਂ ਦਹਾਕੇ ਦੀ ਗੱਲ ਕਰਦਾ ਹਾਂਲੋਕ ਅਕਸਰ ਇੱਕ ਪਿੰਡ ਤੋਂ ਦੂਸਰੇ ਪਿੰਡ ਟਿੱਬਿਆਂ ਵਿੱਚੋਂ ਦੀ, ਕੱਚੇ ਰਸਤਿਆਂ ਰਾਹੀਂ ਪੈਦਲ ਸਫਰ ਕਰਦੇ ਸਨਮੋਢੇ ’ਤੇ ਰੱਖਿਆ ਪਰਨਾ ਉਸ ਸਫਰ ਵਿੱਚ ਬੜਾ ਕੰਮ ਆਉਂਦਾ ਸੀਧੁੱਪ ਜ਼ਿਆਦਾ ਲੱਗੇ, ਸਿਰ-ਮੂੰਹ ਢਕ ਲੈਣਾ, ਮੁੜ੍ਹਕਾ ਆਉਣ ’ਤੇ ਮੁੜ੍ਹਕਾ ਪੂੰਝ ਲੈਣਾਜੇਕਰ ਕਿਤੇ ਚੜ੍ਹਾਈ ਹੋਵੇ ਤਾਂ ਲੱਕ ਦੁਆਲੇ ਬੰਨ੍ਹ ਕੇ ਤੁਰਨ ਲਈ ਤਾਕਤ ਪੈਦਾ ਕਰ ਲੈਣਾਜਦੋਂ ਤੁਰੇ ਜਾਂਦੇ ਥੱਕ ਜਾਣਾ ਤਾਂ ਰਸਤੇ ਵਿੱਚ ਆਉਂਦੇ ਕਿਸੇ ਪਿੱਪਲ ਬਰੋਟੇ ਦੀ ਛਾਂ ਹੇਠ ਉਹੀ ਪਰਨਾ ਵਿਛਾ ਕੇ ਦੋ ਘੜੀ ਆਰਾਮ ਕਰ ਲੈਣਾ, ਇਹ ਆਮ ਜਿਹੀ ਗੱਲ ਸੀਫਿਰ ਰਸਤੇ ਵਿੱਚ ਕਿਤੇ ਖੂਹ ਚਲਦਾ ਮਿਲ ਜਾਣਾ ਤਾਂ ਮੁੜ੍ਹਕੇ ਅਤੇ ਥਕਾਵਟ ਨੂੰ ਦੂਰ ਕਰਨ ਲਈ ਪਰਨਾ ਤੇੜ ਬੰਨ੍ਹ ਕੇ ਇਸ਼ਨਾਨ ਕਰ ਲੈਣਾਜਦੋਂ ਪਹੁੰਚ ਵਾਲਾ ਪਿੰਡ ਨੇੜੇ ਆਉਣਾ ਤਾਂ ਪਿੰਡ ਵੜਦਿਆਂ ਉਸੇ ਪਰਨੇ ਨਾਲ ਜੁੱਤੀ ਅਤੇ ਕੱਪੜੇ ਝਾੜ ਲੈਣਾ ਕਿਉਂਕਿ ਕੱਚੇ ਰਸਤਿਆਂ ਵਿੱਚ ਅਕਸਰ ਜੁੱਤੀ ਉੱਪਰ ਤੇ ਕੱਪੜਿਆਂ ਉੱਪਰ ਗ਼ਰਦ ਪੈ ਜਾਂਦੀ ਸੀ

ਜੇਕਰ ਪੈਂਡਾ ਲੰਬਾ ਹੁੰਦਾ ਤਾਂ ਵਿੱਚ ਅਚਾਰ ਰੱਖ ਕੇ ਚਾਰ ਰੋਟੀਆਂ ਪਰਨੇ ਲੜ ਬੰਨ੍ਹ ਲੈਣੀਆਂ ਤਾਂਕਿ ਜਦੋਂ ਰਸਤੇ ਵਿੱਚ ਭੁੱਖ ਲੱਗੇ, ਰੋਟੀ ਕਿਤੇ ਛਾਵੇਂ ਬੈਠ ਕੇ ਖਾਧੀ ਜਾ ਸਕੇਪਿੰਡ ਵਿੱਚ ਜੇਕਰ ਕੋਈ ਮਸਲਾ ਹੋ ਜਾਣਾ ਤਾਂ ਸਿਰ ’ਤੇ ਪੱਗ ਬੰਨ੍ਹਣ ਦੀ ਬਜਾਏ ਸਿਰ ’ਤੇ ਪਰਨਾ ਬੰਨ੍ਹ ਕੇ ਹੀ ਪਰੇ ਵਿੱਚ ਚਲੇ ਜਾਣਾਖੇਤੀ ਦੇ ਕੰਮ ਕਾਰ ਨਿਪਟਾਉਣ ਸਮੇਂ ਪਿੰਡਾਂ ਵਿੱਚ ਅਕਸਰ ਪਰਨੇ ਦੀ ਵਰਤੋਂ ਹੁੰਦੀ ਸੀਉਨ੍ਹਾਂ ਸਮਿਆਂ ਵਿੱਚ ਲਿਫ਼ਾਫੇ ਵਗੈਰਾ ਦਾ ਚੱਲਣ ਨਹੀਂ ਸੀਕਿਸੇ ਵਿਆਹ ਸ਼ਾਦੀ ਮੌਕੇ, ਕਿਸੇ ਧਾਰਮਿਕ ਲੰਗਰ ਮੌਕੇ ਜਾਂ ਮੇਲਿਆਂ ਮੌਕੇ ਲੱਡੂ ਜਲੇਬੀ, ਸ਼ੱਕਰਪਾਰੇ ਜਾਂ ਹੋਰ ਨਿਕਸੁਕ ਪਰਨੇ ਲੜ ਹੀ ਬੰਨ੍ਹ ਲੈਂਦੇਪੰਸਾਰੀ ਦੀਆਂ ਦੁਕਾਨਾਂ ਤੋਂ ਸੌਦਾ ਲੋਕ ਅਕਸਰ ਪਰਨੇ ਵਿੱਚ ਹੀ ਪੁਆ ਲੈਂਦੇਇਸ ਤਰ੍ਹਾਂ ਪਰਨਾ ਇੱਕ ਅਜਿਹੀ ਸ਼ੈਅ ਸੀ, ਜਿਹੜੀ ਹਰ ਜਗ੍ਹਾ ਕੰਮ ਆਉਂਦੀ ਸੀ

ਭਾਵੇਂ ਕੋਈ ਕੇਸਧਾਰੀ ਹੋਵੇ ਜਾਂ ਮੋਨਾ, ਇਹ ਪਰਨਾ ਹਰੇਕ ਦਾ ਸਾਥੀ ਪਹਿਲਾਂ ਵੀ ਸੀ ਤੇ ਅੱਜ ਵੀ ਹੈਸਾਡੇ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਨੰਗਾ ਸਿਰ ਰੱਖਣਾ ਅਸ਼ੁਭ ਮੰਨਿਆ ਜਾਂਦਾ ਸੀਅਲੱਗ-ਅਲੱਗ ਵਰਗਾਂ ਦੇ ਲੋਕ ਅਲੱਗ-ਅਲੱਗ ਕਿਸਮ ਦੇ ਜਾਂ ਰੰਗਾਂ ਦੇ ਪਰਨੇ ਬੰਨ੍ਹਦੇ ਸਨਕੋਈ ਲਾਲ ਪਰਨਾ, ਕੋਈ ਸਫੈਦ ਪਰਨਾ, ਕੋਈ ਚਾਰਖਾਨੇ ਦਾ ਪਰਨਾ ਜਾਂ ਕੋਈ ਪੀਲੇ ਰੰਗ ਦਾ ਪਰਨਾ ਪਰ ਪਰਨਾ ਸਭ ਬੰਨ੍ਹਦੇ ਸਨ। ਹੁਣ ਵੀ ਇਹ ਰਿਵਾਜ਼ ਚੱਲਿਆ ਆ ਰਿਹਾ ਹੈਜਦੋਂ ਵੀ ਕਿਸੇ ਧਾਰਮਿਕ ਸਮਾਗਮ ਵਿੱਚ ਪ੍ਰਭੂ ਅੱਗੇ ਅਰਦਾਸ ਕਰਨੀ ਤਾਂ ਗਲ ਵਿੱਚ ਪਰਨਾ ਪਾ ਕੇ ਤੇ ਨੀਵੇਂ ਹੋਕੇ ਕਰਨੀਜਦੋਂ ਕਿਸੇ ਕਸੂਰਵਾਰ ਨੇ ਦੂਸਰੇ ਤੋਂ ਮੁਆਫ਼ੀ ਮੰਗਣੀ ਤਾਂ ਵੀ ਗਲ ਵਿੱਚ ਪਰਨਾ ਪਾਕੇ ਤੇ ਹੱਥ ਜੋੜ ਕੇ ਮੰਗਣੀ ਇਹ ਸਾਡੇ ਸੱਭਿਆਚਾਰ ਦੀ ਬਹੁਤ ਹੀ ਖੂਬਸੂਰਤ ਪਰੰਪਰਾ ਰਹੀ ਹੈਪਿੰਡਾਂ ਵਿੱਚ ਅਕਸਰ ਝਗੜੇ ਹੋ ਜਾਂਦੇ, ਲੜਾਈਆਂ ਹੋ ਜਾਂਦੀਆਂ ਪਰ ਪਿੰਡ ਦੇ ਮੋਹਤਬਰ ਬੰਦੇ ਵਿੱਚ ਪੈ ਕੇ ਰਾਜ਼ੀਨਾਮਾ ਕਰਵਾ ਦਿੰਦੇਜੇਕਰ ਸਾਹਮਣੇ ਵਾਲਾ ਕਿਸੇ ਗੱਲੋਂ ਨਾ ਮੰਨਦਾ ਤਾਂ ਕਸੂਰਵਾਰ ਉਸਦੇ ਪੈਰੀਂ ਪੱਗ ਰੱਖਣ ਦੀ ਬਜਾਏ ਪਰਨਾ ਰੱਖ ਕੇ ਮੁਆਫ਼ੀ ਮੰਗ ਲੈਂਦਾ ਤਾਂ ਮਸਲਾ ਨਿੱਬੜ ਜਾਂਦਾਜੇਕਰ ਦੋਨੋਂ ਮੁਆਫ਼ੀ ਮੰਗਣ ਤੋਂ ਅੜ ਜਾਂਦੇ ਤਾਂ ਪਿੰਡ ਦਾ ਮੋਹਤਬਰ ਬੰਦਾ, ਸਰਪੰਚ ਜਾਂ ਨੰਬਰਦਾਰ ਆਪਣਾ ਪਰਨਾ ਮੋਢੇ ਤੋਂ ਲਾਹ ਕੇ ਦੋਵਾਂ ਦੇ ਪੈਰੀਂ ਧਰਨ ਲਗਦਾ ਤਾਂ ਦੋਵੇਂ ਜਣੇ ਨੀਵੇਂ ਹੋਕੇ ਉਸ ਦੇ ਹੱਥ ਫੜ ਲੈਂਦੇ ਤੇ ਸ਼ਰਮਿੰਦਗੀ ਮਹਿਸੂਸ ਕਰਦੇਇਸ ਤਰ੍ਹਾਂ ਝਗੜਾ ਖ਼ਤਮ ਹੋ ਜਾਂਦਾਕੋਰਟ ਕਚਹਿਰੀ ਜਾਣ ਦੀ ਨੌਬਤ ਨਾ ਆਉਂਦੀਇਸ ਤਰ੍ਹਾਂ ਪਰਨੇ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਰਿਹਾ ਹੈਅੱਜ ਕੱਲ੍ਹ ਇਹ ਪਟਕੇ ਦਾ ਰੂਪ ਧਾਰਨ ਕਰ ਚੁੱਕਿਆ ਹੈਕੋਈ ਪੀਲਾ, ਕੋਈ ਚੈੱਕਦਾਰ, ਕੋਈ ਸਫੈਦ ਤੇ ਕੋਈ ਰਾਜਨੀਤਕ ਪਾਰਟੀ ਦੇ ਨਿਸ਼ਾਨ ਵਾਲਾ ਪਟਕਾ ਪਾ ਕੇ ਪਰਨਾ ਸੱਭਿਆਚਾਰ ਨੂੰ ਅੱਗੇ ਵਧਾ ਰਿਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author