SurinderSharmaNagra7“ਗੱਲਾਂ ਕਰਦਿਆਂ ਉਸ ਨੇ ਮੇਰੇ ਵੱਲ ਵੇਖ ਕੇ ਕਿਹਾ, ਆਹ ਮੁੰਡਾ ਠੀਕ ਹੈ। ਚਾਚਾ ਜੀ ਕਹਿੰਦੇ ...”
(22 ਜੂਨ 2024)
ਇਸ ਸਮੇਂ ਪਾਠਕ: 180.


ਦੇਸ਼ ਆਜ਼ਾਦ ਹੋਏ ਨੂੰ ਅਜੇ ਬਹੁਤੇ ਸਾਲ ਨਹੀਂ ਹੋਏ ਸਨ
ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪਰਵਾਨਿਆਂ ਦੀਆਂ ਕਥਾ, ਕਹਾਣੀਆਂ ਤੇ ਕਵੀਸ਼ਰੀਆਂ ਵਿੱਚ ਆਮ ਚਰਚਾ ਹੁੰਦੀ ਰਹਿੰਦੀ ਸੀਕਮਿਊਨਿਸਟ ਲਹਿਰ ਪੂਰੀ ਤਰ੍ਹਾਂ ਜ਼ੋਰ ਫੜ ਚੁੱਕੀ ਸੀਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਆਪਣੀ ਸਾਖ ਪੈਦਾ ਕਰਨ ਲਈ ਕਾਮਰੇਡ ਡਰਾਮਿਆਂ ਦਾ ਪ੍ਰਦਰਸ਼ਨ ਆਮ ਹੀ ਕਰਦੇ ਰਹਿੰਦੇ ਸਨਉਨ੍ਹਾਂ ਡਰਾਮਿਆਂ ਵਿੱਚ ਸਮਾਜਿਕ ਬੁਰਾਈਆਂ ਬਾਰੇ, ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਯੋਧਿਆਂ ਬਾਰੇ ਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਡਰਾਮੇ ਕਰਦੇ ਹੁੰਦੇ ਸਨਨਾਟਕਾਂ ਦੇ ਵਿੱਚੋ-ਵਿੱਚ ਹਾਸਾ ਠੱਠਾ ਵੀ ਬਹੁਤ ਹੁੰਦਾ ਸੀਲੋਕ ਗ਼ੁਲਾਮੀ ਤੋਂ ਬਾਹਰ ਆਏ ਸਨ ਤੇ ਕੋਈ ਵੀ ਅਜਿਹਾ ਪ੍ਰੋਗਰਾਮ ਹੁੰਦਾ ਜੁੜ ਕੇ ਬੈਠਦੇ ਤੇ ਧਿਆਨ ਨਾਲ ਪ੍ਰੋਗਰਾਮ ਸੁਣਦੇਪਿੰਡਾਂ ਵਿੱਚ ਅਨਪੜ੍ਹਤਾ ਬਹੁਤ ਸੀ, ਇਸ ਲਈ ਨਵੀਂ ਤੋਂ ਨਵੀਂ ਜਾਣਕਾਰੀ ਹਾਸਲ ਕਰਨ ਲਈ ਪਿੰਡਾਂ ਦੇ ਲੋਕ ਉਤਸ਼ਾਹਿਤ ਰਹਿੰਦੇ ਸਨ

ਇਹ ਤਕਰੀਬਨ 1964 ਦੀ ਗੱਲ ਹੈ, ਮੈਂ ਉਦੋਂ ਚੌਥੀ ਜਮਾਤ ਵਿੱਚ ਪੜ੍ਹਦਾ ਸੀਪੇਂਡੂ ਰਹਿਣ ਸਹਿਣ ਕਰਕੇ ਕਾਫ਼ੀ ਹੁੰਦੜਹੇਲ ਸੀਇੱਕ ਦਿਨ ਮੇਰੇ ਚਾਚਾ ਜੀ, ਜਿਹੜੇ ਨਾਭੇ ਜੇਬੀਟੀ ਦਾ ਕੋਰਸ ਕਰਦੇ ਸਨ, ਨੇ ਆਕੇ ਦੱਸਿਆ ਕਿ ਕੱਲ੍ਹ ਨੂੰ ਇੱਕ ਕਾਮਰੇਡਾਂ ਦੀ ਟੋਲੀ ਪਿੰਡ ਵਿੱਚ ਡਰਾਮਾ ਖੇਲ੍ਹਣ ਆ ਰਹੀ ਹੈਕਿਉਂਕਿ ਮੇਰੇ ਚਾਚਾ ਜੀ ਤੇ ਪਿੰਡ ਦੇ ਉਨ੍ਹਾਂ ਦੇ ਹਮਜਮਾਤੀ ਵੀ ਪਿੰਡ ਪੱਧਰ ’ਤੇ ਨਾਟਕ ਵਗੈਰਾ ਖੇਡਦੇ ਰਹਿੰਦੇ ਸਨ ਤੇ ਸਾਹਿਤ ਨਾਲ ਵੀ ਜੁੜੇ ਹੋਏ ਸਨ, ਇਸ ਲਈ ਕਾਮਰੇਡ ਟੋਲੀ ਨੇ ਡਰਾਮਾ ਖੇਡਣ ਲਈ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਲਗਾਈਇਸ ਜ਼ਿੰਮੇਵਾਰੀ ਵਿੱਚ ਤਖਤਪੋਸ਼, ਗੈਸ ਲਾਲਟੈਣ ਦਾ ਪ੍ਰਬੰਧ, ਪੜਦਿਆਂ ਵਾਸਤੇ ਚਾਦਰਾਂ-ਫੁਲਕਾਰੀਆਂ ਤੇ ਦਰੀਆਂ ਵਗੈਰਾ ਅਤੇ ਬਾਹਰੋਂ ਆਇਆਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਸੀਐਤਵਾਰ ਦਾ ਦਿਨ ਸੀ, ਇਨ੍ਹਾਂ ਸਾਰਿਆਂ ਰਲ਼ ਕੇ ਦਿਨ ਵਿੱਚ ਸਾਮਾਨ ਇਕੱਠਾ ਕੀਤਾਬੁੱਘੇ ਦੇ ਦਰਵਾਜ਼ੇ ਸਾਹਮਣੇ ਬਹੁਤ ਖੁੱਲ੍ਹਾ ਚੌਗਾਨ ਸੀ। ਸਾਹਮਣੇ ਇੱਕ ਪਾਸੇ ਨਾਥ ਹਲਵਾਈ ਦੀ ਹੱਟੀ ਸੀ ਤੇ ਦੂਸਰੇ ਪਾਸੇ ਵਸਣ ਕੀ ਹਥਾਈ ਸੀਉੱਥੇ ਸਟੇਜ ਬਣਾ ਦਿੱਤੀ

ਚਾਰ ਕੁ ਵੱਜਦੇ ਨੂੰ ਕਾਮਰੇਡਾਂ ਦੀ ਟੋਲੀ ਆ ਗਈਉਨ੍ਹਾਂ ਦਮ ਮਾਰਿਆ ਤੇ ਚਾਹ ਪਾਣੀ ਪੀ ਕੇ ਆਪਣੀ ਤਿਆਰੀ ਕਰਨ ਲੱਗੇਪਿੰਡ ਵਿੱਚ ਚੌਕੀਦਾਰ ਤੋਂ ਹੋਕਾ ਦਿਵਾ ਦਿੱਤਾ ਕਿ ਵਸਣ ਕੀ ਹਥਾਈ ਸਾਹਮਣੇ ਬੁੱਘੇ ਦੇ ਦਰਵਾਜ਼ੇ ਮੋਹਰੇ ਅੱਜ ਰਾਤ ਨੂੰ ਸ਼ਹੀਦ ਭਗਤ ਸਿੰਘ ਦਾ ਡਰਾਮਾ ਖੇਡਿਆ ਜਾਣਾ, ਸਾਰੇ ਹੁੰਮ ਹੁੰਮਾ ਕੇ ਪੁੱਜਣਪਿੰਡਾਂ ਵਾਲਿਆਂ ਵਾਸਤੇ ਰਾਮ ਲੀਲਾ, ਕਾਮਰੇਡਾਂ ਦੇ ਡਰਾਮੇ, ਮਦਾਰੀ ਦਾ ਤਮਾਸ਼ਾ, ਬਾਜ਼ੀਗਰਾਂ ਵੱਲੋਂ ਪਾਈ ਜਾਣ ਵਾਲੀ ਬਾਜ਼ੀ, ਨਕਲੀਆਂ ਦੀ ਹਾਸੇ ਠੱਠੇ ਦੀ ਮਹਿਫ਼ਿਲ ਤੇ ਕਵੀਸ਼ਰੀਏ, ਇਹ ਸਾਰੇ ਮਨੋਰੰਜਨ ਦੇ ਸਾਧਨ ਸਨ

ਮਾਘ ਦਾ ਮਹੀਨਾ ਖ਼ਤਮ ਹੋਣ ਜਾ ਰਿਹਾ ਸੀਕਣਕ ਗੋਡੇ ਗੋਡੇ ਹੋ ਗਈ ਸੀ ਤੇ ਆਡਾਂ ਵਿੱਚ ਬੀਜੀ ਸਰ੍ਹੋਂ ਨੂੰ ਪੀਲ਼ੇ ਫੁੱਲ ਪੈਣੇ ਸ਼ੁਰੂ ਹੋ ਚੁੱਕੇ ਸਨਸਵੇਰ ਵੇਲੇ ਜਦੋਂ ਖੇਤਾਂ ਵੱਲ ਜੰਗਲ ਪਾਣੀ ਜਾਂਦੇ ਤਾਂ ਕਣਕ ਉੱਪਰ ਪਈਆਂ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕਦੀਆਂ ਠੰਢ ਦਾ ਮੌਸਮ ਸੀ ਪਰ ਦਿਨੇਂ ਮੌਸਮ ਮਿੱਠਾ ਮਿੱਠਾ ਸੀਸ਼ਾਮ ਨੂੰ ਗੈਸ ਲਾਲਟੈਣਾਂ ਦਾ ਪ੍ਰਬੰਧ ਹੋ ਗਿਆ, ਤਖਤਪੋਸ਼ਾਂ ਦੇ ਦੋਨੇਂ ਪਾਸੇ ਬਾਂਸ ਗੱਡ ਕੇ, ਸਾਈਡਾਂ ’ਤੇ ਰੱਸੀਆਂ ਨਾਲ ਬਾਂਸ ਬੰਨ੍ਹ ਕੇ ਅੱਗੇ ਫੁਲਕਾਰੀਆਂ ਜੋੜ ਕੇ ਮੁੱਖ ਪੜਦਾ ਟੰਗ ਦਿੱਤਾ ਤੇ ਪਿਛਲੇ ਪਾਸੇ ਚਾਦਰਾ ਜੋੜ ਕੇ ਪੜਦਾ ਲਾ ਦਿੱਤਾ ਤਾਂ ਕਿ ਡਰਾਮੇ ਦੇ ਕਿਰਦਾਰ ਆਪਣੀ ਤਿਆਰੀ ਕਰ ਸਕਣਇਸ ਤਰ੍ਹਾਂ ਸਟੇਜ ਬਣ ਗਈ, ਲੋਕ ਆਉਣੇ ਸ਼ੁਰੂ ਹੋ ਗਏਅਸੀਂ ਵੀ ਆਪਣੀ ਖੇਸੀ ਦੀ ਬੁੱਕਲ ਮਾਰ ਕੇ ਸਟੇਜ ਦੇ ਮੋਹਰੇ ਬੈਠ ਗਏਟੋਲੀ ਦਾ ਇੰਨਚਾਰਜ ਮੇਰੇ ਚਾਚਾ ਜੀ ਨਾਲ ਘੁਸਰ ਮੁਸਰ ਕਰਦਾ ਦਿਸਿਆ ਮੈਂ ਵੀ ਨੇੜੇ ਜਿਹੇ ਹੋ ਕੇ ਉਤਸੁਕਤਾ ਨਾਲ ਉਨ੍ਹਾਂ ਦੀ ਗੱਲ ਸੁਣਨ ਲੱਗਿਆਉਹ ਚਾਚਾ ਜੀ ਨੂੰ ਕਹਿ ਰਿਹਾ ਸੀ ਕਿ ਭਗਤ ਸਿੰਘ ਦੀ ਭੈਣ ਦਾ ਰੋਲ ਕਰਨ ਵਾਲਾ ਮੁੰਡਾ ਬਿਮਾਰ ਹੋਣ ਕਰਕੇ ਨਹੀਂ ਆਇਆ, ਜੇਕਰ ਤੁਹਾਡੇ ਕੋਈ ਅਣਦਾੜ੍ਹੀਆ ਮੁੰਡਾ ਹੈ ਤਾਂ ਉਸ ਦੇ ਜਨਾਨਾ ਸੂਟ ਪਹਿਨਾਕੇ ਤਿਆਰ ਕਰ ਲਓ ਉਸ ਨੇ ਡਾਇਲਾਗ ਕੋਈ ਨਹੀਂ ਬੋਲਣੇ, ਬੱਸ ਜੇਲ੍ਹ ਵਿੱਚ ਭਗਤ ਸਿੰਘ ਦੀ ਰੋਟੀ ਲੈ ਕੇ ਜਾਣਾ ਹੈਗੱਲਾਂ ਕਰਦਿਆਂ ਉਸ ਨੇ ਮੇਰੇ ਵੱਲ ਵੇਖ ਕੇ ਕਿਹਾ, ਆਹ ਮੁੰਡਾ ਠੀਕ ਹੈ। ਚਾਚਾ ਜੀ ਕਹਿੰਦੇ ਆਪਣਾ ਹੀ ਮੁੰਡਾ ਹੈ, ਕੋਈ ਗੱਲ ਨਹੀਂ ਇਹਨੂੰ ਤਿਆਰ ਕਰ ਦਿੰਦੇ ਹਾਂਲਓ ਜੀ, ਘਰੋਂ ਲੇਡੀਮਿੰਟਨ (ਇੱਕ ਸਿਲਕਨੁਮਾ ਕੱਪੜਾ) ਦਾ ਸੂਟ ਲਿਆ ਕੇ ਮੇਰੇ ਪਵਾ ਦਿੱਤਾ ਤੇ ਸਟੇਜ ਦੇ ਪਿੱਛੇ ਪੜਦੇ ਪਿੱਛੇ ਬਿਠਾ ਦਿੱਤਾਮੇਰੀ ਵਾਰੀ ਤਾਂ ਭਗਤ ਸਿੰਘ ਨੂੰ ਜੇਲ੍ਹ ਹੋਣ ਤੋਂ ਬਾਅਦ ਆਉਣੀ ਸੀਡਰਾਮਾ ਚਲਦਾ ਰਿਹਾ, ਸਟੇਜ ’ਤੇ ਨਾਅਰੇ ਲੱਗਦੇ ਰਹੇਭਗਤ ਸਿੰਘ ਦਾ ਰੋਲ ਇੱਕ ਮੁੱਛ ਫੁੱਟ ਗੱਭਰੂ ਕਰ ਰਿਹਾ ਸੀ। ਬੜਾ ਜੋਸ਼ੀਲਾ ਤੇ ਦਮਦਾਰ ਕਿਰਦਾਰ ਨਿਭਾਅ ਰਿਹਾ ਸੀਉਸ ਨੇ ਬੁਲੰਦ ਆਵਾਜ਼ ਵਿੱਚ ਨਾਅਰਾ ਲਾਇਆ,

ਨਹੀਂ ਪ੍ਰਵਾਹ ਮੈਂਨੂੰ ਫਾਂਸੀ ਦੀ,
ਵਤਨ ਲਈ ਮਰਨਾ ਧਰਮ ਮੇਰਾ।
ਭਾਰਤ ਮਾਂ ਆਜ਼ਾਦ ਕਰਾਉਣੀ ਹੈ,
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ।

ਨਾਅਰਾ ਸੁਣ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ ਡਰਾਮਾ ਦੇਖਦੇ ਹੋਏ ਲੋਕਾਂ ਵਿੱਚ ਜੋਸ਼ ਭਰਦਾ ਜਾ ਰਿਹਾ ਸੀਪਰ ਮੈਂ ਠੰਢ ਵਿੱਚ ਸੁੰਗੜਿਆ ਬੈਠਾ ਰਿਹਾਰਾਤ ਨੂੰ ਠੰਢ ਵੀ ਕਾਫ਼ੀ ਸੀ ਤੇ ਉੱਤੋਂ ਸਿਲਕੀ ਸੂਟ, ਮੇਰਾ ਤਾਂ ਬੁਰਾ ਹਾਲ ਹੋ ਗਿਆ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਸਿਰ ’ਤੇ ਭੱਤਾ ਰੱਖ ਕੇ ਕੰਬਦਾ ਹੋਇਆ ਭਗਤ ਸਿੰਘ ਲਈ ਬਣਾਈ ਨਕਲੀ ਜੇਲ੍ਹ ਤਕ ਮਸਾਂ ਪਹੁੰਚਿਆਐਕਟ ਤਾਂ ਮੇਰਾ ਸਹੀ ਹੋ ਗਿਆ ਪਰ ਕਾਂਬੇ ਦਾ ਬੁਖਾਰ ਹੁੰਮ ਹੁੰਮਾ ਕੇ ਚੜ੍ਹ ਗਿਆਚਾਚਾ ਮੇਰਾ ਮੈਨੂੰ ਘਰ ਲੈ ਗਿਆ, ਦੁੱਧ ਗਰਮ ਕਰਕੇ ਪਿਲਾਇਆ ਤੇ ਦੋਹਰੀ ਰਜਾਈ ਦੇ ਕੇ ਮੰਜੇ ’ਤੇ ਪਾਕੇ ਆਇਆਉਦੋਂ ਕਿਹੜਾ ਕੋਈ ਘਰ ਵਿੱਚ ਦਵਾਈ ਹੁੰਦੀ ਸੀਡਰਾਮਾ ਤਾਂ ਪਤਾ ਨਹੀਂ ਕਦੋਂ ਖਤਮ ਹੋਇਆ ਪਰ ਮੇਰਾ ਬੁਖਾਰ ਤਿੰਨ ਦਿਨ ਨਹੀਂ ਉੱਤਰਿਆ

ਦਾਦੇ ਮੰਗਾਉਣਿਆਂ ਨੇ ਮੇਰਾ ਫੁੱਲ ਵਰਗਾ ਸੋਹਲ ਪੋਤਾ ਬਿਮਾਰ ਕਰਕੇ ਰੱਖ’ਤਾ, ਲਗਦੇ ਡਰਾਮਿਆਂ ਦੇ!” ਮੇਰੀ ਦਾਦੀ ਚਾਚੇ ਹੁਰਾਂ ਨੂੰ ਗਾਲ਼ਾਂ ਕੱਢਦੀ ਸੀ ਥੱਕਦੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5075)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author