SurinderSharmaNagra7ਪਿੰਡਾਂ ਵਿੱਚ ਇੱਕੋ ਜਿਹੇ ਨਾਂ ਹੋਣ ਕਾਰਨ ਪਰਿਵਾਰ ਦੀ ਪਛਾਣ ਮੁਸ਼ਕਿਲ ਹੋ ਜਾਂਦੀ ਸੀ। ਫਿਰ ਪਰਿਵਾਰ ਦੀ ਪਈ ਅੱਲ ਤੋਂ ...
(4 ਫਰਵਰੀ 2024)
ਇਸ ਸਮੇਂ ਪਾਠਕ: 530.


ਜਦੋਂ ਮਨੁੱਖ ਬਾਂਦਰ ਤੋਂ ਬੰਦਾ ਬਣਨ ਦੀ ਪ੍ਰਕਿਰਿਆ ਵਿੱਚੋਂ ਲੰਘਿਆ ਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਕਿਸੇ ਭਾਸ਼ਾ ਦਾ ਪ੍ਰਯੋਗ ਵਰਤੋਂ ਵਿੱਚ ਲਿਆਉਣਾ ਪਿਆ
ਜਾਨਵਰ ਜਾਂ ਪੰਛੀ ਆਪਣੀਆਂ ਵੱਖਰੀਆਂ ਵੱਖਰੀਆਂ ਆਵਾਜ਼ਾਂ ਰਾਹੀਂ ਆਪਸ ਵਿੱਚ ਵਾਰਤਾਲਾਪ ਕਰਦੇ ਹਨ, ਜਿਸ ਤਰ੍ਹਾਂ ਕੁੱਤਾ ਭੌਂਕਦਾ ਹੈ, ਬਿੱਲੀ ਮਿਆਉਂ ਦੀ ਆਵਾਜ਼ ਕੱਢਦੀ ਹੈ ਤੇ ਸ਼ੇਰ ਦਹਾੜਦਾ ਹੈ ਇਹ ਬੜੀਆਂ ਸਰਲ ਆਵਾਜ਼ਾਂ ਹਨਇਸ ਤਰ੍ਹਾਂ ਮਨੁੱਖ ਵੀ ਤਰ੍ਹਾਂ ਤਰ੍ਹਾਂ ਦੀਆਂ ਆਵਾਜਾਂ ਕੱਢ ਕੇ ਆਪਣਾ ਕੰਮ ਚਲਾਉਂਦਾ ਰਿਹਾਮਨੁੱਖਾਂ ਦਰਮਿਆਨ ਭਾਸ਼ਾ ਦਾ ਵਿਕਾਸ ਦੋ ਤਰ੍ਹਾਂ ਨਾਲ ਹੋਇਆ, ਇੱਕ ਸੰਕੇਤਕ ਜਿਵੇਂ ਚਿੱਤਰ ਬਣਾਉਣਾ, ਡਰਾਇੰਗ ਬਣਾ ਕੇ, ਨੱਚ ਕੇ ਜਾਂ ਐਕਟਿੰਗ ਕਰਕੇ, ਅੱਗ ਵਾਲ ਕੇ, ਹਥਿਆਰਾਂ ਦੀ ਟੁਣਕਾਰ ਨਾਲ ਆਪਣੀ ਗੱਲ ਸਮਝਾਉਣਾਦੂਸਰਾ ਭਿੰਨ ਭਿੰਨ ਆਵਾਜ਼ ਵਿੱਚ ਬੋਲਣਾਪੰਛੀ ਅਤੇ ਜਾਨਵਰ ਘੱਟੋ ਘੱਟ ਦਸ ਤਰ੍ਹਾਂ ਦੀਆਂ ਆਵਾਜ਼ ਕੱਢਦੇ ਹਨ ਪਰ ਮਨੁੱਖ ਇਸ ਤੋਂ ਵੀ ਵੱਧ ਗਿਣਤੀ ਵਿੱਚ ਆਵਾਜ਼ ਕੱਢਣ ਦੇ ਮਾਹਿਰ ਸਨ ਕਿਉਂਕਿ ਪੰਛੀਆਂ ਅਤੇ ਜਾਨਵਰਾਂ ਨਾਲੋਂ ਮਨੁੱਖ ਦਾ ਦਿਮਾਗ਼ ਵਧੇਰੇ ਵਿਕਸਿਤ ਹੁੰਦਾ ਹੈਕਿਸੇ ਸਮੇਂ ਉਹ ਆਵਾਜ਼ਾਂ ਬਣਾਉਣ ਦਾ ਬਦਲ ਬਣ ਗਏ ਤੇ ਸੰਕੇਤਾਂ ਤੇ ਸਰੀਰਕ ਇਸ਼ਾਰਿਆਂ ਤੋਂ ਸ਼ਬਦ ਬਣ ਗਏ

ਇਸ ਤਰ੍ਹਾਂ ਦੱਸਣ ਲਈ ਤੇ ਸੰਬੋਧਨ ਕਰਨ ਲਈ ਨਾਮ ਰੱਖਣ ਦੀ ਪ੍ਰਕਿਰਿਆ ਸ਼ੁਰੂ ਹੋਈਜਿਵੇਂ ਇੰਡੀਆ ਵਿੱਚ ਰਹਿੰਦੇ ਇੱਕ ਪੇਂਡੂ ਕਬੀਲੇ ‘ਭਾਰਤਾ’ ਤੋਂ ਭਾਰਤ ਸ਼ਬਦ ਹੋਂਦ ਵਿੱਚ ਆਇਆਇੰਡਸ ਸ਼ਬਦ ਤੋਂ ਇੰਡੀਆ ਸ਼ਬਦ ਦੀ ਉਤਪਤੀ ਹੋਈ ਤੇ ਇਸੇ ਤੋਂ ਹਿੰਦ ਤੇ ਫਿਰ ਹਿੰਦੁਸਤਾਨ ਬਣਿਆ ਕੁਝ ਪੁਰਾਤਨ ਸ਼ਬਦ, ਜੰਬੂਦੀਪ, ਆਰਿਆਵਰਤਾ ਵਗੈਰਾ ਇਸ ਤਰ੍ਹਾਂ ਮਨੁੱਖਾਂ ਦੇ ਨਾਂ, ਵਨਾਸਪਤੀ ਦੇ ਨਾਂ, ਬ੍ਰਹਿਮੰਡ ਵਿੱਚ ਹਰ ਸ਼ੈਅ ਦੇ ਨਾਂ ਹੋਂਦ ਵਿੱਚ ਆਏ ਸਮੇਂ ਅਤੇ ਹਾਲਾਤ ਅਨੁਸਾਰ ਨਾਂ ਰੱਖਣ ਦਾ ਸਿਲਸਿਲਾ ਚੱਲਿਆਪ੍ਰਭੂ ਵਿੱਚ ਆਸਥਾ ਰੱਖਣ ਵਾਲਿਆਂ ਨੇ ਗ੍ਰਹਿ ਜਾਂ ਦੇਵੀ ਦੇਵਤਿਆਂ ਦੇ ਨਾਂ ’ਤੇ ਇਨਸਾਨਾਂ ਦੇ ਨਾਮ ਰੱਖਣੇ ਸ਼ੁਰੂ ਕੀਤੇਜੰਗਾਂ ਜਾਂ ਲੜਾਈਆਂ ਦੇ ਦੌਰ ਵਿੱਚ ਅਜਿਹੇ ਨਾਂ ਹੋਂਦ ਵਿੱਚ ਆਏ ਜਿਵੇਂ, ਜਰਨੈਲ ਸਿੰਘ, ਕਰਨੈਲ ਸਿੰਘ, ਫੌਜਾ ਸਿੰਘ, ਸੂਰਮਾ ਸਿੰਘ ਤੇ ਬਹਾਦਰ ਸਿੰਘ ਆਦਿਸਮੇਂ ਮੁਤਾਬਕ ਨਾਂਵਾ ਵਿੱਚ ਬਦਲਾਅ ਆਉਂਦਾ ਰਿਹਾ

ਪਿੰਡਾਂ ਵਿੱਚ ਇੱਕੋ ਜਿਹੇ ਨਾਂ ਹੋਣ ਕਾਰਨ ਪਰਿਵਾਰ ਦੀ ਪਛਾਣ ਮੁਸ਼ਕਿਲ ਹੋ ਜਾਂਦੀ ਸੀਫਿਰ ਪਰਿਵਾਰ ਦੀ ਪਈ ਅੱਲ ਤੋਂ ਪਛਾਣ ਹੁੰਦੀ ਸੀਜੇਕਰ ਕਿਸੇ ਬਾਹਰੋਂ ਆਏ ਪ੍ਰਦੇਸੀ ਨੇ ਪੁੱਛਣਾ ਕਿ ਸੁਰਜੀਤ ਸਿੰਘ ਦੇ ਘਰ ਜਾਣਾ ਹੈ ਤਾਂ ਅੱਗੋਂ ਵਾਲਾ ਕਹਿੰਦਾ, ਕਿਹੜਾ ਸੁਰਜੀਤ ਸਿੰਘ? ਫਿਰ ਅੱਲ ਨਾਲ ਸੰਬੋਧਨ ਕਰ ਕੇ ਦੱਸਣਾ, “ਅੱਛਾ! ਸੁਰਜੀਤ ਡਾਂਗਮਾਰਾਂ ਦੇ ਘਰ ਜਾਣਾ ਹੈ” ਅੱਲ ਪੈਣ ਦਾ ਮੁੱਖ ਕਾਰਨ ਉਸ ਪਰਿਵਾਰ ਵਿੱਚ ਕੋਈ ਅਜਿਹਾ ਕਾਰਨਾਮਾ ਹੋਇਆ ਹੁੰਦਾ ਸੀ, ਜਿਸ ਤੋਂ ਪਰਿਵਾਰ ਦੀ ਅੱਲ ਪੈ ਜਾਂਦੀ ਸੀਸਾਡੇ ਪਿੰਡ ਲਗਭਗ ਹਰ ਪਰਿਵਾਰ ਨਾਲ ਅੱਲ ਜੁੜੀ ਹੋਈ ਹੈਇੱਥੇ ਇੱਕ ਗਲ਼ੀ ਦਾ ਨਾਂ ਉਸ ਵਿੱਚ ਰਹਿਣ ਵਾਲੇ ਮਨੁੱਖਾਂ, ਜਿਹੜੇ ਕਿ ਆਮ ਆਦਮੀ ਨਾਲੋਂ ਲੰਬੇ ਕੱਦ ਦੇ ਹੁੰਦੇ ਸਨ, ਲੰਬੜਾ ਦੀ ਗਲ਼ੀ ਪੈ ਗਿਆਇਹ ਨਾਂ ਹੌਲ਼ੀ ਹੌਲ਼ੀ ਬਿਗੜ ਕੇ ਲੂੰਬੜਾਂ ਦੀ ਗਲ਼ੀ ਬਣ ਗਿਆਇਸ ਤਰ੍ਹਾਂ ਵੱਡੇ ਬਾਰ ਵਾਲਿਆਂ ਦਾ ਲਾਣਾਉਨ੍ਹਾਂ ਦੇ ਘਰ ਦਾ ਦਰਵਾਜ਼ਾ ਆਮ ਲੋਕਾਂ ਦੇ ਦਰਵਾਜ਼ਿਆਂ ਨਾਲੋਂ ਡੇਢ ਗੁਣਾ ਵੱਡਾ ਸੀਇੱਕ ਲਾਣਾ ਊਠਾਂ ਵਾਲਿਆਂ ਦਾ ਵੱਜਦਾ ਸੀਕਹਿੰਦੇ ਚਾਰ-ਪੰਜ ਪੁਸ਼ਤਾਂ ਪਹਿਲਾਂ ਉਨ੍ਹਾਂ ਦੇ ਵਡੇਰੇ ਊਠ ਰੱਖਦੇ ਸਨ, ਦੂਰ ਦੁਰਾਡੇ ਸ਼ਹਿਰਾਂ ਵਿੱਚ ਮਾਲ ਦੀ ਢੋਅ-ਢੁਆਈ ਦਾ ਕਾਰੋਬਾਰ ਕਰਦੇ ਸਨ

ਇਸ ਤਰ੍ਹਾਂ ਜਿਹੜੇ ਹੋਰ ਪਿੰਡਾਂ ਤੋਂ ਕਿਸੇ ਰੂਪ ਵਿੱਚ ਆ ਕੇ ਪਿੰਡ ਵਿੱਚ ਵਸੇ ਹੁੰਦੇ ਜਿਵੇਂ ਘਰ ਜੁਆਈ ਜਾਂ ਬੇ ਔਲਾਦ ਦੀ ਜ਼ਮੀਨ ਨਾਂ ਲੱਗ ਜਾਣੀ ਆਦਿ, ਉਨ੍ਹਾਂ ਦੀ ਉਸੇ ਪਿੰਡ ਦੀ ਅੱਲ ਪੈ ਜਾਣੀਜਿਵੇਂ ਛਾਹੜੀਏ, ਛਾਹੜ ਪਿੰਡ ਤੋਂ ਆਏ ਹੋਏ, ਘਾਬਦਾਂ ਵਾਲੇ ਘਾਬਦਾਂ ਤੋਂ ਆ ਕੇ ਵਸੇ, ਗੁਰਸਰੀਏ ਗੁਰਸਰ ਸੁਧਾਰ ਤੋਂ, ਚੌਂਦੇ ਵਾਲੇ ਚੌਂਦਾ ਪਿੰਡ ਤੋਂ ਆਏ ਹੋਏ, ਰਾਇਪੁਰੀਏ, ਕਿਲਾ ਰਾਇਪੁਰ ਤੋਂ ਆ ਕੇ ਰਹਿਣ ਲੱਗੇਇਸ ਤਰ੍ਹਾਂ, ਚੋਲਟੇ, ਮੋਹੜੇ, ਬੱਕਰੀਆਂ ਆਲ਼ੇ, ਭੰਗਾਲਾਂ ਦੇ, ਹਿੰਡੂਆਂ, ਵਰੜਿਆਂ ਦੇ, ਘੋੜ ਚੜ੍ਹਿਆਂ ਦੇ (ਇਨ੍ਹਾਂ ਦਾ ਕੋਈ ਵਡੇਰਾ ਰਾਜੇ ਦੀ ਘੋੜ-ਫੌਜ ਵਿੱਚ ਸ਼ਾਮਲ ਸੀ ਤਾਂ ਇਨ੍ਹਾਂ ਨੂੰ ਘੋੜ-ਚੜ੍ਹਿਆਂ ਦੀ ਅੱਲ ਪੈ ਗਈ।) ਪਿੱਛੇ ਕੋਈ ਨਾ ਕੋਈ ਕਹਾਣੀ ਸੀ, ਜਿਹੜੀ ਬਾਅਦ ਵਿੱਚ ਅੱਲ ਬਣ ਗਈ

ਦਫ਼ੇਦਾਰ ਰਿਆਸਤੀ ਮੁਲਾਜ਼ਮ ਹੁੰਦੇ ਸਨਇਨ੍ਹਾਂ ਦੀ ਡਿਊਟੀ ਨਹਿਰ ਦੀ ਪਟੜੀ ਉੱਤੇ ਡੰਗਰ ਪਸ਼ੂਆਂ ਨੂੰ ਚੜ੍ਹਨ ਤੋਂ ਰੋਕਣ ਦੀ ਸੀਪਟੜੀ ਨਹਿਰ ਕਿਨਾਰੇ ਆਉਣ ਜਾਣ ਦਾ ਇੱਕ ਵਧੀਆ ਸਾਧਨ ਸੀਨਹਿਰ ਉੱਪਰ ਦਸ-ਪੰਦਰਾਂ ਮੀਲ ਦੇ ਵਕਫ਼ੇ ਨਾਲ ਆਰਾਮ ਘਰ ਬਣੇ ਹੋਏ ਸਨਰਿਆਸਤ ਦੇ ਅਧਿਕਾਰੀ ਜਾਂ ਅਹਿਲਕਾਰ ਉਸ ਪਟੜੀ ਉੱਪਰ ਦੀ ਲੰਘਦੇਜਿੱਥੇ ਕਿਤੇ ਨੇੜੇ ਆਰਾਮ ਘਰ ਆਉਂਦਾ ਤਾਂ ਆਰਾਮ ਕਰਦੇਦਫ਼ੇਦਾਰ ਪਟੜੀ ਉੱਪਰ ਡੰਗਰ ਚੜ੍ਹਨ ਨਹੀਂ ਦਿੰਦੇ ਸਨ ਤਾਂ ਕਿ ਅਹਿਲਕਾਰਾਂ ਦੇ ਸਫ਼ਰ ਵਿੱਚ ਵਿਘਨ ਨਾ ਪਵੇਜੇਕਰ ਕੋਈ ਡੰਗਰ ਭੁੱਲ ਭੁਲੇਖੇ ਪਟੜੀ ’ਤੇ ਚੜ੍ਹ ਜਾਂਦਾ ਤਾਂ ਦਫ਼ੇਦਾਰ ਉਸ ਨੂੰ ਘੇਰ ਕੇ ਨਹਿਰ ’ਤੇ ਬਣੇ ਵਾਗਲ਼ ਵਿੱਚ ਬੰਦ ਕਰਕੇ ਫਾਟਕ ਲਗਾ ਦਿੰਦਾਜਦੋਂ ਪਸ਼ੂ ਦੇ ਮਾਲਕ ਨੂੰ ਪਤਾ ਲਗਦਾ ਤਾਂ ਉਹ ਜੁਰਮਾਨਾ ਭਰ ਕੇ ਦਫ਼ੇਦਾਰ ਤੋਂ ਪਸ਼ੂ ਛੁਡਵਾ ਲੈਂਦਾਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ‘ਦਫ਼ੇਦਾਰਾਂ ਦੇ’ ਅੱਲ ਪੈ ਗਈਇੱਕ ਕਹਾਵਤ ਵੀ ਮਸ਼ਹੂਰ ਹੋਈ ਸੀਜਦੋਂ ਕੋਈ ਬੰਦਾ ਮੁਸ਼ਕਿਲ ਵਿੱਚ ਹੁੰਦਾ, ਕਿਸੇ ਨੂੰ ਮਦਦ ਦੀ ਫਰਿਆਦ ਕਰਦਾ ਤਾਂ ਅੱਗੋਂ ਉਹ ਜਵਾਬ ਦਿੰਦਾ ਕਿ ‘ਦੱਸ! ਤੇਰੀ ਕਿਹੜਾ ਗਾਂ ਫਾਟਕੀਂ ਆਈ ਹੋਈ ਹੈ, ਕਰ ਦਿੰਦੇ ਹਾਂ ਮਦਦ, ਐਨਾ ਤੱਤਾ ਨਾ ਚੱਲ

ਇਸ ਤਰ੍ਹਾਂ ਇੱਕ ਜਿਮੀਦਾਰਾਂ ਦੇ ਪਰਿਵਾਰ ਨੂੰ ‘ਕਲਕੱਤੇ ਵਾਲੇ’ ਕਹਿ ਕੇ ਬੁਲਾਉਂਦੇ ਸਨਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਪਹਿਲੀਆਂ ਵਿੱਚ ਕਲਕੱਤੇ ਟਰੱਕ ਡਰਾਈਵਰੀ ਕਰਦੇ ਸਨਹੌਲ਼ੀ ਹੌਲ਼ੀ ਚੰਗੀਆਂ ਕਮਾਈਆਂ ਕੀਤੀਆਂ, ਪਿੰਡ ਆ ਕੇ ਜ਼ਮੀਨ ਖਰੀਦ ਲਈ ਤੇ ਖੇਤੀ ਕਰਨ ਲੱਗ ਪਏ ਤੇ ਲੋਕ ਉਨ੍ਹਾਂ ਨੂੰ ‘ਕਲਕੱਤੇ ਵਾਲੇ’ ਕਹਿਣ ਲੱਗ ਪਏ ਹਾਲਾਂਕਿ ਉਹ ਰਹਿਣ ਵਾਲੇ ਸਾਡੇ ਪਿੰਡ ਦੇ ਹੀ ਸਨ

ਬਾੜੇ ਆਲਿਆਂ’ ਦਾ ਇਸ ਤਰ੍ਹਾਂ ਇੱਕ ਪਰਿਵਾਰ ਸੀਇਨ੍ਹਾਂ ਦੇ ਬਜ਼ੁਰਗ ਖੇਤ ਦੇ ਆਲ਼ੇ ਦੁਆਲ਼ੇ ਵਾੜ ਲਾ ਕੇ ਖਰਬੂਜ਼ੇ ਬੀਜਦੇ ਸਨ ਤਾਂ ਉਨ੍ਹਾਂ ਨੂੰ ਵਾੜੇ ਆਲੇ ਕਹਿਣ ਲੱਗ ਪਏਪੰਸਾਰੀ ਦੀ ਹੱਟੀ ਵਾਲੇ ਪਰਿਵਾਰ ਨੂੰ ‘ਪੰਸਾਰੀਆਂ ਦੇ’ ਕਹਿ ਕੇ ਸੰਬੋਧਨ ਕਰਦੇ ਸਨ

ਚੋਲਟਿਆਂ ਦੀ ਅੱਲ ਪੈਣ ਦੀ ਇੱਕ ਰੌਚਕ ਕਹਾਣੀ ਹੈਕਹਿੰਦੇ ਹਨ ਕਿ ਪਰਿਵਾਰ ਦਾ ਕੋਈ ਬਜ਼ੁਰਗ ਬਾਕੀ ਪਿੰਡ ਦੇ ਸਾਥੀਆਂ ਨਾਲ ਸ਼ੇਰ ਚਾਰਨ ਜਾਂਦਾ ਹੁੰਦਾ ਸੀ (ਸ਼ੇਰ ਚਾਰਨ ਦਾ ਅਰਥ ਇਹ ਹੈ ਕਿ ਪਹਿਲੇ ਪਹਿਰ 2-3 ਵਜੇ ਸਵੇਰੇ ਲੋਕ ਆਪਣੀਆਂ ਮੱਝਾਂ ਚਾਰਨ ਲਈ ਚਰਾਂਦਾਂ ਵਿੱਚ ਚਲੇ ਜਾਂਦੇਪਹਿਲਾਂ ਬੀਆਬਾਨ ਇਲਾਕੇ ਹੁੰਦੇ ਸਨ, ਮੀਂਹ ਪੈਣ ਕਾਰਨ ਉਹ ਹਰਿਆਵਲ ਨਾਲ ਚਰਾਂਦ ਦਾ ਰੂਪ ਧਾਰਨ ਕਰ ਲੈਂਦੇ ਸਨਸਵੇਰੇ ਹਨੇਰਾ ਹੋਣ ਕਰਕੇ ਇਸ ਨੂੰ ਸ਼ੇਰ ਚਾਰਨਾ ਕਿਹਾ ਜਾਂਦਾ ਸੀ ਸਾਰੇ ਆਪਣੇ ਆਪਣੇ ਪਸ਼ੂਆਂ ਉੱਪਰ ਬੈਠ ਜਾਂਦੇ ਤੇ ਪਸ਼ੂ ਚਰੀ ਜਾਂਦੇ ਉੱਪਰ ਬੈਠਣ ਦਾ ਕਾਰਨ ਇਹ ਸੀ ਕਿ ਡੰਗਰ ਚੋਰ ਬਹੁਤ ਘੁੰਮਦੇ ਰਹਿੰਦੇ, ਕੋਈ ਸੁੰਨਾ ਡੰਗਰ ਮਿਲਦਾ ਫੌਰਨ ਚੋਰੀ ਕਰਕੇ ਲੈ ਜਾਂਦੇਇਸ ਕਰਕੇ ਉਹ ਬਜ਼ੁਰਗ ਉੱਪਰ ਬੈਠਾ ਮੱਝ ਚਾਰ ਰਿਹਾ ਸੀਕਿਤੇ ਮੱਝ ਨੇ ਉਸਦੇ ਦੜਾਕ ਦੇਣੇ ਪੂਛ ਮਾਰੀਉਸ ਬਜ਼ੁਰਗ ਨੂੰ ਲੱਗਿਆ ਕਿ ਕਿਸੇ ਚੋਰ ਨੇ ਡਾਂਗ ਮਾਰੀ ਹੈਉਸ ਨੇ ਉੱਚੀ ਉੱਚੀ ਰੌਲ਼ਾ ਪਾ ਦਿੱਤਾ, “ਚੋਲਟੇ! ਓਏ ਚੋਲਟੇ!” (ਚੋਰਟੇ ਓਏ ਚੋਰਟੇ! - ਸੰਪਾਦਕ) ਬਾਕੀ ਸਾਥੀਆਂ ਨੇ ਸੁਣਿਆ ਤੇ ਭੱਜ ਕੇ ਆ ਗਏਨੇੜੇ ਤੇੜੇ ਘੁੰਮ ਕੇ ਵੇਖਿਆ, ਉੱਥੇ ਕੋਈ ਨਹੀਂ ਸੀਦੂਰ ਦੂਰ ਤਕ ਕੋਈ ਚੋਰ ਨਜ਼ਰ ਨਹੀਂ ਆਇਆਸਾਰੇ ਕਹਿਣ ਲੱਗੇ, ‘ਐਥੇ ਤਾਂ ਕੋਈ ਚੋਰ ਨਹੀਂ ਦਿਖਦਾ, ਤੂੰ ਐਵੇਂ ਰੌਲ਼ਾ ਪਾਤਾਲਗਦਾ ਚੋਲਟੇ ਦਾ’ ਸਾਰੇ ਉਸ ਨੂੰ ‘ਚੋਲਟਾ - ਚੋਲਟਾ’ ਕਹਿ ਕੇ ਟਿੱਚਰਾਂ ਕਰਨ ਲੱਗ ਪਏਅਗਲੀਆਂ ਪੀੜ੍ਹੀਆਂ ਵਿੱਚ ਲੋਕ ਉਨ੍ਹਾਂ ਨੂੰ ਚੋਲਟੇ ਕਹਿਣ ਲੱਗ ਪਏ

ਇਸ ਤਰ੍ਹਾਂ ਵੱਖੋ-ਵੱਖ ਅੱਲਾਂ ਤੋਂ ਹੀ ਪਰਿਵਾਰ ਦੀ ਪਛਾਣ ਹੁੰਦੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4698)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author