SurinderSharmaNagra7ਮੇਰਾ ਮੱਥਾ ਠਣਕਿਆ ਤੇ ਮੈਂ ਬਾਜ਼ ਨੂੰ ਵੱਟਾ ਦਿਖਾ ਕੇ ਛਛਕੇਰ ਦਿੱਤਾ। ਉਹ ਉਡ ਕੇ ਲਾਗੇ ਦੀ ...
(28 ਜੂਨ 2023)


ਤਿੰਨ ਚਾਰ ਬਰਸਾਤਾਂ ਪੈਣ ਕਰਕੇ ਮੇਰੇ ਘਰ ਦੀ ਬਾੜੀ ਨੇ ਭਿੰਨ ਭਿੰਨ ਪ੍ਰਕਾਰ ਦੀ ਬਨਾਸਪਤੀ ਨਾਲ ਜੰਗਲ਼ ਦਾ ਰੂਪ ਧਾਰ ਲਿਆ ਸੀ
ਦੋ ਕੁ ਵਿਸਵੇ ਵਿੱਚ ਲਾਇਆ ਘਾਹ ਗਿੱਠ ਗਿੱਠ ਉੱਚਾ ਹੋ ਗਿਆ ਸੀਤੋਰੀ ਦੀ ਵੇਲ ਨੇ ਫੈਲਰਕੇ ਕਿੰਨੂ, ਮੁਸੱਮੀ ਤੇ ਅੰਬ ਦੇ ਬੂਟੇ ਨੂੰ ਚੰਗੀ ਤਰ੍ਹਾਂ ਢਕ ਲਿਆ ਸੀਅੰਬ ਦਾ ਬੂਟਾ ਅੰਬਾਂ ਨਾਲ ਲੱਦਿਆ ਹੋਣ ਕਰਕੇ ਧਰਤੀ ਨੂੰ ਛੋਹ ਰਿਹਾ ਸੀਸ਼ਿੰਗਾਰ ਦਾ ਬੂਟਾ ਪੂਰਾ ਵਧਕੇ ਕਾਰ ਖੜ੍ਹਾਉਣ ਲਈ ਬਣਾਏ ਸ਼ੈੱਡ ਨੂੰ ਜਾ ਲੱਗਿਆ ਸੀਪਾਰਕ ਦੇ ਆਲ਼ੇ ਦੁਆਲ਼ੇ ਲੱਗੀ ਫਾਕ੍ਰਸ ਫੈਲਰ ਕੇ ਆਉਣ ਜਾਣ ਵਿੱਚ ਦਿੱਕਤ ਕਰ ਰਹੀ ਸੀਲਗਪਗ ਸਾਰੀ ਬਗੀਚੀ ਦੀ ਕਾਂਟ ਛਾਂਟ ਹੋਣ ਵਾਲੀ ਸੀਰਾਮ ਪ੍ਰਸਾਦ ਮਾਲੀ ਮਹੀਨੇ ਵਿੱਚ ਚਾਰ ਵਾਰ ਬਗੀਚੀ ਸੰਵਾਰਨ ਆਉਂਦਾ ਸੀ, ਉਹ ਪੱਕਾ ਲੱਗਿਆ ਹੋਇਆ ਸੀ। ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਬਰਸਾਤਾਂ ਤੋਂ ਪਹਿਲਾਂ ਆਪਣੇ ਪਿੰਡ ਉੱਤਰ ਪ੍ਰਦੇਸ਼ ਚਲਾ ਗਿਆ ਸੀ ਕਿਉਂਕਿ ਉਸਦਾ ਪਿੰਡ ਗੰਗਾ ਨਦੀ ਦੀ ਮਾਰ ਹੇਠ ਆਉਂਦਾ ਸੀ, ਜਿਹੜੀ ਬਰਸਾਤਾਂ ਵਿੱਚ ਉੱਪਰ ਤੱਕ ਆ ਜਾਂਦੀ ਸੀਪਰਿਵਾਰ ਉਸਦਾ ਪਿੰਡ ਰਹਿੰਦਾ ਸੀ, ਇਸ ਲਈ ਉਹ ਸਾਂਭ ਸੰਭਾਲ ਲਈ ਬਰਸਾਤਾਂ ਤੋਂ ਪਹਿਲਾਂ ਆਪਣੇ ਪਿੰਡ ਚਲਾ ਜਾਂਦਾ ਸੀ

ਕੁਝ ਜੀਰੀ ਦੀ ਫ਼ਸਲ ਦੀ ਬਿਜਾਈ ਕਰਕੇ ਤੇ ਕੁਝ ਬਰਸਾਤਾਂ ਕਰਕੇ ਛੇਤੀ ਕੋਈ ਮਾਲੀ ਨਾ ਮਿਲਿਆਇਨ੍ਹਾਂ ਦਿਨਾਂ ਵਿੱਚ ਕੰਮਕਾਰ ਦਾ ਬੋਝ ਵਧ ਜਾਂਦਾ ਹੈਬਥੇਰੇ ਦੋਸਤਾਂ ਮਿੱਤਰਾਂ ਨੂੰ ਸੰਪਰਕ ਕੀਤਾ ਕਿ ਕੋਈ ਬਗੀਚੀ ਦੀ ਸਾਫ਼ ਸਫ਼ਾਈ ਲਈ ਮਾਲੀ ਮਿਲ਼ ਜਾਵੇ ਪਰ ਇੱਕ ਮਹੀਨਾ ਬੀਤ ਗਿਆ, ਕੋਈ ਨਾ ਮਿਲਿਆਆਖਿਰ ਮੇਰੀ ਜਾਣ ਪਛਾਣ ਕੰਮ ਆਈ। ਇੱਕ ਦੂਰ ਦੇ ਪਿੰਡ ਦਾ ਮੁੰਡਾ ਮਿਲ਼ ਗਿਆਪਹਿਲਾਂ ਉਹ ਕਿਸੇ ਨਰਸਰੀ ਵਿੱਚ ਕੰਮ ਕਰਦਾ ਸੀ, ਅੱਜ ਕੱਲ੍ਹ ਉਹ ਨਿੱਜੀ ਤੌਰ ’ਤੇ ਕੋਠੀਆਂ ਵਿੱਚ ਕੰਮ ਕਰਦਾ ਸੀਸੰਪਰਕ ਕਰੇ ਤੋਂ ਉਹ ਆ ਗਿਆ, ਕੰਮ ਦੇਖ ਗਿਆ ਤੇ ਆਪਣੀ ਮਿਹਨਤ ਤੈਅ ਕਰ ਕੇ ਗੱਲਬਾਤ ਪੱਕੀ ਕਰ ਗਿਆ ਨਿਸ਼ਚਿਤ ਤਾਰੀਖ ਤੇ ਉਹ ਆਪਣੇ ਲੁੜੀਂਦੇ ਔਜ਼ਾਰ ਲੈ ਕੇ ਆ ਗਿਆ

ਉਸ ਦਿਨ ਬਰੀਕ ਬਰੀਕ ਕਣੀਆਂ ਪੈ ਰਹੀਆਂ ਸਨਮੈਂ ਉਸ ਨੂੰ ਕਿਹਾ ਕਿ ਅਹ ਕਣੀਆਂ ਵਿੱਚ ਕੰਮ ਕਿਵੇਂ ਕਰੇਂਗਾ? ਉਸ ਨੇ ਕਿਹਾ, “ਪ੍ਰਵਾਹ ਨਾ ਕਰੋ, ਸਰਦਾਰ ਜੀ! ਦੇਖਦੇ ਜਾਓ, ਸਾਰਾ ਕੁਝ ਵਧੀਆ ਬਣਾ ਦੇਵਾਂਗਾਸਾਨੂੰ ਇਹ ਕਣੀਆਂ ਕੁਣੀਆਂ ਕੁਝ ਨਹੀਂ ਕਹਿੰਦੀਆਂ, ਸਗੋਂ ਅਜਿਹੇ ਮੌਸਮ ਵਿੱਚ ਕੰਮ ਕਰਕੇ ਆਨੰਦ ਆਉਂਦੈ

ਚਾਹ ਪਾਣੀ ਪੀ ਕੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾਸਭ ਤੋਂ ਪਹਿਲਾਂ ਮੈਂ ਉਸ ਨੂੰ ਫੈਲਰੀਆਂ ਵੇਲਾਂ ਨੂੰ ਛਾਂਗ ਕੇ ਸੈੱਟ ਕਰਨ ਲਈ ਕਿਹਾਉਸ ਨੇ ਵੇਲਾਂ ਛਾਂਗਣੀਆਂ ਸ਼ੁਰੂ ਕਰ ਦਿੱਤੀਆਂਜਦੋਂ ਉਹ ਸ਼ੈੱਡ ਹੇਠ ਵਧੀ ਵੇਲ ਨੂੰ ਕੱਟਣ ਲੱਗਿਆ ਤਾਂ ਉੱਥੋਂ ਇੱਕ ਚਿੜੀਆਂ ਦਾ ਆਲ੍ਹਣਾ ਸਣੇ ਬੋਟ ਹੇਠਾਂ ਡਿਗ ਪਿਆਮੈਂ ਉਸ ਨੂੰ ਪੁੱਛਿਆ ਕਿ ਇਹ ਕੀ ਗਿਰਿਆ ਹੈ? ਉਸਨੇ ਬੇਪਰਵਾਹੀ ਨਾਲ ਦੱਸਿਆ “ਜੀ, ਚਿੜੀਆਂ ਦਾ ਆਲ੍ਹਣਾ ਹੈ”?

ਮੈਂ ਉੱਠ ਕੇ ਦੇਖਿਆ, ਉਸ ਆਲ੍ਹਣੇ ਵਿੱਚ ਆਂਡਿਆਂ ਵਿੱਚੋਂ ਨਿਕਲੇ ਨਵੇਂ ਨਵੇਂ ਬੋਟ ਸਨਸ਼ਾਇਦ ਇੱਕ ਦੋ ਦਿਨਾਂ ਪਹਿਲਾਂ ਹੀ ਆਂਡਿਆਂ ਵਿੱਚੋਂ ਨਿਕਲੇ ਹੋਣਗੇ ਆਲ੍ਹਣਾ ਭਾਰਾ ਹੋਣ ਕਰਕੇ ਉਨ੍ਹਾਂ ਦੀ ਜਾਨ ਬਚ ਗਈਮੈਂ ਮਾਲੀ ਨੂੰ ਕਿਹਾ, “ਇਸ ਆਲ੍ਹਣੇ ਨੂੰ ਕਿਸੇ ਕੱਪੜੇ ਦੀ ਲੀਰ ਨਾਲ ਸਹਾਰਾ ਦੇ ਕੇ, ਸੰਭਾਲਕੇ ਉਸੇ ਜਗ੍ਹਾ ਬੰਨ੍ਹ ਦੇਵੇ ਤਾਂ ਕਿ ਇਨ੍ਹਾਂ ਦੇ ਮਾਂ ਪਿਓ ਚਿੜਾ ਚਿੜੀ ਇਨ੍ਹਾਂ ਨੂੰ ਲੱਭਦੇ ਨਾ ਫ਼ਿਰਨਇਨ੍ਹਾਂ ਪੰਛੀਆਂ ਨੂੰ ਵੀ ਆਪਣੇ ਬੱਚੇ ਉੰਨੇ ਹੀ ਪਿਆਰੇ ਹੁੰਦੇ ਹਨ ਜਿੰਨੇ ਆਪਾਂ ਨੂੰ” ਉਸ ਨੇ ਕੱਪੜੇ ਨਾਲ ਸਹਾਰਾ ਦੇ ਕੇ ਆਲ੍ਹਣਾ ਉੱਥੇ ਹੀ ਬੰਨ੍ਹ ਦਿੱਤਾ ਤੇ ਗੱਲ ਆਈ ਗਈ ਹੋ ਗਈਮਾਲੀ ਆਪਣਾ ਕੰਮਕਾਰ ਨਿਬੇੜ ਕੇ ਚਲਾ ਗਿਆ

ਇੱਕ ਦਿਨ ਦੁਪਹਿਰ ਤੋਂ ਬਾਅਦ ਮੈਂ ਬਰਾਂਡੇ ਵਿੱਚ ਬੈਠਾ ਕੁਝ ਲਿਖਣ ਬਾਰੇ ਸੋਚ ਰਿਹਾ ਸੀਸੌਣ ਮਹੀਨੇ ਦਾ ਅਖੀਰਲਾ ਸੋਮਵਾਰ ਸੀਤੀਆਂ ਦੇ ਦਿਨ ਚੱਲ ਰਹੇ ਸਨਪੱਛੋਂ ਦੀ ਠੰਢੀ ਮਿੱਠੀ ਜਿਹੀ ਹਵਾ ਰੁਮਕ ਰਹੀ ਸੀਬਾੜੀ ਦੀ ਹੁਣ ਸਾਫ਼ ਸਫ਼ਾਈ ਹੋ ਚੁੱਕੀ ਸੀ, ਇਸ ਕਰਕੇ ਵਗਦੀ ਹਵਾ ਖੁੱਲ੍ਹੇ ਦਿਲ ਨਾਲ ਲੱਗ ਰਹੀ ਸੀਬੜਾ ਵਧੀਆ ਲੱਗ ਰਿਹਾ ਸੀਮੈਂ ਬਹੁਤ ਸੋਚ ਰਿਹਾ ਸੀ ਪਰ ਲਿਖਣ ਲਈ ਕੋਈ ਢੁਕਵਾਂ ਵਿਸ਼ਾ ਨਹੀਂ ਲੱਭ ਰਿਹਾ ਸੀਐਨੇ ਵਿੱਚ ਮੈਨੂੰ ਚਿੜੀਆਂ ਦੀ ਚੁਰ ਚੁਰ ਸੁਣਾਈ ਦਿੱਤੀਮੇਰਾ ਧਿਆਨ ਉਸ ਦਿਨ ਵਾਲ਼ੇ ਆਲ੍ਹਣੇ ਵੱਲ ਗਿਆਉੱਠ ਕੇ ਦੇਖਿਆ ਕਿ ਚਿੜੀ ਆਪਣੇ ਮੂੰਹ ਦਾ ਚੋਗਾ ਆਪਣੇ ਬੋਟਾਂ ਦੇ ਟੱਡੇ ਲਾਲ ਲਾਲ ਮੂੰਹ ਵਿੱਚ ਪਾ ਰਹੀ ਸੀਮੈਂ ਸੋਚਿਆ ਕਿ ਉਸ ਦਿਨ ਦੀ ਕੀਤੀ ਥੋੜ੍ਹੀ ਜਿਹੀ ਕੋਸ਼ਿਸ਼ ਨੇ ਇਨ੍ਹਾਂ ਨੰਨ੍ਹੇ ਬੋਟਾਂ ਦੀ ਜਾਨ ਬਚਾ ਦਿੱਤੀ ਹੈਮਨ ਨੂੰ ਇੱਕ ਸਕੂਨ ਮਿਲਿਆ

ਮੈਂ ਫਿਰ ਕੁਰਸੀ ’ਤੇ ਬੈਠ ਗਿਆ ਤੇ ਪੱਛੋਂ ਦੀ ਹਵਾ ਦਾ ਆਨੰਦ ਲੈਣ ਲੱਗਾਐਨੇ ਵਿੱਚ ਮੈਂ ਕੀ ਦੇਖਦਾ ਹਾਂ ਕਿ ਚਿੜੀਆਂ ਨੇ ਚਰਚੋਲ੍ਹਰ ਪਾਉਣਾ ਸ਼ੁਰੂ ਕਰ ਦਿੱਤਾਮੇਰਾ ਧਿਆਨ ਟੁੱਟ ਗਿਆ ਤੇ ਮੈਂ ਆਲ਼ੇ ਦੁਆਲ਼ੇ ਦੇਖਿਆ, ਇੱਕ ਬਾਜ਼ ਘਰ ਅੱਗੋਂ ਲੰਘਦੀ ਬਿਜਲੀ ਦੀ ਤਾਰ ਉੱਤੇ ਬੈਠਾ ਨਿਸ਼ਾਨਾ ਫੁੰਡਣ ਦੀ ਝਾਕ ਵਿੱਚ ਸੀ। ਮੇਰਾ ਮੱਥਾ ਠਣਕਿਆ ਤੇ ਮੈਂ ਬਾਜ਼ ਨੂੰ ਵੱਟਾ ਦਿਖਾ ਕੇ ਛਛਕੇਰ ਦਿੱਤਾ। ਉਹ ਉਡ ਕੇ ਲਾਗੇ ਦੀ ਕੋਠੀ ਦੇ ਜੰਗਲ਼ੇ ’ਤੇ ਬੈਠ ਗਿਆਚਿੜੀਆਂ ਨੂੰ ਕੁਝ ਆਰਾਮ ਮਿਲ਼ਿਆਪਰ ਬਾਜ਼ ਕਿੱਥੋਂ ਟਿਕਣ ਵਾਲ਼ਾ ਸੀਉਹ ਆ ਕੇ ਫਿਰ ਤਾਰ ਉੱਤੇ ਬੈਠ ਗਿਆ ਤੇ ਆਲ੍ਹਣੇ ਵੱਲ ਵੇਖਣ ਲੱਗ ਪਿਆਮੈਂ ਸੋਚਿਆ ਕਿ ਬਾਜ਼ ਵੀ ਭੁੱਖਾ ਹੈ ਤੇ ਭੋਜਨ ਦੀ ਤਲਾਸ਼ ਵਿੱਚ ਆਇਆ ਹੈਕਿਸੇ ਦੇ ਮੂੰਹ ਵਿੱਚੋਂ ਭੋਜਨ ਖੋਹਣਾ ਵੀ ਦਿਆਨਤਦਾਰੀ ਨਹੀਂ ਪਰ ਦੂਸਰੇ ਪਾਸੇ ਬੋਟਾਂ ਦੀ ਜਾਨ ਬਚਾਉਣੀ ਵੀ ਇੱਕ ਸਮਾਜਿਕ ਜ਼ਿੰਮੇਵਾਰੀ ਹੈਫਿਰ ਮੈਂ ਦੁਚਿੱਤੀ ਵਿੱਚੋਂ ਨਿਕਲ ਕੇ ਬੋਟਾਂ ਨੂੰ ਬਚਾਉਣਾ ਠੀਕ ਸਮਝਿਆ, ਇਹ ਸੋਚ ਕੇ ਕਿ ਬਾਜ਼ ਤਾਂ ਭੋਜਨ ਕਿਤੋਂ ਹੋਰ ਵੀ ਭਾਲ਼ ਲਏਗਾ ਪਰ ਇਨ੍ਹਾਂ ਬੋਟਾਂ ਨੂੰ ਬਚਾਉਣਾ ਮੇਰਾ ਪਹਿਲਾ ਫਰਜ਼ ਹੈਬੋਟਾਂ ਦੇ ਹੁਣ ਛੋਟੇ ਛੋਟੇ ਪਰ ਨਿਕਲਣ ਲੱਗੇ ਸਨ।। ਇੱਕ ਬੋਟ ਛਾਲ਼ ਮਾਰ ਕੇ ਹੇਠਾਂ ਆ ਡਿੱਗਿਆ ਪਰ ਪਰਾਂ ਦੇ ਸਹਾਰੇ ਸੰਭਲ ਗਿਆਮੈਂ ਘਬਰਾ ਗਿਆ, ਲੈ ਬਈ ਇਹ ਤਾਂ ਗਿਆਜਦੋਂ ਬਾਜ਼ ਉਸ ਨੂੰ ਚੁੱਕਣ ਲਈ ਪਰ ਤੋਲਣ ਲੱਗਾ, ਚਿੜੀਆਂ ਰੌਲ਼ਾ ਪਾਉਂਦੀਆਂ ਬਾਜ਼ ਨੂੰ ਟੁੱਟ ਕੇ ਪੈ ਗਈਆਂਉਨ੍ਹਾਂ ਨਾਲ ਚਾਰ ਪੰਜ ਚਿੜੀਆਂ ਹੋਰ ਆ ਰਲ਼ੀਆਂਕਿਉਂਕਿ ਬਾਜ਼ ਦੀ ਨਜ਼ਰ ਕੇਵਲ ਬੋਟ ਚੁੱਕਣ ਦੀ ਸੀ ਤਾਂ ਉਸ ਨੇ ਚਿੜੀਆਂ ਨਾਲ ਪੰਗਾ ਲੈਣਾ ਠੀਕ ਨਾ ਸਮਝਿਆ ਤੇ ਉੱਥੋਂ ਟਲ਼ ਗਿਆਮੈਂ ਉੱਠਿਆ ਤੇ ਉਸ ਬੋਟ ਨੂੰ ਚੱਕ ਕੇ ਫਿਰ ਆਲ‌੍ਹਣੇ ਵਿੱਚ ਰੱਖ ਦਿੱਤਾਮੈਂ ਆਪਣੇ ਕੰਮ ਵਿੱਚ ਮਗਨ ਹੋ ਗਿਆਧੁੱਪ ਢਲ ਰਹੀ ਸੀ ਤੇ ਬਾੜੀ ਵਿੱਚ ਛਾਂ ਆ ਗਈ ਸੀ

ਕੁਝ ਸਮਾਂ ਐਦਾਂ ਹੀ ਸਮਾਂ ਲੰਘ ਗਿਆਥੋੜ੍ਹੀ ਦੇਰ ਬਾਅਦ ਦੇਖਿਆ ਕਿ ਦੋਵੇਂ ਬੋਟ ਛਾਲਾਂ ਮਾਰ ਕੇ ਹੇਠਾਂ ਆ ਗਏ ਸਨ। ‌ਦਰ ਅਸਲ ਹੁਣ ਉੱਡਣਾ ਸਿੱਖ ਰਹੇ ਸਨ ਤੇ ਸਿੱਖਣ ਤੋਂ ਬਾਅਦ ਉਡਾਰੀ ਮਾਰਨ ਦੇ ਚੱਕਰ ਵਿੱਚ ਸਨਮੈਂ ਦੋ ਤਿੰਨ ਵਾਰ ਉਨ੍ਹਾਂ ਨੂੰ ਆਲ‌੍ਹਣੇ ਵਿੱਚ ਰੱਖਿਆ ਪਰ ਉਹ ਫਿਰ ਹੇਠਾਂ ਆ ਜਾਂਦੇਇੱਕ ਬੋਟ ਤੋਂ ਛਾਲ਼ ਨਹੀਂ ਵੱਜੀ, ਉਹ ਆਲ੍ਹਣੇ ਵਿੱਚ ਹੀ ਬੈਠਾ ਰਿਹਾਸ਼ਾਇਦ ਆਲ੍ਹਣਾ ਡਿਗਣ ਵਾਲ਼ੇ ਦਿਨ ਉਸ ਨੂੰ ਚੋਟ ਆਈ ਹੋਵੇਬਾਜ਼ ਅਜੇ ਗਿਆ ਨਹੀਂ ਸੀ ਕਿਤੇ ਨੇੜੇ ਤੇੜੇ ਹੀ ਬੈਠਾ ਸੀਇੱਕ ਵਾਰ ਫਿਰ ਉਸ ਨੇ ਝੱਪਟ ਮਾਰੀਆਲ੍ਹਣੇ ਕੋਲ਼ ਪਹੁੰਚਣ ਤੋਂ ਪਹਿਲਾਂ ਸਾਰੀਆਂ ਚਿੜੀਆਂ ਨੇ ਚਰਚੋਲ੍ਹਰ ਪਾ ਦਿੱਤਾ ਤੇ ਰੌਲ਼ੇ ਨਾਲ ਬਾੜੀ ਸਿਰ ’ਤੇ ਚੱਕ ਦਿੱਤੀਮੈਂ ਵੀ ਰੌਲ਼ਾ ਸੁਣ ਕੇ ਭੱਜ ਕੇ ਗਿਆ ਤੇ ਬਾਜ਼ ਨੂੰ ਡੰਡਾ ਦਿਖਾ ਦਿੱਤਾਬਾਜ਼ ਸੰਯੁਕਤ ਹਮਲਾ ਵੇਖ ਕੇ ਉੱਡ ਗਿਆ ਤੇ ਸੋਚਣ ਲੱਗਾ ਕਿ ਅੱਜ ਇੱਥੇ ਦਾਲ਼ ਨਹੀਂ ਗਲ਼ਣੀ, ਮਨਾ ਹੋਰ ਕਿਤੇ ਭੋਜਨ ਦੀ ਭਾਲ਼ ਕਰੀਏ। ਇਹ ਸੋਚਦਾ ਦੂਰ ਉੱਡ ਗਿਆ, ਮੁੜਕੇ ਨਹੀਂ ਆਇਆਚਿੜੀਆਂ ਪੂਰਾ ਜ਼ੋਰ ਲਾ ਕੇ ਹਮਲਾਵਰ ਰਹੀਆਂ ਤੇ ਮੈਂ ਵੀ ਉਨ੍ਹਾਂ ਨੂੰ ਹੌਸਲਾ ਦਿੰਦਾ ਰਿਹਾ।

ਦੇਖੋ ਇਹ ਕੁਦਰਤ ਦਾ ਕਿਹੋ ਜਿਹਾ ਖੇਡ ਹੈਹਾਲਾਂਕਿ ਚਿੜੀਆਂ ਨੇ ਆਪਣੇ ਬੱਚਿਆਂ ਦੀ ਕਮਾਈ ਨਹੀਂ ਖਾਣੀ ਪਰ ਉਨ੍ਹਾਂ ਨੂੰ ਬਚਾਉਣ ਖਾਤਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀਜਦੋਂ ਕਿ ਮਨੁੱਖ ਆਪਣੇ ਬੱਚੇ ਪਾਲ਼ਦਾ ਹੈ ਕਿ ਉਸ ਦੀ ਬੁਢਾਪੇ ਵਿੱਚ ਸੇਵਾ ਕਰਨਗੇ ਪਰ ਪੰਛੀਆਂ ਵਿੱਚ, ਜਾਨਵਰਾਂ ਵਿੱਚ ਜਾਂ ਪ੍ਰਿਥਵੀ ਅਤੇ ਹੋਰ ਵਿਚਰਣ ਵਾਲ਼ੇ ਜੀਵਾਂ ਵਿੱਚ ਅਜਿਹਾ ਨਹੀਂ ਹੈਬੱਚੇ ਪੈਦਾ ਕਰਨਾ, ਉਨ੍ਹਾਂ ਨੂੰ ਪਾਲ਼ਣਾ, ਜਦੋਂ ਤਕ ਉਡਾਰ ਨਹੀਂ ਹੁੰਦੇ, ਉਨ੍ਹਾਂ ਦੀ ਸੁਰੱਖਿਆ ਕਰਨਾ ਤੇ ਆਪਣੇ ਤੌਰ ’ਤੇ ਆਪਣੀ ਜ਼ਿੰਦਗੀ ਅਤੇ ਆਪਣਾ ਭੋਜਨ ਖ਼ੁਦ ਤਲਾਸ਼ ਕਰਨ ਦੇ ਯੋਗ ਬਣਾਉਣਾ ਹੀ ਇਸ ਸ੍ਰਿਸ਼ਟੀ ਨੂੰ ਨਿਰੰਤਰ ਜਾਰੀ ਰੱਖਣ ਦਾ ਇੱਕ ਨਿਯਮ ਹੈ, ਸਿਧਾਂਤ ਹੈਇਹ ਸ੍ਰਿਸ਼ਟੀ ਇਸੇ ਕਰਕੇ ਯੁਗਾਂ ਯੁਗਾਂਤਰਾਂ ਤੋਂ ਨਿਰੰਤਰ ਚਲੀ ਆ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4056)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author